ਸੰਧੂ ਨੇ ਅਮਰੀਕਾ ਦੇ ਰਾਜਦੂਤ ਵਜੋਂ ਫਰਵਰੀ 2020 ਵਿਚ ਅਹੁੱਦਾ ਸੰਭਾਲਿਆ ਸੀ
ਸੈਕਾਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਸਥਿੱਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਕਾਰਜਕਾਲ ਪੂਰਾ ਹੋਣ ‘ਤੇ ਉਨਾਂ ਨੂੰ ਦੋਨਾਂ ਹੀ ਪਾਰਟੀਆਂ ਸੱਤਾਧਾਰੀ ਡੈਮੋਕਰੈਟਿਕ ਤੇ ਵਿਰੋਧੀ ਰਿਪਬਲੀਕਨ ਪਾਰਟੀ ਦੇ ਕਾਂਗਰਸ ਮੈਂਬਰਾਂ ਨੇ ਨਿਘੀ ਵਿਦਾਇਗੀ ਪਾਰਟੀ ਦਿੱਤੀ ਜਿਸ ਦੌਰਾਨ ਉਨਾਂ ਦੀਆਂ ਰਾਜਦੂਤ ਵਜੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ।
ਪਾਰਟੀ ਦਾ ਅਯੋਜਨ ਕੈਪੀਟਲ ਹਿੱਲ ਵਿਚ ਕੀਤਾ ਗਿਆ। ਸੰਧੂ ਨੇ ਸੋਸ਼ਲ ਮੀਡੀਆ ਉਪਰ ਵਿਦਾਇਗੀ ਪਾਰਟੀ ਬਾਰੇ ਆਪਣੇ ਜਜਬਾਤ ਸਾਂਝੇ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਮਿਤਰ ਯੂ ਐਸ ਕਾਂਗਰਸ ਮੈਂਬਰਾਂ ਵੱਲੋਂ ਦਿੱਤੀ ਵਿਦਾਇਗੀ ਪਾਰਟੀ ਤੋਂ ਬੇਹੱਦ ਖੁਸ਼ ਹੋਏ ਹਨ। ਉਨਾਂ ਨੇ ਭਾਰਤ-ਅਮਰੀਕਾ ਭਾਈਵਾਲੀ ਨੂੰ ਹੋਰ ਮਜਬੂਤ ਕਰਨ ਲਈ ਕਾਂਗਰਸ ਮੈਂਬਰਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ ਹੈ। ਪਾਰਟੀ ਵਿਚ ਹੋਰਨਾਂ ਤੋਂ ਇਲਾਵਾ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ, ਆਰ ਓ ਖੰਨਾ, ਮਾਈਕ ਵਾਲਟਜ਼, ਕੈਟ ਕੈਮੇਕ, ਐਮੀ ਬੇਰਾ, ਹੇਲੇ ਸਟੀਵਨਜ, ਡੇਬੋਰਾਹ ਰੋਸ ਤੇ ਸ਼੍ਰੀ ਥਾਨੇਦਾਰ ਸ਼ਾਮਿਲ ਹੋਏ। ਸੰਧੂ ਨੇ ਅਮਰੀਕਾ ਦੇ ਰਾਜਦੂਤ ਵਜੋਂ ਫਰਵਰੀ 2020 ਵਿਚ ਅਹੁੱਦਾ ਸੰਭਾਲਿਆ ਸੀ।
Comments are closed, but trackbacks and pingbacks are open.