ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਸਥਾਨਕ ਭਾਈਚਾਰਕ ਕੰਮਾਂ ਚ ਵਿਚਰਨ ਵਾਲੇ ਸ. ਰਵਿੰਦਰ ਸਿੰਘ ਕਾਹਲੋਂ ਤੇ ਬੀਤੇ ਦਿਨ ਸ਼ਾਮ ਨੂੰ ਜਦੋਂ ਰਵਿੰਦਰ ਸਿੰਘ ਕਾਹਲੋਂ ਆਪਣੀ ਕਾਰ ਚ ਨੌਰਥ ਹਾਈਲੈਂਡਸ ਸ਼ਹਿਰ ਵਿਖੇ ਵਾਟ ਐਵੀਨਿਉਂ ਤੇ ਆਰਕੋ ਗੈਸ ਸਟੇਸ਼ਨ ਤੋਂ ਗੈਸ ਪਵਾ ਰਹੇ ਸਨ ਤਾਂ ਪਿਛੋਂ ਆਏ ਗੋਰੇ ਜੋੜੇ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੀ ਪੱਗ ਵਾਲੀ ਦਿੱਖ ਕਰਕੇ “ਉਸਮਾਂ ਬਿਨ ਲਾਦੇਨ” “ਅੱਤਵਾਦੀ” ਤੇ ਮੁਸਲਮਾਨ ਵਰਗੇ ਸ਼ਬਦਾਂ ਦੇ ਨਾਲ ਨਾਲ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਰਵਿੰਦਰ ਸਿੰਘ ਕਾਹਲੋਂ ਦੇ ਦੱਸਣ ਅਨੁਸਾਰ ਉਹ ਬਿਲਕੁਲ ਸ਼ਾਂਤ ਰਹੇ, ਤੇ ਜਦੋਂ ਉਹ ਨਫ਼ਰਤੀ ਇਨਸਾਨ ਨਹੀਂ ਹਟਿਆ ਤਾਂ ਕਾਹਲੋਂ ਨੇ ਉਸ ਨੂੰ ਕਿਹਾ ਕੇ ਤੂੰ ਗਲਤ ਬੋਲ ਰਿਹਾ ਏਂ ਤੇ ਪਹਿਲਾਂ ਸਿੱਖਾਂ ਵਾਰੇ ਜਾਣਕਾਰੀ ਲੈ ਤੇ ਉਹ ਫਿਰ ਵੀ ਨਾ ਹੱਟਿਆ ਇਸ ਤੋਂ ਬਾਅਦ ਜਦੋਂ ਰਵਿੰਦਰ ਸਿੰਘ ਕਾਹਲੋਂ ਆਪਣੇ ਫੋਨ ਤੋਂ ਪੁਲਿਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਗੋਰੇ ਨੇ ਕਾਹਲੋਂ ਸਾਹਿਬ ਤੋਂ ਫੋਨ ਖੋਹ ਕੇ ਜ਼ਮੀਨ ਤੇ ਮਾਰਕੇ ਤੋੜ ਦਿਤਾ ਤੇ ਫੋਨ ਚੁੱਕ ਕੇ ਆਪਣੀ ਕਾਰ ਚ ਦੌੜ ਗਏ। ਇਸ ਦੌਰਾਨ ਪੁਲੀਸ ਸ਼ੈਰਿਫ਼ ਨੂੰ ਰਿਪੋਰਟ ਕਰ ਦਿਤੀ ਗਈ ਹੈ, ਇਸ ਉਪਰੰਤ ਐਫ ਬੀ ਆਈ ਨੂੰ ਵੀ ਈ-ਮੇਲ ਕਰਕੇ ਰਿਪੋਰਟ ਕਰ ਦਿੱਤੀ ਗਈ ਹੈ।
ਇਹ ਸਾਰੀ ਘਟਨਾ ਆਰਕੋ ਗੈਸ ਸਟੇਸ਼ਨ ਦੇ ਕੈਮਰਿਆਂ ਚ ਕੈਮਰਾ ਬੰਦ ਹੋ ਗਈ ਤੇ ਪੁਲੀਸ ਇਸ ਘਟਨਾ ਦੀ ਤਫਦੀਸ਼ ਕਰ ਰਹੀ ਹੈ। ਦੂਸਰੇ ਪਾਸੇ ਸਿੱਖਾਂ ਲਈ ਲੜਨ ਵਾਲੀਆਂ ਵੱਖ ਵੱਖ ਸਿੱਖ ਤੇ ਗੈਰ ਸਿੱਖ ਸੰਸਥਾਵਾਂ ਨੂੰ ਵੀ ਕਾਨੂੰਨੀ ਮੱਦਦ ਲਈ ਗੁਹਾਰ ਲਾਈ ਹੈ ਤਾਂ ਜੋ ਕਿਸੇ ਹੋਰ ਸਿੱਖ ਨਾਲ ਅੱਗੇ ਤੋਂ ਅਜਿਹਾ ਨਾ ਵਾਪਰੇ।
Comments are closed, but trackbacks and pingbacks are open.