ਗੈਰ ਕਾਨੂੰਨੀ 2 ਭਾਰਤੀ ਡਰਾਇਵਰ 3 ਸੌ ਪੌਂਡ ਕੁਕੀਨ ਸਮੇਤ ਗ੍ਰਿਫਤਾਰ

ਕਮਰਸ਼ੀਅਲ ਵਾਹਣਾਂ ਦੀ ਰੂਟੀਨ ਦੀ ਚੈਕਿੰਗ ਦੌਰਾਨ ਪੁਟਨਾਮ ਕਾਉਂਟੀ, ਇੰਡਿਆਨਾ ਵਿੱਚ ਗ੍ਰਿਫਤਾਰ ਕੀਤਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਇੰਡਿਆਨਾਪੋਲਿਸ ਵਿੱਚ ਦੋ ਗੈਰ ਕਾਨੂੰਨੀ ਭਾਰਤੀ ਡਰਾਇਵਰਾਂ ਨੂੰ 300 ਪੌਂਡ ਕੁਕੀਨ ਜੋ ਉਨਾਂ ਨੇ ਆਪਣੇ ਸੈਮੀ ਟਰੱਕ ਵਿੱਚ ਲੁਕੋਈ ਹੋਈ ਸੀ, ਸਮੇਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।

ਇਨਾਂ ਡਰਾਇਵਰਾਂ ਵਿੱਚ ਜਸਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਿਲ ਹਨ। ਜਸਵੀਰ ਸਿੰਘ ਮਾਰਚ 2017 ਵਿੱਚ ਤੇ ਗੁਰਪ੍ਰੀਤ ਸਿੰਘ ਮਾਰਚ 2023 ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।

ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਅਨੁਸਾਰ ਇਨਾਂ ਦੋਨਾਂ ਨੂੰ ਕਮਰਸ਼ੀਅਲ ਵਾਹਣਾਂ ਦੀ ਰੂਟੀਨ ਦੀ ਚੈਕਿੰਗ ਦੌਰਾਨ ਪੁਟਨਾਮ ਕਾਉਂਟੀ, ਇੰਡਿਆਨਾ ਵਿੱਚ ਗ੍ਰਿਫਤਾਰ ਕੀਤਾ ਹੈ। ਇਨਾਂ ਕੋਲੋਂ 309 ਪੌਂਡ ਕੁਕੀਨ ਬਰਾਮਦ ਹੋਈ ਹੈ ਜੋ ਇਨਾਂ ਨੇ ਟੱਰਕ ਦੇ ਸਲੀਪਰ ਬਰਥ ਵਿੱਚ ਲੁਕੋਈ ਹੋਈ ਸੀ।

ਜਾਂਚਕਾਰਾਂ ਅਨੁਸਾਰ ਇਨਾਂ ਦੋਨਾਂ ਕੋਲ ਕੈਲੀਫੋਰਨੀਆ ਦੁਆਰਾ ਜਾਰੀ ਕਮਰਸ਼ੀਅਲ ਡਰਾਇਵਿੰਗ ਲਾਇਸੰਸ ਹਨ।

Comments are closed, but trackbacks and pingbacks are open.