ਲੰਡਨ ਵਿਖੇ ਰਾਹੁਲ ਗਾਂਧੀ ਵਲੋਂ ਮੋਦੀ ਸਰਕਾਰ ਅਤੇ ਆਰ ਐਸ ਐਸ ’ਤੇ ਸ਼ਬਦੀ ਹਮਲੇ

ਕਮਲ ਧਾਲੀਵਾਲ ਵਲੋਂ ਕਾਂਗਰਸ ਦਾ ਸਾਥ ਦੇਣ ਦੀ ਅਪੀਲ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਦੇ ਹੰਸਲੋ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਵੱਲੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਸਵਾਗਤ ਵਿੱਚ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇਸ਼ ’ਤੇ ਸਾਨੂੰ ਮਾਣ ਹੈ, ਜਿਸ ਵਿੱਚ ਵੱਖ ਵੱਖ ਲੋਕ ਰਹਿੰਦੇ ਹਨ। ਉਹਨਾਂ ਭਾਰਤ ਜੋੜੋ ਯਾਤਰਾ ਦੇ ਤਜ਼ਰਬੇ ਨੂੰ ਲੋਕਾਂ ਨਾਲ ਸਾਂਝਾਂ ਕਰਦਿਆਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਹੈ, ਹਿੰਸਾ ਹੋ ਰਹੀ ਹੈ। ਉਹਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵੀ ਜ਼ਿਕਰ ਕੀਤਾ। ਉਹਨਾ ਕਿਹਾ ਕਿ ਦੇਸ਼ ਨੂੰ ਕੁਝ ਕੁ ਕਾਰੋਬਾਰੀ ਕੰਟਰੋਲ ਕਰ ਰਹੇ ਹਨ। ਦੇਸ਼ ਦੀ ਤਾਕਤ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਯਾਤਰਾ ਦੌਰਾਨ ਅਸੀਂ ਆਪਣੇ ਇੱਕ ਸੰਸਦ ਮੈਂਬਰ ਨੂੰ ਗਵਾਇਆ ਹੈ। ਉਹਨਾ ਵਿਦੇਸ਼ ਮੰਤਰੀ ਦੇ ਚੀਨ ਦੇ ਤਾਕਤਵਰ ਹੋਣ ਬਾਰੇ ਦਿੱਤੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ। ਉਹਨਾ ਕਿਹਾ ਕਿ ਸਾਨੂੰ ਬੀ ਜੇ ਪੀ ਅਤੇ ਆਰ ਐਸ ਐਸ ਤੋਂ ਡਰਨ ਦੀ ਲੋੜ ਨਹੀਂ, ਇਹ ਪਿਆਰ ਦੀ ਨਫ਼ਰਤ ਨਾਲ ਲੜਾਈ ਹੈ, ਜੋ ਅਸੀਂ ਲੜਾਂਗੇ।

ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤ ਵਿੱਚ ਭਾਰਤ ਜੋੜੋ ਯਾਤਰਾ ਦੀ ਸਫਲਤਾ ਤੋਂ ਬਾਅਦ ਹੁਣ ਲੰਡਨ ਤੋਂ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਨੂੰ ਜੋੜਨ ਦੇ ਯਤਨਾਂ ਦੀ ਆਰੰਭਤਾ ਕੀਤੀ ਗਈ ਹੈ। ਭਾਰਤ ਅਤੇ ਭਾਰਤੀਆਂ ਨੂੰ ਇਕੱਠਾ ਰੱਖਣ ਲਈ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਸਾਨੂੰ ਸਾਥ ਦੇਣਾ ਚਾਹੀਦਾ ਹੈ।

ਐਮ ਪੀ ਵਰਿੰਦਰ ਸ਼ਰਮਾ ਦੀ ਮੇਜ਼ਬਾਨੀ ਹੇਠ ਬਰਤਾਨਵੀ ਸੰਸਦ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ  ਬਰਤਾਨੀਆ ਦੀ ਸੰਸਦ ਵਿੱਚ ਬਰਤਾਨਵੀ ਸੰਸਦ ਦੇ ਦੋਵੇਂ ਸਦਨਾਂ ਹਾਊਸ ਆਫ ਲਾਰਡ ਅਤੇ ਹਾਊਸ ਆਫ ਕਾਮਨਜ਼ ਦੇ ਮੈਂਬਰਾਂ ਨਾਲਵਿਚਾਰ ਚਰਚਾ ਕੀਤੀ। ਐਮ ਪੀ ਵਰਿੰਦਰ ਸ਼ਰਮਾ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਸਮਾਗਮ ਭਾਰਤ ਅਤੇ ਬਰਤਾਨੀਆ ਦੇ ਸੰਬੰਧਾਂ ਨੂੰ ਸਮਾਜਿਕ, ਵਪਾਰਕ ਤੌਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਦੀ ਕੜੀ ਦਾ ਹਿੱਸਾ ਹੈ।

