ਸਾਊਥਾਲ ਦੇ ਔਜਲਾ ਪਰਿਵਾਰ ਨੂੰ ਭਾਰੀ ਸਦਮਾ

ਭਣੌਈਆ ਕੁਲਦੀਪ ਸਿੰਘ ਅਠਵਾਲ ਅਕਾਲ ਚਲਾਣਾ ਕਰ ਗਏ

ਸਾਊਥਾਲ – ਪੰਜਾਬੀ ਭਾਈਚਾਰੇ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਊਥਾਲ ਦੇ ਪ੍ਰਸਿੱਧ ਔਜਲਾ ਭਰਾਵਾਂ ਦੇ ਭਣੌਈਆ ਸਾਹਿਬ ਸ. ਕੁਲਦੀਪ ਸਿੰਘ ਅਠਵਾਲ ਵਾਹਿਗੁਰੂ ਵਲੋਂ ਬਖ਼ਸ਼ੀ 73 ਸਾਲ ਦੀ ਉਮਰ ਭੋਗ ਕੇ ਮੰਗਲਵਾਰ 21 ਫ਼ਰਵਰੀ 2023 ਨੂੰ ਅਕਾਲ ਚਲਾਣਾ ਕਰ ਗਏ ਹਨ।

ਪਿਤਾ ਸ. ਤਾਰਾ ਸਿੰਘ ਅਠਵਾਲ ਅਤੇ ਮਾਤਾ ਤੇਜ ਕੌਰ ਦੇ ਘਰ ਪੈਦਾ ਹੋਏ ਸ. ਕੁਲਦੀਪ ਸਿੰਘ ਅਠਵਾਲ 1964 ਵਿੱਚ ਜ਼ਿਲਾ ਜਲੰਧਰ ਦੇ ਪਿੰਡ ਕਲਿਆਣਪੁਰ ਤੋਂ ਇੰਗਲੈਂਡ ਆਏ ਸਨ ਜਿੱਥੇ ਉਨ੍ਹਾਂ ਔਜਲਾ ਭਰਾਵਾਂ ਦੀ ਵੱਡੀ ਭੈਣ ਜੀ ਲਖਵਿੰਦਰ ਕੌਰ ਨੂੰ ਆਪਣੀ ਜੀਵਨ ਸਾਥਣ ਬਣਾਇਆ। ਉਹ ਸੁਭਾਅ ਦੇ ਬਹੁਤ ਨਰਮ ਅਤੇ ਮਿੱਠਬੋਲੜੇ ਸਨ ਜਿਨ੍ਹਾਂ ਦਾ ਭਾਈਚਾਰੇ ਵਿੱਚ ਭਰਾਵਾਂ ਸਤਿਕਾਰ ਰਿਹਾ ਹੈ।
ਅਦਾਰਾ ‘ਦੇਸ ਪ੍ਰਦੇਸ’ ਸਮੂਹ ਅਠਵਾਲ ਪਰਿਵਾਰ ਅਤੇ ਔਜਲਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਾ ਹੋਇਆ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

ਅਠਵਾਲ ਅਤੇ ਔਜਲਾ ਪਰਿਵਾਰ ਨੂੰ ਸਮੂਹ ਭਾਈਚਾਰੇ ਵਲੋਂ ਸ਼ੌਕ ਸੁਨੇਹੇ ਮਿਲ ਰਹੇ ਹਨ ਜਿਨ੍ਹਾਂ ਲਈ ਪਰਿਵਾਰ ਸਭ ਦਾ ਹਾਰਦਿਕ ਧੰਨਵਾਦੀ ਹੈ।

Comments are closed, but trackbacks and pingbacks are open.