ਵਧੇਰੇ ਜਾਂਚ ਤੱਕ ਜ਼ਮਾਨਤ ਦਿੱਤੀ
ਬ੍ਰਮਿੰਘਮ – ਵੈਸਟ ਮਿਡਲੈਂਡਜ਼ ਖੇਤਰ ਦੇ ਓਲਡਬਰੀ ’ਚ ਪਿਛਲੇ ਮਹੀਨੇ ਇੱਕ ਸਿੱਖ ਔਰਤ ਨਾਲ ਹੋਏ ਜ਼ਬਰ-ਜ਼ਨਾਹ ਦੇ ਸ਼ੱਕ ਵਿੱਚ ਇੱਕ ਆਦਮੀ ਤੇ ਇੱਕ ਔਰਤ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਹਾਲ ਦੀ ਘੜੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਨਸਲੀ ਵਿਤਕਰੇ ਕਾਰਨ ਅੰਜ਼ਾਮ ਦਿੱਤੀ ਗਈ।
ਵੈਸਟ ਮਿਡਲੈਂਡਜ਼ ਪੁਲਿਸ ਨੇ ਦੱਸਿਆ ਕਿ ਇਹ ਗਿ੍ਰਫ਼ਤਾਰੀਆਂ ਵੀਰਵਾਰ ਰਾਤ ਨੂੰ ਹੇਲਸਓਵੇਨ ’ਚ 30 ਸਾਲਾ ਔਰਤ ਨਾਲ ਹੋਏ ਜ਼ਬਰ-ਜ਼ਨਾਹ ਦੇ ਮਾਮਲੇ ’ਚ ਕੀਤੀਆਂ ਗਈਆਂ। ਬਾਅਦ ’ਚ ਦੋਵਾਂ ਮੁਲਜ਼ਮਾਂ ਨੂੰ 20 ਸਾਲਾ ਬਿ੍ਰਟਿਸ਼ ਸਿੱਖ ਔਰਤ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਵੀ ਗਿ੍ਰਫ਼ਤਾਰ ਕੀਤਾ ਗਿਆ। ਇਸ ਔਰਤ ਨੇ 9 ਸਤੰਬਰ ਨੂੰ ਓਲਡਬਰੀ, ਸੈਂਡਵੈੱਲ ’ਚ ਟੇਮ ਰੋਡ ’ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ।
ਪਿਛਲੇ ਮਹੀਨੇ ਹੋਏ ਜਿਨਸੀ ਸ਼ੋਸ਼ਣ ’ਚ ਗੋਰੇ ਹਮਲਾਵਰਾਂ ਨੇ ਕਥਿਤ ਤੌਰ ’ਤੇ ਔਰਤ ਨੂੰ ਕਿਹਾ ਕਿ ਤੂੰ ਇਸ ਦੇਸ਼ ਦੀ ਨਹੀਂ ਏ, ਇੱਥੋਂ ਚਲੀ ਜਾ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਹੈ।
Comments are closed, but trackbacks and pingbacks are open.