ਪੁਲਸ ਨੇ ਕੀਤੀਆਂ ਚਾਰ ਚੋਰਾਂ ਦੀਆਂ ਤਸਵੀਰਾਂ ਜਾਰੀ
ਲੈਸਟਰ (ਸੁਖਜਿੰਦਰ ਸਿੰਘ ਢੱਡੇ) – ਬ੍ਰਿਟੇਨ ਦੇ ਪ੍ਰਸਿੱਧ ਬ੍ਰਿਸਟਲ ਮਿਊਜ਼ੀਅਮ ਦੇ ਸਟੋਰੇਜ਼ ਤੋਂ ਭਾਰਤੀ ਬਸਤੀਵਾਦੀ ਦੌਰ ਨਾਲ ਜੁੜੀਆਂ ਬੇਹੱਦ ਕੀਮਤੀ ਤੇ ਦੁਰਲੱਭ ਵਸਤਾਂ ਦੀ ਵੱਡੀ ਚੋਰੀ ਸਾਹਮਣੇ ਆਈ ਹੈ। ਚੋਰ ਇੱਕ ਹੀ ਰਾਤ ਵਿੱਚ 600 ਤੋਂ ਵੱਧ ਇਤਿਹਾਸਕ ਅਤੇ ਉੱਚ ਮੁੱਲ ਵਾਲੀਆਂ ਚੀਜ਼ਾਂ ਲੈ ਉਡੇ। ਇਨ੍ਹਾਂ ਵਿੱਚ 1903 ਦਿੱਲੀ ਦਰਬਾਰ ਦੀ ਪੇਂਟਿੰਗ, ਹਾਥੀਦੰਤ ਦੀ ਬੁੱਧ ਮੂਰਤੀ, ਤਾਂਬੇ ਦੀਆਂ ਮੂਰਤੀਆਂ, ਭਾਰਤੀ ਰੇਲਵੇ ਕਲਾਕਾਰ ਵਿਕਟਰ ਵੀਵਰਜ਼ ਦੀ ਤਸਵੀਰ, ਬ੍ਰਿਟਿਸ਼ ਫੌਜੀ ਜੋਸੇਫ ਸਟੀਫਨਜ਼ ਦੇ 250 ਤੋਂ ਵੱਧ ਪੱਤਰ, ਗਹਿਣੇ, ਚਾਂਦੀ ਦੀਆਂ ਵਸਤਾਂ ਅਤੇ 1838 ਦਾ ਅਮਰੀਕੀ ਗੁਲਾਮੀ ਵਿਰੋਧੀ ਟੋਕਨ ਤੱਕ ਸ਼ਾਮਲ ਹੈ। ਪੁਲਸ ਨੇ ਦੋ ਮਹੀਨੇ ਦੀ ਚੁੱਪੀ ਤੋਂ ਬਾਅਦ ਚਾਰ ਸ਼ੱਕੀ ਚੋਰਾਂ ਦੀ ਸੀਸੀਟੀਵੀ ਫੁਟੇਜ ਜਾਰੀ ਕਰ ਦੱਸੀ ਹੈ ਅਤੇ ਉਹ ਜਨਤਾ ਤੋਂ ਇਨ੍ਹਾਂ ਦੀ ਪਹਿਚਾਣ ਕਰਨ ਦੀ ਅਪੀਲ ਕਰ ਰਹੀ ਹੈ। ਇਹ ਚੋਰੀ ਯੂਕੇ ਤੋਂ ਲੈ ਕੇ ਭਾਰਤ ਤੱਕ ਵੱਡਾ ਇਤਿਹਾਸਕ ਅਤੇ ਰਾਜਨੀਤਿਕ ਮਾਮਲਾ ਬਣ ਚੁੱਕੀ ਹੈ।
ਇਹ ਹੈਰਾਨ ਕਰ ਦੇਣ ਵਾਲੀ ਚੋਰੀ 25 ਸਤੰਬਰ 2025 ਦੀ ਰਾਤ 1 ਤੋਂ 2 ਵਜੇ ਦੇ ਦਰਮਿਆਨ ਵਾਪਰੀ। ਚੋਰ ਬੜੀ ਤਿਆਰੀ ਨਾਲ ਬ੍ਰਿਸਟਲ ਮਿਊਜ਼ੀਅਮ ਐਂਡ ਆਰਟ ਗੈਲਰੀ ਦੇ ਉਸ ਸਟੋਰੇਜ਼ ਵਿੱਚ ਦਾਖ਼ਲ ਹੋਏ ਜਿੱਥੇ ਬ੍ਰਿਟਿਸ਼ ਐਮਪਾਇਰ, ਭਾਰਤੀ ਬਸਤੀਵਾਦ ਅਤੇ ਕਾਮਨਵੈਲਥ ਨਾਲ ਸੰਬੰਧਿਤ ਵਸਤਾਂ ਰੱਖੀਆਂ ਜਾਂਦੀਆਂ ਸਨ। ਹਾਲਾਤਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਚੋਰਾਂ ਨੂੰ ਅੰਦਰੂਨੀ ਲੇਆਉਟ ਅਤੇ ਸੁਰੱਖਿਆ ਪ੍ਰਣਾਲੀ ਬਾਰੇ ਪੂਰਾ ਗਿਆਨ ਸੀ। ਚੋਰੀ ਹੋਈਆਂ ਚੀਜ਼ਾਂ ਵਿੱਚ ਬਹੁਤ ਕੀਮਤੀ ਭਾਰਤੀ ਧਾਰਮੀ, ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤੀ ਪੀਸ ਸ਼ਾਮਲ ਸਨ। 1903 ਦਾ ਦਿੱਲੀ ਦਰਬਾਰ ਦੀ ਪੇਂਟਿੰਗ ,ਬ੍ਰਿਟਿਸ਼ ਰਾਜ ਦਾ ਪ੍ਰਤੀਕਾਤਮਕ ਨਮੂਨਾ 250+ ਪੱਤਰ ਜੋਸੇਫ ਸਟੀਫਨਜ਼ ਵਲੋਂ ਉੱਤਰ-ਪੱਛਮੀ ਸਰਹੱਦ ਤੋਂ ਭੇਜੇ ਸੋਨੇ–ਚਾਂਦੀ ਦੇ ਗਹਿਣੇ ਬੇਹੱਦ ਕਿਮਤੀ ਤਾਂਬੇ ਦੀਆਂ ਤੇ ਕਾਂਸੇ ਦੀਆਂ ਮੂਰਤੀਆਂ,ਹਾਥੀਦੰਦ ਦੀ ਬਣੀ ਬੁੱਧ ਦੀ ਮੂਰਤੀ।
ਬ੍ਰਿਟਿਸ਼-ਭਾਰਤੀ ਰੇਲਵੇ ਦੇ ਕਲਾਕਾਰ ਵਿਕਟਰ ਵੀਵਰਜ਼ ਦੀ ਦੁਲੱਭ ਤਸਵੀਰ,ਅਮਰੀਕੀ ਗੁਲਾਮੀ ਵਿਰੋਧੀ ਅੰਦੋਲਨ (1838) ਦਾ ਯਾਦਗਾਰੀ ਟੋਕਨ,ਇਹ ਸਾਰੀਆਂ ਵਸਤਾਂ ਇਤਿਹਾਸਕਾਰਾਂ ਲਈ ਬੇਮਿਸਾਲ ਮਾਨਤਾ ਰੱਖਦੀਆਂ ਹਨ ਅਤੇ ਇਨ੍ਹਾਂ ਦੀ ਮਿਲੀਅਨ ਪੌਂਡ ਤੱਕ ਕੀਮਤ ਅੰਕਣ ਕੀਤੀ ਜਾ ਰਹੀ ਹੈ।
ਚੋਰੀ ਤੋਂ ਬਾਅਦ ਦੋ ਮਹੀਨੇ ਤਕ ਪੁਲਿਸ ਇਸ ਮਾਮਲੇ ਨੂੰ ਚੁੱਪਚਾਪ ਜਾਚਦੀ ਰਹੀ। ਹੁਣ ਉਨ੍ਹਾਂ ਨੇ ਅਚਾਨਕ ਚਾਰ ਸ਼ੱਕੀਆਂ ਦੀਆਂ ਸਾਫ਼ ਤਸਵੀਰਾਂ ਜਾਰੀ ਕੀਤੀਆਂ ਹਨ। ਜਿੰਨ੍ਹਾਂ ਵਿੱਚ ਚੋਰ ਮਾਸਕ ਪਹਿਨੇ ਹੋਏ ਪਰ ਸਰੀਰਕ ਹਾਵਭਾਵ ਤੇ ਪੋਸ਼ਾਕ ਸਪਸ਼ਟ ਦਿਖਾਈ ਦਿੰਦੇ ਹਨ।