ਸੰਦੀਪ ਨੰਗਲ ਅੰਬੀਆਂ ਦੇ ਚਲਾਣੇ ਨਾਲ ਸਮੂਹ ਪੰਜਾਬੀਆਂ ਵਿੱਚ ਸੋਗ ਦੀ ਲਹਿਰ

ਬ੍ਰਤਾਨਵੀਆਂ ਨੇ ਖੂੰਨੀ ਕਬੱਡੀ ’ਤੇ ਦੁੱਖ ਜ਼ਾਹਿਰ ਕੀਤਾ

ਲੰਡਨ – ਨਕੋਦਰ ਦੇ ਮੱਲੀਆਂ ਖੁਰਦ ’ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਇਕ ਮੈਚ ਦੌਰਾਨ ਚੱਲੀਆਂ ਗੋਲੀਆਂ ’ਚ ਸੰਦੀਪ ਸਿੰਘ ਨਗਲ ਅੰਬੀਆਂ ਦੀ ਮੌਤ ਹੋ ਗਈ। ਮੱਲੀਆਂ ਖੁਰਦ ’ਚ ਹਰ ਸਾਲ ਦੀ ਤਰ੍ਹਾਂ ਸਾਬਕਾ ਖਿਡਾਰੀ ਸਾਬੀ ਮੱਲੀਆਂ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

ਜਿੱਥੇ ਇਹ ਦਰਦਨਾਕ ਘਟਨਾ ਵਾਪਰੀ ਹੈ ਜਿਸ ਦਾ ਦੇਸ ਪ੍ਰਦੇਸ ਵਿੱਚ ਬੈਠੇ ਪੰਜਾਬੀਆਂ ਨੇ ਬਹੁਤ ਬੁਰਾ ਮਨਾਇਆ ਹੈ ਅਤੇ ਕਈ ਕਬੱਡੀ ਖੇਡ ਦੇ ਹਿਮਾਇਤੀਆਂ ਨੇ ਇਹ ਟੂਰਨਾਮੈਂਟ ਬੰਦ ਕਰਨ ਦੀ ਅਪੀਲ ਵੀ ਕੀਤੀ ਹੈ।

ਸੰਦੀਪ ਨੰਗਲ ਅੰਬੀਆਂ ਪੰਜਾਬ ਕਬੱਡੀ ਦਾ ਵੱਡਾ ਸਟਾਰ ਸੀ ਜੋਕਿ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਕਮਾ ਚੁੱਕਿਆ ਸੀ। ਅਕਾਲੀ ਦਲ ਦੀ ਸਰਕਾਰ ਵਿੱਚ ਸ਼ੁਰੂ ਹੋਈ ਕਬੱਡੀ ਵਿਸ਼ਵ ਕੱਪ ਵਿੱਚ ਉਸਦੀ ਸਰਗਰਮ ਭੂਮਿਕਾ ਰਹੀ ਸੀ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਹੁੰਦੇ ਵੱਡੇ ਕਬੱਡੀ ਟੂਰਨਾਮੈਂਟ ਵਿੱਚ ਵੀ ਉਹ ਵੱਡਾ ਸਿਤਾਰਾ ਬਣ ਚੁੱਕਿਆ ਸੀ। ਨੰਗਲ ਅੰਬੀਆਂ ਹੀ ਇੰਗਲੈਂਡ ਦੀ ਕਬੱਡੀ ਟੀਮ ਦਾ ਕਪਤਾਨ ਸੀ, ਜਿਸ ਵਿੱਚ ਕਾਫ਼ੀ ਗਿਣਤੀ ’ਚ ਪੰਜਾਬੀ ਮੂਲ ਦੇ ਨੌਜਵਾਨ ਸਨ। ਉਹ ਕਬੱਡੀ ਲੀਗ ਦੌਰਾਨ ਹੇਅਰ ਭਰਾਵਾਂ ਨਾਲ ਵੀ ਟੀਮ ਵਿੱਚ ਸ਼ਾਮਿਲ ਰਿਹਾ ਸੀ ਅਤੇ ਉਸ ਨੇ ਬਹੁਤ ਠਰ੍ਹਮੇ ਨਾਲ ਕਬੱਡੀ ਖੇਡ ਕੇ ਹੇਅਰ ਭਰਾਵਾਂ ਨੂੰ ਜਿੱਤ ਦਿਵਾਈ ਸੀ। ਉਹ ਪੰਜਾਬ ਵਿੱਚ ਆ ਕੇ ਭਾਰਤ ਵਲੋਂ ਤਾਂ ਅੰਤਰਰਾਸ਼ਟਰੀ ਪੱਧਰ ’ਤੇ ਇੰਗਲੈਂਡ ਵਲੋਂ ਕਬੱਡੀ ਖੇਡਦੇ ਸਨ। ਕਬੱਡੀ ਵਿੱਚ ਉਹ ਕਈ ਵਾਰ ਬੈਸਟ ਜਾਫੀ ਦਾ ਰਿਕਾਰਡ ਵੀ ਬਣਾ ਚੁੱਕੇ ਸਨ।

ਸੰਦੀਪ ਨੰਗਲ ਅੰਬੀਆਂ ਦਾ ਕਿਸੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਸੀ। ਇੱਥੇ ਦੱਸਣਾ ਬਣਦਾ ਹੈ ਕਿ ਉਹ ਆਪਣੇ ਭਰਾ ਨਾਲ ਯੂ.ਕੇ ਵਿੱਚ ਰਹਿ ਰਿਹਾ ਸੀ ਅਤੇ ਪਰਿਵਾਰ ਨਾਲ ਬੇਹੱਦ ਖੁਸ਼ ਸੀ।

Comments are closed, but trackbacks and pingbacks are open.