ਪਹੁਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮਦਿਹਾੜੇ ਮੌਕੇ ਸੰਤ ਭਿੰਡਰਾਂਵਾਲੇ ਦੀ ਫ਼ੋਟੋ ਲਾਉਣ ਤੋਂ ਛਿੜੇ ਵਿਵਾਦ ਸਬੰਧੀ ਕਮੇਟੀ ਵਲੋਂ ਸਪੱਸ਼ਟੀਕਰਨ

ਕਮੇਟੀ ਦੇ ਜਨਰਲ ਸਕੱਤਰ ਕੈਪਟਨ ਸੰਧੂ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਚੌਕਸ ਰਹਿਣ ਦੀ ਅਪੀਲ

ਅੰਮਿ੍ਰਤਸਰ – ਇੱਥੇ ਪਿੰਡ ਪਹੂਵਿੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਉਂਡੇਸ਼ਨ ਦੇ ਜਨਰਲ ਸਕੱਤਰ ਸ਼ੌਰੀਆ ਚੱਕਰ ਵਿਜੇਤਾ ਕੈਪਟਨ ਬਿਕਰਮਾਜੀਤ ਸਿੰਘ ਸੰਧੂ ਜੀ ਨੇ ਪਿਛਲੇ ਦਿਨੀ ਮਿਤੀ 28 ਜਨਵਰੀ 2024 ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਵਾਪਰੇ ਮੰਦ ਭਾਗੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਿਸਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸਾਖ ਲਗਾਉਣਾ ਸੀ।

ਉਹਨਾਂ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਜੀ ਬਾਰੇ ਵੀ ਦੱਸਿਆ ਕਿ ਉਹਨਾਂ ਨੇ ਆਪਣੀ ਨਿੱਜੀ ਨੇਕ ਕਮਾਈ ਵਿੱਚੋਂ ਇੱਕ ਕਰੋੜ ਰੁਪਏ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀਆਂ ਸੇਵਾਵਾਂ ਅਤੇ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਹਸਪਤਾਲ ਦੀ ਉਸਾਰੀ ਲਈ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸਾਰਿਆਂ ਦਾ ਧਿਆਨ ਇਸ ਗੱਲ ਵੱਲ ਵੀ ਦੁਆਇਆ ਕਿ ਜਿਹੜੇ ਲੋਕ ਗੁਰਦੁਆਰਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਤਸਵੀਰ ਨੂੰ ਲੈ ਕੇ ਬੇਅਦਬੀ ਹੋਣ ਦਾ ਦਾਅਵਾ ਕਰ ਰਹੇ ਸਨ ਉਹਨਾਂ ਨੇ ਸਗੋਂ ਆਪ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਆਪਣੇ ਪੈਰਾਂ ਵਿੱਚ ਰੱਖ ਕੇ ਬੇਅਦਬੀ ਕੀਤੀ ਅਤੇ ਉਸੇ ਹੀ ਜਗ੍ਹਾ ਤਸਵੀਰਾਂ ਉਪਰ ਖਲੋ ਕੇ ਭਾਸ਼ਣ ਵੀ ਕੀਤਾ। ਇਹਨਾਂ ਗੱਲਾਂ ਦੇ ਸਬੂਤ ਵਜੋਂ ਕੈਪਟਨ ਸਾਹਿਬ ਵੱਲੋਂ ਕੁਝ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਸਲਾ ਜੀ ਦੀਆਂ ਤਸਵੀਰਾਂ ਨੂੰ ਪੈਰਾਂ ਵਿੱਚ ਰੱਖਿਆ ਗਿਆ ਹੈ।

ਇਸ ਪ੍ਰੈਸ ਕਾਨਸ ਵਿੱਚ ਕਮੇਟੀ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ, ਸ੍ਰ: ਫਤਹਿਯਾਬ ਸਿੰਘ ਸੰਧੂ, ਬਾਬਾ ਹਰਮਿੰਦਰ ਸਿੰਘ ਜੀ (ਭਲਾਈ ਕੇਂਦਰ ਟ੍ਰਸਟ ਵਾਲੇ), ਬਾਬਾ ਕੁਲਵੰਤ ਸਿੰਘ ਜੀ, ਕੈਪਟਨ ਬਲਵੰਤ ਸਿੰਘ ਜੀ, ਮੈਨੇਜਰ ਸ੍ਰ: ਪ੍ਰਭਜੋਤ ਸਿੰਘ ਸੰਧੂ, ਸ੍ਰ: ਸੁਖਜੀਤ ਸਿੰਘ ਰੋਜ਼ੀ, ਸ੍ਰ: ਜੋਗਾ ਸਿੰਘ, ਸ੍ਰ: ਚਰਨਜੀਤ ਸਿੰਘ ਹੀਰਾ, ਠੇਕੇਦਾਰ ਰਾਮ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਜਗਜੀਵਨ ਸਿੰਘ, ਚਰਨ ਸਿੰਘ, ਮੁੱਖਪਾਲ ਸਿੰਘ, ਦਰਬਾਰਾ ਸਿੰਘ, ਰਣਧੀਰ ਸਿੰਘ, ਗੁਰਦੀਸ਼ਪਾਲ ਸਿੰਘ, ਵਿਰਸਾ ਸਿੰਘ, ਕਾਮਰੇਡ, ਭੋਲਾ, ਸੋਨੂੰ ਸੰਡਪੁਰਾ, ਚਰਨਜੀਤ ਸਿੰਘ ਭਿੱਖਵਿੰਡ ਅਤੇ ਹੋਰ ਕਮੇਟੀ ਮੈਂਬਰ ਅਤੇ ਸੰਗਤਾਂ ਮੌਜੂਦ ਸਨ, ਜਿਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਸੰਤ ਭਿੰਡਰਾਂਵਾਲੇ ਦੀ ਫ਼ੋਟੋ ਨੂੰ ਮੁੱਦਾ ਬਣਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਇਨ੍ਹਾਂ ਦਾ ਮੁੱਖ ਮਕਸਦ ਪਵਿੱਤਰ ਅਸਥਾਨ ’ਤੇ ਕਬਜ਼ਾ ਕਰਨਾ ਹੈ। ਕਮੇਟੀ ਵਲੋਂ ਇਸ ਵਿਵਾਦ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਸਪੁਰਦ ਕਰ ਦਿੱਤਾ ਗਿਆ ਹੈ।

Comments are closed, but trackbacks and pingbacks are open.