ਵੋਇਸ ਆਫ਼ਤ ਵੂਮੈੱਨ, ਲੰਡਨ (ਯੂ ਕੇ ) ਵੱਲੋਂ ਸਾਊਥਾਲ ਵਿੱਚ ਤੀਆਂ ਮਨਾਈਆਂ ਗਈਆਂ

ਚਾਹ-ਪਕੌੜਿਆਂ ਦੇ ਨਾਲ-ਨਾਲ ਮਾਹਲ-ਪੂੜਿਆਂ ਦਾ ਅਟੁੱਟ ਲੰਗਰ ਵੀ ਵਰਤਿਆ

ਲੰਡਨ – ਪਿਛਲੇ ਐਤਵਾਰ ਵੋਇਸ ਆਫ਼ਤ ਵੂਮੈੱਨ, ਲੰਡਨ (ਯੂ ਕੇ ) ਵੱਲੋਂ ਸਾਊਥਾਲ ਵਿੱਚ ਐਤਵਾਰ ਵਾਲੇ ਦਿਨ ਪਹਿਲੇ ਹਫ਼ਤੇ ਦੀਆਂ ਤੀਆਂ ਬੜੇ ਜ਼ੋਰਾਂ-ਸ਼ੋਰਾਂ ਨਾਲ ਮਨਾਈਆਂ ਗਈਆਂ। ਤੀਆਂ ਵਿੱਚ ਲੱਗਭੱਗ ਸਵਾ ਸੌ ਔਰਤਾਂ ਅਤੇ ਮੁਟਿਆਰਾਂ ਨੇ ਭਾਗ ਲਿਆ।

ਪੰਜਾਬੀ ਸੂਟਾਂ ਅਤੇ ਘੱਗਰਿਆਂ ਵਿੱਚ ਸਜੀਆਂ ਮੁਟਿਆਰਾਂ ਦੇ ਸਿਰਾਂ ‘ਤੇ ਫੁਲਕਾਰੀਆਂ ਅਤੇ ਰੰਗ-ਬਰੰਗੇ ਦੁਪੱਟੇ ਨਵਾਂ ਹੀ ਰੰਗ ਬਿਖ਼ੇਰ ਰਹੇ ਸਨ।ਖ਼ੂਬਸੂਰਤ ਗਹਿਣਿਆਂ ਨਾਲ ਲੱਦੀਆਂ ਮੁਟਿਆਰਾਂ ਦੇ ਚਾਅ ਮਲ੍ਹਾਰ ਠੱਲ੍ਹੇ ਨਹੀਂ ਸੀ ਜਾ ਰਹੇ।

ਇੰਗਲੈਂਡ ਵਰਗੇ ਭੱਜ-ਦੌੜ ਵਾਲੇ ਮੁਲਖ਼ ਵਿੱਚ ਅਜਿਹੇ ਸਮਾਗਮ ਕਰਵਾਉਣਾ ਜ਼ਿੰਮੇਵਾਰੀਆਂ ਹੇਠ ਦੱਬੀਆਂ ਔਰਤਾਂ ਨੂੰ ਇੱਕ ਵੱਡੀ ਰਾਹਤ ਪ੍ਰਦਾਨ ਕਰਨਾ ਹੈ ਜਿਸ ਵਿੱਚ ਉਹ ਖ਼ੁਸ਼ੀਆਂ ਤਾਂ ਮਨਾਉਂਦੀਆਂ ਹੀ ਹਨ ਨਾਲ ਹੀ ਗਿੱਧੇ ਵਿੱਚ ਬੋਲੀਆਂ ਰਾਹੀਂ ਆਪਣੇ ਮਨਾਂ ਦੀ ਭੜਾਸ ਵੀ ਕੱਢਦੀਆਂ ਹਨ।

ਨੱਚਣ ਟੱਪਣ ਤੋਂ ਬਾਅਦ ਚਾਹ-ਪਕੌੜਿਆਂ ਦੇ ਨਾਲ-ਨਾਲ ਮਾਹਲ-ਪੂੜਿਆਂ ਦਾ ਅਟੁੱਟ ਲੰਗਰ ਵੀ ਵਰਤਿਆ।

ਸੁਰਿੰਦਰ ਕੌਰ ਨੇ ਬੀਬੀਆਂ ਦਾ ਧੰਨਵਾਦ ਕਰਦਿਆਂ ਅਗਲੇ ਆਉਣ ਵਾਲੇ  ਤਿੰਨ ਐਤਵਾਰ ਵੀ ਇਸੇ ਤਰ੍ਹਾਂ ਤੀਆਂ ਵਿੱਚ ਸ਼ਾਮਿਲ ਹੋਣ ਦੀ ਤਾਕੀਦ ਕੀਤੀ।

ਇਸ ਸਾਰੇ ਉੱਦਮ ਦਾ ਸਿਹਰਾ ਬੀਬੀ ਸੁਰਿੰਦਰ ਕੌਰ, ਚੇਅਰਪਰਸਨ -ਵੋਇਸ ਆਫ਼ਤ ਵੂਮੈੱਨ, ਲੰਡਨ (ਯੂ ਕੇ )ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ।

Comments are closed, but trackbacks and pingbacks are open.