ਰਾਹੁਲ ਗਾਂਧੀ ਨੇ ਇਸ ਮੌਕੇ ਕਿਹਾ 9 ਸਾਲਾਂ ਵਿੱਚ ਭਾਰਤ ਬਹੁਤ ਬਦਲ ਗਿਆ ਹੈ, ਗੱਲ ਕਰਨੀ ਮੁਸ਼ਕਿਲ ਹੋ ਗਈ ਹੈ।ਭਾਰਤੀ ਸੰਸਦ ਵਿੱਚ ਮੁੱਦਿਆਂ ਤੇ ਗੱਲ ਨਹੀਂ ਹੁੰਦੀ। ਉਹਨਾ ਕਿਹਾ ਕਿ ਨਫਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣ ਦਾ ਵਿਚਾਰ ਯਾਤਰਾ ਚੋਂ ਮਿਲਿਆ, ਜਿਸ ਦੀ ਅੱਜ ਲੋੜ ਹੈ। ਉਹਨਾ ਬੇ ਜੇ ਪੀਅਤੇ ਆਰ ਐਸ ਐਸ ਤੇ ਮੁੜ ਨਿਸ਼ਾਨਾ ਸਾਧਿਆ ਅਤੇ ਅਜ਼ਾਦ ਲੋਕਤੰਤਰ ਦੀ ਦੁਹਾਈ ਦਿੱਤੀ। ਉਹਨਾ ਕਿਹਾ ਕਿ ਬੇਰੁਜ਼ਗਾਰੀ ਖਤਮ ਕਰਨ ਲਈ ਸਾਨੂੰ ਨਵੀਂਤਕਨੀਕ ਦੀ ਵਰਤੋਂ ਕਰਦਿਆਂ ਉਤਪਾਦਨ ਵਧਾਉਣ ਦੀ ਲੋੜ ਹੈ। ਸਾਡੀਆਂ ਸੰਸਥਾਵਾਂ ਲੋਕਤੰਤਰਿਕ ਢੰਗ ਨਾਲ ਅੱਗੇ ਵਧਣ। ਉਹ ਸਿਰਫ ਇੱਕ ਵਿਚਾਰਧਾਰਾ ਨਾਲ ਨਾ ਜੁੜਨ, ਉਹਨਾ ਸਿੱਖਿਆ ‘ਤੇ ਹਮਲੇ ਦੀ ਵੀ ਗੱਲ ਕੀਤੀ। ਸਾਡੀਆਂ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। 

ਪਰਦੂਸ਼ਨ ਬਾਰੇ ਉਹਨਾ ਕਿਹਾ ਕਿ ਇਹ ਵਿਸ਼ਵ ਸਮੱਸਿਆ ਹੈ। ਉਹਨਾ ਕਿਹਾ ਕਿ ਕਾਂਗਰਸ ਨੇ ਬੀ ਜੇ ਪੀ ਤੋਂ ਵੱਧ ਰਾਜ ਕੀਤਾ ਹੈ ਅਤੇ ਸਾਡੇ ਕੋਲ ਵਿਚਾਰ ਹੈ। ਉਹਨਾਮੀਡੀਆ ਦੀ ਅਜ਼ਾਦੀ ਬਾਰੇ ਵੀ ਕਿਹਾ ਕਿ ਦਬਾਅ ਵਿੱਚ ਹੈ। 

 ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੀ ਪੂਰੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਇੰਡੀਅਨ ਓਵਰਸੀਜ਼ ਕਾਂਗਰਸ’ ਦੇ ਮੁਖੀ ਸੈਮ ਪਟਰੋਦਾ  ਵੱਲੋਂ ਰਾਹੁਲ ਦੇ ਸੰਬੋਧਨ ਦਾ ਵੀਡੀਓ ਆਪਣੇ  ਯੂ-ਟਿਊਬ ਚੈਨਲ ‘ਤੇ ਜਾਰੀ ਕਰਨ ਤੋਂ ਬਾਅਦ ਨਵੇਂ ਸਵਾਲ ਖੜ੍ਹੇ ਹੋਏ ਹਨ। ਉਹਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ  ਹਮਲਾ ਕਰਦਿਆਂ ਕਿਹਾ ਕਿ ਉਹ (ਪ੍ਰਧਾਨ ਮੰਤਰੀ ਮੋਦੀ) ਸਿੱਖਾਂ,  ਮੁਸਲਮਾਨਾਂ ਅਤੇ ਇਸਾਈਆਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਮੰਨਦੇ ਜਾਣੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇਸ਼ ਨੂੰ ਤੋੜ ਰਹੇ ਹਨ। 

