ਸਾਊਥਾਲ ਗੁਰੂਘਰ ਵਿਖੇ ਭਰਤੀ ਕਰਵਾਉਣ ਲਈ ਆਈ ਪੁਲਿਸ ਨੂੰ ਸਿੱਖ ਨੌਜਵਾਨਾ ਨੇ ਬਾਹਰ ਕੱਢਿਆ

ਸਿੱਖ ਭਾਈਚਾਰੇ ਅਤੇ ਪੁਲਿਸ ਦੀ ਨੇੜਤਾ ਨੂੰ ਖ਼ਤਰਾ

ਸਾਊਥਾਲ – ਬੀਤੇ ਦਿਨੀਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਹੈਵਲਾਕ ਰੋਡ ਵਿਖੇ ਸਿੱਖ ਭਾਈਚਾਰੇ ਨੂੰ ਪੁਲਿਸ ਵਲੋਂ ਭਰਤੀ ਮੁਹਿੰਮ ਨੂੰ ਉਸ ਵੇਲੇ ਧੱਕਾ ਲੱਗਾ ਜਦ ਕੁਝ ਸਿੱਖ ਨੌਜਵਾਨਾ ਨੇ ਪੁਲਿਸ ਦੀ ਭਰਤੀ ਟੀਮ ਨੂੰ ਗੁਰੂਘਰ ਵਿਚੋਂ ਬਾਹਰ ਕੱਢ ਦਿੱਤਾ ਗਿਆ।

ਇਕ ਰਿਪੋਰਟ ਅਨੁਸਾਰ ਕੋਵਿਡ-19 ਦੀਆਂ ਪਾਬੰਦੀਆਂ ਦੇ ਖੁੱਲਣ ਬਾਅਦ ਲੰਡਨ ਪੁਲਿਸ ਨੇ ਸਿੱਖ ਭਾਈਚਾਰੇ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਫੋਰਸ ਵਿੱਚ ਭਰਤੀ ਕਰਨ ਦੇ ਮੁਕਸਦ ਨਾਲ ਗੁਰੂਘਰ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਭਰਤੀ ਕੈਂਪ ਯੂਰਪ ਦੇ ਵੱਡੇ ਗੁਰੂਘਰ ਹੈਵਲਾਕ ਰੋਡ ਵਿਖੇ ਲਾਇਆ ਗਿਆ ਸੀ ਪਰ ਕੁਝ ਸਿੱਖ ਨੌਜਵਾਨਾ ਨੇ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਮੁੱਖ ਰੱਖਦਿਆਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਨੂੰ ਗੁਰੂਘਰ ਵਿਚੋਂ ਬਾਹਰ ਕੱਢ ਦਿੱਤਾ ਗਿਆ।

ਸਿੱਖ ਨੌਜਵਾਨਾ ਦਾ ਕਹਿਣਾ ਹੈ ਕਿ ਪੁਲਿਸ ਸਾਡੇ ਗੁਰੂਘਰਾਂ ਵਿਚ ਭਰਤੀ ਦੇ ਨਾਮ ’ਤੇ ਸਿੱਖਾਂ ਨੂੰ ਗੁੰਮਰਾਹ ਕਰ ਰਹੀ ਹੈ।

Comments are closed, but trackbacks and pingbacks are open.