ਯੂ.ਕੇ ਤੋਂ ਬੀਬੀ ਚਾਹਲ ਵਲੋਂ ਪ੍ਰਧਾਨ ਅਤੇ ਮੈਂਬਰਾਂ ਨੂੰ ਵਧਾਈ
ਅੰਮਿ੍ਰਤਸਰ – ਇਥੇ ਐਤਵਾਰ ਨੂੰ ਹੋਈ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ। ਦੁਪਹਿਰ 12 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ ਵੋਟਿੰਗ ਸ਼ੁਰੂ ਹੋਈ। ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ ਵੋਟਿੰਗ ਕੀਤੀ ਗਈ।
ਇਸ ਦੌਰਾਨ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤੀ ਹੈ। ਧਾਮੀ ਨੂੰ 107 ਵੋਟਾਂ ਮਿਲੀਆਂ ਹਨ ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪ੍ਰਾਪਤ ਹੋਈਆਂ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਪ੍ਰਧਾਨ ਬਣ ਗਏ ਹਨ।
ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ 148 ਮੈਂਬਰ ਸਨ। ਜਿਥੇ ਇਕ ਪਾਸੇ ਅਕਾਲੀ ਦਲ ਵੱਲੋਂ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੇ ਪਾਸੇ ਬਾਗੀ ਧੜ੍ਹੇ ਵੱਲੋਂ ਬੀਬੀ ਜਗੀਰ ਕੌਰ ਪ੍ਰਧਾਨ ਦੇ ਅਹੁਦੇ ਲਈ ਚੋਣ ਲੜੀ। ਹਾਲਾਂਕਿ ਬੀਬੀ ਜਗੀਰ ਕੌਰ ਦਾ ਦਾਅਵਾ ਸੀ ਕਿ ਉਨ੍ਹਾਂ ਨੂੰ 125 ਮੈਂਬਰਾਂ ਦਾ ਸਮਰਥਨ ਹਾਸਲ ਹੈ।
ਸਾਲ 2022 ਦੇ ਇਜਲਾਸ ਵਿੱਚ ਐਡਵੋਕੇਟ ਧਾਮੀ ਨੂੰ 104 ਵੋਟਾਂ ਪ੍ਰਾਪਤ ਹੋਈਆਂ ਸਨ ਜਦਕਿ ਵਿਰੋਧ ਵਿੱਚ ਖੜ੍ਹੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2023 ਵਿੱਚ ਐਡਵੋਕੇਟ ਧਾਮੀ ਨੂੰ ਜਿਥੇ 102 ਵੋਟਾਂ ਮਿਲੀਆਂ ਸਨ, ਉਥੇ ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ ਮਹਿਜ 15 ਵੋਟਾਂ ਹੀ ਪ੍ਰਾਪਤ ਹੋਈਆਂ ਸਨ।
ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਹਨ। ਇਸ ਦੇ ਨਾਲ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਅਹੁਦੇਦਾਰ ਮੈਂਬਰ ਵਜੋਂ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਨੂੰ ਨਿਯੁਕਤ ਕੀਤਾ ਗਿਆ ਹੈ।
ਚੋਣ ਦੇ ਨਤੀਜੇ ਬਾਅਦ ਯੂ.ਕੇ ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਬਲਵਿੰਦਰ ਕੌਰ ਚਾਹਲ ਨੇ ਜੇਤੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਭ ਹਿੱਤਕਾਰੀ। ਦਾਸ ਕੀ ਲਾਜ ਰੱਖੀ ਮਿਹਰਬਾਨੀ ਕਰੀਏ, ਕੋਟਨ ਕੋਟਿ ਧੰਨਵਾਦ। ਵਡਭਾਗਾ ਦਿਨ, ਖੁਸ਼ੀ ਬਖ਼ਸ਼ੀ ਪ੍ਰਮਾਤਮਾ ਨੇ ਆਪ ਸਹਾਇਤਾ ਕੀਤੀ, ਲੱਖ ਹਿੰਮਤਾ, ਮਿਹਨਤਾ ਕਰੋ, ਉਹਦੀ ਹੀ ਕਿਰਪਾ ਨਾਲ, ਭਰੋਸੇ ਨਾਲ, ਸਫ਼ਲਤਾ ਪ੍ਰਾਪਤ ਹੁੰਦੀ ਹੈ। ਐਡਵੋਕੇਟ ਧਾਮੀ ਹੋਰਾਂ ਨੂੰ ਅਤੇ ਆਪ ਸਭ ਨੂੰ ਲੱਖ-ਲੱਖ ਵਧਾਈ। ਬਹੁਤੀ ਵਧਾਈ ਉਨ੍ਹਾਂ ਮੈਂਬਰਾਂ ਨੂੰ ਜਿੰਨਾ ਇੰਨਾਂ ਝੱਖੜਾਂ ਨੂੰ ਟਾਕਰਾ ਦਿੱਤਾ, ਉਸ ਤੋਂ ਵੀ ਵੱਧ, ਉਨ੍ਹਾਂ ਸਾਰੇ ਬਾਗੀ ਵਿਰੋਧੀ ਤਾਕਤਾਂ ਦਾ ਜਿੰਨਾ ਇਸ ਸੰਦਰਭ ’ਚ ਪੰਥ ਹਿੱਤ ਇੱਕ ਜੁੱਟ ਹੋਣ ਲਈ ਉਤਸ਼ਾਹ ਦਿੱਤਾ, ਮੈਂ ਤਾਂ ਤੜਕੇ ਦੀ ਅਰਦਾਸਾਂ ਕਰ ਰਹੀ ਸੀ। ਪੁਕਾਰ ਸੁਣੀ ਗਈ। ਅੱਗੇ ਲਈ ਵੀ ਸਾਈੰ ਸ਼੍ਰੋਮਣੀ ਅਕਾਲੀ ਦਲ ’ਤੇ ਰਹਿਮ ਦੀ ਅਪੀਲ ਸੁਣੇ, ਪਰ ਜੋ ਇੰਨਾਂ ਗਰੰਥੀਆਂ ਨੇ ਕੀਤਾ, ਮੈਂ ਭੁੱਲ ਨਹੀਂ ਸਕਦੀ, ਮੈਂ ਤਾਂ ਪ੍ਰੋ. ਵਿਰਸਾ ਸਿੰਘ ਵਲਟੋਹਾ ਹੋਰਾਂ ਦੀ ਪੂਰਨ ਸਮਰਥੱਕ ਹਾਂ। ਸਭ ਨੂੰ ਫੇਰ ਵਧਾਈਆ, ਸ਼ੁਕਰਾਨਾ ਤੇ ਸ਼ੁਭ ਇਛਾਵਾਂ।
Comments are closed, but trackbacks and pingbacks are open.