ਬ੍ਰਮਿੰਘਮ ਵਿਖੇ ਪੰਜਾਬੀ ਸਿੱਖ ਲੜਕੀ ਨਾਲ ਧੱਕਾ

ਲੜਕੀ ਨੂੰ ਨਸਲੀ ਸ਼ਬਦ ਬੋਲਦਿਆਂ ਬਲਾਤਕਾਰ ਕੀਤਾ

ਬ੍ਰਮਿੰਘਮ – ਬਰਤਾਨੀਆ ਵਿੱਚ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਕਰੀਬ 25 ਸਾਲਾ ਸਿੱਖ ਕੁੜੀ ਨਾਲ ਦਿਨ ਦਿਹਾੜੇ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ।

ਜਾਣਕਾਰੀ ਅਨੁਸਾਰ ਇਹ ਘਟਨਾ ਬਰਮਿੰਘਮ ਦੇ ਓਲਡਬਰੀ ਨੇੜੇ ਵਾਪਰੀ, ਜਿੱਥੇ 2 ਇੰਗਲਿਸ਼ ਮੂਲ ਦੇ 2 ਨੌਜਵਨਾਂ ਨੇ ਇਕ ਬਰਤਾਨਵੀ ਸਿੱਖ ਕੁੜੀ ’ਤੇ ਦਿਨ ਦਿਹਾੜੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ, ਉਸ ਨਾਲ ਕੁੱਟਮਾਰ ਕੀਤੀ ਗਈ ਤੇ ਜ਼ਬਰ-ਜਨਾਹ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਸਵੇਰੇ 8 ਵਜੇ ਤੋਂ 8.30 ਵਜੇ ਦੇ ਵਿਚਾਲੇ ਵਾਪਰੀ ਹੈ।

ਸਿੱਖ ਫੈਡਰੇਸ਼ਨ ਯੂ.ਕੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਕੁੜੀ ਨਾਲ ਕੁੱਟਮਾਰ ਕਰਦੇ ਹੋਏ ਕਿਹਾ, ‘‘ਤੂੰ ਇੱਥੇ ਦੀ ਨਹੀਂ ਹੈ, ਇੱਥੋਂ ਚਲੀ ਜਾ…।’’ ਉਸ ਨਾਲ ਕੁੱਟਮਾਰ ਦੌਰਾਨ ਉਸ ’ਤੇ ਇਸ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ।

ਇਸ ਮਾਮਲੇ ਬਾਰੇ ਵੈਸਟ ਮਿਡਲੈਂਡ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮੁਲਜ਼ਮਾਂ ਦੀ ਭਾਲ ਲਈ ਤੇਜ਼ੀ ਨਾਲ ਕਾਰਵਾਈ ਕਰ ਰਹੇ ਹਾਂ। ਅਸੀਂ ਇਸ ਘਟਨਾ ਕਾਰਨ ਪੈਦਾ ਹੋਏ ਗੁੱਸੇ ਤੇ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।

ਇਸ ਤੋਂ ਪਹਿਲਾਂ 2 ਬਿ੍ਰਟਿਸ਼ ਸਿੱਖ ਟੈਕਸੀ ਡਰਾਈਵਰਾਂ ’ਤੇ ਵੀ 15 ਅਗਸਤ ਨੂੰ ਵੁਲਵਰਹੈਂਪਟਨ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਗਿਆ ਸੀ, ਜਿੱਥੇ ਇੱਕ ਨੌਜਵਾਨ ਸਤਨਾਮ ਸਿੰਘ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ। ਇਸ ਮਾਮਲੇ ’ਚ ਪੁਲਿਸ ਨੇ 3 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਸੀ ਤੇ ਮਗਰੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ।

Comments are closed, but trackbacks and pingbacks are open.