ਪੰਜਾਬ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ
ਸਾਊਥਾਲ – ਬੀਤੇ ਦਿਨੀਂ ਇੰਗਲੈਂਡ ਪੁੱਜੇ ਸੰਤ ਬਾਬਾ ਸੀਚੇਵਾਲ ਦਾ ਬਰਤਾਨੀਆ ਦੀਆਂ ਸੰਗਤਾਂ ਵਲੋਂ ਵੱਖ-ਵੱਖ ਸ਼ਹਿਰਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਹੁੰਦੇ ਹੋਏ ਸਰਕਾਰ ਵਲੋਂ ਕਰਵਾਏ ਜਾ ਰਹੇ ਕਾਰਜਾਂ ਬਾਰੇ ਸਾਊਥਾਲ ਦੀਆਂ ਸੰਗਤਾਂ ਨੂੰ ਵੀ ਸੂਚਿਤ ਕੀਤਾ ਗਿਆ।
ਇਸ ਮੌਕੇ ਜੱਪ ਰੂਫਿੰਗ ਕੰਪਨੀ ਦੇ ਮਾਲਕ ਸ. ਰਣਜੀਤ ਸਿੰਘ ਵਲੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ ਬਾਬਾ ਜੀ ਨੇ ਉਨ੍ਹਾਂ ਵਲੋਂ ਚੱਲ ਰਹੇ ਕਾਰਜ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ-ਨਾਲ ਪੰਜਾਬ ਅੰਦਰ ਵੱਧ ਰਹੇ ਨਸ਼ੇ ਬੇਰੁਜ਼ਗਾਰੀ ਪਾਣੀ ਦਾ ਪੱਧਰ ਜੋ ਬਹੁਤ ਥੱਲੇ ਜਾ ਰਿਹਾ ਬਾਰੇ ਵਿਚਾਰ ਸਾਂਝੇ ਕੀਤੇ ਮੌਜੂਦ ਯੂ.ਕੇ ਨਿਵਾਸੀ ਸੰਗਤਾਂ ਵਲੋਂ ਬਾਬਾ ਜੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਹੋਰਨਾ ਤੋਂ ਇਲਾਵਾ ਰਣਜੀਤ ਸਿੰਘ, ਪਰਵੀਨ ਕੌਰ, ਜੈਜ ਸਿੰਘ ਢਿੱਲੋਂ, ਬਿਪਨ ਸਿੰਘ ਬੈਂਸ, ਭਾਈ ਬਲਵਿੰਦਰ ਸਿੰਘ ਪੱਟੀ, ਭਾਈ ਸੁਖਵਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਬਾਬੇ ਕੇ ਹਾਜ਼ਰ ਸਨ।
Comments are closed, but trackbacks and pingbacks are open.