‘ਦੇਸ ਪ੍ਰਦੇਸ’ ਨਾਲ ਲੰਬੀ ਸਾਂਝ ਰੱਖਣ ਵਾਲੇ ਸ਼੍ਰੋਮਣੀ ਸਹਿਤਕਾਰ ਸ. ਸ਼ਿਵਚਰਨ ਸਿੰਘ ਗਿੱਲ ਦੀ ਯਾਦ ਨੂੰ ਸਮਰਪਿੱਤ ਬੈਂਚ ਸਥਾਪਿਤ ਕੀਤਾ ਗਿਆ

ਸਥਾਨਕ ਐਮ.ਪੀ., ਲੰਡਨ ਅਸੈਂਬਲੀ ਦੇ ਮੈਂਬਰ ਅਤੇ ਮੇਅਰ ਮਿੱਢਾ ਤੋਂ ਇਲਾਵਾ ਪਤਵੰਤੇ ਸੱਜਣਾ ਨੇ ਹਾਜ਼ਰੀ ਭਰੀ

ਹੇਜ਼ (ਗੁਰਮੇਲ ਕੌਰ ਸੰਘਾ) – ਬਰਤਾਨਵੀ ਪੰਜਾਬੀ ਸਾਹਿਤ ਜਗਤ ਵਿੱਚ ਸ਼ਿਵਚਰਨ ਸਿੰਘ ਗਿੱਲ ਜੀ ਦਾ ਬਹੁਤ ਵੱਡਾ ਨਾਂ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅਜਿਹੇ ਵੱਡੇ ਤੇ ਸ਼ਾਹਕਾਰ ਕੰਮ ਕੀਤੇ ਹਨ ਜੋ ਹਰੇਕ ਦੇ ਹਿੱਸੇ ਨਹੀਂ ਆਉਦੇ। ਉਹ ਹਰ ਸਾਲ ਪੰਜਾਬ, ਪੰਜਾਬੀ ਤੇ ਪੰਜਾਬੀ ਭਾਈਚਾਰੇ ਲਈ ਜਿਉਏ ਹਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਿਉਦਾ ਰੱਖਣ ਲਈ ਉਨ੍ਹਾਂ ਦੀ ਬੇਟੀ ਸ਼ਿਵਦੀਪੀ ਕੌਰ ਢੇਸੀ ਅਤੇ ਪਰਿਵਾਰ ਅੱਗੇ ਲੈ ਕੇ ਤੁਰ ਰਿਹਾ ਹੈ। ਸ਼ਿਵਚਰਨ ਸਿੰਘ ਗਿੱਲ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੀ ਯਾਦ ਵਿੱਚ ਈਲਿੰਗ ਕੌਂਸਲ ਵੱਲੋਂ ਸਾਊਥਾਲ ਦੇ ਨੌਰਵੁੱਡ ਗਰੀਨ ਪਾਰਕ ਵਿੱਚ ਲਾਇਆ ਗਿਆ।

