ਯੂ ਐਸ ਇਮੀਗ੍ਰੇਸ਼ਨ ਵੱਲੋਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਭਰਾ ਹਰਨੀਤ ਸਿੰਘ ਵੀ ਗ੍ਰਿਫਤਾਰ

ਗੱਲਤ ਮੋੜ ਕੱਟਣ ਕਾਰਨ ਵਾਪਰੇ ਹਾਦਸੇ ਦਾ ਮਾਮਲਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਵੱਲੋਂ ਫਲੋਰਿਡਾ ਵਿੱਚ ਵਾਪਰੇ ਟਰੱਕ ਹਾਦਸੇ ਦੇ ਮਾਮਲੇ ਵਿੱਚ 25 ਸਾਲਾ ਪੰਜਾਬੀ ਨੌਜਵਾਨ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।

ਇਸ ਹਾਦਸੇ ਵਿੱਚ 3 ਲੋਕ ਮਾਰੇ ਗਏ ਸਨ। ਹਰਨੀਤ ਸਿੰਘ ਟਰੱਕ ਵਿੱਚ ਸਵਾਰ ਸੀ ਤੇ ਟਰੱਕ ਨੂੰ ਉਸ ਦਾ ਭਰਾ ਹਰਜਿੰਦਰ ਸਿੰਘ ਚਲਾ ਰਿਹਾ ਸੀ ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਉਸ ਵਿਰੁੱਧ ਹੱਤਿਆ ਸਮੇਤ ਹੋਰ ਦੋਸ਼ ਲਾਏ ਗਏ ਹਨ।

ਫਲੋਰਿਡਾ ਡਿਪਾਰਟਮੈਂਟ ਆਫ ਹਾਈਵੇਅ ਸੇਫਟੀ ਐਂਡ ਮੋਟਰ ਵੀਹਾਈਕਲਜ ਅਨੁਸਾਰ ਹਾਦਸਾ ਜੋ 12 ਅਗਸਤ ਨੂੰ ਲੂਸੀ ਕਾਉਂਟੀ ਵਿੱਚ ਵਾਪਰਿਆ ਸੀ, ਵਿੱਚ ਹਰਜਿੰਦਰ ਸਿੰਘ ਨੇ ਗਲਤ ਢੰਗ ਨਾਲ ਮੋੜ ਕੱਟਿਆ ਜਿਸ ਕਾਰਨ 3 ਜਾਨਾਂ ਚੱਲੀਆਂ ਗਈਆਂ ਸਨ।

ਆਈ ਸੀ ਈ ਅਨੁਸਾਰ ਹਰਨੀਤ ਸਿੰਘ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਰਹਿ ਰਿਹਾ ਸੀ ਤੇ ਉਸ ਵਿਰੁੱਧ ਭਾਰਤ ਵਾਪਿਸ ਭੇਜਣ ਦੀ ਕਾਰਵਾਈ ਚੱਲ ਰਹੀ ਹੈ।

Comments are closed, but trackbacks and pingbacks are open.