ਪ੍ਰਿਤਪਾਲ ਸਿੰਘ ਨਾਗੀ ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ ‘ਹਾਈ ਸ਼ੈਰਿਫ’ ਬਣੇ

2014 ਵਿਚ ਸਟੈਫੋਰਡਸ਼ਾਇਰ ਦਾ ਬਣਾਇਆ ਗਿਆ ਸੀ ਡਿਪਟੀ ਲੈਫਟੀਨੈਂਟ 
2017 ਵਿਚ ਮਹਾਰਾਣੀ ਐਲਿਜਾਬੈੱਥ ਵੱਲੋਂ ‘ਮੈਂਬਰ ਆਫ਼ ਦ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ’ ਦੇ ਖ਼ਿਤਾਬ ਨਾਲ ਕੀਤਾ ਗਿਆ ਸੀ ਸਨਮਾਨਿਤ 

ਲੰਡਨ:  ਪੰਜਾਬੀਆਂ ਨੇ ਪੂਰੀ ਦੁਨੀਆਂ ਵਿਚ ਅਪਣੀ ਮਿਹਨਤ ਨਾਲ ਚੰਗਾ ਨਾਮਣਾ ਖਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਅਜਿਹੀ ਹੀ ਮਾਣ ਵਾਲੀ ਖ਼ਬਰ ਇੰਗਲੈਂਡ ਤੋਂ ਸਾਹਮਣੇ ਆਈ ਹੈ, ਜਿਥੇ ਸ਼ਹਿਰ ਸਟੈਫੋਰਡਸ਼ਾਇਰ ਦੇ ਪ੍ਰਿਤਪਾਲ ਸਿੰਘ ਨਾਗੀ ਨੂੰ ਮਹਾਰਾਜਾ ਚਾਰਲਸ ਵੱਲੋਂ ‘ਹਾਈ ਸ਼ੈਰਿਫ’ ਨਿਯੁਕਤ ਕੀਤਾ ਗਿਆ। ਸਟੈਫੋਰਡਸ਼ਾਇਰ ਦੇ ਹੁਣ ਤੱਕ ਦੇ 1000 ਸਾਲ ਤੋਂ ਵੱਧ ਸਮੇਂ ਵਿਚ ਪਹਿਲਾ ਸਿੱਖ ‘ਹਾਈ ਸ਼ੈਰਿਫ਼’ ਬਣਿਆ ਹੈ।

ਪ੍ਰਿਤਪਾਲ ਸਿੰਘ ਨਾਗੀ ਬਟਾਲਾ ਦੇ ਨਜ਼ਦੀਕੀ ਕਸਬਾ ਕਾਦੀਆਂ ਦੇ ਜੰਮਪਲ ਹਨ। ਪ੍ਰਿਤਪਾਲ ਸਿੰਘ ਨਾਗੀ ਕਰੀਫ 16 ਸਾਲ ਦੀ ਉਮਰ ਵਿਚ ਯੂ.ਕੇ ਆ ਗਏ ਸਨ। ਪ੍ਰਿਤਪਾਲ ਸਿੰਘ ਨਾਗੀ ਨੂੰ 2014 ਵਿਚ ਸਟੈਫੋਰਡਸ਼ਾਇਰ ਦਾ ਡਿਪਟੀ ਲੈਫਟੀਨੈਂਟ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਨੂੰ ਮੁੱਖ ਰੱਖਦਿਆਂ 2017 ਵਿਚ ਮਹਾਰਾਣੀ ਐਲਿਜਾਬੈੱਥ ਵਲੋਂ ‘ਮੈਂਬਰ ਆਫ਼ ਦ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ’ ਐਮ. ਬੀ. ਈ. ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। 

Comments are closed, but trackbacks and pingbacks are open.