Shaping a Human-Centric Future for AI – AI Impact Summit 2026

At a defining moment in human history, the world gathered at the AI Impact Summit 2026 in New Delhi. For us in India, it was a moment of immense pride and joy to welcome Heads of State, Heads of Government, delegates and innovators from across the world.

India brings scale and energy to everything it does and this Summit was no exception. Representatives from over 100 nations came together. Innovators showcased cutting-edge AI products and services. Thousands of young people could be seen in the exhibition halls, asking questions and imagining possibilities. Their curiosity made this the largest and most democratised AI summit in the world. I see this as an important moment in India’s development journey, because a mass movement for AI innovation and adoption has truly taken off.

Human history has witnessed many technological shifts that changed the course of civilisation. Artificial Intelligence belongs in the same league as fire, writing, electricity and the internet. But with AI, changes that once took decades can unfold within weeks and impact the entire planet.

AI is making machines intelligent, but it is even more a force multiplier for human intent. Making AI human-centric instead of machine-centric is vital. At this Summit, we placed human well-being at the heart of the global AI conversation, with the principle of ‘Sarvajana Hitaya, Sarvajana Sukhaya’(Welfare for All, Happiness of All).

I have always believed that technology must serve people, not the other way around. Whether it is digital payments through UPI or COVID vaccination, we have ensured that Digital Public Infrastructure reaches everyone, leaving none behind. I could see the same spirit in the Summit, in the work of our innovators in domains like agriculture, security, assistance for Divyangjan and tools for multilingual populations.

There are already examples of the empowering potential of AI in India. Recently, ‘Sarlaben’, an AI powered digital assistant launched by Indian dairy cooperative AMUL, is providing real-time guidance to 3.6 million dairy farmers, mostly women, about cattle health and productivity in their own language. Similarly, an AI-based platform called Bharat VISTAAR gives multilingual inputs to farmers, empowering them with information about everything from weather to market prices.

Humans must never become mere data points or raw material for machines. Instead, AI must become a tool for global good, opening new doors of progress for the Global South. To translate this vision into action, India presented the MANAV framework for human-centric AI governance.

M – Moral and Ethical Systems: AI should be based on ethical guidelines.

A – Accountable Governance: Transparent rules and robust oversight.

N – National Sovereignty: Respect for national rights over data.

A – Accessible and Inclusive: AI should not be a monopoly.

V – Valid and Legitimate: AI must adhere to laws and be verifiable.

MANAV, which means ‘human’, offers principles that anchor AI in human values in the 21stcentury.

Trust is the foundation upon which AI’s future rests. As generative systems flood the world with content, democratic societies face risks from deepfakes and disinformation. Just as food carries nutrition labels, digital content must carry authenticity labels. I urge the global community to come together to create shared standards for watermarking and source verification. India has already taken a step in this direction by legally requiring clear labelling of synthetically generated content.

The welfare of our children is a matter close to our hearts. AI systems must be built with safeguards that encourage responsible, family-guided engagement, reflecting the same care we bring to education systems worldwide.

Technology yields its greatest benefit when shared, rather than guarded as a strategic asset. Open platforms can help millions of youth contribute to making technology safer and more human-centric. This collective intelligence is humanity’s greatest strength. AI must evolve as a global common good.

We are entering an era where humans and intelligent systems will co-create, co-work and co-evolve. Entirely new professions will emerge. When the internet began, no one could imagine the possibilities. It ended up creating a huge number of new opportunities and so will AI.

I am confident that our empowered youth will be the true drivers of the AI age. We are encouraging skilling, reskilling and lifelong learning by running some of the largest and most diverse skilling programmes in the world.

India is home to one of the world’s largest youth populations and technology talent. With our energy capacity and policy clarity, we are uniquely positioned to harness AI’s full potential. At this Summit, I was proud to see Indian companies launch indigenous AI models and applications, reflecting the technological depth of our young innovation community.

To fuel the growth of our AI ecosystem, we are building a robust infrastructure foundation. Under the India AI Mission, we have deployed thousands of GPUs and are set to deploy more soon. By accessing world-class computing power at highly affordable rates, even the smallest startups can become global players. Further, we have established a national AI Repository, democratising access to datasets and AI models. From semiconductors and data infrastructure to vibrant startups and applied research, we are focusing on the complete value chain.

India’s diversity, democracy and demographic dynamism provide the right atmosphere for inclusive innovation. Solutions that succeed in India can serve humanity everywhere. That is why our invitation to the world is: Design and develop in India. Deliver to the world. Deliver to humanity.

Narendra Modi
Prime Minister of India

ਅਵਤਾਰ ਪੁਰਬ ‘ਤੇ ਵਿਸ਼ੇਸ਼

ਸਰਬੰਸ ਦਾਨੀ :ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ।ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ ਗੋਬਿੰਦ ਜੀ ਸਨ।ਮਾਤਾ ਦਾ ਨਾਂ ਮਾਤਾ ਗੁਜਰੀ ਸੀ।ਬਾਲ ਗੁਰੂ ਗੋਬਿੰਦ ਰਾਇ ਪੰਜ ਛੇ ਸਾਲ ਪਟਨਾ ਰਹੇ। ਇੱਥੇ ਇਨ੍ਹਾਂ ਦੇ ਕਈ ਕੌਤਕ ਪ੍ਰਸਿੱਧ ਹਨ ।ਇੱਥੇ ਹੀ ਬੰਗਾਲੀ, ਹਿੰਦੀ, ਪੰਜਾਬੀ, ਫਾਰਸੀ, ਸੰਸਕ੍ਰਿਤ, ਬ੍ਰਜੀ ਆਦਿ ਬੋਲੀਆਂ ਸਿਖੀਆਂ।

ਗੁਰੂ ਤੇਗ਼ ਬਹਾਦਰ ਜੀ 1671 ਈ. ਦੇ ਸ਼ੁਰੂ ਵਿੱਚ ਪ੍ਰਵਾਰ ਨੂੰ ਪਟਨਾ ਛੱਡ ਕੇ ਵੈਸਾਖੀ ਦੇ ਕਰੀਬ ਆਨੰਦਪੁਰ (ਮਾਖੋਵਾਲ) ਪੁੱਜ ਗਏ। ਛੇਤੀ ਹੀ ਉਨ੍ਹਾਂ ਪ੍ਰਵਾਰ ਨੂੰ ਵਾਪਸ ਮੰਗਵਾਇਆ। ਇੱਥੇ ਹੀ ਔਰੰਗਜ਼ੇਬ ਤੋਂ ਦੁੱਖੀ ਕਸ਼ਮੀਰੀ ਪੰਡਿਤਾਂ ਦੀ ਵਿੱਥਿਆ ਸੁਣ ਕੇ ਗੁਰੂ ਜੀ 7 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਇ ਜੀ ਨੂੰ ਗੁਰ-ਗੱਦੀ ਸੌਂਪ ਕੇ ਕੁਝ ਮੁੱਖੀ ਸਿੱਖਾਂ ਸਮੇਤ ਮਾਲਵਾ ਅਤੇ ਦਿੱਲੀ  ਨੂੰ ਰਵਾਨਾ ਹੋਇ ।ਡਾ. ਦੀਵਾਨ ਸਿੰਘ ਨੇ ਆਪਣੀ ਪੁਸਤਕ ‘ਦਸਮ ਗੁਰੂ ਜੀਵਨ ਤੇ ਸਖ਼ਸ਼ੀਅਤ’ ਵਿਚ ਵਿਸਥਾਰ ਨਾਲ ਲਿਖਦੇ ਹੋਏ ਇਹ ਸਮਾਂ 1673 ਈ. ਦਾ ਲਿਖਿਆ ਹੈ। ਦੋ ਕੁ ਸਾਲ ਗੁਰੂ ਜੀ ਨੇ ਦੇਸ਼ਾਟਨ ਵਿੱਚ ਬਿਤਾਏ । ਜਦ ਗੁਰੂ ਜੀ ਆਗਰੇ ਠਹਿਰੇ ਹੋਏ ਸਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ।ਉਨ੍ਹਾਂ ਨੂੰ ਕਰਾਮਾਤ ਵਿਖਾਉਣ ਜਾਂ ਇਸਲਾਮ ਧਰਮ ਧਾਰਨ ਲਈ ਕਿਹਾ ਗਿਆ।ਗੁਰੁ ਜੀ ਨੇ ਦੋਵਾਂ ਗਲ ਤੋਂ ਇਨਕਾਰ ਕਰ ਦਿੱਤਾ ਤੇ ਕਿਰਪਾਨ ਨੂੰ ਹੀ ਕਰਾਮਾਤ ਦਸਿਆ।ਅਖੀਰ ਔਰੰਗਜ਼ੇਬ ਦੇ ਹੁਕਮ ਨਾਲ ਉਨ੍ਹਾਂ ਨੂੰ ਅਤੇ ਭਾਈ ਮਤੀਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਆਦਿ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ।

ਇਹ ਸਾਕਾ 1675 ਈ. ਵਿਚ ਜਦ (ਗੁਰੁ) ਗੋਬਿੰਦ ਰਾਇ 9 ਸਾਲ ਦੇ ਸਨ ਉਸ ਸਮੇਂ ਵਾਪਰਿਆ। ਸਿੱਖ ਕੌਮ ਦੀ ਇਹ ਦੂਜੀ ਸ਼ਹੀਦੀ ਸੀ, ਜੋ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ (1606 ਈ.) ਤੋਂ 69 ਸਾਲ ਪਿੱਛੋਂ ਵਾਪਰੀ ।

1675 ਤੋਂ 1688 ਈ. ਦਾ ਸਮਾਂ ਸਿੱਖ ਸ਼ਕਤੀ ਦੇ ਸੰਗਠਨ ਦਾ ਸਮਾਂ ਸੀ। ਸੈਨਿਕ ਅਤੇ ਬੀਰ ਰਸੀ ਜੋਸ਼ ਵਧਾਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ ਗਿਆ। ਜਿਸ ਦੀ ਆਵਾਜ਼ ਸਾਰੇ ਪਹਾੜੀ ਰਾਜਾਂ ਵਿੱਚ ਗੂੰਜ ਉੱਠੀ। ਇੱਕ ਸਿੱਖ ਦੁਨੀ ਚੰਦ ਕਾਬਲ ਤੋਂ ਇੱਕ ਬਹੁਤ ਸੁੰਦਰ ਅਤੇ ਕੀਮਤੀ ਸ਼ਮਿਆਨਾ ਬਣਵਾ ਕੇ ਲਿਆਇਆ ਤੇ ਗੁਰੂ ਜੀ ਨੂੰ ਭੇਟ ਕੀਤਾ, ਜਿਸ ਦੀ ਕੀਮਤ ਢਾਈ ਲੱਖ ਰੁਪਏ ਸੀ। ਆਸਾਮ ਦਾ ਰਾਜਾ ਰਤਨ ਰਾਏ ਬਹੁਤ ਕੀਮਤੀ ਤੋਹਫੇ ਜਿਨ੍ਹਾਂ ਵਿੱਚ ਇੱਕ ਸੁੰਦਰ ਹਾਥੀ, ਇੱਕ ਤਖ਼ਤ, ਪੰਜ ਵਧੀਆ ਤੇ ਸਜੇ ਸਜਾਏ ਘੋੜੇ, ਇੱਕ ਅਦੁੱਤੀ ਹਥਿਆਰ ਜਿਸ ਵਿੱਚੋਂ ਪੰਜ ਹਥਿਆਰ ਨਿਕਲਦੇ ਸਨ ਅਤੇ ਹੋਰ ਕਿੰਨਾਂ ਕੀਮਤੀ ਸਾਜੋ-ਸਾਮਾਨ ਸੀ।

ਗੁਰੂ ਸਾਹਿਬ ਦੀ ਸ਼ਕਤੀ ਵੱਧਦੀ ਵੇਖ ਕੇ ਬਿਲਾਸਪੁਰ ਦਾ ਰਾਜਾ ਭੀਮ ਚੰਦ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਿਆ। ਜਿਸ ਦਾ ਸਿੱਟਾ ਪਹਿਲੀ ਲੜਾਈ ਭੰਗਾਲੀ ਦੇ ਯੁੱਧ ਦਾ ਕਾਰਨ ਬਣੀ ਜੋ 1688 ਈ.ਵਿਚ ਲੜੀ ਗਈ। 1677 ਈ. ਵਿੱਚ ਆਪ ਦੀ ਸ਼ਾਦੀ ਲਾਹੌਰ ਦੇ ਸਿੱਖ ਭਾਈ ਭਿਖੀਆ ਦੀ ਲੜਕੀ ਬੀਬੀ ਜੀਤੋ ਨਾਲ ਅਨੰਦਪੁਰ ਸਾਹਿਬ ਹੋਈ। ਪਰੰਤੂ ਮੈਕਾਲਿਫ ਦਾ ਵਿਚਾਰ ਹੈ ਕਿ  ਜੀਤੋ ਜੀ ਦਾ ਨਾਂ ਹੀ ਸੁੰਦਰੀ ਸੀ।ਪਰ ਪ੍ਰੋਫ਼ੈਸਰ ਜੇ ਐਸ ਗਰੇਵਾਲ ਅਤੇ ਪ੍ਰੋਫ਼ੈਸਰ ਐਸ ਐਸ ਬੱਲ ਅਨੁਸਾਰ ਦੂਜੀ ਸ਼ਾਦੀ 15 ਮਈ 1685 ਈ. ਵਿਚ ਅਨੰਦਪੁਰ ਵਿਚ ਬਜਵਾੜੇ ਦੇ ਸਿੱਖ ਸੋਨੀ ਦੀ ਲੜਕੀ ਸੁੰਦਰੀ ਨਾਲ ( ਮਾਮਾ ਕਿਰਪਾਲ ,ਦਾਦੀ ਮਾਤਾ ਨਾਨਕੀ, ਮਾਤਾ ਗੁਜਰੀ ਜੀ ਦੇ ਮਜ਼ਬੂਰ ਕਰਨ  ਤੇ)  ਇਸ ਲਈ ਕੀਤੀ ਗਈ ਕਿ ਪਹਿਲੀ ਸ਼ਾਦੀ (ਜੀਤੋ ਜੀ) ਵਾਲੀ ਵਿਚੋਂ ਕੋਈ ਔਲਾਦ ਨਹੀਂ ਸੀ ।

1685 ਈ. ਵਿੱਚ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਆਪਣੀ ਸੈਨਾ ਤੇ ਪ੍ਰਵਾਰ ਸਮੇਤ ਆਪ ਨਾਹਨ ਚਲੇ ਗਏ। ਰਾਜੇ ਦੀ ਬੇਨਤੀ ਕਰਨ ‘ਤੇ ਜਮਨਾ ਕੰਢੇ ਰਮਣੀਕ ਥਾਂ ‘ਤੇ 12 ਦਿਨਾਂ ਵਿੱਚ ਹੀ ਕਿਲ੍ਹਾ ਤਿਆਰ ਕਰਵਾਇਆ ਜਿਸ ਦਾ ਨਾਂ ਪਾਉਂਟਾ (ਪੈਰ ਰੱਖਣ ਦੀ ਥਾਂ) ਰੱਖਿਆ। ਏਥੇ ਆਪ ਤਿੰਨ ਸਾਲ ਰਹੇ ਤੇ ਬਹੁਤ ਸਾਰਾ ਸਾਹਿਤ ਰਚਿਆ।1688 ਈ. ਇੱਥੇ ਰਹਿੰਦਿਆਂ ਸਭ ਤੋਂ ਵੱਡੀ ਘਟਨਾ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਗੁਰੂ ਜੀ ਦੀ ਸੈਨਾ ਨੂੰ ਬੜੀ ਭਾਰੀ ਜਿੱਤ ਹੋਈ ।

ਪਾਉਂਟਾ ਸਾਹਿਬ ਵਿੱਚ ਹੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਸੰਨ 1687 ਵਿੱਚ ਜਨਮ ਹੋਇਆ।ਭੰਗਾਣੀ ਦੇ ਯੁੱਧ ਤੋਂ ਬਾਅਦ 1688 ਈ. ਵਿੱਚ ਗੁਰੂ ਸਾਹਿਬ ਆਨੰਦਪੁਰ ਵਾਪਿਸ ਆ ਗਏ। ਗੁਰੂ ਜੀ ਦੇ ਬਾਕੀ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਇੱਥੇ ਹੀ ਹੋਇਆ । 1690 ਈ. ਨਦੌਣ ਦੀ ਲੜਾਈ ਹੋਈ।

ਗੁਰੂ ਜੀ ਨੇ ਸਿੱਖਾਂ ਨੂੰ ਨਿਆਰਾ ਰੂਪ ਦੇਣ ਲਈ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਖ਼ਾਲਸਾ ਪੰਥ ਦੀ ਸਾਜਣਾ ਨਾਲ ਪਹਾੜੀ ਰਾਜਿਆਂ ਵਿੱਚ ਗੁਰੂ ਜੀ ਪ੍ਰਤੀ ਈਰਖਾ ਹੋਰ ਵੱਧ ਗਈ। ਸੂਬਾ ਸਰਹੰਦ ਨੇ ਦਸ ਹਜ਼ਾਰ ਫੌਜ ਸਮੇਤ ਜਰਨੈਲ ਅਦੀਨਾ ਬੇਗ ਅਤੇ ਪੈਂਦਾ ਖ਼ਾਨ ਨੂੰ ਆਨੰਦਪੁਰ ‘ਤੇ ਹਮਲਾ ਕਰਨ ਲਈ ਭੇਜਿਆ। ਇਸ ਵਿੱਚ ਜਿੱਤ ਗੁਰੂ ਜੀ ਦੀ ਹੀ ਹੋਈ।

ਇਨ੍ਹਾਂ ਦਿਨਾਂ ਵਿੱਚ ਰੁਹਤਾਸ ਦੇ ਇੱਕ ਸਿੱਖ ਨੇ ਆਪਣੀ ਲੜਕੀ ਸਾਹਿਬ ਦੀ ਸ਼ਾਦੀ ਗੁਰੂ ਜੀ ਨਾਲ ਇੱਕ ਪ੍ਰਣ ਅਨੁਸਾਰ ਕੀਤੀ। ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਸਾਹਿਬ ਕੌਰ ਰੱਖਿਆ। ਇਸੇ ਸਮੇਂ ਭਾਈ ਰਾਮ ਕੁੰਵਰ (ਬਾਬਾ ਬੁੱਢਾ ਜੀ ਦੇ ਵੰਸ਼ਜ) ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਤੇ ਉਸ ਦਾ ਨਾਂ ਭਾਈ ਗੁਰਬਖਸ਼ ਸਿੰਘ ਰੱਖਿਆ। ਇਸੇ ਲੜਾਈ ਦੌਰਾਨ  ਭਾਈ ਘਨ੍ਹਈਆ ਵਾਲਾ ਪ੍ਰਸੰਗ ਵਾਪਰਿਆ।

ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਆਨੰਦਪੁਰ ਸੀ। ਲਗਾਤਾਰ 8 ਮਹੀਨੇ ਤੋ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ । ਬਿਕ੍ਰਮੀ ਸੰਮਤ 1762 ਦੀ 6-7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦ ਗੜ ਦਾ ਕਿਲ੍ਹਾ ਖਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਚੁੱਕੀਆਂ ਕਸਮਾਂ ਨੂੰ ਤੋੜ ਕੇ ਕੀਰਤਪੁਰ ਸਾਹਿਬ ਪਾਰ ਕਰਦਿਆਂ ਹੀ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਜੰਗ ਹੋਈ, ਕਾਫੀ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ।

ਉਨ੍ਹਾਂ ਦੇ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਰੋਪੜ ਵੱਲ ਨੂੰ ਗਏ। ਜਿੱਥੋਂ ਇੱਕ ਪੁਰਾਣਾ ਨੌਕਰ ਗੰਗੂ ਬ੍ਰਾਮਣ ਉਨ੍ਹਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਰਾਤ ਨੂੰ ਮਾਤਾ ਜੀ ਪਾਸੋਂ ਜੇਵਰ ਤੇ ਨਕਦੀ ਚੁਰਾ ਲਈ ਤੇ ਹਜ਼ਮ ਕਰਨ ਲਈ ਉਨ੍ਹਾਂ ਵਿਰੁੱਧ ਮੋਰਿੰਡੇ ਚੌਧਰੀ ਨੂੰ ਖ਼ਬਰ ਕਰ ਦਿੱਤੀ। ਉਸ ਨੇ ਉਨ੍ਹਾਂ ਦੇ ਸੂਬੇਦਾਰ ਸਰਹੰਦ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਵਜ਼ੀਰ ਖਾਂ ਨੇ ਆਪਣੇ ਵਜ਼ੀਰ ਸੁੱਚਾ ਨੰਦ ਖ਼ਤਰੀ ਦੇ ਜ਼ੋਰ ਦੇਣ ‘ਤੇ ਦੋਵਾਂ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਬੱਚਿਆਂ ਦਾ ਦੁੱਖ ਨਾ ਸਹਾਰਦੇ ਹੋਏ ਸ਼ਹਾਦਤ ਪਾ ਗਏ।

 ਅਗਲਾ ਟਾਕਰਾ 8ਪੋਹ ਨੂੰ 1762 (ਸੰਨ 1705) ਚਮਕੌਰ ਦੀ ਗੜ੍ਹੀ ਤੇ ਭਾਰੀ ਜੰਗ ਹੋਇਆ ।ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ , ਹੋਰਨਾਂ ਚਾਲੀ ਕੁ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ। ਇਸ ਤੋਂ ਬਾਅਦ 30 ਪੋਹ 1762 ਬਿਕ੍ਰਮੀ (ਸੰਨ1705ਈ. ) ਵਿੱਚ ਖਿਦਰਾਣਾ ਦੀ ਢਾਬ ਤੇ ਸੂਬਾ ਸਰਹਿੰਦ ਦੀ ਦਸ ਹਜ਼ਾਰ ਮੁਗ਼ਲਾ ਫੌਜ ਨਾਲ ਜੰਗ ਲੜੀ । ਇੱਥੇ ਚਾਲੀ ਸਿੰਘਾਂ ਵਲੋਂ ਲਿਖਿਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਇਸ ਕਰ ਕੇ ਇਸ ਨੂੰ ਚਾਲੀ ਮੁਕਤਿਆ ਦੀ ਮੁਕਤੀ ਕਾਰਨ ਮੁਕਤਸਰ ਕਿਹਾ ਜਾਣ ਲੱਗਾ।

ਚਮਕੌਰ ਤੋਂ ਗੁਰੂ ਜੀ ਇਕੱਲੇ ਆਪਣੇ ਤਿੰਨ ਸਿੱਖਾਂ ਨਾਲੋਂ ਵਿਛੜ ਕੇ ਮਾਛੀਵਾੜੇ ਜਾ ਪੁੱਜੇ। ਮਾਛੀਵਾੜੇ ਉਨ੍ਹਾਂ ਦੇ ਤਿੰਨ ਸਾਥੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਆ ਮਿਲੇ। ਇੱਥੇ ਹੀ ਉਨ੍ਹਾਂ ਦੇ ਸ਼ਰਧਾਲੂ ਪਠਾਨ ਨਬੀ ਖ਼ਾਨ ਤੇ ਗ਼ਨੀ ਖ਼ਾਨ ਆ ਮਿਲੇ। ਜਿਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਬਣਾਇਆ ਅਤੇ ਨੀਲੀ ਪੁਸ਼ਾਕ ਪਹਿਨਾ ਕੇ ਪਾਲਕੀ ਵਿੱਚ ਸਵਾਰ ਕਰਕੇ ਮੁਗ਼ਲ ਫੌਜਾਂ ਤੋਂ ਬਚਦੇ ਹੋਏ ਕਾਫੀ ਦੂਰ ਚਲੇ ਗਏ।ਗੁਰੂ ਜੀ ਇਸ ਵਿਉਂਤ ਨਾਲ ਜਗਰਾਉਂ ਤੇ ਰਾਏਕੋਟ ਹੁੰਦੇ ਹੋਏ ਜੱਟਪੁਰੇ ਪੁੱਜੇ। ਇੱਥੋਂ ਦੇ ਮੁਸਲਮਾਨ ਹਾਕਮ ਰਾਏ ਕਲ੍ਹਾ ਨੇ ਗੁਰੂ ਜੀ ਦੀ ਪੂਰੀ ਸਹਾਇਤਾ ਕੀਤੀ। ਰਾਏ ਕਲ੍ਹਾ ਨੇ ਗੁਰੂ ਜੀ ਦੇ ਕਹਿਣ ‘ਤੇ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਖ਼ਬਰ ਮੰਗਵਾਈ। ਜਦ ਮਾਹੀ ਨਾਮੀ ਹਰਕਾਰਾ ਇਹ ਅਤੀ ਦੁੱਖਦਾਈ ਖ਼ਬਰ ਲਿਆਇਆ ਤਾਂ ਉਸ ਵੇਲੇ ਗੁਰੂ ਜੀ ਜੰਗਲ ਵਿੱਚ ਬੈਠੇ ਹੋਏ ਸਨ। ਗੁਰੂ ਜੀ ਨੇ ਇੱਕ ਕਾਹੀ ਦਾ ਬੂਟਾ ਪੁੱਟਦੇ ਹੋਏ ਫਰਮਾਇਆ ਕਿ ਜਿਸ ਤਰ੍ਹਾਂ ਇਹ ਬੂਟਾ ਪੁੱਟਿਆ ਗਿਆ ਹੈ, ਉਸੇ ਤਰ੍ਹਾਂ ਮੁਗ਼ਲ ਹਕੂਮਤ ਦੀਆਂ ਛੇਤੀ ਹੀ ਜੜ੍ਹਾਂ ਪੁੱਟੀਆਂ ਜਾਣਗੀਆਂ।

ਇਸ ਉਪਰੰਤ ਮੌਜੂਦਾ ਮੁਕਤਸਰ ਦੀ ਥਾਂ ‘ਤੇ ਮੁਗ਼ਲਾਂ ਨਾਲ ਮੁੜ ਮੁਠਭੇੜ ਹੁੰਦੀ ਹੈ, ਜਿੱਥੇ ਚਾਲੀ ਸਿੰਘ ਜੋ ਬੇਦਾਵਾ ਦੇ ਗਏ ਸਨ  ਮੁਗਲ ਫੌਜਾਂ ਨਾਲ ਬੜੀ ਬਹਾਦਰੀ ਨਾਲ  ਲੜਦੇ ਸ਼ਹੀਦੀ ਪ੍ਰਾਪਤ ਕਰਦੇ ਹਨ।ਗੁਰੂ ਜੀ ਨੇ ਇਸ ਲੜਾਈ ਨੂੰ ਉੱਚੇ ਟਿੱਬੇ ਤੋਂ ਵੇਖਿਆ।ਗੁਰੂ ਜੀ ਨੇ ਇਕੱਲੇ ਇਕੱਲੇ ਸਿੰਘ ਨੂੰ ਆਪਣੀ ਗੋਦ ਵਿਚ ਲਿਆ ਤੇ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁਕਤੇ ਆਖ ਕੇ ਨਿਵਾਜਿਆ। ਇੱਥੇ ਹੁਣ ‘ਮੁਕਤਸਰ’ ਆਬਾਦ ਹੈ। ਮੁਕਤਸਰ ਤੋਂ ਬਾਅਦ  ਗੁਰੂ ਜੀ ਤਲਵੰਡੀ ਸਾਬੋ ਪੁੱਜੇ। ਜਿੱਥੇ ਉਹ 9 ਮਹੀਨੇ ਰਹੇ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਅਤੇ ਇਸ ਨੂੰ ਹੁਣ ਵਾਲਾ ਸੰਪੂਰਨ ਰੂਪ ਬਖ਼ਸ਼ਿਆ ਅਤੇ ‘ਗੁਰੂ ਕੀ ਕਾਂਸ਼ੀ’ ਆਖ ਕੇ ਵਡਿਆਇਆ। ਤਲਵੰਡੀ ਵਿੱਚ ਹੀ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਆ ਕੇ ਗੁਰੂ ਜੀ ਨੂੰ ਮਿਲੇ ਅਤੇ ਉਨ੍ਹਾਂ ਦਾ ਏਥੇ ਹੀ ਪਤਾ ਲੱਗਾ।

ਤਲਵੰਡੀ ਸਾਬੋ ਜਾਂਦਿਆ ਜਦ ਗੁਰੂ ਜੀ ਦੀਸੇ ਠਹਿਰੇ ਹੋਏ ਸਨ ਤਾਂ ਔਰੰਗਜ਼ੇਬ ਵਲੋਂ ਉਨ੍ਹਾਂ ਨੂੰ ਇੱਕ ਸ਼ਾਹੀ ਪੱਤਰ ਪੁੱਜਾ ਜਿਸ ਵਿੱਚ ਉਨ੍ਹਾਂ ਨੂੰ ਦੱਖਣ ਵਿੱਚ ਕਿਆਮ ਕਰਦੇ ਬਾਦਸ਼ਾਹ ਨੂੰ ਮਿਲਣ ਦਾ ਸੱਦਾ ਸੀ। ਸ਼ਾਹੀ ਪੱਤਰ ਦੇ ਉੱਤਰ ਵਿੱਚ ਗੁਰੂ ਜੀ ਨੇ ਫ਼ਾਰਸੀ ਕਵਿਤਾ ਵਿੱਚ ਇੱਕ ਲੰਮਾ ਪੱਤਰ ਲਿਖਿਆ, ਜਿਸ ਦਾ ਨਾਂ ‘ਜ਼ਫ਼ਰਨਾਮਾ’ (ਜਿੱਤ ਦਾ ਪੱਤਰ) ਰੱਖਿਆ ਗਿਆ। ਇਹ ਮਹਾਨ ਕਾਵਿ-ਪੱਤਰ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਔਰੰਗਜ਼ੇਬ ਵੱਲ ਭੇਜਿਆ ਗਿਆ। ਜਦ ਉਹ ਬਹੁਤ ਸਮਾਂ ਵਾਪਿਸ ਨਾ ਆਏ ਤਾਂ ਗੁਰੂ ਜੀ ਔਰੰਗਜੇਬ ਨੂੰ ਮਿਲਣ ਲਈ ਦਖਣ ਵਲ ਨੂੰ  ਅਕਤੂਬਰ 1706 ਈ. ਵਿੱਚ ਆਪ  ਰਵਾਨਾ ਹੋ ਗਏ।

ਫਰਵਰੀ 1707 ਈ ਵਿਚ ਜਦ ਗੁਰੂ ਜੀ   ਬਘੇਰ ਦੇ ਨੇੜੇ ਪੁੱਜੇ ਤਾਂ ਬਾਦਸ਼ਾਹ ਦੇ ਦੇਹਾਂਤ ਦੀ ਖ਼ਬਰ ਮਿਲੀ ।ਔਰੰਗਜ਼ੇਬ ਦੀ ਮੌਤ ਪਿੱਛੋਂ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ‘ਤੇ ਬਿਰਾਜਮਾਨ ਹੋ ਗਿਆ।ਆਗਰੇ ਵਿੱਚ ਗੁਰੂ ਜੀ ਬਹਾਦਰ ਸ਼ਾਹ ਨੂੰ ਮਿਲੇ। ਉਸ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਵੱਡਮੁੱਲਾ ‘ਖਿਲਅਤ’ ਪੇਸ਼ ਕੀਤਾ।ਗੁਰੂ ਜੀ ਵਜ਼ੀਰ ਖਾਂ ਨੂੰ ਦੰਡ ਦਿਵਾਉਣਾ ਚਾਹੁੰਦੇ ਸਨ ਪਰ ਉਹ ਇਸ ਗੱਲ ਨੂੰ ਟਾਲਦਾ ਰਿਹਾ। ਕਿਉਂਕਿ ਵਜ਼ੀਰ ਖ਼ਾਨ ਨੂੰ ਦੰਡ ਦੇਣ ਦਾ ਉਸ ਨੂੰ ਹੀਆ ਨਹੀਂ ਪੈਂਦਾ। ਉਹ ਚਾਹੁੰਦਾ ਸੀ ਕਿ ਆਪਣਾ ਰਾਜ ਚੰਗੀ ਤਰ੍ਹਾਂ ਸਥਾਪਤ ਕਰਕੇ ਕੋਈ ਅਜਿਹਾ ਕਦਮ ਉਠਾਏ।ਅੰਤ ਗੁਰੂ ਜੀ ਬਾਦਸ਼ਾਹ ਤੋਂ ਨਿਰਾਸ਼ ਹੋ ਕੇ ਉਸ ਦੀਆਂ ਫੌਜਾਂ ਨਾਲੋਂ ਵੱਖਰੇ ਹੋ ਕੇ ਨਾਦੇੜ ਚਲੇ ਗਏ।

ਡਾ.ਚਰਨਜੀਤ ਸਿੰਘ ਗੁਮਟਾਲਾ

ਨਾਦੇੜ ਵਿੱਚ ਰਹਿੰਦੇ ਇੱਕ ਸਾਧੂ ਬੈਰਾਗੀ ਲਛਮਨ ਦਾਸ ਜਾਂ ਮਾਧੋ ਦਾਸ ਨੂੰ ਗੁਰੂ ਜੀ ਨੇ  ਪੂਰਨ ਮਰਯਾਦਾ ਅਨੁਸਾਰ ਅੰਮ੍ਰਿਤ ਛਕਾਇਆ ਅਤੇ ‘ਬੰਦਾ ਸਿੰਘ’ ਨਾਮ ਰੱਖਿਆ, ਜਿਸ ਦੀ ਉਮਰ 38 ਸਾਲ ਸੀ। ਫਿਰ ਉਸ ਨੂੰ ਥਾਪੜਾ ਜਾਂ ਅਸ਼ੀਰਵਾਦ ਦਿੱਤੀ ਤੇ ਕੁਝ ਸਿੰਘਾਂ ਦੇ ਨਾਲ ਪੰਜਾਬ ਵੱਲ ਰਾਜਸੀ ਕਰਤਵ ਦੀ ਪੂਰਤੀ ਲਈ ਭੇਜ ਦਿੱਤਾ। ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਆਤਮਕ ਸਹਾਇਤਾ ਲਈ ਬਖਸ਼ੇ ਅਤੇ ਹੋਰ ਵੀ ਧਾਰਮਿਕ ਉਪਦੇਸ਼ ਤੇ ਕ੍ਰਿਪਾ ਨਾਲ ਨਿਹਾਲ ਕੀਤਾ,ਜਿਸ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਵਿੱਚ ਆਪਣੀ ਸਾਰੀ ਸੈਨਿਕ ਤੇ ਰਾਜਸੀ ਸ਼ਕਤੀ ਭਰ ਦਿੱਤੀ, ਜਿਸ ਨੇ ਭਾਰਤ ਦੀ ਹੋਣੀ ਅਤੇ ਇਤਿਹਾਸ ਬਦਲ ਕੇ ਰੱਖ ਦਿੱਤਾ।

ਗੁਰੂ ਜੀ ਨੇ ਸਰੀਰਕ ਅੰਤ ਨੇੜੇ ਜਾਣ ਕੇ ਕੱਤਕ ਸੁਦੀ ਪੰਜ 1765 ਬਿਕ੍ਰਮੀ (7 ਅਕਤੂਬਰ 1708 ਈ.) ਦੀ ਰਾਤ ਦੇ ਤੀਜੇ ਪਹਿਰ ਸਿੰਘਾਂ ਨੂੰ ਇਕੱਤਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਖ਼ਾਲਸੇ ਦਾ ਆਤਮਕ ਆਗੂ ਅਤੇ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਸਥਾਨ ‘ਤੇ ‘ਸੱਚਖੰਡ ਸ੍ਰੀ ਹਜ਼ੂਰ ਸਾਹਿਬ’ ਜਾਂ ‘ਅਬਚਲ ਨਗਰ’ ਦਾ ਪ੍ਰਸਿੱਧ ਗੁਰਦੁਆਰਾ ਅਤੇ ਤਖ਼ਤ ਸਾਹਿਬ ਸੁਸ਼ੋਭਿਤ ਹੈ।

ਪੰਜਾਬ ਆ ਕੇ ਬਾਬਾ ਬੰਦਾ ਸਿੰਘ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਖਾਲਸਾ ਰਾਜ ਕਾਇਮ ਕੀਤਾ। ਜਮੀਨ ਵਾਹੀਕਾਰ ਦੀ ਕਰ ਦਿੱਤੀ।ਭਾਵੇਂ ਕਿ ਉਹ ਆਪਣਾ ਰਾਜ ਕਾਇਮ ਨਾ ਰਖ ਸਕਿਆ ਪਰ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ।ਬਾਦ ਵਿਚ ਮਿਸਲਾਂ ਦਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਜਿਸ ਨੇ ਅਫ਼ਗਾਨ ਹਮਲਾਵਰਾਂ ਦੇ ਹਮਲਿਆਂ ਤੋਂ ਭਾਰਤ ਨੂੰ ਛੁਟਕਾਰਾ ਦੁਆਇਆ।  ਗੁਰੂ ਸਾਹਿਬਾਨ  ਦੀਆਂ ਘਾਲਣਾ ਦਾ ਸਿੱਟਾ ਹੀ ਹੈ ਕਿ ਅੱਜ ਸਿੱਖ ਸਾਰੀ ਦੁਨੀਆਂ ਵਿਚ ਆਨੰਦਮਾਣ ਰਹਿ ਹਨ ਤੇ ਨਾਮਣਾ ਖੱਟ ਰਹਿ ਹਨ ।

ਡਾ.ਚਰਨਜੀਤ ਸਿੰਘ ਗੁਮਟਾਲਾ
91 9417533060
gumtalacs@ gmail.com

ਧਰਮਿੰਦਰ : ਇੱਕ ਦਿਲੋਂ ਰਿਸਦਾ ਸਿਤਾਰਾ

ਪੰਜਾਬ ਦੇ ਪੁੱਤਰ ਤੋਂ ਬਾਲੀਵੁੱਡ ਦੇ ਹੀਮੈਨ ਤੱਕ ਦੀ ਅਮਰ ਕਹਾਣੀ

ਉਹ ਜੋ ਸਿਰਫ਼ ਪਰਦੇ ‘ਤੇ ਨਹੀਂ, ਦਿਲਾਂ ਵਿੱਚ ਵੀ ਜਿਉਂਦਾ ਸੀ

ਫ਼ਿਲਮਾਂ ਦੇ ਪਰਦੇ ਤੇ ਸੈਂਕੜੇ ਚਿਹਰੇ ਚਮਕਦੇ ਹਨ। ਕੁਝ ਚਮਕ ਕੇ ਥੋੜ੍ਹੇ ਸਮੇਂ ਵਿੱਚ ਮੰਦ ਹੋ ਜਾਂਦੇ ਹਨ, ਤੇ ਕੁਝ ਉਹ ਜਗਮਗ ਚਿਹਰੇ ਹੋਂਦੇ ਹਨ ਜੋ ਪਰਦੇ ਤੋਂ ਉਤਰ ਜਾਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ‘ਚ ਬਸੇ ਰਹਿੰਦੇ ਹਨ।
ਧਰਮਿੰਦਰ… ਇੱਕ ਐਸਾ ਹੀ ਨਾਮ ਹੈ।

ਉਹ ਸਿਰਫ਼ ਇੱਕ ਅਦਾਕਾਰ ਨਹੀਂ ਸਨ —
ਉਹ ਇੱਕ ਜਜ਼ਬਾਤ ਸਨ,
ਇੱਕ ਅਹਿਸਾਸ ਸਨ,
ਇੱਕ ਖ਼ੂਬਸੂਰਤ ਯਾਦ ਸਨ,
ਅਤੇ ਇੱਕ ਸਾਦਗੀ ਭਰਿਆ ਜੱਟ, ਜਿਸ ਨੇ ਸਾਰੇ ਹਿੰਦੁਸਤਾਨ ਨੂੰ ਆਪਣਾ ਦਿਵਾਨਾ ਬਣਾ ਲਿਆ।

  ਜਿੱਥੇ ਕਹਾਣੀ ਦੀ ਸ਼ੁਰੂਆਤ ਹੋਈ

ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਛੋਟੇ ਪਰ ਸੁਹਣੇ ਪਿੰਡ “ਨਸਰਾਲਾ” ਵਿੱਚ ਹੋਇਆ।
ਪਿੰਡ ਦੀ ਮਿੱਟੀ ਵਿੱਚ ਉਹ ਸੁਗੰਧ ਹੁੰਦੀ ਹੈ ਜੋ ਸਾਫ਼ ਦਿਲਾਂ, ਹੱਸਦੇ ਮੁਖੜਿਆਂ ਅਤੇ ਸਾਦੀਆਂ ਖੁਸ਼ੀਆਂ ਤੋਂ ਆਉਂਦੀ ਹੈ — ਧਰਮਿੰਦਰ ਵੀ ਉਸੇ ਮਿੱਟੀ ਦਾ ਪੁੱਤਰ ਸੀ।

ਉਹ ਖੇਤਾਂ ਦੀਆਂ ਗਲੀਆਂ ਵਿੱਚ ਦੌੜਦਾ, ਕਦੋਂ ਕਿਤੇ ਬਾਬੇ ਦੀ ਬੁੱਧੀ ਸੁਣਦਾ, ਕਦੋਂ ਦੋਸਤਾਂ ਨਾਲ ਕਬੱਡੀ ਖੇਡਦਾ — ਉਸ ਨੂੰ ਕੀ ਪਤਾ ਸੀ ਕਿ ਇੱਕ ਦਿਨ ਉਹ ਦਾ ਨਾਮ ਦਿੱਲੀ-ਬੰਬਈ ਤੱਕ ਹੀ ਨਹੀਂ, ਬਲਕਿ ਦੁਨੀਆ ਭਰ ਵਿੱਚ ਗੂੰਜੇਗਾ।

ਸੁਪਨੇ ਦਾ ਦਰਵਾਜ਼ਾ – ਇੱਕ ਟੈਲੈਂਟ ਹੰਟ ਜਿੱਤਿਆ ਤੇ ਜ਼ਿੰਦਗੀ ਬਦਲ ਗਈ

ਧਰਮਿੰਦਰ ਨੇ ਫ਼ਿਲਮਫੇਅਰ ਟੈਲੈਂਟ ਹੰਟ ਮੁਕਾਬਲਾ ਜਿੱਤਿਆ।
ਇਹ ਉਹ ਲਹਿਮਾ ਸੀ ਜਿੱਥੇ ਕਿਸਮਤ ਨੇ ਉਸ ਦੇ ਮੱਥੇ ‘ਤੇ ਹੱਥ ਰੱਖ ਦਿੱਤਾ।
ਮੁੰਬਈ ਦੀਆਂ ਚਮਕਦਾਰ ਲਾਈਟਾਂ, ਨਵੇਂ ਲੋਕ, ਨਵੀਂ ਦੁਨੀਆ — ਇਹ ਸਭ ਕੁਝ ਉਸ ਜੱਟ ਮੁੰਡੇ ਲਈ ਅਜਿਹਾ ਸੀ ਜਿਵੇਂ ਕੋਈ ਨਵੀਂ ਸਿੱਖਰਾਂ ਭਰੀ ਕਿਤਾਬ ਉਸ ਦੇ ਸਾਹਮਣੇ ਖੁਲ ਗਈ ਹੋਵੇ।

ਪਰ ਪੰਜਾਬੀ ਜੱਟ ਦਾ ਦਿਲ ਕਦੇ ਨਹੀਂ ਘਬਰਾਉਂਦਾ।
ਧਰਮਿੰਦਰ ਨੇ ਹੌਲੇ-ਹੌਲੇ, ਕਦਮ-ਦਰ-ਕਦਮ ਸਾਬਤ ਕੀਤਾ ਕਿ ਟੈਲੈਂਟ ਅਤੇ ਮਿਹਨਤ ਦਾ ਜੋੜ ਕਿਸੇ ਨੂੰ ਵੀ ਚੋਟੀ ‘ਤੇ ਪਹੁੰਚਾ ਸਕਦਾ ਹੈ।

ਅੱਖਾਂ ਤੋਂ ਨਿਕਲਦਾ ਪਿਆਰ — ਪਰਦੇ ‘ਤੇ ਇੱਕ ਮੋਹਕ ਹੀਰੋ

ਧਰਮਿੰਦਰ ਦੀ ਸਭ ਤੋਂ ਵੱਡੀ ਤਾਕਤ ਸੀ —
ਉਹਨਾਂ ਦੀ ਮਰਿਆਦਾਤਮਕ ਅੱਖਾਂ,
ਉਹਨਾਂ ਦੀ ਹੌਲੀ ਮੁਸਕਰਾਹਟ,
ਉਹਨਾਂ ਦੇ ਦਿਲ ਵਿੱਚ ਵੱਸਦੀ ਪੰਜਾਬੀਅਤ।

ਉਹ ਇੱਕ ਨਜ਼ਰ ਮਾਰਦਾ ਸੀ ਅਤੇ ਦਰਸ਼ਕ ਉਸ ਨੂੰ ਦਿਲੋਂ ਕਬੂਲ ਕਰ ਲੈਂਦੇ ਸਨ।
ਚਾਹੇ ਰੋਮਾਂਟਿਕ ਕਿਰਦਾਰ ਹੋਵੇ ਜਾਂ ਗੰਭੀਰ, ਚਾਹੇ ਐਕਸ਼ਨ ਹੋਵੇ ਜਾਂ ਸੁਭਾਅ ਦਾ ਪਿਆਰ —
ਧਰਮਿੰਦਰ ਕੁਦਰਤੀ ਅਦਾਕਾਰੀ ਦਾ ਸਿੰਬਲ ਸੀ।

ਬੇਤਹਾਸਾ ਹਿੱਟ ਫ਼ਿਲਮਾਂ — ਜਿੱਥੇ ਉਹ ਹਰ ਰੂਪ ਵਿੱਚ ਛਾ ਗਿਆ

ਉਸ ਦੀਆਂ ਫ਼ਿਲਮਾਂ ਸਿਰਫ਼ ਕਹਾਣੀਆਂ ਨਹੀਂ ਸਨ — ਉਹ ਯਾਦਾਂ ਸਨ।
ਕੁਝ ਫ਼ਿਲਮਾਂ ਜਿਨ੍ਹਾਂ ਨੇ ਉਸ ਨੂੰ ਅਮਰ ਕਰ ਦਿੱਤਾ:

  • ਸ਼ੋਲੇ – ਵੀਰੂ ਵਜੋਂ ਹਿੰਦੀ ਸਿਨੇਮਾ ਦਾ ਇਤਿਹਾਸ ਬਦਲਿਆ
  • ਚੁਪਕੇ ਚੁਪਕੇ – ਕੌਮੇਡੀ ਦਾ ਸੁਹਣਾ ਚਿਹਰਾ
  • ਧਰਮ-ਵੀਰ – ਭਰਾਵਾਂ ਦੀ ਜੋੜੀ ਦਾ ਦਿਲਕਸ਼ ਰੂਪ
  • ਅਨਪੜਹ – ਸੰਵੇਦਨਸ਼ੀਲ ਕਲਾਕਾਰ
  • ਸਤਾ ਪੇ ਸਤਾ – ਮਜ਼ਾਕ, ਮਸਤੀ ਤੇ ਭਰਾਵਾਂ ਦੀ ਕਹਾਣੀ
  • ਯਾਦੋਂ ਕੀ ਬਾਰਾਤ – ਇੱਕ ਦੌਰ ਦੀ ਯਾਦ
  • ਸੀਤਾ ਔਰ ਗੀਤਾ – ਬੇਹਤਰੀਨ ਜੋੜੀ ਹੀਮਾ ਨਾਲ

ਉਹ ਕਦੇ ਹਾਸੇ ਵਿੱਚ ਚਮਕਦਾ, ਕਦੇ ਰੋਮਾਂਸ ਵਿੱਚ ਖਿੜਦਾ,
ਕਦੇ ਐਕਸ਼ਨ ਵਿੱਚ ਫਟਦਾ — ਪਰ ਹਰ ਰੂਪ ਵਿੱਚ ਦਿਲ ਜਿੱਤਦਾ।

ਰਿਸ਼ਤੇ ਜੋ ਉਸ ਨੂੰ ਧਰਤੀ ਨਾਲ ਜੋੜਦੇ ਸਨ

ਧਰਮਿੰਦਰ ਦੀ ਨਿੱਜੀ ਜ਼ਿੰਦਗੀ ਵੀ ਫ਼ਿਲਮਾਂ ਵਾਂਗ ਲੱਖਾਂ ਲੋਕਾਂ ਦੀ ਦਿਲਚਸਪੀ ਦਾ ਮੈਦਾਨ ਰਹੀ।

  • ਪਹਿਲੀ ਵਿਆਹਤਾ — ਪ੍ਰਕਾਸ਼ ਕੌਰ
  • ਦੂਜੀ ਜੀਵਨ ਸਾਥੀ — ਹੀਮਾ ਮਾਲਿਨੀ
  • ਬੱਚੇ — Sunny, Bobby, Esha, Ahana

ਉਹ ਆਪਣੇ ਪਰਿਵਾਰ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਸਨ।
ਸ਼ੋਹਰਤ ਦੀ ਚਮਕ ਹੋਵੇ ਜਾਂ ਪੈਸੇ ਦੀ ਡੂੰਘਾਈ — ਧਰਮਿੰਦਰ ਹਮੇਸ਼ਾਂ ਇਕ ਸਾਧੇ, ਪਿਆਰ ਭਰੇ, ਵਫ਼ਾਦਾਰ ਪਤੀ ਅਤੇ ਪਿਤਾ ਵਜੋਂ ਸਾਹਮਣੇ ਆਏ।

ਧਰਮਿੰਦਰ – bollywood ਦਾ ਜੈਂਟਲਮੈਨ

ਉਹ ਆਪਣੇ ਕੰਮ ਤੇ ਅਦਾਕਾਰੀ ਲਈ ਮਸ਼ਹੂਰ ਸਨ,
ਪਰ ਉਹਨਾਂ ਦੀ ਇੱਕ ਹੋਰ ਖ਼ਾਸ ਖ਼ੂਬੀ ਸੀ —
ਉਹ ਕਦੇ ਵੀ ਕਿਸੇ ਨਾਲ ਉੱਚੀ ਬੋਲੀ ਵਿੱਚ ਨਹੀਂ ਬੋਲਦੇ ਸਨ।

ਸਾਦਗੀ ਉਹਨਾਂ ਦੇ ਹਰ ਉੱਚੇ ਕਦਮ ਨਾਲ ਜੁੜੀ ਰਹੀ।
ਉਹ ਆਪਣੀ ਕਾਮਯਾਬੀ ਨੂੰ ਕਦੇ ਘਮੰਡ ਨਹੀਂ ਬਣਾਇਆ।

ਇਨਾਮਾਂ ਨਾਲ ਨਹੀਂ, ਦਿਲਾਂ ਨਾਲ ਸਨਮਾਨਿਆ ਗਿਆ

ਹਾਲਾਂਕਿ ਉਹਨਾਂ ਨੂੰ ਅਨੇਕਾਂ ਇਨਾਮ ਮਿਲੇ —

  • ਪਦਮ ਭੂਸ਼ਣ
  • ਫ਼ਿਲਮਫੇਅਰ ਲਾਈਫਟਾਈਮ ਅਚੀਵਮੈਂਟ
  • ਰਾਸ਼ਟਰੀ ਸਨਮਾਨ

ਪਰ ਸਭ ਤੋਂ ਵੱਡਾ ਇਨਾਮ ਸੀ —
ਲੋਕਾਂ ਦਾ ਪਿਆਰ।
ਉਹ ਸਿਨੇਮਾ ਦੇ ਹੀਰੋ ਨਹੀਂ — ਦਿਲਾਂ ਦੇ ਹੀਰੋ ਸਨ।

 ਦੇਹਾਂਤ — ਇੱਕ ਯੁੱਗ ਦੇ ਖ਼ਤਮ ਹੋਣ ਦੀ ਚੁੱਪੀਂ ਤੋੜਦੀ ਖ਼ਬਰ

ਜਦੋਂ ਧਰਮਿੰਦਰ ਦੇ ਦੇਹਾਂਤ ਦੀ ਖ਼ਬਰ ਆਈ,
ਇਹ ਸਿਰਫ਼ ਇੱਕ ਕਲਾਕਾਰ ਦੀ ਮੌਤ ਨਹੀਂ ਸੀ,
ਬਲਕਿ ਹਿੰਦੀ ਫ਼ਿਲਮ ਇੰਡਸਟਰੀ ਦਾ ਇੱਕ ਸੋਨੇ ਦਾ ਅਧਿਆਇ ਬੰਦ ਹੋ ਗਿਆ।

ਪੰਜਾਬ ਰੋਇਆ,
ਬੰਬਈ ਰੋਈ,
ਉਹ ਹਰ ਘਰ ਰੋਇਆ ਜਿੱਥੇ ਧਰਮਿੰਦਰ ਦੀ ਵੀਰੂ, ਪ੍ਰੋਫ਼ੈਸਰ, ਸ਼ੇਰ ਬਹਾਦਰ, ਜਾਂ ਰੋਮਾਂਟਿਕ ਹੀਰੋ ਦੀ ਫ਼ਿਲਮ ਕਦੇ ਲੱਗੀ ਸੀ।

ਉਹ ਚਲੇ ਤਾਂ ਗਏ, ਪਰ
ਉਹਦੀ ਮੁਸਕਰਾਹਟ ਅਜੇ ਵੀ ਦਿਲਾਂ ਵਿੱਚ ਵੱਸਦੀ ਹੈ।

ਧਰਮਿੰਦਰ ਦੀ ਵਿਰਾਸਤ — ਜੋ ਕਦੇ ਖ਼ਤਮ ਨਹੀਂ ਹੁੰਦੀ

ਧਰਮਿੰਦਰ ਨੇ ਸਾਨੂੰ ਇਹ ਸਿਖਾਇਆ ਕਿ —

  • ਸ਼ੋਹਰਤ ਇਨਸਾਨ ਨੂੰ ਬਦਲਦੀ ਨਹੀਂ
  • ਦਿਲ ਦੀ ਸਾਦਗੀ ਸਭ ਤੋਂ ਵੱਡੀ ਦੌਲਤ ਹੈ
  • ਮਿਹਨਤ ਕਿਸਮਤ ਬਦਲ ਸਕਦੀ ਹੈ
  • ਪਿਆਰ ਨਾਲ ਪ੍ਰਾਪਤ ਹਰ ਦਿਲ ਇਨਾਮਾਂ ਤੋਂ ਵੱਡਾ ਹੁੰਦਾ ਹੈ

ਉਹ ਸਾਡੀ ਪੀੜ੍ਹੀ ਲਈ ਹੀ ਨਹੀਂ,
ਅਗਲੀ–ਅਗਲੀ ਪੀੜ੍ਹੀਆਂ ਲਈ ਵੀ ਇੱਕ ਸਕੂਲ ਹਨ। ਧਰਮਿੰਦਰ — ਇੱਕ ਸਦੀਵੀ ਚਾਨਣ

ਧਰਮਿੰਦਰ ਸਾਡੀ ਯਾਦਾਂ ਦਾ ਉਹ ਚਿਰਾਗ ਹੈ ਜੋ ਕਦੇ ਬੁੱਝਦਾ ਨਹੀਂ।
ਉਹ ਪੰਜਾਬ ਦਾ ਪੁੱਤਰ ਸੀ,
ਭਾਰਤ ਦਾ ਹੀਰੋ ਸੀ,
ਤੇ ਦੁਨੀਆ ਦਾ ਦਿਲ ਸੀ।

ਉਹ ਚਲਾ ਗਿਆ ਹੈ,
ਪਰ ਉਸ ਦਾ ਅਦਾਕਾਰੀ ਦਾ ਚਾਨਣ, ਉਸ ਦੀ ਸਾਦਗੀ, ਉਸ ਦੀ ਪੰਜਾਬੀਅਤ —
ਹਮੇਸ਼ਾਂ ਸਾਡੇ ਦਿਲਾਂ ਵਿੱਚ ਬਸੇ ਰਹਿਣਗੇ।

ਧਰਮਿੰਦਰ — ਤੁਸੀਂ ਸਦਾ ਲਈ ਅਮਰ ਹੋ।

ਗੁਰਭਿੰਦਰ ਸਿੰਘ ਗੁਰੀ
00447951590424

ਕੂੜ੍ਹ ਦੇ ਘੁੱਪ ਹਨੇਰੇ  ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ

ਸੰਤਾਪ ਨਾਲ ਤੱਪ ਰਹੀ ਮਨੁੱਖਤਾ ਦਾ ਠਾਰ ਬਣ ਕੇ ਆਇਆ, ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਲਈ  ਗਿਆਨ ਦੀ ਮਸ਼ਾਲ ਬਣ ਕੇ ਆਇਆ, ਜਬਰ ਜ਼ੁਲਮ ਦੀ ਅੰਤ ਹੀਨ ਰਾਤ ਦਾ ਤ੍ਰਾਸ ਸਹਿ ਰਹੇ ਦੀਨ ਲਈ ਆਸ ਦੀ ਸੋਹਣੀ ਸਵੇਰ ਬਣ ਕੇ ਆਇਆ , ਜਨਮਾਂ ਜਨਮਾਂ ਦੇ ਪਾਪਾਂ ਦੀ ਪੰਡ ਸਿਰ ਤੇ ਢੋਹ ਰਹੇ ਬੇਬਸ ਲਾਚਾਰ  ਲਈ ਮੁਕਤੀ ਦਾ ਦਾਤਾ ਬਣ ਕੇ ਆਇਆ, ਉਹ ਗੁਰੂ ਨਾਨਕ ਸੀ ਜੋ ਪੂਰੀ ਲੋਕਾਈ ਨੂੰ ਤਾਰਨ ਆਇਆ। ਗੁਰੂ ਨਾਨਕ ਸਾਹਿਬ ਨੇ ਪੂਰੀ ਮਨੁੱਖਤਾ ਨੂੰ ਆਪਣਾ ਸਮਝਿਆ , ਸਾਰੀਆਂ ਦੀ ਚਿੰਤਾ ਕੀਤੀ , ਹਰ ਇੱਕ ਲਈ ਆਪਣਾ ਦਰ, ਘਰ ਸਦਾ ਲਈ ਖੋਲ ਕੇ ਰੱਖਿਆ। ਗੁਰੂ ਸਾਹਿਬ ਅਦੁੱਤੀ ਹਿੰਮਤ ਤੇ ਤਾਕਤ  ਦੇ ਮੁਜੱਸਮੇ ਬਣ ਕੇ ਸੰਸਾਰ ਵਿੱਚ ਆਏ ਸਨ। ਸਦੀਆਂ ਤੋਂ ਪੈਰ ਜਮਾ ਕੇ ਧਾਰਮਿਕ, ਸਮਾਜਿਕ ਵਿਵਸਥਾ ਦਾ ਹਿੱਸਾ ਬਣੇ ਹੋਏ  ਜਿਸ ਕੂੜ, ਝੂਠ, ਆਡੰਬਰ  ਦੇ ਵਿਰੁੱਧ ਕੋਈ ਬੋਲਣ ਤੋਂ ਵੀ ਡਰਦਾ ਸੀ, ਗੁਰੂ ਨਾਨਕ ਸਾਹਿਬ ਨੇ ਸਿੱਧੀ ਤੇ ਜ਼ੋਰਦਾਰ ਚੋਟ ਕੀਤੀ। ਗੁਰੂ ਸਾਹਿਬ ਦਾ ਢੰਗ ਨਿਰਾਲਾ ਤੇ ਪ੍ਰਭਾਵਕਾਰੀ ਸੀ। ਸੱਚ ਦੀ ਗੱਲ ਗੁਰੂ ਸਾਹਿਬ ਨੇ ਆਪਣੇ ਤੋਂ ਆਰੰਭ ਕੀਤੀ ਤੇ ਸਮਾਜ ਤੱਕ ਲੈ ਕੇ ਗਏ। ਸ਼ਬਦੀ ਗਿਆਨ ਦੀ ਥਾਂ  ਹਿੱਤਕਾਰੀ ਗਿਆਨ ਲਈ ਪਾਂਧੇ, ਮੌਲਵੀ ਦੇ ਸਾਹਮਣੇ ਪਹਿਲਾਂ ਗੁਰੂ ਸਾਹਿਬ ਆਪ ਖੜੇ ਹੋਏ। ਸੂਤ ਦੇ ਜਨੇਊ ਨੂੰ ਨਕਾਰ ਕੇ ਦਇਆ, ਸੰਤੋਖ, ਜਤ, ਸਤ ਆਦਿਕ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਗੁਰੂ ਸਾਹਿਬ ਆਪ ਬਣੇ। ਜੀਵਨ ਦਾ ਸੱਚਾ ਲਾਹਾ ਕੀ ਹੈ, ਕਿਵੇਂ ਖੱਟਣਾ ਹੈ ਇਹ ਵੀ ਗੁਰੂ ਨਾਨਕ ਸਾਹਿਬ ਨੇ ਆਪ ਸੱਚਾ ਸੌਦਾ ਕਰ ਕੇ ਵਿਖਾਇਆ। ਕਰਮਕਾਂਡ ਧਰਮ ਦਾ ਅੰਗ ਨਹੀਂ ਹਨ ਇਸ ਲਈ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਵਿੱਚ ਮਸਜਿਦ ਅੰਦਰ ਨਵਾਬ ਤੇ ਮੌਲਵੀ ਦੇ ਨਾਲ ਨਮਾਜ ਨਾ ਪੜ੍ਹ ਕੇ ਅਤਿ ਸਾਹਸ  ਭਰਿਆ ਖੰਡਨ ਕੀਤਾ। ਇਸ ਤੋਂ ਬਾਅਦ ਹੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸੱਚ ਦੀ ਰਾਹ ਤੇ ਲਿਆਉਣ ਦਾ ਆਪਣਾ ਮਿਸ਼ਨ ਆਰੰਭਿਆ ਸੀ।  

ਗੁਰੂ ਨਾਨਕ ਸਾਹਿਬ ਦਾ ਮਹਾਨ ਉਪਕਾਰ ਸੀ ਕਿ ਉਨ੍ਹਾਂ ਨੇ ਪਰਮਾਤਮਾ ਨੂੰ ਖਾਸ ਅਸਥਾਨਾਂ, ਰੂਪ, ਰੰਗ, ਵਰਨ ਤੋਂ ਬਾਹਰ ਲਿਆ ਕੇ ਉਸ ਦੇ ਨੇੜੇ ਤੋਂ ਨੇੜੇ ਅਤੇ ਸਰਵ ਵਿਆਪੀ  ਦਰਸ਼ਨ ਕਰਾਏ। ਸਿਰਸ਼ਟੀ ਦੀ ਇੱਕ ਇੱਕ ਰਚਨਾ ਵਿੱਚ ਵੱਸ ਰਹੀ ਪਰਮਾਤਮਾ ਦੀ ਹੋਂਦ ਨੂੰ ਪ੍ਰਗਟ ਕਰ ਉਨ੍ਹਾਂ ਦੇ ਵੀ  ਨੇੜੇ ਲੈ ਆਏ ਜਿਨ੍ਹਾਂ ਲਈ ਪਰਮਾਤਮਾ ਅਲੱਭ ਸੀ। ਮਨੁੱਖ ਨੂੰ ਮਨ ਅੰਦਰ ਹੀ ਪਰਮਾਤਮਾ ਪ੍ਰਗਟ ਕਰਨ ਦੀ ਜਾਚ ਦੱਸ ਕੇ ਗੁਰੂ ਸਾਹਿਬ ਨੇ ਪਰਮਾਤਮਾ ਨਾਲ ਮਨੁੱਖ ਦਾ ਸਿੱਧਾ ਸਬੰਧ ਜੋੜ ਦਿੱਤਾ ਤੇ ਵਿਚਕਾਰ ਕਿਸੇ ਤੀਜੇ ਦੀ ਲੋੜ ਹੀ ਮੁਕਾ ਦਿੱਤੀ। ਇਸ ਵਿਲੱਖਣ ਕੌਤਕ ਨੇ  ਧਾਰਮਕ ਜਗਤ ਦਾ  ਪਰਿਦ੍ਰਿਸ਼ ਹੀ ਬਦਲ ਦਿੱਤਾ। ਮਨ ਹੀ ਤੀਰਥ ਹੋ ਗਿਆ, ਮਨ ਹੀ ਧਰਮ ਅਸਥਾਨ ਹੋ ਗਿਆ, ਮਨ ਦੀ ਸਾਧਨਾ ਹੀ ਭਗਤੀ ਹੋ ਗਈ” । ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪਰਮਾਤਮਾ ਹੀ ਸੱਚੀ ਸੱਤਾ ਹੈ ਜਿਸ ਦੀ ਕਿਰਪਾ ਪ੍ਰਾਪਤ ਕਰਨ ਲਈ ਇੱਕ ਹੀ ਯੋਗਤਾ ਹੈ ਮਨ ਦਾ ਸਚਿਆਰ ਹੋਣਾ “ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ “ . ਮਨ ਅੰਦਰ ਦੀ ਮਾਇਆ ਦੇ ਮੋਹ ਤੇ ਔਗੁਣਾਂ , ਵਿਕਾਰਾਂ ਦੀ ਮੈਲ ਧੋ ਕੇ ਸ੍ਰਿਸ਼ਟੀ ਦੇ ਇੱਕੋ ਇੱਕ ਸੱਚ ਪਰਮਾਤਮਾ ਦੀ ਦਾਸ ਭਾਵਨਾ ਦ੍ਰਿੜ੍ਹ ਕਰਨ ਤੋਂ ਬਾਅਦ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ।  ਮਨ ਅੰਦਰ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ,  ਮਨ ਪਰਮਾਤਮਾ ਦਾ ਅਨੁਸਾਰੀ ਹੋ ਜਾਂਦਾ ਹੈ। ਜਿਸ ਨੇ ਵੀ ਗੁਰੂ ਸਾਹਿਬ ਦੇ ਇਸ ਸੱਚ ਨੂੰ ਧਾਰਨ ਕੀਤਾ, ਨਾਂ ਪਰਿਵਾਰ , ਘਰ, ਨਗਰ ਤਿਆਗ ਕੇ ਜੰਗਲ, ਪਰਬਤ ਤੇ  ਜਾਣ ਦੀ ਲੋੜ ਰਹੀ ਨਾਂ ਹੀ ਕਿਸੇ ਕਰਮ ਕਾਂਡ, ਹਠ, ਤਪ ਦੀ।ਗੁਰੂ ਸਾਹਿਬ ਨੇ ਆਪਣੀਆਂ ਧਰਮ ਯਾਤਰਾਵਾਂ ਵਿੱਚ ਅਣਗਿਣਤ ਲੋਗ ਤਾਰੇ ਤੇ ਇੱਕ ਅਜਿਹਾ ਸਮਾਜ ਸਿਰਜਿਆ ਜਿਸ ਆਧਾਰ ਸੱਚ ਸੀ ਤੇ ਜਿਸ ਦੀ ਤਾਕਤ ਪ੍ਰੇਮ ਸੀ।ਗੁਰੂ ਸਾਹਿਬ ਦੀ ਸੱਚ ਸ਼ਕਤੀ ਨੇ ਹੀ ਸ਼ੇਖ ਸੱਜਣ ਜਿਹਾਂ ਨੂੰ ਕੁਪੰਥ ਤੋਂ ਮੋੜ ਕੇ ਪ੍ਰੇਮ ਪੰਥ ਤੇ ਲਿਆਂਦਾ, ਕੁਚੱਜੀ ਤੋਂ ਸੁਚੱਜੀ ਬਣਾਇਆ। ਸੱਚੇ ਕਿਰਤੀ ਭਾਈ ਲਾਲੋ ਜਿਹਾਂ ਨੂੰ ਮਾਣ ਬਖਸ਼ਿਆ ਤੇ ਇਤਿਹਾਸ ਵਿੱਚ ਅਮਰ ਕਰ ਦਿੱਤਾ। 

ਸੱਚ ਧਾਰਨ ਕਾਰਨ ਨਾਲ ਹੀ ਜੋ ਝੂਠ, ਪਾਖੰਡ, ਕਰਮਕਾਂਡ  ਸਮਾਜ ਅੰਦਰ ਭਰਮ, ਭਟਕਣ ਪੈਦਾ ਕਰ ਰਹੇ ਸਨ , ਦੇ ਵਿਰੁੱਧ ਸਾਫ਼ਗੋਈ ਨਾਲ ਡੱਟ ਕੇ ਖੜੇ ਹੋਣਾ ਵੀ ਗੁਰੂ ਸਾਹਿਬ ਨੇ ਸਿਖਾਇਆ। ਧਰਮੀ ਹੋਣਾ ਅਧਰਮ ਦਾ ਖੰਡਨ ਕਰਨਾ ਵੀ ਹੈ।  ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਬੜੀ ਮੁਖ਼ਰਤਾ ਨਾਲ ਕਰਮਕਾਂਡਾਂ ਦਾ ਖੰਡਨ ਕੀਤਾ। ਆਪਣੀਆਂ ਧਰਮ ਯਾਤਰਾਵਾਂ ਵਿੱਚ ਵੀ ਅਧਰਮ ਵੇਖ ਕੇ ਗੁਰੂ ਸਾਹਿਬ ਚੁੱਪ ਨਹੀਂ ਰਹੇ। ਅਧਰਮ ਦਾ ਖੰਡਨ ਕਰਨ ਦਾ ਗੁਰੂ ਸਾਹਿਬ ਦਾ ਢੰਗ ਬੇਮਿਸਾਲ ਸੀ।  ਆਪਣੇ ਹਰ ਕਰਮਕਾਂਡ ਦਾ ਵਿਕਲਪ ਪ੍ਰਗਟ ਕੀਤਾ ਜੋ ਸੱਚ ਅਧਾਰਤ ਸੀ ਤੇ ਧਰਮ ਦਾ ਪੱਖ ਪੂਰਤ ਕਰਦਾ ਸੀ।  ਇਸ ਨਾਲ ਕਰਮਕਾਂਡ ਆਪ ਹੀ ਖੋਖਲੇ ਸਾਬਿਤ ਹੁੰਦੇ ਗਏ।  ਹਰਿਦੁਆਰ ਵਿੱਚ ਪੱਛਮ ਵੱਲ ਪਾਣੀ ਅਰਪਣ ਕਰ , ਜਗਨੰਨਾਥਪੁਰੀ ਵਿੱਚ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ“ ਦਾ ਗਾਇਨ ਕਰ, ਮੱਕੇ ਵਿੱਚ ਦਿਸ਼ਾ ਭਰਮ ਤੋੜਨ ਲਈ ਪੱਛਮ ਵੱਲ ਪੈਰ ਕਰ, ਕੁਰਖੇਤਰ ਵਿੱਚ ਆਪਣਾ ਚੁਲ੍ਹਾ ਚਾੜ੍ਹ ਕੇ, ਆਪਣੇ ਝੂਠ, ਪਾਖੰਡ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜੇ ਹੋਣਾ ਸਿਖਾਇਆ। ਦਿਨ, ਮਿਤੀ, ਮਹੀਨੇ ਦੇ ਭਰਮ ਤੋੜਨ ਲਈ ਬਾਣੀ ਉਚਾਰ ਕੇ  ਗੁਰੂ ਸਾਹਿਬ ਨੇ ਧਾਰਮਕ ਸ਼ਬਦਾਵਲੀ ਦੇ ਸੱਚੇ ਅਰਥ ਉਜਾਗਰ ਕੀਤੇ ਜੋ ਸਿਰਜਣਹਾਰ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਣ ਵਾਲੇ ਤੇ ਪਰਮਾਤਮਾ ਲਈ ਪ੍ਰੇਮ ਭਾਵਨਾ ਪੈਦਾ ਕਰਨ ਵਾਲੇ ਸਨ । ਬਿਖਮ ਤੋਂ ਬਿਖਮ ਹਾਲਾਤ ਵਿੱਚ ਵੀ ਸੱਚ ਲਈ ਖੜੇ ਹੋਣਾ ਸਹਿਜ ਤੇ ਸਰਲ ਬਣ ਗਿਆ।  

ਗੁਰੂ ਨਾਨਕ ਸਾਹਿਬ ਨੇ ਅਜਿਹੀ ਸੰਗਤ ਵਿੱਚ ਕਾਇਮ ਕੀਤੀ ਜਿਸ ਵਿੱਚ ਸਿੱਖ ਦੀ ਪਛਾਣ ਕੇਵਲ ਸਿੱਖ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਉਸ ਦੀ ਧਨ, ਦੌਲਤ, ਜਾਤ, ਵਰਣ, ਰੰਗ, ਰੂਪ ਦਾ ਕੋਈ ਵਿਚਾਰ ਨਹੀਂ ਸੀ।ਬਿਨਾ ਕਿਸੇ ਵਿਤਕਰੇ ਦੇ ਹਰ ਮਨੁੱਖ ਲਈ ਗੁਰੂ ਸਾਹਿਬ ਦੀ ਦਇਆ, ਕਿਰਪਾ ਵਰ੍ਹ ਰਹੀ ਸੀ। ਇਹ ਇੱਕ ਗੁਣਵਾਨ ਸਮਾਜ ਸੀ। ਕਦਰ ਸਿੱਖ ਦੇ ਗੁਣਾਂ ਦੀ ਸੀ, ਸਿਦਕ ਦੀ ਸੀ। ਬਾਬਾ ਬੁੱਢਾ ਜੀ ਦੀ ਜਿਗਿਆਸਾ ਮਾਤਰ ਬਾਰਹ ਸਾਲ ਦੀ ਬਾਲ ਅਵਸਥਾ ਵਿੱਚ ਹੀ ਸ਼ਾਂਤ ਹੋਈ ਤਾਂ ਸ਼ਰਧਾ ਤੇ ਪ੍ਰੇਮ ਪੈਦਾ ਹੋ ਗਿਆ। ਭਾਈ ਲਹਿਣਾ ਜੀ ਦਾ ਮਨ ਬਾਣੀ ਸੁਣ ਕੇ ਤ੍ਰਿਪਤ ਹੋਇਆ ਤਾਂ ਸਮਰਪਣ ਦੀ ਭਾਵਨਾ ਨੇ ਜਨਮ ਲੈ ਲਿਆ। ਇਹ ਇਮਾਨਦਾਰ ਕਿਰਤ ਕਰਨ ਵਾਲਿਆਂ ਦਾ ਸਮਾਜ ਸੀ। ਅੰਮ੍ਰਿਤ ਵੇਲੇ ਦੀ ਸੰਭਾਲ ਪਰਮਾਤਮਾ ਦੇ ਸਿਮਰਨ, ਧਿਆਨ, ਗੁਰ ਸ਼ਬਦ ਦੇ ਗਾਇਨ ਨਾਲ ਕੀਤੀ ਜਾਂਦੀ। ਦਿਨ ਦਾ ਵਿਵਹਾਰ ਸਿਮਰਨ ਤੇ ਪ੍ਰਭੂ ਜਸ  ਗਾਇਨ ਤੋਂ ਪ੍ਰਾਪਤ ਪ੍ਰੇਰਨਾ ਅਧੀਨ ਪੂਰਾ ਕੀਤਾ ਜਾਂਦਾ। ਸੰਧਿਆ ਦਾ ਸਮਾਂ ਸਿਮਰਨ, ਗੁਰ ਸ਼ਬਦ ਨਾਲ ਜੁੜ ਕੇ ਰੱਬੀ ਸ਼ੁਕਰਾਨੇ ਵਿੱਚ ਵਰਤਿਆ ਜਾਂਦਾ। ਸੰਗਤ ਵਿੱਚ ਸਬਰ, ਸੰਤੋਖ, ਦਇਆ, ਸੇਵਾ ਤੇ ਪਰੋਪਕਾਰ ਦੇ ਗੁਣ ਪੱਕੇ ਕੀਤੇ ਜਾਂਦੇ। ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਸਿਖਿਆ ਜਾਂਦਾ ਸੀ। 

ਸਦੀਆਂ ਪੁਰਾਤਨ ਮਾਨਤਾਵਾਂ, ਪਰੰਪਰਾਵਾਂ ਦੀ ਸੋਚ ਤੇ ਵਿਸ਼ਵਾਸ ਨੂੰ ਉਲਟਨਾ ਸੰਸਾਰ ਦੀ ਸੱਭ ਤੋਂ ਕਰੜੀ ਵਿਚਾਰਕ ਜੰਗ ਹੈ। ਇਸ ਜੰਗ ਦੇ ਬਹੁਤ ਸਾਰੇ ਜੋਖਿਮ ਹੁੰਦੇ ਹਨ। ਕੋਈ ਵੀ ਮਨੁੱਖ ਅਜਿਹੇ ਜੋਖਿਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਵੱਡੀ ਗਿਣਤੀ ਵਿੱਚ ਭੇੜ ਚਾਲ ਚੱਲਣ ਵਾਲੇ ਲੋਗ ਉਸ ਦੀ ਰਾਹ ਰੋਕ ਕੇ ਖੜੇ ਹੋ ਜਾਂਦੇ ਹਨ। ਜਿਨ੍ਹਾਂ ਮਾਨਤਾਵਾਂ , ਪਰੰਪਰਾਵਾਂ ਵਿੱਚ ਜਿਉਂਦਿਆਂ ਪੀੜ੍ਹੀਆਂ ਗੁਜਰ ਗਈਆਂ ਹੋਣ ਉਨ੍ਹਾਂ ਨੂੰ ਅੰਤਮ ਸੱਚ ਮੰਨ ਲਿਆ ਜਾਂਦਾ ਹੈ। ਕੋਈ ਵੀ ਸਹਿਣ ਨਹੀਂ ਕਰਦਾ ਕਿ ਉਸ ਦੇ ਮੰਨੇ ਹੋਏ ਸੱਚ ਦਾ ਕੋਈ ਖੰਡਨ ਕੀਤਾ ਕਰੇ। ਗੁਰੂ ਨਾਨਕ ਸਾਹਿਬ ਨੇ  ਸਾਰੇ ਜੋਖਿਮ ਲਏ। ਗੁਰੂ ਸਾਹਿਬ ਪ੍ਰਮੁੱਖ ਧਰਮ ਕੇਂਦਰਾਂ ਤੇ ਗਏ। ਧਾਰਮਿਕ ਵਿਦਵਾਨਾਂ, ਧਾਰਮਿਕ ਪੁਰਖਾਂ ਨਾਲ ਵੀ ਸੰਵਾਦ ਕਾਇਮ ਕੀਤਾ ਅਤੇ ਆਪਣੇ ਤਰਕ ਇਸ ਢੰਗ ਨਾਲ ਰੱਖੇ ਕਿ ਉਹਨਾਂ ਕੋਲ ਕੋਈ ਜਵਾਬ ਨਾ ਬਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਸਾਹਿਬ ਦੀ ਬਾਣੀ ਸਿਧ ਗੋਸਟਿ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਚਰਚਾਵਾਂ ਦੋਰਾਨ ਆਪ ਪੂਰੁ ਨ ਸਹਿਜ, ਸਨਿੱਮਰ ਤੇ ਸਰਲ ਰਹਿੰਦੇ ਸਨ ਪਰ ਆਪਣੀ ਗੱਲ ਪੂਰੀ ਦ੍ਰਿੜ੍ਹਤਾ ਨਾਲ ਰੱਖਦੇ ਸਨ। ਗੁਰੂ ਸਾਹਿਬ ਦੇ ਤਰਕ ਕਿਸੇ ਦੇ ਮਾਨ, ਸਨਮਾਨ ਨੂੰ ਚੋਟ ਪੁਜਾਉਣ ਵਾਲੇ ਨਹੀਂ ਸਗੋਂ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਦੇ ਜਤਨ ਹੁੰਦੇ ਸਨ। ਗੁਰੂ ਨਾਨਕ ਸਾਹਿਬ ਦੀ ਪਰਿਪੂਰਨ ਨਿਰਮਲ ਆਤਮਿਕ ਅਵਸਥਾ ਅੱਗੇ ਸਾਰੇ ਹੀ ਨਤ ਮਸਤਕ ਹੁੰਦੇ ਗਏ। ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਵਿਚਾਰ ਦ੍ਰਿਸ਼ਟੀ ਪਹਿਲਾਂ ਪਸੰਦ ਨਹੀਂ ਆਈ ਬਾਅਦ ਵਿੱਚ ਉਨ੍ਹਾਂ ਸਾਰੀਆਂ ਨੂੰ ਸ਼ਰਮਿੰਦਾ ਹੋਣਾ ਪਿਆ। ਸੱਚ ਨਾ ਕਦੇ ਝੁੱਕਦਾ ਹੈ ਨਾਂ ਕਦੇ ਹਾਰਦਾ ਹੈ।  

ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਸਤਿਯੁਗ ਦਾ ਜੀਵਨ ਜਿਉਣਾ ਸਿਖਿਆ। ਸਿੱਖ  ਦੇ ਘਰ ਵਿੱਚ ਸੱਚ ਦਾ ਸੂਰਜ ਚੜ੍ਹਿਆ ਜਿਸ ਦੇ ਧਵਲ ਚਾਨਣ  ਨੇ ਸਿੱਖ  ਦੇ ਜਮੀਰ ਨੂੰ ਰੋਸ਼ਨ ਕਰ ਦਿੱਤਾ। ਗੁਰੂ ਨਾਨਕ ਦਾ ਸਿੱਖ ਹੋਣਾ ਅੱਜ ਵੀ ਦੁਨੀਆ ਦਾ ਸੱਭ ਤੋਂ ਵੱਡਾ ਤੇ ਕੀਮਤੀ ਸਨਮਾਨ ਹੈ ਜੋ ਆਪਾ ਵਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਿਹਾ ਕੋਈ ਨਾ ਹੋਇਆ, ਨਾਂ ਕਦੇ ਹੋਣਾ ਹੈ।  ਉਨ੍ਹਾਂ ਨੇ ਦੁਨੀਆ ਨੂੰ ਝੂਠ ਦੇ ਸੁਪਨੇ ਤੋਂ ਜਗਾ ਕੇ ਸੱਚ ਦਾ ਮਜਬੂਤ ਆਧਾਰ ਪ੍ਰਦਾਨ ਕੀਤਾ “ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖਵਾਬ ਸੇ“. ਗੁਰੂ ਨਾਨਕ ਸਾਹਿਬ ਪਰਮ ਪੁਰਖ ਸਨ, ਪਰਮਾਤਮਾ ਦਾ ਰੂਪ ਸਨ। ਪਰਮਾਤਮਾ ਨੇ ਆਪ ਉਨ੍ਹਾਂ ਵਿੱਚ ਪ੍ਰਤੱਖ ਹੋ ਕੇ ਲੋਕਾਈ ਨੂੰ ਆਪਣੀ ਨਦਰਿ ਨਾਲ ਨਿਹਾਲ ਕੀਤਾ।

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ 
ਸਿਡਨੀ , ਆਸਟਰੇਲਿਆ
ਈ ਮੇਲ – akaalpurkh.7@gmail.com

08 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ’ਤੇ ਵਿਸ਼ੇਸ਼

ਧੰਨੁ ਧੰਨੁ ਰਾਮਦਾਸ ਗੁਰੁ….

ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਬਾਨੀ, ਅੰਮ੍ਰਿਤ ਰੂਪ ਬਾਣੀ ਦੇ ਰਚਣਹਾਰ, ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦ-ਗੁਣਾਂ ਨਾਲ ਭਰਪੂਰ ਤੇ ਉਪਦੇਸ਼-ਜਨਕ ਹੈ। ਨਿਸ਼ਕਾਮ ਸੇਵਾ ਤੇ ਸੱਚੇ ਸਿਦਕ ਸਦਕਾ ਉਨ੍ਹਾਂ ਅਧਿਆਤਮਿਕ ਖੇਤਰ ਦੀ ਸਰਵ-ਉੱਚ ਪਦਵੀ ਪ੍ਰਾਪਤ ਕੀਤੀ, ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ।

ਦੀਨ-ਦਿਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਦੇ ਵਸਨੀਕ ਪਿਤਾ ਸ੍ਰੀ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੱੁਖੋਂ 25 ਅੱਸੂ ਸੰਮਤ 1591 (ਸੰਨ 1534) ਨੂੰ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ‘ਜੇਠਾ’ ਸੀ। ਜਦੋਂ ਆਪ ਮਸਾਂ ਸੱਤਾਂ ਜਾਂ ਅੱਠਾਂ ਸਾਲਾਂ ਦੇ ਸਨ ਤਾਂ ਆਪ ਜੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉਠ ਗਿਆ ਅਤੇ ਆਪ ਆਪਣੇ ਨਾਨਕੇ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ ਆ ਗਏ। ਆਪ ਜੀ ਨੂੰ ਛੋਟੀ ਉਮਰੇ ਕਿਰਤ-ਕਮਾਈ ਵਿਚ ਲਗਾਇਆ ਗਿਆ। ਆਪ ਘੁੰਗਣੀਆਂ ਵੇਚ ਕੇ ਘਰ ਦੇ ਨਿਰਬਾਹ ਵਿਚ ਹਿੱਸਾ ਪਾਉਂਦੇ ਰਿਹੇ।

ਆਪ ਜੀ ਨੇ ਬਚਪਨ ਵਿਚ ਆਪਣੇ ਨਾਨਕੇ ਪਿੰਡ ਦੇ ਹਰ ਵਸਨੀਕ ਦਾ ਮਨ ਮੋਹ ਲਿਆ ਸੀ। ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਜਨਮ-ਨਗਰੀ ਸੀ ਅਤੇ ਇਥੋਂ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਕਸਰ ਗੋਇੰਦਵਾਲ ਸਾਹਿਬ ਜਾਇਆ ਕਰਦੀ ਸੀ ਅਤੇ ਕਈ ਵਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਖੁਦ ਪਿੰਡ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਜਦੋਂ ਵੀ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਆਉਂਦੇ, ਉਦੋਂ ਉਹ ਭਾਈ ਜੇਠਾ ਜੀ ਨਾਲ ਬਹੁਤ ਸਨੇਹ ਕਰਦੇ। ਇਧਰ ਭਾਈ ਜੇਠਾ ਜੀ ਸੇਵਾ ਨੂੰ ਸਮਰਪਤ ਰਹਿੰਦੇ ਅਤੇ ਗੁਰੂ-ਘਰ ਨਾਲ ਸਬੰਧਤ ਹਰ ਕੰਮ ਨੂੰ ਖਿੜੇ-ਮੱਥੇ ਨਿਭਾਉਂਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਨਗਰ ਗੋਇੰਦਵਾਲ ਸਾਹਿਬ ਸੰਮਤ 1606 (ਸੰਨ 1549) ਦੇ ਆਸ-ਪਾਸ ਵਸਾਇਆ ਸੀ ਅਤੇ ਅਜੇ ਇਸ ਦੀ ਵਸੋਂ ਨਵੀਂ-ਨਵੀਂ ਸੀ ਤੇ ਆਬਾਦੀ ਵੀ ਘੱਟ ਸੀ।

ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ, ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਲੋਕ-ਲਾਜ ਦੀ ਪਰਵਾਹ ਨਾ ਕੀਤੀ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ ਕਿ ਸਹੁਰੇ-ਘਰ ਵਿਚ ਜਵਾਈਆਂ ਨੂੰ ਹੱਥੀਂ ਛਾਵਾਂ ਹੁੰਦੀਆਂ ਨੇ ਪਰ ਤੰੂ ਤਾਂ ਟੋਕਰੀਆਂ ਢੋ ਕੇ ਸਾਨੂੰ ਲਾਜ ਲੁਆ ਛੱਡੀ ਹੈ। ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਲਾਂਭਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਰਾਮਦਾਸ ਦੇ ਸਿਰ ‘ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਸਗੋਂ ਦੀਨ-ਦੁਨੀਆਂ ਦਾ ਛਤਰ ਹੈ, ਗੁਰੂ ਸਾਹਿਬ ਦਾ ਇਹ ਪਵਿੱਤਰ ਬਚਨ ਸੱਚ ਹੋ ਨਿਬੜਿਆ।

ਹੁਣ ਪ੍ਰੀਖਿਆ ਦਾ ਸਮਾਂ ਆ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਥੜ੍ਹੇ ਬਣਾਉਣ ਦਾ ਹੁਕਮ ਕੀਤਾ। ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਥੜ੍ਹੇ ਬਣਾਉਂਦੇ ਰਹੇ ਪਰ ਗੁਰੂ ਜੀ ਕੋਈ ਨਾ ਕੋਈ ਨੁਕਸ ਕੱਢ ਕੇ ਥੜੇ੍ਹ ਢੁਹਾ ਦਿੰਦੇ। ਕਈ ਵਾਰ ਅਜਿਹਾ ਹੋਇਆ ਤਾਂ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਨਿਮਰਤਾ ਵਿਚ ਭਿੱਜੇ ‘ਸਤਿ ਬਚਨ’ ਕਹਿ ਕੇ ਫਿਰ ਉਸਾਰੀ ਸ਼ੁਰੂ ਕਰ ਦਿੰਦੇ ਰਹੇ। ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸਤੰਬਰ 1574 ਈ: ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪੀ ਗਈ।

ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਦੀ ਨੀਂਹ ਰੱਖੀ। 1577 ਈ: ਵਿਚ ਗੁਰੂ ਸਾਹਿਬ ਨੇ ‘ਸੰਤੋਖਸਰ’ ਅਤੇ ਅੰਮ੍ਰਿਤਸਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਾਇਆ ਅਤੇ ਇਥੇ ਹੀ ਰਹਿਣ ਲੱਗ ਪਏ। ਆਸ-ਪਾਸ ਦੇ ਪਿੰਡਾਂ ਦੇ ਜ਼ਿੰਮੀਦਾਰਾਂ ਤੋਂ ਪੰਜ ਸੌ ਵਿੱਘੇ ਜ਼ਮੀਨ ਮੁੱਲ ਲੈ ਕੇ ‘ਗੁਰੂ ਦਾ ਚੱਕ’ (ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ) ਵਸਾਉਣਾ ਸ਼ੁਰੂ ਕੀਤਾ। ਨਗਰ ਵਿਚ ਵਾਪਾਰ, ਰੋਟੀ-ਰੋਜ਼ੀ ਤੇ ਕਿਰਤ-ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ 52 ਕਿਸਮ ਦੇ ਕਿਰਤੀ ਕਾਰੀਗਰਾਂ ਅਤੇ ਵਾਪਾਰੀਆਂ ਨੂੰ ਵਸਾਇਆ। ਗੁਰੂ ਸਾਹਿਬ ਜੀ ਨੇ ਜਿਸ ਪਹਿਲੇ ਬਾਜ਼ਾਰ ਨੂੰ ਸੰਚਾਲਿਤ ਕੀਤਾ, ਉਸ ਦਾ ਨਾਂ ‘ਗੁਰੂ ਬਾਜ਼ਾਰ’ ਪ੍ਰਸਿੱਧ ਹੋਇਆ ਜੋ ਅੱਜ ਵੀ ਮੌਜੂਦ ਹੈ ਤੇ ਸੋਨੇ-ਚਾਂਦੀ ਦੇ ਜੇਵਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਹੈ। ਆਪ ਨੇ ਆਪਣੀ ਰਿਹਾਇਸ਼ ਲਈ ਇੱਕ ਛੋਟਾ ਜਿਹਾ ਮਕਾਨ ਬਣਵਾਇਆ ਜੋ ‘ਗੁਰੂ ਕਾ ਮਹਿਲ’ ਕਰ ਕੇ ਪ੍ਰਸਿੱਧ ਹੋਇਆ। ਹੁਣ ਇਸ ਜਗ੍ਹਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।

ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਸਿੱਖੀ ਦਾ ਵਿਕਾਸ ਸਿਖਰਾਂ ਤੱਕ ਪਹੁੰਚ ਚੁੱਕਾ ਸੀ। ਸ਼ਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਸੀ। ਲੰਗਰ ਜਾਰੀ ਸੀ। ਨਵੀਆਂ ਧਰਮਸ਼ਾਲਾਵਾਂ ਦੀ ਉਸਾਰੀ ਅਤੇ ਅੰਮ੍ਰਿਤ ਸਰੋਵਰ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਾਫ਼ੀ ਧਨ ਦੀ ਲੋੜ ਸੀ। ਅਜਿਹੇ ਸਮੇਂ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ। ਇਹ ਮਸੰਦ ਜਿਥੇ ਸੰਗਤਾਂ ਨੂੰ ਗੁਰੂ-ਘਰ ਦੇ ਨਵੇਂ ਕਾਰਜਾਂ ਤੋਂ ਜਾਣੰੂ ਕਰਵਾਉਂਦੇ, ਉਥੇ ਕਾਰ-ਭੇਟਾ ਲਿਆ ਕੇ ਗੁਰੂ-ਦਰਬਾਰ ਵਿਚ ਜਮ੍ਹਾਂ ਕਰਵਾ ਦਿੰਦੇ। ਇਸ ਨਾਲ ਕਾਫ਼ੀ ਮਾਤਰਾ ਵਿਚ ਧਨ ਇਕੱਠਾ ਹੋਣ ਲੱਗ ਪਿਆ। ਇਥੇ ਇਹ ਯਾਦ ਰਹੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ‘ਮਸੰਦ’ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਸੀ, ਕਿਉਂਕਿ ਸਮੇਂ ਦੇ ਚੱਲਦਿਆਂ ਇਸ ਦੇ ਕੰਮਾਂ ਵਿਚ ਖੜੋਤ ਆ ਗਈ ਸੀ ਅਤੇ ਇਹ ਆਪਣੇ ਰਸਤੇ ਤੋਂ ਭਟਕ ਗਈ ਸੀ।

ਬਾਬਾ ਬਲਬੀਰ ਸਿੰਘ ਅਕਾਲੀ

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਪਹਿਲੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਆਪਣੇ ਤਿੰਨ ਸਪੁੱਤਰਾਂ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਆਂ ਸ਼ਖ਼ਸੀਅਤਾਂ ਅਤੇ ਸਿੱਖੀ ਪ੍ਰਤੀ ਵਿਚਾਰਾਂ ਨੂੰ ਪਰਖ ਅਤੇ ਪ੍ਰਮੁੱਖ ਸਿੱਖਾਂ ਅਤੇ ਸੰਗਤਾਂ ਦੀ ਸਲਾਹ ਨਾਲ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ (ਗੁਰੂ) ਅਰਜਨ ਦੇਵ ਜੀ ਦੇ ਮੋਢਿਆਂ ‘ਤੇ ਰੱਖੀ। ਆਪਣੀ ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣ ਕੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਅਤੇ ਇਥੇ 2 ਅੱਸੂ, ਸੰਮਤ 1638 (ਸੰਨ 1581) ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ-ਜੋਤਿ ਸਮਾ ਗਏ। ਵਾਰ ਰਾਮਕਲੀ ਵਿਚ ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਬਚਨ ਕਰਦੇ ਹਨ:

ਧੰਨੁ ਧੰਨੁ ਰਾਮਦਾਸ ਗੁਰੁ ਜਿਨ ਸਿਿਰਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ (ਪੰਨਾ 968)

ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਮੂਹ ਸਿੱਖ ਜਗਤ ਨੂੰ ਬਹੁਤ ਵਧਾਈਆਂ ਹੋਣ ਜੀ।

ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ,
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ
ਚੱਕ੍ਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ (ਵਿਸ਼ਵ)

ਮਿੱਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤੁ

( ਪੰਜਾਬੀ ਕਾਨਫਰੰਸਾਂ ਤੇ ਸਾਹਿਤਕ ਮੇਲਿਆਂ ਨੇ ਦਿੱਤਾ ਕੀ )

ਦੋਸਤੋ, ਪਿਛਲੇ ਹਫਤੇ ਮੇਰੇ ਇਸ ਉੱਪਰਲੇ ਸਿਰਲੇਖ ਨਾਲ ਪੰਜਾਬੀ ਦੇ ਬਹੁਤ ਹੀ ਨਾਮਵਰ ਅਖ਼ਬਾਰ ‘ਦੇਸ ਪਰਦੇਸ‘ ਦੇ ਆਨ ਲਾਈਨ ਅੰਕ ਵਿੱਚ ਇੱਕ ਲੇਖ ਛਪਿਆ ਸੀ। ਇਸ ਲੇਖ ਵਿੱਚ ਮੇਰੇ ਵੱਲੋਂ ਉਠਾਏ ਗਏ ਬਹੁਤ ਸਾਰੇ ਸਵਾਲਾਂ ਦਾ ਕੋਈ ਇੱਕ ਵੀ ਜਵਾਬ ਦੇਣ ਦੀ ਬਜਾਏ ਇਸ ਮੇਲੇ ਦੇ ਇੱਕ ਪ੍ਰਬੰਧਕ ਵੱਲੋਂ ਮੇਰੇ ਖਿਲਾਫ ਘਿਨਾਉਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੱਲ ਕਿਉਂ ਕਿ ਇਸ ਹੋਣਹਾਰ ? ਪ੍ਰਬੰਧਕ ਵੱਲੋਂ ਬਹੁਤ ਹੀ ਘਿਨਾਉਣੀ ਦੂਸ਼ਣਬਾਜ਼ੀ ਤੱਕ ਪਹੁੰਚਾ ਦਿੱਤੀ ਗਈ ਹੈ, ਇਸ ਲਈ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਇਸ ਦਾ ਜਵਾਬ ਸਾਹਿਤ ਦੇ ਸਤਿਕਾਰਤ ਸ਼ਬਦਾਂ ਵਿੱਚ ਦੇਵਾਂ, ਨਾ ਕਿ ਗਾਲੀ ਗਲੋਚ ਸ਼ਬਦਾਂ ਨਾਲ ਜਿਹੜੇ ਕਿ ਇਸ ਲੇਖ ਦੇ ਪ੍ਰਤੀਕਰਮ ਵਜੋਂ ਦਿੱਤੇ ਗਏ ਹਨ। ਬਾਕੀ ਦੋਨੋ ਭਾਈਵਾਲ਼ ਬਹੁਤ ਹੀ ਸੂਝਵਾਨ ਕਰਿੰਦੇ ਹਨ। ਹਾਂ, ਤੇ ਮੈਂ ਕਹਿਣ ਲੱਗਾ ਸੀ ਕਿ ਸਿਰਫ ਇਸ ਪ੍ਰਬੰਧਕ ਵੱਲੋਂ ਹੀ ਮੇਰੇ ਖਿਲਾਫ ਜ਼ਹਿਰ ਤੇ ਦੂਸ਼ਣਬਾਜ਼ੀ ਨਹੀਂ ਕੀਤੀ ਗਈ ਬਲਕਿ ਬੜੇ ਹੀ ਅਫ਼ਸੋਸ ਵਾਲੀ ਗੱਲ ਹੈ ਕਿ ਇਸ ਦੇ ਕੁੱਝ ਖਾਸ ਸਹਿਯੋਗੀਆਂ ਤੇ ਦੋਸਤਾਂ ਮਿੱਤਰਾਂ ਵੱਲੋਂ ਵੀ ਗ਼ਲਤ ਦੂਸ਼ਣ ਲਾਏ ਗਏ ਹਨ। ਮੈਂ ਆਪਣੇ ਇਸ ਲੇਖ ਵਿੱਚ ਤੱਥਾਂ ਦੇ ਆਧਾਰ ਤੇ ਹੀ ਸੱਭ ਕੁੱਛ ਲਿਖਿਆ ਸੀ ਪਰ ਕਿਸੇ ਇੱਕ ਨੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਪਰ ਚਲੋ ਕੋਈ ਗੱਲ ਨਹੀਂ, ਸੱਚ ਬੋਲਣ ਵਾਲੇ ਖਿਲਾਫ ਲੋਕ ਜ਼ਹਿਰ ਉਗਲਦੇ ਹੀ ਹੁੰਦੇ ਹਨ। ਇਹ ਕੋਈ ਨਵੀਂ ਗੱਲ ਨਹੀਂ, ਹਮੇਸ਼ਾਂ ਤੋਂ ਹੀ ਹੁੰਦਾ ਆਇਆ ਹੈ ਤੇ ਸੱਚ ਨੂੰ ਕੋਈ ਵੀ ਵਿਰੋਧਤਾ ਝੁਠਲਾ ਨਹੀਂ ਸਕਦੀ।

ਇਹ ਤਾਂ ਗੁਰਬਾਣੀ ਵਿੱਚ ਵੀ ਆਉਂਦਾ ਹੈ……

“ ਕੂੜ ਨਿਖੁਟੇ ਨਾਨਕਾ

ਓੜਿਕ ਸੱਚਿ ਰਹੀ ।।

ਪਰ ਸੱਭ ਤੋਂ ਜ਼ਿਆਦਾ ਅਫ਼ਸੋਸ ਇਸ ਗੱਲ ਦਾ ਹੋਇਆ ਹੈ ਕਿ ਇਸ ਪ੍ਰਬੰਧਕ ਦੇ ਸਪੋਰਟਰਾਂ ਨੇ ਬੱਸ ਅੰਨੇਵਾਹ ਹੀ ਮੱਖੀ ਤੇ ਮੱਖੀ ਮਾਰੀ ਹੈ । ਕਿਸੇ ਇੱਕ ਨੇ ਵੀ ਮੇਰੇ ਲੇਖ ਦੇ ਦੂਸਰੇ ਪੱਖ ਨੂੰ ਨਹੀਂ ਸੋਚਿਆ ਵਿਚਾਰਿਆ। ਜੇ ਕਿਸੇ ਨੇ ਸਹੀ ਵਿਚਾਰ ਦਿੱਤੇ ਹਨ ਤਾਂ ਉਹ ਡਾਕਟਰ ਆਤਮਜੀਤ ਜੀ ,ਸਾਹਿਬ ਸਿੰਘ ਜੀ, ਸੰਤੋਖ ਧਾਲੀਵਾਲ ਜੀ ਨੇ ਹੀ ਦਿੱਤੇ ਹਨ ਤੇ ਉਹਨਾਂ ਦੇ ਵਿਚਾਰਾਂ ਦੀ ਮੈਂ ਕਦਰ ਕਰਦਾ ਹਾਂ ।

ਡਾਕਟਰ ਕਰਨੈਲ ਸ਼ੇਰਗਿੱਲ ਜੀ ਨੇ ਵੀ ਮੇਰੀ ਉਸ ਗੱਲ ਤੇ ਮੋਹਰ ਲਗਾਈ ਹੈ ਜਿਸ ਗੱਲ ਨੂੰ ਮੈਂ ਕਿਹਾ ਹੈ, ਤੇ ਕਹਿਣਾ ਚਾਹਿਆ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤ, ਇਸ ਬਹਿਸ ਤੋਂ ਦੂਰ ਰਹਿਣ ਦੀ ਸੋਚ ਕਰਕੇ ਸੋਸ਼ਲ ਮੀਡੀਆ ਉੱਪਰ ਨਹੀਂ ਆਏ ਤੇ ਕਈਆਂ ਨੇ ਮੈਨੂੰ ਫੋਨ ਕਰਕੇ ਲੇਖ ਨੂੰ ਸਲਾਹਿਆ ਹੈ। ਖੈਰ ਅੱਗੇ ਤੁਰਦਾ ਹਾਂ। ਹੁਣ ਕਿਉਂ ਕਿ ਇਸ ਲੇਖ ਦੇ ਪ੍ਰਤੀਕਰਮ ਵਜੋਂ ਇਸ ਮੁੱਖ ਪ੍ਰਬੰਧਕ ਵੱਲੋਂ ਮੇਰੇ ਖਿਲਾਫ ਇੱਕ ਨਿੱਜੀ ਵਿਰੋਧਤਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਲਈ ਮੈਂ ਹੁਣ ਇਸ ਦਾ ਨਾਂ ਲੈ ਲੈਣਾ ਵੀ ਜ਼ਰੂਰੀ ਸਮਝਦਾ ਹਾਂ ….. ਉਹ ਇੱਕ ਹੀ ਨਾਂ ਹੈ ਜੋ ਕਿ ਆਪਣੇ ਆਪ ਨੂੰ ਇੰਗਲੈਂਡ ਵਿੱਚ ਪੰਜਾਬੀ ਸਾਹਿਤ ਦਾ ਇੱਕ ਬਹੁਤ ਵੱਡਾ ਨਾਇਕ ਸਮਝਣ ਲੱਗ ਪਿਆ ਹੈ …. ਜੋ ਨਵੇਂ ਲੇਖਕ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਦੇ ਦੋ ਸਾਥੀ ਰਾਜਿੰਦਰਜੀਤ ਜੀ ਤੇ ਅਬੀਰ ਬੁਟਰ ਜੀ ਬਹੁਤ ਹੀ ਪਿਆਰੇ ਤੇ ਵਧੀਆ ਨੌਜਵਾਨ ਕਵੀ ਹਨ ਤੇ ਮੈਂ ਇਹਨਾਂ ਦੋਹਾਂ ਦੀ ਦਿਲੋਂ ਕਦਰ ਕਰਦਾ ਹਾਂ।

ਹੁਣ ਮੈਂ ਗੱਲ ਸ਼ੁਰੂ ਤੋਂ ਕਰਦਾ ਹਾਂ। ਇਹ ਲੇਖ ਜਦ ਮੈਂ ਸੰਪਾਦਕ ਦੇਸ ਪ੍ਰਦੇਸ ਨੂੰ ਭੇਜਿਆ ਸੀ ਤਾਂ ਉਨ੍ਹਾਂ ਕਿਹਾ ਕਿ ਜੇ ਮੇਰੇ ਕੋਲ ਲੇਖ ਨਾਲ ਸਬੰਧਤ ਕੁੱਝ ਫੋਟੋਆਂ ਹੋਣ ਤਾਂ ਉਹ ਵੀ ਮੈਂ ਭੇਜ ਦਿਆਂ ਜਿਸ ਨਾਲ ਲੇਖ ਦੀ ਦਿੱਖ ਖੂਬਸੂਰਤ ਹੋ ਜਾਂਦੀ ਹੈ। ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਫੋਟੋਆਂ ਵੀ ਬਹਿਸ ਦਾ ਵਿਸ਼ਾ ਬਣ ਜਾਣਗੀਆਂ। ਦੂਸਰੀ ਇੱਕ ਗੱਲ ਹੋਰ, ਤੁਸੀਂ ਜਦ ਵੀ ਕੋਈ ਲਿਖਤ ਲਿਖਦੇ ਹੋ ਤਾਂ ਉਸ ਨੂੰ ਛਪਣ ਤੋਂ ਪਹਿਲਾਂ ਕਈ ਵਾਰ ਪੜ੍ਹਦੇ ਹੋ ਤੇ ਕਈ ਵਾਰ ਕੁੱਝ ਤਬਦੀਲੀਆਂ ਵੀ ਕਰਨੀਆਂ ਪੈਂਦੀਆਂ ਹਨ। ਮੇਰੇ ਇਸ ਲੇਖ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਇੱਥੇ ਮੈਨੂੰ ਇਸ ਬਾਰੇ ਕੋਈ ਸਫ਼ਾਈ ਦੇਣ ਦੀ ਜ਼ਰੂਰਤ ਨਹੀਂ, ਪਰ ਕਿਉਂਕਿ ਇਸ ਟਿੱਪਣੀ ਲਈ ਹੀ ਕੁੱਝ ਲੋਕਾਂ ਵੱਲੋਂ ਇਲਜ਼ਾਮ ਲਾਇਆ ਗਿਆ ਹੈ, ਇਸ ਲਈ ਇੱਥੇ ਮੈਂ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ।

ਇਹ ਜੋ ਛਪਿਆ ਹੈ ,

“ ਅਦਬੀ ਮੇਲੇ ਦੇ ਨਾਂ ‘ਤੇ ਦਸ ਪੰਦਰਾਂ ਕਵੀਆਂ, ਕਵਿੱਤਰੀਆਂ ਨੂੰ ਬੁਲਾ ਕੇ ਟੂਰਿਸਟ ਗਰੁੱਪ ਬਣਾ ਲਿਆ ਜਾਂਦਾ ਹੈ । ਫਿਰ ਇੱਕ ਦੇ ਹੱਥ ਵਿੱਚ ਬੈਨਰ ਫੜਾ ਕੇ ਜਿਸਨੂੰ ਪੰਜਾਬੀ ਪੜ੍ਹਨੀ ਤੇ ਤੇ ਬੋਲਣੀ ਵੀ ਨਹੀਂ ਆਉਂਦੀ, ਮੇਲੇ ਦਾ ਬੈਨਰ ਫੜਾ ਕੇ ਲੰਡਨ ਦੇ ਟੂਰਿਸਟ ਅਸਥਾਨਾਂ ਦੀ ਸੈਰ ਕਰਵਾਈ ਜਾਂਦੀ ਹੈ । “

….ਅਤੇ ਜੋ ਮੈਂ ਸੋਧ ਕੇ ਲਿਖਿਆ ਸੀ , ਉਹ ਇਹ ਸੀ …

“ ਅਦਬੀ ਮੇਲੇ ਦੇ ਨਾਂ ‘ਤੇ ਦਸ ਪੰਦਰਾਂ ਕਵੀਆਂ, ਕਵਿੱਤਰੀਆਂ ਨੂੰ ਬੁਲਾ ਕੇ ਟੂਰਿਸਟ ਗਰੁੱਪ ਬਣਾ ਲਿਆ ਜਾਂਦਾ ਹੈ । ਫਿਰ ਇੱਕ ਦੇ ਹੱਥ ਵਿੱਚ ਬੈਨਰ ਫੜਾ ਕੇ ਲੰਡਨ ਦੇ ਟੂਰਿਸਟ ਅਸਥਾਨਾਂ ਦੀ ਸੈਰ ਕਰਵਾਈ ਜਾਂਦੀ ਹੈ “ ।

ਪਰ ਕਿਉਂਕਿ ਸੰਪਾਦਕ ਲਈ ਕਿਸੇ ਵੀ ਪਰਚੇ ਦੀ ਪ੍ਰਿੰਟ ਵਿੱਚ ਜਾਣ ਲਈ ਸਮੇਂ ਦੀ ਬਹੁਤ ਮਜਬੂਰੀ ਹੁੰਦੀ ਹੈ, ਇਸ ਲਈ ਪਹਿਲੇ ਵਾਲਾ ਹੀ ਛਪ ਗਿਆ । ਪਰ ਮੇਰੀ ਇਸ ਸਬੰਧੀ ਇਹ ਕੋਈ ਸਫ਼ਾਈ ਨਹੀਂ ਹੈ , ਤੇ ਜੋ ਛਪਿਆ ਹੈ ਉਸ ਲਈ ਮੈਂ ਜੁੰਮੇਂਵਾਰ ਹਾਂ । ਇਹ ਤਾਂ ਇਸ ਲਈ ਲਿਖਣਾ ਪਿਆ ਹੈ ਕਿ ਇਹ ਹੀ ਅਸਲ ਵਿੱਚ ਵਾਪਰਿਆ ਹੈ ।ਪਰ ਇਨ੍ਹਾਂ ਸਤਰਾਂ ਨੂੰ ਲੈ ਕੇ ਜੋ ਮੇਰੇ ਉੱਪਰ ਦੂਸ਼ਣਬਾਜ਼ੀ ਤੇ ਚਿੱਕੜਬਾਜ਼ੀ ਹੋਈ ਹੈ ਉਹ ਸਰਾਸਰ ਗਲਤ ਤੇ ਬੇ-ਬੁਨਿਆਦ ਹੈ ।

ਮੇਰੇ ਉੱਪਰ ਇਲਜ਼ਾਮ ਲਾਉਂਦਿਆਂ , ਸੱਭ ਤੋਂ ਪਹਿਲਾਂ ਨਵੇਂ ਲੇਖਕ ਜੀ ਕਹਿੰਦੇ ਹਨ , “ written by so called Panjabi writer Gurcharan Sagoo” …ਹਾਂ ਮੈਂ ਮੰਨਦਾ ਹਾਂ ਕਿ ਮੈਂ ਪੰਜਾਬੀ ਦਾ ‘ ਸੋ ਕਾਲਡ ‘ ਲੇਖਕ ਹਾਂ ਤੇ ਉਹ ਬਹੁਤ ਵੱਡੇ ਵਿਦਵਾਨ ਲੇਖਕ ਹਨ , ਜਿਹਨਾਂ ਆਪਣੀ 61 ਸਾਲ ਉਮਰ ਵਿੱਚ ਗੱਜਲਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ਹਨ ਤੇ ਪਿਛਲੇ ਸੱਤ ਸਾਲਾਂ ਵਿੱਚ ਕੋਈ ਕਿਤਾਬ ਨਹੀਂ ਆਈ । ਪਰ ਗੱਲ ਇਹ ਨਹੀਂ, ਗੱਲ ਤਾਂ ਇਹ ਹੈ ਕਿ ਮੇਰੇ ਖਿਲਾਫ ਉਨ੍ਹਾਂ ਦੀ ਕਿੰਨੀ ਨਿੱਜੀ ਨਫ਼ਰਤ ਭਰੀ ਹੋਈ ਹੈ…ਜਿਸ ਬਾਰੇ ਮੈਂ ਸਮਝ ਨਹੀਂ ਸਕਦਾ ।

ਹੁਣ ਇੱਥੇ ਇਹ ਗੱਲ ਵੀ ਕਲੀਅਰ ਕਰ ਦੇਵਾਂ ਕਿ ਪਿਛਲੇ ਸਾਲ ਮੇਰੇ ਵੱਲੋਂ ਫੰਡ ਦੇਣ ਵੇਲੇ ਮੈਂ ਇੰਗਲੈਂਡ ਵਿੱਚ ਇੱਕ ਨਾਮਵਰ ਪੰਜਾਬੀ ਸਾਹਿਤਕਾਰ ਸੀ , ਪ੍ਰਬੰਧਕਾਂ ਵਿੱਚ ਵੀ ਮੈਂ ਸ਼ਾਮਲ ਸੀ ਤੇ ਮੇਰੀ ਫੋਟੋ ਵੀ ਲਾਈ ਗਈ ਸੀ । ਪਰ ਇਸ ਵਾਰ ਕੀ ਪੈਸੇ ਨਾ ਮਿਲਣ ਤੇ ਮੈਂ ਇੱਕ ਨਾਮਵਰ ਲੇਖਕ ਤੋਂ ‘ ਸੋ ਕਾਲਡ ਪੰਜਾਬੀ ਲੇਖਕ ‘ ਬਣ ਗਿਆ ? ਸਾਡੇ ਹੀ ਘਰ ਵਿੱਚ ਤੁਹਾਡੀ ਸਾਹਿਤ ਸਭਾ ਵੱਲੋਂ ਮੈਨੂੰ ਸਨਮਾਨਿਤ ਕਰਕੇ ਮੇਰੀ ਕਿਤਾਬ ਬਾਰੇ ਪ੍ਰਚੇ ਪੜ੍ਹੇ ਗਏ ਸਨ।ਇਹ ਸਮਾਰੋਹ ਇੱਕ ਯਾਦਗਾਰੀ ਸੀ ,ਜਿਸ ਵਿੱਚ ਤੁਹਾਡੇ ‘ ਸੋ ਕਾਲਡ ਮੇਲੇ ‘ ਨਾਲੋਂ ਗਿਣਤੀ ਜ਼ਿਆਦਾ ਸੀ ਤੇ ਉਸ ਵਿੱਚ ਲੰਡਨ ਤੋਂ ਇਲਾਵਾ ਮਿੱਡਲੈਂਡ ਦੇ ਜਾਣੇ ਪਛਾਣੇ ਸਾਹਿਤਕਾਰ ਵੀ ਸ਼ਾਮਲ ਹੋਏ ਸਨ । ਉਸ ਵਿੱਚ ਮੇਰੇ ਨਾਵਲਾਂ ਤੇ ਕਿਰਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਹੁਣ ਮੈਂ ‘ਸੋ ਕਾਲਡ ਅਸਿਹਤਕਾਰ ਬਣ ਗਿਆ ‘ ? ਜੇ ਇਸ ਵਿੱਚ ਕੋਈ ਗਲਤ ਬਿਆਨੀ ਹੋਵੇ ਤਾਂ ਦੱਸ ਦੇਣਾ ।ਜਦ ਮੈਂ ਇਸ ਮਹਾਨ ਨਾਇਕ ਲਈ ‘ ਸੋ ਕਾਲਡ ਅਸਿਹਤਕਾਰ ‘ ਬਣ ਗਿਆ ਤਾਂ ਫਿਰ ਫੋਟੋ ਤਾਂ ਪਾਟਣੀ ਹੀ ਸੀ । ਪਰ ਇੱਕ ਸਤਿਕਾਰਤ ਪੰਜਾਬੀ ਲੇਖਕ ਤੋਂ ‘ ਇੱਕ ਅਖੌਤੀ ਪੰਜਾਬੀ ਲੇਖਕ ਕਿਵੇਂ ਬਣ ਗਿਆ ? ਇਹ ਗੱਲਾਂ ਮੇਰੇ ਲਈ ਬਹੁਤ ਛੋਟੀਆਂ ਹਨ ਅਤੇ ਇਹਨਾਂ ਦਾ ਇੱਥੇ ਜ਼ਿਕਰ ਕਰਨਾ ਵੀ ਜ਼ਰੂਰੀ ਨਹੀਂ ਸੀ ਸਮਝਦਾ । ਪਰ ਇਸ ਸਬੰਧੀ ਕਿਉਂ ਕਿ ਕੁੱਝ ਸਵਾਲ ਉਠਾਏ ਗਏ ਹਨ , ਸਿਰਫ ਇਸ ਲਈ ਹੀ ਮੈਂ ਇਹ ਲਿਖ ਰਿਹਾ ਹਾਂ । ਵਰਨਾ ਇਹ ਲਿਖਣ ਵੇਲੇ ਵੀ ਮੈਂ ਅਰਾਮਦਾਇਕ ਨਹੀਂ ਹੋ ਰਿਹਾ ।

6 ਫ਼ਰਵਰੀ ਨੂੰ ਨਵੇਂ ਲੇਖਕ ਜੀ ਦਾ ਮੈਂਨੂੰ ਵਟਸਅੱਪ ਆਉਂਦਾ ਹੈ ਤੇ ਉਹ ਲਿਖਦੇ ਨੇ , “ ਸੱਗੂ ਸਾਹਿਬ ਸਤਿ ਸ੍ਰੀ ਅਕਾਲ , ਅਦਬੀ ਮੇਲੇ ਦੇ ਗਰੁੱਪ ਵਿੱਚ ਤੁਹਾਨੂੰ ਸ਼ਾਮਲ ਕਰ ਲਈਏ ? ਦੱਸਣਾ ਜੀ “।

ਮੇਰਾ ਕਿਉਂ ਕਿ ਉਹਨੀਂ ਦਿਨੀਂ ਅਮਰੀਕਾ ਜਾਣ ਦਾ ਪ੍ਰੋਗਰਾਮ ਬਣ ਰਿਹਾ ਸੀ , ਇਸ ਲਈ ਮੈਂ ਜਵਾਬ ਵਿੱਚ ਲਿਖਦਾ ਹਾਂ, “ਹੋ ਸਕਦਾ ਹੈ ਉਹਨਾਂ ਦਿਨੀ ਅਸੀਂ ਸਫ਼ਰ ਵਿੱਚ ਹੋਈਏ , ਇਸ ਲਈ ਮੇਰਾ ਆਉਣਾ ਮੁਸ਼ਕਲ ਹੋਵੇਗਾ ਪਰ ਮੇਰੀਆਂ ਸ਼ੁੱਭ ਇਸ਼ਾਵਾਂ ਹਮੇਸ਼ਾਂ ਤੁਹਾਡੇ ਨਾਲ ਹਨ ।” ਜਵਾਬ ਆਉਂਦਾ ਹੈ , ਬਹੁਤ ਧੰਨਵਾਦ ਸੱਗੂ ਸਾਹਿਬ । ਮੈਂਨੂੰ ਇਹ ਪਤਾ ਸੀ ਕਿ ਜੇ ਮੈਂ ਸ਼ਾਮਲ ਹੁੰਦਾ ਹਾਂ ਤਾਂ ਕੀਮਤ ਵੀ ਦੇਣੀ ਪੈਣੀ ਸੀ ਤੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਕਰਕੇ ਨਾਂਹ ਕਰ ਦਿੱਤੀ ਸੀ ।

ਜੂਨ ਵਿੱਚ ਸਾਡੇ ਬਾਹਰ ਜਾਣ ਦਾ ਜਦ ਪ੍ਰੋਗਰਾਮ ਕੈਂਸਲ ਹੋ ਗਿਆ ਤਾਂ ਮੈਂ ਪਹਿਲੀ ਜੁਲਾਈ ਨੂੰ ਮੈਂ ਕੁੱਝ ਦੋਸਤਾਂ ਨੂੰ ਮਿਲਣ ਖਾਤਰ ਨਵੇਂ ਲੇਖਕ ਜੀ ਨੂੰ ਵਟਸਅੱਪ ਮੈਸਿਜ ਭੇਜਦਾ ਹਾਂ,” ਸ਼ੇਖਰ ਜੀ , ਸਾਡਾ ਬਾਹਰ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਹੈ ਤੇ ਹੁਣ ਇੱਥੇ ਹੀ ਹਾਂ, ਅਦਬੀ ਮੇਲੇ ਵਿੱਚ ਜ਼ਰੂਰ ਸ਼ਾਮਲ ਹੋਵਾਂਗਾ , ਕੁੱਝ ਦੋਸਤ ਵੀ ਆ ਰਹੇ ਹਨ … ਤੁਹਾਡੀਆਂ ਮੁਹੱਬਤਾਂ ਇਸੇ ਤਰ੍ਹਾਂ ਬਣੀਆਂ ਰਹਿਣ । “ ਮੈਸਿਜ ਵੇਖਣ ਬਾਅਦ ਵੀ ਜਦ ਮੈਂਨੂੰ ਇਸ ਦਾ ਕੋਈ ਜਵਾਬ ਨਹੀਂ ਆਉਂਦਾ ਤਾਂ ਦੋ ਦਿਨ ਤਿੰਨ ਬਾਅਦ ਮੈਂ ਫਿਰ ਯਾਦ ਦਿਵਾਉਂਦਾ ਹਾਂ । ਦੋ ਹਫਤੇ ਵਿੱਚ ਸ਼ਾਇਦ ਤੀਸਰੀ ਵਾਰ ਵੀ। ਪਰ ਜਦ ਉਨ੍ਹਾਂ ਵੱਲੋਂ ਫਿਰ ਵੀ ਕੋਈ ਜਵਾਬ ਨਾ ਆਇਆ ਤਾਂ ਇਹੋ ਜਿਹੀ ਹਾਲਤ ਵਿੱਚ ਨਾ ਜਾਣ ਦਾ ਫੈਸਲਾ ਕਰ ਲਿਆ । ਜੇ ਇਹੋ ਜਿਹੇ ਸੰਮੇਲਨ ਵਿੱਚ ਤੁਹਾਡੇ ਨਾਲ ਇਹ ਹੀ ਵਰਤਾਰਾ ਹੋਣਾ ਹੈ ਤਾਂ ਫਿਰ ਜਾਣਾ ਹੀ ਉੱਥੇ ਕਿਉਂ। ਇਹ ਵਰਤਾਰਾ ਮੈਂ ਬਾਅਦ ਵਿੱਚ ਜਦ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਵਰਿੰਦਰ ਸ਼ਰਮਾ ਜੀ ਤੇ ਦੂਸਰਿਆਂ ਨਾਲ ਵੀ ਹੁੰਦਾ ਵੇਖ ਲਿਆ ਤਾਂ ਸੋਚਿਆ ਕਿ ਮੇਰਾ ਫੈਸਲਾ ਬਿਲਕੁਲ ਠੀਕ ਹੀ ਸੀ । ਇਸ ਤੋਂ ਬਾਅਦ ਵੇਖੋ ਨਵੇਂ ਲੇਖਕ ਸਾਹਿਬ ਕਿਵੇਂ ਬਦਲਦੇ ਹਨ ਤੇ ਮੈਂ ਉਸ ਦੀਆਂ ਨਜ਼ਰਾਂ ਵਿੱਚ ਇੱਕ ਅਖੌਤੀ ਪੰਜਾਬੀ ਲੇਖਕ ਬਣ ਗਿਆ….

