ਕੌਂਸਲਰ ਬਾਜਵਾ ਲੰਡਨ ਬਰੈਂਟ ਕੌਂਸਲ ਦੇ ਡਿਪਟੀ ਮੇਅਰ ਚੁਣੇ ਗਏ

ਸਨੇਹੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ

ਲੰਡਨ – ਇੱਥੋਂ ਦੀ ਬਰੈਂਟ ਕੌਂਸਲ ਵਿੱਚ 2022 ਤੋਂ ਕੌਂਸਲਰ ਚਲੇ ਆ ਰਹੇ ਨਰਿੰਦਰ ਸਿੰਘ ਬਾਜਵਾ ਨੂੰ ਡਿਪਟੀ ਮੇਅਰ ਚੁਣ ਲਿਆ ਗਿਆ ਹੈ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਦੇ ਪਿੰਡ ਮੈੜਾਂ ਦੇ ਜੰਮਪਲ ਨਰਿੰਦਰ ਸਿੰਘ ਬਾਜਵਾ ਪਿਛਲੇ 41 ਸਲ ਤੋਂ ਸਫ਼ਲ ਕਾਰੋਬਾਰ ਕਰ ਰਹੇ ਹਨ। ਉਹ ਪਿਛਲੇ 11 ਸਾਲ ਤੋਂ ਲੇਬਰ ਪਾਰਟੀ ਦੇ ਮੈਂਬਰ ਹਨ ਅਤੇ 10 ਸਾਲ ਬਰੈਂਟ ਲੇਬਰ ਦੇ ਚੇਅਰਮੈਨ ਵਜੋਂ ਸੇਵਾਵਾਂ ਵੀ ਨਿਭਾਈਆਂ ਹਨ।

ਉਨ੍ਹਾਂ ਦੇ ਡਿਪਟੀ ਮੇਅਰ ਬਣਨ ’ਤੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਸਨੇਹੀਆਂ ਲੈਸਟਰ ਤੋਂ ਗੁਲਬੀਰ ਸਿੰਘ ਰਾਣਾ, ਮਹਿੰਦਰ ਸਿੰਘ ਸੰਧੂ (ਕੈਂਟ), ਗੁਰਦੀਪ ਸਿੰਘ ਚੀਮਾ (ਸਾਬਕਾ ਅਟਾਰਨੀ ਜਨਰਲ ਪੰਜਾਬ), ਸਰਬਜੀਤ ਸਿੰਘ ਲਿੱਧੜ (ਲੈਂਗਲੀ), ਕੰਵਲਜੀਤ ਸਿੰਘ ਔਲਖ (ਮੋਹਾਲੀ), ਤਜਿੰਦਰ ਸਿੰਘ ਬਾਂਸਲ ਤੇ ਅਮਰੀਕ ਸਿੰਘ ਬਾਂਸਲ (ਕਿੰਗਸਟਨ), ਹਰਮਿੰਦਰ ਸਿੰਘ ਗਗਨੇਜਾ ਤੇ ਕਮਲ ਸਿੰਘ (ਹੈਰੋ) ਅਤੇ ਮੈੜਾਂ ਪਿੰਡ ਦੇ ਸਰਪੰਚ ਬਲਬੀਰ ਸਿੰਘ ਬਾਜਵਾ ਨੇ ਉਨ੍ਹਾਂ ਦੇ ਡਿਪਟੀ ਮੇਅਰ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Comments are closed, but trackbacks and pingbacks are open.