ਸਿੱਖ ਭਾਈਚਾਰੇ ਵਿੱਚ ਸਹਿਮ ਤੇ ਰੋਸ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਲੈਂਕਰਸ਼ਿਮ ਬੁਲੇਵਰਡ ਸੜਕ ਉਪਰ ਸਥਿੱਤ ਗੁਰਦੁਆਰੇ ਦੇ ਨੇੜੇ ਇਕ ਸਟੋਰ ਦੇ ਬਾਹਰਵਾਰ 70 ਸਾਲ ਦੇ ਬਜ਼ੁਰਗ ਸਿੱਖ ਉੱਪਰ ਨਫਰਤੀ ਹਮਲਾ ਹੋਣ ਦੀ ਖਬਰ ਹੈ।
ਭਾਰਤੀ ਮੂਲ ਦੇ ਹਰਪਾਲ ਸਿੰਘ ਜੋ ਇਕ ਸੇਵਾ ਮੁਕਤ ਗਣਿਤ ਪ੍ਰੋਫੈਸਰ ਹੈ ਤੇ ਅਮਰੀਕੀ ਨਾਗਰਿਕ ਹੈ, ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਪ੍ਰੋਵੀਡੈਂਸ ਹੋਲੀ ਕਰਾਸ ਮੈਡੀਕਲ ਸੈਂਟਰ ਵਿੱਖੇ ਦਾਖਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਸਿਰ ਤੇ ਮੂੰਹ ਉੱਪਰ ਗੰਭੀਰ ਸੱਟਾਂ ਹਨ ਤੇ ਹੁਣ ਤੱਕ 3 ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਸ ਦੇ ਦਿਮਾਗ ਵਿੱਚ ਵੀ ਖੂਨ ਵਗਿਆ ਹੈ ਤੇ ਅੱਖ ਦੀ ਵੀ ਸਰਜਰੀ ਹੋਈ ਹੈ। ਫਿਲਹਾਲ ਉਹ ਬੇਹੋਸ਼ੀ ਦੀ ਹਾਲਤ ਵਿੱਚ ਆਈ ਸੀ ਯੂ ਵਿੱਚ ਦਾਖਲ ਹੈ।
ਹਰਪਾਲ ਸਿੰਘ ਇਕੱਲਾ ਹੀ ਹੈ ਤੇ ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਉਹ ਲੈਂਕਰਸ਼ਿਮ ਗੁਰੂ ਘਰ ਵਿੱਚ ਹੀ ਰਹਿੰਦਾ ਹੈ ਜਿਥੇ ਉਹ ਪਾਠ ਕਰਦੇ ਹਨ ਤੇ ਲੰਗਰ ਦੀ ਸੇਵਾ ਕਰਦੇ ਹਨ। ਇਲਾਕੇ ਵਿੱਚ ਉਹ ਇੱਕ ਸਮਾਜ ਸੇਵਿਕ ਵਜੋਂ ਜਾਣਿਆ ਜਾਂਦਾ ਹੈ । ਪੁਲਿਸ ਅਨੁਸਾਰ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸ਼ੱਕੀ ਹਮਲਾਵਰ ਦੀ ਭਾਲ ਲਈ ਆਮ ਲੋਕਾਂ ਕੋਲੋਂ ਮੱਦਦ ਲਈ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਸਹਿਮ ਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
Comments are closed, but trackbacks and pingbacks are open.