“ ਇਸ ਤੋਂ ਬਾਅਦ ਇਹ ਹੀ ਨਵੇਂ ਲੇਖਕ ਜੀ ਮੇਰੀ ਔਕਾਤ ਬਾਰੇ ਸੋਸ਼ਲ ਮੀਡੀਆ ਉੱਪਰ ਕਿੰਨੀ ਹੋਸ਼ੀ ਕਾਮੈਂਟ ਕਰਦੇ ਹਨ ,

“ ਅਸੀਂ ਜੋ ਚੁੱਪ ਹੈ ਬਖਸ਼ੀ

ਉਹੋ ਖ਼ੈਰਾਤ ਹੈ ਤੇਰੀ

ਵਿਖਾ ਸਕਦੇ ਹਾਂ ਜਦ ਚਾਹੀਏ

ਕਿ ਕੀ ਔਕਾਤ ਹੈ ਤੇਰੀ “

(ਨਵੇਂ ਲੇਖਕ ਸਾਹਿਬ)

….ਸੋ ਜੋ ਮੇਰੀ ਔਕਾਤ ਹੈ ਨਵੇਂ ਲੇਖਕ ਜੀ , ਉਸ ਬਾਰੇ ਦੱਸਣ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਪਰ ਤੁਹਾਡੀ ਔਕਾਤ ਬਾਰੇ ਇੱਥੇ ਜ਼ਰੂਰ ਪਤਾ ਲੱਗ ਗਿਆ ਹੈ । ਆਪਣੇ ਸੀਨੀਅਰ ਨੂੰ ਕਿਵੇਂ ਜ਼ਾਤੀ ਤੌਰ ਤੇ ਬੇਇਜ਼ਤ ਕਰਨਾ ਹੈ , ਇਹ ਤੁਸੀ ਆਪਣਾ ਅਸਲੀ ਰੂਪ ਵਿਖਾ ਦਿੱਤਾ ਹੈ । ਕਿਸੇ ਵੀ ਲੇਖਕ ਦੀਆਂ ਲੇਖਣੀਆਂ ਬਾਰੇ ਲੱਖ ਟਿੱਪਣੀਆਂ ਕਰੋ ਪਰ ਉਸ ਦੀ ਕੀ ਔਕਾਤ ਹੈ , ਇਸ ਤਰ੍ਹਾਂ ਦੇ ਸ਼ਬਦ ਲਿਖਣੇ ਬਹੁਤ ਨਿੰਦਣਯੋਗ ਹਨ।

ਇਹ ਹੀ ਅਕਲਾਂ ਵਾਲੇ ਨਵੇਂ ਲੇਖਕ ਫਿਰ ਅੱਗੇ ਜਾ ਕੇ ਲਿਖਦੇ ਹਨ,

“ ਆਤਮ ਵਿਸ਼ਵਾਸ ਦਾ ਪਤਨ ਹੰਢਾ ਰਹੇ ਲੋਕ ਏਦਾਂ ਦੇ ਊਟਪਟਾਂਗ ਲਿਖ ਕੇ ਆਪਣੀ ਬੇਅਕਲੀ ਦਾ ਮਜ਼ਾਹਰਾ ਕਰਦੇ ਹਨ । ‘ ਮੈਂ ਮੈਂ ‘ ਤੋਂ ਚੱਲ ਕੇ ਨਸਲਵਾਦ ਤੱਕ ਪਹੁੰਚਦਿਆਂ ਦਮ ਤੋੜਦੀ ਸੱਗੂ ਦੀ ਅਲਿਖਤ ਦੀ ਅਸੀਂ ਨਿਖੇਧੀ ਕਰਦੇ ਹਾਂ “ ਠੀਕ ਹੈ ਬਈ ਸਾਰੀ ਅਕਲ ਤਾਂ ਤੁਹਾਡੇ ਹਿੱਸੇ ਹੀ ਆਈ ਹੈ , ਅਸੀਂ ਤਾਂ ਬਈ ਕਿਰਤੀ ਬੰਦੇ ਹਾਂ ।

ਹੁਣ ਮੈਂ ਬਹੁਤ ਹੀ ਪਿਆਰੀ ਸ਼ਖਸੀਅਤ ਛੋਟੀ ਭੈਣ ਕੌਰ ਹਾਰਫੋਰਡ ਦੀ ਪੋਸਟ ਵੱਲ ਆਉਂਦਾ ਹਾਂ…ਉਸ ਨੇ ਆਪਣੀ ਪੋਸਟ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਸ਼ੁਰੂ ਕੀਤੀ ਤੇ ਫਿਰ ਆਇਸਤਾ ਆਇਸਤਾ ਬਹੁਤ ਹੀ ਦੂਸ਼ਣਬਾਜੀ ਸ਼ਬਦਾਵਲੀ ‘ਤੇ ਆ ਗਈ । ਇਸ ਪੋਸਟ ਵਿੱਚ ਜੋ ਕੁੱਝ ਭੈਣ ਨੇ ਲਿਖਿਆ ਹੈ , ਉਹ ਪੋਸਟ ਸਾਰੀ ਦੀ ਸਾਰੀ ਮੇਰੀ ਨਿੱਜੀ ਪਰਸੈਨਿਲਟੀ ਨੂੰ ਵੰਗਾਰਨ ਵਾਲੀ ਹੈ । ਭੈਣ ਜੀ ਇੰਨੇ ਸੋਹਣੇ ਖੋਜ ਭਰੇ ਸ਼ਬਦ ਲਿਖ ਲੈਂਦੇ ਹਨ , ਇਸ ਲਈ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ । ਪਰ ਅੱਜ ਕੱਲ ਨਵੀਂ ਟੈਕਨੌਲੋਜੀ ਦਾ ਜ਼ਮਾਨਾ ਹੈ , ਕੁੱਝ ਵੀ ਹੋ ਸਕਦਾ ਹੈ । ਹਾਂ ਤੇ ਭੈਣ ਜੀ ਲਿਖਦੇ ਹਨ …

“ …ਤੁਸੀਂ ਵੱਖ ਵੱਖ ਧਰਮਾਂ ਤੇ ਫ਼ਿਰਕਿਆਂ ਦੀ ਆਪਸੀ ਸਾਂਝ ਤੇ ਮੁਹੱਬਤ ਦੀ ਬਾਤ ਪਾਉਂਦੇ ਹੋ ਪਰ ਅਫ਼ਸੋਸ ਕਿ ਇਹ ਜ਼ਹਿਰ ਤਾਂ ਤੁਹਾਡੇ ਅੰਦਰੋਂ ਗਿਆ ਹੀ ਨਹੀਂ “

“ ਤੁਹਾਡੇ ਅੰਦਰਲਾ ਰੰਗ , ਨਸਲ, ਧਰਮ ਤੇ ਜਾਤ ਪਾਤ ਦਾ ਕੀੜਾ ਕਿਸ ਕਦਰ ਘਰ ਚੁੱਕਾ ਹੈ “

“ ਭਾਈਚਾਰਕ ਸਾਂਝ ਤੇ ਮੁਹੱਬਤ ਦਾ ਹੋਕਾ ਲਿਖਦੇ ਤੁਸੀਂ ਪਾਕਿਸਤਾਨੀ ਸ਼ਾਇਰਾਂ ਤੇ ਕਵਿੱਤਰੀਆਂ ਦੀ ਪਿੱਠ ‘ਚ ਛੁਰੇ ਮਾਰਦੇ ਆਪਣੀਆਂ ਵਡਿਆਈਆਂ ਦਾ ਗੁਣਗਾਣ ਕਰਦੇ ਰਹੇ “

@ ਮੈਂ ਜਿਸ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਦੀ ਗੱਲ ਕੀਤੀ ਹੈ , ਉਹ ਤਾਹਿਰਾ ਸਰਾ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਦੀ ਜਿੱਤ ਦੇ ਲਾਹੌਰ ਵਿੱਚ ਜਸ਼ਨ ਮਨਾਉਂਦੀ ਹੈ । ਅਤਿਸ਼ਬਾਜ਼ੀ ਚਲਦੀ ਹੈ ।ਭਾਰਤ ਦੇ ਖਿਲਾਫ ਸੋਸ਼ਲ ਮੀਡੀਆ ਉੱਪਰ ਜਿੱਤ ਦੇ ਭੰਗੜਿਆਂ ਦੀਆਂ ਪੋਸਟਾਂ ਪਾਉਂਦੀ ਹੈ । ਉਹ ਇਹਨਾਂ ਜਸ਼ਨਾਂ ਵਿੱਚ ਪਾਕਿਸਤਾਨੀ ਫੌਜ ਦੀ ਜਿੱਤ (?) ਨੂੰ glorify ਕਰਦੀ ਹੈ । ਪਾਕਿਸਤਾਨੀ ਪੰਜਾਬ ਦੇ ਦੂਸਰੇ ਐਕਟਰ ਵੀ ਜਸ਼ਨ ਮਨਾਉਂਦੇ ਹਨ, ਭਾਰਤ ਖ਼ਿਲਾਫ਼ ਜ਼ਹਿਰ ਉਗਲਿਆ ਜਾਂਦਾ ਹੈ । ਜਿਸ ਭਾਰਤ ਦੀਆਂ ਪੰਜਾਬੀ ਫਿਲਮਾਂ ਤੋਂ ਉਹ ਲੱਖਾਂ ਕਮਾਉਂਦੇ ਹਨ । ਉਹਨਾਂ ਦੇ ਇਸ ਜਸ਼ਨਾਂ ਨਾਲ ਭਾਰਤੀ ਪੰਜਾਬ ਦੇ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ , ਕਿਉਂ ਕਿ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਬਾਹਰਲੇ ਦੇਸ਼ਾਂ ਵਿੱਚ ਹੋ ਚੁੱਕੀ ਸੀ । ਉਹਨਾਂ ਦੇ ਇਸ ਐਕਸ਼ਨ ਤੋਂ ਬਾਅਦ ਫਿਲਮਾਂ ਦੀ ਸ਼ੂਟਿੰਗ ਦੁਬਾਰਾ ਕਰਨੀ ਪੈਣੀ ਸੀ । ਇਸ ਲੱਖਾਂ ਕਰੋੜਾਂ ਦੇ ਹੋਏ ਨੁਕਸਾਨ ਨੂੰ ਭੈਣ ਜੀ ਤੁਸੀਂ , ਇਹਨਾਂ ਵੱਲੋਂ ਕੀਤੇ ਗਏ ਨੁਕਸਾਨ ਨੂੰ ਮੇਰੇ ਵੱਲੋਂ ਐਕਟਰਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਦੱਸ ਰਹੇ ਹੋ ? ਪਿੱਠ ਵਿੱਚ ਛੁਰਾ ਤਾਂ ਇਹਨਾਂ ਨੇ ਮਾਰਿਆ ਹੈ, ਨਾ ਕਿ ਮੈਂ । ਇਹ ਹੀ ਤਾਹਿਰਾ ਜਦੋਂ ਕੈਨੇਡਾ ਵਿੱਚ ਪੰਜਾਬੀ ਕਾਨਫਰੰਸ ਵਿੱਚ ਜਾ ਕੇ ਭੰਗੜੇ ਪਾਉਂਦੀ ਹੈ ਤੇ ਅਸੀਂ ਉਸ ਨੂੰ ਮਾਨ ਸਨਮਾਨ ਵੀ ਦਿੰਦੇ ਹਾਂ । ਮੈਂ ਤਾਂ ਇਹ ਕਿਹਾ ਸੀ ਕਿ ਇਹੋ ਜਿਹੇ ਨਾਜ਼ਕ ਸਮੇਂ , ਤੁਹਾਡੇ ਜੋ ਵੀ ਨਿੱਜੀ ਵਿਚਾਰ ਹੋਣ ਸਾਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਚਾਹੀਦਾ ਹੈ , ਨਾ ਕਿ ਇੱਕ ਦੂਸਰੇ ਖਿਲਾਫ ਨਫ਼ਰਤਾਂ ਦਾ ਇਜ਼ਹਾਰ ਕਰਨਾ ਚਾਹੀਦਾ ਹੈ , ਜਿਸ ਨਾਲ ਪੰਜਾਬੀ ਭਾਈਚਾਰੇ ਵਿੱਚ ਸਿਰਫ ਦੂਰੀਆਂ ਹੀ ਵਧਦੀਆਂ ਹਨ । ਮੇਰੇ ਖਿਆਲ ਵਿੱਚ ਭੈਣ ਜੀ ਤੁਸੀਂ ਕਿਸੇ ਵੀ ਟਿੱਪਣੀ ਦੀ ਬੈਕ-ਗਰਾਊਂਡ ਬਾਰੇ ਪੜ੍ਹਿਆ ਹੀ ਨਹੀਂ , ਬੱਸ ਵਿਰੋਧਤਾ ਹੀ ਕੀਤੀ ਤੇ ਸਚਾਈ ਨੂੰ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ….ਤੇ ਮੇਰੇ ਵੱਲੋਂ ਪਿੱਠ ਵਿੱਚ ਛੁਰਾ ਮਾਰਨਾ ਲਿਖ ਦਿੱਤਾ ਹੈ । ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਪਿਛਲੇ ਸਾਲ ਮੇਲੇ ਵਿੱਚ ਜਿੰਨੇ ਵੀ ਮਹਿਮਾਨ ਆਏ ਸਨ , ਉਹਨਾਂ ਵਿੱਚੋਂ ਦੋ ਚਾਰ ਨੂੰ ਛੱਡ ਕੇ ਸਾਰੇ ਹੀ ਸਾਡੇ ਘਰ ਮਹਿਮਾਨ ਬਣੇ ਸਨ ਅਤੇ ਇਹ ਇੱਕ ਯਾਦਗਾਰੀ ਸ਼ਾਮ ਸੀ , ਤੇ ਇਸ ਸੁਹਾਣੀ ਸ਼ਾਮ ਵਿੱਚ ਤਾਹਿਰਾ ਸਰਾ ਵੀ ਆਈ ਸੀ ।

ਹਾਂ ਤੇ ਅੱਗੇ ਚਲਦੇ ਹਾਂ …

ਤੁਸੀਂ ਫਿਰ ਲਿਖਦੇ ਹੋ …“ ….ਨਿੱਜ ਦੀ ਹਉਮੈ, ਹੰਕਾਰ ਤੇ ਈਰਖਾ ਨਾਲ ਲਬਰੇਜ਼ ਤੁਹਾਡਾ ਹਰ ਅੱਖਰ ਪੰਜਾਬੀ ਸਾਹਿਤ ਲਈ ਅਫਸੋਸਜਨਕ ਵਰਤਾਰਾ ਹੈ ।”ਫਿਰ ਪਿਆਰੀ ਛੋਟੀ ਭੈਣ ਕਹਿੰਦੀ ਹੈ , “ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਵਰਗੇ ਲੋਕਾਂ ਦੀ ਤਾਂ ਹੁਣ ਪੰਜਾਬੀ ਸਾਹਿਤ ਜਗਤ ਤੇ ਸਾਹਿਤ ਸਭਾਵਾਂ ਨੂੰ ਬਹੁਤ ਜ਼ਰੂਰਤ ਹੈ ਤਾਂ ਕਿ ਇਹਨਾਂ ਸੰਸਥਾਵਾਂ ਨੂੰ ਨਸਲਵਾਦ , ਰੰਗ ਤੇ ਜਾਤ ਪਾਤ ਤੋਂ ਮੁਕਤ ਕੀਤਾ ਜਾ ਸਕੇ “

ਜਿਹੜੀ ਪਿਆਰੀ ਭੈਣ ਮੈਨੂੰ ਨਸਲਵਾਦੀ ਹੋਣ ਦਾ ਇਲਜ਼ਾਮ ਲਾ ਰਹੀ ਹੈ, ਉਸੇ ਦੀ ਕਲਮ ਵਿੱਚ ਹੁਣ ਵੇਖੋ ਕਿਵੇਂ ਨਫ਼ਰਤ ਭਰੀ ਹੈ…ਮੈਨੂੰ ਕਹਿੰਦੀ ਹੈ…

“ ਹਾਂ ਸੱਚ , ਸਟੇਜ ਤੇ ਕੁਰਸੀ ਤੁਹਾਨੂੰ ਇਉਂ ਰੜਕੀ ਜਿਵੇਂ ਕਿਸੇ ਨੇ ਜਿਊਂਦੇ ਜੀਅ ਤੁਹਾਡਾ ਕਫ਼ਨ ਤੋਹਫੇ ‘ਚ ਤੁਹਾਨੂੰ ਦੇ ਦਿੱਤਾ ਹੋਵੇ ।”

ਮੈਂ ਆਪਣੇ ਲੇਖ ਵਿੱਚ ਸਾਊਥਾਲ ਦੀਆਂ ਬੀਬੀਆਂ ਭੈਣਾਂ ਦੀ ਤਾਰੀਫ਼ ਕਰਦਿਆਂ ਇਹ ਲਿਖਿਆ ਹੈ , “ ਸਾਊਥਾਲ ਦੀਆਂ ਬੀਬੀਆਂ ਦੇ ਇੱਕ ਸਾਹਿਤਕ ਜਥੇ ਨੂੰ ਦਾਦ ਦੇਣੀ ਜ਼ਰੂਰ ਬਣਦੀ ਹੈ ਜੋ ਸਾਹਿਤ ਸਭਾਵਾਂ ਦੇ ਫੰਕਸ਼ਨਾਂ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲੁਆਉਂਦੀਆਂ ਹਨ ਤੇ ਉਸ ਸੰਸਥਾ ਦੇ ਇਕੱਠ ਦੀ ਰੌਣਕ ਨੂੰ ਵਧਾ ਦਿੰਦੀਆਂ ਹਨ “ ਇਹ ਸਾਰੀਆਂ ਬੀਬੀਆਂ ਮੇਰੀ ਤੇ ਮੇਰੀ ਸਾਥਣ ਰਾਣੀ ਦੀਆਂ ਸਿਰਫ ਭੈਣਾਂ ਹੀ ਨਹੀਂ, ਇਹ ਸਾਰੀਆਂ ਤਾਂ ਸਾਡੇ ਪਰਿਵਾਰ ਦਾ ਇੱਕ ਹਿੱਸਾ ਹਨ । ਸਾਨੂੰ ਦੋਨਾਂ ਨੂੰ ਜੋ ਇਜ਼ਤ ਮਾਣ ਇਹ ਦਿੰਦੀਆਂ ਹਨ , ਜਾਂ ਜੋ ਇਹਨਾਂ ਦੀ ਸਾਡੇ ਦੋਨਾਂ ਨਾਲ ਦਿਲੀ ਸਾਂਝ ਹੈ , ਉਸ ਬਾਰੇ ਭੈਣ ਜੀ ਤੁਹਾਡੀ ਜ਼ੀਰੋ ਜਾਣਕਾਰੀ ਹੈ … ਤੇ ਮੇਰੇ ਵੱਲੋਂ ਇਹਨਾਂ ਭੈਣਾਂ ਦੀ ਜੋ ਤਾਰੀਫ਼ ਕੀਤੀ ਗਈ ਹੈ , ਤੁਸੀਂ ਉਸਨੂੰ ‘ ਭੱਦਾ ਮਜ਼ਾਕ ‘ ਕਹਿ ਦਿੱਤਾ ਹੈ ?

…. ਮੇਰੀ ਸਤਿਕਾਰਯੋਗ ਭੈਣ ਜੀ, ਮੈਂ ਇਹ ਗੱਲ ਸਿਰਫ ਤੁਹਾਡੀ ਜਾਣਕਾਰੀ ਲਈ ਹੀ ਨਹੀਂ ਕਹਿ ਰਿਹਾ ਬਲਕਿ ਸੱਭ ਲਈ ਕਹਿੰਦਾ ਹਾਂ , ਕਿ ਜੋ ਇਜ਼ਤ ਤੇ ਮਾਣ ਇਹ ਭੈਣਾਂ ਸਾਨੂੰ ਦੋਹਾਂ ਨੂੰ ਦਿੰਦੀਆਂ ਹਨ , ਸਾਡੀ ਇੱਕ ਆਵਾਜ਼ ‘ਤੇ ਸਾਡੇ ਘਰ ਆ ਕੇ ਸਾਡੀ ਇਜ਼ਤ ਮਾਣ ਵਧਾ ਦਿੰਦੀਆਂ ਹਨ , ਉਸ ਬਾਰੇ ਤੁਹਾਨੂੰ ਬਿਲਕੁਲ ਜਾਣਕਾਰੀ ਨਹੀਂ, ਤੇ ਤੁਸੀਂ ਬੱਸ ਊਲ ਜਲੂਲ ਦੀਆਂ ਤੋਹਮਤਾਂ ਲਾ ਕੇ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ …ਇਹ ਭੈਣਾਂ ਸਾਡੀ ਖੁਸ਼ੀ ਗ਼ਮੀ ਦਾ ਹਿੱਸਾ ਹਨ ਤੇ ਕਿਸੇ ਕਿਸਮ ਦੀ ਵੀ ਲੋੜ ਵੇਲੇ ਮੈਂ ਇਹਨਾਂ ਲਈ ਹਰ ਵਕਤ ਇੱਕ ਵੱਡੇ ਭਰਾ ਵਾਂਗ ਹਾਜ਼ਰ ਹਾਂ … .ਸੋ ਇਸ ਬਾਰੇ ਚੁੱਪ ਹੀ ਕਰੋ । ਇਹ ਸਾਡੀਆਂ ਧੀਆਂ ਭੈਣਾਂ ਕੌਣ ਹਨ , ਮੈਂ ਉਹਨਾਂ ਦਾ ਜ਼ਿਕਰ ਵੀ ਹੁਣ ਕਰ ਹੀ ਦਿੰਦਾ ਹਾਂ । ਇਹ ਧੀਆਂ ਭੈਣਾਂ ਹਨ….

…. ਸੁਹਿਰਦ ਤੇ ਮੇਰੀਆਂ ਬਹੁਤ ਹੀ ਸਤਿਕਾਰ ਯੋਗ ਭੈਣਾਂ , ਕੁਲਵੰਤ ਢਿੱਲੋਂ, ਯਸ਼ ਸਾਥੀ,ਦਵਿੰਦਰ ਕੌਰ ,ਮਨਜੀਤ ਪੱਡਾ , ਰੂਪ ਦਵਿੰਦਰ,ਅਮਰ ਜਯੋਤੀ, ਭਜਨ ਧਾਲੀਵਾਲ , ਕਿੱਟੀ ਬੱਲ ,ਰਾਜਿੰਦਰ ਕੌਰ, ਸ਼ਿਵਦੀਪ ਕੌਰ ਢੇਸੀ, ਭਿੰਦਰ ਜਲਾਲਾਬਾਦੀ, ਗੁਰਮੇਲ ਸੰਘਾ ,ਪ੍ਰਵੀਨ ਜੀ ਤੇ ਸ਼ਗੁਫਤਾ ਗਿੱਮੀ ਜੀ । ਇਹ ਸਿਰਫ਼ ਸਾਡਾ ਸਾਹਿਤਕ ਪਰਿਵਾਰ ਹੀ ਨਹੀਂ ਸਗੋਂ ਸਾਡਾ ਘਰ ਪਰਿਵਾਰ ਹੈ ਤੇ ਸਾਨੂੰ ਦੋਹਾਂ ਨੂੰ ਇਸ ਪਰਿਵਾਰ ਤੇ ਮਾਣ ਹੈ ….ਤੇ ਤੁਸੀਂ ਇਹਨਾਂ ਲਈ ਮੈਨੂੰ ਕੀਤਾ ‘ ਭੱਦਾ ਮਜ਼ਾਕ ‘ ਕਹਿ ਰਹੇ ਹੋ …ਤੇ ਤੁਸੀ ਇਹ ਕਹਿ ਕੇ ਸਾਡੇ ਇਸ ਪਰਿਵਾਰ ਵਿਚਕਾਰ ਨਫ਼ਰਤਾਂ ਦੀ ਦੀਵਾਰ ਖੜੀ ਕਰ ਰਹੇ ਹੋ ਜੋ ਕਿ ਸਰਾਸਰ ਗਲਤ ਹੈ । ਮੈਂ ਤੁਹਾਡੇ ਇਸ ਦੋਸ਼ ਦੀ ਸਖਤ ਲਫਜ਼ਾਂ ਵਿੱਚ ਨਿਖੇਧੀ ਕਰਦਾ ਹਾਂ ।

ਹੁਣ ਮੈਂ ਅੱਗੇ ਤੁਰਦਾ ਹਾਂ ….ਜੋ ਸੱਚ ਹੈ , ਮੈਂ ਉਹ ਹੀ ਕਹਾਂਗਾ ਤੇ ਸੱਚ ਤੋਂ ਸਿਵਾ ਕੁੱਛ ਨਹੀਂ ਕਹਾਂਗਾ…

ਜਿਹਨਾਂ ਸਤਰਾਂ ਬਾਰੇ ਤੁਸੀਂ ਮੇਰੇ ਉੱਪਰ ਜੋ ਦੋਸ਼ ਲਾਏ ਹਨ ,ਉਹ ਬਿਲਕੁਲ ਤੁਹਾਡੇ ਸੁਹਿਰਦ ਮਾਨਯੋਗ ਪਤੀ ਬਾਰੇ ਨਹੀਂ ਸਨ । ਉਹਨਾਂ ਨੂੰ ਜਦ ਵੀ ਮੈਂ ਦੋ ਚਾਰ ਵਾਰ ਤੁਹਾਡੇ ਨਾਲ ਮਿਲਿਆ ਹਾਂ , ਬੜੇ ਹੀ ਮਾਣ ਸਤਿਕਾਰ ਨਾਲ ਮਿਲਿਆ ਹਾਂ । ਪਹਿਲੀ ਵਾਰ ਸ਼ਾਇਦ ਤਿੰਨ ਚਾਰ ਸਾਲ ਪਹਿਲਾਂ ਮਹਿੰਦਰਪਾਲ ਜੀ ਦੇ ਸਲੋਅ ਫ਼ੰਕਸ਼ਨ ਵੇਲੇ ਮਿਲਿਆ ਸਾਂ ਜਦ ਤੁਸੀਂ ਮੇਰੀ ਕਿਤਾਬ ‘ ਵੇਖਿਆ ਸ਼ਹਿਰ ਬੰਬਈ ‘ ਖਰੀਦੀ ਸੀ ਤੇ ਤੁਹਾਡੇ ਸਰਦਾਰ ਜੀ ਨੇ ਆਪਣੀ ਜੇਬ੍ਹ ਵਿੱਚੋਂ ਪੰਜ ਪੌਂਡ ਕੱਢ ਕੇ ਮੈਨੂੰ ਦਿੱਤੇ ਸਨ , ਯਾਦ ਹੈ ਨਾ ? । ਇਸ ਤੋਂ ਬਾਅਦ ਵੀ ਇੱਕ ਦੋ ਵਾਰ ਤੁਹਾਡੇ ਦੋਹਾਂ ਦੇ ਦਰਸ਼ਨ ਹੋਏ ਹਨ ਪਰ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ । ਇਹੋ ਜਿਹੀਆਂ ਸੋਹਣੀਆਂ ਯਾਦਾਂ ਵਾਲੇ ਮਿੱਤਰ ਪਿਆਰਿਆਂ , ਤੁਹਾਡੇ ਸਰਦਾਰ ਜੀ ਬਾਰੇ ਕੋਈ ਵੀ ਗਲਤ ਸ਼ਬਦ ਬੋਲਣਾ ਜਾਂ ਲਿਖਣਾ ਤਾਂ ਕੀ ,ਮੈਂ ਸੋਚ ਵੀ ਨਹੀਂ ਸਕਦਾ । ਮੈਂ ਤੁਹਾਡੀ ਦੋਹਾਂ ਦੀ ਦਿਲੋਂ ਇਜ਼ਤ ਮਾਣ ਕਰਦਾ ਹਾਂ ਤੇ ਕਰਦਾ ਰਹਾਂਗਾ ….

…. ਮੈਂ ਜੋ ਕੁੱਝ ਸ਼ਬਦ ਲਿਖੇ ਹਨ ਉਹ ਤੁਹਾਡੇ ਸਰਦਾਰ ਜੀ ਬਾਰੇ ਬਿਲਕੁਲ ਨਹੀਂ ਲਿਖੇ । ਹੁਣ ਸਵਾਲ ਪੈਦਾ ਹੁੰਦਾ ਹੈ ਫਿਰ ਕਿਉਂ ਲਿਖੇ ? ਇਸ ਦਾ ਜਵਾਬ ਮੈਂ ਉੱਪਰ ਵੀ ਦੇ ਚੁੱਕਿਆ ਹਾਂ ਪਰ ਹੁਣ ਠੀਕ ਤਰ੍ਹਾਂ ਦਸਦਾ ਹਾਂ ।ਜਿਸ ਗਰੁੱਪ ਫੋਟੋ ਬਾਰੇ ਮੈਂ ਜ਼ਿਕਰ ਕੀਤਾ ਹੈ ਉਸ ਗਰੁੱਪ ਵਿੱਚ ਸਿਰਫ ਅੱਠ ਦਸ ਹੀ ਲੋਕ ਸਨ । ਭੰਗੜੇ ਪਾਏ ਜਾ ਰਹੇ ਸਨ, ਅਲਗੋਜ਼ੇ ਵਜਾਏ ਜਾ ਰਹੇ ਸਨ ਤੇ ਝੰਡੇ ਵਾਲਾ ਡੰਡਾ ਤੁਹਾਡੇ ਸਰਦਾਰ ਜੀ ਦੇ ਹੱਥ ਫੜਾ ਦਿੱਤਾ ਗਿਆ ਸੀ । ਝੰਡਾ ਤਾਂ ਵੱਡੇ ਪ੍ਰਬੰਧਕ ਨੂੰ ਫੜਨਾ ਚਾਹੀਦਾ ਸੀ , ਪਰ ਸ਼ਾਇਦ ਝੰਡਾ ਚੁੱਕਣ ਨਾਲ ਉਸ ਦੀ ਸ਼ਾਨ ਵਿੱਚ ਫਰਕ ਪੈ ਜਾਣਾ ਸੀ , ਇਸੇ ਲਈ ਹੀ ਉਸ ਤੁਹਾਡੇ ਸਰਦਾਰ ਜੀ ਦੇ ਹੱਥ ਝੰਡਾ ਫੜਾਇਆ ਤਾਂ ਕਿ ਆਪ ਨੱਚ ਟੱਪ ਸਕਣ । ਮੇਰੇ ਲਿਖਣ ਦਾ ਸਿਰਫ ਤੇ ਸਿਰਫ ਮਤਲਬ ਸੀ ਕਿ ਤੁਹਾਡੇ ਸਰਦਾਰ ਜੀ ਨੂੰ ਵਰਤਿਆ ਗਿਆ ਹੈ , ਜਿਸ ਸ਼ਰੀਫ ਇਨਸਾਨ ਨੂੰ ਪੰਜਾਬੀਆਂ ਦੀਆਂ ਕਈ ਫ਼ਿਤਰਤਾਂ ਬਾਰੇ ,ਸਾਹਿਤ ਤੇ ਬੋਲੀ ਦੀ ਏਨੀ ਜ਼ਿਆਦਾ ਜਾਣਕਾਰੀ ਨਹੀਂ ਸੀ । ਪਰ ਇੱਥੇ ਬੋਲੀ ਆਉਣੀ ਜਾਂ ਨਾ ਆਉਣੀ ਦੀ ਗੱਲ ਨਹੀਂ ਸੀ , ਗੱਲ ਤਾਂ ਵਰਤਾਰਾ ਕਰਨ ਦੀ ਸੀ । ਪਰ ਮੇਰੇ ਇਹਨਾਂ ਸ਼ਬਦਾਂ ਨੂੰ ਨਸਲਵਾਦੀ ਸੋਚ ਦੇ ਕੇ ਲਿਖਿਆ ਗਿਆ ਹੈ ਜੋ ਕਿ ਸਰਾਸਰ ਗਲਤ ਹੈ । ਨਸਲਵਾਦੀ ਉਹ ਹੁੰਦਾ ਹੈ ਜੋ ਗੋਰੇ ਕਾਲੇ ਦੇ ਭੇਦ ਦੀ ਸੋਚ ਰੱਖਦਾ ਹੋਵੇ । ਗੋਰੇ,ਕਾਲੇ ਤੇ ਭੂਰੇ ਰੰਗਾਂ ਦੇ ਲੋਕਾਂ ਵਿਚਕਾਰ ਨਫ਼ਰਤ ਫੈਲਾਉਣ ਦਾ ਕੰਮ ਕਰਦਾ ਹੋਵੇ ।ਸਾਡੇ ਇਸ ਬਰਤਾਨੀਆਂ ਦੇਸ ਵਿੱਚ ਨਸਲੀ ਭੇਦ ਬਾਰੇ ਇੱਕ ਕਾਨੂੰਨ ਹੈ ਤੇ ਇਸ ਕਾਨੂੰਨ ਦੀ ਉਲੰਘਨਾ ਕਰਨ ਵਾਲੇ ਲਈ ਸਖ਼ਤ ਸਜ਼ਾ ਹੈ । ਸੱਭ ਤੋਂ ਜ਼ਿਆਦਾ ਨਸਲੀ ਭੇਦ ਭਾਵ ਤਾਂ ਸਾਡੇ ਭਾਰਤੀ origion ਦੇ ਲੋਕਾਂ ਤੇ ਪੰਜਾਬੀਆਂ ਵਿੱਚ ਹੈ । ਜ਼ਰਾ ਪਿਛੋਕੜ ਵੱਲ ਧਿਆਨ ਮਾਰੋ , ਜਿੱਥੇ ਸ਼ੂਦਰ ਨੂੰ ਬ੍ਰਾਹਮਣਾਂ ਦੀ ਜੁੱਤੀ ਤੱਕ ਬੋਲਿਆ ਗਿਆ ਹੈ । ਇਹ ਮੇਰੇ ਵੇਖਣ ਦੀਆਂ ਗੱਲਾਂ ਹਨ ਕਿ ਕੱਲ ਤੱਕ ਸਾਡੇ ਘਰਾਂ ਵਿੱਚ ਸਤਿਕਾਰ ਯੋਗ ਫਿਰਕਿਆਂ ,ਕਿਸੇ ਬਾਲਮੀਕ ਜਾਂ ਰਵਿਦਾਸ ਭਾਈਚਾਰੇ ਵੱਲੋਂ ਤੁਹਾਡੇ ਘਰ ਵਿੱਚ ਜੇ ਕਿਸੇ ਬਰਤਨ ਨੂੰ ਹੱਥ ਲੱਗ ਜਾਂਦਾ ਸੀ ਤਾਂ ਉਸ ਨੂੰ ਭਿੱਟਿਆ ਜਾਣਾ ਸਮਝਿਆ ਜਾਂਦਾ ਸੀ । ਸਾਡੇ ਚੁੱਲ੍ਹੇ ਚੌਂਕਿਆਂ ਉੱਪਰ ਉਹਨਾਂ ਨੂੰ ਚੜ੍ਹ ਜਾਣ ਦੀ ਵੀ ਮਨਾਹੀ ਸੀ ,ਤੇ ਕਈ ਵਾਰ ਆ ਜਾਣ ਕਰਕੇ ਪੋਚਾ ਫੇਰ ਕੇ ਸ਼ੁੱਧ ਕੀਤਾ ਜਾਂਦਾ ਸੀ । ਪਰ ਅੱਜ ਤੁਸੀਂ ਇਹ ਨਾਂ ਵੀ ਨਹੀਂ ਲੈ ਸਕਦੇ। ਹੁਣ ਇਹਨਾਂ ਹੀ ਸਤਿਕਾਰਯੋਗ ਫ਼ਿਰਕਿਆਂ ਨੂੰ ‘ ਐੱਸ ਸੀ ਭਾਈਚਾਰੇ ‘ ਦਾ ਨਾਂ ਦੇ ਦਿੱਤਾ ਗਿਆ ਹੈ , ਤੇ ਇਸੇ ਫਿਰਕੇ ਨੂੰ ਪਹਿਲਾਂ ਮਹਾਤਮਾਂ ਗਾਂਧੀ ਨੇ ‘ ਹਰੀਜਨ’ ਦਾ ਨਾਂ ਦੇ ਦਿੱਤਾ ਸੀ ।ਹਾਂ ਪਿੱਛੇ ਦੇਸ਼ ਦੀ ਤਾਂ ਗੱਲ ਛੱਡੋ , ਸਾਡੇ ਬਰਤਾਨੀਆਂ ਵਿੱਚ ਜੇ ਤੁਹਾਡੇ ਗੁਆਂਢ ਕੋਈ ਅਫਰੀਕਨ origin ਦਾ ਜਾਂ ਕਿਸੇ ਇੱਕ ਦੂਸਰੇ ਧਰਮ ਦਾ ਘਰ ਲੈ ਲੈਂਦਾ ਹੈ ਤਾਂ ਸਾਡੇ ਮੂੰਹ ਉਦਾਸ ਹੋ ਜਾਂਦੇ ਹਨ । ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਇਹਨਾਂ ਫ਼ਿਰਕਿਆਂ ਤੋਂ ਦੂਰ ਰਹਿਣ ਲਈ ਹਮੇਸ਼ਾਂ ਮੱਤਾਂ ਦਿੰਦੇ ਰਹਿੰਦੇ ਹਾਂ ….” ਬੱਸ ਤੁਸੀਂ ਇਹਨਾਂ ਦੋ ਫਿਰਕਿਆਂ ਕੋਲੋਂ ਦੂਰ ਰਿਹੋ , ਬਾਕੀ ਭਾਵੇਂ ਕਿਸੇ ਨਾਲ ਵੀ ਵਿਆਹ ਕਰਵਾ ਲੈਣਾ “ ਕੀ ਇਹ ਸੱਚ ਨਹੀਂ? ਇਸ ਨੂੰ ਕਹਿੰਦੇ ਹਨ ਨਸਲੀ ਨਫ਼ਰਤ, ਪਰ ਜੋ ਕਿਸੇ ਦੇ ਮੋਢੇ ਤੇ ਦੋਨਾਲੀ ਰੱਖ ਕੇ ਚਲਾਉਂਦਾ ਹੈ, ਉਹ ਬਿਲਕੁਲ ਠੀਕ ਕਰ ਰਿਹਾ ਹੈ ਤੇ ਤੁਸੀਂ ਉਸ ਦੀ ਦੋਨਾਲੀ ਨੂੰ ਸਮਝ ਹੀ ਨਹੀਂ ਸਕੇ । ਤੁਹਾਡੀ ਜਾਣਕਾਰੀ ਲਈ , ਮੈਂ ਫਿਰ ਇੱਥੇ ਦੱਸਦਾ ਹਾਂ ਕਿ ਮੈਂ ਹਿਊਮਨ ਰਾਈਟਸ ਦੇ ਪ੍ਰੋਗਰਾਮਾਂ ਵਿੱਚ ਲਗਾਤਾਰ ਜਾਂਦਾ ਹਾਂ , ਜਿੱਥੇ ਨਸਲੀ ਭੇਦ ਭਾਵ ਬਾਰੇ ਸਪੀਚਾਂ ਕੀਤੀਆਂ ਜਾਂਦੀਆਂ ਹਨ । ਇਨਸਾਨੀਅਤ ਦਾ ਸੰਦੇਸ਼ ਦਿਤਾ ਜਾਂਦਾ ਹੈ । ਰੰਗ , ਨਸਲ ਦੇ ਭੇਦ ਭਾਵ ਨੂੰ ਖੰਡਨ ਕੀਤਾ ਜਾਂਦਾ ਹੈ ਤੇ ਤੁਸੀਂ ਮੈਨੂੰ ਨਸਲਵਾਦੀ ਹੋਣ ਦਾ ਦੋਸ਼ ਦੇ ਦਿੱਤਾ ਹੈ । ਮੈਨੂੰ ਖੁਸ਼ੀ ਹੋਵੇਗੀ ਕਿ ਅਗਲੀ ਵਾਰ ਇਸ ਹਿਊਮਨ ਰਾਈਸ ਦੀ ਮੀਟਿੰਗ ਵਿੱਚ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂ ਤੇ ਉੱਥੇ ਤੁਸੀਂ ਆਪ ਹੀ ਸੱਭ ਕੁੱਝ ਵੇਖ ਲੈਣਾ ।

….ਪਰ ਇਸ ਵੇਲੇ ਕਿਉਂਕਿ ਮੇਰੇ ਲਿਖੇ ਸ਼ਬਦਾਂ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੈ । ਇਸ ਲਈ ਮੈਂ ਆਪਣੇ ਇਹ ਸ਼ਬਦ ਵਾਪਸ ਲੈਂਦਾ ਹਾਂ ਤੇ ਭੈਣ ਜੀ , ਮੈਂ ਤੁਹਾਡੇ ਕੋਲ਼ੋਂ ਤੇ ਤੁਹਾਡੇ ਸਰਦਾਰ ਜੀ ਕੋਲੋਂ ਇਸ ਲਈ ਮੁਆਫੀ ਮੰਗਦਾ ਹਾਂ….

….. ਹਾਂ ਇੱਕ ਵਾਰ ਫਿਰ ਮੇਰੇ ਇਹਨਾਂ ਸ਼ਬਦਾਂ ਨਾਲ ( ਭਾਵੇਂ ਮੇਰੀ ਇਹ ਸੋਚ ਕਦਾਚਿੱਤ ਨਹੀਂ ਹੈ ) ਜਿਸ ਕਿਸੇ ਦੂਸਰੇ ਨੂੰ ਵੀ ਦੁੱਖ ਪਹੁੰਚਿਆ ਹੋਵੇ ਤਾਂ ਉਹਨਾਂ ਸਾਰਿਆਂ ਕੋਲੋਂ ਵੀ ਮੈਂ ਮੁਆਫ਼ੀ ਮੰਗਦਾ ਹਾਂ ਤੇ ਆਸ ਕਰਦਾ ਹਾਂ ਕਿ ਅੱਗੇ ਤੋਂ ਇਸ ਬਾਰੇ ਕੋਈ ਹੋਰ ਚਰਚਾ ਨਾ ਛੇੜੀ ਜਾਵੇ ।

ਦੋਸਤੋ ਇਸ ਦੂਸ਼ਣਬਾਜ਼ੀ ਬਾਰੇ ਬੜੇ ਹੀ ਘਿਨਾਉਣੇ ਸ਼ਬਦ ਮੇਰੇ ਲਈ ਵਰਤੇ ਗਏ ਹਨ । ਹੁਣ ਤੁਹਾਡੀ ਪਾਠਕਾਂ ਦੀ ਅਦਾਲਤ ਵਿੱਚ ਇਹਨਾਂ ਲਿਖਤਾਂ ਨੂੰ ਤੁਹਾਡੇ ਸਾਹਮਣੇ ਲਿਆਉਂਦਾ ਹਾਂ । ਹੁਣ ਤੁਸੀਂ ਇੱਕ ਪਾਸੜ ਨਾ ਹੋ ਕੇ, ਆਪਣੇ ਵਿਚਾਰ ਜ਼ਰੂਰ ਦੱਸੋ ਕਿ ਮੇਰੇ ਖਿਲਾਫ ਵਰਤੇ ਗਏ ਇਹ ਸ਼ਬਦ , ਕੀ ਤੁਹਾਨੂੰ ਠੀਕ ਲੱਗਦੇ ਹਨ ? ਮੈਂ ਇਹਨਾਂ ਟਿੱਪਣੀਆਂ ਬਾਰੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਵਾਂਗਾ ਕਿਉਂ ਕਿ ਤਕਰੀਬਨ 53 ਟਿੱਪਣੀਆਂ ਵਿੱਚੋਂ 43 ਦੇ ਲੱਗ ਭੱਗ ਐਸੇ ਨਾਂ ਹਨ ਜਿਹਨਾਂ ਨੂੰ ਇੰਗਲੈਂਡ ਵਿੱਚ ਕੋਈ ਨਹੀਂ ਜਾਣਦਾ ਜੋ ਸ਼ਾਇਦ ਲਿਖੇ ਜਾਂ ਲਿਖਵਾਏ ਗਏ ਹਨ ….ਖੈਰ ,

ਸੱਭ ਤੋਂ ਪਹਿਲਾਂ ਭੈਣ ਜੀ ਦੇ ਮੇਰੇ ਬਾਰੇ ਲਿਖੇ ਇਹ ਨਿੱਜੀ ਸ਼ਬਦ ਕੀ ਠੀਕ ਹਨ ?…ਭੈਣ ਜੀ ਦੀ ਇਹ ਸਟੇਟਮੈਂਟ ਮੈਂ ਫਿਰ ਦੁਹਰਾਉਂਦਾ ਹਾਂ ….

…..“ ਸਟੇਜ ਤੇ ਕੁਰਸੀ ਤੁਹਾਨੂੰ ਇਉਂ ਰੜਕੀ ਜਿਵੇਂ ਕਿਸੇ ਨੇ ਜਿਊਂਦੇ ਜੀਅ ਤੁਹਾਡਾ coffin ਤੋਹਫ਼ੇ ‘ਚ ਤੁਹਾਨੂੰ ਦੇ ਦਿੱਤਾ ਹੋਵੇ …”

( ਕੀ ਭੈਣ ਜੀ ਵੱਲੋਂ ਮੇਰੇ ਬਾਰੇ ਕੀਤੀ ਇਹ ਟਿੱਪਣੀ ਤੁਹਾਨੂੰ ਠੀਕ ਲੱਗਦੀ ਹੈ ? ਜ਼ਰਾ ਸੋਚਣਾ )

…..“ ਤੁਹਾਡੇ ਅੰਦਰਲਾ ਰੰਗ,ਨਸਲ,ਧਰਮ ਤੇ ਜਾਤ ਪਾਤ ਦਾ ਕੀੜਾ ਕਿਸ ਕਦਰ ਘਰ ਕਰ ਚੁੱਕਾ ਹੈ “

….“ ਨਿੱਜ ਦੀ ਹਉਮੈ ,ਹੰਕਾਰ ਤੇ ਈਰਖਾ ਨਾਲ ਲਬਰੇਜ਼ ਤੁਹਾਡਾ ਹਰ ਅੱਖਰ ਪੰਜਾਬੀ ਸਾਹਿਤ ਲਈ ਅਫ਼ਸੋਸਨਾਕ ਵਰਤਾਰਾ ਹੈ “

ਚਲੋ ਅੱਗੇ ਚੱਲਦੇ ਹਾਂ …ਜੋ ਪਹਿਲੇ ਵੀ ਕਹਿ ਆਇਆ ਹਾਂ, ਫਿਰ ਇਹ ‘ਨਵੇਂ ਲੇਖਕ‘ ਅਜ਼ੀਜ਼ ਜੀ ਲਿਖਦੇ ਹਨ…

“ ਅਸੀਂ ਜੋ ਚੁੱਪ ਹੈ ਬਖ਼ਸ਼ੀ

ਉਹ ਖੈਰਾਤ ਹੈ ਤੇਰੀ

ਵਿਖਾ ਸਕਦੇ ਹਾਂ ਜਦ ਚਾਹੀਏ

ਕਿ ਕੀ ਔਕਾਤ ਹੈ ਤੇਰੀ “

(ਨਵੇਂ ਲੇਖਕ ਸਾਹਿਬ)

@ ਬਾਪੂ ਨੇ ਰੋਕਿਆ ਹੋਇਆ , ਨਹੀਂ ਤਾਂ , ਏਨੀ ਸਿੱਧੀ ਧਮਕੀ …? ਬੱਲੇ ਬੱਲੇ ਇਸ ਸ਼ਾਇਰ ਦੇ। (ਬਾਪੂ ਸੰਤੋਖ ਧਾਲੀਵਾਲ ਜੀ , ਡਾਕਟਰ ਕਰਨੈਲ ਸ਼ੇਰਗਿੱਲ ਨਾਲ ਵਟਸਅੱਪ ਵਾਰਤਾਲਾਪ ਵੇਲੇ)

….“ ਆਤਮ-ਵਿਸ਼ਵਾਸ ਦਾ ਪਤਨ ਹੰਢਾ ਰਹੇ ਲੋਕ ਏਦਾਂ ਦੇ ਊਟਪਟਾਂਗ ਲਿਖ ਕੇ ਅਪਣੀ ਬੇਅਕਲੀ ਦਾ ਮੁਜ਼ਾਹਰਾ ਕਰਦੇ ਹਨ।“

…..“ਪੁਰਾਤਨਤਾ ਨੂੰ ਨਵੀਨਤਾ ਤੋਂ ਖੌਫ ਆਉਂਦਾ ਹੀ ਹੁੰਦਾ ਤੇ ਆਉਣਾ ਵੀ ਚਾਹੀਦਾ“

ਬਾਕੀ ਇਸ ਦੇ ਕੁੱਝ ਸਹਿਯੋਗੀਆਂ ਦੀ ਜ਼ਬਾਨ ਵੇਖੋ…

ਦੇਵ ਜੀ….”ਮੇਰੇ ਕੋਲ ਤਾਂ ਲਾਹਨਤਾਂ ਤੋਂ ਬਿਨਾਂ ਹੋਰ ਕੋਈ ਸ਼ਬਦ ਨਹੀਂ ਹੈ। ਬੇ-ਮੌਸਮਾਂ ਮੀਂਹ ਪਏ ਤੇ ਨਿਕਲੇ ਗੰਡ-ਗੰਡੋਏ ਤੋਂ ਐਹੋ ਜਿਹੀ ਹੀ ਆਸ ਕੀਤੀ ਜਾ ਸਕਦੀ ਹੈ“

….ਤੇ ਹੋਰ….

….ਕੁੱਤਿਆਂ ਨੂੰ ਭੌਂਕਣ ਦਿਓ…

….ਚੰਗੀ ਖੁੰਬ ਠੱਪੀ

….ਦਿਹਾੜੀ ਲਾ ਕੇ ਲਿਖੀ ਪੋਸਟ ਨੂੰ ਕਿਸੇ ਨੇ ਚਿਮਟੇ ਨਾਲ ਵੀ ਨਹੀਂ ਛੋਹਿਆ

….ਬੜੀ ਰੀਝ ਨਾਲ ਸੁਹਾਗਾ ਫੇਰਿਆ

….ਕਮਾਲ ਦੀ ਭਿਉਂ ਕੇ ਮਾਰੀ,

….ਤਹਿ ਲੌਣੀ ਸਿੱਖੋ ਤਾਂ ਤੁਹਾਡੇ ਤੋਂ

….ਐਨਾ ਸਿਰਾ ਲਾ’ਤਾ ਬੀਬੀ ਪਾਰੋ ਨੇ

….ਲੱਜ਼ਤ ਲਿਆ ਦਿੱਤੀ ਭੈਣ ਨੇ

… ਬੰਦਾ ਮਾਨਸਿਕ ਰੋਗ ਦਾ ਸ਼ਿਕਾਰ ਹੈ, ਇਹੋ ਜਿਹੇ ਬੰਦੇ ਨੂੰ

ਲੋਕੀਂ ਬੰਨ੍ਹ ਕੇ ਅੰਮ੍ਰਿਤਸਰ ਲੈ ਕੇ ਜਾਂਦੇ ਹਨ

…ਇਹ ਦੁਨੀਆਂ ਇਸ ਬੰਦੇ ਲਈ ਨਹੀਂ ਹੈ

…ਏਦਾਂ ਦੇ ਘੜਿੱਚ ਗੁੱਲਾ ਲੇਖਕ

…ਗਜ਼ਬ ਬੇਇਜ਼ਤੀ ਹੋਈ ਹੈ

…ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ

ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜਾਏ

……ਜੜਤੇ ਕੋਕੇ

… ਸੁਥਰੇ ਖੇਹ ਉਡਾਈ ਤੇ ਆਪਣੇ ਸਿਰ ਤੇ ਪਾਈ

ਜਿਸ ਲੇਖਕ ਭਾਈਚਾਰੇ ਤੇ ਗਰੁੱਪ ਵਿੱਚ ਇਹੋ ਜਿਹੀਆਂ ਟਿੱਪਣੀਆਂ ਕਰਨ ਵਾਲੇ ਲੇਖਕ ਜਾਂ ਪਾਠਕ ਹੋਣ ,ਤਾਂ ਤੁਸੀਂ ਉਹਨਾਂ ਲੋਕਾਂ ਕੋਲੋਂ ਸਾਹਿਤ ਸਿਰਜਣਾ ਦੀ ਕੀ ਆਸ ਰੱਖ ਸਕਦੇ ਹੋ ।ਇਸ ਨੂੰ ਹੀ ਤਾਂ ‘ਸਾਹਿਤਕ ਗੁੰਡਾਗਰਦੀ‘ ਕਹਿੰਦੇ ਹਨ । ਇਸ ਨਵੇਂ ਲੇਖਕ ਦੇ ਇਹ ਲੋਕ ਸਹਿਯੋਗੀ ਹਨ, ਜਿਹਨਾਂ ਦੀ ਜ਼ਬਾਨ ਨਫ਼ਰਤ ਨਾਲ ਭਰੀ ਹੋਈ ਹੈ। ਇਹ ਬੜੇ ਹੀ ਅਫ਼ਸੋਸ ਵਾਲੀ ਤੇ ਸ਼ਰਮਨਾਕ ਗੱਲ ਹੈ।

ਹਾਂ, ਮੈਂ ਆਪਣੇ ਲੇਖ ਵਿੱਚ ਕਿਹਾ ਸੀ ਕਿ ਅਸੀਂ ਲੋਕ ਵਿਦੇਸ਼ਾਂ ਵਿੱਚ ਪਿਛਲੇ ਪੰਜਾਹ ਸੱਠ ਸਾਲਾਂ ਤੋਂ ਰਹਿ ਰਹੇ ਹਾਂ। ਸਾਡੀਆਂ ਮੁਸ਼ਕਲਾਂ, ਰਹਿਣ ਸਹਿਣ, ਕਲਚਰ ਤੇ ਦੂਸਰੇ ਮਸਲਿਆਂ ਬਾਰੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਜਾਣਕਾਰੀ ਨਹੀਂ ਹੁੰਦੀ। ਉਹ ਬਾਹਰ ਆ ਕੇ ਲੰਮੇ ਲੰਮੇ ਅੰਗਰੇਜ਼ੀ ਨੁਮਾ ਪੰਜਾਬੀ ਵਿੱਚ ਪ੍ਰਚੇ ਪੜ੍ਹਦੇ ਹਨ, ਜਿਹਨਾਂ ਦਾ ਸਾਡੇ ਰਹਿਣ ਤੇ ਸਮਾਜਿਕ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਹ ਸਿਰਫ਼ ਆਪਣੇ ਨੰਬਰ ਬਣਾ ਕੇ, ਤੇ ਚਾਰ ਦਿਨ ਖਾ ਪੀ ਕੇ ਤੁਰ ਜਾਂਦੇ ਹਨ । ਅਸੀਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ। ਮੇਰੀ ਇਸ ਗੱਲ ਬਾਰੇ ਕਿਸੇ ਇੱਕ ਨੇ ਵੀ ਕੋਈ ਸ਼ਬਦ ਨਹੀਂ ਕਿਹਾ।

…….ਤੇ ਬਾਕੀ ਨਵੇਂ ਲੇਖਕ ਸਾਹਿਬ ਕਹਿੰਦੇ ਹਨ ਕਿ ਅਸੀਂ ਨਵੀਂ ਪੀੜ੍ਹੀ ਵਾਲੇ ਪੁਰਾਣੇ ਲੇਖਕਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਪਰ ਆਪ 61 ਸਾਲ ਦੇ ਹੋ ਕੇ ਕਿਹੜੀ ਨਵੀਂ ਪੀੜ੍ਹੀ ਦੀ ਗੱਲ ਕਰ ਰਹੇ ਹਨ ? ਮੈਂ ਇਹ ਸਮਝਦਾ ਹਾਂ ਕਿ ਪੁਰਾਣੀ ਪੀੜ੍ਹੀ ਦੀ ਦੇਣ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਜੋ ਚਾਲੀ ਪੰਜਾਹ ਸਾਲ ਤੋਂ ਲਗਾਤਾਰ ਲਿਖ ਰਹੇ ਹਨ। ਕੀ ਇਸ ਵੇਲੇ ਦੇ ਸੰਗੀਤ ਘਰਾਣਿਆਂ, ਪਹਿਲਵਾਨਾਂ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਲੇਖਕ ਬਲਵੀਰ ਕੰਵਲ, ਖੋਜਕਾਰ ਪ੍ਰੀਤਮ ਸਿੰਘ ਕੈਂਬੋ, ਮੁਸ਼ਤਾਕ ਸਿੰਘ, ਗੁਰਨਾਮ ਢਿੱਲੋਂ ਤੇ ਸਾਡੇ ਤੋਂ ਵਿੱਛੜ ਚੁੱਕੇ, ਸਾਥੀ ਲੁਧਿਆਣਵੀ ਜੀ, ਸ਼ੇਰ ਜੰਗ ਜਾਂਗਲੀ ਜੀ ਤੇ ਅਵਤਾਰ ਜੰਡਿਆਲਵੀ ਜੀ ਦੀਆਂ ਜੀਵਨ ਸਾਥਣਾਂ ਨੂੰ ਭੁਲਾ ਦੇਣਾ ਬਣਦਾ ਹੈ ?

ਗੱਲਾਂ ਹੋਰ ਵੀ ਬਥੇਰੀਆਂ ਹਨ ਪਰ ਹੁਣ ਇਹਨਾਂ ਆਖ਼ਰੀ ਸਤਰਾਂ ਨਾਲ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ ਕਿ ਜ਼ਿਆਦਾਤਰ ਟਿੱਪਣੀਆਂ ,ਮੱਖੀ ਤੇ ਮੱਖੀ ਹੀ ਮਾਰੀ ਗਈ ਹੈ ਤੇ ਅਸਲੀ ਗੱਲ੍ਹਾਂ ਵੱਲੋਂ ਧਿਆਨ ਹਟਾ ਕੇ ਇਸ ਲੇਖ ਦੇ ਅਸਲੀ ਮੰਤਵ ਨੂੰ ਇੱਕ ਪਾਸੇ ਰੱਖ ਕੇ ਮੇਰੇ ਉੱਪਰ ਨਸਲੀ ਹਮਲੇ ਦੇ ਦੋਸ਼ ਹੀ ਲਾਏ ਗਏ ਹਨ, ਜੋ ਜਿਵੇਂ ਮੈਂ ਲਿਖਿਆ ਹੈ ਕਿ ਇਹ ਸੱਚ ਨਹੀਂ ਤੇ ਬਹੁਤ ਹੀ ਨਿੰਦਣਯੋਗ ਹਨ। ਪਰ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਕਈ ਬੰਦਿਆਂ ਨੇ ਆਪਣੇ ਹੀ ਦੋਸਤਾਂ ਮਿੱਤਰਾਂ ਦਾ ‘ਬ੍ਰੇਨ ਵਾਸ਼‘ ਕਰਨ ਦੀ ਡਿਗਰੀ ਲਈ ਹੁੰਦੀ ਹੈ, ਜਿਸ ਦੀ ਸਮੇਂ ਸਮੇਂ ਉਹ ਵਰਤੋਂ ਕਰਦੇ ਰਹਿੰਦੇ ਹਨ…ਪਰ ਫਿਰ ਵੀ ਸਾਰਿਆਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ ਭੈਣਾਂ ਭਰਾਵਾਂ ਤੇ ਸਾਹਿਤਕ ਜਥੇਬੰਦੀਆਂ ਵਿੱਚ ਦੋਫਾੜ ਪਾਉਣ ਵਾਲੇ ਅਨਸਰਾਂ ਵੱਲ ਪਾਰਖੂ ਨਜ਼ਰਾਂ ਨਾਲ ਵੇਖਦੇ ਰਹਿਣ ਤੇ ਸਾਵਧਾਨ ਰਹਿਣ, ਜਿਸ ਬਾਰੇ ਹੁਣ ਕੰਮ ਸ਼ੁਰੂ ਹੋ ਚੁੱਕਿਆ ਹੈ।

ਲੇਖਕ
ਗੁਰਚਰਨ ਸੱਗੂ

( ਦੋਸਤੋ, ਇਸ ਸਬੰਧ ਵਿੱਚ ਮੇਰੇ ਵੱਲੋਂ ਇਸ ਤੋਂ ਬਾਅਦ ਹੋਰ ਕੋਈ ਵੀ ਸ਼ਬਦ ਨਹੀਂ ਆਏਗਾ ਤੇ ਤੁਹਾਡੇ ਕੋਲੋਂ ਵੀ ਮੈਂ ਇਹ ਹੀ ਆਸ ਰੱਖਦਾ ਹਾਂ। ਬਾਕੀ ਮੇਰੇ ਉੱਪਰ ਨਸਲੀ ਹੋਣ ਦੇ ਜੋ ਹਮਲੇ ਕੀਤੇ ਗਏ ਹਨ, ਉਹਨਾਂ ਵਿੱਚ ਕੋਈ liable ਵਾਲੀ ਟਿੱਪਣੀ ਵੀ ਹੋ ਸਕਦੀ ਹੈ। ਰੰਗ, ਨਸਲ, ਧਰਮ ਦੇ ਅਧਾਰ ਤੇ ਸਬੂਤਾਂ ਬਗੈਰ ਕਿਸੇ ਨੂੰ ਸੋਸ਼ਲ ਮੀਡੀਆ ਉੱਪਰ ਨਸਲਵਾਦੀ ਕਹਿ ਕੇ ਬਦਨਾਮ ਕਰਨਾ ਇੱਕ ਜੁਰਮ ਹੈ ਜਿਸ ਬਾਰੇ ਮੈਂ ਕਾਨੂੰਨੀ ਰਾਏ ਲੈ ਰਿਹਾ ਹਾਂ। ਪਰ ਮੈਂ ਇਹ ਲੇਖ ਸਿਰਫ ਇਸ ਕਰਕੇ ਲਿਖਿਆ ਹੈ ਤਾਂ ਕਿ ਇਸ ਵਾਦ ਵਿਵਾਦ ਨੂੰ ਇੱਥੇ ਹੀ ਖਤਮ ਕੀਤਾ ਜਾਵੇ। ਆਓ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਚੰਗਾ ਸਾਹਿਤ ਸਿਰਜਣ ਵੱਲ ਵਧੀਏ )

ਰੱਬ ਰਾਖਾ

ਮੁਹੱਬਤਾਂ ਇਸੇ ਤਰ੍ਹਾਂ ਬਣੀਆਂ ਰਹਿਣ..

