ਬੈਂਕ ਆਫ਼ ਇੰਗਲੈਂਡ ਵੱਲੋਂ ਬਿਆਜ ਦਰਾਂ ‘ਚ ਕਟੌਤੀ ਦੀ ਤਿਆਰੀ

ਬੈਂਕ ਰੇਟ 3.75 ਫ਼ੀਸਦੀ ਹੋਣ ਦੇ ਆਸਾਰ

ਲੈਸਟਰ (ਸੁਖਜਿੰਦਰ ਸਿੰਘ ਢੱਡੇ) – ਬ੍ਰਿਟੇਨ ਦੇ ਕੇਂਦਰੀ ਬੈਂਕ ਬੈਂਕ ਆਫ਼ ਇੰਗਲੈਂਡ ਵੱਲੋਂ ਬਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਰਥਿਕ ਮਾਹਿਰਾਂ ਅਨੁਸਾਰ ਮੌਜੂਦਾ 4 ਫ਼ੀਸਦੀ ਬੈਂਕ ਰੇਟ ਨੂੰ ਘਟਾ ਕੇ 3.75 ਫ਼ੀਸਦੀ ਕੀਤਾ ਜਾ ਸਕਦਾ ਹੈ, ਜੋ ਫਰਵਰੀ 2023 ਤੋਂ ਬਾਅਦ ਸਭ ਤੋਂ ਨੀਵਾਂ ਪੱਧਰ ਹੋਵੇਗਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿੰਗਾਈ ਵਿੱਚ ਆ ਰਹੀ ਹੌਲੀ ਕਮੀ ਅਤੇ ਆਰਥਿਕ ਗਤੀ ਵਿੱਚ ਸੁਸਤਾਪਨ ਕਾਰਨ ਬੈਂਕ ਆਫ਼ ਇੰਗਲੈਂਡ ‘ਤੇ ਬਿਆਜ ਦਰਾਂ ਘਟਾਉਣ ਦਾ ਦਬਾਅ ਵਧ ਰਿਹਾ ਹੈ।

ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌ ਮੈਂਬਰੀ ਮੋਨਿਟਰੀ ਪਾਲਿਸੀ ਕਮੇਟੀ (ਐਮਪੀਸੀ) ਵਿੱਚ ਇਸ ਮਾਮਲੇ ‘ਤੇ ਪੂਰੀ ਏਕਮਤ ਨਹੀਂ ਹੋ ਸਕਦੀ। ਜੇਕਰ ਬਿਆਜ ਦਰਾਂ ‘ਚ ਕਟੌਤੀ ਹੁੰਦੀ ਹੈ ਤਾਂ ਇਸ ਨਾਲ ਮਾਰਟਗੇਜ ਲੈਣ ਵਾਲਿਆਂ ਅਤੇ ਕਾਰੋਬਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਪਰ ਨਾਲ ਹੀ ਬਚਤ ਖਾਤਿਆਂ ‘ਤੇ ਮਿਲਣ ਵਾਲੇ ਵਿਆਜ ‘ਚ ਕਮੀ ਆ ਸਕਦੀ ਹੈ। ਬੈਂਕ ਦਾ ਇਹ ਕਦਮ ਆਉਣ ਵਾਲੇ ਮਹੀਨਿਆਂ ਵਿੱਚ ਦੇਸ਼ ਦੀ ਆਰਥਿਕ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਉਲੇਖਣੀਯ ਹੈ ਕਿ ਕਰਿਸਮਸ ਦੇ ਮੌਕੇ ‘ਤੇ ਬੈਂਕ ਆਫ਼ ਇੰਗਲੈਂਡ ਦੇ ਆਲੇ-ਦੁਆਲੇ ਇਲਾਕੇ ‘ਚ ਤਿਉਹਾਰੀ ਰੌਣਕ ਬਣੀ ਹੋਈ ਹੈ, ਪਰ ਆਮ ਲੋਕਾਂ ਦੀ ਨਜ਼ਰ ਬੈਂਕ ਦੇ ਇਸ ਮਹੱਤਵਪੂਰਨ ਫ਼ੈਸਲੇ ‘ਤੇ ਟਿਕੀ ਹੋਈ ਹੈ।

Comments are closed, but trackbacks and pingbacks are open.