ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਨਵੀਂ ਕਮੇਟੀ ਨੇ ਪ੍ਰਬੰਧ ਸੰਭਾਲਿਆ

ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ, ਹਰਜੀਤ ਸਿੰਘ ਸਰਪੰਚ ਮੀਤ ਪ੍ਰਧਾਨ ਅਤੇ ਸ਼ਰਨਬੀਰ ਸਿੰਘ ਸੰਘਾ ਜਨਰਲ ਸਕੱਤਰ ਬਣੇ

ਸਾੳੂਥਾਲ – ਇੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਨਵੀਂ ਕਮੇਟੀ ਲਈ 5 ਅਕਤੂਬਰ 2025 ਨੂੰ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ‘ਸ਼ੇਰ ਗਰੁੱਪ’ ਦੀ ਕਮੇਟੀ ਨੇ ਗੁਰੂਘਰ ਦਾ ਪ੍ਰਬੰਧ ਸੰਭਾਲਦੇ ਹੋਏ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ।

ਗੁਰੂਘਰ ਦੇ 2025 ਤੋਂ 2027 ਤੱਕ ਦੇ ਪ੍ਰਬੰਧ ਲਈ ਸ. ਗੁਰਮੇਲ ਸਿੰਘ ਮੱਲ੍ਹੀ ਨੂੰ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਸ. ਹਰਜੀਤ ਸਿੰਘ ਸਰਪੰਚ ਮੀਤ ਪ੍ਰਧਾਨ, ਸ. ਕੇਵਲ ਸਿੰਘ ਰੰਧਾਵਾ ਮੀਤ ਪ੍ਰਧਾਨ, ਸ਼ਰਨਬੀਰ ਸਿੰਘ ਸੰਘਾ ਜਨਰਲ ਸਕੱਤਰ, ਸ. ਸੁਰਿੰਦਰ ਸਿੰਘ ਢੱਟ ਜਨਰਲ ਸਕੱਤਰ, ਸ. ਜੈਸਿਮਰਨ ਸਿੰਘ ਸਹਾਇਕ ਜਨਰਲ ਸਕੱਤਰ, ਸ. ਜਸਵੰਤ ਸਿੰਘ ਮੰਡ ਖਜ਼ਾਨਚੀ, ਪਰਮਜੀਤ ਸਿੰਘ ਧਾਲੀਵਾਲ ਸਹਾਇਕ ਖਜ਼ਾਨਚੀ, ਸ. ਬਲਜਿੰਦਰ ਸਿੰਘ ਹੰਸਰਾ ਸਿੱਖਿਆ ਸਕੱਤਰ, ਬੀਬੀ ਕਮਲਪ੍ਰੀਤ ਕੌਰ ਸ਼ੋਸ਼ਲ ਤੇ ਵੈਲਫੇਅਰ ਸਕੱਤਰ, ਸ. ਮਨਜੀਤ ਸਿੰਘ ਸਟੇਜ ਸਕੱਤਰ, ਸ. ਸਤਨਾਮ ਸਿੰਘ ਚੌਹਾਨ ਸਟੇਜ ਸਕੱਤਰ, ਬੀਬੀ ਕਿਰਨਪ੍ਰੀਤ ਕੌਰ ਸਟੇਜ ਸਕੱਤਰ, ਸ. ਇਸ਼ਤਮੀਤ ਸਿੰਘ ਫੁੱਲ ਵਿਕਾਸ ਸਕੱਤਰ, ਸ. ਜੋਗਿੰਦਰ ਸਿੰਘ ਲੰਗਰ ਇੰਚਾਰਜ, ਸ. ਗੁਰਦੀਪ ਸਿੰਘ ਲੰਗਰ ਇੰਚਾਰਜ, ਬੀਬੀ ਸੁਰਜੀਤ ਕੌਰ ਬਾਸੀ ਲੰਗਰ ਇੰਚਾਰਜ, ਸ. ਅਮਰੀਕ ਸਿੰਘ ਲੰਗਰ ਇੰਚਾਰਜ, ਸ. ਗੁਲਜ਼ਾਰ ਸਿੰਘ ਚਤਰਥ ਲਾਇਬ੍ਰੇਰੀਅਨ, ਸ. ਗੁਰਬਚਨ ਸਿੰਘ ਅਠਵਾਲ ਮੈਂਬਰ ਅਤੇ ਸ. ਅਜਮੇਰ ਸਿੰਘ ਵਿਰਦੀ ਮੈਂਬਰ ਬਣੇ ਹਨ।

Comments are closed, but trackbacks and pingbacks are open.