ਵੁਲਵਰਹੈਂਪਟਨ ਦੇ ਪੰਜਾਬੀ ਨੌਜਵਾਨ ਨੂੰ 12 ਸਾਲਾ ਲੜਕੀ ਨਾਲ ਅਸ਼ਲੀਲ ਗੱਲਾਂ ਕਰਨ ਦੇ ਦੋਸ਼ ਹੇਠ 7 ਸਾਲ ਦੀ ਜੇਲ੍ਹ

ਭੁਲੇਖੇ ਵਿੱਚ ਪੁਲਿਸ ਅਫ਼ਸਰਨੀ ਨਾਲ ਠਰਕ ਭੋਰਦਾ ਅੜਿੱਕੇ ਆਇਆ

ਵੁਲਵਰਹੈਂਪਟਨ – ਇੱਥੋਂ ਦੇ ਪੰਜਾਬੀ ਨੌਜਵਾਨ ਨੂੰ ਆਨਲਾਈਨ ਚੈਟਿੰਗ ਕਰਦਿਆਂ 12 ਸਾਲਾ ਲੜਕੀ ਨਾਲ ਅਸ਼ਲੀਲ ਗੱਲਾਂ ਕਰਦੇ ਸਮੇਂ ਸਰੀਰਕ ਸਬੰਧ ਲਈ ਉਕਸਾਉਣ ਦੇ ਦੋਸ਼ਾਂ ਹੇਠ 7 ਸਾਲ 2 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਵੁਲਵਰਹੈਂਪਟਨ ਦੀ ਰੂਕਰ ਕਰੈਸੈਂਟ ਦੇ ਵਾਸੀ ’ਤੇ ਦੋਸ਼ ਸੀ ਕਿ ਪਿਛਲੇ ਸਾਲ ਅਪ੍ਰੈਲ ਵਿੱਚ 24 ਸਾਲਾ ਐਰਨ ਕੈਂਥ 12 ਸਾਲਾ ਲੜਕੀ ਨਾਲ ਆਨਲਾਈਨ ’ਤੇ ਗੱਲਾਂ ਕਰ ਰਿਹਾ ਸੀ ਜਿਸ ਦੌਰਾਨ ਉਸ ਨੇ ਲੜਕੀ ਨੂੰ ਅਸ਼ਲੀਲ ਗੱਲਾਂ ਕਰਦਿਆਂ ਅਸ਼ਲੀਲ ਤਸਵੀਰਾਂ ਵੀ ਦਿਖਾਈਆਂ ਅਤੇ ਸਰੀਰਕ ਸਬੰਧ ਬਣਾਉਣ ਲਈ ਉਕਸਾਇਆ ਜਦਕਿ ਦੂਸਰੇ ਪਾਸੇ ਇੱਕ ਪੁਲਿਸ ਅਫ਼ਸਰਨੀ ਸੀ ਜਿਸ ਦੀ ਸ਼ਿਕਾਇਤ ’ਤੇ ਐਰਨ ਕੈਂਥ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਐਰਨ ਕੈਂਥ ਨੇ ਵੁਲਵਰਹੈਂਪਟਨ ਕਰਾੳੂਨ ਕੋਰਟ ਵਿੱਚ ਆਪਣੇ ਦੋਸ਼ ਕਬੂਲ ਕਰ ਲਏ ਗਏ ਜਿਸ ਲਈ ਉਸ ਨੂੰ 7 ਸਾਲ 2 ਮਹੀਨੇ ਕੈਦ ਦੇ ਨਾਲ ਉਸ ਦਾ ਨਾਮ ਸੈਕਸ ਦੋਸ਼ੀਾਂ ਦੇ ਰਜਿਸਟਰ ਵਿੱਚ ਉਮਰ ਭਰ ਲਈ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।

Comments are closed, but trackbacks and pingbacks are open.