ਡਰਬੀ (ਇੰਗਲੈਂਡ) ’ਚ ਬਿ੍ਰਟਿਸ਼ ਮਾਸਟਰ ਐਥਲੈਟਿਕਸ ਫੈਡਰੇਸ਼ਨ ਟਰੈਕ ਐਂਡ ਫੀਲਡ ਮੁਕਾਬਲੇ ਵਿੱਚ ਹਿਲਿੰਗਡਨ ਦੇ ਪੰਜਾਬੀ ਖਿਡਾਰੀ ਦੀ ਸ਼ਾਨਦਾਰ ਕਾਰਗੁਜ਼ਾਰੀ

ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

ਡਰਬੀ – ਡਰਬੀ (12-14 ਸਤੰਬਰ 2025) ਮੂਰਵੇਜ਼ ਸਪੋਰਟਸ ਵਿਲੇਜ਼ ਵਿਖੇ ਹੋਏ ਬਿ੍ਰਟਿਸ਼ ਮਾਸਟਰ ਐਥਲੈਟਿਕਸ ਫੈਡਰੇਸ਼ਨ ਟਰੈਕ ਐਂਡ ਫੀਲਡ ਮੁਕਾਬਲੇ ਵਿੱਚ ਹਿਲਿੰਗਡਨ ਦੇ ਖਿਡਾਰੀ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਤਗ਼ਮੇ ਜਿੱਤੇ ਹਨ। ਸ. ਕੁਲਵਿੰਦਰ ਸਿੰਘ ਨੇ ਹੋਮਰ ਥ੍ਰੋਅ ਮੁਕਾਬਲੇ ਵਿੱਚ ਐਮ45 ਏਜ਼ ਗਰੁੱਪ ਵਿੱਚ 21.53 ਮੀਟਰ ਦੀ ਥੋ੍ਰਅ ਨਾਲ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਵੇਟ ਥੋ੍ਰਅ 15.88 ਕਿਲੋ ਕੈਟਾਗਰੀ ਐਮ45 ਵਿੱਚ 6.37 ਮੀਟਰ ਦੀ ਸੁੱਟ ਨਾਲ ਸੋਨ ਤਗਮਾ ਜਿੱਤ ਕੇ ਹਿਲਿੰਗਡਨ ਦਾ ਨਾਮ ਰੌਸ਼ਨ ਕੀਤਾ। ਇਸ ਬਾਹਰੀ ਟਰੈਕ ਐਂਡ ਫੀਲਡ ਮੁਕਾਬਲੇ ਦੀਆਂ ਖੇਡਾਂ ’ਚ ਯੂਨਾਈਟਡ ਕਿੰਗਡਮ, ਯੂਰਪ ਅਤੇ ਅਮਰੀਕਾ ਤੋਂ ਵੱਖ-ਵੱਖ ਉਮਰ ਵਰਗਾਂ ਦੇ ਕੁੱਲ 884 ਮਰਦ ਤੇ ਔਰਤ ਖਿਡਾਰੀਆਂ ਨੇ ਹਿੱਸਾ ਲਿਆ।

ਇਹ ਬੜੇ ਮਾਣ ਦੀ ਗੱਲ ਹੈ ਕਿ ਸ. ਕੁਲਵਿੰਦਰ ਸਿੰਘ ਜੀ ਨੇ ਅਕਸਰ ਸੀਨੀਅਰ/ਮਾਸਟਰਸ ਖੇਡਾਂ ਵਿੱਚ ਹਿੱਸਾ ਲੈ ਕੇ ਦੁਨੀਆਂ ਭਰ ’ਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ।

ਉਹਨਾਂ ਦੀ ਇਸ ਪ੍ਰਾਪਤੀ ਨਾਲ ਪੰਜਾਬੀ ਭਾਈਚਾਰੇ ਦਾ ਸਿਰ ਇੱਕ ਵਾਰ ਫੇਰ ਫ਼ਖ਼ਰ ਨਾਲ ਬਹੁਤ ਉੱਚਾ ਹੋ ਗਿਆ ਹੈ।

Comments are closed, but trackbacks and pingbacks are open.