ਸਪਰੀ ਸ਼ਰਮਾ ਪਹਿਲੇ, ਤਨਵੀਰ ਕੌਰ ਦੂਜੇ ਅਤੇ ਸੁਖਬੀਰ ਕੌਰ ਤੀਜੇ ਸਥਾਨ ਤੇ ਰਹੀ
ਮਾਨਚੈਸਟਰ (ਸੁਖਜਿੰਦਰ ਸਿੰਘ ਢੱਡੇ) – ਇੰਗਲੈਡ ਦੇ ਸ਼ਹਿਰ ਮਾਨਚੈਸਟਰ ਦੇ ‘ਸਾਂਝਾ ਵਿਰਸਾ’ ਗਰੁੱਪ ਦੀਆਂ ਪ੍ਰਬੰਧਕਾਂ ਰੋਜੀ ਕੌਰ ਅਤੇ ਗਗਨ ਸਿੱਧੂ ਵੱਲੋਂ ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਚ ਚੜਦੇ ਅਤੇ ਲਹਿੰਦੇ ਪੰਜਾਬ ਦੀਆਂ ਪੰਜਾਬਣ ਮੁਟਿਆਰਾਂ ਦੇ ‘ਮਿਸ ਟਾਇਲੈਂਟਡ ਪੰਜਾਬਣ’ ਮੁਕਾਬਲੇ ਕਰਵਾਏ ਗਏ।
ਜਿਸ ਵਿੱਚ ਇੰਗਲੈਂਡ ਸਮੇਤ ਯੂਰਪ ਤੋਂ ਪੁੱਜੀਆਂ ਮੁਟਿਆਰਾਂ ਵੱਲੋਂ ਆਪੋ ਆਪਣੀ ਕਲਾ ਦੇ ਜ਼ੋਹਰ ਵਿਖਾਏ ਗਏ। ਇਹਨਾਂ ਮੁਕਾਬਲਿਆਂ ਚ ਸਮੀਨਾ ਖਾਨ, ਸਮੀਮਾਂ ਖਾਨ, ਰਿਦਮ ਬਰਦਬਾਜ, ਆਰ ਜੇ ਜੋਤੀ, ਆਰੀਆ ਰਜਨੀ ਅਤੇ ਮੋਹਣੀ ਬਸਰਾ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਇਹਨਾਂ ਮੁਕਾਬਲਿਆਂ ਚ ਸਪਰੀ ਸ਼ਰਮਾ ਪਹਿਲੇ, ਤਨਵੀਰ ਕੌਰ ਦੂਜੇ ਅਤੇ ਸੁਖਬੀਰ ਕੌਰ ਤੀਜੇ ਸਥਾਨ ਤੇ ਰਹੀਆਂ। ਜੇਤੂ ਰਹੀਆਂ ਮੁਟਿਆਰਾਂ ਨੂੰ ਮੌਕੇ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੇ ਸਥਾਨ ਤੇ ਆਉਣ ਵਾਲੀ ਪ੍ਰਤੀਯੋਗੀਤਾਂ ਸਪਰੀ ਸ਼ਰਮਾ ਨੂੰ ਪ੍ਰਬੰਧਕਾਂ ਵੱਲੋਂ ਤਾਜ ਪੈਨਾ ਕੇ ਯਾਦ ਕਰ ਸੀਲਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਚ ਕੋਸਲਰ ਜਾਸਮੀਨ ਦਾਰ,ਕੋਸਲਰ ਈਸਾ ਮੁਸਤਾਨ ਨੇ ਆਪਣੀਆਂ ਸਾਥਣਾਂ ਸਮੇਤ ਹਾਜਰੀ ਭਰੀ।ਇਸ ਮੌਕੇ ਤੇ ਕੋਸਲਰ ਹੂਸੈਨ ਰਿਜ਼ਰਵਡ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਚੜਦੇ ਅਤੇ ਲਹਿੰਦੇ ਪੰਜਾਬ ਦੀਆਂ ਪੰਜਾਬਣ ਮੁਟਿਆਰਾਂ ਲਈ ਮੁਫਤ ਰੱਖਿਆ ਗਿਆ,ਅਤੇ ਇਸ ਸਾਰੇ ਪ੍ਰੋਗਰਾਮ ਦੌਰਾਨ ਪੀਂਘਾਂ, ਪੰਜਾਬੀ ਗਹਿਣਿਆਂ ਦੇ ਸਟਾਲ ਖਿੱਚ ਦਾ ਕੇਂਦਰ ਬਣੇ ਰਹੇ।
Comments are closed, but trackbacks and pingbacks are open.