ਇਸਦੇ ਨਾਲ ਹੀ ਚੋਰਾਂ ਦੀ ਵਾਹਨ ਤੇ ਭਗੌੜਾ ਰਸਤਾ ਵੀ ਪੁਲਸ ਦੇ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।
ਇਹ ਚੋਰੀ ਬ੍ਰਿਟੇਨ ਵਿੱਚ ਇਸ ਲਈ ਚਰਚਾ ਵਿੱਚ ਹੈ ਕਿ ਸੁਰੱਖਿਆ ਕਿਵੇਂ ਟੁੱਟੀ ਅਤੇ ਇੰਨੀ ਕੀਮਤੀ ਵਸਤਾਂ ਦੀ ਸੁਰੱਖਿਆ ਕਿਵੇਂ ਲਾਪਰਵਾਹੀ ਨਾਲ ਕੀਤੀ ਗਈ।ਉੱਧਰ ਭਾਰਤ ਵਿੱਚ ਇਸ ਗੱਲ ਦਾ ਦੁੱਖ ਤੇ ਗੁੱਸਾ ਹੈ ਕਿ ਭਾਰਤੀ ਕਲਾਕ੍ਰਿਤੀਆਂ ਪਹਿਲਾਂ ਬਸਤੀਵਾਦ ਦੇ ਸਮੇਂ ਲੁਟੀਆਂ ਗਈਆਂ ਸਨ, ਅਤੇ ਹੁਣ ਫਿਰ ਇਨ੍ਹਾਂ ਦੀ ਚੋਰੀ ਨੇ ਵਿਰਾਸਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।ਮਿਊਜ਼ੀਅਮ ਮੈਨੇਜਮੈਂਟ ਨੇ ਕਿਹਾ ਕਿ ਇਹ ਚੀਜ਼ਾਂ ਸਿਰਫ਼ ਇਤਿਹਾਸ ਹੀ ਨਹੀਂ, ਸਗੋਂ ਕਈ ਕੌਮਾਂ ਦੀਆਂ ਕਹਾਣੀਆਂ ਸਾਂਭ ਕੇ ਬੈਠੀਆਂ ਸਨ। ਇਨ੍ਹਾਂ ਦਾ ਗਾਇਬ ਹੋਣਾ “ਬ੍ਰਿਸਟਲ ਦੀ ਸੱਭਿਆਚਾਰਕ ਸਾਂਝ ਲਈ ਵੱਡਾ ਝਟਕਾ” ਦੱਸਿਆ ਗਿਆ ਹੈ।ਭਾਰਤੀ ਵਿਰਾਸਤ ਦੀ ਇੱਕ-ਇੱਕ ਚੀਜ਼ ਸਾਡੀ ਪਹਿਚਾਣ ਦੀ ਗਵਾਹੀ ਹੈ—ਅਤੇ ਇਹ ਚੋਰੀ ਨਾ ਸਿਰਫ਼ ਇਤਿਹਾਸ ਦਾ ਨੁਕਸਾਨ ਹੈ, ਸਗੋਂ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਰਾਸਤ ਦੀ ਸੁਰੱਖਿਆ ਦੇ ਨਾਲ ਲਾਪਰਵਾਹੀ ਹੁਣ ਬਰਦਾਸ਼ਤ ਕਰਨ ਜੋਗ ਨਹੀ।


Comments are closed, but trackbacks and pingbacks are open.