ਸਕਾਟਲੈਂਡ ਵਿੱਚ ਉਹਨਾਂ ਘੱਟ ਆਮਦਨੀ ਵਾਲੇ ਲੋਕਾਂ ਲਈ ਇੱਕ ਹਾਲੀਡੇ ਵਾਊਚਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮਹਾਂਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਰਹੇ ਹਨ। ਇਹਨਾਂ ਲੋਕਾਂ ਨੂੰ ਇਹ ਸਕੀਮ ਸਕਾਟਲੈਂਡ ਵਿੱਚ ਛੁੱਟੀਆਂ ਬਿਤਾਉਣ ਲਈ ਦੋ ਰਾਤ ਦੀ ਛੋਟ ਦੇ ਵਾਊਚਰ ਪ੍ਰਦਾਨ ਕਰੇਗੀ।ਸਕਾਟਲੈਂਡ ਸਰਕਾਰ ਦੁਆਰਾ ਸੈਰ-ਸਪਾਟਾ ਕਾਰੋਬਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਕਾਟਲੈਂਡ ਵਿੱਚ ਦੋ-ਰਾਤ ਦੀ ਛੋਟ ਦਾ ਅਨੰਦ ਲੈਣ ਵਿੱਚ ਮਦਦ ਕਰਨ ਲਈ ਬਣਾਈ ਗਈ ਨਵੀਂ ਹਾਲੀਡੇ ਵਾਊਚਰ ਸਕੀਮ ਵਿੱਚ ਸ਼ਾਮਲ ਹੋਣ।
ਵਿਜ਼ਿਟ ਸਕਾਟਲੈਂਡ ਦੁਆਰਾ ਹੋਟਲਾਂ, ਬੀ ਐਂਡ ਬੀ ਅਤੇ ਹੋਰ ਵਿਜ਼ਟਰ ਸਥਾਨਾਂ ਨੂੰ ‘ਸਕਾਟ ਸਪਿਰਿਟ ਹਾਲੀਡੇ ਵਾਊਚਰ ਸਕੀਮ’ ਲਈ ਸਾਈਨ ਅਪ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਜੋ ਕਿ ਅਦਾਇਗੀ ਰਹਿਤ ਦੇਖਭਾਲ ਕਰਨ ਵਾਲਿਆਂ ਅਤੇ ਮਹਾਂਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਨੌਜਵਾਨਾਂ ਦੀ ਵੀ ਸਹਾਇਤਾ ਕਰੇਗੀ।ਇਸ ਸਕੀਮ ਨੂੰ ਸਕਾਟਿਸ਼ ਸਰਕਾਰ ਦੁਆਰਾ 1.4 ਮਿਲੀਅਨ ਪੌਂਡ ਦਾ ਫੰਡ ਦਿੱਤਾ ਜਾ ਰਿਹਾ ਹੈ ਅਤੇ ਵਾਊਚਰ ਲਈ ਅਰਜ਼ੀਆਂ ਉਦੋਂ ਖੁੱਲ੍ਹਣਗੀਆਂ ਜਦੋਂ ਲੋੜੀਂਦੇ ਕਾਰੋਬਾਰ ਸਾਈਨ ਅਪ ਕਰ ਲੈਣਗੇ।
ਇਸ ਸਕੀਮ ਤਹਿਤ ਫੈਮਿਲੀ ਹੋਲੀਡੇ ਐਸੋਸੀਏਸ਼ਨ ਅਤੇ ਸ਼ੇਅਰਡ ਕੇਅਰ ਸਕਾਟਲੈਂਡ ਸਮੇਤ ਕਈ ਚੈਰਿਟੀਜ਼ ਇਹ ਯਕੀਨੀ ਬਣਾਉਣਗੀਆਂ ਕਿ ਵਾਊਚਰ ਸਭ ਤੋਂ ਵੱਧ ਲੋੜ ਵਾਲੇ ਲੋਕਾਂ ਨੂੰ ਵੰਡੇ ਜਾ ਰਹੇ ਹਨ ਜਾਂ ਨਹੀਂ। ਇਹ ਪ੍ਰੋਜੈਕਟ ਫਸਟ ਮਨਿਸਟਰ ਦੁਆਰਾ ਮਾਰਚ ਵਿੱਚ ਸੈਰ -ਸਪਾਟਾ ਰਿਕਵਰੀ ਪ੍ਰੋਗਰਾਮ ਲਈ ਐਲਾਨ ਕੀਤੀ 25 ਮਿਲੀਅਨ ਪੌਂਡ ਦੀ ਸਹਾਇਤਾ ਦਾ ਇੱਕ ਹਿੱਸਾ ਹੈ।
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)