ਗੁਰਚਰਨ ਸੱਗੂ

(ਨੋਟ – ‘ਦੇਸ ਪ੍ਰਦੇਸ’ ਦਾ ਇਸ ਲੇਖ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ)

ਆਰਟੀਫ਼ੀਸ਼ੀਅਲ ਇੰਟੈਲੀਜੈਂਸ

ਚਾਰੇ ਪਾਸੇ ਹੋ ਰਹੀ ਹੈ ਮਸਨੂਈ ਬੁੱਧੀ ਦੀ ਚਰਚਾ

            ਮਸਨੂਈ ਬੁੱਧੀ ਦਾ ਅਰਥ ਮਸ਼ੀਨਾਂ ਅੰਦਰ ਮਨੁੱਖ ਵਰਗੀ ਬੁੱਧੀ, ਸਮਝ ਜਾਂ ਬੌਧਿਕਤਾ ਦਾ ਵਿਕਾਸ ਕਰਨਾ ਹੈ।  ਅਰਥਾਤ ਕੰਪਿਊਟਰ ਵਰਗੀਆਂ ਮਸ਼ੀਨਾਂ ਨੂੰ ਇਸ ਯੋਗ ਬਨਾਉਣਾ ਕਿ ਉਹ ਸਿੱਖ ਸਕਣ, ਸਮਝ ਸਕਣ, ਵਿਵੇਕ ਦੀ ਵਰਤੋਂ ਕਰ ਸਕਣ, ਸਮੱਸਿਆਵਾਂ ਨੂੰ ਸੁਲਝਾ ਸਕਣ, ਸਹਾਇਤਾ ਕਰ ਸਕਣ ਅਤੇ ਮਨੁੱਖਾਂ ਵਾਂਗ ਕੰਮ ਕਰ ਸਕਣ।

            ਏ ਆਈ (ਆਰਟੀਫ਼ਸ਼ੀਅਲ ਇੰਟੈਲੀਜੈਂਸ) ਨੂੰ ਪੰਜਾਬੀ ਵਿਚ ’ਮਸਨੂਈ ਬੁੱਧੀ’ ਨਾਂ ਦਿੱਤਾ ਗਿਆ ਹੈ।  ਇਸਦਾ ਅਰਥ ਹੈ ਮਨੁੱਖ ਦੁਆਰਾ ਬਣਾਈ ਗਈ, ਸਿਰਜੀ ਗਈ, ਵਿਕਸਤ ਕੀਤੀ ਗਈ ਮਸ਼ੀਨੀ ਬੁੱਧੀ।

            ਇਸਦੀ ਸਿਰਜਣਾ ਵੇਲੇ ਇਸ ਵਿਚ ਅਨੇਕਾਂ ਖੂਬੀਆਂ ਵਿਕਸਤ ਕੀਤੀਆਂ ਗਈਆਂ ਹਨ।  ਇਹ ਡੇਟਾ ਤੋਂ ਸਿੱਖ ਸਕਦੇ ਹਨ ਅਤੇ ਆਪਣੇ ਪ੍ਰਦਰਸ਼ਨ, ਆਪਣੀ ਕਾਰਗਜਾਰੀ ਨੂੰ ਬਿਹਤਰ ਬਣਾ ਸਕਦੇ ਹਨ।  ਇਹ ਸਮੱਸਿਆਵਾਂ ਨੂੰ ਸਮਝ ਸਕਦੇ ਹਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ, ਪ੍ਰਤੀਕਰਮ ਦੇ ਸਕਦੇ ਹਨ ਅਤੇ ਉਨ੍ਹਾਂ ਦਾ ਹੱਲ ਕਰ ਸਕਦੇ ਹਨ।  ਇਹ ਮਨੁੱਖ ਦੀ ਬੋਲੀ ਨੂੰ, ਭਾਸ਼ਾ ਨੂੰ ਸਮਝ ਕੇ ਉਸਦਾ ਜਵਾਬ ਦੇ ਸਕਦੇ ਹਨ।  ਸਰੀਰਕ ਹਾਵ ਭਾਵ ਪ੍ਰਗਟਾ ਸਕਦੇ ਹਨ।  ਮਸਨੂਈ ਬੁੱਧੀ ਵਿਚ ਇਹ ਸਮਰੱਥਾ ਹੁੰਦੀ ਹੈ ਕਿ ਇਹ ਆਮ, ਖ਼ਾਸ ਅਤੇ ਛੋਟੀਆਂ ਵੱਡੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕਰ ਸਕੇ।

            ਇਹ ਡੇਟਾ ਅਤੇ ਜਾਣਕਾਰੀ ਦੇ ਆਧਾਰ ’ਤੇ ਫੈਸਲਾ ਲੈਣ ਦੇ ਵੀ ਸਮਰੱਥ ਹੁੰਦੀ ਹੈ।  ਇਸਦੇ ਫ਼ਾਇਦਿਆਂ ਅਤੇ ਵਰਤੋਂ ਦੀ ਲੰਮੀ ਸੂਚੀ ਹੈ।  ਇਹ ਬਿਨ੍ਹਾਂ ਡਰਾਈਵਰ ਤੋਂ ਕਾਰ ਚਲਾ ਸਕਦੀ ਹੈ।  ਇਹ ਡਾਕਟਰ ਦੀ ਥਾਂ ਮਰੀਜ਼ਾਂ ਦਾ ਇਲਾਜ ਕਰ ਸਕਦੀ ਹੈ।  ਆਰਥਿਕਤਾ ਦੇ ਖੇਤਰ ਵਿਚ ਵਿਵੇਕ ਦੇ ਆਧਾਰ ’ਤੇ ਇਹ ਧੋਖਾਧੜੀ ਤੋਂ ਬਚਾ ਸਕਦੀ ਹੈ।  ਸਹੀ ਜਗ੍ਹਾ ਨਿਵੇਸ਼ ਕਰਨ ਵਿਚ ਸਹਾਇਤਾ ਕਰ ਸਕਦੀ ਹੈ।  ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।  ਤਸਵੀਰਾਂ ਬਣਾਈਆਂ ਜਾ ਸਕਦੀਆਂ ਹਨ।  ਮਨੋਰੰਜਨ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ।

            ਏ ਆਈ ਇਕ ਪਰਿਵਰਤਨਕਾਰੀ ਤਕਨੀਕ ਹੈ ਜਿਹੜੀ ਮਸ਼ੀਨਾਂ ਨੂੰ ਮਨੁੱਖ ਵਾਂਗ ਸਮੱਸਿਆਵਾਂ ਦੇ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ।  ਤਸਵੀਰਾਂ ਨੂੰ ਪਛਾਨਣ ਅਤੇ ਸਿਰਜਣਾਤਮਕ ਸਮੱਗਰੀ ਤਿਆਰ ਕਰਨ ਦੇ ਨਾਲ ਨਾਲ ਡੇਟਾ ਅਧਾਰਿਤ ਭਵਿੱਖਬਾਣਾਂ ਕਰਨ ਅਤੇ ਵਿਸ਼ਾਲ ਪੱਧਰ ’ਤੇ ਬਿਹਤਰ ਫੈਸਲੇ ਲੈਣ ਦੇ ਕਾਬਲ ਬਣਾਉਂਦੀ ਹੈ।

            ਇਸਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ।  ਪਹਿਲੀ ਸੰਕੀਰਨ ਅਰਥਾਤ ਕਮਜ਼ੋਰ ਏ ਆਈ।  ਇਸਨੂੰ ਕੇਵਲ ਇਕ ਜਾਂ ਕੁਝ ਇਕ ਕੰਮ ਕਰਨ ਲਈ ਹੀ ਡਿਜ਼ਾਈਨ ਕੀਤਾ ਜਾਂਦਾ ਹੈ।  ਉਸ ਕੰਮ ਤੋਂ ਇਲਾਵਾ ਇਹ ਕੋਈ ਹੋਰ ਕੰਮ ਨਹੀਂ ਕਰ ਸਕਦੀ।  ਦੂਸਰੀ ਕਿਸਮ ਜਨਰਲ ਏ ਆਈ।  ਇਸ ਵਿਚ ਮਨੁੱਖੀ ਬੁੱਧੀ ਵਾਂਗ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੁੰਦੀ ਹੈ।  ਇਹ ਉਹ ਬੌਧਿਕ ਕੰਮ ਕਰ ਸਕਦੀ ਹੈ ਜਿਹੜਾ ਮਨੁੱਖ ਕਰ ਸਕਦਾ ਹੈ।  ਇਸਨੂੰ ਮਜਬੂਤ ਏ ਆਈ ਵੀ ਕਿਹਾ ਜਾਂਦਾ ਹੈ।  ਤੀਸਰੀ ਕਿਸਮ ਸੁਪਰ ਏ ਆਈ ਹੈ।  ਇਹ ਮਨੁੱਖੀ ਬੁੱਧੀ ਤੋਂ ਵੀ ਸਿਹਤਰ ਹੈ ਅਤੇ ਕਿਸੇ ਵੀ ਬੌਧਿਕ ਕਾਰਜ ਨੂੰ ਕਰਨ ਦੇ ਕਾਬਲ ਹੈ ਜਿਨ੍ਹਾਂ ਵਿਚ ਸਮੱਸਿਆ ਦਾ ਹੱਲ, ਫੈਸਲੇ ਲੈਣਾ ਅਤੇ ਸਿਰਜਣਾਤਮਿਕਤਾ ਸ਼ਾਮਲ ਹਨ।

            ਬੇਸ਼ੱਕ ਏ ਆਈ ਦਾ ਬੋਲ ਬਾਲਾ ਬੜੀ ਦੇਰ ਬਾਅਦ ਆਰੰਭ ਹੋਇਆ ਪਰ ਇਸਦੀ ਸ਼ੁਰੂਆਤ 1950 ਦੇ ਦਹਾਕੇ ਵਿਚ ਹੀ ਹੋ ਗਈ ਸੀ।  ਜਦੋਂ ਵਿਗਿਆਨੀਆਂ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਕੀ ਮਸ਼ੀਨਾਂ ਮਨੁੱਖ ਵਾਂਗ ਸੋਚ ਸਕਦੀਆਂ ਹਨ, ਮਨੁੱਖ ਵਾਂਗ ਕੰਮ ਕਰ ਸਕਦੀਆਂ ਹਨ?  ਏ ਆਈ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ 1956 ਵਿਚ ਕੀਤਾ ਗਿਆ।

            1980 ਦੇ ਦਹਾਕੇ ਵਿਚ ਏ ਆਈ ਨੇ ਵਿੱਤ ਸੇਵਾ ਉਦਯੋਗ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ।  ਜਦ 1990 ਦੇ ਦਹਾਕੇ ਦੇ ਅਖ਼ੀਰ ਵਿਚ ਇੰਟਰਨੈਟ ਤਹਿਤ ਡੇਟਾ ਦਾ ਵਿਸਫੋਟ ਹੋਇਆ ਤਾਂ ਇਸਨੇ ਏ ਆਈ ਕਾਰਜ-ਪ੍ਰਣਾਲੀ ਨੂੰ ਵੱਡਾ ਹੁਲਾਰਾ ਦਿੱਤਾ।  ਸਾਲ 2000 ਦੇ ਦਹਾਕੇ ਦੌਰਾਨ ਡੀਪ ਲਰਨਿੰਗ ਜਿਹਾ ਗੁੰਝਲਦਾਰ ਏ ਆਈ ਮਾਡਲ ਹੋਂਦ ਵਿਚ ਆਇਆ।

            2000 ਤੋਂ ਬਾਅਦ ਵੱਖ ਵੱਖ ਮੁਲਕਾਂ ਨੇ ਇਸ ਖੇਤਰ ਵਿਚ ਤੇਜ਼ੀ ਨਾਲ ਕੰਮ ਕੀਤਾ ਅਤੇ ਆਪਸ ਵਿਚ ਇਕ ਮੁਕਾਬਲਾ ਆਰੰਭ ਹੋ ਗਿਆ।  ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਚੀਨ? ਜਪਾਨ, ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਫ਼ਰਾਂਸ, ਸਵੀਡਨ, ਇਜ਼ਰਾਈਲ, ਆਸਟਰੇਲੀਆ, ਸਾਊਥ ਕੋਰੀਆ ਜਿਹੇ ਮੁਲਕ ਏ ਆਈ ਖੇਤਰ ਵਿਚ ਆਪਣੀਆਂ ਲੱਭਤਾਂ ਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਕੇ ਦੁਨੀਆਂ ਦਾ ਧਿਆਨ ਖਿੱਚਣ ਲੱਗੇ।

            ਜਦ ਚੀਨ ਨੇ ਨਕਲੀ ਨਿਊਜ਼ ਰੀਡਰ ਟੈਲੀਵਿਜ਼ਨ ਸਕਰੀਨ ’ਤੇ ਖ਼ਬਰਾਂ ਪੜ੍ਹਨ ਲਈ ਪੇਸ਼ ਕਰ ਦਿੱਤੇ ਜਿਹੜੇ ਨਾ ਅੱਕਦੇ ਸਨ ਨਾ ਥੱਕਦੇ ਸਨ ਅਤੇ ਬਿਲਕੁਲ ਅਸਲੀ ਦਾ ਭੁਲੇਖਾ ਪਾਉਂਦੇ ਸਨ ਤਾਂ ਦੁਨੀਆਂ ਹੱਕੀ ਬੱਕੀ ਰਹਿ ਗਈ।  ਇਸ ਖੇਤਰ ਵਿਚ ਜਿਵੇਂ ਭੂਚਾਲ ਆ ਗਿਆ।  ਤਦ ਤੋਂ ਮਸਨੂਈ ਬੁੱਧੀ (ਏ ਆਈ) ਸੰਸਾਰ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਇਸਦੇ ਨਫ਼ੇ ਨੁਕਸਾਨ ਵਿਚਾਰੇ ਜਾ ਰਹੇ ਹਨ।  ਆਪੋ ਆਪਣੀ ਭਾਸ਼ਾ ਵਿਚ ਇਸਦੇ ਪ੍ਰਯੋਗ ’ਤੇ ਸੱਭ ਦਾ ਧਿਆਨ ਲੱਗਾ ਹੋਇਆ ਹੈ।  ਪੰਜਾਬੀ ਭਾਸ਼ਾ ਵਿਚ ਇਸਦੀ ਵਰਤੋਂ ’ਤੇ ਵੀ ਲਗਾਤਾਰ ਵਿਚਾਰ-ਵਿਟਾਂਦਰਾ ਜਾਰੀ ਹੈ।  ਏ ਆਈ ਨਾਲ ਅੱਖਰਾਂ ਨੂੰ, ਤਸਵੀਰਾਂ ਨੂੰ, ਡਿਜ਼ਾਇਨਾਂ ਨੂੰ ਨਵੀਂ ਨਵੀਂ ਦਿੱਖ, ਨਵੇਂ ਨਵੇਂ ਆਕਾਰ, ਨਵੀਂ ਨਵੀਂ ਗਹਿਰਾਈ ਦਿੱਤੀ ਜਾ ਰਹੀ ਹੈ।

            ਇਸਦੀ ਕਿਸਮ ਅਤੇ ਵੰਨਗੀ ਤੁਹਾਡੀਆਂ ਲੋੜਾਂ  ਅਤੇ ਵਰਤੋਂ ’ਤੇ ਨਿਰਭਰ ਕਰਦੀ ਹੈ।  ਵੱਖ ਵੱਖ ਮਾਡਲ ਵੱਖ ਵੱਖ ਕਾਰਜਾਂ ਲਈ ਢੁੱਕਵੇਂ ਹੁੰਦੇ ਹਨ।  ਜਿਵੇਂ ਚਰਚਿਤ ਅਤੇ ਸ਼ਕਤੀਸ਼ਾਲੀ ਮਾਡਲਾਂ ਵਿਚ Chat GPT, Gemini, Grok, Copilot ਅਤੇ Preplexity ਆਦਿ ਆਉਂਦੇ ਹਨ।

            Chat GPT ਸ਼ਕਤੀਸ਼ਾਲੀ ਭਾਸ਼ਾ ਮਾਡਲ ਹੈ।  ਇਹ ਵਿਸ਼ਾ-ਸਮੱਗਰੀ ਤਿਆਰ ਕਰਨ, ਪ੍ਰਸ਼ਨਾਂ ਦੇ ਉੰਤਰ ਦੇਣ ਅਤੇ ਜੁਦਾ ਜੁਦਾ ਸਿਰਜਣਾਤਮਕ ਕਾਰਜਾਂ ਵਿਚ ਸਹਾਇਤਾ ਕਰ ਸਕਦਾ ਹੈ।  ਗੂਗਲ ਦੁਆਰਾ ਵਿਕਸਤ ਕੀਤਾ ਗਿਆ ਏ ਆਈ ਮਾਡਲ Gemini ਬਹੁਪੱਖੀ ਹੈ।  ਇਹ ਸਮੱਗਰੀ, ਤਸਵੀਰ ਅਤੇ ਆਡੀਓ ਸਮੇਤ ਵੱਖ ਵੱਖ ਭਾਂਤ ਦੇ ਡੇਟਾ ਨੂੰ ਸਮਝ ਸਕਦਾ ਹੈ।

            ਮਾਈਕਰੋਸਾਫ਼ਟ ਦੁਆਰਾ ਵਿਕਸਤ Copilot ਏ ਆਈ ਦਾ ਅਜਿਹਾ ਮਾਡਲ ਹੈ ਜਿਹੜਾ ਕੋਡਿੰਗ ਅਤੇ ਲੇਖਨ ਸਮੇਤ ਕਈ ਹੋਰ ਕਾਰਜਾਂ ਵਿਚ ਸਹਾਇਕ ਹੋ ਸਕਦਾ ਹੈ।

            ਐਕਸ ਏ ਆਈ ਦੁਆਰਾ ਬਣਾਇਆ Grok ਇਕ ਅਜਿਹਾ ਮਾਡਲ ਹੈ ਜਿਹੜਾ ਵਿਵੇਕ, ਵਿਸ਼ਾ-ਸਮੱਗਰੀ ਨਿਰਮਾਣ ਅਤੇ ਪ੍ਰਸੰਗਿਕ ਸੂਝ-ਸਮਝ ’ਤੇ ਕੇਂਦਰਿਤ ਹੈ।

            Perplexity ਇਕ ਖੋਜ ਅਧਾਰਿਤ ਮਾਡਲ ਹੈ।  ਇਹ ਗੂਗਲ, ਬਿੰਗ ਆਦਿ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਕੇ, ਉਸਨੂੰ ਇਕੱਠਾ ਕਰਕੇ ਪੇਸ਼ ਕਰਨ ਦੇ ਸਮਰੱਥ ਹੈ।

            ਇਸੇ ਤਰ੍ਹਾਂ Synthesia, Deep Seek, Contant Shake, Wisper Flow, Winston, Cleo ਕੁਝ ਹੋਰ ਏ ਆਈ ਮਾਡਲ ਹਨ ਜਿਹੜੇ ਵੱਖ ਵੱਖ ਵਿਸ਼ੇਸ਼ਤਾਵਾਂ ਨਾਲ ਲੈਸ ਹਨ।  ਜਿਵੇਂ ਪਹਿਲਾ ਵੀਡੀਓ ਨਿਰਮਾਣ ਲਈ, ਦੂਸਰਾ ਬਹੁਭਾਸ਼ੀ ਅਤੇ ਸਸਤਾ, ਚੌਥਾ ਆਵਾਜ਼ ਡਿਕਟੇਸ਼ਨ ਟੂਲ, ਪੰਜਵਾਂ ਜਨਰੇਟੇਡ ਸਮੱਗਰੀ ਦਾ ਪਤਾ ਲਗਾਉਣ ਲਈ ਅਤੇ ਛੇਵਾਂ ਵਿੱਤੀ ਪ੍ਰਬੰਧ ਅਤੇ ਬੱਜਟ ਲਈ ਸਹਾਇਤ ਹੈ।

            ਸਮਝਣ ਵਾਲੀ ਗੱਲ ਇਹ ਹੈ ਕਿ ਏ ਆਈ ਜਗਤ ਵਿਚ ਨਿੱਤ ਖੋਜ-ਕਾਰਜ ਹੋ ਰਹੇ ਹਨ।  ਨਵੇਂ ਨਵੇਂ ਮਾਡਲ ਆ ਰਹੇ ਹਨ ਪਰੰਤੂ ਸੱਭ ਤੋਂ ਬਿਹਤਰ, ਸੱਭ ਤੋਂ ਚੰਗਾ, ਸੱਭ ਤੋਂ ਕਾਰਗਰ ਏ ਆਈ ਉਹ ਹੈ ਜਿਹੜਾ ਤੁਹਾਡੀਆਂ ਲੋੜਾਂ ਅਨੁਸਾਰ ਹੋਵੇ।

            ਏ ਆਈ ਦੇ ਵੱਖ ਵੱਖ ਲਾਭਦਾਇਕ ਨੁਕਸਾਨਦਾਇਕ ਪਹਿਲੂ ਹਨ।  ਇਸ ਨਾਲ ਕੰਮ ਸਪੀਡ ਨਾਲ ਹੁੰਦਾ ਹੈ।  ਕੰਮ ਵਿਚ ਸਟੀਕਤਾ ਆਉਂਦੀ ਹੈ।  ਇਹ ਲਗਾਤਾਰ ਬਿਨ੍ਹਾਂ ਰੁਕੇ, ਬਿਨ੍ਹਾਂ ਅੱਕੇ ਥੱਕੇ ਕੰਮ ਕਰ ਸਕਦਾ ਹੈ ਪਰ ਇਸ ਨਾਲ ਰੋਜ਼ਗਾਰ ਵਿਚ ਕਮੀ ਆਏਗੀ।  ਤਕਨੀਕ ਅਤੇ ਮਸ਼ੀਨ ’ਤੇ ਨਿਰਭਰਤਾ ਵਧੇਗੀ।  ਨੈਤਿਕ ਸਮੱਸਿਆਵਾਂ ਆਉਣਗੀਆਂ।

            ਏ ਆਈ ਦਾ ਮੁਖ ਉਦੇਸ਼ ਕੰਪਿਊਟਰ ਨੂੰ ਵੱਧ ਤੋਂ ਵੱਧ ਬੌਧਿ ਕਾਰਜ ਕਰਨ ਦੇ ਸਮਰੱਥ ਬਨਾਉਣਾ ਹੈ।  ਇਸਨੂੰ ਸਭ ਤੋਂ ਪਹਿਲਾਂ ਅਮਰੀਕਾ ਦੀ ਕੰਪਨੀ OPEN AI ਨੇ ਬਣਾਇਆ।  ਇਸ ਕੰਪਨੀ ਦੇ ਮਾਲਕ ਸਾਮ ਐਲਟਮਨ ਹਨ।

            ਸਟੈਨਫੋਰਡ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨੀ ਜਾਨ ਮੈਕਾਰਥੀ ਨੂੰ ਅਮਰੀਕਾ ਵਿਚ ਏ ਆਈ ਦਾ ਪਿਤਾਮਾ ਮੰਨਿਆ ਜਾਂਦਾ ਹੈ।

            ਏ ਆਈ ਐਪ ਇਕ ਅਜਿਹੀ ਐਪਲੀਕੇਸ਼ਨ ਹੈ ਜੋ ਮਸਨੂਈ ਬੁੱਧੀ ਦਾ ਉਪਯੋਗ ਕਰਕੇ ਵੱਖ ਵੱਖ ਕਾਰਜਾਂ ਨੂੰ ਕਰਨ ਦੇ ਸਮਰੱਥ ਹੁੰਦੀ ਹੈ।  ਇਹ ਐਪ ਮਨੁੱਖੀ ਬੁੱਧੀ ਦੀ ਨਕਲ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ।  ਇਨ੍ਹਾਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਜਿਸ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਦੇ ਨਾਲ ਮਨੁੱਖੀ ਜੀਵਨ ਪ੍ਰਭਾਵਤ ਹੋ ਰਿਹਾ ਹੈ।

            ਮੋਬਾਈਲ ਫੋਨ ਵਿਚ ਇਨ੍ਹਾਂ ਦੀ ਮੌਜੂਦਗੀ ਦਾ ਅਰਥ ਹੈ ਕਿ ਇਹ ਏ ਆਈ ਤਕਨੀਕ ਦੀ ਵਰਤੋਂ ਕਰਕੇ ਫੋਨ ਦਾ ਪ੍ਰਯੋਗ ਕਰਨ ਵਾਲੇ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹਨ।  ਫੋਨ ਨੂੰ ਸਿੱਖਣ, ਏ ਆਈ ਤਕਨੀਕ ਨੂੰ ਵਰਤਣ ਦੇ ਸਮਰੱਥ ਬਣਾਉਂਦੇ ਹਨ।

            ਏ ਆਈ ਤਕਨੀਕ ਨਾਲ ਫੋਨ ਕੈਮਰੇ ਦੀ ਬਿਹਤਰ ਵਰਤੋਂ ਕਰ ਸਕਦਾ ਹੈ।  ਤਸਵੀਰ ਦੀ ਗੁਣਵਤਾ ਵਧਾ ਸਕਦਾ ਹੈ।  ਸਿਰੀ, ਗੂਗਲ ਅਤੇ ਅਲੈਕਸਾ ਜਿਹੇ ਆਵਾਜ਼ ਅਸਿਸਟੈਂਟ ਦੀ ਵਰਤੋਂ ਕਰਕੇ ਸਹਾਇਕ ਹੋ ਸਕਦਾ ਹੈ।

            ਤੁਰੰਤ ਭਾਸ਼ਾ ਅਨੁਵਾਦ ਦੀ ਸਹੂਲਤ ਮੁਹੱਈਆ ਕਰਦਾ ਹੈ।  ਤੁਹਾਡੀਆਂ ਲੋੜਾਂ ਅਨੁਸਾਰ, ਵਰਤੋਂ ਅਨੁਸਾਰ ਪ੍ਰਸੰਗਿਕ ਸਮੱਗਰੀ, ਐਪ ਅਤੇ ਹੋਰ ਸਿਫਾਰਸ਼ਾਂ ਕਰਦਾ ਹੈ।  ਸਰੱਖਿਆ ਲਈ ਬਿਹਤਰ ਡਿਵਾਈਸ ਦਾ ਸੁਝਾ ਦਿੰਦਾ ਹੈ।  ਤੁਹਾਡੀ ਇਨਪੁਟ ਦੇ ਆਧਾਰ ’ਤੇ ਸਮਾਰਟ ਪ੍ਰਤੀਕਿਰਿਆਵਾਂ ਪ੍ਰਦਾਨ ਕਰ ਸਕਦਾ ਹੈ।  ਦੂਸਰੇ ਪਾਸੇ ਰੋਜ਼ਗਾਰ, ਨਿੱਜਤਾ, ਦੁਰਵਰਤੋਂ, ਸਮਾਜਕ ਅਸਮਾਨਤਾ ਅਤੇ ਨੈਤਿਕਤਾ ਜਿਹੀਆਂ ਚਿੰਤਾਵਾਂ ਵੀ ਏ ਆਈ ਦੀ ਵੱਧਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ।

            ਇਸ ਸਮੇਂ ਸੰਸਾਰ ਵਿਚ 78 ਤੋਂ ਵਧੇਰੇ ਕੰਪਨੀਆਂ ਏ ਆਈ ’ਤੇ ਕੰਮ ਕਰ ਰਹੀਆਂ ਹਨ ਤਾਂ ਜੋ ਵੱਖ ਵੱਖ ਉਦਯੋਗਾਂ ਦੀ ਕਾਰਜ-ਪ੍ਰਣਾਲੀ ਵਿਚ ਤਬਦੀਲੀਆਂ ਨੂੰ ਸੰਭਵ ਬਣਾਇਆ ਜਾ ਸਕੇ।  ਇਨ੍ਹਾਂ ਵਿਚੋਂ ਗੂਗਲ, ਅਮੇਜਨ, ਐਪਲ, ਮਾਈਕਰੋਸਾਫ਼ਟ ਜਿਹੀਆਂ ਕੰਪਨੀਆਂ ਪ੍ਰਮੁੱਖ ਹਨ।  ਵੱਖ ਵੱਖ ਮੁਲਕਾਂ ਦੀਆਂ ਇਹ ਕੰਪਨੀਆਂ ਅਤੇ ਵੱਖ ਵੱਖ ਮੁਲਕ ਇਕ ਦੂਸਰੇ ਤੋਂ ਅੱਗੇ ਲੰਘਣ ਲਈ ਯਤਨਸ਼ੀਲ ਹਨ।

ਪ੍ਰੋ. ਕੁਲਬੀਰ ਸਿੰਘ

“ਸਿੱਖ ਜਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਮਹੱਤਵ”

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ “ਸੇਵਾ ਨਿਯਮ” ਬਣਾਉਣਾ, ਕਿੰਨਾ ਕੁ ਘਾਤਕ ਹੋ ਸਕਦਾ ਹੈ ?

ਡਾ: ਦਲਜੀਤ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੁਨੀਆਂ ਦਾ ਉਹ ਵਿਲੱਖਣ ਮੀਰੀ ਪੀਰੀ ਦਾ ਮਹਾਨ ਤਖਤ ਹੈ, ਜਿਸ ਦੇ ਹੁਕਮ ਦੁਨੀਆਂ ਵਿੱਚ ਵੱਸਦੇ ਹਰ ਇੱਕ ਸਿੱਖ ਨੂੰ ਮੰਨਣ ਵਿੱਚ ਮਾਣ ਮਹਿਸੂਸ ਹੁੰਦਾ ਰਿਹਾ ਹੈ। ਪਰ ਅਜੋਕੇ ਸਮੇਂ ਵਿੱਚ ਸਿੱਖ ਕੌਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਾਰੇ ਜੋ ਭੱਬਲਭੂਸਾ ਜਾ ਬੇਭਰੋਸਗੀ ਦਾ ਆਲਮ ਬਣਾਇਆ ਗਿਆ ਹੈ, ਇਹ ਸਿੱਖਾਂ ਦੀ ਸੁਤੰਤਰ ਹੋਂਦ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ, ਜੇ ਸਿੱਖ ਕੌਮ ਦੇ ਜਿਉਂਦੀ ਜਾਗਦੀ ਜਮੀਰ ਵਾਲੇ ਬੁੱਧੀਜੀਵੀਆਂ, ਸਾਹਿਤਕਾਰਾਂ, ਇਤਿਹਾਸਕਾਰਾਂ, ਕਾਨੂੰਨੀ ਘਾੜਿਆਂ ਜਾਂ ਧਾਰਮਿਕ ਆਗੂਆਂ ਨੇ ਇਸ ਦੀ ਆਜ਼ਾਦ ਅਤੇ ਮਹਾਨ ਹੋਂਦ ਨੂੰ ਕਾਇਮ ਰੱਖਣ ਲਈ ਕੋਈ ਹੰਬਲਾ ਨਾ ਮਾਰਿਆ! ਕਿਸੇ ਵੀ ਰਾਜਨੀਤਿਕ ਨੇਤਾ ਜਾਂ ਪਾਰਟੀ, ਭਾਵੇਂ ਉਹ ਸਿੱਖਾਂ ਨਾਲ ਹੀ ਸੰਬੰਧਿਤ ਕਿਉਂ ਨਾ ਹੋਵੇ, ਉਸ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਕਾਇਮ ਰੱਖਣ ਬਾਰੇ ਸੋਚਣਾ, ਸ਼ਾਇਦ ਸਿੱਖਾਂ ਲਈ ਸਿਆਣਪ ਨਹੀਂ ਹੋਵੇਗੀ! ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਖੋਰਾ ਲਾਉਣ ਦਾ ਬੀੜਾ ਕੁਝ ਸਿੱਖ ਰਾਜਨੀਤਿਕ ਸ਼ਖਸ਼ੀਅਤਾਂ ਨੂੰ, ਉਹਨਾਂ ਸਿੱਖ ਵਿਰੋਧੀ ਗੈਰ ਸਿੱਖ ਸੰਸਥਾਵਾਂ ਵੱਲੋਂ, ਬੜੇ ਹੀ ਲੁਕਵੇਂ ਅਤੇ  ਵਿਧੀਬਧ  ਤਰੀਕੇ ਨਾਲ ਵਰਤੋਂ ਕਰਕੇ ਲਾਇਆ ਜਾਂਦਾ ਰਿਹਾ ਹੈ, ਜਿਸ ਦਾ ਖੁੱਲੇ ਰੂਪ ਵਿੱਚ ਕੁੱਝ ਪ੍ਰਗਟਾਵਾ ਅਜੋਕੇ ਸਮੇਂ ਵਿੱਚ ਹੋ ਗਿਆ ਹੈ।

2006 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ 400 ਸਾਲਾ ਸ਼ਤਾਬਦੀ ਸਮਾਰੋਹ ਨੂੰ ਮਨਾਉਂਦੇ ਹੋਏ, ਸਿੱਖਾਂ ਦੀ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ 30 ਜੂਨ, 2006 ਨੂੰ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਪ੍ਰਧਾਨਗੀ ਭਾਸ਼ਣ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ। ਇਸ ਸਮਾਂਰੋਹ ਵਿੱਚ ਵੱਡੀ ਗਿਣਤੀ ਵਿੱਚ ਸਰੋਤਿਆਂ ਅਤੇ ਮੰਚ ਤੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ, ਸਰਦਾਰ ਕਿਰਪਾਲ ਸਿੰਘ ਬਡੂੰਗਰ, ਸਰਦਾਰ ਸੁਖਦੇਵ ਸਿੰਘ ਭੌਰ ਅਤੇ ਸ ਹਰਨਾਮ ਸਿੰਘ ਧੁੰਮਾ ਵੀ ਸ਼ਾਮਿਲ ਸਨ। ਉਸ ਵਕਤ ਮੈਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਿਹਾ ਸੀ। ਮੈਨੂੰ ਇਹਨਾਂ ਸਾਰੀਆਂ ਮਹਾਨ ਸ਼ਖਸ਼ੀਅਤਾਂ ਦੀ ਮੌਜੂਦਗੀ ਵਿੱਚ ਆਪਣੇ ਵਿਚਾਰ ਇੱਕ ਪੇਪਰ, ਸਿੱਖ ਜਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਮਹੱਤਵ” ਪੇਸ਼ ਕਰਕੇ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਅੱਜ ਉਸ ਉਪਰੋਕਤ ਪੇਪਰ ਦੀ ਹੂਬਹੂ ਕਾਪੀ ਪੇਸ਼ ਕਰ ਰਿਹਾ ਹਾਂ:

    “ਸਿੱਖ ਜਗਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਹੱਤਵ: ਅਕਾਲ ਪੁਰਖ ਨੇ ਇਸ ਧਰਤੀ ਨੂੰ ਇਕ ਬਿਸਾਤ ਵਾਂਗ ਸਾਜਿਆ ਹੈ, ਜਿਸ ਉਪਰਲੇ ‘ਦਿਵਸ-ਰਾਤ’ ਦੇ ਕਾਲੇ ਚਿੱਟੇ ਖਾਨਿਆਂ ਵਿਚ ਸਾਰੀ ਸ੍ਰਿਸ਼ਟੀ ਦੀ ਖੇਡ ਚੱਲ ਰਹੀ ਹੈ।  ਪੰਦਰਵੀਂ -ਸੋਲਵੀਂ ਸਦੀ ਦੌਰਾਨ ਜਦੋਂ ਬਾਬਰਕਿਆ ਦੇ ਟਾਕਰੇ ਲਈ ਬਾਬੇ-ਕਿਆਂ ਨੇ ਸੱਚ ਦਾ ਝੰਡਾ ਬੁਲੰਦ ਕੀਤਾ, ਤਾਂ ਮੁੜ ਉਹ ਅੱਜ ਤਕ ਝੁਕਿਆ ਨਹੀਂ, ਭਾਵੇਂ ਉਸ ਦੀ ਕਾਇਮੀ ਲਈ ਖ਼ੁਦ ਗੁਰੂ ਸਾਹਿਬਾਨ ਤੇ ਫਿਰ ਉਨ੍ਹਾਂ ਦੇ ਸਾਜੇ ਖ਼ਾਲਸਾ ਪੰਥ ਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ।

       ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਪਿੱਛੇ ਪ੍ਰਮੁੱਖ ਸੰਕਲਪ ਗੁਰਮਤਿ ਅਨੁਸਾਰੀ ਅਜਿਹੀ ਜੀਵਨ -ਜੁਗਤਿ ਨੂੰ ਦ੍ਰਿੜ੍ਹ ਕਰਵਾਉਣਾ ਸੀ, ਜਿਸ ਵਿਚ ਮੀਰੀ ਤੇ ਪੀਰੀ ਬਰਾਬਰੀ ਦਾ ਦਰਜਾ ਰਖਦੀਆਂ ਹਨ।  ਗੁਰਮਤਿ ਦਰਸ਼ਨ ਨੇ ਮਾਨਵ ਦੀ ਆਤਮਿਕ ਆਜ਼ਾਦੀ ਨੂੰ ਕਦੇ ਵੀ ਸਾਮਾਜਿਕ ਆਜ਼ਾਦੀ ਤੋਂ ਵੱਖ ਕਰਕੇ ਨਹੀਂ ਵੇਖਿਆ।  ਗੁਰੂ ਅਰਜਨ ਦੇਵ ਜੀ ਨੂੰ ‘ਯਾਸਾ’ ਦੇ ਕਾਨੂੰਨ ਤਹਿਤ ਤਸੀਹੇ ਦੇ ਕੇ ਸ਼ਹੀਦ ਕਰਦਿਆਂ ਸਿੱਖਾਂ ਅੰਦਰ ਜੋ ਦਹਿਤ ਫੈਲਾਉਣੀ ਚਾਹੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਦੇ ਟਾਕਰੇ ਤੇ ਇਕ ਅਜਿਹੇ ‘ਸਵੈ-ਸਿੱਧ ਖ਼ਾਲਸਾ ਨਿਜ਼ਾਮ’ ਦੀ ਨੀਂਹ, ਅਕਾਲ ਤਖ਼ਤ ਦੇ ਰੂਪ ਵਿਚ ਰੱਖ ਦਿੱਤੀ, ਜਿਸ ਦੀ ਸਰਪਰਸਤੀ ਹੇਠ ਜੀਊਣ ਵਾਲਾ ਕੋਈ ਪ੍ਰਾਣੀ ਵੀ ‘ਆਕੀ’ ਨਹੀਂ ਰਹਿੰਦਾ।  ਕਿਉਂਕਿ ਉਸ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਸਗੋਂ ਸਿੱਧਾ ਅਕਾਲ ਪੁਰਖ ਦੇ ਮਤਹਿਤ ਕਰ ਦਿੱਤਾ ਗਿਆ ਹੈ।  ਅਕਾਲ ਤਖ਼ਤ ਦੀ ਮਾਣ-ਮਰਯਾਦਾ ਨੂੰ ਬਹਾਲ ਰੱਖਣਾ ਅਤੇ ਇਸ ਦੇ ਹਰ ਉਦੇਸ਼ ਤੇ ਆਦੇਸ਼  ਉੱਪਰ ਸਖ਼ਤੀ ਨਾਲ ਪਹਿਰਾ ਦੇਣਾ, ਹਰ ਉਸ ਗੁਰਸਿੱਖ ਦਾ ਮੁੱਢਲਾ ਤੇ ਲਾਜ਼ਮੀ ਫ਼ਰਜ਼ ਹੈ, ਜੋ ਆਪਣੇ ਆਪ ਨੂੰ ਅਕਾਲ ਪੁਰਖ ਦੀ ਜੋਤ ਦਾ ਸਦੀਵੀ ਅੰਗ ਪ੍ਰਵਾਨਦਾ ਹੈ।

       ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਸਾਜਨਾ ਹੋ ਚੁੱਕੀ ਸੀ।  ਪੰਗਤ ਤੇ ਸੰਗਤ ਦੀ ਪ੍ਰਥਾ ਦਾ ਕਾਇਮ ਹੋਣਾ ਸ਼੍ਰੀ ਗੁਰੂ ਨਾਨਕ ਵਲੋਂ ਦ੍ਰਿੜਾਏ ‘ਧਰਮਸਾਲ’ ਦੇ ਸੰਕਲਪ ਦੀ ਪੂਰਤੀ ਹੀ ਸੀ, ਪਰ ਜਦੋ ਧਰਮਸਾਲ ਵਿਚ ਹੁੰਦੇ ਇਲਾਹੀ ਕੀਰਤਨ ਅਤੇ ਦੈਵੀ ਗੁਣਾਂ ਵਾਲੀ ਪ੍ਰਭੁਸੱਤਾ ਵਿਚ, ‘ਮੱਸਾ-ਰੰਘੜੀ ਸੋਚਾਂ’ ਵਿਘਨ ਪਾਉਣ ਲੱਗ ਪੈਣ ਤਾਂ ਇਲਾਹੀ ਕੀਰਤਨ ਦੇ ਨਾਲ ਨਾਲ ਬੀਰ-ਰਸੀ ਵਾਰਾਂ ਦਾ ਢਾਡੀਆਂ ਰਾਹੀਂ ਗਾਇਨ ਵੀ ਲਾਜ਼ਮੀ ਹੋ ਜਾਂਦਾ ਹੈ, ਤਾਂ ਕਿ ਪੰਥ ਵਿਚ ਨਵੀਂ ਰੂਹ ਫੂਕੀ ਜਾ ਸਕੇ।  ਛੇਵੇਂ ਪਾਤਸਾਹਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਥਾਪਨਾ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਉਜਾਗਰ ਕਰਕੇ ਇਹੋ ਅਹਿਮ ਕਾਰਜ ਸਰਅੰਜ਼ਾਮ ਦਿੱਤਾ।

       ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸ਼ਸਤਰਾਂ ਦੀ ਚੜ੍ਹਤ, ਸ਼ਾਸਤਰ ਦਾ ਅਦਬ ਅਤੇ ਸੰਗਤੀ ਇਕੱਠ ਵਿਚ, ਸਰਬੱਤ ਖਾਲਸਾ ਦੇ ਰੂਪ ਵਿਚ ਲਏ ਜਾਂਦੇ ਫੈਸਲੇ, ਇਹ ਦ੍ਰਿੜ੍ਹ ਕਰਵਾਉਂਦੇ ਹਨ ਕਿ ਇਸ ਦੀ ਵਿਉਤਬੰਦੀ ਤੇ ਕਾਰਜ-ਖੇਤਰ ਸ਼ਾਹੀ ਤਖ਼ਤਾਂ ਤੋਂ ਕਿਤੇ ਉਚੇਰਾ ਹੈ।  ਇਹ ਸਿਰਫ਼ ਖੇਤਰੀ ਸਿੱਖਾਂ ਨੂੰ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਸਿੱਖ ਭਾਈਚਾਰੇ ਦੀਆਂ ਬਹੁ-ਪਰਤੀ ਤੇ ਬਹੁ-ਪੱਖੀ ਸਮੱਸਿਆਵਾਂ ਨੂੰ ਨਜਿੱਠਣ ਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦਾ ਦਰ ਹੈ।

       ਗੁਰੂ ਸਾਹਿਬ ਨੇ ਇਸ ਨੂੰ ਮਹਿਜ਼ ਇਕ ਇਮਾਰਤ ਦੇ ਰੂਪ ਵਿਚ ਨਹੀਂ ਬਲਕਿ ਸੰਸਥਾ ਦੇ ਰੂਪ ਵਿਚ ਸਥਾਪਤ ਕੀਤਾ ਹੈ।  ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਨਮੁੱਖ ਹੁੰਦੇ ਹੋਏ ਵੀ ਇਸ ਦਾ ਰੁਖ ਪੂਰਬ ਵੱਲ ਹੈ।  ਪ੍ਰਮੁੱਖ ਥੜ੍ਹੇ ਤੇ ਉਸ ਉਪਰ ਉਸਰੀ ਸਮੁੱਚੀ ਇਮਾਰਤ ਦੀ ਬਣਤਰ ਹੀ ਅਜਿਹੀ ਹੈ, ਜੋ ਸਪਸ਼ੱਟ ਕਰਦੀ ਹੈ ਕਿ ਖਾਲਸਾ ਨਿੱਤ ਚੜ੍ਹਦੀ ਕਲਾ ਦਾ ਅਰਦਾਸੀ ਹੈ।  ਇਹੀ ਕਾਰਨ ਹੈ ਕਿ ਮੁਗ਼ਲ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤਕ ਹੋਏ ਅਨੇਕਾਂ ਮਾਰੂ ਹਮਲਿਆਂ ਵਿਚ ਇਸ ਦੀ ਇਮਾਰਤ ਨੂੰ ਬੇਸ਼ਕ ਪੂਰੀ ਤਰ੍ਹਾਂ, ਤਹਿਸ ਨਹਿਸ ਕਰ ਦਿੱਤਾ ਗਿਆ ਪਰ ਇਸ ਦੀ ਕਾਰਜ ਸ਼ੈਲੀ, ਵਿਧੀ-ਵਿਧਾਨ, ਅਖ਼ਤਿਆਰਾਂ ਤੇ ਪ੍ਰਸ਼ਾਸਨੀ ਮਿਆਰਾਂ ਨੂੰ ਕੋਈ ਵੀ ਵੇਲਾ ਚਣੌਤੀ ਨਹੀਂ ਦੇ ਸਕਿਆ।  ਸਿਰਫ਼ ਇਸੇ ਲਈ ਕਿ ਸਮੁੱਚੀ ਕੌਮ ਨੂੰ ਇਸ ਦੀ ਸਥਾਪਤੀ ਅਤੇ ਸਰਪਰਸਤੀ ਉਤੇ ਨਾਜ਼ ਹੈ।  ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇਸ ਹਕੀਕਤ ਦੀ ਸਮਝ ਇਸੇ ਢੰਗ ਨਾਲ ਆਉਂਦੀ ਹੈ ਕਿ ਜਦੋਂ ਸੰਵਿਧਾਨ ਅਤੇ ਉਸ ਦੀਆਂ ਨਰੋਈਆਂ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਵਾਲੇ ਕਾਇਮ ਹੋਣ ਤਾਂ ਫਿਰ ਇਮਾਰਤਾਂ ਦੇ ਢਾਂਚੇ ਭਾਵੇਂ ਕਿੰਨੇ ਵੀ ਰੂਪ ਵਟਾਉਂਦੇ ਰਹਿਣ, ਸੰਸਥਾਗਤ ਢਾਂਚੇ ਪੂਰੀ ਦ੍ਰਿੜ੍ਹਤਾ ਨਾਲ ਕਾਇਮ ਰਹਿੰਦੇ ਹਨ।

 ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁੰਦੇ ਹਰੇਕ ਹੁਕਮਨਾਮੇ ਤੇ ਇਕ ਮੋਹਰ ਲਗਦੀ ਹੈ, ਜਿਸ ਵਿਚ ਉਕਰੇ ਸ਼ਬਦ ਹਨ:-

 ਦੇਗ਼ ਤੇਗ਼ ਫ਼ਤਹ ਨੁਸਰਤ ਬੇਦਰੰਗ

ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

 ਫ਼ਾਰਸੀ ਦੇ ਇਨ੍ਹਾਂ ਸ਼ਬਦਾਂ ਤੋਂ ਭਾਵ ਹੈ ਕਿ ਲੰਗਰ ਚਲਦਾ ਰਹੇ ਅਤੇ ਤਲਵਾਰ ਦੁਆਰਾ ਫ਼ਤਹਿ ਪ੍ਰਾਪਤ ਹੁੰਦੀ ਰਹੇ, ਇਹ ਵਰ  ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੋਂ ਬੇਦਰੇਗ (ਯਾਅਨੀ ਅਮੁੱਕ ਤੇ ਨਿਧੜਕ ਸਹਾਇਤਾ) ਪ੍ਰਾਪਤ ਕੀਤਾ ਹੈ।  ਖ਼ਾਲਸੇ ਨੇ ਇਕ ਸਿੱਕਾ ਸੰਨ 1765 ਈ: ਵਿਚ ਜਾਰੀ ਕੀਤਾ ਸੀ, ਜਿਸ ਉਪਰ ਇਹ ਸ਼ਬਦ ਉਕੱਰੇ ਸਨ।  ਆਮ ਤੌਰ ਤੇ ਰਾਜੇ ਮਹਾਰਾਜੇ ਆਪਣੇ ਨਾਂ ਦਾ ਸਿੱਕਾ ਜਾਰੀ ਕਰਦੇ ਰਹੇ ਹਨ, ਇਹ ਸਿੱਕਾ ਅਕਾਲ ਪੁਰਖ ਦੀ ਅਖੰਡ ਅਤੇ ਅਤੁੱਟ ਬਖਸ਼ਿਸ਼ ਦਾ ਪ੍ਰਤੀਕ ਹੈ।  ਇਸ ਲਿਹਾਜ਼ ਨਾਲ ਇਹ ਮੋਹਰ ਵੀ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸਗੋਂ ਅਕਾਲ ਪੁਰਖ ਦੀ ਸਰਵੁੱਚਤਾ ਤੇ ਸਵੈ-ਸੰਪਨਤਾ ਨੂੰ ਹੀ ਪ੍ਰਗਟਾਉਂਦੀ ਹੈ, ਜਿਸ ਵਿਚ ‘ਸ੍ਰੀ ਅਕਾਲ ਤਖ਼ਤ ਸਾਹਿਬ’ ਉਕਰਨ ਤੋਂ ਪਹਿਲਾਂ ਵਿਚਕਾਰ “ਸ੍ਰੀ ਅਕਾਲ ਜੀ ਸਹਾਇ” ਉਕੱਰਿਆ ਹੋਇਆ ਹੈ।  ਇਹ ਪ੍ਰਭੂਸੱਤਾ ਸੰਪਨ ਨਿਸ਼ਾਨ ਹੈ, ਜਿਸ ਅੱਗੇ ਪੂਰੀ ਸਿੱਖ ਕੌਮ ਬਿਨਾਂ ਸ਼ਰਤ ਸੀਸ ਝੁਕਾਉਦੀ ਹੈ।

       ਕੋਈ ਵੇਲਾ ਸੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ‘ਸਰਬਰਾਹ’ ਹੋਇਆ ਕਰਦਾ ਸੀ।  ਵੇਲ੍ਹੇ ਦੇ ਫੇਰ ਬਦਲ ਵਿਚ ਇਹ ਲਫ਼ਜ਼ ‘ਜਥੇਦਾਰ’ ਬਣ ਗਿਆ।  ਗਹੁ ਨਾਲ ਵਾਚੀਏ ਤਾਂ 1925 ਈ: ਵਿਚ ਬਣੇ ਸਿੱਖ ਗੁਰਦੁਆਰਾ ਐਕਟ ਵਿਚ ਕਿਧਰੇ ਵੀ ‘ਜਥੇਦਾਰ’ ਲਫਜ਼ ਦੀ ਹੋਂਦ ਨਹੀਂ ਹੈ।  ਅੱਜ ਨਵੇਂ ਸਹਿਰਿਓਂ ‘ਆਲ ਇੰਡੀਆ ਸਿੱਖ ਗੁਰਦੁਆਰਾ ਐਕਟ’ ਬਣਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ।  ਸ੍ਰੀ ਅਕਾਲ ਤਖ਼ਤ ਦੇ ਸਰਬਰਾਹ ਜੋ ਕਿ ਕਿਸੇ ਦੁਨਿਆਵੀ ਜਾਂ ਸੰਵਿਧਾਨਿਕ ਕਾਨੂੰਨ ਤੋਂ ਬਹੁਤ ਉਚੇਰੇ ਅਤੇ ਇਖ਼ਲਾਕੀ ਤੌਰ ਤੇ ਏਨੇ ਸਵੈ-ਸਿੱਧ ਹਨ ਕਿ ਉਨ੍ਹਾਂ ਦੀ ਜੀਵਨ-ਜੁਗਤਿ ਹੀ ਉਨ੍ਹਾਂ ਦੀ ਸਰਵੁੱਚਤਾ ਦੀ ਗਵਾਹੀ ਹੈ, ਨੂੰ ਵੀ ਕੁਝ ਕੱਟੜਵਾਦੀ ਗ਼ੈਰ ਸਿੱਖ ਸੰਸਥਾਵਾਂ ਦੀਆਂ ਗਿਣੀਆਂ ਮਿੱਥੀਆਂ ਸਾਜ਼ਿਸ਼ਾਵਾਂ ਅਧੀਨ ਦੁਨਿਆਵੀ ਕਾਨੂੰਨ ਅਤੇ ਨਾਮ-ਨਿਹਾਦ ਯੋਗਤਾਵਾਂ ਦੇ ਸ਼ਿਕੰਜੇ ਵਿਚ ਕੱਸ ਕੇ, ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।  ਪੰਥ ਹਿਤੈਸ਼ੀਆਂ, ਬੁੱਧੀਜੀਵੀਆਂ ਤੇ ਕੌਮ-ਪ੍ਰਸਤ ਆਗੂਆਂ ਨੂੰ ਇਸ ਨਾਜ਼ੁਕ ਪਹਿਲੂ ਵੱਲ ਧਿਆਨ ਦੇਣ ਦੀ ਲੋੜ ਹੈ।  ਜੇ ਇਹ ਅਮਲ ਕਿਸੇ ਤਰ੍ਹਾਂ ਵੀ ਨੇਪਰੇ ਚੜ੍ਹ ਗਿਆ ਤਾਂ ਇਹ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਹੁਣ ਨਾਲੋਂ ਵੀ ਵੱਡਾ ਤੇ ਬੱਜਰ ਗੁਨਾਹ ਹੋਵੇਗਾ ਅਤੇ ਸਿੱਖ ਕੌਮ ਦੀ ਨਿਆਰੀ ਸ਼ਨਾਖ਼ਤ ਲਈ ਮਾਰੂ ਸਿੱਧ ਹੋਵੇਗਾ।

       ਸਿੱਖ ਕੌਮ ਤਾਂ ਮੁੱਢੋਂ ਹੀ ਏਨੀ ਭੋਲੀ ਹੈ ਕਿ ‘ਸਰਬੱਤ ਦੇ ਭਲੇ’ ਦੀ ਲੋਚਾਂ ਵਿਚ ਉਨ੍ਹਾਂ ਵਰਗਾਂ ਕੋਲੋਂ ਆਪਣਾ ਆਪ ਕੁਹਾਉਂਦੀ ਆਈ ਹੈ, ਜਿਹੜੇ ਕਦੇ ਵੀ ਇਸ ਦੇ ਸਕੇ ਨਾ ਹੈ, ਨਾ ਸਨ, ਨਾ ਹੋਣੇ।  ਤਿਲਕ ਜੰਞੂ ਦੀ ਰਾਖੀ ਲਈ ਕਸ਼ਮੀਰੀ ਪੰਡਿਤਾਂ ਦੀ ਇਕ ਪੁਕਾਰ ਤੇ ਆਪਣਾ ਸੀਸ ਵਾਰ ਦੇਣ ਵਾਲੇ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਮਗਰੋਂ ਉਨ੍ਹਾਂ ਦੀ ਦੇਹ ਸੰਭਾਲਣ ਵੇਲੇ, ਉਹ ਸਾਰੇ ਕਿਧਰ ਛਾਈਂ ਮਾਈਂ ਹੋ ਗਏ, ਜਿਨ੍ਹਾਂ ਖਾਤਰ ਕੁਰਬਾਨੀ ਦਿੱਤੀ ਗਈ ਸੀ?  ਅੱਜ ਵੀ ਗੁਰੂ ਤੇਗ਼ ਬਹਾਦਰ ਨੂੰ ‘ਹਿੰਦ ਦੀ ਚਾਦਰ’ ਆਖ ਕੇ ਅਸੀਂ ਖ਼ੁਦ ਹੀ ਮਾਣ-ਮੱਤੇ ਹੁੰਦੇ ਆਏ ਹਾਂ।  ਕੀ ਕਦੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਜਾਂ ਵਰਗਾਂ ਨੇ ਵੀ ਇਸ ਤੱਥ ਨੂੰ ਪ੍ਰਵਾਨਗੀ ਜਾਂ ਮਾਣ ਦਿੱਤਾ ਹੈ?  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਸਿੱਖ ਇਤਿਹਾਸ ਰਿਸਰਚ ਬੋਰਡ’ ਵਲੋਂ 1965 ਈ: ਵਿਚ ਛਪੀ ਡਾ: ਗੰਡਾ ਸਿੰਘ ਦੁਆਰਾ ਸੰਪਾਦਿਤ ਪੁਸਤਕ, Some Confidential Papers of the Akali Movement (“ਅਕਾਲੀ ਲਹਿਰ ਦੇ ਕੁਝ ਗੁਪਤ ਕਾਗਜ਼”),ਵਿਚ 1925 ਈ: ਦੇ ਸਿੱਖ ਗੁਰਦੁਆਰਾ ਐਕਟ ਉਪ ਸਿਰਲੇਖ ਹੇਠ ਇਹ ਤੱਥ ਹੋਰ ਵੀ ਸਪਸ਼ੱਟ ਰੂਪ ਵਿਚ ਦਰਜ ਹੈ, ਕਿ ਜਦੋਂ ਸਰ ਮੈਲਕਮ ਹੇਲੀ ਪੰਜਾਬ ਦਾ ਗਵਰਨਰ ਬਣ ਕੇ ਸਰ ਐਡਵਰਡ ਮੈਕਲਾਗਨ ਦੀ ਥਾਂ ਆਇਆ ਤਾਂ ਇਕ ਆਮ ਸਿਆਸਤਦਾਨ ਵਾਲਾ ਰੁਖ ਅਪਨਾਉਂਦਿਆ ਉਸ ਸਪਸ਼ਟ ਆਖਿਆ:

“Why delay the Bill and let the Government get the blame. Give it to them and also their Gurdwaras. They will then quarrel among themselves. The Government will be free to do something else.”

