ਸੰਸਥਾ ਪੰਜਾਬੀ ਮਾਂ ਬੋਲੀ ਲਈ ਕਾਰਜਸ਼ੀਲ ਯਤਨ ਕਰਦੀ ਰਹੇਗੀ।
ਬ੍ਰਮਿੰਘਮ – ਬੀਤੀ ਦਿਨੀਂ ਰੈੱਡਲੀਫ਼ ਵਿਲੇਜ਼, ਵੈਸਟ ਬ੍ਰਾਮਿਚ ਵਿਖੇ ਪੰਜਾਬੀਏ ਜ਼ੁਬਾਨੇ ਸੰਸਥਾ ਵੱਲੋਂ ਬਰਤਾਨੀਆ ਵਿੱਚ ਪਹਿਲੀ ਵਾਰ ਮਾਂ ਬੋਲੀ ਦਿਵਸ ਮਨਾਇਆ ਗਿਆ ਜਿਸ ਵਿੱਚ ਸਾਹਿਤਕਾਰਾਂ, ਗਾਇਕਾਂ ਅਤੇ ਕਲਾਕਾਰਾਂ ਅਤੇ ਬੱਚਿਆਂ ਨੇ ਭਾਗ ਲਿਆ । ਪੰਜਾਬ ਤੋਂ ਆਏ ਸਤਿਕਾਰਯੋਗ ਦੀਪਕ ਬਾਲੀ ਜੀ ਸਮਾਗ਼ਮ ਦਾ ਖ਼ਾਸ ਹਿੱਸਾ ਬਣੇ । ਆਰਫ਼ੀ ਸਾਹਬ (ਜਰਮਨ), ਸਟੀਵਨ ਸਹੋਤਾ, ਇੰਗਲੈਂਡ ਦੇ ਜੰਮ-ਪਲ ਪਰ ਮਾਂ-ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਦਿਲ ‘ਚ ਜਿਊਂਦਾ ਰੱਖਣ ਵਾਲ਼ਾ ਬੰਗੜ ਆਰਟਿਸਟ ਨੇ ਤੂੰਬੀ ਤੇ ਅਲਗ਼ੋਜ਼ੇ ਵਜਾ ਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ। ਪੰਜਾਬ ਦੇ ਪ੍ਰਸਿੱਧ ਗੀਤਕਾਰ ‘ਸ. ਤਰਲੋਚਨ ਸਿੰਘ ਚੰਨ ਜੰਡਿਆਲਵੀ ਯੂ.ਕੇ’ ਜੀ ਦੀ ਕਿਤਾਬ ‘ਪੰਜਾਬ ਹੈ ਪੰਜਾਬ – ਸਾਹਿਤਕਕ ਸਮਾਜਿਕ ਅਤੇ ਧਾਰਮਿਕ ਗੀਤ ਕਵਿਤਾਵਾਂ ‘ ਲੋਕ-ਅਰਪਣ ਕੀਤੀ ਗਈ ।
ਸਟੇਜ ਦੀ ਭੂਮਿਕਾ ਰੂਪ ਦਵਿੰਦਰ ਕੌਰ ਨਾਹਲ ਜੀ ਨੇ ਨਿਭਾਈ ਅਤੇ ਬੁਲਾਰੇ ਅਮਨਦੀਪ ਸਿੰਘ ਅਮਨ (ਗਲਾਸਗੋ), ਰਾਜਿੰਦਰਜੀਤ, ਬਲਵਿੰਦਰ ਸਿੰਘ ਚਾਹਲ, ਨਛੱਤਰ ਭੋਗਲ, ਸਰਦਾਰਾ ਗਿੱਲ, ਹਰਜਿੰਦਰ ਮੱਲ, ਬਲਬੀਰ ਭੁੱਝੰਗੀ, ਰਾਜ ਐੱਫ਼ ਐੱਮ ਦੇ ਸੰਚਾਲਕ ਸ. ਗੱਜਣ ਸਿੰਘ ਤੇ ਆਰ.ਜੇ. ਜੋਤੀ ਆਦਿ ਸ਼ਾਮਿਲ ਸਨ । ਸੂਟਾਂ ਅਤੇ ਪੰਜਾਬੀ ਸੱਭਿਆਚਾਰ ਦਰਸਾਉਂਦੇ ਸਟਾਲ ਵੀ ਲਗਾਏ ਗਏ ।
ਪੰਜਾਬੀਏ ਜ਼ੁਬਾਨੇ ਸੰਸਥਾ ਦੇ ਮੈਂਬਰ ਪ੍ਰਭਜੋਤ ਕੌਰ ਵੜੈਚ, ਸੰਜੀਵ ਭਨੋਟ, ਪ੍ਰੀਤੀਪਾਲ ਸਿੰਘ, ਭੁਪਿੰਦਰ ਸਿੰਘ ਕੁਲਾਰ (ਟਬਜ਼ੀ) ਅਤੇ ਗੁਰਮੇਲ ਕੌਰ ਵਧਾਈ ਦੇ ਹੱਕਦਾਰ ਨੇ ਜਿਨਾਂ ਇਹ ਪਲੇਠਾ ਪ੍ਰੋਗਰਾਮ ਕਾਮਯਾਬ ਕਰ ਕੇ ਪੰਜਾਬੀ, ਪੰਜਾਬੀਅਤ, ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਦਾ ਮਾਣ ਵਧਾਇਆ । ਆਸ ਕਰਦੇ ਹਾਂ ਕਿ ਇਹ ਸੰਸਥਾ ਪੰਜਾਬੀ ਮਾਂ ਬੋਲੀ ਲਈ ਕਾਰਜਸ਼ੀਲ ਯਤਨ ਕਰਦੀ ਰਹੇਗੀ। (ਰਿਪੋਰਟ – ਅਮਰ ਜੋਤੀ, ਵੁਲਵਰਹੈਂਪਟਨ)
Comments are closed, but trackbacks and pingbacks are open.