ਵੋਇਸ ਆਫ਼ ਵਿਮੈੱਨ , ਲੰਡਨ ਸੰਸਥਾ ਵੱਲੋਂ ਵਿਸ਼ਵ ਮਾਂ ਬੋਲੀ ਦਿਵਸ ਸੰਬੰਧੀ ‘ਕਵਿੱਤਰੀ ਦਰਬਾਰ’ ਕਰਵਾਇਆ ਗਿਆ

ਯੂ ਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਬੀਬੀਆਂ ਨੇ ਸ਼ਾਮੂਲੀਅਤ ਕੀਤੀ

ਗੁਰਮੇਲ ਕੌਰ ਸੰਘਾ, ਹੇਜ਼(ਇੰਗਲੈਂਡ) ਵੋਇਸ ਆਫ ਵਿਮੈੱਨ, ਲੰਡਨ ਸੰਸਥਾ ਦੇ ਚੇਅਰਪਰਸਨ ਸ਼ੀਮਤੀ ਸੁਰਿੰਦਰ ਕੌਰ ਤੂਰ/ਕੈਂਥ ਅਤੇ ਉਨ੍ਹਾਂ ਦੀ ਸਹਾਇਕ ਟੀਮ ਦੇ ਸਾਂਝੇ ਉੱਦਮ ਨਾਲ਼ ਵਿਲਾਇਤ ਦੇ ਮਿੰਨੀ ਪੰਜਾਬ ਸਾਊਥਾਲ ਵਿੱਚ ਮਾਂ ਬੋਲੀ ਦਿਵਸ ਨੂੰ ‘ਕਵੀ ਦਰਬਾਰ’ ਸਜਾ ਕੇ ਮਨਾਇਆ ਗਿਆ। ਇਸ ਸਮਾਗਮ  ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਸੱਤਰ ਦੇ ਕਰੀਬ ਬੀਬੀਆਂ ਨੇ ਭਾਗ ਲਿਆ।

ਇਸ ਸਮਾਗਮ ਵਿੱਚ ਭੈਣਾਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਅਤੇ ਗੀਤ ਸੁਣਾ ਕੇ ਮਾਹੌਲ ਨੂੰ ਰੌਚਕ ਬਣਾਈ ਰੱਖਿਆ।

ਪੰਜਾਬੀ ਮਾਂ ਬੋਲੀ ਬਾਰੇ ਜਾਣਕਾਰੀ ਭਰਪੂਰ ਤਕਰੀਰਾਂ ਅਤੇ ਕਵਿਤਾ ਬੋਲਣ ਵਾਲੀਆਂ ਭੈਣਾਂ ਵਿੱਚ ਸੰਸਥਾ ਦੇ ਚੇਅਰਪਰਸਨ ਸੁਰਿੰਦਰ ਕੌਰ ਤੂਰ/ਕੈਂਥ, ਨਰਿੰਦਰ ਕੌਰ ਖੋਸਾ, ਲੇਖਿੰਦਰਪਾਲ ਕੌਰ ਸਰੇਨ, ਹਰਬੰਸ ਕੌਰ, ਸੰਤੋਸ਼ ਜੀ ਦੇ ਨਾਲ ਨਾਲ ਰੂਪਦਵਿੰਦਰ ਨਾਹਿਲ, ਰਜਿੰਦਰ ਕੌਰ, ਗੁਰਮੇਲ ਕੌਰ ਸੰਘਾ, ਸ਼ਗੁਫ਼ਤਾ ਗਿੰਮੀ,ਕਮਲਜੀਤ ਸੈਂਹਬੀ, ਮਨਜੀਤ ਪੱਡਾ, ਯਸ਼ ਸਾਥੀ, ਪਰਮਜੀਤ ਪੰਮੀ ਅਤੇ ਸ਼ਿਵਦੀਪ ਢੇਸੀ ਸ਼ਾਮਿਲ ਸਨ। ਸਟੇਜ ਦੀ ਸੇਵਾ ਕਮਲਜੀਤ ਸੈਂਹਬੀ ਨੇ ਬਾਖ਼ੂਬੀ ਨਿਭਾਈ। 

ਕਵਿਤਾਵਾਂ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨੂੰ ਬੁਲੰਦੀਆਂ ਉੱਤੇ ਰੱਖਣ ਲਈ ਆਪਣੇ ਆਪਣੇ ਪਰਿਵਾਰਾਂ ਵਿੱਚ ਪੰਜਾਬੀ ਬੋਲਣ ਤੇ ਲਿਖਣ-ਪੜ੍ਹਨ ਦੀ ਮਹੱਤਤਾ ਬਾਰੇ ਵਰਨਣ ਕੀਤਾ ਗਿਆ। ਸੰਸਥਾ ਵੱਲੋਂ ਚਾਹ-ਪਾਣੀ ਦਾ ਲੰਗਰ ਵੀ ਵਰਤਾਇਆ ਗਿਆ।

Comments are closed, but trackbacks and pingbacks are open.