ਮੇਲੇ ਦੇ ਪ੍ਰਬੰਧਕ ਪਰਤਾਪ ਸਿੰਘ ਵਲੋਂ ਸਹਿਯੋਗੀਆਂ ਅਤੇ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵੱਲੋਂ ਸਾਊਥਾਲ ਦੀ ਨੌਰਵੁੱਡ ਗਰੀਨ ਗਰਾਊਂਡ ਵਿੱਚ ਸਾਲਾਨਾ ਫੇਮਸ ਪੰਜਾਬੀ ਮੇਲਾ 2022 ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਵਾਹਿਗੁਰੂ ਅੱਗੇ ਅਰਦਾਸ ਕਰਕੇ ਕੀਤੀ। ਉਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਨੇ ਰੰਗ ਬੰਨਣੇ ਸ਼ੁਰੂ ਕਰ ਦਿੱਤੇ। ਇੱਕ ਤੋਂ ਬਾਅਦ ਇੱਕ ਕਲਾਕਾਰ ਨੇ ਸਟੇਜ਼ ਨੂੰ ਪੂਰੀ ਤਰ੍ਹਾਂ ਬੰਨੀ ਰੱਖਿਆ, ਕੈਂਬੀ ਰਾਜਪੁਰਾ, ਜ਼ੈਜ਼ੀ ਬੀ, ਸਰਬਜੀਤ ਚੀਮਾ, ਗੈਰੀ ਸੰਧੂ, ਮੰਗਲ ਹਠੂਰ ਅਤੇ ਨਿਮਰਤ ਖਹਿਰਾ ਨੇ ਆਪਣੇ ਗੀਤਾਂ ਨਾਲ ਸਾਊਥਾਲ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਪਹੁੰਚੇ ਪੰਜਾਬੀਆਂ ਨੂੰ ਕਈ ਘੰਟੇ ਨੱਚਣ ਟੱਪਣ ਲਈ ਮਜ਼ਬੂਰ ਕੀਤਾ। ਦਰਸ਼ਕਾਂ ਦੇ ਆਏ ਹੜ੍ਹ ਨੂੰ ਵੇਖ ਕੇ ਪ੍ਰਬੰਧਕ ਜਿੱਥੇ ਫੁੱਲੇ ਨਹੀਂ ਸਮਾਉਂਦੇ ਸਨ। ਉੱਥੇ ਹੀ ਹਰ ਕੋਈ ਮੇਲੇ ਦੀ ਸਫਲਤਾ ਨੂੰ ਵੇਖ ਕੇ ਹੈਰਾਨ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅੱਜ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਦੇ ਮੇਲੇ ਵਿੱਚ ਗਏ ਹੋਈਏ। ਮੇਲੇ ਵਿੱਚ 10000 ਤੋਂ ਵੱਧ ਲੋਕ ਪਹੁੰਚਣ ਦਾ ਅਨੁਮਾਨ ਹੈ।
ਇਸ ਮੌਕੇ ਡਿਪਟੀ ਮੇਅਰ ਮਹਿੰਦਰ ਕੌਰ ਮਿੱਡਾ, ਐਮ ਪੀ ਵਰਿੰਦਰ ਸ਼ਰਮਾ, ਐਮ ਪੀ ਤਨਮਨਜੀਤ ਸਿੰਘ ਢੇਸੀ, ਸ. ਜਸਵੰਤ ਸਿੰਘ ਗਰੇਵਾਲ ਅੰਬੈਸਡਰ ਵਰਲਡ ਕੈਂਸਰ ਕੇਅਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ, ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ, ਵਰਲਡ ਕੈਂਸਰ ਕੇਅਰ ਦੇ ਕੁਲਵੰਤ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਰੇਵਾਲ ਆਦਿ ਨੇ ਸੰਬੋਧਨ ਕਰਦਿਆਂ ਮੇਲੇ ਦੇ ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ। ਸਟੇਜ ਦੀ ਕਾਰਵਾਈ ਸਤਵਿੰਦਰ ਸੱਤੀ, ਸੋਖਾ ਢੇਸੀ ਅਤੇ ਬਿਟੂ ਖੰਗੂੜਾ ਨੇ ਨਿਭਾਈ।
ਮੇਲੇ ਦੇ ਮੁੱਖ ਪ੍ਰਬੰਧਕ ਪ੍ਰਤਾਪ ਸਿੰਘ ਮੋਮੀ ਅਤੇ ਉਹਨਾਂ ਦੇ ਸਹਿਯੋਗੀਆਂ ਰਾਜਵਿੰਦਰ ਸਿੰਘ ਖਿੰਦਾ, ਬਲਵਿੰਦਰ ਸਿੰਘ ਬਿੱਲਾ ਗਿੱਲ ਦੀਨੇਵਾਲੀਆ, ਪਲਵਿੰਦਰ ਸਿੰਘ, ਜਸਪਾਲ ਸਿੰਘ ਥਿੰਦ, ਬਲਜੀਤ ਸਿੰਘ ਮੱਲੀ, ਬਲਜਿੰਦਰ ਸਿੰਘ ਜੈਨਪੁਰੀਆ ਆਦਿ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਮੇਲੇ ਵਿੱਚ ਦਰਸ਼ਕਾਂ ਦੇ ਇਕੱਠ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਝਲਕਦੀ ਵੇਖੀ ਹੈ। ਇਸ ਮੇਲੇ ਵਿੱਚ ਭਾਈਚਾਰੇ ਨੂੰ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਬਹੁਤ ਸਾਰੇ ਵੱਡੇ ਚੇਹਰੇ ਫੋਟੋ ਵਿੱਚ ਦੇਖੇ ਜਾ ਸਕਦੇ ਹਨ।
ਇਸ ਮੇਲੇ ਲਈ ਪਲਵਿੰਦਰ ਸਿੰਘ, ਬਲਜੀਤ ਮੱਲ੍ਹੀ, ਬਿੱਲਾ ਗਿੱਲ ਦੀਨੇਵਾਲ, ਅਸ਼ਮੀਤ ਸਿੰਘ ਹੱਲ, ਜਸਪਾਲ ਥਿੰਦ, ਬਲਜਿੰਦਰ ਜੈਨਪੁਰ, ਰਾਜਵਿੰਦਰ ਖਿੰਡਾ, ਬਲਿਹਾਰ ਸਿੰਘ, ਸੋਢੀ ਫ਼ਤਹਿ, ਕੇਵਲ ਰੰਧਾਵਾ, ਕਮਲ ਨਿੰਮਾ, ਜਸਕਰਨ ਬਿਲਡਰ, ਸੁੱਖਾ ਸਕੈਫੋਲਡਿੰਗ, ਹਰਦੇਵ ਬਿਲਡਰ, ਜੌਹਲ ਗਰੈਬਿੰਗ, ਸੱਤਾ ਰੂਫਰ, ਪਵਨ ਬਿਲਡਰ, ਹਰਮਨ ਬਿਲਡਰ, ਬਬਲੀ ਚੜਿੱਕ, ਸੋਢੀ ਬਿਲਡਰ, ਮਜੀਠੀਆ ਮੰਤਰੀ, ਸਾਬੀ ਗੱਗ, ਸੁੱਖੀ ਹੇਅਰਕੱਟ, ਖਾਲਸਾ ਕੰਕਰੀਟ, ਤਾਰੀ, ਬਲਵਿੰਦਰ ਠੇਕੇਦਾਰ, ਸਤਿੰਦਰ ਰੂਫਰ ਤੋਂ ਇਲਾਵਾ ਕਈ ਨਾਮਵਰ ਹਸਤੀਆਂ ਨੇ ਆਪਣਾ ਆਰਥਿਕ ਤੌਰ ’ਤੇ ਭਰਪੂਰ ਯੋਗਦਾਨ ਪਾਇਆ ਹੈ।
Comments are closed, but trackbacks and pingbacks are open.