ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ ਅਤੇ ਕਵੀ ਦਰਬਾਰ 

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ) – ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ, ਗੁਰੂਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ ਵਿਖੇ, ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਗੁਰਮਤਿ ਸਮਾਗਮ ਤੇ ਕਵੀ ਦਰਬਾਰ ਸਜਾਇਆ ਗਿਆ। ਕਵੀ ਦਰਬਾਰ ਵੀ ਅਗਵਾਈ ਤੇ ਸਟੇਜ ਦੀ ਸੇਵਾ, ਪੰਥ ਦੇ ਉਘੇ ਸੰਗੀਤ ਅਤੇ ਸਾਹਿਤਕਾਰ ਗਿਆਨੀ ਬਲਵੰਤ ਸਿੰਘ ਲਿਤਰਾ ਵਾਲੇ ਕਰ ਰਹੇ ਹਨ।

ਕਵੀ ਦਰਬਰ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਹਜੂਰੀ ਕੀਰਤਨ ਤੇ ਗਿਆਨੀ ਸਕੰਦਰ ਸਿੰਘ ਤੇ ਸਾਥੀਆਂ ਵਲੋਂ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸੁਰੂ ਹੋਈ ਇਸ ਮੌਕੇ ਪ੍ਰਸਿੱਧ ਕਵੀ, ਮਹਿੰਦਰ ਪਾਲ ਸਿੰਘ ਜੀ, ਗਿਆਨੀ ਬਲਵੰਤ ਸਿੰਘ ਜੀ ਲਿਤਰਾ ਵਾਲੇ, ਸ: ਸੰਤੋਖ ਸਿੰਘ ਅਟਵਾਲ, ਦਰਸ਼ਨ ਸਿੰਘ ਜੀ ਕੰਗ,  ਭਾਈ ਰਾਮ ਜੀ, ਸਿੰਦਰ ਕੌਰ, ਅਮਰਜੀਤ ਕੌਰ ਰਾਣਾ, ਬੀਬਾ ਕਿਰਨ ਦੀਪ ਕੌਰ, ਭਾਈ ਪਾਲ ਸਿੰਘ, ਭਾਈ ਲਮਨ ਰੰਧਾਵਾ ਅਤੇ ਭਾਈ ਮਨਮਿੰਦਰ ਸਿੰਘ ਨੇ ਆਪਣੀਆ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਟੇਜ ਸੰਚਾਲਨ ਸਮੇਂ ਭਾਈ ਜਸਪਾਲ ਸਿੰਘ ਨੇ ਵੀ ਸਹਿਜੋਗ ਦਿੱਤਾ।

ਇਸ ਮੌਕੇ ਗੁਰੂ ਘਰ ਵਲੋਂ ਮੁੱਖ ਪ੍ਰਬੰਧਕ ਜਰਨੇਲ ਸਿੰਘ ਰਾਣਾ, ਰਣਧੀਰ ਸਿੰਘ ਸੰਭਲ, ਖਜਾਨਚੀ ਜਗਤਾਰ ਸਿੰਘ ਰਾਹੋ , ਗਿਆਨੀ ਸੁਖਚੈਨ ਸਿੰਘ ਨੇ ਸਮੂਹ ਕਵੀਆ ਨੂੰ ਸਿਰੋਪਾਓ ਦੀ ਬਖਸ਼ਿਸ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਚੋਰ ਦੀ ਸੇਵਾ ਭਾਈ ਰਜਿੰਦਰ ਸਿੰਘ ਤੇ ਭਾਈ ਝਲਮਣ ਸਿੰਘ ਨੇ ਨਿਭਾਈ। ਇਸ ਮੌਕੇ ਭਾਈ ਕੁਲਵੰਤ ਸਿੰਘ, ਬਾਬਾ ਅਜੀਤ ਸਿੰਘ, ਸਰਬਜੀਤ ਸਿੰਘ ਬਾਜਵਾ, ਬੀਬੀ ਪ੍ਰੇਮਜੀਤ ਕੋਰ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

Comments are closed, but trackbacks and pingbacks are open.