ਇੰਗਲੈਂਡ ਵਿੱਚ ਜਹਾਜ਼ ’ਚ ਸਵਾਰ ਵਿਅਕਤੀ ਨੇ ਆਪਣੇ ਕੋਲ ਬੰਬ ਹੋਣ ਦੀ ਦਿੱਤੀ ਧਮਕੀ

ਏਸ਼ੀਅਨ ਮੂਲ ਦੇ 41 ਸਾਲਾ ਵਿਅਕਤੀ ਵੱਲੋਂ ਅਮਰੀਕੀ ਰਾਸ਼ਟਰਪਤੀ ਵਿਰੁੱਧ ਨਾਰੇਬਾਜ਼ੀ ਕਰਦਿਆਂ ਲਗਾਏ ਧਾਰਮਿਕ ਨਾਅਰੇ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ) – ਇੰਗਲੈਂਡ ਦੇ ਸ਼ਹਿਰ ਲੂਟਨ ਦੇ ਏਅਰਪੋਰਟ ਤੋਂ ਗਲਾਸਗੋ ਲਈ ਰਵਾਨਾ ਹੋਈ ਈਜ਼ੀ ਜੈਟ ਏਅਰਲਾਈਨ ਦੀ 119 ਫਲਾਈਟ ਵਿੱਚ ਸਵਾਰ ਏਸੀਅਨ ਮੂਲ ਦੇ 41 ਸਾਲਾਂ ਵਿਅਕਤੀ ਵੱਲੋਂ ਅਚਾਨਕ ਆਪਣੇ ਕੋਲ ਬੰਬ ਹੋਣ ਦੀ ਧਮਕੀ ਦਿੰਦਿਆਂ ਜਹਾਜ਼ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਵੱਲੋਂ ਸਕਾਟਲੈਂਡ ਫੇਰੀ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਧਾਰਮਿਕ ਨਾਅਰੇ ਵੀ ਲਗਾਏ ਗਏ।

ਇਸ ਘਟਨਾ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀ ਭੈਭੀਤ ਹੋ ਗਏ ਅਤੇ  ਪੂਰੀ ਤਰ੍ਹਾਂ ਸਹਿਮ ਗਏ। ਇਸੇ ਦੌਰਾਨ ਜਹਾਜ਼ ਦੇ ਸਟਾਫ ਤੇ ਦੋ ਯਾਤਰੀਆਂ ਵੱਲੋਂ ਦਲੇਰੀ ਵਰਤਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਉਕਤ ਵਿਅਕਤੀ ਪਾਸੋ ਬਾਰੀਕੀ ਨਾਲ ਛਾਣਬੀਣ ਅਤੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਵੱਲੋਂ ਇਸ ਘਟਨਾ ਨੂੰ ਕਿਸੇ ਅੱਤਵਾਦੀ ਕਾਰਵਾਈ ਨਾਲ ਜੋੜ ਕੇ ਵੀ ਵੇਖਿਆ ਜਾਂ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਲ ਹੀ ਵਿਚ ਸਕਾਟਲੈਂਡ ਫੇਰੀ ’ਤੇ ਆਏ ਸਨ। ਇਸ ਘਟਨਾ ਦੀ ਇੱਕ ਵੀਡੀਓ ਵੀ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਈਜ਼ੀ ਸੈੱਟ ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਜਹਾਜ਼ ਦੇ ਸਟਾਫ ਨੂੰ ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਜਾਂਦੀ ਹੈ।

Comments are closed, but trackbacks and pingbacks are open.