13 ਤੋਂ 20 ਫਰਵਰੀ ਤੱਕ ਮਾਹਿਲਪੁਰ ਵਿਖੇ ਹੋ ਰਹੇ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਬਾਰੇ ਹੋਈ ਵਿਚਾਰ ਚਰਚਾ
ਮਾਹਿਲਪੁਰ ਵਿਖੇ ਪਹਿਲੀ ਵਾਰ ਦਸੰਬਰ ਚ ਹੋ ਰਿਹਾ ਸੰਤੋਸ਼ ਟਰੌਫੀ ਟੂਰਨਾਮੈਂਟ ਹੁਸ਼ਿਆਰਪੁਰ ਜਿਲੇ ਲਈ ਮਾਣ ਵਾਲੀ ਗੱਲ–ਸਹੋਤਾ
ਲੈਸਟਰ (ਇੰਗਲੈਂਡ),23 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਹਿਰ ਲੈਸਟਰ ਵਿਖੇ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਯੂ.ਕੇ ਦੀ ਇੱਕ ਵਿਸ਼ਾਲ ਇਕੱਤਰਤਾ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ. ਇਸ ਚ 2026 ਚ ਫਰਵਰੀ ਮਹੀਨੇ 13 ਤੋਂ 20 ਫਰਵਰੀ ਤੱਕ ਹੋਣ ਵਾਲੇ ਹੁਸ਼ਿਆਰਪੁਰ ਜਿਲੇ ਦੇ ਕਸਬਾ ਮਾਹਿਲਪੁਰ ਵਿਖੇ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਇੱਕਤਰਤਾ ਚ ਹੋਰਨਾਂ ਤੋਂ ਇਲਾਵਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਯੂ ਕੇ ਅਤੇ ਯੂਰਪ ਦੇ ਕਨਵੀਨਰ ਸ ਦਲਜੀਤ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਲਪੁਰ ਵਿਖੇ ਇਸ ਵਾਰ 63ਵਾਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਬੜੇ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਕੈਟਾਗਰੀ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈਣਗੀਆਂ। ਉਹਨਾਂ ਦੱਸਿਆ ਕਿ ਇਸ ਵਾਰ ਬੱਚਿਆਂ ਦੇ ਫੁਟਬਾਲ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਮੌਕੇ ਤੇ ਇਨਾਮ ਤਕਸੀਮ ਕੀਤੇ ਜਾਣਗੇ। ਇਸ ਮੌਕੇ ਤੇ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਅਤੇ ਯੂਰਪ ਦੇ ਕਨਵੀਨਰ ਸ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਵਾਰ ਦਸੰਬਰ ਮਹੀਨੇ ਚ ਪਹਿਲੀ ਵਾਰ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ ਮਾਹਿਲਪੁਰ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਸੰਤੋਸ਼ ਟਰੋਫੀ ਟੂਰਨਾਮੈਂਟ ਹੋ ਰਹੇ ਹਨ, ਜੋ ਕਿ ਹੁਸ਼ਿਆਰਪੁਰ ਜਿਲੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਇਨਾ ਸਾਰੇ ਕਾਰਜਾਂ ਦਾ ਸਿਹਰਾ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸਿੰਘਾ ਨੂੰ ਜਾਂਦਾ ਹੈ, ਜਿਨਾਂ ਦੀ ਸਖਤ ਮਿਹਨਤ ਸਦਕਾ ਪ੍ਰਿੰਸੀਪਲ ਹਰਭਜਨ ਸਿੰਘ ਦੀ ਯਾਦ ਚ ਲਗਾਤਾਰ ਫੁੱਟਬਾਲ ਟੂਰਨਾਮੈਂਟ ਕਰਵਾਏ ਜਾ ਰਹੇ ਹਨ।

ਇਸ ਇਕੱਤਰਤਾ ਜੋ ਹੋਰਨਾ ਤੋਂ ਇਲਾਵਾ ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ, ਨਿਰਮਲ ਸਿੰਘ ਲੱਡੂ, ਸਤਨਾਮ ਸਿੰਘ ਤੱਗੜ, ਵਕੀਲ ਸੀਤਲ ਸਿੰਘ ਗਿੱਲ, ਗਾਇਕ ਕੇ ਬੀ ਢੀਡਸਾ,ਅੰਮ੍ਰਿਤਪਾਲ ਸਿੰਘ ਘੁਮਾਣ, ਮਿੰਟੂ ਘੁਮਾਣ, ਗੁਰਮੀਤ ਸਿੰਘ ਗੈਰੀ, ਕਾਲਾ ਪੂਰੇਵਾਲ, ਸੁਰਿੰਦਰ ਪਾਲ ਸਿੰਘ, ਰਿੱਕੀ ਚੌਹਾਨ,ਦਵਿੰਦਰ ਸਿੰਘ,ਕਾਂਗਰਸ ਆਗੂ ਸਨੀ ਚੋਪੜਾ, ਕੁਲਦੀਪ ਸਿੰਘ ਰਾਗੀ,ਗੁਰਮੀਤ ਸਿੰਘ ਗਰਚਾ, ਪਿਆਰਾ ਰੰਧਾਵਾ, ਜਤਿੰਦਰ ਚਾਹਲ, ਜਿੰਦਰ ਬੋਇਲ,ਗਿੱਲ, ਬਲਜੀਤ ਸਿੰਘ ਸਹੋਤਾ, ਅਰਵਿੰਦਰ ਸਿੰਘ, ਬਿੱਟੂ ਸੋਹਤਾ, ਸਮਸੀਰ ਸਿੰਘ ਬੈਂਸ, ਹਰਦਿਆਲ ਸਿੰਘ, ਬੱਬੀ ਸੰਘਾ, ਦਲੇਰ ਸਿੰਘ, ਪ੍ਰੇਮ ਡੋਗਰ, ਜਿੰਦਾ ਰਾਏ, ਸਪਿੰਦਰ ਹੀਰ, ਮਨਜੀਤ ਹੀਰ, ਮਲਕੀਤ ਸਿੰਘ, ਬਲਵੰਤ ਬਾਸੀ, ਸੁਰਿੰਦਰ ਸਿੰਘ, ਜੀਤੀ ਪੂਰੇਵਾਲ, ਸੁੱਖ ਸੰਧੂ, ਸਿੰਗਾਰਾ ਸਿੰਘ, ਲਾਲੀ,੍ਰ ਦੀਸਾ,ਦੀਪਾ, ਬਿੰਦਾ, ਮਨਜੀਤ ਬਾਗਲਾ, ਸੰਨੀ ਸੰਘਾ, ਰਾਜੇਸ਼ ਸੂਦ, ਤੇਜਾ ਸਿੰਘ, ਸੁਰਿੰਦਰ ਪਾਲ ਸਿੰਘ ਸਰਹਾਲਾ, ਜਿੰਦਰ ਥਾਦੀ, ਨੇਸੀ ਭੱਜਲ ,ਕਮਲ ਕੌਂਸਲਰ, ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ, ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਬਰਿੰਦਰ ਸਿੰਘ ਬਿੱਟੂ, ਸਤਵਿੰਦਰ ਸਿੰਘ ਦਿਓਲ, ਸੀਰਾ, ਬਾਸੀਆਂ, ਕਾਲਾ ਨੰਗਲ, ਵਿੱਕੀ ,ਜੱਸ, ਬਲਵੰਤ ਕੰਗ, ਰਵੀ ਢਿੱਲੋ, ਸੁਖਜੀਤ ਢਿੱਲੋ, ਹਰਜੀਤ ਢਿੱਲੋ, ਦਲੇਰ ਸਿੰਘ ਸਮੇਤ ਵੱਡੀ ਗਿਣਤੀ ਚ ਟਰੱਸਟ ਦੇ ਮੈਂਬਰ ਹਾਜ਼ਰ ਸਨ।


Comments are closed, but trackbacks and pingbacks are open.