ਸਿੰਘ ਸਭਾ ਸਾਊਥਾਲ ਦੀ ਅਸਫ਼ਲ ਜਨਰਲ ਬਾਡੀ ਮੀਟਿੰਗ !

ਬਲਵਿੰਦਰ ਕੌਰ ਚਾਹਲ

ਪਿਛਲੇਰੇ ਹਫ਼ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧ ਵਲੋਂ ਜਨਰਲ ਬਾਡੀ ਦੀ ਮੀਟਿੰਗ ਰੱਖੀ ਗਈ ਸੀ ਪਰ ਇਸ ਬਾਬਤ ਕਿਸੇ ਇਸ਼ਤਿਹਾਰ ਰਾਹੀਂ (ਪ੍ਰਿੰਟ ਜਾਂ ਆਨਲਾਈਨ) ਸੂਚਨਾ ਨਹੀਂ ਮਿਲੀ ਸੀ। ਅਸੀਂ ਸਭਾ ਦੇ ਲਾਈਫ਼ ਮੈਂਬਰ ਹਾਂ ਪਰ ਸਾਨੂੰ ਵੀ ਕੋਈ ਜਾਣਕਾਰੀ ਸਮੇਂ ਸਿਰ ਨਹੀਂ ਮਿਲੀ।

ਸਭ ਲੋਕ ਅਸਮਾਨ ’ਚ ਲਕੀਰਾਂ ਨਹੀਂ ਪੜ੍ਹ ਸਕਦੇ। ਸਾਲ ਮਗਰੋਂ ਮੀਟਿੰਗ 1000 ਤੋਂ ਵੱਧ ਵੋਟਾਂ ਲੈ ਕੇ ਬਣੀ ਕਮੇਟੀ ਜੇਕਰ 151 ਮੈਂਬਰ ਹਾਜ਼ਰ ਨਾ ਕਰ ਸਕੀ ਤਾਂ ਫੇਰ ਸਿੱਧ ਹੁੰਦਾ ਹੈ ਕਿ ‘‘ਆਮ’’ ਸਰਕਾਰ ਵਾਂਗੂੰ ਹਲ੍ਹਾ ਲਲ੍ਹਾ ’ਚ ਹੀ ਕਬਜ਼ਾ ਹੋਇਆ, ਲੋਕ ਹਿੱਤ ਕਿਥੇ ? ਕਿਉ ਅਜਿਹਾ ਕੀਤਾ? ਕੀ ਡਰ ਸੀ ਲੋਕਾਂ ਤੋਂ ? ਸਵਾਲ ਪੁੱਛਣੇ ਮੈਂਬਰਾਂ ਦਾ ਹੱਕ ਹੈ। ਜੇ ਕਿਸੇ ਕਮੇਟੀ ਮੈਂਬਰ ਨੂੰ ਪੁੱਛੋ ਤਾਂ ਅੱਗੋਂ ਉੱਤਰ ਸੁਣੋ ਜੀ ਸਾਨੂੰ ਕੌਣ ਪੁੱਛਦਾ ਹੈ। ਬਸ ਜੀ ਪ੍ਰਧਾਨ ਦਾ ਤਾਂ ਕੋਈ ਧਿਆਨ ਨਹੀਂ ਕੇਵਲ ਦੋ ਹੀ ਪ੍ਰਬੰਧਕ ਹਨ। ਮੁਰੱਮਤਾਂ, ਸਫਾਈਆਂ, ਕਾਰ ਪਾਰਕ ਦੀਆਂ ਸੇਵਾਵਾਂ ਕੋਈ ਅਨੌਖੀ ਸੇਵਾ ਨਹੀਂ, ਹੋਰ ਤੁਸੀਂ ਕਰਨਾ ਵੀ ਕੀ ਹੈ, ਦੁੱਕੀਆਂ ਤਿੱਕੀਆਂ ਭਰਤੀ ਕਰਨੀਆਂ। ਮੈਂਬਰਾਂ ਨੂੰ ਤਾਂ ਕੇਵਲ 21 ਪੂਰੇ ਕਰਨੇ ਸਨ ਕੋਈ ਸੇਵਾ ਕਰਨ ਵਾਲਾ ਤਾਂ ਲਿਆ ਨਹੀਂ ਸੀ। ਨੌਜਵਾਨ ਕੰਮ ਕਰਨ ਕਿ ਗੁਰਦੁਆਰੇ ਬੈਠਣ ? ਕੋਈ ਰਿਟਾਇਰਡ ਤਜ਼ਰਬੇਕਾਰ ਨੇੜੇ ਨੀਂ ਲਾਉਣੇ ਭੇਤੀ ਨਾ ਹੋਣ। ਸੰਗਤ ਵਧ ਗਈ, ਲਾਂਗਰੀ ਵੀ ਰੱਖੇ ਹਨ ਫ਼ਰੀ ਨਹੀਂ ਭੋਜਨ ਸਾਦਾ ਦਿਓ ਪਰ ਸਿਹਤਮੰਦ। ਸੱਤ ਪਦਾਰਥ ਲੋੜ ਨੀਂ ਖਰਚਾ ਵੱਧ ਨਹੀਂ ਹੋਵੇਗਾ ਅਤੇ ਫ਼ਜ਼ੂਲ ਖਰਚੀ ਨਹੀਂ ਪਰ ਤੁਸੀਂ ਸੁਝਾਅ ਲੈਣ ਨੂੰ ਤਿਆਰ ਨਹੀਂ। ਤਾਂ ਹੀ ਮੀਟਿੰਗ ਲੁਕਣ ਮੀਚੀ ਤਾਂ ਅਖ਼ੀਰ ਹੈ ਨੀ ਜੀ।

ਬਲਵਿੰਦਰ ਕੌਰ ਚਾਹਲ, ਸਾਊਥਾਲ