(ਉਨ੍ਹਾਂ ਕਿਹਾ ਕਿ ਬਿੱਲ ‘ਚ ਦੇਰੀ ਕਿਉਂ ਕੀਤੀ ਜਾਵੇ ਅਤੇ ਸਰਕਾਰ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਵੇ। ਇਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਨੂੰ ਵੀ ਦੇ ਦਿਓ। ਫਿਰ ਉਹ ਆਪਸ ਵਿੱਚ ਝਗੜਾ ਕਰਨਗੇ। ਸਰਕਾਰ ਕੁਝ ਹੋਰ ਕਰਨ ਲਈ ਸੁਤੰਤਰ ਹੋਵੇਗੀ।)

ਸਪਸ਼ੱਟ ਹੈ ਕਿ ਉਹ “ਜਾਤ ਪਾਤ ਸਿੰਘਨ ਕੀ ਦੰਗਾ” ਵਾਲੇ ਤੱਥ ਤੋਂ ਜਾਣੂੰ ਸੀ।  ਉਸ ਗੱਲ ਹੀ ਮੁਕਾ ਦਿੱਤੀ ਕਿ ਇਹ ਬਿੱਲ ਲੇਟ ਕਰਕੇ ਸਰਕਾਰ ਨੂੰ ਆਪਣੇ ਸਿਰ ਦੋਸ਼ ਲੈਣ ਦੀ ਲੋੜ ਹੀ ਕੀ ਹੈ।  ਇਨ੍ਹਾਂ ਨੂੰ ਇਨ੍ਹਾਂ ਦੇ ਹਾਲ ਤੇ ਹੀ ਛੱਡ ਦਿਓ, ਇਹ ਆਪਸ ਵਿਚ ਹੀ ਲੜ ਲੜ ਮਰ ਜਾਣਗੇ.. ਕੀ ਉਸ ਦੀ ਇਹ ਭਵਿੱਖਬਾਣੀ ਅੱਜ ਤਕ ਦੁਨੀਆਂ ਭਰ ਦੇ ਗੁਰਦੁਆਰਿਆਂ ਦੀਆਂ ਸਥਾਨਕ ਕਮੇਟੀਆਂ ਤੋਂ ਲੈ ਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਵਿਵਾਦਾਂ ਤਕ ਸੱਚ ਸਿੱਧ ਨਹੀਂ ਹੋ ਰਹੀ? ਜਿਸ ਵਿਚੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਉਜਾਗਰ ਹੋ ਰਹੀਆਂ ਹਨ।

ਜੇ ਸਮੁੱਚੇ ਵਿਸ਼ਵ ਵਿੱਚ ਫੈਲਿਆ ਸਿੱਖ ਪੰਥ ਹਕੀਕੀ ਰੂਪ ਵਿਚ ਮੀਰੀ ਪੀਰੀ ਦੇ ਸਿਧਾਂਤ ਦਾ ਜ਼ਾਮਨ ਹੈ ਅਤੇ ਆਪਣੀ ਰਾਜਨੀਤੀ ਨੂੰ ਧਰਮ ਦੇ ਮਾਤਹਿਤ ਚਲਾਉਂਦਾ ਹੈ ਤਾਂ ਦਿਨੋਂ ਦਿਨ ਇਹ ਨੌਬਤ ਕਿਉਂ ਆ ਰਹੀ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਸਿਰਜਣਾ ਦਿਵਸ ਦੀ ਚੌਥੀ ਸ਼ਤਾਬਦੀ ਨੂੰ ਸਮਰਪਤ ਇਸ ਸੈਮੀਨਾਰ ਦੇ, ਇਸ ਜਿੰਮੇਵਾਰ ਤੇ ਪੰਥਕ ਸੋਚ ਵਾਲੇ ਮੰਚ ਤੋਂ ਇਹ ਅਹਿਦ ਕੀਤਾ ਜਾਣਾ ਜ਼ਰੂਰੀ ਜਾਪਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਤੋਂ ਵਰੋਸਾਈ ਜਿਸ ਦ੍ਰਿਸ਼ਟੀ ਸੰਗ ਇਸ ਤਖ਼ਤ ਦੀ ਸਥਾਪਨਾ ਕੀਤੀ ਸੀ ਉਸ ਵਿਚੋਂ

ਆਪੇ ਸਿਧ ਸਾਧਿਕ ਵੀਚਾਰੀ॥

ਆਪੇ ਰਾਜਨੁ ਪੰਚਾ ਕਾਰੀ॥

ਤਖਤਿ ਬਹੈ ਅਦਲੀ ਪ੍ਰਭੁ ਆਪੇ

ਭਰਮੁ ਭੇਦੁ ਭਉ ਜਾਈ ਹੇ॥ (ਮਾਰੂ ਮਹਲਾ 1, ਅੰਗ 1022)

ਵਾਲੀ ਮੁਬਾਰਕ ਭਾਵਨਾ ਉਜਾਗਰ ਹੋਣੀ ਲਾਜ਼ਮੀ ਹੈ।  ਅਕਾਲ ਤਖ਼ਤ ਤੋਂ ਜਾਰੀ ਕਿਸੇ ਵੀ ਫੁਰਮਾਣ ਨੂੰ ਜੇ ਸੰਗਤ ਅਕਾਲ ਪੁਰਖ ਦਾ ਫੁਰਮਾਣ ਜਾਣ ਕੇ ਸੀਸ ਝੁਕਾਉਜ਼ਦੀ ਹੈ ਤਾਂ ਫਿਰ

ਤਖਤਿ ਬਹੈ ਤਖਤੈ ਕੀ ਲਾਇਕ॥

ਪੰਚ ਸਮਾਏ ਗੁਰਮਤਿ ਪਾਇਕ॥

ਆਦਿ ਜੁਗਾਦੀ ਹੈ ਭੀ ਹੋਸੀ।

ਸਹਸਾ ਭਰਮੁ ਚੁਕਾਇਆ॥ (- ਮਾਰੂ ਮਹਲਾ 1, ਅੰਗ 1039)

ਵਾਲੀ ਭਾਵਨਾ ਵੀ ਕਾਇਮ ਰਹਿਣੀ ਚਾਹੀਦੀ ਹੈ।  ਅਕਾਲ ਤਖ਼ਤ ਉੱਤੇ ਬਹਿ ਕੇ ਅਕਾਲ ਪੁਰਖ ਤੋਂ ਵਰੋਸਾਈ ਸੋਚ ਤੇ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਉਪਰ ਕਿਸੇ ਨੂੰ ‘ਸੰਸਾ’ ਜਾ ‘ਭਰਮ’ ਨਹੀਂ ਵਿਆਪਣਾ ਚਾਹੀਦਾ ਕਿ ਉਸ ਦੇ ਨਿਰਣੇ ਵਿਅਕਤੀਗਤ ਹਨ।  ਕਿਉਂਕਿ ‘ਤਖਤਿ ਸਲਾਮ ਹੋਵੈ ਦਿਨ ਰਾਤੀ’ ਮੁਤਾਬਿਕ ਸਿੱਖ ਕੌਮ ਦਾ ਸਲਾਮ ਤਾਂ ਤਖ਼ਤ ਨੂੰ ਹੈ, ਉਸ ਦੇ ਸਰਬਰਾਹ ਦੀ ਜ਼ਾਤ ਨੂੰ ਨਹੀਂ, ਉਸ ਅੰਦਰ ਵਿਆਪਦੀ ਅਬਚਲੀ ਜੋਤ ਵਿਚੋਂ ਉਜਾਗਰ ਹੋਣ ਵਾਲੀ ਜੀਵਨ-ਜੁਗਤਿ ਨੂੰ ਹੈ, ਜਿਸ ਵਿਚੋਂ ਪੂਰੀ ਕੌਮ ਜੀਊਂਦੇ ਜੀਅ ਮੁਕਤ ਹੋਣ ਦਾ ਰਾਹ ਭਾਲਦੀ ਹੈ।  ਸਮੁੱਚੀ ਸਿੱਖ ਕੌਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹੋ ਮਹੱਤਵ ਹੈ।”

ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਤੁਸੀਂ ਅੰਦਾਜ਼ਾ ਲਾ ਲਵੋਗੇ ਕਿ ਜੋ ਕੁਝ ਅੱਜ ਵਾਪਰ ਰਿਹਾ ਹੈ, ਉਸ ਦਾ ਖਦਸ਼ਾ ਮੈਂ 2006 ਵਿੱਚ ਇਸ ਪੇਪਰ ਰਾਹੀਂ ਕਰ ਦਿੱਤਾ ਸੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ “ਸੇਵਾ ਨਿਯਮ” ਬਣਾਉਣਾ, ਕਿੰਨਾ ਕੁ ਘਾਤਕ ਹੋ ਸਕਦਾ ਹੈ? ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ ਸੇਵਾ ਨਿਯਮ  ਬਣਾਉਣਾ, ਕੀ ਕਾਨੂੰਨ ਪੱਖੋਂ ਜਾਇਜ਼ ਹੋਵੇਗਾ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਿੱਖ ਗੁਰਦੁਆਰਾ ਐਕਟ,1925 ਅਧੀਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਸਰਵਿਸ ਨਿਯਮ ਬਣਾਉਣ ਦਾ ਕੋਈ ਅਖਤਿਆਰ ਹੈ? ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ “ਨੌਕਰ” ਬਣਾਏ ਜਾਣਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਬਰਾਬਰ ਨਹੀਂ ਹੋਵੇਗਾ? ਇਹਨਾਂ ਸਾਰੇ ਮਹੱਤਵਪੂਰਨ ਵਿਸ਼ੇ ਵਿਸ਼ਿਆਂ ਤੇ ਮੈਂ ਅਪਣੇ ਵਿਚਾਰ ਆਪ ਜੀ ਨਾਲ ਅਗਲੇ ਲੇਖ ਵਿੱਚ ਸਾਂਝੇ ਕਰਾਂਗਾ। 

ਡਾ: ਦਲਜੀਤ ਸਿੰਘ, ਐਲ ਐਲ.ਐਮ. ਪੀਐਚ.ਡੀ,
ਸਾਬਕਾ ਪ੍ਰਿੰਸੀਪਲ, ਖਾਲਸਾ ਕਾਲਜ ਅੰਮ੍ਰਿਤਸਰ
ਅਤੇ ਲਾਅ ਪ੍ਰੋਫੈਸਰ, ਜੀ.ਐਨ.ਡੀ.ਯੂ; 
ਵਾਈਸ ਚਾਂਸਲਰ. ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ

ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀਆਂ ਧਮਕੀਆਂ, ਗ੍ਰਿਫਤਾਰੀ, ਫਿਰ ਵੀ ਧਮਕੀਆਂ !

ਬਘੇਲ ਸਿੰਘ ਧਾਲੀਵਾਲ

ਪਿਛਲੇ ਦਿਨਾਂ ਤੋ ਲਗਾਤਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਲ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ‘ਤੇ ਬੰਬਾਂ ਨਾਲ ਹਮਲਾ ਕਰਕੇ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਵਿੱਚ ਇੱਥੋਂ ਤੱਕ ਕਿਹਾ ਗਿਆ ਕਿ ਪਾਈਪਾਂ ਵਿੱਚ ਆਰ ਡੀ ਐਕਸ ਭਰਕੇ ਧਮਾਕੇ ਕੀਤੇ ਜਾਣਗੇ, ਜਿਸਦਾ ਮਤਲਬ ਹੈ ਕਿ ਧਮਕੀ ਵਿੱਚ ਜਬਰਦਸਤ ਨੁਕਸਾਨ ਕਰਨ ਵੱਲ ਇਸ਼ਾਰਾ ਕੀਤਾ ਗਿਆ। ਬੀਤੇ ਕੱਲ੍ਹ ਈ ਮੇਲ ਰਾਹੀ ਧਮਕੀਆਂ ਭੇਜਣ ਵਾਲਾ ਕਤਿੱਥ ਦੋਸ਼ੀ ਸ਼ੂਭਮ ਦੁਬੇ ਫਰੀਦਾਵਾਦ ਤੋ ਕਾਬੂ ਕਰ ਲਿਆ ਗਿਆ ਹੈ। ਸ਼ੂਭਮ ਦੁਬੇ ਦਾ ਸਬੰਧ ਤਾਮਿਲ ਨਾਲ ਹੋਣ ਬਾਰੇ ਖਬਰਾਂ ਮਿਲ ਰਹੀਆਂ ਹਨ। ਉਹ ਸੌਫਟ ਵੇਅਰ ਇੰਜਨੀਅਰ ਹੈ,ਜਿਸ ਨੂੰ ਕੰਪਿਊਟਰ ਬਾਰੇ ਪੂਰੀ ਜਾਣਕਾਰੀ ਹੈ। ਉਹਨੂੰ ਪਤਾ ਹੈ ਕਿ ਕਿਸਤਰਾਂ ਪਛਾਣ ਨੂੰ ਛੁਪਾਉਣਾ ਹੈ, ਕਿਸਤਰਾਂ ਆਈ ਪੀ ਐਡਰੈਸ ਨੂੰ ਵਿਦੇਸੀ ਐਡਰੈਸ ਵਿੱਚ ਬਦਲਣਾ ਹੈ। ਇਸ ਤੋ ਇਲਾਵਾ ਵੀ ਹੋਰ ਦੋਸ਼ੀਆਂ ਦਾ ਸਬੰਧ ਤਾਮਿਲਨਾਡੂ ਨਾਲ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ,ਜਿਸ ਵਿੱਚ ਇੱਕ ਵਿਦਿਆਰਥਣ ਦੇ ਹੋਣ ਬਾਰੇ ਵੀ ਸੱਕ ਜਤਾਇਆ ਜਾ ਰਿਹਾ ਹੈ। ਸ਼ੁਭਮ ਦਾ ਸਬੰਧ ਪਹਿਲੀ  ਈ ਮੇਲ ਨਾਲ ਦੱਸਿਆ ਜਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇੱਕ  ਦੋਸ਼ੀ ਦੇ ਫੜੇ ਜਾਣ ਦੇ ਬਾਵਜੂਦ ਵੀ ਧਮਕੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਬੀ ਟੈਕ ਪਾਸ ਸ਼ੁਭਮ ਦੁਬੇ ਬਹੁਤ ਸਾਰੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ। ਉਪਰੋਕਤ ਮਿਲੀ ਜਾਣਕਾਰੀ ਤੋ ਸਪੱਸਟ ਹੈ ਕਿ ਧਮਕੀਆਂ ਭੇਜਣ ਵਾਲੇ ਮਹਿਜ਼ ਸਰਾਰਾਤੀ ਅਨਸਰ ਨਹੀ ਹਨ, ਬਲਕਿ ਪੜੇ ਲਿਖੇ,ਆਪਣਾ ਘਾਟਾ ਨਫਾ ਸਮਝਣ ਵਾਲੇ ਵਿਅਕਤੀ ਹਨ, ਜਿੰਨਾਂ ਦੀ ਮਾਨਸਿਕਤਾ ਵਿੱਚ ਘੱਟ ਗਿਣਤੀਆਂ ਪ੍ਰਤੀ ਨਫਰਤ ਭਰੀ ਹੋਈ ਹੈ।ਕਿਸੇ ਆਮ ਵਿਅਕਤੀ ਵੱਲੋਂ ਅਜਿਹੀ ਧਮਕੀ ਭੇਜਣਾ  ਸਰਾਰਤ ਹੋ ਸਕਦਾ ਹੈ,ਪਰ ਕਿਸੇ ਇੰਜਨੀਅਰ ਵੱਲੋਂ ਅਜਿਹਾ ਕਰਨਾ ਬਿਲਕੁਲ ਵੀ ਆਮ ਵਰਤਾਰਾ ਨਹੀ ਹੈ। ਇਸ ਤੋ ਵੀ ਅੱਗੇ ਅਜਿਹੇ ਦਹਿਸਤਗਰਦੀ ਮਿਸ਼ਨ ਵਿੱਚ ਮਹਿਲਾਵਾਂ ਦਾ ਸ਼ਾਮਲ ਹੋਣਾ ਖਤਰਨਾਕ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਜਿਸਤਰਾਂ ਪੰਜਾਬ ਅੰਦਰ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਨਿਰੰਤਰ ਲੜੀ ਚਲਾਈ ਗਈ, ਠੀਕ ਉਸ ਤਰਜ਼ ਤੇ ਹੀ ਹੁਣ ਧਮਕੀਆਂ ਦਾ ਸਿਲਸਿਲਾ ਚਲਾਇਆ ਗਿਆ ਹੈ। ਪੰਜਾਬ ਪੁਲਿਸ ਜਿਹੜੀ ਅਜਿਹੇ ਮਸਲਿਆਂ ਦੀ ਤਹਿ ਤੱਕ ਜਾਣ ਦੇ ਪੂਰੀ ਤਰਾਂ ਸਮਰੱਥ ਹੈ, ਉਹਨਾਂ ਵੱਲੋਂ ਇਹ ਸਾਰਾ ਮਾਮਲਾ ਪਤਾ ਲਗਾ ਲਿਆ ਜਾਵੇਗਾ, ਪਰ ਇਹ ਨਹੀ ਕਿਹਾ ਜਾ ਸਕਦਾ ਕਿ ਸਾਜਿਸ਼ ਬੇਨਕਾਬ ਹੋਵੇਗੀ ਜਾਂ ਨਹੀ। ਇੱਥੇ ਸਮਝਣ ਵਾਲੀ ਅਤੇ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਮੁਲਕ ਲਈ ਸਿੱਖਾਂ ਨੇ ਸਭ ਤੋ ਵੱਧ ਕਸ਼ਟ ਝੱਲੇ ਹਨ, ਜਿਸ ਮੁਲਕ ਨੂੰ ਅਜਾਦ ਕਰਵਾਉਣ ਲਈ ਸਭ ਤੋ ਵੱਧ ਕੁਰਬਾਨੀਆਂ ਦਿੱਤੀਆਂ। ਆਪਣਾ ਖੁੱਸਿਆ ਰਾਜ ਭਾਗ ਵਾਪਸ ਲੈਣ ਦੀ ਬਜਾਏ ਭਾਰਤ ਦੀ ਆਜ਼ਾਦੀ ਨੂੰ ਪਹਿਲ ਦਿੱਤੀ,ਉਸ ਮੁਲਕ ਦੇ ਵਾਸੀਆਂ ਦੇ ਮਨਾਂ ਵਿੱਚ ਸਿੱਖ ਕੌਂਮ ਪ੍ਰਤੀ ਐਨੀ ਨਫਰਤ ਕਿਉਂ ਹੈ ? ਕਿਸੇ ਕੁਦਰਤੀ ਆਫਤ ਦੇ ਸਮੇ ਸਿੱਖ ਹੀ ਇੱਕ ਅਜਿਹੀ ਕੌਂਮ ਹੈ ਜਿਸ ਦੇ ਸਿਧਾਂਤ ਉਹਨੂੰ ਮਾਨਵਤਾ ਦੇ ਭਲੇ ਦਾ ਪਾਠ ਪੜਾਉਂਦੇ ਹਨ, ਜਿਸ ਦੇ ਕਰਕੇ ਉਹ ਭੇਦ ਭਾਵ ਤੋ ਉੱਪਰ ਉੱਠ ਕੇ ਲੋੜਬੰਦਾਂ ਦੀ ਮਦਦ ਕਰਦੇ ਹਨ। ਲੰਗਰ ਲਾਉਂਦੇ ਹਨ। ਉਹਨਾਂ ਦੀਆਂ ਜਰੂਰੀ ਲੋੜਾਂ ਦੀ ਪੂਰਤੀ ਕਰਦੇ ਹਨ।ਪਿਛਲੇ ਸਾਲਾਂ ਵਿੱਚ ਮੁਬਈ ਅਤੇ ਕੇਰਲਾ ਸਮੇਤ ਮੁਲਕ ਦੇ ਵੱਖ ਵੱਖ ਖਿੱਤਿਆਂ ਵਿੱਚ ਆਏ ਹੜ੍ਹਾਂ ਦੌਰਾਨ ਜਦੋ ਉੱਥੋਂ ਦੀ ਜਿੰਦਗੀ ਬਦ ਤੋ ਬਦਤਰ ਬਣੀ ਹੋਈ ਸੀ, ਉਸ ਮੌਕੇ ਸਿੱਖਾਂ ਵੱਲੋਂ ਹੀ ਉਹਨਾਂ ਪੀੜਤ ਲੋਕਾਂ ਦੀ ਬਾਂਹ ਫੜੀ ਗਈ ਸੀ। ਇਹ ਇੱਕ ਵਾਰ ਨਹੀ ਬਲਕਿ ਅਜਿਹਾ ਹਮੇਸਾਂ ਹੀ ਹੁੰਦਾ ਰਿਹਾ ਹੈ। ਪਿਛਲੇ ਸਾਲਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸੈਲਾਨੀਆਂ ਨਾਲ ਹਿਮਾਚਲੀ ਲੋਕਾਂ ਵੱਲੋਂ ਜਿਸਤਰਾਂ ਫਿਰਕੂ ਨਫਰਤ ਦਾ ਪ੍ਰਗਟਾਵਾ ਕੀਤਾ ਗਿਆ, ਸਿੱਖਾਂ ‘ਤੇ ਹਮਲੇ ਕੀਤੇ ਗਏ,ਉਹਨਾਂ ਦੇ ਵਾਹਨ ਭੰਨੇ ਤੋੜੇ ਗਏ, ਪਰ ਇਸ ਦੇ ਬਾਵਜੂਦ ਸਿੱਖਾਂ ਨੇ ਆਪਣੇ  ਸਿਧਾਂਤ ਤੋ ਮੁੱਖ ਨਹੀ ਮੋੜਿਆ, ਆਪਣੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਆਂਚ ਨਹੀ ਆਉਣ ਦਿੱਤੀ। ਹੁਣ ਮੌਜੂਦਾ ਸਮੇ ਵਿੱਚ ਜਦੋਂ ਹਿਮਾਚਲ ਪ੍ਰਦੇਸ ਵਿੱਚ ਹੜਾਂ ਨੇ ਤਬਾਹੀ ਮਚਾਈ, ਤਾਂ ਉੱਥੇ ਵੀ ਹਿਮਾਚਲੀਆਂ ਦੇ ਕੀਤੇ ਬੁਰੇ ਕਰਮਾਂ ਨੂੰ ਅਣਗੌਲ਼ਿਆਂ ਕਰਕੇ ਸਭ ਤੋ ਪਹਿਲਾਂ ਪੀੜਤਾਂ ਦੀ ਮਦਦ ਲਈ ਲੰਗਰ ਇੱਕ ਸਿੱਖ ਵੱਲੋਂ ਲਾਏ ਗਏ। ਸੋ ਅਜਿਹੀ ਕੌਂਮ ਜਿਸਨੂੰ ਉਹਨਾਂ ਦੇ ਗੁਰੂ ਸਾਹਿਬਾਨਾਂ ਨੇ ਕਿਸੇ ਗੈਰ ਫਿਰਕੇ ਦੇ ਲੋਕਾਂ ਪ੍ਰਤੀ ਨਫਰਤ ਨਾ ਪਾਲਣ ਲਈ 

“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”

ਦੇ ਪ੍ਰਵਚਨ ਦ੍ਰਿੜ ਕਰਵਾਏ ਹੋਣ ਅਤੇ ਉਹ ਕੌਂਮ ਦੇ ਲੋਕ ਆਪਣੇ ਗੁਰੂ ਦੇ ਹੁਕਮਾਂ ‘ਤੇ ਪਹਿਰਾ ਦਿੰਦੇ ਹੋਣ, ਅਤੇ ਇਸ ਤੋਂ ਅੱਗੇ ਸਿੱਖਾਂ ਦੀ ਸਹਿਣਸ਼ੀਲਤਾ  ਬਾਰੇ ਖੁਦ  ਇੰਡੀਅਨ ਐਕਸਪ੍ਰੈਸ ਦੇ ਇੱਕ ਮੰਨੇ ਪ੍ਰਮੰਨੇ ਪੱਤਰਕਾਰ ਸੰਜੇ ਸੂਰੀ ਨੇ ਇੱਕ ਇੰਟਰਵਿਊ ਵਿੱਚ ਜੂਨ 1984 ਦੇ ਅੱਖੀ ਡਿੱਠੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋ ਬਾਅਦ ਸੰਤ ਜਰਨੈਲ ਸਿੰਘ  ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਵਿਖੇ ਉਹਨਾਂ ਦੇ ਘਰ ਪਹੁੰਚਣ ਤੱਕ ਦੇ ਵਿਰਤਾਂਤ ਅਤੇ ਨਵੰਬਰ 1984 ਦੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਜੋ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਸਿੱਖਾਂ ਨਾਲ ਹੋਇਆ, ਉਹਨਾਂ ਤੁਲਨਾਤਮਿਕ ਘਟਨਾਵਾਂ ਦਾ ਜਿਕਰ  ਕਰਦਿਆਂ ਕਬੂਲਿਆ ਹੋਵੇ, ਕਿ  ਇੱਕ ਪਾਸੇ ਸਿੱਖਾਂ ਦੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਹਜਾਰਾਂ ਬੇਗੁਨਾਹ ਲੋਕਾਂ ਤੋਂ ਇਲਾਵਾ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ,ਜਿੰਨਾਂ ਦੇ ਘਰ ਉਸ ਮੌਕੇ ਮੈ ਬਿਲਕੁਲ ਸੁਰਖਿਅਤ ਬੈਠਾ ਹੋਇਆ ਸੀ ਅਤੇ ਮੈਨੂੰ ਖਾਣਾ ਖਵਾਇਆ ਜਾ ਰਿਹਾ ਸੀ, ਮੇਰਾ ਪੂਰਾ ਖਿਆਲ ਰੱਖਿਆਂ ਜਾ ਰਿਹਾ ਸੀ,ਉਹਨਾਂ ਪੇਂਡੂ ਲੋਕਾਂ ਨੇ ਮੈਨੂੰ ਇਹ ਸਮਝਕੇ ਬਿਲਕੁਲ ਵੀ ਕੋਈ ਨੁਕਸਾਨ ਪਹੁੰਚਾਉਣ ਦਾ ਖਿਆਲ ਤੱਕ ਵੀ ਆਪਣੇ ਮਨ ਵਿੱਚ ਨਹੀ ਲੈ ਕੇ ਆਂਦਾ, ਕਿ ਉਹਨਾਂ ਦੇ ਸਭ ਤੋ ਪਵਿੱਤਰ ਅਸਥਾਨ ਨੂੰ ਢਹਿ ਢੇਰੀ ਕਰਨ ਵਾਲੇ ਮੇਰੇ ਵਰਗੇ ਦਿਸਦੇ ਸਨ,ਭਾਵ ਉਹ ਹਿੰਦੂ ਸਨ, ਜਦੋ ਕਿ ਇੱਕ ਪ੍ਰਧਾਨ ਮੰਤਰੀ ਦੇ ਕਤਲ ਤੋ ਬਾਅਦ ਸਿੱਖਾਂ ਨੂੰ ਲੱਭ ਲੱਭ ਕੇ ਇਸ ਲਈ ਮਾਰਿਆ ਗਿਆ, ਕਿਉਂਕਿ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖ ਸਨ। ਉਹਨਾਂ ਕਿਹਾ ਕਿ ਮੈ ਆਪਣੀ ਪੁਸਤਕ ਵਿੱਚ ਇਹ ਜਿਕਰ ਕਰਦਿਆਂ ਲਿਖਿਆ ਹੈ ਕਿ “ਮੈਨੂੰ ਦਿੱਲੀ ‘ਤੇ ਸ਼ਰਮ ਆਈ ਅਤੇ ਪੰਜਾਬ ਤੇ ਮਾਣ ਹੋਇਆ”। ਸੋ ਫਿਰ ਵੀ ਅਜਿਹੀ ਗੁਰੂ ਦੇ ਭਾਣੇ ਚ ਰਹਿਣ ਵਾਲੀ ਕੌਂਮ ਪ੍ਰਤੀ ਮਨਾਂ ਵਿੱਚ ਨਫਰਤ ਪਾਲਣੀ ਦਰਸਾਉਂਦੀ ਹੈ ਕਿ ਸਿਧਾਂਤ ਹੀਣ ਲੋਕਾਂ ਕੋਲ ਨਫਰਤ ਫੈਲਾਉਣ ਤੋ ਬਗੈਰ ਕੋਈ ਮਨੁਖਤਾਵਾਦੀ ਵਿਚਾਰਧਾਰਾ ਹੁੰਦੀ ਹੀ ਨਹੀ ਹੈ, ਜਿਸ ਤੋ ਮੁਲਕ ਦੀ ਏਕਤਾ ਅਖੰਡਤਾ ਨੂੰ ਵੀ ਖਤਰਾ ਬਣਿਆ ਹੋਇਆ ਹੈ, ਪਰ ਅਫਸੋਸ਼ ! ਕਿ ਅਜਿਹੀਆਂ ਤਾਕਤਾਂ ਦਾ ਮੁਲਕ ਵਿੱਚ ਬੋਲਬਾਲਾ ਹੈ। ਦੇਸ ਦੀ ਬਹੁ ਗਿਣਤੀ ਉਹਨਾਂ ਲੋਕਾਂ ਨੂੰ ਵੱਧ ਤੋ ਵੱਧ ਵੋਟਾਂ ਪਾਕੇ ਤਾਕਤ ਵਿੱਚ ਲੈ ਕੇ ਆਉਂਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇਸ ਵੰਨ ਸੁਵੰਨਤਾ ਵਾਲੇ ਮੁਲਕ ਵਿੱਚ ਨਫਰਤ ਸਿਖ਼ਰਾਂ ‘ਤੇ ਪਹੁੰਚੀ ਹੋਈ ਹੈ। ਅਜਿਹੀਆਂ ਘਟਨਾਵਾਂ ਖੁਦ ਬਿਆਂਨ ਕਰਦੀਆਂ ਹਨ ਕਿ ਦੇਸ ਦੇ ਅਨਪੜ ਲੋਕਾਂ ਦੇ ਮਨਾਂ ਵਿੱਚ ਹੀ ਨਫਰਤ ਨਹੀ ਬਲਕਿ ਪੜੇ ਲਿਖੇ ਵਰਗ ਅੰਦਰ ਵੀ ਐਨੀ ਨਫਰਤ ਘਰ ਕਰ ਚੁੱਕੀ ਹੈ ਕਿ ਕਦੇ ਜਰਵਾਣਿਆਂ ਤੋ ਬਹੂ ਬੇਟੀਆਂ ਦੀਆਂ ਇਜ਼ਤਾਂ ਬਚਾਉਣ ਵਾਲੇ ਅੱਜ ਸਭ ਤੋ ਵੱਡੇ ਦੁਸ਼ਮਣ ਜਾਪਦੇ ਹਨ। ਇਹ ਭਾਰਤ ਦੀ ਅਖੰਡਤਾ ਲਈ ਕੋਈ ਚੰਗਾ ਸੁਨੇਹਾ ਨਹੀ ਹੈ। ਇਸ ਦੇ ਪਿੱਛੇ ਦੀ ਮਣਸਾ ਨੂੰ ਸਮਝਣਾ ਹੋਵੇਗਾ। ਅਜਿਹਾ ਵਾਰ ਵਾਰ ਕਿਉਂ ਹੋ ਰਿਹਾ ਹੈ? ਕਦੇ ਰੀਲਾਂ ਬਨਾਉਣ ਦੇ ਨਾਮ ਤੇ ਸਿੱਖੀ ਸਿਧਾਤਾਂ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾਂਦੇ ਹਨ, ਕਦੇ ਚਿਹਰੇ ‘ਤੇ ਤਿਰੰਗਾ ਛਾਪਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਧੱਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਕੇ ਰੌਲ਼ਾ ਪਵਾਇਆ ਜਾਂਦਾ ਹੈ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਦੀ ਆਸਥਾ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਤੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਕੇ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਅਜਿਹੀਆਂ ਅਨੇਕਾਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋ ਜਾਪਦਾ ਹੈ ਕਿ ਭਾਵੇਂ ਪੰਜਾਬ ਭਾਰਤ ਦਾ ਹਿੱਸਾ ਹੈ, ਪਰ ਭਾਰਤੀ ਤਾਕਤਾਂ ਇਹਨੂੰ ਬੇਗਾਨਾ ਹੀ ਸਮਝਦੀਆਂ ਹਨ। ਪੰਜਾਬ ਦੀ ਵਫਾਦਾਰੀ ਨੂੰ ਕਿਸੇ ਖਾਤੇ ਵਿੱਚ ਨਹੀ ਰੱਖਿਆ ਗਿਆ। ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਜਾਨਾਂ ਕੁਰਬਾਨ ਕਰਦੇ ਪੰਜਾਬ ਦੇ ਪੁੱਤਰਾਂ ਦਾ ਕੋਈ ਮੁੱਲ ਨਹੀ ਹੈ। ਜਦੋ ਨਫਰਤ ਐਨੀ ਵਧ ਜਾਵੇ ਕਿ ਇੱਕ ਇੰਜਨੀਅਰ ਨੂੰ ਨੌਕਰੀ ਛੱਡ ਕੇ ਅਜਿਹੇ ਮਿਸ਼ਨ ਲਈ ਲੜਨ ਨੂੰ ਪਹਿਲ ਦੇਣੀ ਪਵੇ ਤਾਂ ਇਹ ਅੰਦਾਜਾ ਲਾਉਣਾ ਕੋਈ ਔਖਾ ਨਹੀ ਕਿ ਬਿਮਾਰੀ ਕਿੱਥੋਂ ਤੱਕ ਵੱਧ ਚੁੱਕੀ ਹੈ। ਬਿਮਾਰੀ ਵਧਣ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਅਤੇ ਉਹਦਾ ਹੱਲ ਕਰਨਾ ਮਰੀਜ ਅਤੇ ਡਾਕਟਰ ਦੋਵਾਂ ਦੀ ਪਹਿਲ ਹੋਣੀ ਚਾਹੀਦੀ ਹੈ। ਇਹ ਨਫਰਤ ਫੈਲਾਉਣ ਦਾ ਮਤਲਬ ਕੀ ਹੈ, ਅਜਿਹੀ ਫਿਰਕੂ ਨਫਰਤ ਦਾ ਅੰਜਾਮ ਕੀ ਹੋ ਸਕਦਾ ਹੈ ਅਤੇ ਅਜਿਹੀ ਫਿਰਕੂ ਨਫਰਤ ਤੋ ਕੀਹਨੂੰ ਫਾਇਦਾ ਹੋਵੇਗਾ,ਇਹ ਸਮਝਣਾ ਵੀ ਜਰੂ੍ਰੀ ਹੈ। ਫਿਰਕੂ ਨਫਰਤ ਦੀ ਰਾਜਨੀਤੀ ਹੁਣ ਕੋਈ ਨਵੀਂ ਗੱਲ ਵੀ ਨਹੀ ਰਹੀ। ਬੇਅਦਬੀਆਂ ਤੋ ਤੁਰੀ ਗੱਲ ਸ੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਤੱਕ ਪੁੱਜ ਗਈ ਹੈ, ਪਰ ਸਰੋਮਣੀ ਕਮੇਟੀ ਪ੍ਰੈਸ ਕਾਨਫਰੰਸਾਂ ਰਾਹੀ ਸਰਕਾਰਾਂ ਤੋ ਸਹਿਯੋਗ ਦੀ ਗੁਹਾਰ ਲਾਕੇ ਆਪਣਾ ਇਤਿਹਾਸ ਕਲੰਕਤ ਕਰ ਰਹੀ ਹੈ। ਸਿੱਖ ਕੌਮ ਲਈ ਕਿੰਨੀ ਨਮੋਸ਼ੀ ਦੀ ਗੱਲ ਹੈ ਅੱਜ ਸਿੱਖਾਂ ਦੀ ਪਾਰਲੀਮੈਂਟ ਸਮਝੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਆਪਣੇ ਪੁਰਖਿਆਂ ਦਾ ਸ਼ਾਨਾਮੱਤਾ ਇਤਿਹਾਸ ਭੁੱਲ ਕੇ ਸਰਕਾਰਾਂ ਦੀਆਂ ਲੇਲੜੀਆਂ ਕੱਢਣ ਲੱਗੇ ਹੋਏ ਹਨ। ਕੀ ਸ਼ਰੋਮਣੀ ਕਮੇਟੀ ਅਜਿਹੀਆਂ ਸਾਜਿਸ਼ਾਂ ਨੁੰ ਬੇਨਕਾਬ ਕਰਨ ਦੇ ਖੁਦ ਸਮਰੱਥ ਨਹੀ ਹੋ ਸਕਦੀ ? ਕੀ ਸ਼ਰੋਮਣੀ ਕਮੇਟੀ ਸੌਫਟ ਇੰਜਨੀਅਰਾਂ ਦੀਆਂ ਸੇਵਾਵਾਂ ਖੁਦ ਲੈਣ ਦੇ ਸਮਰੱਥ ਨਹੀ ? ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਕਾਹਦੇ ਲਈ ਰੱਖੀ ਹੈ, ਕੀ ਉਹ  ਸਿੱਖਾਂ ਦੀਆਂ ਦਸਤਾਰਾਂ ਲਾਹੁਣ ਲਈ ਹੀ ਪਾਲ਼ੀ ਹੋਈ ਹੈ ? ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣ ਲਈ ਟਾਸਕ ਫੋਰਸ ਨੂੰ ਕੰਪਲੈਕਸ ਦੇ ਬਾਹਰ ਤਾਇਨਾਤ ਕੀਤਾ ਜਾ ਸਕਦਾ ਹੈ। ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸੱਦਾ ਦਿੱਤਾ ਜਾ ਸਕਦਾ ਹੈ, ਜਿੰਨਾਂ ਨੂੰ ਕੋਈ ਅਰਥਿਕ ਸਹਾਇਤਾ ਦੀ ਵੀ ਜਰੂਰਤ ਨਹੀ ਹੈ। ਹੋਰ ਵੀ ਸਿੱਖ ਸੰਸਥਾਵਾਂ ਹਨ,ਜਿਹੜੀਆਂ ਅਜਿਹੇ  ਨਾਜ਼ਕ ਸਮੇ ਵਿੱਚ ਗੁਰੂ ਘਰਾਂ ਦੀ ਰਾਖੀ ਕਰ ਸਕਣ ਦੇ ਸਮਰੱਥ ਹਨ, ਪਰ ਸਰੋਮਣੀ ਕਮੇਟੀ ਦੇ ਪ੍ਰਬੰਧਕ ਉਹਨਾ ਨੂੰ ਸੱਦਾ ਨਹੀ ਦਿੰਦੇ, ਪਰੰਤੂ ਵਾਰ ਵਾਰ  ਸਰਕਾਰ ਨੂੰ ਕਾਰਵਾਈ ਕਰਨ ਲਈ ਬਿਆਨ ਤੇ ਬਿਆਨ ਜਾਰੀ ਕਰਕੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰ  ਰਹੇ ਹਨ। ਜਦੋ ਕੋਈ ਅਜਿਹੀ ਘਟਨਾ ਦਾ ਖਦਸ਼ਾ ਹੁੰਦਾ ਹੈ,ਤਾਂ ਸੁਰਖਿਆ ਬਲਾਂ ਅਤੇ ਕੇਂਦਰੀ ਏਜੰਸੀਆਂ ਨੂੰ ਸਿੱਧੀ ਦਖਲਅੰਦਾਜ਼ੀ ਕਰਨ ਦਾ ਬਹਾਨਾ ਬਣ ਜਾਂਦਾ ਹੈ। ਚੰਗਾ ਹੁੰਦਾ ਜੇਕਰ  ਸਰੋਮਣੀ ਕਮੇਟੀ ਦੇ ਪ੍ਰਧਾਨ ਸਰਕਾਰਾਂ ਦੇ ਤਰਲੇ ਕੱਢਣ ਦੀ ਬਜਾਏ ਸਿੱਖ ਨੂੰ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਦਾ ਹੋਕਾ ਦਿੰਦੇ, ਸਿੱਖ ਜਥੇਬੰਦੀਆਂ ਦੀ ਬੈਠਕ ਸੱਦ ਕੇ ਆਪਸੀ ਵਿਚਾਰ ਚਰਚਾ ਕਰਦੇ, ਪਰ ਅਜਿਹਾ ਨਹੀ ਕੀਤਾ ਗਿਆ।  ਹੁਣ ਇਹਦੇ ਵਿੱਚ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਵੱਡੀ ਭੁਮਿਕਾ ਨਿਭਾਅ ਸਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਜਿਹੇ ਮੌਕੇ ਤੇ ਜਿੱਥੇ ਕੌਂਮ ਨੂੰ ਇੱਕਜੁੱਟਤਾ ਨਾਲ ਰਹਿਣ ਦਾ ਸੰਦੇਸ ਦੇਣ ਓਥੇ ਉਹਨਾਂ ਤਾਕਤਾਂ ਨੂੰ ਵੀ ਤਾੜਨਾ ਕਰਨ ਜਿਹੜੀਆਂ ਵਾਰ ਵਾਰ ਸਿੱਖ  ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿੱਖ ਮਨਾਂ ਵਿੱਚ ਰੋਸ ਜਗਾਉਣ ਦੀ ਗੁਸਤਾਖ਼ੀ ਕਰ ਰਹੀਆਂ ਹਨ। ਅਜਿਹੇ ਮੌਕੇ ਸਿਆਸਤ ਕਰਨ ਦਾ ਸਮਾ ਨਹੀ ਬਲਕਿ ਸਿੱਖਾ ਦੀ ਆਪਸੀ ਏਕਤਾ ਦਾ ਸਮਾ ਹੈ,ਏਕਤਾ ਨਾਲ ਹੀ ਅਜਿਹੀਆਂ ਸਾਜਿਸ਼ਾਂ ਨੂੰ ਠੱਲ ਪਾ ਸਕਦੀ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅੱਗ ਨਾਲ ਖੇਡਣ ਵਾਲੀ ਸਿਆਸਤ ਨਾ ਕਰਨ ਬਲਕਿ ਅਜਿਹੀਆਂ ਸਾਜਿਸ਼ਾਂ ਰਚਣ ਵਾਲਿਆਂ ਤੇ ਨਕੇਲ ਕਸਣ ਤਾਂ ਕਿ ਪੰਜਾਬ ਦੀ ਸਾਂਤ ਫਿਜ਼ਾ ਫਿਰਕੂ ਅੱਗ ਦਾ ਭਾਂਬੜ ਬਣਨ ਤੋ ਬਚ ਸਕੇ।

– ਬਘੇਲ ਸਿੰਘ ਧਾਲੀਵਾਲ, 99142-58142

ਅਪਰਾਧ ਬਨਾਮ ਪੁਲਿਸ ਮੁਕਾਬਲੇ, ਦੂਹਰੀ ਮਾਰ ਝੱਲ ਰਿਹਾ ਪੰਜਾਬ

ਬਘੇਲ ਸਿੰਘ ਧਾਲੀਵਾਲ

ਇਹ ਇਤਿਹਾਸਿਕ ਸਚਾਈ ਹੈ ਕਿ ਪੰਜਾਬ ਨੂੰ ਕਦੇ ਵੀ ਸੁਖ ਚੈਨ ਨਾਲ ਰਹਿਣਾ ਨਸੀਬ ਨਹੀ ਹੋਇਆ। ਇਹਦਾ ਕਾਰਨ  ਇੱਥੋਂ ਦੀ ਮਿੱਟੀ ਹੈ ਜਿਸ ਦੇ ਵਿੱਚੋਂ ਗੈਰਤ ਮਾਰਿਆਂ ਵੀ ਮੁੱਕਣ ਦਾ ਨਾਮ ਹੀ ਨਹੀ ਲੈਂਦੀ। ਇਹ ਪੰਜਾਬ ਦੇ ਜਾਏ ਹੀ ਹਨ ਜਿਹੜੇ ਹਰ ਹਕੂਮਤੀ ਜਬਰ ਦੇ ਖਿਲਾਫ ਅਵਾਜ ਬੁਲੰਦ ਰੱਖਦੇ ਹਨ। ਹਰ ਬੇ ਇਨਸਾਫੀ ਦਾ ਡਟ ਕੇ ਮੁਕਾਬਲਾ ਕਰਨ ਦਾ ਹੋਕਾ ਦਿੰਦੇ ਹਨ। ਆਪਣੇ ਹਿਤਾਂ ਦੀ ਲੜਾਈ ਵਿੱਚ ਮੋਹਰੀ ਹੋਕੇ ਲੜਦੇ ਹਨ। ਇੱਥੋਂ ਤੱਕ ਕਿ ਦੇਸ ਦੀਆਂ ਹੱਦਾਂ ਸਰਹੱਦਾਂ ਤੇ ਵੀ ਸਭ ਤੋ ਮੂਹਰੇ ਹੁੰਦੇ ਹਨ।ਇਹ ਸੱਚ ਹੈ ਕਿ ਭਾਵੇਂ ਪੁਲਿਸ ਵਾਲੇ ਨੌਜਵਾਨ ਹੋਣ ਜਾਂ ਅਪਰਾਧ ਦੀ ਦੁਨੀਆਂ ਦੇ ਨੌਜਵਾਨ ਪਰ  ਹਨ ਤਾਂ ਸਾਰੇ ਇੱਕੋ ਮਿੱਟੀ ਦੀ ਉਪਜ। ਇਹੋ ਕਾਰਨ ਹੈ ਕਿ ਪੰਜਾਬ ਦੀ ਨਾਬਰੀ ਹਮੇਸਾਂ ਹੀ ਕੇਂਦਰੀ ਤਾਕਤਾਂ ਲਈ ਸਿਰਦਰਦੀ ਰਹੀ ਹੈ, ਜਿਸ ਦੇ ਫਲ ਸਰੂਪ ਪੰਜਾਬ ਨੂੰ ਵੱਡੇ ਮੁੱਲ ਵੀ ਤਾਰਨੇ ਪਏ ਹਨ,ਪਰ ਪੰਜਾਬ ਦਾ ਸਭ ਤੋ ਦੁਖਦਾਈ ਪਹਿਲੂ ਪੰਜਾਬ ਦੀ ਪੁਲਿਸ ਦਾ ਲੋਕ ਵਿਰੋਧੀ ਖਾਸਾ ਹੈ,ਜਿਸ ਨੇ ਜਬਰ ਜੁਲਮ ਕਰਨ ਵਿੱਚ ਪੂਰੇ ਭਾਰਤ ਦੀ ਪੁਲਿਸ ਨੂੰ ਬੌਨਾ ਕਰਕੇ ਰੱਖਿਆ ਹੈ।ਪੰਜਾਬ ਪੁਲਿਸ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਉਹਨਾਂ ਨੇ ਕਦੇ ਵੀ ਕੇਂਦਰ ਦੀ ਪੰਜਾਬ ਵਿਰੋਧੀ ਮਨਸਿਕਤਾ ਨੂੰ ਸਮਝਣ ਦਾ ਯਤਨ ਨਹੀ ਕੀਤਾ। ਭਾਂਵੇਂ ਬਾਕੀ ਸੂਬਿਆਂ ਦੀ ਪੁਲਿਸ ਵੀ ਅਜਿਹੇ ਮਾਮਲਿਆਂ ਵਿੱਚ ਘੱਟ ਨਹੀ ਕਰਦੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵੱਡੇ ਵੱਡੇ ਲੋਕ ਘੋਲਾਂ ਵਿੱਚ ਆਪਣੇ ਸੂਬੇ ਦੇ ਲੋਕਾਂ ਦੇ ਜੇਕਰ ਨਾਲ ਖੜੀ ਨਹੀ ਵੀ ਹੁੰਦੀ ਤਾਂ ਉਹਨਾਂ ਦੀ ਫਰਜਾਂ ਅਤੇ ਜਿੰਮੇਵਾਰੀ ਦੇ ਨਾਲ ਨਾਲ ਆਪਣੇ ਲੋਕਾਂ ਨਾਲ ਹਮਦਰਦੀ ਸਾਫ ਝਲਕਦੀ ਦਿਖਾਈ ਦਿੰਦੀ ਹੈ, ਪਰ ਇਸ ਦੇ ਮੁਕਾਬਲੇ ਪੰਜਾਬ ਦੀ ਪੁਲਿਸ ਅਜਿਹਾ ਨਹੀ ਕਰਦੀ, ਉਹ ਉਪਰੋ ਆਏ ਹੁਕਮਾਂ ਤੋ ਵੀ ਹਮੇਸਾਂ ਦੋ ਕਦਮ ਅੱਗੇ ਹੋਕੇ ਕੰਮ ਕਰਦੀ ਹੈ। ਆਪਣੇ ਹੀ ਭਰਾਵਾਂ ਤੇ ਜਬਰ ਕਰਨ ਤੋ ਕਦੇ ਵੀ ਗੁਰੇਜ਼ ਨਹੀ ਕਰਦੀ। ਉੱਤਰੀ ਭਾਰਤ ਵਿੱਚ ਹੋਰ ਕਿੱਧਰੇ ਵੀ ਅਜਿਹਾ ਨਹੀ ਦੇਖਿਆ ਗਿਆ ਕਿ ਪੁਲਿਸ ਆਪਣੀ ਵਾਹਵਾ ਖੱਟਣ ਦੀ ਖਾਤਰ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੋਵੇ। ਪੰਜਾਬ ਦੇਸ ਦਾ ਇੱਕ ਅਜਿਹਾ ਅਭਾਗਾ ਸੂਬਾ ਹੈ ਜਿਸ ਦੇ ਜਾਇਆਂ ਨੂੰ ਬਿਨਾ ਕਸੂਰੋਂ ਵੀ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਲਗਾਤਾਰ ਹੋਣਾ ਪੈ ਰਿਹਾ ਹੈ। ਬੀਤੇ ਦਿਨੀ ਅਬੋਹਰ ਵਿੱਚ ਇੱਕ ਕੱਪੜਾ ਵਪਾਰੀ ਦੇ ਕਤਲ ਤੋ ਬਾਅਦ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਚਰਚਾ ਨੇ ਹਰ ਇਨਸਾਫ ਪਸੰਦ ਵਿਅਕਤੀ ਦਾ ਧਿਆਨ ਖਿੱਚਿਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਝੂਠੇ ਮੁਕਾਬਲਿਆਂ ਦੀ ਕਹਾਣੀ ਬਨਾਉਣ ਸਮੇ ਇਹ ਬਿਲਕੁਲ ਵੀ ਪ੍ਰਵਾਹ ਨਹੀ ਕਰਦੀ ਕਿ ਇਹ ਕਹਾਣੀ ਹੁਣ ਐਨੀ ਪੁਰਾਣੀ ਹੋ ਗਈ ਹੈ, ਲੋਕ ਪ੍ਰਵਾਨ ਕਿਵੇਂ ਕਰਨਗੇ। ਮੁਲਕ ਸਮੇਤ ਸੂਬੇ  ਦੇ ਸਮੁੱਚੇ ਤੰਤਰ ਨੇ ਬਹੁਤ ਤਰੱਕੀ ਕੀਤੀ ਹੈ, ਪੰਜਾਬ ਪੁਲਿਸ ਕੋਲ ਵੀ ਸਮੇ ਦੇ ਹਾਣ ਦੇ ਹਥਿਆਰ, ਸੰਚਾਰ ਸਾਧਨ ਅਤੇ ਤਕਨਾਲੋਜੀ ਦਾ ਵੱਡਾ ਸਿਸਟਮ ਹੈ।ਪਰ ਇਸ ਦੇ ਬਾਵਜੂਦ ਵੀ ਝੂਠੇ ਮੁਕਾਬਲਿਆਂ ਦੀ ਕਹਾਣੀ 1970, 71 ਤੋ ਅੱਗੇ ਨਹੀ ਵਧ ਸਕੀ ਜਾਂ ਪੁਲਿਸ ਜਰੂਰਤ ਹੀ ਮਹਿਸੂਸ ਨਹੀ ਕਰਦੀ, ਕਿਉਂਕਿ ਨਵੀਆਂ ਕਹਾਣੀਆਂ ਦੀ ਲੋੜ ਫਿਰ ਹੀ ਪੈ ਸਕਦੀ ਹੈ,ਜੇਕਰ ਸੂਬਾ ਅਤੇ ਕੇਂਦਰ ਸਰਕਾਰਾਂ ਲੋਕਾਂ ਦੇ ਹਿਤਾਂ ਨੂੰ ਪਹਿਲ ਦੇਣ ਲਈ ਸੁਹਿਰਦ ਹੋਣਗੀਆਂ, ਜਦੋ ਸੂਬਾ ਸਰਕਾਰਾਂ ਮਹਿਜ ਆਪਣੀ ਸੱਤਾ ਸਲਾਮਤੀ ਲਈ ਲੋਕ ਰੋਹ ਨੂੰ ਕਾਬੂ ਵਿੱਚ ਕਰਨ ਲਈ ਅਜਿਹੇ ਘਿਨਾਉਣੇ ਜੁਰਮ ਕਰਨ ਦੀ ਖੁੱਲ੍ਹ ਦੇਣਗੀਆਂ ਤਾਂ ਅਜਿਹੇ ਦਰਦਨਾਕ ਵਰਤਾਰੇ ਵਾਪਰਦੇ ਰਹਿਣਗੇ। 19770, 71 ਤੋ ਲਗਾਤਾਰ ਹੁੰਦੇ ਆ ਰਹੇ ਝੂਠੇ ਮੁਕਾਬਲਿਆਂ ਦੀ ਤੁਲਨਾ ਜੇਕਰ ਮੌਜੂਦਾ ਸਮੇ ਨਾਲ ਕੀਤੀ ਜਾਵੇ ਤਾਂ ਇੰਜ ਜਾਪਦਾ ਹੈ ਜਿਵੇਂ ਪੰਜਾਬ 90 ਦੇ ਖੂੰਨੀ ਦਹਾਕੇ ਵਿੱਚੋਂ ਗੁਜਰ ਰਿਹਾ ਹੋਵੇ। ਸੂਬੇ ਦੀ ਮੌਜੂਦਾ ਸਰਕਾਰ ਦੇ ਕਾਰਜ ਕਾਲ ਦੌਰਾਨ ਅਜਿਹੇ ਕਾਰਨਾਮਿਆਂ ਦੀ ਗਿਣਤੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵਿੱਚ ਵਧ ਗਈ ਹੈ। ਹੁਣ ਤਾਂ ਇੰਜ ਜਾਪਦਾ ਹੈ ਜਿਵੇ ਝੂਠਾ ਮੁਕਾਬਲਾ ਬਨਾਉਣਾ ਪੁਲਿਸ ਲਈ ਖੇਡ ਬਣ ਗਿਆ ਹੋਵੇ। ਇਹ ਸਵਾਲ ਅਕਸਰ ਉੱਠਦੇ ਹਨ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਪੁਲਿਸ ਦੀ ਗ੍ਰਿਫਤ ਵਿੱਚ ਨੂੜਿਆ ਹੋਇਆ ਕੋਈ ਦੋਸੀ ਜਾਂ ਬੇਕਸੂਰ ਵਿਅਕਤੀ ਹਥਿਆਰਾਂ ਦੀ ਬਰਾਮਦਗੀ ਸਮੇ ਪੁਲਿਸ ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰੇ। ਇਹ ਕਿੰਨਾ ਹਾਸੋਹੀਣਾ ਨਾਟਕ ਹੈ ਕਿ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਵਿਅਕਤੀ ਨੇ ਦੱਬਿਆ ਹੋਇਆ ਅਸਲਾ ਕੱਢ ਕੇ ਉਸ ਅਸਲੇ ਨਾਲ ਹੀ ਪੁਲਿਸ ਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਫਾਇਰਿੰਗ ਵਿੱਚ ਉਹ ਮਾਰਿਆ ਗਿਆ। ਅਜਿਹਾ ਇੱਕ ਨਹੀ ਅਨੇਕਾਂ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ, ਕਿ ਕਿਸੇ ਦੇ ਲੱਤ ਵਿੱਚ ਗੋਲੀ, ਕਿਸੇ ਦੇ ਹਿੱਕ ਵਿੱਚ ਗੋਲੀ ਸਿਰਫ ਤੇ ਸਿਰਫ ਅਸਲੇ ਦੀ ਬਰਾਮਦਗੀ ਦਿਖਾ ਕੇ ਹੀ ਮਾਰੀ ਗਈ ਹੈ। ਇਸਦੇ ਬਾਵਜੂਦ ਜੁਰਮਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਫਿਰੌਤੀਆਂ,ਧਮਕੀਆਂ ਕਤਲੋ ਗਾਰਤ ਆਮ ਵਰਤਾਰਾ ਬਣ ਗਿਆ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਯੁੱਧ ਵਿੱਢੇ ਹੋਣ ਦੇ ਬਾਵਜੂਦ ਪੰਜਾਬ ਦਾ ਇੱਕ ਵੀ ਅਜਿਹਾ ਪਿੰਡ ਨਹੀ ਜਿਸ ਵਿੱਚੋ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਦਾ ਦਾਅਵਾ  ਕੀਤਾ ਜਾ ਸਕੇ, ਬਲਕਿ ਨਸ਼ਿਆਂ ਦੀ ਤਾਦਾਦ ਹੋਰ ਵਧ ਗਈ ਪਰਤੀਤ ਹੁੰਦੀ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਦਰ ਵਿੱਚ ਕੋਈ ਕਮੀ ਨਹੀ ਆਈ ਸਗੋ ਵਧੀ ਹੈ,ਇਹ ਵੱਖਰੀ ਗੱਲ ਹੈ ਕਿ ਚਿੱਟੇ ਵਰਗੇ ਮਾਰੂ ਨਸ਼ਿਆਂ ਨਾਲ ਮਰਨ ਵਾਲੇ ਵਿਅਕਤੀਆਂ ਦੀ ਮੌਤ ਦੇ ਕਾਰਨ ਹੀ ਬਦਲ ਦਿੱਤੇ ਜਾ ਰਹੇ ਹਨ। ਗੈਂਗਵਾਰ ਦਾ ਖੌਫ ਸਰੀਫ ਲੋਕਾਂ ਦੀ ਨੀਦ ਹਰਾਮ ਕਰ ਰਿਹਾ ਹੈ। ਪਿਛਲੇ ਸਾਲਾਂ ਵਿੱਚ ਮਸਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਪੰਜਾਬ ਦੇ ਸਰਕਾਰੀ ਤੰਤਰ ਦੇ ਮੂੰਹ ਤੇ ਕਾਲਖ ਦਾ ਅਜਿਹਾ ਧੱਬਾ ਹੈ ਜਿਸ ਨੂੰ ਮਿਟਾਇਆ ਨਹੀ ਜਾ ਸਕੇਗਾ। ਕੀ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇ ਦਿੰਦੀ ਹੈ, ਜਿਹੜੇ ਸਮਾਜਿਕ ਵਰਤਾਰੇ ਨੂੰ ਹੀ ਡਾਵਾਂਡੋਲ ਕਰ ਦਿੰਦੇ ਹਨ। ਕੀ ਕਨੂੰਨ ਦੀ ਪਾਲਣਾ ਪੁਲਿਸ ਦੇ ਮੁਢਲੇ ਫਰਜਾਂ ਵਿੱਚ ਸ਼ਾਮਲ ਨਹੀ ? ਕੀ ਕਨੂੰਨ ਦਾ ਪਾਲਣ ਕਰਨ ਦਾ ਪਾਠ ਸਿਰਫ ਲੋਕਾਂ ਨੂੰ ਪੜ੍ਹਾਉਂਣ ਵਾਸਤੇ ਹੀ ਹੁੰਦਾ ਹੈ ?  ਇਨਸਾਨੀਅਤ ਦੇ ਨਜਰੀਏ ਤੋ ਕੋਈ ਵੀ ਵਿਅਕਤੀ ਐਨਾ ਵਹਿਸੀ ਕਿਵੇਂ ਹੋ ਸਕਦਾ ਹੈ, ਕਿ ਉਹਨਾਂ ਨੂੰ ਬੇ ਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਪਰਮਾਤਮਾ ਦਾ ਰੱਤੀ ਭਰ ਵੀ ਖ਼ੌਫ਼ ਨਹੀ ਸਤਾਉਂਦਾ। ਕੀ ਉਹਨਾਂ ਲਈ ਤਰੱਕੀਆਂ, ਇਨਾਮ ਅਤੇ ਉਪਰਲੇ ਅਧਿਕਾਰੀਆਂ ਦੀ ਸ਼ਾਬਾਸ਼ੀ ਪਰਮਾਤਮਾ ਦੀਆਂ ਅਨੇਕਾਂ ਬਖਸ਼ਿਸ਼ਾਂ ਤੋ ਵੀ ਉੱਪਰ ਹਨ। ਇਹ ਹਮੇਸਾਂ ਯਾਦ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਕਚਹਿਰੀ ਵਿੱਚ ਸਭ ਨੂੰ ਹਿਸਾਬ ਦੇਣਾ ਪਵੇਗਾ।ਉਹਦਾ ਕਨੂੰਨ ਭਾਂਵੇਂ ਦੇਰ ਨਾਲ ਹੀ ਸਹੀ ਪਰ ਨਿਆ ਜਰੂਰ ਕਰਦਾ ਹੈ। ਇਸ ਲਈ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਵਿਅਕਤੀ ਭਾਵੇਂ ਉਹ ਅਪਰਾਧੀ ਹੋਵੇ ਜਾਂ ਪੁਲਿਸ ਅਧਿਕਾਰੀ ਜਾਂ ਕੋਈ ਹੋਰ, ਦੇਰ ਸਵੇਰ ਚੰਗੇ ਮਾੜੇ ਕਰਮਾਂ ਦਾ ਹਿਸਾਬ ਦੇਣਾ ਹੀ ਪਵੇਗਾ। ਉੱਧਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਨੌਕਰਸਾਹਾਂ ਦੀ ਡੋਰ ਜਿੰਨੀ ਮੌਜੂਦਾ ਸਮੇ ਵਿੱਚ ਢਿੱਲੀ ਛੱਡੀ ਗਈ ਹੈ, ਸਾਇਦ ਪਹਿਲਾਂ ਕਦੇ ਵੀ ਨਹੀ, ਇਸ ਲਈ ਸ਼ਾਸ਼ਨ ਪ੍ਰਸ਼ਾਸ਼ਨ ਤੇ ਪਕੜ ਬਣਾਏ ਬਗੈਰ ਆਉਣ ਵਾਲਾ ਡੇਢ ਕੁ ਸਾਲ ਬਹੁਤ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ। ਇਹ ਨਾ ਹੋਵੇ ਕਿ ਕੁਰਸੀ ਛੱਡਣ ਤੋ ਬਾਅਦ ਲੋਕਾਂ ਵਿੱਚ ਜਾਣ ਤੋ ਝਿਜਕ ਮਹਿਸੂਸ ਹੋਵੇ, ਕਿਉਂਕਿ ਲੋਕਾਂ ਨੂੰ ਸਵਾਲ ਕਰਨ ਦਾ ਪਾਠ ਵੀ ਸ੍ਰ ਭਗਵੰਤ ਸਿੰਘ ਮਾਨ ਨੇ ਹੀ ਪੜ੍ਹਾਇਆ ਸੀ, ਇਸ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਰ ਸਵੇਰ ਉਹਨਾਂ ਨੂੰ ਵੀ ਦੇਣੇ ਪੈਣਗੇ। 2027 ਦੀਆਂ ਚੋਣਾਂ ਦੌਰਾਨ ਲੋਕ ਕਚਹਿਰੀ ਵਿੱਚ ਤੁਹਾਡੀ ਹਾਜਰ ਜਵਾਬੀ ਦਾ ਵੀ ਇਮਤਿਹਾਨ ਹੋਵੇਗਾ। ਇੱਕ ਵਾਰੀ ਲੋਕ ਨਜਰਾਂ ਤੋ ਲਹਿ ਕੇ ਸਿਆਸਤ ਵਿੱਚ ਟਿਕ ਪਾਉਣਾ ਬੇਹੱਦ ਕਠਨ ਕੰਮ ਹੈ, ਇਸ ਲਈ ਚਿਰ ਸਥਾਈ ਟਿਕੇ ਰਹਿਣ ਲਈ ਦੂਰ ਅੰਦੇਸੀ ਨਾਲ ਚੱਲਣ ਦੀ ਲੋੜ ਹੈ।

