ਸ਼੍ਰੋਮਣੀ ਅਕਾਲੀ ਦਲ ਯੂ.ਕੇ ਦੇ ਪ੍ਰਧਾਨ ਰਾਮੇਵਾਲ ਵਲੋਂ ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ

ਹੜ੍ਹ ਪੀੜ੍ਹਤਾਂ ਲਈ ਇੰਗਲੈਂਡ ਤੋਂ ਸਹਿਯੋਗ ਭੇਜਣ ਦਾ ਐਲਾਨ

ਬ੍ਰਮਿੰਘਮ – ਬੀਤੇ ਦਿਨੀਂ ਪੰਜਾਬ ਦੇ ਵਿੱਚ ਵੱਖੋ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਬਹੁ ਤਬਾਹੀ ਮਚਾਈ। ਜਿਥੇ ਵੱਖ ਜਥੇਬੰਦੀਆਂ, ਨੌਜਵਾਨਾਂ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਕੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਚਾਲ ਪੁੱਛਿਆ ਅਤੇ ਪਾਰਟੀ ਵੱਲੋਂ ਲੋਕਾਂ ਦੀ ਮੌਕੇ ’ਤੇ ਮਦੱਦ ਕਰਦਿਆਂ ਕਰੋੜਾ ਰੁਪਏ ਨਗਦ ਮਾਇਕ ਮਦੱਦ ਕੀਤੀ ਅਤੇ ਲੱਖਾਂ ਲੀਟਰ ਡੀਜ਼ਲ ਦਿੱਤਾ ਤਾਂ ਜੋ ਟਰੈਕਟਰ ਅਤੇ ਹੋਰ ਮਸ਼ੀਨਰੀ ਨੂੰ ਚਲਾਉਣ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ ਨਾਲ ਹੀ ਪਸ਼ੂਆਂ ਲਈ ਚਾਰੇ ਦਾ ਅਤੇ ਤੂੜੀ ਦਾ ਇੰਤਜ਼ਾਮ ਕਰਕੇ ਦਿੱਤਾ ਗਿਆ। ਸ. ਸੁਖਬੀਰ ਸਿੰਘ ਬਾਦਲ ਨੇ ਜਿਥੇ ਸੂਬਾ ਸਰਕਾਰ ਨੂੰ ਤਾੜਨਾ ਕਰਦੇ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ ਅਤੇ ਸੈਂਟਰ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਜਲਦੀ ਮਦੱਦ ਕਰਨ ਲਈ ਅੱਗੇ ਆਵੇ ਅਤੇ ਵਿਸੇਸ਼ ਤੌਰ ’ਤੇ ਕੋਈ ਰਾਹਤ ਪੈਕਜ਼ ਲੋਕਾਂ ਨੂੰ ਦਿੱਤਾ ਜਾਵੇ।

ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਆਪਣੇ ਤੌਰ ’ਤੇ ਲੋਕਾਂ ਦੀ ਮਦੱਦ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਹੜ੍ਹਾਂ ਨਾਲ ਕੇਤਾਂ ਵਿੱਚ ਆਈ ਹੋਈ ਰੇਤਾ ਨੂੰ ਚੁੱਕਣ ਵਿੱਚ ਜੋ ਵੀ ਮਦੱਦ ਹੋ ਸਕੇ ਉਹ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਅਗਰ ਸੂਬਾ ਸਰਕਾਰ ਕਿਸਾਨਾਂ ਦੇ ਖੇਤਾਂ ਵਿਚੋਂ ਰੇਤਾ ਚੁੱਕਣ ਸਮੇਂ ਕਿਸੇ ਵੀ ਕਿਸਾਨ ’ਤੇ ਪਰਚਾ ਕਰੇਗੀ ਤਾਂ ਉਹ ਆਪ ਅੱਗੇ ਹੋ ਕੇ ਆਪਣੇ ਉਪਰ ਉਹ ਪਰਚਾ ਲੈਣਗੇ।

ਇੰਗਲੈਂਡ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਯੂ.ਕੇ ਇਕਾਈ ਦੇ ਪ੍ਰਧਾਨ ਸ. ਬਲਿਹਾਰ ਸਿੰਘ ਰਾਮੇਵਾਲ ਜੋ ਕਿ ਪਹਿਲੇ ਦਿਨ ਤੋਂ ਹੀ ਸ. ਸੁਖਬੀਰ ਸਿੰਘ ਬਾਦਲ ਨਾਲ ਫ਼ੋਨ ’ਤੇ ਗੱਲਬਾਤ ਕਰਦੇ ਹਨ, ਨਾਲ ਹੋਏ ਨੁਕਸਾਨ ਬਾਰੇ ਬੇਨਤੀ ਕਰ ਰਹੇ ਹਨ ਅਤੇ ਰਾਮੇਵਾਲ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਭਰੋਸਾ ਕਿਹਾ ਉਹ ਇੰਗਲੈਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਨਾਲ ਮਿਲ ਕੇ ਹਰ ਸੰਭਵ ਸਹਾਤਿਾ ਕਰਨਗੇ ਤਾਂ ਜੋ ਹੜ੍ਹ ਪੀੜ੍ਹਤਾਂ ਦੀ ਮਦੱਦ ਹੋ ਸਕੇ।

ਸ. ਬਲਿਹਾਰ ਸਿੰਘ ਰਾਮੇਵਾਲ ਵੱਲੋਂ ਹੜ੍ਹ ਪੀੜ੍ਹਤਾਂ ਲਈ ਬਹੁਤ ਚਿੰਤਾ ਜਤਾਈ ਗਈ।

Comments are closed, but trackbacks and pingbacks are open.