ਉਨ੍ਹਾਂ ਦੀ ਯਾਦ ਵਿੱਚ ਲਾਏ ਗਏ ਬੈਂਚ ਦੇ ਉਦਘਾਟਨ ਦੇ ਮੌਕੇ ਕੁਝ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਵਰਿੰਦਰ ਸ਼ਰਮਾ, ਮੈਂਬਰ ਪਾਰਲੀਮੈਂਟ, ਯੂ.ਕੇ, ਉਕਾਰ ਸੋਹਤਾ, ਗਰੇਟਰ ਲੰਡਨ ਅਸੈਂਬਲੀ ਮੈਂਬਰ, ਈਲਿੰਗ ਕੌਂਸਿਲ ਦੀ ਮੇਅਰ ਮਿਸਿਜ਼ ਮਹਿੰਦਰ ਕੌਰ ਮਿੱਡਾ ਜਸਵੀਰ ਕੌਰ ਆਨੰਦ, ਕੌਸਲਰ, ਹੰਸਲੋ, ਡਿਪਟੀ ਕੌਂਸਲਰ ਰਣਜੀਤ ਸਿੰਘ ਧੀਰ ’ਤੇ ਰਹਿ ਚੁੱਕੇ ਕੌਂਸਲਰ ਮਨਜੀਤ ਸਿੰਘ ਬੁੱਟਰ ਤੇ ਉਨ੍ਹਾਂ ਦੀ ਪਤਨੀ ਸ਼ਾਮਿਲ ਹੋਏ ਤੇ ਸ਼ਿਵਚਰਨ ਸਿੰਘ ਗਿੱਲ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਦੇ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਭਣ ਲਈ ਹਮੇਸ਼ਾਂ ਉਨ੍ਹਾਂ ਦੇ ਨਾਲ ਤੁਰਦੇ ਰਹਾਂਗੇ। ਇਸ ਮੌਕੇ ਮਿਸਿਜ਼ ਮਿੱਡਾ ਨੇ ਕਿਹਾ ਕਿ ਇਸ ਬੈਂਚ ’ਤੇ ਸ਼ਿਵਚਰਨ ਸਿੰਘ ਗਿੱਲ ਦੀ ਫੋਟੋ ਵੀ ਲਗਵਾਉਣਗੇ। ਇਸ ਤੋਂ ਇਲਾਵਾ ਇਸ ਮੌਕੇ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਦਲਜਿੰਦਰ ਸਿੰਘ ਗਰੇਵਾਲ ਤੇ ਪਤਨੀ, ਅਮਰ ਜੋਤੀ, ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਣ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ।

ਸ਼ਿਵਚਰਨ ਸਿੰਘ ਗਿੱਲ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਦੇ ਨਾਲ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਧਨਿੰਦਰ ਕੌਰ ਤੇ ਸਾਰਾ ਪਰਿਵਾਰ, ਸਾਹਿਤ ਕਲਾ ਕੇਂਦਰ ਦੇ ਮੈਂਬਰ ਅਜ਼ੀਮ ਸ਼ੇਖਰ, ਮਨਜੀਤ ਕੌਰ ਪੱਡਾ, ਕੁਲਦੀਪ ਕਿੱਟੀ ਬੱਲ, ਮਹਿੰਦਰਪਾਲ ਧਾਲੀਵਾਲ, ਗੁਰਮੇਲ ਕੌਰ ਸੰਘਾ, ਵੋਇਸ ਆਫ਼ ਵਿਮੈਨ ਦੇ ਚੇਅਰ ਪਰਸਨ ਸੁਰਿੰਦਰ ਕੌਰ, ਨਸਰੀਨ ਮਲਿਕ ਤੇ ਪਰਿਵਾਰ, ਗੁਰਦੇਵ ਸਿੰਘ ਬਰਾੜ, ਬੀ ਐਸ ਗਿੱਲ, ਹਰਚਰਨ ਗਰੇਵਾਲ, ਮਹਿੰਦਰ ਗਰੇਵਾਲ, ਸ਼ਿਵਜੋਤ ਸਿੰਘ, ਅਮਰਜੀਤ ਗਿੱਲ, ਜਾਸਮੀਨ ਕੌਰ, ਅਰਜਣ ਸਿੰਘ ਗਿੱਲ, ਮਨਪ੍ਰੀਤ ਕੌਰ ਦਿਉਲ, ਜਪਿੰਦਰ ਕੌਰ ਢੇਸੀ, ਪਰਮਜੀਤ ਕੌਰ ਢੇਸੀ, ਦਪਿੰਦਰ ਸਿੰਘ ਢੇਸੀ ਸ਼ਾਮਿਲ ਹੋਏ। ਰਵੀ ਬੋਲੀਨਾ ਨੇ ਇਸ ਯਾਦ ਨੂੰ ਫੋਟੋਆਂ ਦਾ ਰੂਪ ਦੇ ਕੇ ਯੋਗਦਾਨ ਪਾਇਆ।

Comments are closed, but trackbacks and pingbacks are open.