ਪੰਥਕ ਗਰੁੱਪ ਦੇ ਸਾਬਕਾ ਜਰਨੈਲਾਂ ਨੇ ਦਿੱਤੀ ਠਿੱਬੀ
ਸਾਊਥਾਲ – ਯੂ.ਕੇ ਵਿੱਚ ਸਭ ਤੋਂ ਵੱਡੇ ਗੁਰੂਘਰ ਅਤੇ ਧਾਰਮਿਕ ਸਿਆਸਤ ਲਈ ਜਾਣੇ ਜਾਂਦੇ ਗੁਰੂਘਰ ਦੀਆਂ ਚੋਣਾਂ ਐਤਵਾਰ 5 ਅਕਤੂਬਰ 2025 ਨੂੰ ਹੋਈਆਂ ਜਿਸ ਨੇ ਦੋਨੋਂ ਧਿਰਾਂ ਦੇ 36 ਘੰਟੇ ਤੱਕ ਸਾਹ ਡੱਕੀ ਰੱਖੇ ਪਰ ਆਖ਼ਿਰ ‘ਸ਼ੇਰ ਗਰੁੱਪ’ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
ਹੇਠਾਂ ਚੋਣਾ ਦਾ ਨਤੀਜਾ –

ਰਿਟਰਨਿੰਗ ਅਫਸਰ ਮਾਈਕਲ ਕੋਲਮੈਨ ਦੁਆਰਾ ਜਾਰੀ ਅਧਿਕਾਰਕ ਨਤੀਜਿਆਂ ਮੁਤਾਬਕ, ਸ਼ੇਰ ਗਰੁੱਪ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤੇ। ਨਤੀਜਿਆਂ ਦੌਰਾਨ ਸ਼ੇਰ ਗਰੁੱਪ ਦੇ ਸ ਗੁਰਮੇਲ ਸਿੰਘ ਮੱਲ੍ਹੀ ਨੂੰ 2763 ਵੋਟਾਂ ਤੇ ਪੰਥਕ ਗਰੁੱਪ ਦੇ ਆਗੂ ਹਿੰਮਤ ਸਿੰਘ ਸੋਹੀ ਨੂੰ 2263 ਵੋਟਾਂ ਮਿਲੀਆਂ। ਇਸ ਦੌਰਾਨ ਸ਼ੇਰ ਗਰੁੱਪ ਦੇ ਨੋਜਵਾਨ ਮੈਂਬਰ ਇਸਮੀਤ ਸਿੰਘ ਫੁੱਲ ਨੂੰ ਸਭ ਤੋ ਵੱਧ 2777 ਵੋਟਾਂ ਪ੍ਰਾਪਤ ਕੀਤੀਆਂ ਤੇ ਪੰਥਕ ਗਰੁੱਪ ਵਿੱਚ ਸ ਨਵਰਾਜ ਸਿੰਘ ਚੀਮਾ ਗਰੁੱਪ ਵਿੱਚ ਸਭ ਤੋ ਵੱਧ ਵੋਟਾਂ 2282 ਪ੍ਰਾਪਤ ਕਰ ਸਕੇ।
ਰਿਟਰਨਿੰਗ ਅਫਸਰ ਮਾਈਕਲ ਕੋਲਮੈਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ, ਅਤੇ ਕਿਸੇ ਵੀ ਵਿਵਾਦ ਜਾਂ ਅੜਚਨ ਦੀ ਰਿਪੋਰਟ ਨਹੀਂ ਆਈ।
ਸਾਊਥਾਲ ਦੀ ਸਿੱਖ ਸੰਗਤ ਨੇ ਇਸ ਵਾਰ ਵੀ ਵੱਡੇ ਜੋਸ਼ ਨਾਲ ਹਿੱਸਾ ਲਿਆ। ਚੋਣਾਂ ਦੌਰਾਨ ਸੰਗਤ ਦੀ ਲੰਬੀ ਕਤਾਰਾਂ ਅਤੇ ਉਤਸ਼ਾਹ ਇਸ ਗੱਲ ਦਾ ਸਬੂਤ ਸਨ ਕਿ ਗੁਰਦੁਆਰਾ ਪ੍ਰਬੰਧ ਵਿਚ ਲੋਕਾਂ ਦੀ ਦਿਲਚਸਪੀ ਕਿੰਨੀ ਗਹਿਰੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਥਕ ਗਰੁੱਪ ਦੇ ਨਰਾਜ਼ ਸਾਬਕਾ ਜਰਨੈਲਾਂ ਸ਼ਰਨਬੀਰ ਸਿੰਘ ਸੰਘਾ, ਗਿਆਨੀ ਬਲਵਿੰਦਰ ਸਿੰਘ ਪੱਟੀ, ਮਨਜੀਤ ਸਿੰਘ (ਮੌਨਸੂਨ), ਗਿਆਨੀ ਅੰਗਰੇਜ਼ ਸਿੰਘ ਅਤੇ ਗੁਲਜ਼ਾਰ ਸਿੰਘ ਨੇ ਇਨ੍ਹਾਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਦੇ ਹੋਏ ‘ਸ਼ੇਰ ਗਰੁੱਪ’ ਨੂੰ ਆਪਣੇ ਹਮਾਇਤੀਆਂ ਦੀਆਂ ਰਿਕਾਰਡ ਤੋੜ ਵੋਟਾਂ ਪਵਾ ਕੇ ਜਿੱਤ ਪ੍ਰਾਪਤ ਕਰਨ ਵਿੱਚ ਮਦੱਦ ਕੀਤੀ ਹੈ।
Comments are closed, but trackbacks and pingbacks are open.