ਇਹ ਉਡਾਣ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਲੰਡਨ ਤੋਂ ਰਵਾਨਾ ਹੋਵੇਗੀ ਅਤੇ ਅੰਮ੍ਰਿਤਸਰ ਤੋਂ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ।
ਲੰਡਨ – ਸੇਵਾ ਟਰੱਸਟ ਯੂਕੇ ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਐਮ.ਬੀ.ਈ. ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੇ ਬਿਆਨ ਵਿੱਚ ਲੰਡਨ ਅਤੇ ਸਾਰੇ ਨੇੜਲੇ ਖੇਤਰਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਿੱਧਾ ਅੰਮ੍ਰਿਤਸਰ ਇਸ ਉਡਾਣ ਨੂੰ ਤਰਜੀਹ ਦਵੋ। ਇਹ ਜਹਾਜ਼ ਪੂਰਾ ਨਹੀਂ ਭਰ ਰਿਹਾ ਜੱਦ ਕਿ ਲੰਡਨ ਗੈਟਵਿੱਕ ਤੋਂ ਹੀ ਅਹਿਮਦਾਬਾਦ, ਗੋਆ ਅਤੇ ਕੋਚੀ ਲਈ ਇਹੀ 256 ਸੀਟਾਂ ਵਾਲਾ ਜਹਾਜ਼ ਦੋਵੇਂ ਪਾਸੇ ਯਾਤਰੀਆਂ ਨਾਲ ਭਰਿਆ ਹੁੰਦਾ ਹੈ। ਉਹ ਹਮੇਸ਼ਾ ਆਪਣੇ ਸੂਬੇ ਦੇ ਹਵਾਈ ਅੱਡੇ ਨੂੰ ਤਰਜੀਹ ਦਿੰਦੇ ਹਨ, ਨਾਲੇ ਪੰਜਾਬੀਆਂ ਵਾਂਗ ਦਿੱਲੀ ਹਵਾਈ ਅੱਡੇ ਬੱਸਾਂ ਜਾਂ ਕਾਰਾਂ ਤੇ ਜਾਣ ਵਾਲਾ ਵਿਕਲਪ ਨਹੀਂ ਹੈ ਉਹਨਾਂ ਦੇ ਕੋਲ। ਇਹ ਤਾਂ ਪੰਜਾਬੀ ਫ਼ੈਸਲਾ ਕਰ ਲੈਣ ਕਿ ਦਿੱਲੀ ਦੇ ਨਾਲ ਅੰਮ੍ਰਿਤਸਰ ਦੀ ਤੁਲਨਾ ਕਰੀ ਜਾਣੀ ਜਾਂ ਆਪਣੇ ਸੂਬੇ ਲਈ ਸ਼ੁਰੂ ਹੋਈਆਂ ਉਡਾਣਾਂ ਨੂੰ ਕਾਮਯਾਬ ਕਰਨਾ।
ਉਨ੍ਹਾਂ ਕਿਹਾ ਕਿ ਸੇਵਾ ਟਰੱਸਟ ਅਤੇ ਅੰਮ੍ਰਿਤਸਰ ਫਲਾਈ ਇਨੀਸ਼ੀਏਟਿਵ ਦੋਵਾਂ ਨੇ ਲੰਡਨ ਅੰਮ੍ਰਿਤਸਰ ਸਿੱਧੀ ਉਡਾਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਇਹ ਯਾਤਰੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਸਿੱਧੀ ਉਡਾਣ ਪੰਜਾਬ ਜਾਣਾ ਚਾਹੁੰਦੇ ਹਨ ਜਾਂ ਦਿੱਲੀ ਦੀ ਲੰਬੀ ਯਾਤਰਾ ਰਾਹੀਂ ਜਾਣਾ ਚਾਹੁੰਦੇ ਹਨ।
Comments are closed, but trackbacks and pingbacks are open.