– ਬਘੇਲ ਸਿੰਘ ਧਾਲੀਵਾਲ, 99142-58142

ਮੀਰੀ ਪੀਰੀ ਸਿਰਜਨਾ ਦਾ ਮੰਤਵ

ਸ੍ਰੀ ਗੁਰੂ ਅਰਜਨ ਦੇਵ ਜੀ ਨੇ “ਤੇਰਾ ਕੀਆ ਮੀਠਾ ਲਾਗੈ” ਉਚਾਰਦੇ ਹੋਏ ਸ਼ਹੀਦੀ ਤੋਂ ਪਹਿਲਾਂ ਭਾਈ ਬਿਧੀ ਚੰਦ ਘੋੜਸਵਾਰ ਰਾਹੀਂ ਲਾਹੌਰ ਤੋਂ ਅੰਮ੍ਰਿਤਸਰ ਸੰਗਤਾਂ ਨੂੰ ਸੁਨੇਹਾ ਭੇਜਿਆ ਕਿ “ਹਰਗੋਬਿੰਦ ਛੇਵੇਂ ਨਾਨਕ ਹਨ ਅਤੇ ਉਹ ਹਥਿਆਰਬੰਦ ਹੋ ਕੇ ਤਖ਼ਤ `ਤੇ ਬੈਠਣ ਅਤੇ ਵੱਡੀ ਤੋਂ ਵੱਡੀ ਫੌਜ ਰੱਖਣ”। ਗੁਰੂ ਸਾਹਿਬ ਦੀ ਸ਼ਹੀਦੀ ਸਿੱਖਾਂ ਲਈ ਦਿਲ ਹਿਲਾ ਦੇਣ ਵਾਲੀ ਘਟਨਾ ਸੀ।ਇਸ ਘਟਨਾ ਨੇ ਸਿੱਖ ਧਰਮ ਅੰਦਰ ਇਨਕਲਾਬੀ ਮੋੜ ਲਿਆਂਦਾ। ਸ੍ਰੀ ਗੁਰੂ ਹਰਿਗੋਬਿੰਦ ਜੀ ਗੁਰੂ-ਪਿਤਾ ਦੀ ਸ਼ਹੀਦੀ ਵਕਤ 11 ਸਾਲ ਦੇ ਸਨ। ਇਸ ਸਮੇਂ ਸੰਗਤਾਂ ਨੂੰ ਕੀਰਤਨ ਕਰਨ ਅਤੇ ਸ਼ਹੀਦੀ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਹੋਏ ਭਾਣਾ ਮੰਨਣ ਦਾ ਹੁਕਮ ਕੀਤਾ ਅਤੇ ਕਿਹਾ ਕਿ ਉਹ ਜਲਦੀ ਹੀ ਪੰਥ ਅੱਗੇ ਨਵਾਂ ਪ੍ਰੋਗਰਾਮ ਰੱਖਣਗੇ।

ਜੂਨ 1606 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਅਤੇ ਉਸਾਰੀ ਕਰਵਾਈ। ਇਸ ਉਪਰੰਤ ਉਨ੍ਹਾਂ ਫ਼ੁਰਮਾਇਆ ਕਿ ਤਖ਼ਤ ਉੱਪਰ ਸੁੰਦਰ ਗਲੀਚਾ ਵਿਛਾ ਕੇ ਉਪਰ ਸ਼ਾਹੀ ਠਾਠ ਵਾਲਾ ਚੰਦੋਆ ਲਗਾਉਣ ਅਤੇ ਉਹ ਆਪ ਤਿਆਰ ਹੋ ਕੇ ਆਉਣਗੇ। ਉਨ੍ਹਾਂ ਖ਼ੂਬਸੂਰਤ ਸ਼ਾਹੀ ਬਸਤਰ ਪਹਿਨ ਕੇ, ਦਸਤਾਰ ਤੇ ਕਲਗੀ, ਮੋਤੀਆਂ ਦੀ ਮਾਲਾ ਅਤੇ ਫੌਲਾਦੀ ਚੱਕਰ ਨਾਲ ਸੁਸ਼ੋਭਿਤ ਹੋਣ ਉਪਰੰਤ ਤਖ਼ਤ `ਤੇ ਪਹੁੰਚੇ ਅਤੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਗੁਰਿਆਈ ਦੇ ਤਿਲਕ ਦੀ ਜਗ੍ਹਾ ਉਨ੍ਹਾਂ ਨੂੰ ਦੋ ਤਲਵਾਰਾਂ ਪਹਿਨਾਉਣ-ਇਕ ਮੀਰੀ ਦੀ ਅਤੇ ਇਕ ਪੀਰੀ ਦੀ। ਉਨ੍ਹਾਂ ਐਲਾਨ ਕੀਤਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਵੀ ਧਾਰਮਿਕ ਅਤੇ ਰਾਜਸੀ ਗੁਰੂ ਹੋ ਕੇ ਵਿਚਰਦੇ ਰਹੇ ਹਨ ਪਰ ਹੁਣ ਅਸੀਂ ਨਾ ਸਿਰਫ ਪੰਥ ਨੂੰ ਬਲਕਿ ਸਾਰੇ ਸੰਸਾਰ ਨੂੰ ਆਪਣਾ ਰੂਪ ਪ੍ਰਤੱਖ ਕਰਨਾ ਹੈ, ਉਨ੍ਹਾਂ ਹੁਕਮ ਕੀਤਾ ਕਿ ਉਨ੍ਹਾਂ ਦੇ ਸੀਸ `ਤੇ ਇਕ ਸਿੱਖ ਹਮੇਸ਼ਾਂ ਸ਼ਾਹੀ ਛਤਰ ਕਰਿਆ ਕਰੇ ਅਤੇ ਇਕ ਹੋਰ ਸਿੱਖ ਚੌਰ ਕਰਿਆ ਕਰੇ। ਉਨ੍ਹਾਂ ਪੰਥ ਨੂੰ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਕੋਲੋਂ ਉਨ੍ਹਾਂ ਨੂੰ ਹਥਿਆਰ, ਘੋੜੇ ਅਤੇ ਜਵਾਨੀ ਦੀਆਂ ਭੇਟਾਵਾਂ ਉਤਮ ਰੂਪ ਵਿਚ ਪ੍ਰਵਾਨ ਹੋਣਗੀਆਂ। ਆਪਣੇ ਸਿੱਖਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਇਤਨੀ ਉੱਚੀ ਕਰ ਦਿੱਤੀ ਕਿ ਜਦ ਗੁਰੂ ਜੀ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਲਿਆਉਣ ਲਈ ਸੰਕੇਤ ਦਿੱਤਾ ਤਾਂ ਅੰਮ੍ਰਿਤਸਰ ਤੋਂ ਘੋੜੇ ਲਿਆਉਣ ਲਈ ਸੈਂਕੜੇ ਸਿੱਖ ਤੁਰ ਪਏ। ਇਸ ਤਰ੍ਹਾਂ ਦਾ ਐਲਾਨ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਜੰਗ ਛੇੜਨ ਦਾ ਇਕ ਖੁੱਲ੍ਹਾ ਸੱਦਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਡੁਲ੍ਹੇ ਖੂਨ ਦੀ ਪੈਦਾਵਾਰ ਹੈ। ਪੰਚਮ ਪਾਤਸ਼ਾਹ ਦੀ ਸ਼ਹੀਦੀ ਸਮੇਂ ਸਿੱਖਾਂ ਵਿਚ ਆਈ ਘਬਰਾਹਟ ਦੇਖ ਕੇ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਨੇ ਤਸੱਲੀ ਦਿੱਤੀ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਹਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਹੁਕਮ ਅਨੁਸਾਰ ਸਿੱਖ ਸੰਗਤਾਂ ਹਥਿਆਰਬੰਦ ਹੋ ਕੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੂਰਬੀਰਾਂ ਨੂੰ ਬਾਬਾ ਬੁੱਢਾ ਜੀ ਦੀ ਦੇਖ-ਰੇਖ `ਚ ਜੰਗਜੂ ਸੰਘਰਸ਼ ਲਈ ਤਿਆਰ ਕੀਤਾ ਤੇ ਇਨ੍ਹਾਂ ਦੇ ਚਾਰ ਜੱਥੇ ਬਣਾਏ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬੈਠ ਕੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ। ਸ੍ਰੀ ਅਕਾਲ ਤਖ਼ਤ ਸਾਹਮਣੇ ਕੁਸ਼ਤੀਆਂ, ਜੰਗਜੂ ਕਰਤੱਬ ਵਾਲੀਆਂ ਖੇਡਾਂ ਕਰਵਾਉਣੀਆਂ ਅਰੰਭ ਕਰ ਦਿੱਤੀਆਂ। ਢਾਡੀ ਬੀਰ-ਰਸੀ ਵਾਰਾਂ ਸੁਣਾਉਂਦੇ, ਸਿੱਖ ਸ਼ਕਤੀ ਦਾ ਖੂਨ ਜੋਸ਼ ਨਾਲ ਉਬਾਲੇ ਖਾਣ ਲੱਗਾ। ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ, ਜੋ ਮੀਰੀ-ਪੀਰੀ ਦੀ ਸ਼ਕਤੀ ਦੇ ਪ੍ਰਤੀਕ ਹਨ।

ਗੁਰੂ ਜੀ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਦਰਬਾਰ ਲਗਾਉਂਦੇ, ਸਿੱਖਾਂ ਦੇ ਆਪਸੀ ਝਗੜਿਆਂ ਨੂੰ ਸੁਣਿਆਂ ਜਾਂਦਾ ਅਤੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਂਦਾ। ਇਸ ਦਰਬਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਸਿੱਖ ਧਾਰਮਿਕ ਖੇਤਰ ਵਿੱਚ ਹੀ ਸੁਤੰਤਰ ਨਹੀਂ ਸਗੋਂ ਸੰਸਾਰਕ ਮਸਲਿਆਂ ਨੂੰ ਵੀ ਨਜਿੱਠਣ ਦੀ ਸ਼ਕਤੀ ਰੱਖਦੀ ਹੈ। ਇਹ ਆਤਮ ਨਿਰਣੈ ਲੈਣ ਦਾ ਇਕ ਜ਼ੋਰਦਾਰ ਪ੍ਰਗਟਾਵਾ ਸੀ।ਇਹ ਗੁਰੂ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਵੀ ਸੀ ਅਤੇ ਸ਼ਹਾਦਤ ਦੇ ਰੂਪ ਵਿੱਚ ਦਿੱਤੇ ਗਏ ਚੈਲੰਜ ਨੂੰ ਪ੍ਰਵਾਨ ਕਰਨ ਦਾ ਐਲਾਨ ਵੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਪਰਉਪਕਾਰੀ ਵਡਯੋਧੇ ਗੁਰੂ ਦੀਆਂ ਅਨੰਤ ਬਖਸ਼ਿਸ਼ਾਂ ਦਾ ਰੂਹਾਨੀ ਕ੍ਰਿਸ਼ਮਾ ਹੈ।           

ਦਿਲਜੀਤ ਸਿੰਘ ਬੇਦੀ

ਮੋਹਸਿਨ ਫਾਨੀ ਅਨੁਸਾਰ ਗੁਰੂ ਜੀ ਨੇ 2200 ਦੀ ਫੌਜ ਤਿਆਰ ਕੀਤੀ ਜਿਸ ਵਿਚ 60 ਬੰਦੂਕਚੀ, 300 ਘੋੜ-ਸਵਾਰ ਜਿਨ੍ਹਾਂ ਲਈ 700 ਘੋੜੇ ਸਨ। ਨਕਸ਼ਬੰਦੀ ਮੁਸਲਮਾਨ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਖੁਸ਼ ਹੋਏ ਸਨ, ਉਹ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਕਾਰਨਾਮੇ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਜਹਾਂਗੀਰ ਨੂੰ ਜ਼ੋਰਦਾਰ ਸ਼ਿਕਾਇਤ ਕੀਤੀ ਕਿ ਤੇਰੇ ਰਾਜ ਵਿਚ ਕੀ ਹੋ ਰਿਹਾ ਹੈ ਕਿ ਕਾਫਰਾਂ ਦਾ ਗੁਰੂ ਤੇਰੇ ਰਾਜ ਵਿਚ ਤਖ਼ਤ `ਤੇ ਬੈਠਦਾ ਹੈ, ਸੱਚਾ ਪਾਤਸ਼ਾਹ ਕਹਾਉਂਦਾ ਹੈ ਅਤੇ ਉਸ ਨੇ ਆਧੁਨਿਕ ਫੌਜ ਵੀ ਰੱਖੀ ਹੋਈ ਹੈ। ਜਦ ਜਹਾਂਗੀਰ ਨੇ ਤਲਬ ਕੀਤਾ ਤਾਂ ਗੁਰੂ ਸਾਹਿਬ ਆਪਣੇ ਫੌਜੀਆਂ ਦੀ ਗਾਰਦ ਨਾਲ ਲੈ ਕੇ ਸ਼ਾਹੀ ਠਾਠ ਨਾਲ ਜਹਾਂਗੀਰ ਨੂੰ ਮਿਲੇ ਅਤੇ ਸਪੱਸ਼ਟ ਕੀਤਾ ਕਿ “ਭਾਵੇਂ ਉਹ ਅਕਾਲ ਦੇ ਤਖ਼ਤ `ਤੇ ਸੁਸ਼ੋਭਿਤ ਹੁੰਦੇ ਹਨ ਪਰ ਉਨ੍ਹਾਂ ਨੇ ਦੁਨੀਆਂ ਦੇ ਕਿਸੇ ਰਾਜ ਦੇ ਇਕ ਗਜ਼ ਹਿੱਸੇ ਉਪਰ ਵੀ ਕਬਜ਼ਾ ਨਹੀਂ ਕੀਤਾ।ਅਕਾਲ ਦੇ ਤਖ਼ਤ ਦਾ ਕਾਰਜ ਖੇਤਰ ਸਾਰਾ ਸੰਸਾਰ ਹੈ ਅਤੇ ਅਕਾਲ ਪੁਰਖ ਵੱਲੋਂ ਉਨ੍ਹਾਂ ਨੂੰ ਕੁਲ ਆਲਮ ਦੇ ਲੋਕਾਂ ਨੂੰ ਰਾਹਤ ਦੇਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ”। “ਜਹਾਂਗੀਰ ਨੂੰ ਇਸ ਬਾਤ ਦੀ ਸਮਝ ਨਾ ਆਈ ਅਤੇ ਉਸ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਕੀਰਤਨ ਅਤੇ ਲੋਹ-ਲੰਗਰ ਦੇ ਪ੍ਰੋਗਰਾਮ ਜਾਰੀ ਰੱਖਣ। ਅੰਮ੍ਰਿਤਸਰ ਤੋਂ ਗਵਾਲੀਅਰ ਵੱਲ ਕੀਰਤਨ ਕਰਦੇ ਸਿੱਖਾਂ ਦੇ ਜਥਿਆਂ ਨੇ ਚਾਲੇ ਪਾ ਦਿੱਤੇ।ਰਸਤੇ ਵਿਚ ਸਭ ਨੂੰ ਲੰਗਰ ਛਕਾਉਂਦੇ ਅਤੇ ਕਿਲ੍ਹੇ ਦੇ ਦੁਆਲੇ ਸਤਿਨਾਮੁ ਦਾ ਜਾਪ ਕਰਦੇ। ਇਸ ਸਮੇਂ ਕੀਰਤਨ ਕਰਦੇ ਸਿੱਖਾਂ ਨੇ ਸਿੱਖੀ ਦਾ ਕਮਾਲ ਦਾ ਪ੍ਰਚਾਰ ਕੀਤਾ ਜਿਸ ਨਾਲ ਸਿੱਖੀ ਪ੍ਰਚਾਰ ਨੂੰ ਬਲ ਮਿਲਿਆ। ਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਅੰਤ ਵਿਚ ਜਹਾਂਗੀਰ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ 52 ਹੋਰ ਰਾਜਸੀ ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ। ਬੜੀ ਸ਼ਾਨ ਨਾਲ ਮਾਰਚ ਕਰਦਾ ਹੋਇਆ ਗੁਰੂ ਪਾਤਸ਼ਾਹ ਜੀ ਦਾ ਵੱਡਾ ਕਾਫਲਾ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚਿਆ ਅਤੇ ਸਭ ਨੇ ਖੁਸ਼ੀ ਵਿਚ ਆਤਿਸ਼ਬਾਜੀ ਅਤੇ ਦੀਪਮਾਲਾ ਨਾਲ ਗੁਰੂ ਜੀ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਮੁਗਲਾਂ ਨੇ ਇਸ ਅਲੌਕਿਕ ਸ੍ਰੀ ਅਕਾਲ ਤਖ਼ਤ ਸਾਹਿਬ ਅਧੀਨ ਸਰਬ ਸੰਸਾਰ ਦੇ ਇਲਾਹੀ ਰਾਜ ਨੂੰ ਮਾਨਤਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਦੀ ਸੁਤੰਤਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

ਦਿਲਜੀਤ ਸਿੰਘ ਬੇਦੀ

ਚੰਦਰੇ ਨਸ਼ਿਆਂ ਚ ਰੁੜ੍ਹਿਆ ਪੰਜਾਬ, ਜ਼ਿੰਮੇਵਾਰ ਕੌਣ ?

ਬਘੇਲ ਸਿੰਘ ਧਾਲੀਵਾਲ

ਇੱਕ ਪੰਜਾਬੀ ਲੋਕ ਗੀਤ ਜਿਹੜਾ ਭਾਵੇਂ ਹੈ ਪੁਰਾਣਾ ਪਰ ਮੌਜੂਦਾ ਸਮੇ ਦੀ ਤਰਜਮਾਨੀ ਵੀ ਕਰਦਾ ਰਿਹਾ ਹੈ, ‘ਚੰਦਰੇ ਨੋਟਾਂ ਨੇ ਮੇਰਾ ਚੰਨ ਪਰਦੇਸੀ ਕੀਤਾ’, ਇਹ ਗੀਤ ਸਿਰਫ ਘਰੋਂ ਬਾਹਰ ਰਹਿਕੇ ਕਮਾਈਆਂ ਕਰਨ ਗਏ ਨੌਜਵਾਨਾਂ ਦੀਆਂ ਤਰੀਮਤਾਂ ਦੇ ਵਿਛੋੜੇ ਨੂੰ ਦਰਸਾਉਂਦਾ ਹੈ ਪਰ ਉਸ ਤੋ ਬਾਅਦ ਮੌਜੂਦਾ ਸਮੇ ਤੱਕ ਪੁੱਜਦਿਆਂ ਪੁੱਜਦਿਆਂ ਹਾਲਾਤ ਹੋਰ ਦੇ ਹੋਰ ਬਣ ਗਏ। ਕਿਉਂਕਿ ਹੁਣ ਘਰ ਦਾ ਇੱਕ ਮੁਖੀ ਆਪਣੇ ਪਰਿਵਾਰ ਪੂਰਤੀ ਲਈ ਪਰਦੇਸ਼ੀ ਨਹੀ ਹੁੰਦਾ ਬਲਕਿ ਪਰਿਵਾਰ ਵਿੱਚ ਜਿੰਨੇ ਵੀ ਜੀਅ ਹਨ, ਉਹਨਾਂ ਦੀ ਗਿਣਤੀ ਇੱਕ ਇੱਕ ਹੋਵੇ, ਦੋ ਦੋ ਜਾਂ ਕਿੱਧਰੇ ਤਿੰਨ ਵੀ ਹੋ ਸਕਦੇ ਹਨ, ਉਹ ਸਾਰੇ ਹੀ ਪਰਦੇਸੀ ਕੂਚ ਕਰ ਗਏ ਹਨ, ਪਿੱਛੇ ਬੁੱਢੜੇ ਮਾਪੇ ਉਹਨਾਂ ਦੀ ਬਾਹਰਲੇ ਮੁਲਕਾਂ ਵਿੱਚ ਤਰੱਕੀ ਦੀ ਝੂਠੀ ਖੁਸ਼ੀ ਦੇ ਹੇਠਾਂ ਆਪਣੇ ਵਿਛੋੜੇ ਦੇ ਦੁੱਖ ਦਰਦਾਂ ਨੂੰ ਛੁਪਾਉਣ ਦਾ ਯਤਨ ਕਰਦੇ ਇਸ ਦੁਨੀਆਂ ਤੋ ਕੂਚ ਕਰ ਰਹੇ ਹਨ,ਕੁੱਝ ਮੰਜੇ ਨਾਲ ਮੰਜਾ ਹੋ ਗਏ ਪਰ ਪਾਣੀ ਦੀ ਘੁੱਟ ਪੁੱਛਣ ਵਾਲਾ ਕੋਈ ਨਾਂ ਬਚਿਆ,ਇਹਦਾ ਮਤਲਬ ਇਹ ਹਰਗਿਜ ਨਹੀ ਕਿ ਬਾਹਰ ਗਿਆਂ ਦਾ ਖੂੰਨ ਸਫੈਦ ਹੋ ਗਿਆ, ਉਹ ਮਾਪਿਆਂ ਨੂੰ ਭੁੱਲ ਭੁਲਾ ਗਏ ਹਨ, ਉਹ ਹੁਣ ਇੱਧਰ ਆਉਣਾ ਹੀ ਨਹੀ ਚਾਹੁੰਦੇ, ਨਹੀ ਅਜਿਹਾ ਨਹੀ ਹੈ,ਉਹ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਐਥੇ ਨਸ਼ਿਆਂ ਤੋ, ਨਸ਼ੇ ਦੇ ਸੌਦਾਗਰਾਂ ਤੋ ਅਤੇ ਨਸ਼ੇ ਦੀ ਤੋਟ ਨੂੰ ਪੁਰਾ ਕਰਨ ਲੁਈ ਲੁੱਟਾਂ ਖੋਹਾਂ ਕਰਦੇ ਨਸ਼ੇੜੀਆਂ ਤੋਂ ਸੁਰਖਿਅਤ ਰੱਖਣ ਦਾ ਜਿੰਮਾ ਕੌਣ ਲਵੇਗਾ ? ਇਹੋ ਕਾਰਨ ਹੈ ਕਿ ਖੁਦ ਮਾਪੇ ਹੀ ਨਹੀ ਚਾਹੁੰਦੇ ਕਿ ਉਹਨਾਂ ਦੇ ਪਰਦੇਸਾਂ ਚ ਮਿਹਨਤਾਂ ਕਰਕੇ ਸਥਾਪਤ ਹੋ ਰਹੇ ਲਾਡਲੇ ਪੁੱਤ ਮੁੜ ਤੋ ਇੱਥੋਂ ਦੇ ਖਤਰਨਾਕ ਹੱਦ ਪਾਰ ਕਰ ਚੁੱਕੇ ਹਾਲਾਤਾਂ ਨਾਲ ਲੜਨ ਦਾ ਜੋਖਮ ਉਠਾਉਣ ਅਤੇ ਮੁੜ ਨਸ਼ਿਆਂ ਦੀ ਮੰਡੀ ਬਣੇ ਪੰਜਾਬ ਵਿੱਚ ਆਉਣ ਦੀ ਗਲਤੀ ਦੁਹਰਾਉਣ।ਉਹ ਆਪਣੇ ਚਾਵਾਂ ਅਤੇ ਮਮਤਾ ਨੂੰ ਔਲਾਦ ਦੀਆਂ ਖੁਸ਼ੀਆਂ ਤੋ ਕੁਰਬਾਨ ਕਰ ਰਹੇ ਹਨ। ਵੀਹਵੀ ਸਦੀ ਦੇ ਅੰਤਲੇ ਦਹਾਕਿਆਂ ਤੋ ਲੈ ਕੇ ਮੌਜੂਦਾ ਸਮੇ ਤੱਕ ਪੁੱਜਦਿਆਂ ਪੰਜਾਬ  ਦਾ ਨਕਸ਼ਾ ਅਸਲੋਂ ਹੀ ਬਦਲ ਗਿਆ ਹੈ। ਕਮਾਈਆਂ ਕਰਨ ਗਏ ਢੋਲ ਦੇ ਵਿਛੋੜੇ ਦੇ ਗੀਤਾਂ ਦੇ ਅਰਥ ਬੇ-ਅਰਥੇ ਹੋ ਗਏ ਹਨ। ਉਹਨਾਂ ਲੋਕ ਗੀਤਾਂ ਦੀ ਸਾਰਥਿਕਤਾ ਪੇਤਲੀ ਪੈਂਦੀ ਦਿਖਾਈ ਦੇਣ ਲੱਗੀ ਹੈ, ਜਾਂ ਕਹਿ ਲਵੋ ਅਜਿਹੇ ਲੋਕ ਗੀਤ ਹੁਣ ਪੁਰਾਣੇ ਸਮਿਆਂ ਦੇ ਯਾਦਗਾਰੀ ਗੀਤ ਬਣ ਕੇ ਰਹਿ ਗਏ ਹਨ। ਤਰੱਕੀਆਂ ਲਈ ਬਾਹਰਲੇ ਮੁਲਕਾਂ ਵਿੱਚ ਜਾ ਕੇ ਮੱਲਾਂ ਮਾਰਨ ਵਾਲਿਆਂ ਦੀ ਰੀਸ ਕਰਦੇ ਕਰਦੇ ਹਜਾਰਾਂ ਸ਼ੈਲ  ਸਬੀਲੇ ਗੱਭਰੂ ਨਸ਼ਿਆਂ ਦੇ ਸੌਦਾਗਰਾਂ ਦੇ ਹੱਥੀ ਜਾ ਚੜ੍ਹੇ, ਜਹਾਜ਼ੇ ਚੜਨ ਦਾ ਸੁਪਨਾ ਮਾਰਕੇ ਸਿਵਿਆਂ ਦੇ ਰਾਹਾਂ ਨੂੰ ਆਪਣੀ ਆਖਰੀ ਮੰਜਲ ਮੰਨ ਬੈਠੇ। ਇਹ ਪਤਾ ਹੀ ਨਹੀ ਲੱਗਾ ਕਿ ਕਦੋ ਹੱਸਦਾ ਵੱਸਦਾ ਪੰਜਾਬ ਮੁੜ ਉਜਾੜੇ ਦੀ ਕਾਗਾਰ ਤੇ ਪੁੱਜ ਗਿਆ।ਕਹਿੰਦੇ ਹਨ ਕਿ ਪੰਜਾਬ ਦੇ ਜਾਏ ਨੂੰ ਨਿੱਤ ਮੁਹਿੰਮਾਂ, ਪਰ ਹੁਣ ਚਲਾਕ ਸਕਤੇ ਸਮਝ ਚੁੱਕੇ ਹਨ ਕਿ ਪੰਜਾਬ ਦੀ ਮਿੱਟੀ ਨੂੰ ਮਾਰਿਆਂ ਨਹੀ ਭੋਰਿਆ ਜਾਣਾ ਬਲਕਿ ਇਹਦੀ ਜਣਨ ਸਕਤੀ ਨੂੰ ਜਹਿਰੀਲੇ ਤੱਤਾਂ ਨਾਲ ਵਾਂਝ ਬਣਾਉਣਾ ਹੋਵੇਗਾ। ਇੱਥੋਂ ਦੇ ਗਭਰੇਟਾਂ ਨੂੰ ਭੁੱਕੀ ਅਫੀਮ ਵਰਗੇ ਕੁਦਰਤੀ ਨਸ਼ਿਆਂ ਤੋ ਹਟਾ ਕੇ ਰਸਾਇਣਕ ਨਸ਼ਿਆਂ ਦੀ ਤਤਪਰਤਾ ਦੇ ਆਦੀ ਬਣਾਉਣਾ ਹੋਵੇਗਾ। ਇਹਨਾਂ ਦੀ ਗੈਰਤ ਅਤੇ ਮਰਦਾਨਗੀ ਨੂੰ ਮਾਰਨਾ ਹੋਵੇਗਾ। ਪੰਜਾਬ ਵਿਰੋਧੀ ਤਾਕਤਾਂ ਦੇ ਇਹੋ ਜਿਹੇ ਰੁਝਾਨ ਦੀ ਬਦੌਲਤ ਇਹ ਅਖਾਣ ਵੀ ਬਦਲ ਗਈ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ”, ਕਿਉਕਿ ਮੁਹਿੰਮਾਂ ਦਾ ਨਾ ਸੁਣਕੇ ਤਾਂ ਪੰਜਾਬੀ ਜੁਆਨੀ ਨੂੰ ਚਾਅ ਚੜ੍ਹਦਾ ਹੈ, ਡੌਲ਼ੇ ਫਰਕਣ ਲੱਗਦੇ ਹਨ ਅਤੇ ਮਰ ਮਿਟਣ ਦੀ ਤਾਂਘ ਵਿਆਕੁਲ ਕਰਨ ਲੱਗਦੀ ਹੈ, ਸੋ ਇਸ ਜਜ਼ਬੇ ਨੂੰ ਖਤਮ ਕਰਨ ਲਈ ਹੀ ਤਾਂ ਅਜਿਹੇ ਤੀਰ ਚਲਾਏ ਗਏ ਜਿਹੜੇ ਸਿੱਧੇ ਨਿਸ਼ਾਨੇ ਤੇ ਆਣ ਵੱਜੇ ਹਨ। ਪੋਸਤ ਭੁੱਕੀ ਅਤੇ ਅਫੀਮ ਦਾ ਨਸ਼ਾ ਕਰਕੇ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਕੇ ਕਮਾਈਆਂ ਕਰਨ ਵਾਲੇ ਪੰਜਾਬੀ, ਚਿੱਟਿਆਂ ਸਮੈਕਾਂ,ਗੋਲੀਆਂ, ਕੈਪਸੂਲਾਂ ਅਤੇ ਜਹਿਰੀਲੀਆਂ ਸ਼ਰਾਬਾਂ ਨੇ ਸਦਾਈ ਬਣਾ ਦਿੱਤੇ ਹਨ, ਮਰਦਾਨਗੀ ਗੁਆ ਕੇ ਬੇ-ਗੈਰਤੇ ਹੋਏ ਪੰਜਾਬੀ ਸੰਤਾਨ ਸੁੱਖ ਤੋ ਵਾਂਝੇ ਹੋਣ ਵੱਲ ਵਧ ਰਹੇ ਹਨ। ਲਿਹਾਜ਼ਾ ਮੁੱਲ ਦੀਆਂ ਕੁੱਖਾਂ ਤੋ ਸੰਤਾਨ ਸੁੱਖ ਲੱਭਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ।ਇਹ ਕਹਿਣਾ ਗਲਤ ਨਹੀ ਕਿ ਪੰਜਾਬ ਜਨਣ ਸਕਤੀ ਗੁਆ ਰਿਹਾ ਹੈ।  ਪੰਜਾਬ ਦੇ ਵਾਰਿਸ ਕੰਮ ਕਾਰ ਨੂੰ ਅਸਲੋਂ ਹੀ ਭੁੱਲ ਕੇ ਜਮੀਨਾਂ ਵੇਚ ਵੇਚ ਮਾਰੂ ਨਸ਼ਿਆਂ ਦੀ ਭੇਂਟ ਚੜਨ ਲੱਗੇ ਹਨ। ਜਿਹੜੇ ਕਦੀ ਹਕੂਮਤਾਂ ਨੂੰ ਵਖਤ ਪਾਉਣ ਵਾਲਿਆਂ ਵਿੱਚ  ਮੋਹਰੀ ਹੁੰਦੇ ਸਨ,ਉਹ ਗਲ਼ੀਆਂ ਦੇ ਕੱਖ ਬਣ ਕੇ ਰਹਿ ਗਏ। ਪਿੰਡਾਂ,ਸਹਿਰਾਂ ਕਸਬਿਆਂ ਦੀ ਹਰ ਸੁੰਨੀ ਥਾਂ ਨਸ਼ਿਆਂ ਦੇ ਅੱਡੇ ਬਣ ਗਈ। ਗਲ਼ੀਆਂ, ਰਾਹਾਂ ਅਤੇ ਸੜਕਾਂ ਤੇ ਗੈਰਤ ਵਿਹੂਣੀ ਜੁਆਨੀ ਦੀਆਂ ਲਾਸਾਂ  ਸੜਨ ਲੱਗ ਪਈਆਂ।ਇਹ ਸਮੇ ਦਾ ਦੁਖਾਂਤ ਹੈ ਨਸ਼ਿਆਂ ਨਾਲ ਮਰਨ ਵਾਲੇ ਅਭਾਗਿਆਂ ਦੀ ਗਿਣਤੀ ਨਾ ਕੁਦਰਤੀ ਮੌਤ  ਵਿੱਚ ਆਉਂਦੀ ਹੈ ਅਤੇ ਨਾ ਹੀ ਸਰਕਾਰੀ ਤੰਤਰ ਆਪਣੀ ਬਦਨਾਮੀ ਦੇ ਡਰੋਂ ਉਹਨਾਂ ਨੂੰ ਨਸ਼ਿਆਂ ਨਾਲ ਮਰ ਚੁੱਕੇ ਸਵੀਕਾਰ ਕਰਦਾ ਹੈ,ਜਦੋਂਕਿ ਇਹ ਸੱਚ ਨੂੰ ਝੁਠਲਾਇਆ ਹੀ ਨਹੀ ਜਾ ਸਕਦਾ ਕਿ ਮੈਲ਼ੇ ਕੁਚੈਲ਼ੇ ਕਪੜਿਆਂ ਚ ਸੁਦਾਈਆਂ ਵਾਂਗ ਨਸ਼ਿਆਂ ਦੀ ਭਾਲ ਚ ਭਟਕਦੇ ਫਿਰਦੇ ਪੰਜਾਬੀ ਨੌਜਵਾਨਾਂ ਦੇ ਪਿੱਛੇ ਪਿੱਛੇ ਮੌਤ ਦਾ ਅਟੱਲ ਪਹਿਰਾ ਹੈ। ਇਹ ਕੋਈ ਝੂਠੀ ਕਹਾਣੀ ਨਹੀ ਅਤੇ ਨਾ ਹੀ ਕਿਸੇ ਨਾਵਲ ਦੀ ਭੂਮਿਕਾ, ਸਗੋਂ ਇਹ ਪੰਜਾਬ ਦੇ ਫਿਕਰਮੰਦ ਸਾਹਿਤਕਾਰ ਮਰਹੂਮ ਜਸਵੰਤ ਸਿੰਘ ਕੰਵਲ ਦੇ ਸਬਦਾਂ ਵਿੱਚ “ਰੁੜ ਚੱਲੇ ਪੰਜਾਬ” ਦਾ ਦਰਦ ਹੈ, ਜਿਸ ਤੋ ਕੋਈ ਵੀ ਮੁਨਕਰ ਨਹੀ ਹੋ ਸਕਦਾ।

ਇਹ ਨਾ ਹਜਮ ਹੋਣ ਵਾਲਾ ਸੱਚ ਹੈ ਕਿ ਸਰਕਾਰਾਂ ਦੇ ਦਾਅਵੇ ਅਤੇ ਪੁਲਿਸ ਦੇ ਪੈਤੜੇ ਸਭ ਗੁਮਰਾਹ ਕਰਨ ਵਾਲਾ ਵਰਤਾਰਾ ਹੈ। ਕੀ ਸਰਕਾਰ ਅਤੇ ਪੁਲਿਸ ਇਹ ਸੱਚਮੁੱਚ ਇਮਾਨਦਾਰੀ ਨਾਲ ਦਾਅਵਾ ਕਰ ਸਕਦੀ ਹੈ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸੁਹਿਰਤਾ ਨਾਲ ਯਤਨ ਹੋ ਰਹੇ ਹਨ ? ਜੇ ਜਵਾਬ ਹਾਂ ਵਿੱਚ ਹੈ,ਤਾਂ ਸਵਾਲ ਉੱਠਦਾ ਹੈ ਫਿਰ ਪਿੰਡਾਂ ਵਿੱਚ ਰਸ਼ਾਇਣਕ ਨਸ਼ਿਆਂ ਦੀ ਓਵਰਡੋਜ ਨਾਲ ਮਰਨ ਵਾਲੇ ਕੌਣ ਹਨ, ਕਿਹੜੀ ਦੁਨੀਆਂ ਦੇ ਲੋਕ ਹਨ ? ਮੈਨੂੰ ਪਿਛਲੇ ਦਿਨੀ ਬਰਨਾਲਾ ਜਿਲ਼ੇ ਦੇ  ਇੱਕ ਪਿੰਡ ਦੇ ਇੱਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਾਡੇ ਪਿੰਡ ਵਿੱਚ ਹਰ ਮਹੀਨੇ ਚਾਰ ਪੰਜ ਨੌਜਵਾਨ ਨਸ਼ਿਆਂ ਨਾਲ ਜਾਨ ਗਵਾ ਰਹੇ ਹਨ,ਜੇਕਰ ਇਹਨੂੰ ਸੱਚ ਨਾ ਵੀ ਮੰਨਿਆ ਜਾਵੇ,ਤਾਂ ਵੀ ਇਸ ਗੱਲ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਓਥੇ ਕੋਈ ਮਰ ਹੀ ਨਹੀ ਰਿਹਾ।ਕਿਉਂਕਿ ਗੱਲਾਂ ਵੀ ਫਿਰ ਹੀ ਬਣਦੀਆਂ ਹਨ ਜੇਕਰ ਕਿਸੇ ਗਲ਼ ਦਾ ਮੂਲ ਸਰੂਪ ਹੋਵੇ,ਅਜਿਹਾ ਕਦੇ ਵੀ ਨਹੀ ਸੁਣਿਆ ਕਿ ਗੱਲ ਕੋਈ ਹੋਵੇ ਹੀ ਨਾਂ ਫਿਰ ਵੀ ਗੱਲਾਂ ਵੱਡੀਆਂ ਬਣ ਜਾਣ।ਉਪਰੋਕਤ ਵਿਅਕਤੀ ਨੇ ਤਾਂ ਇੱਥੋਂ ਤੱਕ ਦੱਸਿਆ ਹੈ ਕਿ ਨਸ਼ਿਆਂ ਚ ਗ੍ਰਸਤ ਹੋਣ ਵਾਲਿਆਂ ਵਿੱਚ 10 ਸਾਲ ਤੋ ਲੈ ਕੇ 15 ਸਾਲ ਤੱਕ ਦੇ ਬੇ-ਸਮਝ ਬੱਚੇ ਵੀ ਸ਼ਾਮਲ ਹਨ। ਇਹ  ਇੱਕ ਪਿੰਡ ਦੀ ਕਹਾਣੀ ਨਹੀ ਬਲਕਿ ਪੰਜਾਬ ਦੇ ਹਰ ਜਿਲੇ ਦੇ ਹਰ ਪਿੰਡ ਦੀ ਸਟੀਕ ਅਤੇ ਦੁਖਦ ਗਾਥਾ ਹੈ।ਪੁਲਿਸ ਦੀ ਕਾਰਗੁਜਾਰੀ ਤੇ ਹਾਸਾ ਨਹੀ ਆਉਂਦਾ ਹੈ ਬਲਕਿ ਰੋਣਾ ਆਉਂਦਾ ਹੈ, ਆਵੇ ਵੀ ਕਿਉਂ ਨਾ, ਪੁਲਿਸ ਅਫੀਮ ਭੁੱਕੀ ਫੜਨ ਤੇ  ਸਾਰੀ ਤਾਕਤ ਝੋਕ ਰਹੀ ਹੈ ਜਦੋਕਿ ਨੌਜਵਾਨਾਂ ਦੀ ਮੌਤ  ਰਸ਼ਾਇਣਕ ਨਸ਼ਿਆਂ ਨਾਲ ਹੋ ਰਹੀ ਹੈ।ਕੀ ਇਹ ਹੈਰਾਨੀ ਵਾਲੀ ਗੱਲ ਨਹੀ ਹੈ ਕਿ ਦਿੱਲੀ ਤੋ ਆਉਣ ਵਾਲੇ ਨਸ਼ੇ ਹਰਿਆਣਾ ਪਾਰ ਕਰਕੇ ਪੰਜਾਬ ਚ ਹੀ ਕਿਉਂ ਆਕੇ ਵੇਚੇ ਜਾ ਰਹੇ ਹਨ, ਹਰਿਆਣੇ ਵਿੱਚ ਕਿਉਂ ਨਹੀ ? ਉੱਤਰ ਪ੍ਰਦੇਸ ਵਿੱਚ ਕਿਉਂ ਨਹੀ ?  ਜੇਕਰ ਪਾਕਿਸਤਾਨ ਤੋ ਆਉਣ ਵਾਲੇ ਨਸ਼ਿਆਂ ਦੀ ਗੱਲ ਕੀਤੀ ਜਾਵੇ, ਤਾਂ ਵੀ ਇਹ ਸਵਾਲ ਉੱਠਦਾ ਹੈ ਕਿ ਮਹਿਜ਼ ਪੰਜਾਬ ਦੀ 547 ਕਿਲੋਮੀਟਰ ਤੱਕ ਦੇ ਕਰੀਬ ਪਾਕਿਸਤਾਨ ਦੇ ਨਾਲ ਲੱਗਦੀ ਹੱਦ ਤੋ ਹੀ ਮਣਾਂ ਮੂਹੀ ਨਸ਼ਾ ਕਿਵੇਂ ਆ ਰਿਹਾ ਹੈ,ਜਦੋ ਕਿ ਰਾਜਸਥਾਨ ਦੀ 1,035 ਕਿਲੋਮੀਟਰ ਅਤੇ ਗੁਜਰਾਤ ਦੀ 512 ਕਿਲੋਮੀਟਰ ਦੀ ਹੱਦ ਪਾਕਿਸਤਾਨ  ਦੇ ਨਾਲ ਲੱਗਣ ਦੇ ਬਾਵਜੂਦ ਵੀ ਰਾਜਸਥਾਨ ਅਤੇ ਗੁਜਰਾਤ ਵਿੱਚ ਨਸ਼ਿਆਂ ਦੀ ਸਪਲਾਈ ਦਾ ਨਾਮੋ ਨਿਸ਼ਾਨ ਵੀ ਸੁਣਿਆ ਨਹੀ ਜਾ ਰਿਹਾ। ਉਪਰੋਕਤ ਦਾ ਸਾਰ ਅੰਸ ਇਹ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੀ ਪੁਲਿਸ ਨੂੰ  ਇਮਾਨਦਾਰੀ ਨਾਲ ਸਖਤ ਕਦਮ ਚੁੱਕਣ ਦੀ ਲੋੜ ਹੈ, ਹਾਥੀ ਲੰਘਾ ਕੇ ਪੂਛ ਫੜਨ ਦਾ ਕੋਈ ਫਾਇਦਾ ਨਹੀ ਹੋਣਾ।,ਅਜਿਹਾ ਤੁਜਰਬਿਆਂ ਚੇ ਦੇਖਿਆ ਜਾ ਚੁੱਕਾ ਹੈ।ਭਾਵੇਂ ਪੁਲਿਸ ਹੋਵੇ ਜਾ ਰਾਜਨੀਤਕ ਲੋਕ ਇਹ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਤਾਕਤਾਂ ਪੰਜਾਬ ਨੂੰ ਹੱਸਦਾ ਵੱਸਦਾ ਨਹੀ ਦੇਖਣਾ ਚਾਹੁੰਦੀਆਂ, ਇਸ ਲਈ ਦੂਜੇ ਦੇ ਘਰ ਲੱਗੀ ਅੱਗ ਨੂੰ ਵਸੰਤਰ ਨਾ ਸਮਝਿਆ ਜਾਵੇ, ਕਿਉਂਕਿ ਇਹਦਾ ਸੇਕ ਸਾਡੇ, ਤੁਹਾਡੇ ਸਭਨਾਂ ਦੇ ਘਰਾਂ ਤੱਕ ਆਉਣਾ ਹੀ ਆਉਣਾ ਹੈ।ਜਿੰਨੀ ਦੇਰ ਸ਼ਾਸ਼ਨ ,ਪ੍ਰਸ਼ਾਸ਼ਨ ਅਤੇ ਲੋਕ ਇੱਕ ਸੁਰਤਾ ਨਾਲ ਸੁਹਿਰਦ ਸਮਝ ਨਹੀ ਅਪਨਾਉਣਗੇ, ਓਨੀ ਦੇਰ ਜੁਆਨੀ ਮਰਦੀ ਰਹੇਗੀ, ਸਿਵੇ ਬਲ਼ਦੇ ਰਹਿਣਗੇ ਅਤੇ ਪੰਜਾਬ ਉੱਜੜਦਾ ਰਹੇਗਾ। ਇਸ ਜ਼ਮੀਨੀ ਹਕੀਕਤ ਨੂੰ ਕੋਈ ਮੰਨੇ ਭਾਵੇ ਨਾ ਮੰਨੇ ਪਰ ਅਸਲ ਸੱਚ ਇਹੋ ਹੈ।

– ਬਘੇਲ ਸਿੰਘ ਧਾਲੀਵਾਲ, 99142-58142

ਪੰਜਾਬ ਦੇ ਜ਼ਖ਼ਮਾਂ ਦਾ ਹਿਸਾਬ

ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਜ਼ਖ਼ਮਾਂ ਦਾ ਹਿਸਾਬ ਆਖ਼ਿਰ ਕੌਣ ਦੇਵੇਗਾ? ਪੰਜਾਬ ਇਸ ਵੇਲੇ ਉਬਾਲੇ ਖਾ ਰਿਹਾ ਹੈ। ਪੰਜਾਬ ਇਸ ਵੇਲੇ ਤਪਸ਼ ਨਾਲ ਭੁੱਜ ਰਿਹਾ ਹੈ। ਪੰਜਾਬ ਇਸ ਵੇਲੇ ਵੱਡੇ ਕਸ਼ਟ ਹੰਢਾ ਰਿਹਾ ਹੈ। ਪੰਜਾਬ ਦੇ ਇਹਨਾ ਕਸ਼ਟਾਂ ਨੇ ਪੰਜਾਬ ਅਧਮੋਇਆ ਕੀਤਾ ਹੋਇਆ ਹੈ। ਸਮੱਸਿਆਵਾਂ ਵੱਡੀਆਂ ਹਨ, ਜ਼ਖ਼ਮ ਵੱਡੇ ਹਨ, ਮਲ੍ਹਮ-ਪੱਟੀ ਲਾਉਣ ਵਾਲੇ ਗਾਇਬ ਹਨ। ਕਿਥੇ ਤੁਰ ਗਏ ਪੰਜਾਬ ਦੇ ਰਾਖੇ, ਸ਼ੈਲ-ਛਬੀਲੇ ਗੱਬਰੂ, ਮੁਟਿਆਰਾਂ, ਸਿਆਣੇ ਲੋਕ? ਪੰਜਾਬ ਸਿਰਫ਼ ਸਿਆਸਤਦਾਨਾਂ ਹੱਥ ਫੜਾਕੇ!

ਪੰਜਾਬ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਬਣਿਆ ਹੋਇਆ। ਤੱਪ ਰਿਹਾ ਹੈ ਪੰਜਾਬ, ਪੰਜਾਬ ਦੀ ਸਿਆਸਤ ਵਾਂਗਰ। ਰਤਾ ਕੁ ਕਿਸੇ ਪਾਸਿਓਂ ਖੰਗੂਰਾ ਪੈਂਦਾ, ਦੂਜੇ ਪਾਸਿਓਂ ਚੀਕਾਂ, ਬੜਕਾਂ ਪੈਣ ਲੱਗ ਪੈਂਦੀਆਂ ਹਨ। ਆਹ ਵੇਖੋ ਨਾ ਹੁਣੇ ਜਿਹੇ ਪੰਜਾਬ ਜੰਗ ਦੀ ਤਪਸ਼ ਹੰਢਾ ਬੈਠਾ। ਕੁਰੇਦੇ ਗਏ ਹਨ ਜ਼ਖ਼ਮ ਪੰਜਾਬ ਦੇ। ਪੰਜਾਬ ਨੂੰ ਸੰਨ ’47 ਯਾਦ ਆਇਆ। ਪੰਜਾਬ ਨੂੰ ਸੰਨ ’62, ’65, ’70 ’99 ਯਾਦ ਆਇਆ ਤੇ ਵਿਚ-ਵਿਚਾਲੇ ’84 ਨੇ ਉਹਨੂੰ ਬੇਆਰਾਮ ਕੀਤਾ। ਸਿਤਮ ਵੇਖੋ, ਜਿਹੜਾ ਵੀ ਉੱਠਦਾ ਪੰਜਾਬ ਨੂੰ ਦੱਬ ਲੈਂਦਾ, ਕੇਰੀ ਅੱਖ ਪੰਜਾਬ ਵੱਲ ਕਰ ਲੈਂਦਾ। ਚੰਗੇ ਭਲੇ ਜੀਓ ਰਹੇ ਸਾਂ, ਪੂਰਬੋਂ-ਪੱਛਮੋਂ ਆਉਂਦੀਆਂ ਹਵਾਵਾਂ ਸੀਨਾ ਠਾਰ ਰਹੀਆਂ ਹਨ, ਕਿ ਠਾਹ-ਠੂਹ, ਗੋਲੇ, ਬੰਬ, ਮਿਜ਼ਾਇਲਾਂ ਪੰਜਾਬ ‘ਤੇ ਡਿੱਗਣ ਲੱਗੇ। ਕੀ ਕਸੂਰ ਸੀ ਯਾਰੋ ਪੰਜਾਬ ਦੇ ਲੋਕਾਂ ਦਾ? ਕਈ ਰਾਤਾਂ ਜਾਗਦਿਆਂ ਕੱਟੀਆਂ। ਮਣਾਂ ਮੂੰਹੀ ਦਰਦ ਸੀਨੇ ਹੰਢਾਇਆ। ਪ੍ਰਮਾਣੂ ਦੇ ਡਰ ਨੇ ਸੀਨਾ ਤਾਰ-ਤਾਰ ਕੀਤਾ। ਆਖ਼ਰ  ਜਿਹੜੇ ਹੁਣੇ-ਹੁਣੇ ਤਾਜ਼ੇ-ਤਾਜ਼ੇ ਜ਼ਖ਼ਮ ਉਸਦੇ ਪਿੰਡੇ ‘ਤੇ ਸੀਨੇ ‘ਤੇ ਆ ਪਏ ਹਨ  ਉਹਦੀ ਜ਼ੁੰਮੇਵਾਰੀ ਕੀਹਦੀ ਆ ਭਾਈ? “ਹਮ ਦੇਸ਼ ਕੇ ਰਖਵਾਲੇ ਹੈਂ, ਹਮ ਤਹਿਸ-ਨਹਿਸ ਕਰ ਦੇਂਗੇ” ਵਾਲਿਆਂ ਦੀ ਜਾਂ ਸਾਡੇ ਆਪਣਿਆਂ ਦੀ, ਜੋ ਮੂੰਹ ‘ਚ ਘੁੰਗਣੀਆਂ ਪਾਕੇ ਬੈਠੇ ਰਹਿੰਦੇ ਹਨ, ਤਿਆਰ -ਬਰ-ਤਿਆਰ ਰਹਿੰਦੇ ਹਨ, ਲੋਕਾਂ ਨੂੰ ਝੂਠੇ ਦਲਾਸੇ ਦੇਣ ਲਈ। ਇੱਕ ਮਾਂ ਦਾ ਪੁੱਤ ਮਰ ਗਿਆ, ਸਰਹੱਦ ‘ਤੇ ਰਾਖੀ ਕਰਦਿਆਂ, ਉਹਨੂੰ ਦੇ ਦਿਓ ਨਾ ਵਾਪਿਸ ਉਸਦਾ ਪੁੱਤ, ਚਾਰ ਛਿਲੜ ਦੇ ਕੇ ਆਖਦੇ ਹੋ, ‘ਜੈ ਜਵਾਨ’ ਅਤੇ ਤੁਸੀਂ ਕੀ ਦੇਣਾ ਹੈ, ਚਾਰ ਛਿਲੜ ਦੇ ਦਿਓਗੇ, ਮੂੰਹ ਪਲੋਸ ਦਿਓਗੇ। ਦਿੰਦੇ ਤਾਂ ਤੁਸੀਂ ਉਸਨੂੰ ਵੀ ਕੁਝ ਨਹੀਂ, ਜਿਹੜਾ ਪੂਰੇ ਦੇਸ਼ ਦਾ ਢਿੱਡ ਪਾਲਦਾ, ਆਪਣਾ ਢਿੱਡ ਖਾਲੀ ਰੱਖਦਾ, ਕਰਜ਼ਾਈ ਹੋਇਆ, ਛਤੀਰਾਂ ਨੂੰ ਜੱਫੇ ਜਾ ਪਾਉਂਦਾ। ਜੈ ਕਿਸਾਨ!! ਹੈ ਕਿ ਨਾ!!!

ਐਂਵੇ ਕਈ ਵੇਰ ਦੁੱਖੀ ਹੋ ਕੇ ਪੰਜਾਬ ਬਾਰੇ ਇਹੋ ਜਿਹੇ ਜ਼ਜ਼ਬਾਤੀ ਸ਼ਬਦ ਕਲਮ ਲਿਖ ਬਹਿੰਦੀ ਹੈ। ਖ਼ੂਨ ਦੇ ਅੱਥਰੂ ਵਹਾ ਦੇਂਦੀ ਹੈ। ਚਲੋ ਪੰਜਾਬ ਦੇ ਜ਼ਖ਼ਮਾਂ ਦੀ ਕਹਾਣੀ ਲਿਖੀਏ, ਸੁਣੀਏ, ਬੋਲੀਏ। ਦੂਰ ਨਹੀਂ ਜਾਣਾ ਆਪਾਂ! ਬੱਸ ਪੰਜਾਬ ਦੇ ਪਹਿਲੇ ਵੱਡੇ ਜ਼ਖ਼ਮ 1947 ਦੀ ਗੱਲ ਕਰ ਲੈਂਦੇ ਹਾਂ :-

 ਭਾਰਤ ਦੀ ਵੰਡ ‘ਚ 10 ਲੱਖ ਲੋਕ ਦੰਗਿਆਂ ‘ਚ ਮਰੇ, ਕਰੋੜਾਂ ਲੋਕ ਪ੍ਰਭਾਵਤ ਹੋਏ। ਲਗਭਗ 1.46 ਕਰੋੜ ਲੋਕ ਸ਼ਰਨਾਰਥੀ ਬਣੇ। ਔਰਤਾਂ ਦੀ ਇੱਜ਼ਤ ਰੁਲੀ। ਬੱਚਿਆਂ ਦਾ ਬਚਪਨ ਗੁਆਚ ਗਿਆ। ਵੱਢ-ਟੁੱਕ ‘ਚ ਲੋਕਾਂ ਦੇ ਇਹੋ ਜਿਹੇ ਅੰਦਰੂਨੀ ਫੱਟ ਲੱਗੇ ਕਿ ਜੀਵਨ ਭਰ ਉਹ ਇਹਨਾ ਫੱਟਾਂ-ਸੱਟਾਂ, ਜ਼ਖ਼ਮਾਂ ਨੂੰ ਭੁੱਲ ਨਹੀਂ ਸਕੇ। ਸਰਹੱਦੀ ਸੂਬਾ ਹੈ ਪੰਜਾਬ। ਇਸਨੂੰ ਗੁਆਂਢੀਆਂ ਨਾਲ ਲੜਾਈ ਦਾ ਵੱਡਾ ਮੁੱਲ ਤਾਰਨਾ ਪਿਆ। ਸੰਨ 1962, 1970, 1999 ਅਤੇ  ਫਿਰ 2025 ਦੀ ਜੰਗ ਨੇ ਪੰਜਾਬ ‘ਚ ਵੱਡੀ ਤਬਾਹੀ ਮਚਾਈ! ਵੱਡੇ ਜ਼ਖ਼ਮ ਦਿੱਤੇ। ਇਹਨਾ ਸਾਲਾਂ ‘ਚ ਪੰਜਾਬ ਨੂੰ 1984 ਦਾ ਦਰਦ ਝੱਲਣਾ ਪਿਆ। ਪੰਜਾਬ ਹਲੂਣਿਆ ਗਿਆ। ਹਰ ਪੰਜਾਬੀ ਦੀ ਰੂਹ ਜ਼ਖ਼ਮੀ ਹੋਈ। ਇਹ ਜ਼ਖ਼ਮ ਵਰ੍ਹਿਆਂ ਤੱਕ ਰਿਸਦੇ ਰਹੇ। ਇਹਨਾ ਜ਼ਖ਼ਮਾਂ ਨੂੰ ਭਰਨ, ਫੈਹੇ ਲਾਉਣ ਲਈ ਕਦੇ ਵੀ ਉਹ ਯਤਨ ਨਹੀਂ ਹੋਏ, ਜਿਹੜੇ ਹੋਣੇ ਜ਼ਰੂਰੀ ਸਨ। ਬੱਸ ਇਹਨਾ ‘ਤੇ ਵੀ ਸਿਆਸਤ ਹੋਈ। ਹੁਣ ਤੱਕ ‘ਅਦਾਲਤਾਂ’ ‘ਚ ਕੇਸ ਦਰਜ਼ ਹਨ। ਦੋਸ਼ੀ ਬਾਹਰ ਹਨ। ਕਿੱਢਾ ਦਰਦਨਾਕ ਵਰਤਾਰਾ ਹੈ।

ਇਹ ਵਾਰਤਾ ਤਾਂ ਉਹ ਹੈ, ਜਿਹੜਾ ਪੰਜਾਬੀਆਂ ਅੱਖੀ ਸਬਰ ਕਰਕੇ ਵੇਖੀ, ਸੁਣੀ, ਹੰਢਾਈ। ਪਰ ਕੁਝ ਵਾਰਤਾਵਾਂ ਉਹ ਹਨ, ਜਿਹੜੀਆਂ “ਅਣਹੋਈਆਂ” ਦਿਸਦੀਆਂ ਹਨ। ਜਿਹੜੀ ਪੰਜਾਬੀਆਂ ਦਾ ਸਬਰ ਸੰਤੋਖ ਪਰਖਣ ਲਈ ਉਸਦੇ ਮੱਥੇ ਮੜ੍ਹ ਦਿੱਤੀਆਂ ਗਈਆਂ। ਪੰਜਾਬੀ ਸੂਬਾ ਪੰਜਾਬ ਨੂੰ  ‘ਬਖ਼ਸ਼ ‘ ਦਿੱਤਾ ਗਿਆ, ਰਾਜਧਾਨੀ ਤੋਂ ਬਿਨ੍ਹਾਂ, ਪੰਜਾਬੀ ਬੋਲਦੇ ਇਲਾਕੇ ਜਾਣ-ਬੁੱਝ ਕੇ ਹੋਰ ਸੂਬਿਆਂ ‘ਚ ਰਹਿਣ ਦਿੱਤੇ ਗਏ। ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਗਿਆ। ਬਿਨ੍ਹਾਂ  ਹਿੱਸੇ ਤੋਂ ਰਾਜਸਥਾਨ ਨੂੰ ਪਾਣੀ  ਦੇ ਦਿੱਤਾ ਗਿਆ। ਅੱਜ ਜਦੋਂ ਪੰਜਾਬ ਪਾਣੀ ਦੀ ਆਪਣੀ ਲੋੜ ਪੂਰੀ ਕਰਨੋਂ ਵੀ ਅਸਮਰਥ ਹੈ, ਉਹਦਾ ਪਾਣੀ ਹਰਿਆਣਾ, ਦਿੱਲੀ ਨੂੰ ਦੇਣ ਲਈ ਕੇਂਦਰ ਪੱਬਾਂ ਭਾਰ ਹੈ। ਬਾਵਜੂਦ ਇਸਦੇ ਕਿ ਪੰਜਾਬ ਵਿਧਾਨ ਸਭਾ ‘ਚ ਸਾਰੀਆਂ ਪਾਰਟੀਆਂ ਅਤੇ ਮਤੇ ਪਾਸ ਕਰ ਚੁੱਕੀਆਂ ਹਨ। ਪਰ ਉਸਦੀ ਸੁਣਦਾ ਕੋਈ ਨਹੀਂ। ਅਦਾਲਤਾਂ ‘ਚ ਪੰਜਾਬ ਧੱਕੇ ਖਾ ਰਿਹਾ ਹੈ, ਆਪਣਾ ਹੱਕ ਪ੍ਰਾਪਤ ਕਰਨ ਲਈ। ਇਸ ਕਿਸਮ ਦੀ  ਬੇਇਨਸਾਫੀ-ਦਰ-ਬੇਇਨਸਾਫ਼ੀ ਪੰਜਾਬ ਵਰ੍ਹਿਆਂ ਤੋਂ ਭੁਗਤ ਰਿਹਾ ਹੈ। ਰਾਜ ਭਾਵੇਂ ਉਪਰ ਕਾਂਗਰਸ ਦਾ ਰਿਹਾ ਜਾਂ ਫਿਰ ਹੁਣ ਵਾਲੀ ਭਾਜਪਾ ਦਾ, ਇਹਨਾ  ਲਈ ਤਾਂ ਪੰਜਾਬ ਦੁਪਰਿਆਰਾ ਰਿਹਾ! ਜੇਕਰ ਇੰਜ ਨਾ ਹੁੰਦਾ ਤਾਂ ਕਿਸਾਨ ਜਿਹਨਾ ਆਪਣੇ ਜ਼ਮੀਨ ‘ਤੋਂ  ਸਿਰਿਆਂ ਤੱਕ ਪਾਣੀ ਕੱਢਦੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਭਰ ਰਿਹਾ ਹੈ, ਉਹਨੂੰ ਸਾਲ ਭਰ ਤੋਂ ਵੱਧ ਸਮਾਂ ਆਪਣੀ ਜ਼ਮੀਨ ਬਚਾਉਣ ਲਈ ਵੱਡਾ ਸੰਘਰਸ਼ ਕਿਉਂ ਕਰਨਾ ਪੈਂਦਾ? ਹਰੇ ਇਨਕਲਾਬ ਨੇ ਪੰਜਾਬ ‘ਚ ਹਰਿਆਲੀ ਲਿਆਂਦੀ, ਪਰ ਇਹ ਹਰਿਆਲੀ ਦੇਸ਼ ਦੀ ਹਰਿਆਲੀ ਤਾਂ ਬਣੀ ਪਰ ਪੰਜਾਬ ਦੀ ਧਰਤੀ ਅਧਮੋਈ ਕਰ ਗਈ, ਸਰੀਰ ਨੂੰ ਲੱਗੇ ਨਸ਼ਿਆਂ ਵਾਂਗਰ ਧਰਤੀ ਖਾਦਾਂ, ਦਵਾਈਆਂ ‘ਤੇ ਲੱਗ ਗਈ ਅਤੇ ਅੱਜ ਪਾਣੀ ਦੀ ਥੁੜੋਂ ਕਾਰਨ ਮਾਰੂਥਲ ਹੋਣ ਵੱਲ ਵੱਧ ਰਹੀ ਹੈ। ਇੱਕ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਦੇ 136 ਬਲਾਕਾਂ ਵਿਚੋਂ 125 ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਹਰ ਸਾਲ ਪਹੁੰਚ ਤੋਂ ਬਾਹਰ ਹੋ ਰਿਹਾ  ਹੈ। ਇਹ ਵੱਡਾ ਜ਼ਖ਼ਮ ਆਖ਼ਿਰ ਪੰਜਾਬ ਸਹਿਣ ਕਿਵੇਂ ਕਰੇਗਾ? ਜਿਹੜਾ ਪਹਿਲਾਂ ਹੀ ਕਿਸਾਨਾਂ ਨੂੰ ਖੁਦਕੁਸ਼ੀਆਂ, ਕਰਜ਼ੇ ਵੱਲ ਅੱਗੇ ਵਧਾ ਰਿਹਾ ਹੈ ਅਤੇ ਖੇਤੀ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ।