ਉਥੇ ਹੀ ਇਸ ਦੌਰਾਨ ਰਾਹੁਲ ਨੇ ਪੈਗਾਸਸ ਦੇ ਮੁੱਦੇ ਤੇ ਬੋਲਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਤੇ ਕਈ ਹੋਰ ਵਿਰੋਧੀ ਧਿਰ ਦੇ ਨੇਤਾਵਾਂ ਦੇ ਫ਼ੋਨ ‘ਚ ਪੈਗਾਸਸਸਪਾਈਵੇਅਰ ਸੀ ਅਤੇ ਖੁਫ਼ੀਆ ਅਧਿਕਾਰੀਆਂ ਨੇ ਖ਼ੁਦ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਗੱਲਬਾਤ ਕਰਦੇ ਹੋਏ ਉਹ ਸਾਵਧਾਨ ਰਹਿਣ, ਕਿਉਂਕਿ ਉਨ੍ਹਾਂ ਦੀਆਂਗੱਲਾਂ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਕੈਂਬ੍ਰਿਜ ਯੂਨੀਵਰਸਿਟੀ ‘ਚ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ‘ਚ ਲੋਕਤੰਤਰ ‘ਤੇ ਹਮਲਾ ਹੋ ਰਿਹਾਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਨਸ਼ਟ ਕਰ ਰਹੇ ਹਨ।”

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਦੇ ਫ਼ੋਨ ‘ਚ ਪੈਗਾਸਸ  ਸਪਾਈਵੇਅਰ ਸੀ ਅਤੇ ਖੁਫ਼ੀਆਅਧਿਕਾਰੀਆਂ ਨੇ ਖ਼ੁਦ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਸੀ ਰਾਹੁਲ ਨੇ ਇਸ ਬਿਆਨ ‘ਚ ਆਪਣੀ ‘ਭਾਰਤ ਜੋੜੋ ਯਾਤਰਾ’ ਅਤੇ ਚੀਨ ਦੇ ਸੰਦਰਭ ‘ਚ ਵਿਸਥਾਰ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਮਹਾਤਮਾ ਗਾਂਧੀ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਕੱਢੀ ਯਾਤਰਾ ਦਾ ਜ਼ਿਕਰ ਕਰਦਿਆਂ ਇਸ ਨੂੰ ਭਾਰਤ ਜੋੜੋ ਯਾਤਰਾ ਨਾਲ ਜੋੜਨ ਦਾ ਯਤਨ ਕੀਤਾ।” ਉਨ੍ਹਾਂ ਕਿਹਾਕਿ ‘ਭਾਰਤ ਜੋੜੋ ਯਾਤਰਾ’ ਦਾ ਮਕਸਦ ਲੋਕਾਂ ਨੂੰ ਸੁਣਨਾ ਸੀ, ਉਹਨਾ ਦੇ ਨਜ਼ਦੀਕ ਹੋ ਕੇ ਉਹਨਾ ਨੂੰ ਸਮਝਣਾ ਸੀ। ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ‘ਚ ਮੀਡੀਆ ਸਮੇਤ ਕਈ ਹੋਰ ਸੰਸਥਾਵਾਂ ਨੂੰ ਕਬਜ਼ੇ ‘ਚ ਕੀਤਾ ਹੋਇਆ ਹੈ।

ਇਸ ਮੌਕੇ ਮੇਅਰ ਹੰਸਲੋ ਰਘਵਿੰਦਰ ਸਿੰਘ ਸਿੱਧੂ, ਮੇਅਰ ਮਹਿੰਦਰ ਕੌਰ ਮਿੱਡਾ, ਐਮ ਪੀ ਵਰਿੰਦਰ ਸ਼ਰਮਾਂ, ਸੈਮ ਪਟਰੋਦਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਗੁਰਮਿੰਦਰ ਕੌਰ ਰੰਧਾਵਾ, ਬਲਜਿੰਦਰ ਸਿੰਘ ਜੈਨਪੁਰੀਆ, ਦਲਜੀਤ ਸਿੰਘ ਸਹੋਤਾ, ਫਕੀਰ ਚੰਦ ਸਹੋਤਾ, ਨਛੱਤਰ ਕਲਸੀ, ਸ਼ੀਰਾ ਸਿੰਘ ਔਲਖ, ਸੁਖਜਿੰਦਰ ਸਿੰਘ ਗਰੇਵਾਲ ਜਰਮਨੀ, ਜਿੰਦਾ ਸ਼ੇਰਗਿੱਲ, ਰਣਜੀਤ ਸਿੰਘ ਗਰੇਵਾਲ, ਅੰਮ੍ਰਿਤ ਸਿੰਘ ਬੀਰਮੀ, ਆਸਰਾ, ਵੀਨੂੰ ਗੋਪਾਲ, ਆਤਮਾ ਰਾਮ ਢਾਂਡਾ, ਸ਼ਿਵਦੀਪ ਕੌਰ ਢੇਸੀ, ਸੁਰਿੰਦਰ ਕੌਰ, ਕੁਲਵੰਤ ਸਿੰਘ ਚੱਠਾ, ਬਲਵਿੰਦਰ ਸਿੰਘ ਗੁਰਦਾਸਪੁਰੀਆ ਜਰਮਨੀ ਆਦਿ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

Comments are closed, but trackbacks and pingbacks are open.