ਲੰਡਨ ਦੇ ਕਿੰਗ ਮੇਕਰ ਸਵਰਗੀ ਅਟਵਾਲ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਉੱਘੀਆਂ ਸ਼ਖ਼ਸੀਅਤਾਂ ਨੇ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ

ਲੰਡਨ – ਇੱਥੋਂ ਹੰਸਲੋਂ ਇਲਾਕੇ ਵਿੱਚ ਕਿੰਗ ਮੇਕਰ ਵਜੋਂ ਜਾਣੇ ਜਾਂਦੇ ਰਹੇ ਸਵਰਗੀ ਉਮਰਾਓ ਸਿੰਘ ਅਟਵਾਲ ਦੀ ਪਹਿਲੀ ਬਰਸੀ ਗੁਰਦੁਆਰਾ ਸਿੰਘ ਸਭਾ ਹੰਸਲੋਂ ਵਿਖੇ ਮਨਾਈ ਗਈ। ਜਿਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਨੇ ਅਟਵਾਲ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ।

ਹਰ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਉਮਰਾਓ ਸਿੰਘ ਅਟਵਾਲ ਦੀ ਸੁਪਤਨੀ ਬੀਬੀ ਜਸਬੀਰ ਕੌਰ ਅਟਵਾਲ, ਬੇਟੇ ਗੁਰਵਿੰਦਰ ਸਿੰਘ ਗੈਰੀ ਅਟਵਾਲ ਅਤੇ ਉਨ੍ਹਾਂ ਦੀਆਂ ਬੇਟੀਆਂ ਵਲੋਂ ਆਯੋਜਿਤ ਕੀਤੇ ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ. ਹਿੰਮਤ ਸਿੰਘ ਸੋਹੀ, ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਸੀਮਾ ਮਲਹੋਤਰਾ ਅਤੇ ਰੂਥ ਕੈਡਬਰੀ ਨੇ ਅਟਵਾਲ ਵਲੋਂ ਕੀਤੀਆਂ ਗਈਆਂ ਸਮਾਜ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ।

ਸਮਾਗਮ ਮੌਕੇ ਬੀਬੀ ਬਲਵਿੰਦਰ ਕੌਰ ਚਾਹਲ, ਸੁਰਿੰਦਰ ਸਿੰਘ ਪੁਰੇਵਾਲ, ਇਕਬਾਲ ਸਿੰਘ ਬਾਲਾ, ਅਮਰਜੀਤ ਸਿੰਘ ਢਿੱਲੋਂ, ਦਰਸ਼ਨ ਸਿੰਘ ਗਰੇਵਾਲ, ਪ੍ਰੀਤਮ ਸਿੰਘ ਬਰਾੜ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਆਤਮਾ ਰਾਮ ਢਾਂਡਾ, ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਦੀਦਾਰ ਸਿੰਘ ਰੰਧਾਵਾ, ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ, ਲੇਖਿਕਾ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸਾਥੀ ਯਸ਼ ਲੁਧਿਆਣਵੀ, ਗੁਰਬਚਨ ਸਿੰਘ ਅਠਵਾਲ, ਬਲਵੰਤ ਸਿੰਘ ਗਿੱਲ, ਪੰਜਾਬ ਮੇਲ ਦੇ ਗੁਰਦੀਪ ਸਿੰਘ ਸੰਧੂ, ਕਮੇਟੀ ਮੈਂਬਰ ਡਾ. ਪ੍ਰਵਿੰਦਰ ਸਿੰਘ ਗਰਚਾ, ਡਾ. ਦਵਿੰਦਰ ਸਿੰਘ ਕੂਨਰ, ਪਾਲ ਪੱਡਾ (ਭਲਵਾਨ), ਕਰਮਜੀਤ ਸਿੰਘ ਖੈਹਰ੍ਹਾ, ਕੌਂਸਲਰ ਅਮਿ੍ਰਤ ਮਾਨ, ਸੁਖਦੀਪ ਸਿੰਘ ਰੰਧਾਵਾ, ‘ਦੇਸ ਪ੍ਰਦੇਸ’ ਵਲੋਂ ਰਵੀ ਬੋਲੀਨਾ, ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ, ਸੁਖਬੀਰ ਸਿੰਘ ਸੋਢੀ, ਰਵਿਦਾਸ ਟੈਂਪਲ ਤੋਂ ਸ੍ਰੀ ਨਾਗੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Comments are closed, but trackbacks and pingbacks are open.