ਪੰਜਾਬ ਦੀ ਉਪਜਾਊ ਧਰਤੀ ਦਾ ਸੀਨਾ ਪਾੜਕੇ ਜਿਵੇਂ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ  ਤੱਕ ਵੱਡੀਆਂ ਸੜਕਾਂ ਦਾ ਜਾਲ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਵਿਛਾਇਆ ਜਾ ਰਿਹਾ ਹੈ, ਉਸ ਨਾਲ ਕਾਰਪੋਰੇਟ ਤਾਂ ਬੁਲ੍ਹੇ ਲੁਟਣਗੇ, ਮਾਲ ਇਧਰ-ਉਧਰ ਲੈ ਜਾਣ ਕਰਨ ਲਈ, ਪਰ ਪੰਜਾਬੀਆਂ ਪੱਲੇ ਕੀ ਪਏਗਾ? ਉਜਾੜਾ? ਇੱਕ ਹੋਰ ਜ਼ਖ਼ਮ, ਉਸ ਧਰਤੀ ਨੂੰ ਖੋਹਣ ਦਾ ਜਿਸ ਨਾਲ ਉਸਨੂੰ ਅੰਤਾਂ ਦਾ ਪਿਆਰ ਹੈ, ਜਿਸਦੇ ਇੱਕ ਬੰਨੇ ਨੂੰ ਖੋਹਣ ਲਈ ਲੜਨ ਖ਼ਾਤਰ ਉਹ ਮਰਨ-ਮਾਰਨ ‘ਤੇ ਹੋ ਤੁਰਦਾ ਹੈ। ਬਣਦੀਆਂ ਸੜਕਾਂ ਦੇ ਇਸ ਜਾਲ ਨਾਲ ਪੰਜਾਬ ਇੱਕ ਰਿਪੋਰਟ ਅਨੁਸਾਰ ਲਗਭਗ ਇੱਕ ਤਿਹਾਈ ਉਪਜਾਊ ਧਰਤੀ ਗੁਆ ਬੈਠੇਗਾ। ਕਿਸਾਨ, ਖੇਤ ਮਜ਼ਦੂਰ ਜਿਹਨਾ ਲਗਾਤਾਰ ਉਜਾੜਾ ਵੇਖਿਆ, ਇਹ ਹੋਰ ਉਜਾੜਾ ਵੇਖ ਰਹੇ ਹਨ।

ਪੰਜਾਬ ਨੂੰ ਉਜਾੜਾ  ਤਾਂ ਉਦੋਂ ਵੀ ਵੇਖਣਾ ਪੈ ਰਿਹਾ ਹੈ, ਜਦੋਂ ਪੰਜਾਬ ‘ਚੋਂ ਬਰੇਨ ਡਰੇਨ ਅਤੇ ਮਨੀ (ਦਿਮਾਗ ਅਤੇ ਦੌਲਤ) ਡਰੇਨ (ਬਾਹਰ) ਹੋ ਰਹੀ ਹੈ। ਲੱਖਾਂ ਪੰਜਾਬੀ ਮੁੰਡੇ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਦੀ ਮਾਰ ਝਲਦਿਆਂ ਪੰਜਾਬੋਂ ਤੁਰ ਗਏ ਹਨ ਜਾਂ ਤੁਰੇ ਜਾ ਰਹੇ ਹਨ। ਹੈ ਕੋਈ ਉਹਨਾ ਦੇ ਦਰਦ  ਦਾ ਪਾਰਖੂ ? ਹੈ ਕੋਈ ਉਹਨਾ ਨੂੰ ਰੋਕਣ ਦੇ ਯਤਨ ਕਰਨ ਵਾਲਾ? ਸਿਆਸਤ ਹੋ ਰਹੀ ਹੈ। ਬੱਸ ਉਹਨਾ ਨੂੰ ਪੁਚਕਾਰਿਆ ਜਾ ਰਿਹਾ ਹੈ। ਪੰਜਾਬ ਤਪਸ਼ ਹੇਠ ਹੈ। ਨਸ਼ਿਆਂ ਦੇ ਦਰਿਆ ਨੇ ਜਵਾਨੀ ਖਾ ਲਈ, ਕੀ ਇਹ ਕੋਈ ਸਾਜ਼ਿਸ਼ ਨਹੀਂ? ਪੰਜਾਬੀ ਸੂਰਬੀਰਾਂ, ਯੋਧਿਆਂ, ਸੋਚਵਾਨਾਂ ਦੀ ਧਰਤੀ ਖਾਲੀ ਕਰਨ ਦੀ ਸਾਜ਼ਿਸ਼? ਕਿੰਨੇ ਕੁ ਜ਼ਖ਼ਮ ਸਹਿ ਸਕੇਗਾ ਪੰਜਾਬ? ਨਿੱਤ-ਦਿਹਾੜੇ ਮੁਹਿੰਮਾਂ ਹਨ। ਪੰਜਾਬ ਦੀ ਧਰਤੀ ਕੁਰਲਾ ਰਹੀ ਹੈ, ਪੰਜਾਬ ਦੀ ਧਰਤੀ ਹੁਣ ਗਾ ਨਹੀਂ ਰਹੀ। ਉਹ ਰੰਗ ਜਿਹੜੇ ਪੰਜਾਬ ਦੇ ਨਿਵੇਕਲੇ ਹਨ। ਉਹ ਰੰਗ ਜਿਹਨਾ ਕਾਰਨ ਪੰਜਾਬ ਨਵੀਆਂ ਪੈਂੜਾ  ਪਾਉਂਦਾ ਰਿਹਾ ਹੈ। ਉਹ ਪੰਜਾਬ ਜਿਹੜਾ “ਜੀਊਂਦਾ ਗੁਰਾਂ ਦੇ ਨਾ ‘ਤੇ” ਉਹ ਕਿਧਰ ਤੋਰਿਆ ਜਾ ਰਿਹਾ ਹੈ। ਉਹਨਾ ਅਣ ਦਿਸਦੇ ਰਾਹਾਂ ‘ਤੇ ਜਿਥੋਂ ਮੋੜਾ ਕੋਈ ਨਹੀਂ। ਜਿਥੇ ਉਜਾੜਾ ਹੈ। ਜਿਥੇ ਰੋਣਕਾਂ ਨਹੀਂ, ਸਿਆਪਾ ਹੈ। ਪੰਜਾਬ ਦਾ ਕਿਹੜਾ ਪਿੰਡ ਰਹਿ ਗਿਆ, ਜਿਸਦੇ ਵਿੱਚ ਵੱਡੀ ਗਿਣਤੀ ਘਰਾਂ ਦੇ ਦਰਵਾਜੇ ਵੱਡੇ “ਤਾਲਿਆਂ” ਨਾਲ ਬੰਦ ਨਹੀਂ, ਜਿਥੇ ਖੂਹਾਂ ‘ਤੇ ਰੋਣਕਾਂ ਸਨ, ਸੱਥਾਂ ਬਜ਼ੁਰਗਾਂ ਨਾਲ ਭਰੀਆਂ ਸਨ, ਜਿਥੇ ਫ਼ੈਸਲੇ ਪਰਿਆਂ ‘ਚ ਹੁੰਦੇ ਸਨ, ਜਿਥੇ ਲੋਕ ਜੁੜਦੇ ਸਨ, ਦੁੱਖ-ਸੁੱਖ ਕਰਦੇ ਸਨ। ਹੁਣ ਤਾਂ ਪੰਜਾਬ ਦੀ ਨੀਂਹ, ਪੰਜਾਬ ਦਾ ਪਿੰਡ ਹੀ ਮਨਫ਼ੀ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਜ਼ਖ਼ਮਾਂ ਦੀ ਬਾਤ ਪ੍ਰਦੇਸ਼ ਵਸਦੇ ਪੁੱਤਰ, ਧੀਆਂ ਦਾ ਮਾਂ-ਬਾਪ ਖੁਸ਼ੀਆਂ ਦੇ ਉਜੜੇ ਘਰ ਤੋਂ ਪਾਉਂਦਾ ਹੈ। ਪੱਗ ਦੇ ਲੜ ਨਾਲ ਅੱਖਾਂ ਪੂੰਝ ਪਿਓ ਡੁਸਕਦਾ ਹੈ, ਮਾਂ ਰੋ-ਰੋ ਅੱਖਾਂ ਚੁੰਨੀਆਂ  ਕਰਦੀ ਹੈ। ਪ੍ਰਦੇਸ਼ ਗਏ ਪੁੱਤ, ਧੀ ਦਾ ਦਰਦ ਵੀ ਪੰਜਾਬ ਲਈ ਵੱਡਾ ਹੈ, ਤੇ ਸਰਹੱਦ ਗਏ ਪੁੱਤਾਂ ਦਾ ਵੀ। ਪੰਜਾਬ ਲਈ  ’47 ਦੇ ਉਜਾੜੇ ਦਾ ਦਰਦ ਵੀ ਓਡਾ ਹੀ ਹੈ, ਜਿੱਡਾ  ’84 ਦਾ, ’65, ’70, ’99, ’25 ਦੀ ਜੰਗ ਦਾ। ਜਦੋਂ ਉਸਦੇ ਜਾਇਆਂ ਦਾ ਦਰਦ ਉਛਲਦਾ ਹੈ। ਉਹਦਾ ਖ਼ੂਨ ਖੌਲਦਾ  ਹੈ। ਉਬਾਲੇ ਮਾਰਦਾ ਹੈ। ਪਰ ਉਹਦੀਆਂ ਰਗਾਂ ‘ਚ ਭਰਿਆ ਜਾ ਰਿਹਾ  ਜ਼ਹਿਰ, ਉਹਦੇ ਖੋਹੇ ਜਾ ਰਹੇ ਹੱਕ , ਕਲੇਜਾ ਧੂ ਲੈਂਦੇ ਹਨ, ਉਹ ਜੀਊਂਦਾ ਵੀ ਮਰਿਆ-ਮਰਿਆ ਮਹਿਸੂਸਦਾ ਹੈ।

ਹੈ ਕੋਈ ਦਵਾਈ ਦੀ ਖ਼ੁਰਾਕ, ਜੋ ਉਸਦੇ ਪਿੰਡੇ ਦੇ ਦਰਦ ਨੂੰ ਹਟਾ, ਘਟਾ ਸਕੇ, ਉਹਦੀਆਂ ਚੀਸਾਂ ਦਾ  ਨਿਵਾਰਨ ਕਰ ਸਕੇ। “ਮਿੱਠੀਆਂ ਗੋਲੀਆਂ” ਦੇਣ ਵਾਲੇ ਸਿਆਸਤਦਾਨ ਆਖ਼ਰ ਉਹਦੇ ਜ਼ਖ਼ਮਾਂ ਦੀ ਸਾਰ ਕਿਉਂ ਨਹੀਂ ਲੈਂਦੇ? ਰਿਸਦੇ ਜ਼ਖ਼ਮਾਂ ‘ਤੇ  “ਫੂਕਾਂ” ਕਿਉਂ ਨਹੀਂ ਮਾਰਦੇ? ਕਿਉਂ ਕਦੇ ਚੁੱਪ ਕਰਕੇ ਅਤੇ ਕਦੇ ਵੱਡੀਆਂ ਟਾਹਰਾਂ ਮਾਰਕੇ ਆਪਣੀ ਕੁਰਸੀ ਦੀਆਂ ਚਾਰੇ  ਟੰਗਾਂ ਬਚਾਉਣ ਦੇ ਆਹਰ ‘ਚ ਲੱਗੇ ਹੋਏ ਹਨ।

ਐ ਪੰਜਾਬ। ਉੱਠ! ਸਮਝ!  ਹੰਭਲਾ ਮਾਰ! ਜ਼ਖ਼ਮ ਤੇਰੇ ਲਈ ਨਵੇਂ ਨਹੀਂ! ਤੂੰ ਸਭ ਕੁਝ ਸਹਿੰਦਾ, ਲੜਦਾ, ਮੁੜ ਨਵਾਂ ਨਰੋਆ ਰੰਗਲਾ ਪੰਜਾਬ  ਬਣਦਾ  ਰਿਹਾ ਹੈਂ।

ਐ ਪੰਜਾਬ ! ਕਰਾਂ ਕੀ ਸਿਫ਼ਤ ਤੇਰੀ, ਤੇਰੇ ਜਿਹਾ ਕੋਈ ਹੋਰ ਨਾ! ਵੱਢਿਆ-ਟੁੱਕਿਆ ਤੂੰ ਮੁੜ ਸੁਰਜੀਤ ਹੁੰਦਾ ਰਿਹੈਂ! ਹੁਣ ਵੀ ਹੋਵੇਂਗਾ।

“ਤੂੰ ਉੱਠ ਜਗਾ ਦੇ ਮੋਮਬੱਤੀਆਂ,
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ,
ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ।”   – (ਸੁਰਜੀਤ ਪਾਤਰ)

– ਗੁਰਮੀਤ ਸਿੰਘ ਪਲਾਹੀ, 9815802070

ਜੰਗ ਬਨਾਮ ਟਰੰਪ ਕਾਰਡ

ਦੁਨੀਆ ਭਰ ਵਿੱਚ ਇਸ ਤੋਂ ਪਹਿਲਾਂ ਲਗਾਤਾਰ ਇੰਨੇ ਸਾਰੇ ਹਥਿਆਰਬੰਦ ਸੰਘਰਸ਼ ਨਹੀਂ ਹੋਏ, ਜਿੰਨੇ ਇਸ ਵੇਲੇ ਹੋ ਰਹੇ ਹਨ। ਗਲੋਬਲ ਪੀਸ ਇੰਡੈਕਸ 2024 ਦੇ ਅਨੁਸਾਰ ਸੰਘਰਸ਼ ਕਰਨ ਵਾਲੇ ਦੇਸ਼ਾਂ ਦੀ ਸੰਖਿਆ,ਦੂਜੇ ਵਿਸ਼ਵ ਯੁੱਧ ਦੇ ਬਾਅਦ ਇਸ ਸਮੇਂ ਸਭ ਤੋਂ ਵੱਧ ਹੈ। ਸਾਲ 2020 ‘ਚ ਹਥਿਆਰਬੰਦ ਸੰਘਰਸ਼ਾਂ ਦੀ ਗਿਣਤੀ 56 ਅਤੇ 2024 ‘ਚ 59 ਹੋ ਗਈ। ਸਾਲ 2023 ‘ਚ ਇਜ਼ਰਾਇਲ-ਹਮਾਸ ਅਤੇ ਯੂਕਰੇਨ-ਰੂਸ, ਮਿਆਮੀ ਗ੍ਰਹਿ ਯੁੱਧ, ਸੁਡਾਨ ਗ੍ਰਹਿ ਯੁੱਧ ਲੜੇ ਗਏ। ਜਿਹਨਾਂ ‘ਚ 10 ਹਜ਼ਾਰ ਤੋਂ ਵੱਧ ਗਿਣਤੀ ‘ਚ ਲੋਕ ਮਰੇ।

ਜਾਣਕਾਰਾਂ ਦੀ ਅਸ਼ੰਕਾ ਹੈ ਕਿ 2025 ਵਿੱਚ ਇਜ਼ਰਾਇਲ, ਗਾਜ਼ਾ, ਲੈਬਨਾਨ, ਇਰਾਨ, ਇਰਾਕ, ਸੀਰੀਆ, ਯਮਨ, ਪਾਕਿਸਤਾਨ, ਯੁਗਾਂਡਾ ਆਦਿ ਵਿੱਚ ਹਾਲਾਤ ਖਰਾਬ ਹੋ ਜਾਣਗੇ। ਅਮਰੀਕਾ ਨੇ ਇਹਨਾਂ ਵਿੱਚੋਂ ਕਈ ਦੇਸ਼ਾਂ ਨੂੰ ਪਹਿਲਾਂ ਹੀ ਉਕਸਾਇਆ ਹੈ। 2022 ਵਿੱਚ ਅਮਰੀਕਾ ਨੇ ਇਕੱਲੇ ਯੂਕਰੇਨ ਨੂੰ 18.1 ਅਰਬ ਡਾਲਰ ਦੇ ਹਥਿਆਰ ਦਿੱਤੇ। 2023 ਵਿੱਚ ਇਹ ਵੱਧ ਕੇ 80.9 ਅਰਬ ਡਾਲਰ ਹੋ ਗਏ। ਦੁਨੀਆ ਭਰ ਵਿੱਚ ਹਥਿਆਰਾਂ ਦੀ ਵਿਕਰੀ 238 ਅਰਬ ਡਾਲਰ ਦੀ ਸੀ, ਜਿਸ ਵਿੱਚ 81 ਅਰਬ ਡਾਲਰ ਦੀ ਸਿੱਧੀ ਵਿਕਰੀ ਸਿਰਫ਼ ਅਮਰੀਕਾ ਸਰਕਾਰ ਨੇ ਕੀਤੀ,ਜੋ 2022 ਨਾਲੋਂ 56 ਫੀਸਦੀ ਵੱਧ ਹੈ। 2023 ਵਿੱਚ ਅਮਰੀਕਾ ਨੇ ਇਜ਼ਰਾਇਲ ਨੂੰ 21.2 ਅਰਬ ਡਾਲਰ ਦਿੱਤੇ 2024 ਵਿੱਚ ਇਹ ਵਧ ਕੇ 42.76 ਅਰਬ ਡਾਲਰ ਹੋ ਗਏ।

ਲਗਭਗ ਸਾਰੇ ਮਹਾਦੀਪ ਸੰਘਰਸ਼ ਅਤੇ ਯੁੱਧ ਦੇ ਦੌਰ ਵਿੱਚ ਹਨ ਅਤੇ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹਨ। ਹੋਰ ਸਭ ਅਮੀਰ ਮੁਲਕਾਂ ਨਾਲੋਂ ਅਮਰੀਕਾ ਇਸ ਦੌੜ ‘ਚ ਸਭ ਤੋਂ ਅੱਗੇ ਹੈ। ਉਹ ਆਪਣੇ ਹਥਿਆਰਾਂ ਦੇ ਵਪਾਰ ਅਤੇ ਵਪਾਰਕ ਹਿੱਤਾਂ ਲਈ ਹਰ ਹਰਬਾ ਵਰਤ ਰਿਹਾ ਹੈ। ਅਮਰੀਕਾ ਦੀ ਟਰੰਪ ਸਰਕਾਰ ਨੇ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਵਪਾਰਕ ਜੰਗ ਛੇੜੀ ਹੋਈ ਹੈ। ਗਾਜ਼ਾ ਅਤੇ ਯੂਕਰੇਨ ‘ਚ ਅਮਰੀਕਾ ਦੀ ਸਿੱਧੇ ਅਸਿੱਧੇ ਦਖਲ ਨਾਲ ਗਹਿਰੀ ਸ਼ਮੂਲੀਅਤ ਹੈ।

2025 ‘ਚ ਅੱਤ ਘਿਨਾਉਣੀ “ਪਹਿਲਗਾਮ” ਘਟਨਾ ਤੋਂ ਬਾਅਦ ਪਾਕਿ-ਭਾਰਤ ਯੁੱਧ ਨੇ ਦੱਖਣੀ ਏਸ਼ੀਆ ਖਿੱਤੇ ‘ਚ ਅਸਥਿਰਤਾ ਪੈਦਾ ਕਰ ਦਿੱਤੀ। ਅਚਾਨਕ ਜੰਗਬੰਦੀ ਦਾ ਐਲਾਨ ਹੋ ਗਿਆ। ਦੋਹਾਂ ਪਾਸਿਆਂ ਦੀ ਜਨਤਾ ਦੇ ਮਨਾਂ ‘ਚ ਖ਼ੁਸ਼ੀ ਹੈ, ਕਿਉਂਕਿ ਉਹ ਤਾਂ ਜੰਗ ਚਾਹੁੰਦੀ ਹੀ ਨਹੀਂ ਸੀ ਸਗੋਂ ਇਹ ਜੰਗ ਤਾਂ ਉਹਨਾਂ ਉੱਤੇ ਥੋਪੀ ਜਾ ਰਹੀ ਸੀ।ਲੋਕਾਂ ‘ਚ ਪਰੇਸ਼ਾਨੀ ਸੀ। ਕਈ ਰਾਤਾਂ ਤੋਂ ਉਹਨਾਂ ਸੌਂ ਕੇ ਨਹੀਂ ਵੇਖਿਆ। ਆਖਰ ਇਹ ਮਾਜਰਾ ਹੈ ਕੀ ਸੀ? ਆਖਰ ਇਹ ਗੱਲ ਨਿੱਬੜ ਕਿਵੇਂ ਗਈ? ਆਖਰ ਦੋਹਾਂ ਦੇਸ਼ਾਂ ਦੇ “ਸੇਵਕ” ਚੁੱਪ ਚੁਪੀਤੇ “ਥਾਣੇਦਾਰ ਟਰੰਪ” ਦੀ ਗੱਲ ਕਿਵੇਂ ਮੰਨ ਗਏ? ਆਖਰ ਇਹਨਾਂ ਮੁਲਕਾਂ ਦੇ ਇਹਨਾਂ “ਰਾਖਿਆਂ” ਨੂੰ ਲੋਕਾਂ ਨੂੰ ਜੰਗ ‘ਚ ਝੋਕਣ ਦਾ ਫ਼ਾਇਦਾ ਕੀ ਮਿਲਿਆ?

ਪਾਕਿਸਤਾਨ ਇਸ ਜੰਗ ਦੀ ਆੜ ਵਿੱਚ 2.3 ਅਰਬ ਡਾਲਰ ਦਾ ਆਈ.ਐੱਮ.ਐੱਫ. ਅੰਤਰਰਾਸ਼ਟਰੀ ਕਰਜ਼ਾ ਪ੍ਰਾਪਤ ਕਰ ਗਿਆ ਅਤੇ ਸਾਡੇ ਹਾਕਮ ਨੇ “ਬਿਹਾਰ” ਦੀ ਚੋਣ ਜਿੱਤਣ ਦਾ ਮਾਹੌਲ ਸਿਰਜਣ ਲਈ ਜੋ ਬਿਸਾਤ ਵਿਛਾਈ ਸੀ, ਉਸ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ‘ਚ ਕਾਮਯਾਬ ਹੋ ਗਿਆ। ਪਰ ਇੱਕ ਗੱਲ ਜਿਹੜੀ ਉਹ ਨਹੀਂ ਕਰ ਸਕਿਆ, ਉਹ “ਹਿੰਦੂ”, “ਮੁਸਲਮਾਨਾਂ” ਦਾ ਫਸਾਦ ਨਾ ਕਰਵਾ ਸਕਿਆ ਜਾਂ ਕਹਿ ਲਈਏ ਆਪਣੇ ਉਸ ਮਨਸੂਬੇ ‘ਚ ਸਫ਼ਲ ਨਹੀਂ ਹੋ ਸਕਿਆ, ਜਿਸ ਨੂੰ ਬਣਾਉਣਾ ਉਸਨੇ ਚਿਤਵਿਆ ਸੀ। ਕੀ ਸੱਚ-ਮੁੱਚ ਸਾਡੇ “ਹਾਕਮ” ਦੇ ਮਨ ਵਿੱਚ “ਅੱਤਵਾਦੀਆਂ” ਨੂੰ ਸਬਕ ਸਿਖਾਉਣ ਤੇ ਉਹਨਾਂ ਦੇ ਪਾਲਣਹਾਰੇ ਪਾਕਿਸਤਾਨੀ ਹੁਕਮਰਾਨਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਸੀ ਜਾਂ ਮਨਸੂਬਾ ਸਿਰਫ਼ ਆਪਣੀ ਗੱਦੀ ਨੂੰ ਪੱਕਿਆ ਕਰਨਾ ਸੀ? ਕਹਿੰਦੇ ਹਨ ਸਰਵਿਆਂ ਅਨੁਸਾਰ ਬਿਹਾਰ ‘ਚ ਚੋਣ “ਸੱਤਾਧਾਰੀ” ਹਾਰ ਰਹੇ ਸਨ, ਜਿਸ ਦਾ ਅਸਰ ਸਿਰਫ਼ ਬਿਹਾਰ ਚੋਣਾਂ ‘ਚ ਹੀ ਨਹੀਂ ਸੀ ਪੈਣਾ ਸਗੋਂ ਕੇਂਦਰ ਸਰਕਾਰ ਵੀ “ਤੜੱਕ ਕਰਕੇ” ਨਿਤੀਸ਼ ਕੁਮਾਰ ਕਾਰਨ ਡਿੱਗ ਪੈਣੀ ਸੀ।

 ਰਹੀ ਗੱਲ ਟਰੰਪ ਦੀ ਉਸਨੂੰ ਤਾਂ ਆਪਣੇ ਹਿੱਤ ਪਿਆਰੇ ਹਨ। ਉਸਨੇ ਤਾਂ ਆਪਣਾ ਫ਼ੌਜੀ ਸਮਾਨ ਵੇਚਣਾ ਹੈ। ਦੁਨੀਆ ਦਾ ਸਭ ਤੋਂ ਵੱਡਾ ਸੌਦਾਗਰ ਇਸ ਗੱਲ ਲਈ ਮਸ਼ਹੂਰ ਹੈ ਕਿ ਉਹ ਦੇਸ਼ਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਆਪਣੇ ਹਥਿਆਰ ਵੇਚਦਾ ਹੈ, ਚੋਖਾ ਮੁਨਾਫ਼ਾ ਕਮਾਉਂਦਾ ਹੈ। ਟਰੰਪ ਪ੍ਰਸ਼ਾਸਨ ਤਾਂ ਇਸ ਵੇਲੇ ਦੁਨੀਆ ਭਰ ਵਿੱਚ ਧੌਂਸ-ਧੱਕੇ ਲਈ ਮਸ਼ਹੂਰ ਹੈ। ਜਿਸ ਵੱਲੋਂ ਦੁਨੀਆਂ ਦੇ ਹਿੱਤ ਲਾਂਭੇ ਰੱਖ ਕੇ,ਅਮਰੀਕੀ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਲਈ ਸਿਰਫ਼ ਗੱਲਾਂ ਹੀ ਨਹੀਂ ਕੀਤੀਆਂ ਜਾ ਰਹੀਆਂ,ਸਗੋਂ ਅਮਲੀ ਕਦਮ ਵੀ ਪੁੱਟੇ ਜਾ ਰਹੇ ਹਨ। ਅਸਲ ਅਰਥਾਂ ਵਿੱਚ ਟਰੰਪ ਜੰਗ ਲਗਵਾਉਂਦਾ ਵੀ ਹੈ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਤੇ ਭਲ ਖੱਟਣ ਲਈ ਜੰਗ ਰੁਕਵਾਉਂਦਾ ਵੀ ਹੈ। ਹਿੰਦੁਸਤਾਨ-ਪਾਕਿਸਤਾਨ ਦੀ ਜੰਗ ‘ਚ ਇੱਕ ਵਿਚੋਲੇ ਦਾ ਰੋਲ ਅਦਾ ਕਰਕੇ, ਉਹ ਅਮਨ ਦਾ ਮਸੀਹਾ ਬਣਨ ਦੇ ਯਤਨ ‘ਚ ਹੈ। ਪਰ ਕੀ ਇਹ ਸੱਚ-ਮੁੱਚ ਇਵੇਂ ਹੀ ਹੈ? ਜੇ ਹੈ ਤਾਂ ਰੂਸ- ਯੂਕਰੇਨ ਜੰਗ ‘ਚ ਉਸਦੀ ਭੂਮਿਕਾ ਇੱਕ ਪੱਖੀ ਕਿਉਂ ਹੈ? ਜੇ ਹੈ ਤਾਂ ਇਜ਼ਰਾਇਲ-ਹਮਾਸ ‘ਚ ਉਸ ਦਾ ਰੋਲ ਇੱਕ ਪਾਸੜ ਕਿਉਂ ਹੈ ?

ਇਸ ਸਮੇਂ ਭਾਰਤ-ਪਾਕਿ ਜੰਗ ਅਤੇ ਜੰਗਬੰਦੀ ‘ਚ ਟਰੰਪ ਦੀ ਭੂਮਿਕਾ ਦੀ ਵੱਡੀ ਚਰਚਾ ਹੈ। ਉਸਦਾ ਮਕਸਦ ਆਪਣਾ ਵਪਾਰ ਵਧਾਉਣਾ ਹੈ ਅਤੇ ਟਰੰਪ ਦੇ ਸ਼ਬਦਾਂ ‘ਚ, “ਦੋਹੇ ਧਿਰਾਂ ਉਸਦੀਆਂ ‘ਪਿਆਰੀਆਂ’ ਹਨ।” ਉਸ ਨੇ ਦੋਹਾਂ ਪਹਿਲਵਾਨਾਂ ਨੂੰ ਉਦੋਂ ਤੱਕ ਲੜਨ ਦਿੱਤਾ, ਜਦੋਂ ਤੱਕ ਉਸ ਨੇ ਚਾਹਿਆ ਜਾਂ ਜਿੱਥੋਂ ਤੱਕ ਉਸਦਾ ਹਿੱਤ ਸਾਧਿਆ ਮੰਨਿਆ ਗਿਆ। ਉੰਝ ਪਾਕਿਸਤਾਨ ਧਿਰ, ਉੱਥੋਂ ਦੇ ਹਾਕਮ ਪਰੇਸ਼ਾਨ ਹਨ, ਉਥੋਂ ਦੀ ਫ਼ੌਜ ਅਤੇ ਉਥੋਂ ਦੇ ਅੱਤਵਾਦੀ ਸੰਗਠਨਾਂ ਤੋਂ, ਜਿਹੜੇ ਚੈਨ ਨਾਲ਼ ਉਹਨਾਂ ਨੂੰ ਰਾਜ ਨਹੀਂ ਕਰਨ ਦਿੰਦੇ। ਇਹੋ ਵਜ੍ਹਾ ਹੈ ਕਿ ਉਸ ਦੀ “ਸੈਨਾ” ਅਤੇ “ਅੱਤਵਾਦੀਆਂ” ਨੂੰ ਭਾਰਤ ਦੇ ਗਲ ਪਾਈ ਰੱਖਦੇ ਹਨ। ਪਰ ਇਸ ਸਭ ਕੁਝ ਦਾ, ਸਭ ਤੋਂ ਭੈੜਾ ਅਸਰ ਪੰਜਾਬ ਤੇ ਪੈਂਦਾ ਹੈ। ਹੁਣ ਜਦੋਂ ਦੋਵੇਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਨੇੜੇ ਆ ਰਹੇ ਸਨ ਅਤੇ ਹੁਣ ਵੀ ਨੇੜੇ ਹਨ, ਦੂਰ ਨਹੀਂ, ਸਰਹੱਦ  ਪਾਰ ਆਪਸੀ ਵਪਾਰ ਦੀਆਂ ਗੱਲਾਂ ਕਰਨ ਲੱਗ ਪਏ ਸਨ। ਇਹ ਗੱਲਾਂ ਹਾਕਮ ਨੂੰ ਸਖਾਂਦੀਆਂ ਨਹੀਂ। ਇਹੋ ਜਿਹਾ “ਸੀਨ” ਕੁਝ ਦਿਨਾਂ ਵਿੱਚ ਸਿਰਜ ਦਿੱਤਾ, ਦੋਹਾਂ ਧਿਰਾਂ ਦੀਆਂ ਸਵਾਰਥੀ ਹਾਕਮ ਧਿਰਾਂ ਨੇ , ਕਿ ਜੰਗ ਭਖ਼ ਪਈ, ਨੁਕਸਾਨ ਹੋਣ ਲੱਗ ਪਿਆ। ਠਾਹ-ਠੂਹ ਹੋਣ ਲੱਗ ਪਈ। ਲੋਕਾਂ ਦਾ ਚੈਨ ਵਿਗੜ ਗਿਆ ਅਤੇ ਵੱਡੇ ਨੁਕਸਾਨ ਦਾ ਖਦਸ਼ਾ ਅਤੇ ਮੌਤ ਦਾ ਡਰ ਮੰਡਰਾਉਣ ਲੱਗ ਪਿਆ।

ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਇਸ ਜੰਗ ਨਾਲ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ, ਕਿੰਨੇ ਵਿਸ਼ਵਾਸ ਤਿੜਕੇ, ਕਿੰਨੇ ਰਿਸ਼ਤੇ ਟੁੱਟੇ, ਕਿੰਨੇ ਹਿੰਦੁਸਤਾਨੀ, ਪਾਕਿਸਤਾਨੀ ਪਰੇਸ਼ਾਨ ਹੋਏ। ਉਹਨਾਂ ਕਿੰਨਾ ਮਾਨਸਿਕ ਸੰਤਾਪ ਹੰਢਾਇਆ ,ਜਿਹੜੇ ਇਧਰ-ਉਧਰ ਵਿਆਹਾਂ ਬੰਧਨ ਵਿੱਚ ਬੱਧੇ ਹੋਏ ਹਨ।

ਆਖਰ ਇਹ ਸਿਆਸਤ, ਹਾਕਮਾਂ ਦਾ ਇਹ ਚਿਹਰਾ, ਜਿਹੜਾ ਅਮਰੀਕੀ ਟਰੰਪ, ਰੂਸੀ ਪੁਤਿਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਡੇ ਹਾਕਮ ਤੱਕ ਪੁੱਜਦਾ ਹੈ, ਜਦੋਂ ਬੇਨਕਾਬ ਹੁੰਦਾ ਹੈ ਤਾਂ ਲੋਕਾਂ ਦੇ ਮਨਾਂ ‘ਚ “ਲੋਕਤੰਤਰ”, “ਅਮਨ ਦੀ ਬਾਤ”,”ਲੋਕ ਹਿਤੈਸ਼ੀ” ਯੋਜਨਾਵਾਂ ਅਤੇ ਪਖੰਡ ਦਾ ਪਰਦਾਫਾਸ਼ ਹੁੰਦਾ ਹੈ।

ਸੱਚ-ਮੁੱਚ ਜੇਕਰ ਭਾਰਤ-ਪਾਕਿ ਦੇ ਹਾਕਮ ਆਪ ਹੀ ਵਿਚਾਰ ਲੈਂਦੇ ਕਿ ਜੋ ਘਟਨਾ “ਪਹਿਲਗਾਮ” ਚ ਵਾਪਰੀ, ਉਸ ਦਾ ਨਿਰਣਾ ਕਰਕੇ, ਦੋਸ਼ੀਆਂ ਨੂੰ ਸਜ਼ਾ ਮਿਲਦੀ ਅਤੇ ਉਹ ਵੀ ਆਪਸੀ ਗੱਲਬਾਤ ਅਤੇ ਆਪਸੀ ਭਰੋਸੇ ਨਾਲ ਤਾਂ ਦੋਹਾਂ ਦੇਸ਼ਾਂ ‘ਚ ਜਿਹੜੀ ਫ਼ਿੱਕ ਸਿੰਧੂ ਨਦੀ ਦਾ ਪਾਣੀ ਰੋਕ ਕੇ, ਇੱਕ-ਦੂਜੇ ਦੇਸ਼ ਦੇ ਡਿਪਲੋਮੈਟ ਆਪੋ-ਆਪਣੇ ਦੇਸ਼ਾਂ ਤੋਂ ਭਜਾ ਕੇ ਅਤੇ ਆਪਸੀ ਕੁੜੱਤਣ ਭਰ ਕੇ ਪਾਈ ਗਈ ਹੈ, ਉਹ ਇੰਞ ਨਾ ਹੁੰਦੀ ਤੇ ਦੁਨੀਆ ਦੇ ਵੱਡੇ ਵਪਾਰੀ “ਟਰੰਪ” ਨੂੰ ਦੋ ਮੁਲਕਾਂ ਦੀ “ਪ੍ਰਭੂਸੱਤਾ” ਨੂੰ ਆਪਣੇ ਪੈਰਾਂ ਹੇਠ ਮਿੱਧਣ ਦਾ ਮੌਕਾ ਹੀ ਨਾ ਮਿਲ਼ਦਾ।

ਕੀ ਭਾਰਤ ਵੱਲੋਂ ਰੱਦ ਕੀਤਾ ਸਿੰਧੂ ਨਦੀ ਸਮਝੌਤਾ ਅਤੇ ਪਾਕਿਸਤਾਨ ਵੱਲੋਂ ਰੱਦ ਕੀਤਾ ਸ਼ਿਮਲਾ ਸਮਝੌਤਾ ਅਤੇ ਕਸ਼ਮੀਰ ਦਾ ਮਸਲਾ ਹੁਣ ਅਮਰੀਕਾ ਦੀ ਵਿਚੋਲਗੀ ਨਾਲ ਹੀ ਹੱਲ ਹੋਏਗਾ, ਜਿਸ ਸੰਬੰਧੀ ਭਾਰਤ ਦੋਹਾਂ ਦੇਸ਼ਾਂ ‘ਚ ਕਿਸੇ ਦੇਸ਼ ਦੀ ਵਿਚੋਲਗੀ ਪਿਛਲੇ ਸਮੇਂ ‘ਚ ਪ੍ਰਵਾਨ ਨਹੀਂ ਕਰਦਾ ਰਿਹਾ!

ਬਿਨ੍ਹਾਂ ਸ਼ੱਕ ਭਾਰਤ ਅਤ ਪਾਕਿਸਤਾਨ ਵਿਚਕਾਰ ਜੰਗਬੰਦੀ ਸਵਾਗਤ ਯੋਗ ਸਕਰਾਤਮਕ ਅਤੇ ਜ਼ਰੂਰੀ ਕਦਮ ਹੈ। ਪਰ ਜੰਗਬੰਦੀ ਨੂੰ ਸੁਲਝਾਉਣ  ਲਈ ਅਮਰੀਕਾ ਦੀ ਕਥਿਤ ਸ਼ਮੂਲੀਅਤ ਚਿੰਤਾਜਨਕ ਹੈ। ਕੀ ਇਸ ਨਾਲ ਦੱਖਣੀ ਏਸ਼ੀਆਂ ਵਿੱਚ ਉਸਦੀ ਆਮ ਸਰਦਾਰੀ ਅਤੇ ਅਸਥਿਰਤਾ ਵੀ ਭੂਮਿਕਾ ਨਿਭਾਉਣ ਦਾ ਰਾਹ ਨਹੀਂ ਖੁਲ੍ਹਦਾ? ਚਾਹੀਦਾ ਤਾਂ ਇਹ ਸੀ ਕਿ ਦੋਵੇਂ ਦੇਸ਼ਾਂ ਦੇ ਨੇਤਾ ਸਮਰਾਜਵਾਦੀ ਦਖ਼ਲਅੰਦਾਜ਼ੀ ਨੂੰ ਰੱਦ ਕਰਕੇ ਆਪਸੀ ਵਿਸ਼ਵਾਸ, ਸਤਿਕਾਰ ਅਤੇ ਲੋਕਾਂ ਦੀ ਇਛਾਵਾਂ ‘ਤੇ ਅਧਾਰਤ ਕੰਮ ਕਰਦੇ, ਕਿਉਂਕਿ ਦੋਹਾਂ ਦੇਸ਼ਾਂ ਦੇ ਲੋਕ ਜੰਗ ਨਹੀਂ ਅਮਨ ਚਾਹੁੰਦੇ ਹਨ। ਵੇਖਣਾ ਇਹ ਵੀ ਹੋਵੇਗਾ ਕਿ ਅਮਰੀਕਾ ਦੁਆਰਾ ਕੀਤੀ ਵਿਚੋਲਗੀ ਕੀ ਆਖ਼ਿਰ ਹੈ ਕੀ ਸੀ?

ਇਸ ਸੰਬੰਧੀ ਟਰੰਪ ਦਾ ਬਿਆਨ ਪੜ੍ਹਨ ਵਾਲਾ ਹੈ, ਜੋ ਉਸਦੀ ਸ਼ਾਹੂਕਾਰੀ, ਵਪਾਰਕ ਸੋਚ ਦੀ ਤਰਜ਼ਮਾਨੀ ਕਰਨ ਵਾਲਾ ਅਤੇ  ਅਮਰੀਕੀ ਹਿੱਤ ਸਾਧਨ ਵਾਲਾ ਹੈ।

ਟਰੰਪ ਦੇ ਬਿਆਨ ਦੇ ਕੁਝ ਅੰਸ਼ ਪੜੋ “ਮੈਨੂੰ ਮਾਣ ਹੈ ਕਿ ਅਮਰੀਕਾ ਇਸ ਇਤਿਹਾਸਕ ਅਤੇ ਦਲੇਰਾਨਾ ਫ਼ੈਸਲੇ ‘ਤੇ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਸੀ। ਭਾਵੇਂ ਇਸ ਬਾਰੇ ਚਰਚਾ ਨਹੀਂ ਕੀਤੀ ਗਈ, ਮੈਂ ਇਹਨਾਂ ਦੋਹਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤੱਕ  ਵਧਾਉਣ ਜਾ ਰਿਹਾ ਹਾਂ”।  ਵਪਾਰੀ, ਚੌਧਰ, ਸਿਹਰਾ ਤਿੰਨ ਸ਼ਬਦ ਹਨ, ਜੋ ਟਰੰਪ ਕਾਰਡ ਦੀ ਤਰਜਮਾਨੀ ਕਰਨ ਵਾਲੇ ਹਨ।

ਜੇਕਰ ਸੱਚਮੁੱਚ ਭਾਰਤ ਮਹਾਨ ਬਣ ਰਿਹਾ ਹੈ,ਜੇਕਰ ਸੱਚਮੁੱਚ ਭਾਰਤ ਵੱਡੀ ਆਰਥਿਕ ਸ਼ਕਤੀ ਬਣ ਰਿਹਾ ਹੈ ਤਾਂ ਉਹ “ਚੀਨ” ਵਾਂਗਰ ਦੁਨੀਆਂ ਦੇ ਵੱਡੇ “ਥਾਣੇਦਾਰ” ਵਿਰੁੱਧ ਹਿੱਕ ਡਾਹ ਕੇ ਕਿਉਂ ਨਹੀਂ ਖੜਦਾ? ਕਿਉਂ ਉਸ ਦੀਆਂ ਟੈਰਿਫ਼ ਸ਼ਰਤਾਂ ਅਤੇ ਹੋਰ ਹੁਕਮਾਂ ਨੂੰ ਅੱਖਾਂ ਮੀਟਕੇ ਮੰਨ ਕੇ ਉਸ ਦੀ “ਜੀ- ਹਜ਼ੂਰੀ” ਕਰ ਰਿਹਾ ਹੈ?

ਅੱਜ ਟਰੰਪ ਨੇ ਦੋਹਾਂ ਦੇਸ਼ਾਂ ਨੂੰ ਆਪਣੀ ਮੁੱਠੀ ‘ਚ ਕਰਕੇ ਇਹੋ-ਜਿਹਾ ਕਾਰਡ ਖੇਡਿਆ ਹੈ, ਜਿਸ ਨਾਲ ਦੇਸ਼ ਭਾਰਤ ਦਾ “ਵੱਡੇ ਹੋਣ ਦਾ ਵੱਕਾਰ” ਦਾਅ ‘ਤੇ ਲੱਗਾ ਹੈ।

– ਗੁਰਮੀਤ ਸਿੰਘ ਪਲਾਹੀ, 9815802070

ਔਰੰਗਜ਼ੇਬ ਨੂੰ ਜਿਊਂਦਾ ਕਰਨ ਦਾ ਯਤਨ

ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਇਆਂ 300 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਭਾਜਪਾ ਸ਼ਾਸਤ ਸੂਬੇ ਮਹਾਰਾਸ਼ਟਰ ਵਿੱਚ ਉਸਦੀ ਕਬਰ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਸਿਆਸਤਦਾਨ ਇਸ ਬੇਮਤਲਬ ਵਿਸ਼ੇ ਨੂੰ ਲੈ ਕੇ ਹੋ ਹੱਲਾ ਕਰ ਰਹੇ ਹਨ। ਨਾਗਪੁਰ (ਮਹਾਰਾਸ਼ਟਰ) ਵਿੱਚ ਤਾਂ ਫਿਰਕੂ ਦੰਗੇ ਵੀ ਸ਼ੁਰੂ ਹੋ ਗਏ। ਔਰੰਗਜ਼ੇਬ ਦੀ ਕਬਰ ਨੂੰ ਢਾਹੁਣ ਦੇ ਨਾਅਰੇ ਲਗਾਏ ਗਏ, ਜਿਹੜੀ ਕਬਰ ਬਾਦਸ਼ਾਹ ਔਰੰਗਜ਼ੇਬ ਦੀ ਇੱਛਾ ਅਨੁਸਾਰ ਬੇਹੱਦ ਸਧਾਰਨ ਅਤੇ ਨਿੱਕੀ ਬਣੀ ਹੋਈ ਹੈ। ਔਰੰਗਜ਼ੇਬ ਨੂੰ ਕਰੂਰ ਸ਼ਾਸਕ ਦੱਸ ਕੇ ਉਸ ਦੀ ਇਸ ਕਬਰ ਪੁੱਟ ਦੇਣ ਨੂੰ ਕੌਮੀ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਔਰੰਗਜ਼ੇਬ ਦੀ ਕਬਰ ਪੁੱਟਣ ਨਾਲ, ਜਿਸ ਨੂੰ ਵਿਸ਼ੇਸ਼ ਰਾਸ਼ਟਰੀ ਮੁੱਦਾ ਬਣਾਇਆ ਜਾ ਰਿਹਾ ਹੈ, ਕੀ ਇਸ ਨਾਲ ਲੋਕਾਂ ਦੇ ਅਸਲੀ ਮੁੱਦੇ ਬੇਰੁਜ਼ਗਾਰੀ, ਗ਼ਰੀਬੀ,ਲਾਚਾਰੀ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਜਾਣਗੇ।

ਦੇਸ਼ ਦੇ ਨੇਤਾ ਲੋਕਾਂ ਦਾ ਧਿਆਨ ਭਟਕਾਉਣ ਲਈ, ਆਪਣੀਆਂ ਗੱਦੀਆਂ ਬਚਾਉਣ ਅਤੇ ਨਵੀਆਂ ਗੱਦੀਆਂ ਹਥਿਆਉਣ ਲਈ ਨਿਤ ਨਵੇਂ ਮੁੱਦੇ ਪੈਦਾ ਕਰ ਰਹੇ ਹਨ, ਤਾਂ ਕਿ ਲੋਕ ਆਪਣੀਆਂ ਅਸਲ ਤਕਲੀਫ਼ਾਂ ਅਤੇ ਮਸਲਿਆਂ ਵੱਲ ਧਿਆਨ ਹੀ ਨਾ ਦੇ ਸਕਣ।

ਸਿੱਟੇ ਵਜੋਂ ਦੇਸ਼ ਚ ਔਰੰਗਜ਼ੇਬ ਦੀ ਸੋਚ ਜਿੰਦਾ ਹੀ ਨਹੀਂ ਹੋ ਰਹੀ, ਸਗੋਂ ਫੈਲ ਰਹੀ ਹੈ। ਕੱਟੜ ਹਿੰਦੂਤਵੀ ਸੋਚ ਦੇ ਸੌਦਾਗਰ ਦੇਸ਼ ਵਿੱਚ ਘੱਟ ਗਿਣਤੀਆਂ ‘ਤੇ ਹਮਲੇ ਕਰ ਰਹੇ ਹਨ। ਮੁਸਲਮਾਨਾਂ ਦੀਆਂ ਖ਼ਾਮੀਆਂ ਕੱਢ ਕੇ ਲੋਕਾਂ ਨੂੰ ਭੜਕਾਉਣ ਦਾ ਯਤਨ ਹੋ ਰਿਹਾ ਹੈ। ਕੱਟੜ ਮੁਸਲਿਮ ਔਰੰਗਜ਼ੇਬ ਦੇ ਹੱਕ ਆ ਖੜੇ ਹੋਏ ਹਨ। ਧਰਮ ਅਧਾਰਤ ਸਿਆਸਤ ਅੱਜ ਦੀ ਸਿਆਸਤ ਦਾ ਧੁਰਾ ਬਣਦੀ ਜਾ ਰਹੀ ਹੈ,ਜੋ ਦੇਸ਼ ਦੇ ਸੰਵਿਧਾਨ ਦੀ ਲੋਕਤੰਤਰੀ ਰੂਹ ਨੂੰ ਖੋਰਾ ਲਾ ਰਹੀ ਹੈ। ਮਸਜਿਦਾਂ ਦੇ ਸਾਹਮਣਿਓਂ  ਜਲੂਸ ਕੱਢਣਾ,ਰੌਲਾ-ਰੱਪਾ ਮਚਾਉਣਾ,ਜ਼ੋਰ – ਸ਼ੋਰ ਨਾਲ ਵਾਜੇ ਵਜਾਉਣਾ,ਮੁਸਲਮਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨਾ ਦੇਸ਼ ‘ਚ ਆਮ ਜਿਹੀ ਗੱਲ ਬਣ ਗਈ ਹੈ।ਇਸ ਸਾਰੇ ਮਾਹੌਲ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਸ਼ਿਵ ਸੈਨਾ (ਬਾਲ ਠਾਕਰੇ) ਦੇ ਉੱਘੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਆਪਣੇ ਅਖ਼ਬਾਰ ‘ਚ ਲਿਖਣਾ ਪਿਆ,”ਪਿਛਲੇ 10 ਸਾਲਾਂ ‘ਚ ਭਾਰਤ ‘ਚ ਹਿੰਦੂ ਤੇ ਮੁਸਲਮਾਨ ਦੋ ਵੱਖ- ਵੱਖ ਰਾਸ਼ਟਰ ਬਣ ਗਏ ਹਨ।ਇਹ ਮਾਹੌਲ ਬਟਵਾਰੇ ਵਰਗਾ ਹੈ। ਸ਼ਿਵ ਰਾਏ (ਸ਼ਿਵਾ ਜੀ) ਦੇ ਇਤਿਹਾਸ ਨੂੰ ਬਦਲਣਾ,ਹਿੰਦੂ ਤੇ ਮੁਸਲਮਾਨਾਂ ਲਈ ਵੱਖਰੀਆਂ ਦੁਕਾਨਾਂ ਦੀ ਮੰਗ ਕਰਨਾ ,ਇਹ ਸਭ ਇੱਕ ਸੋਚੀ ਸਮਝੀ ਮੂਰਖਤਾ ਹੈ। ਜੋ ਭਾਰਤ ਨੂੰ ਹਿੰਦੂ ਪਾਕਿਸਤਾਨ ਬਣਨ ਵੱਲ ਤੱਕ ਰਹੀ ਹੈ।”

ਇਹ ਸੱਚਮੁੱਚ ਦੇਸ਼ ਭਾਰਤ ਲਈ ਮੰਦਭਾਗਾ ਹੈ। ਉਸ ਭਾਰਤ ਲਈ,ਜਿਸ ਵਿੱਚ ਵੱਖੋ-ਵੱਖਰੇ ਧਰਮਾਂ, ਬੋਲੀਆਂ, ਸੱਭਿਆਚਾਰਾਂ ਵਾਲੇ ਵੰਨ – ਸਵੰਨੇ ਲੋਕ ਵੱਸਦੇ ਹਨ ਅਤੇ ਜਿਹਨਾਂ ਦੀ ਆਪਸੀ ਸਾਂਝ ਪੀਡੀ ਹੈ। ਇਹ ਮਾਹੌਲ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰੇ ਦੀ ਘੰਟੀ ਹੈ। ਇਹ ਦੇਸ਼ ਦੇ ਵਿਕਾਸ ਲਈ ਵੀ ਸੁਖਾਵਾਂ ਨਹੀਂ। ਬਹੁਗਿਣਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਛਾਲਣਾ ਅਤੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਦਬਾਅ ਦੇਣਾ ਦੇਸ਼ ਦੀਆਂ ਪੁਰਾਣੀਆਂ ਰਵਾਇਤਾਂ ਤੇ ਕਦਰਾਂ ਕੀਮਤਾਂ ਦਫ਼ਨ ਕਰਨ ਦੇ ਬਰਾਬਰ ਹੈ।ਭਾਵਨਾਵਾਂ ਨੂੰ ਭੜਕਾਉਣ ਦੀ ਖੇਡ ਭਾਰਤੀ ਸੁਭਾਅ ਦੇ ਅਨੁਕੂਲ ਵੀ ਨਹੀਂ ਹੈ,ਕਿਉਂਕਿ ਭਾਰਤੀ ਹਿੰਸਕ ਨਹੀਂ ਹਨ। ਅੱਜ ਜਦੋਂ ਦੇਸ਼ ਵਿੱਚ ਧਾਰਮਿਕ ਜਨੂੰਨ ਪੈਦਾ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਹਾਕਮਾਂ ਵੱਲੋਂ,ਤਾਂ ਇਹ ਧਰਮ ਦੀ ਨਕਲੀ ਰੱਖਿਆ ਦੀ ਭਾਵਨਾ ਪੈਦਾ ਕਰ ਰਿਹਾ ਹੈ।

ਬਿਨਾਂ ਸ਼ੱਕ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਅੱਤਿਆਚਾਰ ਕੀਤੇ। ਉਸ ਸਮੇਂ ਅਨੇਕਾਂ ਮੰਦਰ, ਮਸਜਿਦਾਂ,ਗਿਰਜਾ ਘਰ ਅਤੇ ਵਿਲੱਖਣ ਕਲਾ ਦੇ ਪ੍ਰਤੀਕ ਸਥਾਨ ਉਸਦੀ  ਬੇਰਹਿਮੀ ਦਾ ਸ਼ਿਕਾਰ ਹੋਏ। ਪਰ ਇਹਨਾਂ ਸਾਰੀਆਂ ਘਟਨਾਵਾਂ ਨੂੰ ਵਾਪਰਿਆਂ ਮੁੱਦਤਾਂ ਬੀਤ ਗਈਆਂ। ਔਰੰਗਜ਼ੇਬ ਮਰ ਮੁੱਕ ਗਿਆ,ਹਿੰਦੂ ਮੁਸਲਮਾਨ ਇਸ ਦੇਸ਼ ਵਿੱਚ ਸਦੀਆਂ ਤੋਂ ਇਕੱਠੇ ਰਹੇ।

ਪਰ ਸਮਾਂ ਬੀਤਿਆਂ ਕਿਸੇ ਨਾ ਕਿਸੇ ਵੇਲੇ ਜਾਤ ਅਤੇ ਧਰਮ ਵਿੱਚ ਪਈ ਕੁੜੱਤਣ ਭਿਆਨਕ ਰੂਪ ਧਾਰਦੀ ਹੈ। ਇਹ ਸਿਆਸੀ ਪਾਰਟੀਆਂ ਲਈ ਸੁਨਹਿਰੀ ਮੌਕਾ ਬਣ ਜਾਂਦੀ ਹੈ। ਉਹ ਇਸ ਮੌਕੇ ਨੂੰ ਵਰਤਦੇ ਹਨ,ਆਪਣੇ ਹਿੱਤ ਸਾਧਦੇ ਹਨ। ਲੋਕਾਂ ਚ ਵੰਡੀਆਂ ਵੱਡੀਆਂ ਕਰਦੇ ਹਨ। ਨਫ਼ਰਤਾਂ ਤੇ ਈਰਖਾ ਨਾਲ ਵੱਡਾ ਪਾੜਾ ਖੜਾ ਕਰਦੇ ਹਨ। ਇਹ ਪਾੜਾ, ਇਹ ਨਫ਼ਰਤ, ਮਾਨਸਿਕ, ਸਰੀਰਕ ਤੇ ਸਮੂਹਿਕ ਕਤਲੇਆਮ ਇਥੋਂ ਤੱਕ ਕਿ ਨਸਲਕੁਸ਼ੀ ਤੱਕ ਵੀ ਪੁੱਜ ਜਾਂਦਾ ਹੈ।

ਇਹੋ ਕਾਰਨ ਹੈ ਕਿ ਔਰੰਗਜ਼ੇਬੀ ਸੋਚ ਨਾਲ ਦੇਸ਼ ਵਿੱਚ ਕਦੇ ਸਾਂਭਲ ਵਾਪਰਦਾ ਹੈ, ਕਦੇ ਨਾਗਪੁਰ ਵਾਪਰਦਾ ਹੈ। ਕਦੀ ਨਾਗਾਲੈਂਡ, ਮਨੀਪੁਰ, ਜੰਮੂ-ਕਸ਼ਮੀਰ ਇਸਦੀ ਲਪੇਟ ‘ਚ ਆਉਂਦੇ ਹਨ। ਕਦੇ ’84 ਵਾਪਰਦੀ ਹੈ, ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਇਹ ਔਰੰਗਜ਼ੇਬੀ ਸੋਚ ਵਾਲੀ ਮਾਨਸਿਕਤਾ ਕਿਸੇ ਇੱਕ ਧਰਮ ਦੇ ਚੌਧਰੀਆਂ ਦਾ ਵਿਰਸਾ ਨਹੀਂ ਰਹੀ, ਇਹ ਔਰੰਗਜ਼ੇਬੀ ਸੋਚ ਸਮੇਂ-ਸਮੇਂ ਬਣੇ ਸ਼ਾਸਕਾਂ ਦਾ ਵਿਰਸਾ ਰਹੀ ਹੈ।

ਔਰੰਗਜ਼ੇਬ ਵੇਲੇ ਇਹ ਮੁਗਲ ਸਮਰਾਟ ਦਾ ਹਥਿਆਰ ਬਣੀ,ਅੱਜ ਇਹ ਹਿੰਦੂਤਵੀ ਸੋਚ ਵਾਲਿਆਂ ਦਾ ਵੱਡਾ ਹਥਿਆਰ ਹੈ। ਨਸਲੀ ਵਿਤਕਰਾ ਗ਼ਰੀਬ ਵਰਗਾਂ ਨਾਲ ਧੱਕੇਸ਼ਾਹੀ ਦਾ ਇੱਕ ਨਮੂਨਾ ਮਾਤਰ ਹੈ, ਇਹ ਵੱਡੇ ਢੁੱਠਾਂ ਵਾਲੇ ਔਰੰਗਜ਼ੇਬੀ ਸੋਚ ਵਾਲਿਆਂ ਦੀ ਗ਼ਰੀਬਾਂ, ਲਿਤਾੜਿਆਂ ਨੂੰ ਗੁਲਾਮ ਸਮਝਣ ਦੀ ਮਾਨਸਿਕਤਾ ਦਾ ਹਿੱਸਾ ਹੈ।

 ਅਸਲ ਵਿੱਚ ਸ਼ੈਤਾਨੀ ਦਿਮਾਗ, ਸਮਾਜ ਵਿਰੋਧੀ ਤੱਤ,ਆਪਣਾ ਉੱਲੂ ਸਿੱਧਾ ਕਰਨ ਲਈ,ਬਦਲੇ ਦੀ ਭਾਵਨਾ ਪੈਦਾ ਕਰਦੇ ਹਨ,ਆਪਸੀ ਟਕਰਾਅ ਦੀ ਸਥਿਤੀ ਪੈਦਾ ਕਰਦੇ ਹਨ। ਦੇਸ਼ ਭਾਰਤ ਨੇ ਇਹੋ-ਜਿਹੇ ਅਨੇਕਾਂ ਮੌਕੇ ਵੇਖੇ ਹਨ। ’47 ਇਹੋ-ਜਿਹੇ ਦਰਦਨਾਕ ਕਾਰਿਆਂ ਦੀ ਸ਼ਰਮਨਾਕ ਦਾਸਤਾਨ ਬਣੀ।

ਵਿਗੜੀ ਮਾਨਸਿਕਤਾ ਵਾਲੇ ਨੇਤਾਵਾਂ ਨੇ ਦੇਸ਼ ਵਿੱਚ ਫਿਰਕੂ ਅਤੇ ਧਾਰਮਿਕ ਨਫ਼ਰਤ ਵਧਾਈ ਹੈ। ਉੱਤਰ ਪ੍ਰਦੇਸ਼ ਦੀ ਭਾਜਪਾ ਵਿਧਾਇਕ ਕਹਿੰਦੀ ਹੈ, “ਮੁਸਲਮਾਨਾਂ ਲਈ ਹਸਪਤਾਲਾਂ ‘ਚ ਵੱਖਰੇ ਕਾਰਡ ਬਣਾਓ।” ਮਹਾਰਾਸ਼ਟਰ ਦਾ ਇੱਕ ਮੰਤਰੀ ਨਿਤੇਸ਼ ਰਾਏ ਮਹਾਰਾਸ਼ਟਰ ‘ਚ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖ-ਵੱਖ ਮਟਨ ਦੀਆਂ ਦੁਕਾਨਾਂ ਬਣਾਉਣ ਦੀ ਘੋਸ਼ਣਾ ਕਰਦਾ ਹੈ। ਕੀ ਇਹੋ-ਜਿਹੀਆਂ ਗੱਲਾਂ ਦੇਸ਼ ਦਾ ਸਮਾਜਿਕ ਅਤੇ ਕੌਮੀ ਮਾਹੌਲ ਜ਼ਹਿਰੀਲਾ ਨਹੀਂ ਕਰ ਰਹੀਆਂ?

