ਸਾਊਥਾਲ ਵਿਖੇ ਸੂਫ਼ੀ ਸ਼ਾਮ ਮੌਕੇ ਰੌਣਕਾਂ ਲੱਗੀਆਂ

ਪ੍ਰਬੰਧਕਾਂ ਵਲੋਂ ਕਲਾਕਾਰਾਂ ਅਤੇ ਸਹਿਯੋਗੀਆਂ ਦਾ ਸਨਮਾਨ

ਲੰਡਨ (ਸਰਬਜੀਤ ਸਿੰਘ ਬਨੂੜ) – ਬੀਤੇ ਸ਼ਨੀਵਾਰ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਨਿੱਘੀ ਤੇ ਮਿੱਠੀ ਯਾਦ ਵਿੱਚ ਸ਼ਿਵ ਕੁਮਾਰ ਬਟਾਲਵੀ ਆਰਗੇਨਾਈਜੇਸ਼ਨ ਲੰਡਨ ਵੱਲੋਂ ਨੋਰਵੁੱਡ ਗ੍ਰੀਨ ਸਾਊਥਾਲ ਖ਼ਾਲਸਾ ਪ੍ਰਾਇਮਰੀ ਸਕੂਲ ਵਿਖੇ ਸ਼ਿਵ ਕੁਮਾਰ ਬਟਾਲਵੀ ਤੇ ਕੁਲਦੀਪ ਮਾਣਕ ਦੇ ਨਾਂ ਅਤੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸੂਫ਼ੀ ਸ਼ਾਮ ਦਾ ਪ੍ਰਬੰਧ ਕੀਤਾ ਗਿਆ।
ਇਸ ਸੂਫ਼ੀ ਸ਼ਾਮ ਦੇ ਮੁੱਖ ਮਹਿਮਾਨ ਸਾਊਥਾਲ ਈਲਿੰਗ ਦੇ ਐੱਮ.ਪੀ. ਵਰਿੰਦਰ ਸ਼ਰਮਾ, ਲੰਡਨ ਅਸੈਂਬਲੀ ਦੇ ਮੈਂਬਰ ਡਾ. ਉਕਾਰ ਸਹੋਤਾ ਤੇ ਵਿਸ਼ੇਸ਼ ਮਹਿਮਾਨ ਕੈਨੇਡਾ ਤੋਂ ਜਸਵਿੰਦਰ ਖੋਸਾ ਤੇ ਅਮਨ ਪੰਨੂੰ ਸਨ।

ਇਸ ਮੌਕੇ ਗਾਇਕ ਨਵਜੀਤ ਗਿੱਲ, ਸੰਦੀਪ, ਜਸ ਵੀ, ਸੁਮੇਰਾ ਸ਼ਹਿਜ਼ਾਦ, ਨਿਰਮਲ ਢੰਡੋਵਾਲੀਆ, ਸਿੱਧੂ ਸਿੱਧਵਾਂ ਵਾਲਾ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਸੂਫ਼ੀ ਸ਼ਾਮ ਨੂੰ ਆਪਣੇ ਗੀਤਾਂ ਰਾਹੀਂ ਰੌਸ਼ਨ ਕੀਤਾ ਗਿਆ।

ਇਸ ਮੌਕੇ ਕਮਿਊਨਿਟੀ ਲਈ ਨਿਰਸਵਾਰਥ ਸੇਵਾ ਲਈ ਐੱਮ.ਪੀ. ਵਰਿੰਦਰ ਸ਼ਰਮਾ, ਚੇਅਰਮੈਨ ਤਲਵਿੰਦਰ ਸਿੰਘ ਢਿੱਲੋਂ, ਡਾ. ਉਕਾਰ ਸਹੋਤਾ, ਬੀਬੀ ਤੇਜ ਕੌਰ ਨੇ ਗਾਇਕ ‘ਜਸ ਵੀ’ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਪਾਲ, ਸ਼ਮਿੰਦਰ ਧਾਲੀਵਾਲ, ਦਲੀਪ ਬੀੜਿੰਗ, ਸੁਰਿੰਦਰ ਸੋਹਲ, ਬਲਵਿੰਦਰ ਪਨੇਸਰ, ਰਵੀ ਮਹਿਰਾ, ਸ਼ਰਨਜੀਤ ਸਿੰਘ, ਲੱਕੀ ਪੌਲ ਵੀ ਹਾਜ਼ਰ ਸਨ। ਇਸ ਸੂਫ਼ੀ ਸ਼ਾਮ ਨੂੰ ਖੂਬਸੂਰਤ ਬਣਾਉਣ ਲਈ 7 ਸੁਰ ਸਟੂਡੀਓ, ਬਾਜ ਮੀਡੀਆ ਅਤੇ ਆਰ.ਕੇ. ਮਨੋਰੰਜਨ ਅਤੇ ਮਹਿਫ਼ਿਲ ਮੀਡੀਆ ਵੱਲੋਂ ਸਹਿਯੋਗ ਕੀਤਾ ਗਿਆ। ਵੱਖ ਵੱਖ ਖੇਤਰਾਂ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਂ ਰੌਸ਼ਨ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Comments are closed, but trackbacks and pingbacks are open.