ਹੈਰੀ ਰੰਧਾਵਾ ਅਤੇ ਦਵਿੰਦਰ ਰੰਧਾਵਾ ਵਲੋਂ ਸਹਿਯੋਗੀਆਂ ਦਾ ਧੰਨਵਾਦ
ਲੰਡਨ – ਕਾਰੋਨਾ ਮਹਾਂਮਾਰੀ ਤੋਂ ਬਾਅਦ ਭਾਈਚਾਰੇ ਵਲੋਂ ਆਪਣੇ ਬੱਚਿਆਂ ਦੇ ਵਿਆਹ ਸਮਾਗਮਾ ਲਈ ਹਾਲਾਂ ਦੀ ਆ ਰਹੀ ਕਮੀ ਨੂੰ ਦੇਖਦਿਆਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸ. ਦੀਦਾਰ ਸਿੰਘ ਰੰਧਾਵਾ ਦੇ ਬੇਟਿਆਂ ਨੇ ਹੀਥਰੋ ਸਥਿੱਤ ਕੋਰਟਯਾਰਡ ਮੈਰੀਅਟ ਹੋਟਲ ਨਾਲ ਸਮਝੌਤਾ ਕੀਤਾ ਗਿਆ ਜਿਸ ਸਬੰਧੀ ਬੀਤੇ ਵੀਰਵਾਰ ਨੂੰ ਵਿਸ਼ੇਸ਼ ਸਮਾਗਮ ਕੀਤਾ ਗਿਆ।
ਰੰਧਾਵਾ ਭਰਾਵਾਂ ਵਲੋਂ ਹਾਲਾਂ ਦੀ ਬੁਕਿੰਗ ਸਬੰਧੀ ਆ ਰਹੀ ਦਿੱਕਤ ਦੂਰ ਕਰਨ ਲਈ ਭਾਈਚਾਰੇ ਲਈ ਮੈਰੀਅਟ ਹੋਟਲ ਨਾਲ ਖਾਸ ਸਮਝੌਤਾ ਕੀਤਾ ਗਿਆ ਹੈ ਜਿਸ ਨੂੰ ਸਿਰੇ ਚੜ੍ਹਨ ਬਾਅਦ ਇਕ ਪ੍ਰੋਗਰਾਮ ਹੋਟਲ ਵਿਖੇ ਰੱਖਿਆ ਗਿਆ ਜਿੱਥੇ ਮਹਿਮਾਨਾਂ ਨੂੰ ਪ੍ਰਾਹੁਣਚਾਰੀ ਦੇ ਅਤੇ ਖਾਣੇ ਦੇ ਖੂਬਸੂਰਤ ਨਮੂਨੇ ਪੇਸ਼ ਕੀਤੇ ਗਏ।
‘ਦੇਸ ਪ੍ਰਦੇਸ’ ਦੇ ਫੋਟੋਗ੍ਰਾਫ਼ਰ ਰਵੀ ਬੋਲੀਨਾ ਮੁਤਾਬਿਕ ਹੈਰੀ ਰੰਧਾਵਾ ਅਤੇ ਦਵਿੰਦਰ ਰੰਧਾਵਾ ਨੇ ਘੱਟੋ ਘੱਟ 500 ਮਹਿਮਾਨਾਂ ਦੇ ਬੈਠਣ ਵਾਲੇ ਹਾਲ ਦੇ ਵਿਸ਼ੇਸ਼ ਸਮਾਗਮ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਦੀਦਾਰ ਸਿੰਘ ਰੰਧਾਵਾ, ਕੁਲਵਿੰਦਰ ਕੁਮਾਰ (ਕੂਲ ਕੇਕਸ) ਈਲਿੰਗ ਦੀ ਮੇਅਰ ਮਹਿੰਦਰ ਮਿੱਢਾ, ਕੌਂਸਲਰ ਜਸਵੀਰ ਆਨੰਦ, ਡਾ. ਜੱਸ ਜੌਹਲ ਅਤੇ ਸੁਖਵਿੰਦਰ ਜੌਹਲ, ਟੀਮ ਪਾ-ਪਾ ਜੋਅ, ਕੈਨ ਚਾਨਾ (ਚਾਨਾ ਕੈਮਿਸਟ ਸਾਊਥਾਲ), ਬੁਖਾਰੀ ਪਰਿਵਾਰ, ਵਿਲਸਨ ਹਿੱਲ, ਪਾਲਾ ਸੰਘਾ (ਕਬੱਡੀ ਪ੍ਰਮੋਟਰ), ਅਨੀਤਾ ਅਤੇ ਪੰਮੀ (ਦੇਸੀ ਰੇਡੀਓ), ਮਨਜੀਤ ਕੌਰ, ਨੀਲੂ ਜੀ ਸਮੇਤ ਭਾਈਚਾਰੇ ਦੇ ਖਾਸ ਮਹਿਮਾਨ ਹਾਜ਼ਰ ਸਨ।
Comments are closed, but trackbacks and pingbacks are open.