ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਦਾ ਇੰਗਲੈਂਡ ਪੁੱਜਣ ’ਤੇ ਨਿੱਘਾ ਸਵਾਗਤ

ਉੱਘੇ ਕਾਰੋਬਾਰੀ ਸੰਨੀ ਚੋਪੜਾ ਦੇ ਗ੍ਰਹਿ ਵਿਖੇ ਸਹਿਯੋਗੀਆਂ ਨਾਲ ਵਿਸ਼ੇਸ਼ ਮੀਟਿੰਗ

ਲੈਸਟਰ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਇੰਗਲੈਂਡ ਪੁੱਜਣ ’ਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਗੁਰਦੁਆਰਾ ਲੈਸਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਲੈਸਟਰ ਦੇ ਉੱਘੇ ਕਾਰੋਬਾਰੀ ਸੰਨੀ ਚੋਪੜਾ ਦੇ ਗ੍ਰਹਿ ਵਿਖੇ ਆਪਣੇ ਸਹਿਯੋਗੀਆਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਬੀਬੀ ਜਗੀਰ ਕੌਰ ਦੇ ਦਾਮਾਦ ਯੁਵਰਾਜ ਸਿੰਘ, ਬ੍ਰਮਿੰਘਮ ਤੋਂ ਸੁਖਦੀਪ ਸਿੰਘ ਦੀਪਾ ਕੰਦੋਲਾ, ਪ੍ਰੀਤ ਟਾਂਡੀ, ਸੁਰਿੰਦਰ ਸਿੰਘ ਲੈਸਟਰ, ਜਸਵਿੰਦਰ ਸਿੰਘ ਸੰਧੂ, ਹਰਦਿਆਲ ਸਿੰਘ ਲੈਸਟਰ, ਵਿਕਰਮ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਢੱਡੇ, ਪੰਨੂ ਸਾਹਿਬ ਤੇ ਹੋਰ ਸਹਿਯੋਗੀ ਹਾਜ਼ਰ ਸਨ। ਸੰਨੀ ਚੋਪੜਾ ਵਲੋਂ ਮਹਿਮਾਨਾਂ ਦੀ ਲੰਗਰ ਪਾਣੀ ਨਾਲ ਭਰਪੂਰ ਸੇਵਾ ਕੀਤੀ ਗਈ।

ਸੂਤਰਾਂ ਅਨੁਸਾਰ ਇੰਗਲੈਂਡ ਪੁੱਜਣ ਦੀ ਕਨਸੋਅ ਪੈਣ ’ਤੇ ਸਿੱਖ ਜਥੇਬੰਦੀਆਂ ਵਲੋਂ ਵਿਆਪਕ ਵਿਰੋਧਮਈ ਰਵੱਈਆ ਅਖਤਿਆਰ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬਾਬੀ ਜਾਗੀਰ ਕੌਰ ਦੇ ਮੁਕੰਮਲ ਬਾਈਕਾਟ ਵਾਸਤੇ ਵਿਸ਼ੇਸ਼ ਅਪੀਲ ਕੀਤੀ ਗਈ ਸੀ।

Comments are closed, but trackbacks and pingbacks are open.