ਪੰਜਾਬ – ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਇਕ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਬਾੜੀਆਂ ਕਲਾਂ ਤੋਂ ਬਘੌਰਾ ਤੱਕ ਦੀ ਨਵੀਂ ਸੜਕ ਦਾ ਨੀਂਹ-ਪੱਥਰ ਰੱਖਣ ਮੌਕੇ ਦੱਸਿਆ ਕਿ ਇਹ ਸੜਕ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਣਨ ਜਾ ਰਹੀ ਹੈ। ਇਹ ਸੜਕ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਦੇ ਪਿਤਾ ਸਵ. ਮਹਿੰਦਰ ਸਿੰਘ ਸਹੋਤਾ ਦੀ ਯਾਦ ਨੂੰ ਸਮਰਪਿੱਤ ਕੀਤੀ ਗਈ ਹੈ। ਇਸਦੇ ਨਾਲ ਹੀ ਬਾੜੀਆਂ ਕਲਾਂ ਨੂੰ ਲਗਦੀਆਂ ਸੜਕਾਂ 14 ਕਰੋੜ ਦੀ ਲਾਗਤ ਨਾਲ ਬਣਾਈਆਂ ਤੇ ਰਿਪੇਅਰ ਕਰਵਾ ਕੇ ਜਨਤਾ ਨੂੰ ਸਮਰਪਿੱਤ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਪਿੰਡ ਬਾੜੀਆਂ ਕਲਾਂ ਨੂੰ 53.49 ਲੱਖ ਦੀ ਗਰਾਂਟ ਮੁਹੱਈਆ ਕਰਵਾਈ ਗਈ ਹੈ। ਡਾ. ਰਾਜ ਕੁਮਾਰ ਨੇ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਪਿੰਡਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਨੂੰ ਲੈ ਕੇ ਦਲਜੀਤ ਸਿੰਘ ਸਹੋਤਾ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ, ਕਿਉਕਿ ਉਹ ਆਪਣੇ ਇਲਾਕੇ ਦੇ ਵਿਕਾਸ ਅਤੇ ਸਮੱਸਿਆ ਨੂੰ ਲੈ ਕੇ ਹਮੇਸ਼ਾਂ ਹੀ ਮੇਰੇ ਸੰਪਰਕ ਵਿਚ ਰਹਿੰਦੇ ਹਨ।
ਇਸ ਮੌਕੇ ਪਿੰਡ ਬਾੜੀਆਂ ਕਲਾਂ ਦੇ ਲੋਕਾਂ ਨੇ ਡਾ. ਰਾਜ ਕੁਮਾਰ ਦਾ ਇਸ ਸੜਕਾਂ ਦੇ ਨਿਰਮਾਣ ਲਈ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਦਲਜੀਤ ਸਿੰਘ ਸਹੋਤਾ, ਵਿਜੇ ਕੁਮਾਰ, ਸੁਰਿੰਦਰ ਫੌਜੀ, ਨੰਬਰਦਾਰ ਗੋਗਾ, ਨੰਬਰਦਾਰ ਪ੍ਰਗਟ ਸਿੰਘ, ਰਾਮ ਨਾਥ, ਸਾਬਕਾ ਸਰਪੰਚ ਮੌਜੂਦ ਵੀ ਸਨ।
Comments are closed, but trackbacks and pingbacks are open.