ਸਲੋਹ ਦੇ ਸਾਬਕਾ ਕੌਂਸਲਰ ਨਾਜਰ ਲੋਧੀ ਅਤੇ ਬੋਬੀ ਸੰਧੂ ਨਾਲ ਭਾਈਚਾਰਕ ਰਿਸ਼ਤੇ ਸਬੰਧੀ ਗੱਲਬਾਤ
ਸਾਊਥਾਲ – ਸਿੱਖਾਂ ਨਾਲ ਲੰਬੀ ਸਾਂਝ ਰੱਖਣ ਵਾਲੇ ਗਲਾਸਗੋ ਦੇ ਪਾਕਿਸਤਾਨੀ ਮੂਲ ਦੇ ਐਮ.ਪੀ. ਜਨਾਬ ਮੁਹੰਮਦ ਸਰਵਰ ਦੇ ਨਿੱਜੀ ਸਲਾਹਕਾਰ ਰਾਣਾ ਆਬਿਦ ਸਾਹਿਬ ਨਾਲ ‘‘ਦੇਸ ਪ੍ਰਦੇਸ’’ ਦੀ ਮੁਲਾਕਾਤ ਹੋਈ।
ਰਾਣਾ ਆਬਿਦ ਸਾਹਿਬ ਨੇ ਅਹਿਮ ਮੁਲਾਕਾਤ ਵਿੱਚ ਇੰਨਸਾਫ਼ ਕੀਤਾ ਕਿ ਉਹ ਜਨਾਬ ਮੁਹੰਮਦ ਸਰਵਰ ਵਲੋਂ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿੱਚ ਨਿੱਘੇ ਰਿਸ਼ਤੇ ਬਣਾਉਣ ਲਈ ਕੰਮ ਕਰ ਰਹੇ ਹਨ ਅਤੇ ਜਨਾਬ ਮੁਹੰਮਦ ਸਰਵਰ ਸਾਹਿਬ ਦੇ ਪੰਜਾਬ ਗਵਰਨਰ ਦੇ ਹੁੰਦੇ ਹੋਏ ਸਿੱਖ ਯਾਤਰੂਆਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਇੰਗਲੈਂਡ ਸਮੇਤ ਕੁਝ ਹੋਰ ਦੇਸ਼ਾਂ ਦੇ ਸਿੱਖ ਯਾਤਰੀਆਂ ਨੂੰ ਸੁੱਖ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।
ਰਾਣਾ ਆਬਿਦ ਨੇ ‘ਦੇਸ ਪ੍ਰਦੇਸ’ ਨੂੰ ਸਲੋਹ ਦੇ ਸਾਬਕਾ ਕੌਂਸਲਰ ਨਾਜਰ ਲੋਧੀ ਦੀ ਹਾਜ਼ਰੀ ਵਿੱਚ ਕਿਹਾ ਕਿ ਅਸੀਂ ਸਿੱਖ ਯਾਤਰੂਆਂ ਨੂੰ ਪੂਰੀ ਸਹੂਲਤ ਬਿਨ੍ਹਾਂ ਵਾਧੂ ਖਰਚੇ ’ਤੇ ਦੇਵਾਂਗੇ।
ਰਾਣਾ ਆਬਿਦ ਸਾਹਿਬ ਦੀ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ 00447400902972 ਜਾਂ ਵਟਸਐਪ ਨੰਬਰ 0092 300 444 5700 ’ਤੇ ਸੰਪਰਕ ਕਰ ਸਕਦੇ ਹਨ।
Comments are closed, but trackbacks and pingbacks are open.