ਸਾਬਕਾ ਐਸ.ਐਸ.ਪੀ. ਨੂੰ ਮਿਲੀ ਕਲੀਨ ਚਿੱਟ

ਹਾਈਕੋਰਟ ਨੇ 15 ਦਸੰਬਰ 2017 ਨੂੰ ਤਿੰਨ ਮੈਂਬਰੀ ਐਸ. ਆਈ. ਟੀ. ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਸਨ।

ਜਲੰਧਰ – ਐਸ. ਆਈ. ਟੀ. ਨੇ ਡਰੱਗ ਕਾਰੋਬਾਰ ਵਿਚ ਕੀਤੀ ਜਾਂਚ ਤੋਂ ਬਾਅਦ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਮੋਗਾ ਦੇ ਸਾਬਕਾ ਐਸ. ਐਸ. ਪੀ. ਦੇ ਸੰਬੰਧਾਂ ਦੀ ਕੀਤੀ ਜਾਂਚ ਤੋਂ ਬਾਅਦ ਸਾਬਕਾ ਐਸ. ਐਸ. ਪੀ. ਰਾਜਜੀਤ ਸਿੰਘ ਅਤੇ ਜਲੰਧਰ ਦੇ ਇਕ ਹੋਟਲੀਅਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤੇ ਐਸ. ਆਈ. ਟੀ. ਨੇ ਆਪਣੀ ਜਾਂਚ ਵਿਚ ਰਾਜਜੀਤ ਸਿੰਘ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਤਸਕਰੀ ਵਿਚ ਸ਼ਾਮਿਲ ਨਹੀਂ ਪਾਇਆ ਹੈ। ਪੰਜਾਬ ਵਿਚ ਡਰੱਗ ਕਾਰੋਬਾਰ ਵਿਚ ਪੁਲਿਸ ਅਫ਼ਸਰਾਂ ਦੀ ਭੂਮਿਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਤਿੰਨ ਰਿਪੋਰਟਾਂ ਮੁੱਖ ਮੰਤਰੀ ਕੋਲ ਪੁੱਜੀਆਂ ਸੀ, ਉਸ ਵਿਚ ਕੁਝ ਅਧਿਕਾਰੀਆਂ ਦੇ ਨਾਂਅ ਲੈ ਕੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਦੱਸਿਆ ਜਾ ਰਿਹਾ ਹੈ।

ਇਕ ਜਾਣਕਾਰੀ ਮੁਤਾਬਿਕ ਐਸ. ਆਈ. ਟੀ. ਦੇ ਕਹਿਣ ‘ਤੇ ਆਮਦਨ ਕਰ ਵਿਭਾਗ ਨੇ ਜਲੰਧਰ ਦੇ ਹੋਟਲੀਅਰ ਦੀ ਵੀ ਜਾਂਚ ਕੀਤੀ ਸੀ ਤੇ ਉਸ ਵਿਚ ਕਿਸੇ ਵੀ ਪੁਲਿਸ ਅਧਿਕਾਰੀ ਦੇ ਨਾਲ ਪੈਸਿਆਂ ਅਤੇ ਜਾਇਦਾਦਾਂ ਦੇ ਲੈਣ ਦੇਣ ਦੇ ਕਈ ਸਬੂਤ ਨਹੀਂ ਮਿਲੇ ਹਨ। ਇਸ ਤੋਂ ਇਲਾਵਾ 30 ਤੋਂ ਜ਼ਿਆਦਾ ਸਫ਼ਿਆਂ ਵਾਲੀ ਜਾਂਚ ਰਿਪੋਰਟ ਵਿਚ ਕਿਸੇ ਵੱਡੇ ਤਸਕਰ ਦਾ ਨਾਂਅ ਨਹੀਂ ਹੈ। ਡਰੱਗ ਮਾਮਲੇ ਵਿਚ ਫਸੇ ਕਈ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਹਾਈਕੋਰਟ ਨੇ 15 ਦਸੰਬਰ 2017 ਨੂੰ ਤਿੰਨ ਮੈਂਬਰੀ ਐਸ. ਆਈ. ਟੀ. ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਸਨ। 30 ਤੋਂ ਜ਼ਿਆਦਾ ਸਫ਼ਿਆਂ ਵਾਲੀ ਐਸ. ਆਈ. ਟੀ. ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ।

Comments are closed, but trackbacks and pingbacks are open.