ਦੇਸ਼ ਦੀ ਆਜ਼ਾਦੀ ਲਈ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਇਕੱਠਿਆਂ ਲੜਾਈ ਲੜੀ। ਬਲੀਦਾਨ ਦਿੱਤਾ। ਭਾਰਤ ਦੀ ਆਜ਼ਾਦੀ ‘ਚ ਕਈ ਮੁਸਲਿਮ ਕ੍ਰਾਂਤੀਕਾਰੀ ਫਾਂਸੀ ‘ਤੇ ਚੜ੍ਹੇ ਸਨ ਅਤੇ  ਕਈ ਮੁਸਲਿਮ ਸੁਤੰਤਰਤਾ ਸੈਨਾਨੀ “ਅੰਡੇਮਾਨ” ਦੇ ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਉੱਥੇ ਹੀ ਮਰ ਗਏ। ਉਹਨਾਂ ਦਾ ਯੋਗਦਾਨ ਦੇਸ਼ ਨਿਰਮਾਣ ਪ੍ਰਤੀ ਨਕਾਰਿਆ ਨਹੀਂ ਜਾ ਸਕਦਾ,ਪਰ ਸਥਿਤੀਆਂ ਦੇਸ਼ ਵਿੱਚ ਇਹੋ-ਜਿਹੀਆਂ ਪੈਦਾ ਹੋ ਕੀਤੀਆਂ ਜਾ ਰਹੀਆਂ ਹਨ ਕਿ ਵੱਡਾ ਯੋਗਦਾਨ ਦੇਣ ਵਾਲੇ ਇਹ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹ ਸਭ ਕੁਝ ਉਸ ਦੇਸ਼ ਵਿੱਚ ਹੋ ਰਿਹਾ ਹੈ,ਜਿਸ ਦੇਸ਼ ਵਿੱਚ ਦੇਸ਼ ਦੇ ਸੰਵਿਧਾਨ ਅਨੁਸਾਰ ਸਭ ਲਈ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ। ਜਿਸ ਦੇਸ਼ ਦਾ ਸੰਵਿਧਾਨ ਹਰ ਧਰਮ ਨੂੰ ਬਰਾਬਰ ਸਮਝਦਾ ਹੈ। ਦੇਸ਼ ਜਿਹੜਾ ਗਣਤੰਤਰ ਹੈ, ਧਰਮ ਨਿਰਪੱਖ ਹੈ।

ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਧਰਮ ਨਿਰਪੱਖਤਾ ਦੀਆਂ ਧੱਜੀਆਂ ਉਡਾਈਆਂ ਗਈਆਂ। ਮਸਜਿਦਾਂ ਹੇਠ ਮੰਦਰ ਖੰਗਾਲੇ ਗਏ। ਅਯੋਧਿਆ ਮੰਦਰਾਂ ਦੀ ਉਸਾਰੀ ਅਤੇ ਵਿਸ਼ੇਸ਼ ਧਰਮਿਕ ਉਤਸਵਾਂ ‘ਚ ਦੇਸ਼ ਦੇ ਕਾਰਜਕਾਰੀ ਮੁਖੀ ਨੇ ਵਿਸ਼ੇਸ਼ ਭੂਮਿਕਾ ਨਿਭਾਈ, ਜੋ ਦੇਸ਼-ਵਿਦੇਸ਼ ‘ਚ ਵੱਡੀ ਚਰਚਾ ਦਾ ਵਿਸ਼ਾ ਰਹੀ।

ਜਿਹਨਾਂ ਰਾਹਾਂ ‘ਤੇ ਅੱਜ ਭਾਜਪਾ ਨੇਤਾ ਤੁਰ ਰਹੇ ਹਨ, ਕਦੇ ਕਾਂਗਰਸ ਦੀ ਇੰਦਰਾ ਗਾਂਧੀ ਨੇ ਸਿਆਸੀ ਲਾਭ ਲਈ, ਹਰ ਧਰਮ ਦੇ ਲੋਕਾਂ ਦੀ ਆਸਥਾ ਨੂੰ ਵਰਤ ਕੇ, ਵੋਟਾਂ ਲੈਣ ਦੀ ਖੇਡ ਖੇਡੀ। ਇਹੋ ਖੇਡ ਕਾਂਗਰਸ ਪਾਰਟੀ ਕਰਨਾਟਕ ਵਿੱਚ ਘੱਟ ਗਿਣਤੀਆਂ ਨੂੰ ਰਿਜ਼ਰਵੇਸ਼ਨ ਦੇਣ ਦਾ ਫ਼ੈਸਲਾ ਕਰਕੇ ਖੇਡ ਰਹੀ ਹੈ।

ਦੇਸ਼ ਵਿੱਚ ਇੱਕ ਪਾਸੇ ਕੱਟੜਪੰਥੀ ਮੁਸਲਮਾਨ ਹਨ, ਦੂਜੇ ਪਾਸੇ ਕੱਟੜਵਾਦੀ ਹਿੰਦੂ ਹਨ। ਦੋਵਾਂ ਦੀ ਸੋਚ ਸੌੜੀ ਹੈ। ਦੋਵਾਂ ਪਾਸੇ ਔਰੰਗਜ਼ੇਬੀ ਸੋਚ ਵਾਲਿਆਂ ਦੀ ਕਮੀ ਨਹੀਂ ਹੈ। ਪਰ ਜਿਸ ਢੰਗ ਨਾਲ ਦੇਸ਼ ਦੀ ਇਸ ਵੇਲੇ ਦੀ ਹਕੂਮਤ ਅਤੇ ਕੁਝ ਹੋਰ ਸਿਆਸਤਦਾਨ ਫਿਰਕੂ ਭਾਵਨਾਵਾਂ ਭੜਕਾਉਣ ਵਾਲੀ ਗੰਦੀ ਖੇਡ ਖੇਡ ਕੇ ਦੇਸ਼ ਨੂੰ ਬਰਬਾਦ ਕਰਨ ਦੇ ਰਸਤੇ ‘ਤੇ ਪਾ ਰਹੇ ਹਨ, ਇਹ ਤਾਲਿਬਾਨੀ ਸੋਚ ਹੈ। ਇਹ ਔਰੰਗਜ਼ੇਬੀ ਸੋਚ ਹੈ। ਇਹ ਸੋਚ ਕਦਾਚਿਤ ਵੀ ਦੇਸ਼ ਹਿੱਤ ਵਿੱਚ ਨਹੀਂ ਹੈ।

ਫਿਰਕੂਵਾਦ ਦੀ ਅੱਗ ਭੈੜੀ ਹੈ।ਇਹ ਜ਼ਹਿਰੀਲੀ ਨਫ਼ਰਤ ਦੀ ਉਪਜ ਹੈ। ਦਰਅਸਲ ਜਦੋਂ ਮਨੁੱਖ ਦੇ ਅੰਦਰ ਸ਼ੈਤਾਨ ਜਾਗ ਜਾਂਦਾ ਹੈ ਤਾਂ ਉਸਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਨੂੰ ਬੇਰਹਿਮੀ ਨਾਲ ਮਾਰ ਰਿਹਾ ਹੈ। ਵੋਟਾਂ ਦੀ ਰਾਜਨੀਤੀ ਵੀ ਬੇਰਹਿਮੀ ਨਾਲ ਦੂਜੀ ਧਿਰ ਨੂੰ ਮਾਰਨ ਦਾ ਰਾਹ ਬਣਦੀ ਜਾ ਰਹੀ ਹੈ। ਇਸੇ ਕਰਕੇ ਔਰੰਗਜ਼ੇਬੀ ਸੋਚ ਵਧ-ਫੁੱਲ ਰਹੀ ਹੈ। ਭਾਰਤ ਵਿੱਚ ਸਿਆਸਤਦਾਨਾਂ ਇਸ ਵੱਡੇ ਹਥਿਆਰ ਦੀ ਵਰਤੋਂ ਖੁੱਲ੍ਹ ਕੇ ਕਰਨ ‘ਚ ਕੋਈ ਸੰਕੋਚ ਨਹੀਂ ਕਰ ਰਹੇ।

ਬਿਨਾਂ ਸ਼ੱਕ ਦੇਸ਼ ਦੇ ਲੋਕ  ਲੋਕ ਵਿਰੋਧੀ ਸਿਆਸਤਦਾਨਾਂ, ਕੱਟੜ ਪੰਥੀਆਂ ਦੀ ਔਰੰਗਜ਼ੇਬੀ ਸੋਚ ਪ੍ਰਤੀ ਸੁਚੇਤ ਹੋ ਰਹੇ ਹਨ,ਲੋਕਾਂ ਨੂੰ ਵਰਗਲਾਉਣ ਲਈ ਵਰਤੇ ਜਾਂਦੇ ਸਿਆਸੀ ਸੰਦਾਂ ਦੀ ਵਰਤੋਂ ਪ੍ਰਤੀ ਸਮਝ ਵੀ ਵਧਾ ਰਹੇ ਹਨ, ਪਰ ਲੋਕਾਂ ਨੂੰ ਆਪਸੀ ਭਰੋਸਾ ਵਧਾਉਣ ਵਾਲੀ ਸਮਝ ਵੀ ਪੈਦਾ ਕਰਨੀ ਪਵੇਗੀ, ਤਾਂ ਕਿ ਕਬਰਾਂ ‘ਚ ਪਈ ਔਰੰਗਜ਼ੇਬੀ ਸੋਚ ਉਹਨਾਂ ਨੂੰ ਪਰੇਸ਼ਾਨ ਨਾ ਕਰ ਸਕੇ ।

– ਗੁਰਮੀਤ ਸਿੰਘ ਪਲਾਹੀ
9815802070

ਵਪਾਰਕ ਹਥੌੜੇ ਦੀ ਮਾਰ, ਚੂਰ-ਚੂਰ ਹੋ ਰਹੇ ਲੋਕ ਸੁਪਨੇ

ਦੁਨੀਆ ਮੁੱਠੀ ਭਰ ਲੋਕਾਂ ਦੇ ਹੱਥਾਂ ‘ਚ ਸਿਮਟਦੀ ਜਾ ਰਹੀ ਹੈ। ਇਹੀ ਮੁੱਠੀ ਭਰ ਲੋਕ ਮਨੁੱਖ ਦੇ ਅਧਿਕਾਰਾਂ ਦਾ ਹਨਨ ਕਰਕੇ ਉਹਨਾਂ ਨੂੰ ਇੱਕ ਬਿੰਦੂ ਬਨਾਉਣ ਦੀ ਚਾਲ ਚਲ ਰਹੇ ਹਨ। ਪਿਛਲੇ ਕੁਝ ਸਾਲਾਂ ‘ਚ ਜਿਵੇਂ ਦੁਨੀਆ ਦੇ ਸਭ ਤੋਂ ਵੱਡੇ ਸੌਦਾਗਰਾਂ ਨੇ ਸੌਦੇਬਾਜੀ ਕੀਤੀ, ਆਪਣੇ ਹਿੱਤਾਂ ਦੀ ਪੂਰਤੀ ਲਈ ਘਿਨਾਉਣੇ ਯਤਨ ਕੀਤੇ, ਹਰ ਹੀਲਾ-ਵਸੀਲਾ ਵਰਤਿਆ, ਇਹ ਦੁਨੀਆ ‘ਤੇ ਕਾਲੇ ਸ਼ਾਹ ਬੱਦਲਾਂ ਦੀ ਦਸਤਕ ਹੈ। ਸਵਾਲ ਉੱਠਦਾ ਹੈ ਕਿ ਇਹੋ ਜਿਹੇ ਹਾਲਾਤਾਂ ‘ਚ ਦੁਨੀਆ ਕਿਥੇ ਜਾਏਗੀ?

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਹਥੌੜਾ ਨਿਰਵਿਘਨ ਚੱਲ ਰਿਹਾ ਹੈ। ਉਹ ਦੁਨੀਆ ਨੂੰ ਇੱਕ ਸਵਾਰਥੀ ਢਾਂਚੇ ‘ਚ ਢਾਲਣ ਦੀ ਧੌਂਸ ਦੇ ਰਹੇ ਹਨ। ਆਪਣੇ ਅੱਠ ਹਫ਼ਤਿਆਂ ਦੇ ਕਾਰਜਕਾਲ ਵਿੱਚ ਉਸਨੇ  ਡਬਲਯੂ.ਐੱਚ.ਓ. ਨੂੰ ਤਿਆਗ ਦਿੱਤਾ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ (ਯੂ.ਐਨ.ਐਚ.ਆਰ.ਸੀ) ਸੰਯੁਕਤ ਰਾਸ਼ਟਰ ਰਾਹਤ ਏਜੰਸੀ (ਯੂ.ਐਨ.ਐਚ.ਆਰ.ਡਬਲਯੂ.ਏ) ਨੂੰ ਵਿੱਤੀ ਸਹਾਇਤਾ ਦੇਣ ਤੋਂ ਨਾਂਹ ਕਰ ਦਿੱਤੀ। ਯੂ.ਐਸ.ਏਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੁਨੀਆ ਭਰ ‘ਚ ਚਲ ਰਹੇ ਅਮਰੀਕਾ ਦੇ ਦਰਜਨਾਂ ਸਹਾਇਤਾ ਕੰਮਾਂ ਨੂੰ ਰੋਕ ਦਿੱਤਾ ਗਿਆ। ਸਥਿਤੀ ਜੇਕਰ ਇਵੇਂ ਹੀ ਰਹੀ ਤਾਂ ਉਹ ਨਾਟੋ ਅਤੇ ਯੂਰਪੀ ਸਹਿਯੋਗੀਆਂ ਨੂੰ ਵੀ ਛੱਡ ਸਕਦੇ ਹਨ। ਉਂਜ ਵੀ ਆਪਣੇ ਹਿੱਤਾਂ ਖ਼ਾਤਰ ਅਮਰੀਕਾ ਨੇ ਵਪਾਰਕ ਜੰਗ ਛੇੜ ਦਿੱਤੀ ਹੋਈ ਹੈ।

ਸੰਵਿਧਾਨਿਕ ਇਤਿਹਾਸ ਦੇ ਮਹਾਨ ਅਤੇ ਬਿਹਤਰੀਨ ਪਾਠ ਪੜ੍ਹਾਉਣ ਵਾਲਾ ਅਮਰੀਕਾ, ਮਨੁੱਖੀ ਅਧਿਕਾਰਾਂ ਦਾ ਕਦੇ ਰਾਖਾ ਵੀ ਕਹਿਲਾਉਂਦਾ ਰਿਹਾ ਹੈ। ਭਾਰਤ ਸਮੇਤ ਕਈ ਹੋਰ ਦੇਸ਼ਾਂ ਦਾ ਸੰਵਿਧਾਨ ਬਨਾਉਣ ਵਾਲਿਆਂ ਨੇ ਅਮਰੀਕਾ ਦੇ ਸੰਵਿਧਾਨ ਦੀ ਨਕਲ ਕੀਤੀ, ਕਿਉਂਕਿ ਅਮਰੀਕਾ ਆਜ਼ਾਦ ਅਤੇ ਲੋਕਤੰਤਰਿਕ ਨੀਤੀਆਂ ਵਾਲਾ ਦੇਸ਼ ਮੰਨਿਆ ਗਿਆ ਸੀ, ਜਿਹੜਾ ਗਰੀਬੀ  ਅਤੇ ਬੀਮਾਰੀ ਨੂੰ ਖ਼ਤਮ ਕਰਨ ਦਾ ਸੰਕਲਪ ਲੈਂਦਾ ਸੀ। ਇਸ ਸੰਕਲਪ ਨੂੰ ਪੂਰਿਆਂ ਕਰਨ ਲਈ ਅਮਰੀਕਾ ਨੇ ਗੰਭੀਰ ਯਤਨ  ਵੀ ਕੀਤੇ। ਇਥੋਂ ਦੇ ਚੁਣੇ ਰਾਸ਼ਟਰਪਤੀਆਂ ਨੇ ਆਪਣੇ ਸੰਵਿਧਾਨ ਦੀ ਰਾਖੀ ਕਰਦਿਆਂ ਅਮਰੀਕਾ ਨੂੰ ਇਕ ਅਮੀਰ ਮੁਲਕ ਬਨਾਉਣ ਲਈ ਦਹਾਕਿਆਂ ਤੱਕ ਯਤਨ ਕੀਤੇ। ਕਈ ਰਾਸ਼ਟਰਪਤੀਆਂ ਨੇ ਆਪਣੇ ਅਦੁੱਤੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਰੀਕੀ ਖੇਤਰ ‘ਚ ਜਾਇਜ਼, ਨਜਾਇਜ਼ ਵਾਧਾ ਕੀਤਾ ਅਤੇ ਗੁਆਮ, ਫਿਲੀਪਨਜ਼ ਅਤੇ ਹਵਾਈ ਉਤੇ ਕਬਜ਼ਾ ਕੀਤਾ। ਕਈ ਦੇਸ਼ਾਂ ਸਾਲ ਸਿੱਧੇ-ਅਸਿੱਧੇ ਯੁੱਧ ਲੜੇ ਪਰ ਦੇਸ਼ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਕਿਸੇ ਵੀ ਹੋਰ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦਾ ਬਿਨ੍ਹਾਂ ਵਜਹ ਇਸਤੇਮਾਲ ਨਹੀਂ ਕੀਤਾ।

ਮੌਜੂਦਾ ਰਾਸ਼ਟਰਪਤੀ ਆਪਣੇ ਅਧਿਕਾਰਾਂ ਦੀਆਂ ਹੱਦਾਂ ਤੋੜ ਬਿਨ੍ਹਾਂ ਜਾਂਚ-ਪਰਖ ਦੇ  ਆਪਣੀਆਂ ਸ਼ਕਤੀਆਂ ਦਾ ਹਥੌੜਾ ਚਲਾ ਰਹੇ ਹਨ ਅਤੇ ਸਮੁੱਚੀ ਦੁਨੀਆ ਸਾਹਵੇਂ ਇੱਕ ਵੱਖਰਾ ਬਿਰਤਾਂਤ ਸਿਰਜ ਰਹੇ ਹਨ। ਉਹਨਾ ਦਾ ਇਹ ਕਥਨ ਮੌਜੂਦਾ ਦੌਰ ‘ਚ ਵੇਖਣ, ਪਰਖਣ, ਵਿਚਰਨ ਯੋਗ ਹੈ, “ਮੈਂ ਆਪਣੀ ਸਾਰੀ ਜ਼ਿੰਦਗੀ ਸੌਦੇਬਾਜੀ ਕੀਤੀ ਹੈ”।

ਅਮਰੀਕਾ ਦੀ ਵਿਸਥਾਰ ਵਾਦੀ ਨੀਤੀ ਦਾ ਤਰਜਮਾਨ ਬਣਦਿਆਂ ਉਹ ਕੈਨੇਡਾ ਨੂੰ ਅਮਰੀਕਾ ‘ਚ ਸ਼ਾਮਲ ਕਰਨ ਦੀ ਗੱਲ ਕਰਦੇ ਹਨ। ਉਹਨਾ ਨੇ ਗਰੀਨਲੈਂਡ  ਨੂੰ ਆਪਣੇ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤੇ ਹੈ ਅਤੇ ਕਿਹਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗਰੀਨਲੈਂਡ ਹਾਸਲ  ਕਰ ਲਵਾਂਗੇ। ਸੌਦਾਗਰੀ, ਵਿਸਥਾਰਵਾਦੀ, ਧੌਂਸ ਭਰੀਆਂ ਨੀਤੀਆਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੀ ਸ਼ਾਸ਼ਨ ਦੀ ਭੁੱਖ ਅਤੇ ਆਪਣੇ ਆਪ ਨੂੰ ਸਰਬ ਸ਼੍ਰੇਸ਼ਟ ਬਨਾਉਣ ਦੀ ਥਾਣੇਦਾਰੀ ਸੋਚ ਦਾ ਪ੍ਰਤੀਕ ਹੈ।

ਇਹ ਮੰਨਿਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਪਹਿਲਾਂ ਚਾਰਟਰ “ਮੈਗਨਾ ਕਾਰਟਾ” ਸੰਨ 1215 ‘ਚ ਇੰਗਲੈਂਡ ਦੇ ਬਾਦਸ਼ਾਹ ਨੇ ਪ੍ਰਵਾਨ ਕੀਤਾ। ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਪਹਿਲੀ ਸੰਸਦ ਆਈਲੈਂਡ ਵਿੱਚ 1262 ‘ਚ ਸਥਾਪਿਤ ਹੋਈ, ਜਿਸਨੂੰ ਅਲਥਿੰਗ ਕਿਹਾ ਗਿਆ। ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ 1600 ‘ਚ ਸੈਨ ਮੈਰੀਨੋ ਗਣਰਾਜ ‘ਚ ਤਿਆਰ ਕੀਤਾ ਗਿਆ ਸੀ। ਫਰਾਂਸੀਸੀ  ਦਾਰਸ਼ਨਿਕ ਮਾਟੈਂਸਕਿਊ ਵੱਲੋਂ 1748 ‘ਚ ਪ੍ਰਕਾਸ਼ਿਤ  “ਕਾਨੂੰਨ ਦੀ ਭਾਵਨਾ” ਨੂੰ ਮਨੁੱਖੀ ਸ਼ਕਤੀਆਂ ਦਾ ਸਿਧਾਂਤਕਾਰ ਮੰਨਿਆ ਜਾਂਦਾ ਹੈ। ਪਰ ਅਮਰੀਕਾ ਹੀ ਦੁਨੀਆ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜੋ ਨਿਆਇਕ ਸ਼ਕਤੀ ਨੂੰ 24 ਸਤੰਬਰ 1789 ਨੂੰ ਲਾਗੂ ਕਰਨ ਵਾਲਾ ਮੰਨਿਆ ਗਿਆ ਤੇ ਇਥੇ ਹੀ ਸਰਬ ਉੱਚ ਅਦਾਲਤ ਸਥਾਪਿਤ ਹੋਈ।

ਅੱਜ ਇਹੀ ਅਮਰੀਕਾ ਘਰੇਲੂ ਪੱਧਰ ‘ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ ਢਾਹੇ ਚੜ੍ਹਕੇ ਅਮਰੀਕੀ ਸਰਕਾਰ ਦੇ ਢਾਂਚੇ ਨੂੰ ਖ਼ਤਮ ਕਰਨ ਦੇ ਰਾਹ ਤੁਰ ਰਿਹਾ ਹੈ। ਉਹ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਅਤੇ ਖਦਸ਼ਾ ਹੈ ਕਿ ਅਮਰੀਕੀ ਸਿੱਖਿਆ ਵਿਭਾਗ ਨੂੰ ਹੀ ਬੰਦ ਕਰ ਦੇਵੇਗਾ। ਰਾਸ਼ਟਰਪਤੀ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕੀ ਅਰਥ ਵਿਵਸਥਾ ਨੂੰ ਗਲਤ ਪਾਸੇ ਲੈ ਜਾ ਸਕਦੀਆਂ ਹਨ, “ਅਮਰੀਕਾ ਫਸਟ ਨੀਤੀ”, ਭਾਰਤ ਦੀ ਹਿੰਦੀ, ਹਿੰਦੂ, ਹਿੰਦੋਸਤਾਨ ਵਰਗੀ ਨੀਤੀ ਹੈ, ਜੋ ਲੋਕਤੰਤਰ ਅਮਰੀਕਾ ਦੇ ਸੀਨੇ ‘ਤੇ ਵੱਡੀਆਂ ਚੋਭਾਂ ਲਾਏਗੀ। ਟਰੰਪ ਨੇ ਆਪਣੇ ਪਿਛਲੇ 50 ਦਿਨਾਂ ਦੇ ਫੈਸਲਿਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਚੌਂਕਾ ਦਿੱਤਾ ਹੈ। ਉਸਦੇ ਫੈਸਲੇ ਸਮਾਜਿਕ ਸੁਰੱਖਿਆ ‘ਚ ਕਟੌਤੀ ਵਾਲੇ ਹਨ, ਜੋ ਅਮਰੀਕੀ ਉਪਭੋਗਤਾਵਾਂ ਉਤੇ ਹੀ ਨਹੀਂ, ਦੁਨੀਆ ਭਰ ਦੇ ਉਪਭੋਗਤਾਵਾਂ ਦਾ ਹਿਸਾਬ-ਕਿਤਾਬ ਖ਼ਰਾਬ ਕਰਨ ਵਾਲੇ ਹਨ।

 ਇਸ ਨਾਲ ਮਹਿੰਗਾਈ ‘ਚ ਵਾਧਾ ਤਾਂ ਹੋਏਗਾ ਹੀ, ਸਗੋਂ ਅਸਥਿਰਤਾ ਵੀ ਪੈਦਾ ਕਰੇਗਾ। ਅਮਰੀਕਾ ਦੇ ਟੈਰਿਫ ਦੁਨੀਆ ਨੂੰ ਮੰਦੀ ਵੱਲ ਧੱਕ ਸਕਦੇ ਹਨ। ਇਹ ਆਪਣੇ-ਆਪ ਵਿੱਚ ਇੱਕ ਖ਼ਤਰਨਾਕ ਖੇਡ ਹੈ।

Article-1 Part-B

ਰਾਸ਼ਟਰਪਤੀ ਟਰੰਪ ਨੇ ਸ਼ਾਸ਼ਨ ਸੰਭਾਲਦਿਆਂ ਹੀ ਗ਼ੈਰ-ਕਾਨੂੰਨੀ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਪ੍ਰਵਾਸੀਆਂ ਵਿੱਚ ਇੱਕ ਵੱਡਾ ਡਰ ਪੈਦਾ ਕੀਤਾ। ਹਜ਼ਾਰਾਂ ਲੋਕਾਂ ਨੂੰ ਫੌਜੀ ਜਹਾਜ਼ਾਂ ‘ਚ ਬੇੜੀਆਂ, ਹੱਥ ਕੜੀਆਂ ਨਾਲ ਜਕੜਕੇ ਦੇਸ਼ ਤੋਂ ਕੱਢ  ਦਿੱਤਾ। ਹੁਣ ਦੁਨੀਆ ਭਰ ਦੇ 41 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਹਨਾ ਨੂੰ ਅਮਰੀਕੀ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਏਗਾ।

ਅਸਲ ਵਿੱਚ ਅਮਰੀਕਾ ਦੇ ਰਾਸ਼ਟਰਪਤੀ  ਟਰੰਪ ਦੀਆਂ  ਇਹ ਸਮੁੱਚੀਆਂ ਕਾਰਵਾਈਆਂ ਧੱਕਾ ਧੌਂਸ ਭਰੀਆਂ ਹਨ ਅਤੇ ਮਾਨਵਤਾ ਦੇ ਮੱਥੇ ਤੇ ਕਲੰਕ ਹਨ। ਦੁਨੀਆ ਭਰ ਦੇ ਮਾਨਵਵਾਦੀ ਵਿਚਾਰਾਂ ਵਾਲੇ ਲੋਕਾਂ ਦੀ ਪਹੁੰਚ ਤਾਂ ਹੁਣ ਵਿਸ਼ਵ ਨਾਗਰਿਕਤਾ ਵਾਲੀ ਹੈ, ਪਰ ਅਮਰੀਕੀ ਹਾਕਮ ਦੀ ਸੌੜੀ ਸੋਚ ਆਪਣੇ-ਆਪ ਨੂੰ “ਸ੍ਰੇਸ਼ਟ” ਅਤੇ ਦੂਜਿਆਂ ਨੂੰ ਘਟੀਆ ਸਮਝਣ ਵਾਲੀ ਹੈ।

ਇਸੇ ਯਤਨ ਤਹਿਤ ਰਾਸ਼ਟਰਪਤੀ ਟਰੰਪ ਨੇ ਦੋਸਤ, ਦੁਸ਼ਮਣ ਦਾ ਫ਼ਰਕ ਮਿਟਾਕੇ ਸਿਰਫ਼ ਸੌਦਿਆਂ ਨੂੰ ਤਰਜੀਹ ਦਿੱਤੀ। ਟੈਰਿਫ ਲਗਾਉਣ ਲੱਗਿਆਂ ਭਾਰਤ ਵਰਗੇ ਮਿੱਤਰ ਦੇਸ਼ ਨੂੰ ਵੀ ਨਹੀਂ ਬਖ਼ਸ਼ਿਆ।  ਜੈਲੇਂਸਕੀ ਦੀ ਬਾਂਹ ਮਰੋੜਦਿਆਂ, ਆਪਣੇ ਵਲੋਂ ਦਿੱਤੇ ਹਥਿਆਰਾਂ ਬਦਲੇ ਉੱਥੋਂ ਦੇ ਖਣਿਜ ਪਦਾਰਥ ਖੋਹਣ ਲਈ ਜ਼ਬਰਦਸਤੀ ਕਬਜ਼ਾ-ਸਮਝੌਤਾ ਕਰਨ ਦੀ ਨੀਤੀ ਅਪਣਾਈ। ਆਪਣੇ ਵੱਡੇ ਦੁਸ਼ਮਣ ਚੀਨ ਨਾਲ ਥੋਹੜਾ ਨਿੱਘਾ ਹੱਥ ਮਿਲਾਉਣ ਦੀ ਨੀਤੀ ਅਪਣਾਈ। ਟਰੰਪ ਸ਼ਾਸ਼ਨ ਦਾ ਸਿੱਧਾ ਅਤੇ ਸਪਸ਼ਟ ਧਿਆਨ ਅਮਰੀਕਾ ਨੂੰ ਸਰਵ ਸ਼੍ਰੇਸ਼ਟ ਬਨਾਉਣ ਦਾ ਹੈ, ਇਸ ਵਾਸਤੇ ਉਹ ਹਰ ਕਿਸਮ ਦੀ ਸੌਦੇਬਾਜੀ-ਧੱਕੇਸ਼ਾਹੀ ਕਰਨ ਲਈ ਤਿਆਰ ਹੈ। ਟੈਰਿਫ ਯੁੱਧ ਜੋ ਅਮਰੀਕਾ ਨੇ ਛੇੜਿਆ ਹੈ, ਭਾਰਤ ਇਸ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਸਕਦਾ ਹੈ। ਆਪਣੀਆਂ ਫੌਜੀ ਲੋੜਾਂ ਪੂਰੀਆਂ ਕਰਨ ਲਈ ਸਮਾਨ ਖਰੀਦਣ ਵਾਸਤੇ ਉਸਨੂੰ ਭਾਰੀ ਭਰਕਮ ਟੈਰਿਫ ਦੇਣਾ ਪਵੇਗਾ।  ਜਿਸਦਾ ਭੈੜਾ ਅਸਰ ਭਾਰਤੀ ਅਰਥ ਵਿਵਸਥਾ ‘ਤੇ ਪਵੇਗਾ। ਉਸਦਾ ਵਿਸ਼ਵ ਗੁਰੂ ਬਨਣ ਦਾ ਸੁਪਨੇ ਢਹਿ-ਢੇਰੀ ਹੋ ਜਾਵੇਗਾ।

ਅੱਜ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਸਾਸ਼ਕ ਟਰੰਪ ‘ਤੇ ਲੱਗੀਆਂ ਹੋਈਆਂ ਹਨ। ਉਹ ਇੱਕ ਪਾਸੇ ਕੁਸ਼ਲ ਵਪਾਰੀ ਵਾਂਗਰ ਵਿਚਰ ਰਿਹਾ ਹੈ, ਦੂਜੇ ਪਾਸੇ ਥਾਣੇਦਾਰ ਬਣਕੇ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹੱਟ ਰਿਹਾ। ਇਵੇਂ ਲੱਗਦਾ ਹੈ ਕਿ ਉਹਦੀ ਮਨਸ਼ਾ “ਇੱਕ ਡਿਕਟੇਟਰ ਵਾਂਗਰ ਦੁਨੀਆ ‘ਤੇ ਰਾਜ ਕਰਨ ਦੀ ਹੈ।

ਅਮਰੀਕਾ ਦੇ ਵੱਡੇ ਦੁਸ਼ਮਣ ਰੂਸ ਵੱਲੋਂ ਯੂਕਰੇਨ ਨਾਲ ਛੇੜੀ ਜੰਗ ‘ਚ ਉੱਥੋਂ ਦੇ ਡਿਕਟੇਟਰ ਰਾਸ਼ਟਰਪਤੀ ਪੁਤਿਨ ਨਾਲ ਡੋਨਲਡ ਟਰੰਪ ਦੀ ਮੌਜੂਦਾ ਸਾਂਝ ਭਿਆਲੀ, ਸਿਰਫ ਜੰਗ ਖ਼ਤਮ ਕਰਨ ਤੱਕ ਸੀਮਤ ਨਹੀਂ, ਇਹ ਸਾਂਝ ਭਿਆਲੀ ਦੁਨੀਆ ਦੀਆਂ ਮਹਾਂ ਸ਼ਕਤੀਆਂ ਅਮਰੀਕਾ ਤੇ ਰੂਸ ਦੀਆਂ ਆਪਸੀ ਵਿਵਸਥਾਰਵਾਦੀ ਨੀਤੀਆਂ ਨੂੰ ਅੱਗੇ ਕਰਨ ਦਾ ਇੱਕ ਸਮਝੌਤਾ ਹਨ। ਇਵੇਂ  ਦੀ ਹੀ ਸਾਂਝ ਭਿਆਲੀ ਦੁਨੀਆ ਦੀ ਤੀਜੀ ਤਾਕਤ ਚੀਨ ਨਾਲ ਅਮਰੀਕਾ ਦੀ ਬਣਦੀ ਦਿਸਦੀ ਹੈ। ਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਚੀਨ ਉਤੇ ਟੈਰਿਫ ਦਰ ਵਾਧਾ ਸੀਮਤ ਰੱਖਿਆ। ਵੈਰੀ ਗਿਣੇ ਜਾਂਦੇ ਚੀਨ ਲਈ ਟਰੰਪ ਨੇ ਨਰਮ ਰੁਖ਼ ਅਪਣਾਇਆ ਹੈ। ਇਹ ਵੀ  ਅਸਲ ‘ਚ ਉਸਦੀ ਵਪਾਰਕ ਸੋਚ ਅਤੇ ਅਧਿਕਾਰਾਂ ਦਾ  ਤਿੰਨ ਕੇਂਦਰਾਂ ਰੂਸ, ਅਮਰੀਕਾ ਅਤ ਚੀਨ ਤੱਕ ਕੇਂਦਰੀਕਰਨ ਹੈ। ਜਿਵੇਂ ਵਪਾਰੀ ਆਪਣੇ ਹਿੱਤਾਂ ਦੀ ਖ਼ਾਤਰ, ਲੋਕਾਂ ਦੀ ਲੁੱਟ ਦੀ ਖ਼ਾਤਰ, ਆਪਸੀ ਸਮਝੌਤੇ ਕਰਦੇ ਹਨ, ਇਵੇਂ ਦੇ ਸਮਝੌਤੇ ਕਰਨ ਲਈ ਰਾਸ਼ਟਰਪਤੀ ਟਰੰਪ ਅੱਗੇ  ਵੱਧ ਰਿਹਾ ਹੈ।

ਇਸ ਵੇਲੇ ਦੁਨੀਆ ਨੂੰ ਕਾਬੂ ਕਰਨ ਲਈ ਸੱਤਾਧਾਰੀ  ਸਾਸ਼ਕ ਟਰੰਪ(ਅਮਰੀਕਾ) ਪੁਤਿਨ(ਰੂਸ) ਅਤੇ ਸ਼ੀ ਜਿਨਪਿੰਗ(ਚੀਨ) ਦੁਨੀਆ ‘ਚ ਇੱਕ ਕਲੱਬ ਬਨਾਉਣ ਲਈ ਯਤਨਸ਼ੀਲ ਹਨ। ਉਹ ਆਪਣੇ ਮਨਚਾਹੇ ਇਲਾਕਿਆਂ ਨੂੰ ਹੜੱਪ ਲੈਣ ਦੀ ਤਾਕ ‘ਚ ਹਨ। ਅਮਰੀਕਾ ਦੀ ਨਜ਼ਰ ਪਨਾਮਾ ਨਹਿਰ ‘ਤੇ ਹੈ, ਕੈਨੇਡਾ, ਗ੍ਰੀਨਲੈਂਡ ਅਤੇ ਗਾਜਾਪੱਟੀ ਹਥਿਆਉਣਾ ਉਸਦਾ ਨਿਸ਼ਾਨਾ ਹੈ। ਰੂਸ ਪਹਿਲਾਂ ਹੀ ਕਰੀਮੀਆਂ, ਅਬਖਾਜਿਆ ਅਤੇ ਦੱਖਣੀ ਔਸ਼ੇਸ਼ਿਆ ਉਤੇ ਕਬਜ਼ਾ ਕਰ ਚੁੱਕਾ ਹੈ ਅਤੇ ਸ਼ਾਇਦ ਜਾਰਜੀਆ ਤੇ ਕਬਜ਼ਾ ਚਾਹੁੰਦਾ ਹੈ। ਚੀਨ, ਤਿੱਬਤ, ਹਾਂਗਕਾਂਗ ਨੂੰ ਆਪਣੇ ‘ਚ ਜਬਰਦਸਤੀ ਮਿਲਾਉਣ  ਉਪਰੰਤ, ਤਾਇਵਾਨ  ਅਤੇ ਭਾਰਤ ਦੇ ਕੁੱਝ ਮਹੱਤਵਪੂਰਨ ਹਿੱਸਿਆਂ ਨੂੰ  ਆਪਣੇ ਕਬਜੇ ‘ਚ ਲਿਆਉਣ ਦੀ ਇਛਾ ਕਰ ਰਿਹਾ ਹੈ। ਇਹ ਤਿੰਨੇ ਸ਼ਕਤੀਆਂ ਆਪਣੀ ਪ੍ਰਭਾਵ ਦੇ ਖੇਤਰਾਂ ਵਿੱਚ ਕਬਜ਼ਾ ਕਰਕੇ ਉੱਥੋਂ ਦੇ  ਕੁਦਰਤੀ ਸਾਧਨਾਂ ਨੂੰ ਹਥਿਆਉਣ ਦੇ ਚੱਕਰ ‘ਚ ਆਪਸੀ ਸੌਦਾਗਿਰੀ ਕਰ ਸਕਦੇ ਹਨ ਅਤੇ  ਆਪਣੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਕਰਨਗੇ।

ਟਰੰਪ ਦੀ ਨੀਤੀ ਸਪਸ਼ਟ ਹੈ। ਵਪਾਰਕ ਹੈ। ਸਵਾਰਥੀ ਹੈ। ਉਸਦਾ ਸੁਭਾਅ ਹੰਕਾਰੀ ਹੈ। ਉਹ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਦੀ ਪ੍ਰਵਾਹ ਨਾ ਹੁਣ ਕਰ ਰਿਹਾ ਹੈ ਅਤੇ ਨਾ ਕਰੇਗਾ। ਉਹ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਉਸਦੀਆਂ ਨੀਤੀਆਂ ਦੁਨੀਆ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦੇਣਗੀਆਂ।

ਦੁਨੀਆ ‘ਤੇ ਕਾਲੇ ਸ਼ਾਹ ਬੱਦਲ ਛਾਏ ਹੋਏ ਹਨ। ਵੱਡੀਆਂ ਸ਼ਕਤੀਆਂ ਦਾ ਬੋਲ-ਬਾਲਾ ਵੱਧ ਰਿਹਾ ਹੈ। ਲੋਕਤੰਤਰੀ ਕਦਰਾਂ-ਕੀਮਤਾਂ ਤਹਿਸ਼-ਨਹਿਸ਼  ਕੀਤੀਆਂ ਜਾ ਰਹੀਆਂ ਹਨ।

ਲੋਕ-ਸ਼ਕਤੀ ਹੀ ਇਸ ਹਨ੍ਹੇਰੀ, ਗੁਬਾਰ ਨੂੰ ਠੱਲ੍ਹ ਪਾ ਸਕੇਗੀ।

ਪਰ ਸਵਾਲ ਪੈਦਾ ਹੁੰਦਾ ਹੈ ਕਿ ਲੋਕ ਕਿੰਨਾ ਕੁ ਚਿਰ ਲਾਉਣਗੇ ਆਪਣੇ ਘੁਰਨਿਆ ‘ਚੋਂ ਬਾਹਰ ਆਉਣ ਲਈ, ਇਹੋ ਜਿਹੀ ਹੁੰਮਸ ਤੋਂ ਨਿਜ਼ਾਤ ਪਾਉਣ ਲਈ।

– ਗੁਰਮੀਤ ਸਿੰਘ ਪਲਾਹੀ
9815802070

ਉਜਾੜਾ ਅਤੇ ਪ੍ਰਵਾਸ ਅਤਿਅੰਤ ਪੀੜਾ ਦਾਇਕ

ਨਿੱਤ ਦਿਹਾੜੇ ਸੈਂਕੜਿਆਂ ਦੀ ਗਿਣਤੀ ‘ਚ ਜ਼ਬਰੀ ਹੱਥਾਂ ‘ਚ ਹੱਥਕੜੀਆਂ ਪੈਰਾਂ ‘ਚ ਬੇੜੀਆਂ ਨਾਲ ਜਕੜ ਕੇ ਪ੍ਰਵਾਸੀ ਅਮਰੀਕਾ ‘ਚੋਂ ਕੱਢੇ ਜਾ ਰਹੇ ਹਨ। ਅਮਰੀਕਾ ਵਸਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਮੈਕਸੀਕੋ, ਭਾਰਤ ਅਤੇ ਹੋਰ ਦੇਸ਼ਾਂ ਦੇ ਵਸ਼ਿੰਦੇ ਰੁਜ਼ਗਾਰ ਅਤੇ ਚੰਗੇ ਭਵਿੱਖ ਖ਼ਾਤਰ ਏਜੰਟਾਂ ਦੇ ਢਹੇ ਚੜ੍ਹਕੇ ਅਮਰੀਕਾ ਪੁੱਜੇ, ਸਰਕਾਰੀ ਸ਼ਿਕੰਜੇ ‘ਚ ਗ਼ੈਰ-ਕਾਨੂੰਨੀ ਹੋਣ ਕਾਰਨ ਜਕੜੇ ਗਏ।

ਅਮਰੀਕਾ ਦੀ ਨਵੀਂ ਹਕੂਮਤ ਆਉਣ ‘ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ ‘ਚ ਧੱਕ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਮੁੜ ਉਹਨਾਂ ਨੂੰ ਉੱਥੋਂ ਦੇ ਸਖ਼ਤ ਕਾਨੂੰਨ ਅਨੁਸਾਰ ਫੌਜੀ ਹਵਾਈ ਜਹਾਜ਼ਾਂ ਰਾਹੀਂ ਉਹਨਾ ਦੇ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਹ ਉਹ ਪ੍ਰਵਾਸੀ ਹਨ ਜਿਹੜੇ ਲੱਖਾਂ ਰੁਪਏ ਖ਼ਰਚਕੇ ਡੌਂਕੀ ਰੂਟਾਂ ਰਾਹੀਂ ਵੱਡੇ ਕਸ਼ਟ ਝੱਲਕੇ ਅਮਰੀਕਾ ਪੁੱਜੇ ਸਨ। ਇੱਕ ਰਿਪੋਰਟ ਮੁਤਾਬਕ ਕੁਝ ਸਮੇਂ ‘ਚ ਹੀ ਲਗਭਗ 18000 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਦੇਸ਼ ਪਰਤਾ ਦਿੱਤੇ ਜਾਣਗੇ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਇਹ ਪ੍ਰਤੱਖ ਸਿੱਟਾ ਦੁਖਦਾਇਕ ਹੈ।

ਇਸ ਤੋਂ ਵੱਧ ਪੀੜਾ ਦਾਇਕ ਕੈਨੇਡਾ, ਅਮਰੀਕਾ ਵਸਦੇ ਉਹਨਾ ਲੋਕਾਂ ਦੇ ਡਗਮਗਾਉਂਦੇ  ਭਵਿੱਖ ਦੀ ਵਾਰਤਾ ਹੈ, ਜੋ ਉਹਨਾ ਦੇਸ਼ਾਂ ਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ, ਜਿਹੜੇ ਇਸ ਆਸ ਨਾਲ ਉਹਨਾ ਦੇਸ਼ਾਂ ‘ਚ ਚੰਗੇਰੇ ਭਵਿੱਖ ਲਈ ਵਿਦਿਆਰਥੀ ਬਣ ਕੇ ਜਾਂ ਨੌਕਰੀਆਂ ਕਰਨ ਲਈ ਗਏ ਸਨ ਅਤੇ ਹੁਣ ਬਦਲਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ। ਇਹਨਾ ਦੀ ਚਿੰਤਾ ਉੱਥੋਂ ਦੇਸ-ਨਿਕਾਲੇ ਦੀ ਹੈ।

ਅਸਲ ਵਿੱਚ ਪ੍ਰਵਾਸ ਦਾ ਦਰਦ ਇੰਨਾ ਡੂੰਘਾ ਹੈ ਮਨੁੱਖ ਲਈ ਕਿ ਉਸਨੂੰ ਝੱਲਣਾ ਔਖਾ ਹੈ। ਪਿੰਡ ਤੋਂ ਸ਼ਹਿਰ ਦਾ ਪ੍ਰਵਾਸ, ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਸੂਬੇ ਦਾ ਪ੍ਰਵਾਸ, ਜਿਥੋਂ ਦੀ ਬੋਲੀ, ਸਭਿਆਚਾਰ ਦਾ ਆਪਸੀ ਵਖਰੇਵਾਂ ਹੈ ਅਤੇ ਫਿਰ ਦੇਸ਼ ਤੋਂ ਪ੍ਰਦੇਸ਼ ਦੇ ਪ੍ਰਵਾਸ ਦਾ ਦਰਦ ਮਨੁੱਖ ਨੂੰ ਭਰੇ ਮਨ ਨਾਲ ਮਜ਼ਬੂਰੀ ਬੱਸ ਹੰਡਾਉਣਾ ਪੈਂਦਾ ਹੈ।

ਇਹੋ ਜਿਹੇ ਪ੍ਰਵਾਸ ਦੇ ਦਰਦ ਦੀ ਇੱਕ ਵੰਨਗੀ ਪਿਛਲੇ ਸਾਲਾਂ ‘ਚ ਉਸ ਵੇਲੇ ਦੇਸ਼ ‘ਚ ਵੇਖਣ ਨੂੰ ਮਿਲੀ ਜਦੋਂ ਕਰੋਨਾ ਆਫ਼ਤ ਨੇ ਦੇਸਾਂ-ਵਿਦੇਸ਼ਾਂ ‘ਚ ਕਰੋੜਾਂ ਲੋਕ ਘਰੋਂ ਬੇਘਰ ਕਰ ਦਿੱਤੇ। ਸ਼ਹਿਰਾਂ ‘ਚ  ਰੋਜ਼ੀ ਰੋਟੀ ਕਮਾਉਣ  ਗਏ ਲੋਕ ਪਿੰਡਾਂ ਵੱਲ ਪਰਤਾ ਦਿੱਤੇ। ਇਹਨਾ ਪ੍ਰਵਾਸੀਆਂ ਦੇ ਹਾਲਾਤ ਬਦ ਤੋਂ ਬਦਤਰ ਹੋਏ, ਜਿਹੜੇ ਵਰ੍ਹਿਆਂ ਬਾਅਦ ਵੀ ਸੌਖੇ ਨਹੀਂ ਹੋ ਸਕੇ।

ਵੱਡੀਆਂ ਉਜਾੜੇ ਦੀਆਂ ਇਹ ਹਾਲਤਾਂ ਭੁੱਖਮਰੀ ਦੀਆਂ ਪ੍ਰਸਥਿਤੀਆਂ ਪੈਦਾ ਕਰਦੀਆਂ ਹਨ, ਉਦੋਂ ਜਦੋਂ ਮਨੁੱਖ ਆਪਣੀਆਂ  ਜੜ੍ਹਾਂ ਤੋਂ ਉਖੜਨ ਲਈ ਬੇਬਸ ਹੋ ਜਾਂਦਾ ਹੈ। ਵਸਿਆ-ਰਸਿਆ ਘਰ, ਪਰਿਵਾਰ, ਆਲਾ-ਦੁਆਲਾ ਛੱਡਣ ਲਈ ਉਹ ਮਜ਼ਬੂਰ ਹੋ ਜਾਂਦਾ ਹੈ।

ਅੱਜ ਵਿਸ਼ਵ ਭਰ ‘ਚ ਜ਼ਬਰਨ ਘਰ ਛੱਡਣ-ਛੁਡਾਉਣ ਦੇ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ  ਲੋਕਾਂ ਦੀ ਗਿਣਤੀ  ਅੱਠ ਕਰੋੜ ਚਾਲੀ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਹਨਾ ਵਿੱਚ ਚਾਰ ਕਰੋੜ ਅੱਸੀ ਲੱਖ ਲੋਕ ਤਾਂ ਆਪਣੇ ਦੇਸ਼ਾਂ ਵਿੱਚ ਹੀ ਉਜਾੜੇ ਦਾ ਸ਼ਿਕਾਰ ਹਨ। ਪਰ ਅਸਲ  ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਵਾਸੀਆਂ ਦੀ ਗਿਣਤੀ ਸਤਾਈ ਕਰੋੜ ਵੀਹ ਲੱਖ ਪੁੱਜ ਚੁੱਕੀ ਹੈ। ਇਹਨਾ ਵਿੱਚੋਂ 9 ਕਰੋੜ 50 ਲੱਖ ਲੋਕ ਹੇਠਲੇ ਅਤੇ ਵਿਚਕਾਰਲੀ ਆਮਦਨ ਵਾਲੇ ਦੇਸ਼ਾਂ ਵਿੱਚ ਰਹਿ ਰਹੇ ਹਨ। ਉਹ ਉਜਾੜੇ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਜਲਵਾਯੂ ਆਫ਼ਤ, ਭੁਚਾਲ, ਹਿੰਸਕ ਝੜਪਾਂ, ਯੁੱਧ, ਮਹਿੰਗਾਈ-ਬੇਰੁਜ਼ਗਾਰੀ, ਸਿਆਸੀ ਹਾਲਾਤ, ਸੋਕਾ ਅਤੇ ਹੜ੍ਹ ਦੇ ਚਲਦਿਆਂ ਦੁਨੀਆਂ ਦੇ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਗਿਆਰਾਂ ਕਰੋੜ ਤੋਂ ਵੀ ਵੱਧ ਹੈ, ਜਿਹਨਾ ‘ਚ 40 ਫ਼ੀਸਦੀ ਬੱਚੇ ਹਨ।

ਉਹ ਰਾਸ਼ਟਰੀਅਤਾ, ਸਿਖਿਆ, ਸਿਹਤ, ਰੁਜ਼ਗਾਰ, ਆਵਾਗਮਨ, ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹੋ ਚੁੱਕੇ ਹਨ। 2024 ‘ਚ ਇੱਕ ਰਿਪੋਰਟ ਇਹੋ ਜਿਹੇ ਹਾਲਾਤਾਂ ਬਾਰੇ ਛਪੀ ਹੈ, ਜੋ ਦਰਸਾਉਂਦੀ ਹੈ ਕਿ 2024 ਉਜਾੜੇ ‘ਤੇ ਪ੍ਰਵਾਸ ਦੀ ਦ੍ਰਿਸ਼ਟੀ ਤੋਂ ਅਤਿਅੰਤ ਚੁਣੌਤੀ ਭਰਪੂਰ ਰਿਹਾ ਹੈ।

ਸੀਰੀਆ ‘ਚ ਉਜਾੜੇ ਦੀ ਸਥਿਤੀ ਗੰਭੀਰ ਹੈ। ਯੁਕਰੇਨ ਜੰਗ ਕਾਰਨ ਇੱਕ ਕਰੋੜ ਤੇਰਾਂ .ਲੱਖ ਲੋਕ ਬੇਘਰ ਹੋ ਗਏ ਹਨ। ਪੋਲੈਂਡ, ਰੁਮਾਨੀਆ, ਹੰਗਰੀ  ਅਤੇ ਬੇਲਾਰੂਸ  ਦੇ ਲੋਕ ਗੁਆਂਢੀ ਦੇਸ਼ਾਂ ‘ਚ ਸ਼ਰਨਾਰਥੀ ਬਣੇ ਹੋਏ ਹਨ। ਅਫਗਾਨਿਸਤਾਨ ਦੇ  ਇੱਕ ਕਰੋੜ ਨੱਬੇ ਲੱਖ ਲੋਕ ਭੁੱਖਮਰੀ ਵਰਗੇ ਹਾਲਾਤਾਂ ਵਿੱਚ ਹਨ। ਵੈਨੇਜੋਏਲਾ ‘ਚ ਤੇਈ ਲੱਖ ਲੋਕ ਭੁੱਖਮਰੀ ਦੀ ਗੰਭੀਰ ਸਥਿਤੀ ਸੰਕਟ ‘ਚ ਹਨ। ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਦੱਖਣੀ ਸੁਡਾਨ ਦੇ ਹਾਲਾਤ ਅਤਿਅੰਤ ਗੰਭੀਰ ਹਨ। ਮੀਆਂਮਾਰ ਵਿੱਚੋਂ ਉਜੜੇ ਸਤਾਰਾਂ ਲੱਖ ਲੋਕ ਆਪਣੀ ਨਾਗਰਿਕਤਾ ਗੁਆ ਕੇ ਦੁਨੀਆ ਦੇ ਸਭ ਤੋਂ ਜ਼ਿਆਦਾ ਸਤਾਏ ਜਾਣ ਵਾਲੀ ਸਥਿਤੀ ‘ਚ ਘੱਟ ਗਿਣਤੀਆਂ ਦੇ ਰੂਪ ‘ਚ ਜਾਣੇ ਜਾਂਦੇ ਹਨ। ਇਹਨਾ ਦੇਸ਼ਾਂ ਦੇ ਬੱਚਿਆਂ ਦੇ ਹਾਲਾਤ ਅਤਿਅੰਤ ਤਰਸਯੋਗ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਨ ਕਾਰਨ ਬੋਨੇਪਨ ਦਾ ਸ਼ਿਕਾਰ ਹਨ। ਦੁਨੀਆਂ ‘ਚ ਇਸ ਸਮੇਂ ਸਭ ਤੋਂ ਵੱਧ ਆਬਾਦੀ ਸ਼ਰਨਾਰਥੀਆਂ ਦੀ ਹੈ, ਜਿਹਨਾ ਵਿੱਚ ਦੋ ਕਰੋੜ ਪੰਜਾਹ ਲੱਖ ਤੋਂ ਜ਼ਿਆਦਾ ਆਪਣੇ ਘਰਾਂ ‘ਚੋਂ ਉਜੜਕੇ ਵਿਦੇਸ਼ਾਂ ‘ਚ ਦਿਨ ਕੱਟੀ ਕਰ ਰਹੇ ਹਨ। ਇਹਨਾ ਵਿੱਚੋਂ ਇੱਕ ਕਰੋੜ ਦਸ ਲੱਖ ਬੱਚੇ ਹਨ। ਪਿਛਲੇ ਦਸ ਸਾਲਾਂ ‘ਚ ਇਹ ਸੰਖਿਆ ਦੁਗਣੀ ਹੋ ਗਈ ਹੈ।

 ਵਿਸ਼ਵ ਭਰ ‘ਚ ਟੈਕਨੌਲੋਜੀ ਦੇ ਵਿਕਾਸ ਦੇ ਫੋਕੇ ਨਾਹਰਿਆਂ ਵਿਚਕਾਰ ਬੀਤੇ ਸਾਲ 2024 ਵਿੱਚ ਲਗਭਗ ਪੰਦਰਾਂ ਕਰੋੜ ਲੋਕ ਭੁੱਖਮਰੀ ਤੋਂ ਬੇਹਾਲ ਰਹੇ। ਕੋਵਿਡ ਦੇ ਬਾਅਦ ਹੁਣ ਤੱਕ ਇਸ ਗਿਣਤੀ ‘ਚ ਪੰਦਰਾਂ ਕਰੋੜ ਦਾ ਹੋਰ ਵਾਧਾ ਹੋਇਆ। ਇੱਕ ਅਧਿਐਨ ਅਨੁਸਾਰ ਸਤਾਹਟ ਕਰੋੜ ਲੋਕਾਂ ਨੂੰ 2030 ਤੱਕ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਾਰਤ ਵਿੱਚ ਉਜਾੜੇ ਅਤੇ ਪ੍ਰਵਾਸ ਦੇ ਕਾਰਨ ਵੱਖ-ਵੱਖ ਖਿੱਤਿਆਂ ‘ਚ ਵੱਖੋ-ਵੱਖਰੇ ਹਨ। ਇਹਨਾ ਦਾ ਕਾਰਨ ਸੋਕਾ, ਹੜ੍ਹ ਵੀ ਹੈ, ਭੋਜਨ ਦੀ ਘਾਟ ਵੀ ਅਤੇ ਹਿੰਸਾ ਅਤੇ ਸੰਘਰਸ਼ ਵੀ। ਡਾਊਨ ਟੂ ਅਰਥ ਸਟੇਟ ਆਫ਼ ਇੰਡੀਅਨਜ਼ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਇਹ ਦਾਅਵਾ ਕਰਦੀ ਹੈ ਕਿ ਸੰਘਰਸ਼ ਅਤੇ ਹਿੰਸਾ ਕਾਰਨ ਲਗਭਗ ਪਚਾਸੀ ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ। ਅਸਾਮ, ਮਿਜ਼ੋਰਮ, ਕਸ਼ਮੀਰ, ਮੇਘਾਲਿਆ, ਮਨੀਪੁਰ, ਤ੍ਰਿਪੁਰਾ ‘ਚ ਸਾਲ 2022 ਦੇ ਅੰਤ ਤੱਕ ਸੱਤ ਲੱਖ ਲੋਕਾਂ ਨੂੰ ਆਪਣੇ ਘਰ ਛਡਣੇ ਪਏ।

ਵਿਕਾਸ ਦੀਆਂ ਕਈ ਯੋਜਨਾਵਾਂ ਵੀ ਉਜਾੜੇ ਦਾ  ਕਾਰਨ ਬਣ ਰਹੀਆਂ ਹਨ। ਸੈਂਟਰ ਫਾਰ ਸਾਇੰਜ ਐਂਡ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਹੜ੍ਹ, ਸੋਕੇ ਅਤੇ ਚੱਕਰਵਾਤ ਤੂਫਾਨਾਂ ਕਾਰਨ ਭਾਰਤ ਵਿੱਚ ਵੱਡੇ ਪੈਮਾਨੇ ਉੱਤੇ ਉਜਾੜਾ ਹੋ ਰਿਹਾ ਹੈ। ਦੇਸ਼ ਦੇ ਪਹਾੜੀ ਅਤੇ ਸਮੁੰਦਰੀ ਤੱਟ ਵਰਤੀ ਖੇਤਰਾਂ ਤੋਂ ਬਿਨ੍ਹਾਂ ਬਿਹਾਰ, ਛੱਤੀਸਗੜ੍ਹ, ਝਾਰਖੰਡ ‘ਚ ਵੀ ਲਗਾਤਾਰ ਇਹੋ ਜਿਹੀਆਂ  ਸਥਿਤੀਆਂ ਵੇਖਣ ਨੂੰ ਮਿਲਦੀਆਂ ਹਨ।

ਬਿਨ੍ਹਾਂ ਸ਼ੱਕ ਮਨੁੱਖ ਨੂੰ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਕੁਦਰਤੀ ਆਫ਼ਤਾਂ ਹਨ, ਜਿਹਨਾ ਦਾ ਕਾਰਨ ਵਾਤਾਵਰਨ ਨਾਲ ਵੱਡੀ ਛੇੜ-ਛਾੜ ਹੈ, ਜਿਸਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈਂਦਾ ਹੈ। ਆਮ ਲੋਕਾਂ ਵਿੱਚੋਂ ਵੀ ਘੱਟ ਤਾਕਤਵਰ, ਕੰਮਜ਼ੋਰ ਲੋਕ, ਖ਼ਾਸ ਕਰਕੇ ਔਰਤਾਂ ਤੇ ਬੱਚੇ ਆਫ਼ਤਾਂ, ਯੁੱਧਾਂ ਦੇ ਸਿੱਟਿਆਂ ਦਾ ਵੱਧ ਸ਼ਿਕਾਰ ਹੁੰਦੇ ਹਨ।

ਸਮਾਜ ‘ਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ, ਸਾਧਨਾਂ ਦੀ ਲੁੱਟ, ਇਹੋ ਜਿਹੇ ਕਾਰਨ ਹਨ, ਜੋ ਸਾਧਨਹੀਣ ਮਨੁੱਖ ਲਈ ਵਧੇਰੇ ਮੁਸੀਬਤਾਂ ਖੜੀਆਂ ਕਰਦੇ ਹਨ। ਹੇਠਲੇ ਵਰਗ ਵਾਲੇ, ਘੱਟ ਆਮਦਨੀ ਵਾਲੇ ਲੋਕਾਂ ਨੂੰ ਪ੍ਰਵਾਸ ਦਾ ਵੱਧ ਦਰਦ ਸਹਿਣਾ ਪੈਂਦਾ ਹੈ। ਘਰੋਂ ਬੇਘਰ ਹੋਣਾ, ਭੁੱਖਮਰੀ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ ