ਫਿਲਮ ਨਿਰਮਾਤਾ ਫੇਲਿਪ ਬੁਸਟੋਸ ਸੀਅਰਾ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ
ਗਲਾਸਗੋ (ਹਰਜੀਤ ਸਿੰਘ ਦੁਸਾਂਝ ਪੁਆਦੜਾ) – 13 ਮਈ 2021 ਨੂੰ ਗਲਾਸਗੋ ਦੇ ਦੱਖਣ ਦੀ ਕੈਨਮੂਰ ਸਟਰੀਟ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਦੋ ਪੰਜਾਬੀ ਵਿਅਕਤੀਆਂ ਲਖਵੀਰ ਸਿੰਘ ਅਤੇ ਸੁਮਿਤ ਸਹਿਦੇਵ ਨੂੰ ਇੱਕ ਘਰ ਵਿੱਚੋਂ ਫੜ ਲਿਆ ਸੀ, ਜਿਸ ਦੇ ਰੋਸ ਵਿੱਚ ਸਥਾਨਕ ਲੋਕਾਂ ਨੇ ਭਾਰੀ ਵਿਰੋਧ ਕੀਤਾ ਸੀ ਅਤੇ ‘ਤੁਸੀਂ ਜਾਓ’, ‘ਸ਼ਰਨਾਰਥੀਆਂ ਨੂੰ ਜੀ ਆਇਆਂ ਨੂੰ ‘ ਦੇ ਨਾਅਰੇ ਲਗਾਏ ਗਏ ਸਨ । ਲੋਕਾਂ ਦੇ ਵਿਰੋਧ ਸਦਕਾ ਇਹਨਾਂ ਦੋਵਾਂ ਲੜਕਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਗਲਾਸਗੋ ਦੇ ਇਸ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਈ ਗਈ ਹੈ ਜਿਸ ਵਿੱਚ ਦੋ ਪੰਜਾਬੀ ਲੜਕਿਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਫੜਿਆ ਗਿਆ ਸੀ। ਇਸ ਫਿਲਮ ਨਾਲ ਅਗਲੇ ਮਹੀਨੇ 25 ਫ਼ਰਵਰੀ ਨੂੰ ਗਲਾਸਗੋ ਦੇ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋਵੇਗੀ ਅਤੇ ਇਹ ਫਿਲਮ ਗਲਾਸਗੋ ਫਿਲਮ ਥੀਏਟਰ ਵਿੱਚ ਦਿਖਾਈ ਜਾਵੇਗੀ।
ਇਸ ਫਿਲਮ ਦਾ ਨਾਮ “ਐਵਰੀਬੌਡੀ ਟੂ ਕੇਨਮੂਰ ਸਟਰੀਟ” ਹੈ ਅਤੇ ਇਹ 13 ਮਈ 2021 ਦੀ ਇਸ ਘਟਨਾ ‘ਤੇ ਕੇਂਦ੍ਰਿਤ ਹੈ, ਜਦੋਂ ਗਲਾਸਗੋ ਵਿੱਚ ਗ੍ਰਹਿ ਦਫਤਰ ਦੇ ਛਾਪੇਮਾਰੀ ਦੌਰਾਨ ਸੈਂਕੜੇ ਸਥਾਨਕ ਲੋਕਾਂ ਦੇ ਇਕੱਠ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਦੁਆਰਾ ਕਈ ਘੰਟਿਆਂ ਤੱਕ ਪੁਲਿਸ ਵਾਹਨਾਂ ਨੂੰ ਘੇਰਨ ਤੋਂ ਬਾਅਦ ਦੋਵਾਂ ਲੜਕਿਆਂ ਨੂੰ ਇੱਕ ਵੈਨ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਇਹ ਫਿਲਮ ਗਲਾਸਗੋ ਫਿਲਮ ਨਿਰਮਾਤਾ ਫੇਲਿਪ ਬੁਸਟੋਸ ਸੀਅਰਾ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਸੈੱਟ-ਡਿਜ਼ਾਈਨ ਕੀਤੇ ਦ੍ਰਿਸ਼ਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ ਅਦਾਕਾਰ ਉਨ੍ਹਾਂ ਲੋਕਾਂ ਦੀਆਂ ਗਵਾਹੀਆਂ ਦਿੰਦੇ ਹਨ ਜੋ ਗੁਮਨਾਮ ਰਹਿਣਾ ਚਾਹੁੰਦੇ ਸਨ।


Comments are closed, but trackbacks and pingbacks are open.