ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਧਾਲੀਵਾਲ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਖੁੱਲ੍ਹੀ ਮੁਲਾਕਾਤ

ਕੁਲਵੰਤ ਸਿੰਘ ਧਾਲੀਵਾਲ ਨੇ ਇਸ ਮੀਟਿੰਗ ਨੂੰ ਸਦਭਾਵਨਾ ਸਮਾਗਮ ਦੱਸਿਆ

ਲੰਡਨ – ਬੀਤੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸਿੱਖਾਂ ਦੇ ਵਫ਼ਦ ਨਾਲ ਆਪਣੇ ਦਿੱਲ ਸਥਿੱਤ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਵਰਲਡ ਕੈਂਸਰ ਯੂ.ਕੇ ਦੇ ਗਲੋਬਲ ਰਾਜਦੂਤ ਸ. ਕੁਲਵੰਤ ਸਿੰਘ ਧਾਲੀਵਾਲ ਨੇ ਵੀ ਸ਼ਮੂਲੀਅਤ ਕੀਤੀ।

‘ਦੇਸ ਪ੍ਰਦੇਸ’ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸ਼ੁਰੂਆਤੀ ਭਾਸ਼ਨ ਵਿੱਚ ਕਿਹਾ ਕਿ ਉਨ੍ਹਾਂ ਦਾ ਸਿੱਖ ਭਾਈਚਾਰੇ ਨਾਲ ਨਿੱਘਾ ਪਿਆਰ ਹੈ ਜਿਸ ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਸ. ਧਾਲੀਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਿੱਜੀ ਤੌਰ ’ਤੇ ਵਰਲਡ ਕੈਂਸਰ ਕੇਅਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਾਰੀ ਸਰਾਹਨਾ ਕੀਤੀ ਅਤੇ ਧਾਲੀਵਾਲ ਨੂੰ ਹੋਰ ਵੀ ਜ਼ੋਰ ਸ਼ੋਰ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਸ. ਧਾਲੀਵਾਲ ਨੇ ਦੱਸਿਆ ਕਿ ਕੁਝ ਮੰਗਾਂ ਨਿੱਜੀ ਤੌਰ ’ਤੇ ਪ੍ਰਧਾਨ ਮੰਤਰੀ ਦਫ਼ਤਰ ਕੋਲ ਲਿਖਵਾ ਦਿੱਤੀਆਂ ਗਈਆਂ ਹਨ ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਵਫ਼ਦ ਨਾਲ ਵਾਅਦਾ ਕਰ ਲਿਆ ਗਿਆ ਸੀ ਕਿ ਉਹ ਸਿੱਖਾਂ ਦੀ ਹਰੇਕ ਵਾਜਬ ਮੰਗ ਨੂੰ ਪੂਰੀ ਕਰਨਗੇ ਜਿਸ ਵਿਚੋਂ ਇਕ ਮੰਗ ਨੂੰ ਮੌਕੇ ’ਤੇ ਸਪਸ਼ਟ ਕੀਤਾ ਗਿਆ ਕਿ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਵਿੱਚ ਸ਼ਾਮਿਲ 318 ਸਿੱਖਾਂ ਵਿਚੋਂ 316 ਸਿੱਖਾਂ ਦੀ ਸੂਚੀ ਖਾਰਿਜ ਕਰ ਦਿੱਤੀ ਗਈ ਹੈ। ਕੁਲਵੰਤ ਸਿੰਘ ਧਾਲੀਵਾਲ ਨੇ ਨਿੱਜੀ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਪ੍ਰਵਾਸੀਆਂ ਨੂੰ ਭਾਰਤ ਦੇ ਹੀਰੇ ਦੱਸਣ ’ਤੇ ਮਾਣ ਦੀ ਗੱਲ ਕੀਤੀ ਗਈ ਹੈ।

ਇਸ ਮੌਕੇ ਯੂ.ਕੇ ਤੋਂ ਕੁਲਵੰਤ ਧਾਲੀਵਾਲ ਤੋਂ ਇਲਾਵਾ ਪੰਜਾਬ ਰੇਡੀਓ ਦੇ ਸੰਸਥਾਪਕ ਸੁਰਜੀਤ ਸਿੰਘ ਘੁੰਮਣ, ਉੱਘੇ ਵਿਉਪਾਰੀ ਪੀਟਰ ਵਿਰਦੀ ਅਤੇ ਅਮਰੀਕਾ ਤੋਂ ਡਾਕਟਰ ਖਹਿਰਾ ਅਤੇ ਦਰਸ਼ਣ ਸਿੰਘ ਧਾਲੀਵਾਲ ਵੀ ਸ਼ਾਮਿਲ ਸਨ।

Comments are closed, but trackbacks and pingbacks are open.