ਬਰਤਾਨਵੀ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਵਿਸ਼ੇਸ਼ ਸਵਾਗਤ
ਲੰਡਨ – ਲੰਡਨ ਬਾਰੋਂ੍ਹ ਹੇਜ਼ ਅਤੇ ਹਲਿੰਗਡਨ ਦੇ ਕੌਂਸਲਰ, ਮੈਰਾਥਨ ਦੌੜਾਕ ਜਗਜੀਤ ਸਿੰਘ ਹਰਦੋਫਰੋਲਾ ਦੀ ਮਿਹਨਤ ਨੂੰ ਉਸ ਵੇਲੇ ਫ਼ਲ ਮਿਲਿਆ ਜਦ ਅਕਸਬਿ੍ਰਜ ਅਤੇ ਸਾਊਥ ਰਾਇਸਲਿਪ ਦੇ ਮੈਂਬਰ ਪਾਰਲੀਮੈਂਟ ਮੈਂਬਰ ਡੈਨੀ ਬੀਅਲਸ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਿਵਾਸ 10 ਡਾਊਨਿੰਗ ਸਟਰੀਟ ਵਿਖੇ ਪਹੁੰਚਣ ਮੌਕੇ ਵਿਸ਼ੇਸ਼ ਸਵਾਗਤ ਕੀਤਾ ਗਿਆ।
ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਦੀਆਂ ਕੌਂਸਲਰ, ਸਮਾਜਿਕ ਸੇਵਾਵਾਂ ਅਤੇ ਅੰਤਰਰਾਸ਼ਟਰੀ ਮੈਰਾਥਨ ਦੌੜਾਕ ਵਜੋਂ ਉਪਲੱਬਧੀਆਂ ਨੂੰ ਦੇਖਦਿਆਂ ਐਮ.ਪੀ. ਡੈਨੀ ਬੀਅਲਸ (MP Danny Beales) ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਵਾਸ 10 ਡਾਊਨਿੰਗ ਸਟਰੀਟ ਵਿਖੇ ਪਧਾਰਨ ਦਾ ਸੱਦਾ ਦਿੱਤਾ ਗਿਆ ਅਤੇ ਜਗਜੀਤ ਸਿੰਘ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਦੌਰਾ ਕਰਵਾਇਆ ਗਿਆ ਅਤੇ ਅਹਿਮ ਕੈਬਨਿਟ ਮੀਟਿੰਗ ਹਾਲ ਦਾ ਟੂਰ ਕਰਵਾਇਆ ਜਿੱਥੋਂ ਦੁਨੀਆ ਭਰ ਦੇ ਹਿੱਤਾਂ ਵਿੱਚ ਅਹਿਮ ਫ਼ੈਸਲੇ ਲਏ ਜਾਂਦੇ ਹਨ।
ਕੌਂਸਲਰ ਜਗਜੀਤ ਸਿੰਘ ਨੇ 10 ਡਾਊਨਿੰਗ ਸਟਰੀਟ ਵਿਖੇ ਦੌਰੇ ਨੂੰ ਅਹਿਮ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੋ ਰਹੇ ਕਾਰਜਾਂ ਸਬੰਧੀ ਕਾਫ਼ੀ ਜਾਣਕਾਰੀ ਮਿਲੀ ਹੈ।




Comments are closed, but trackbacks and pingbacks are open.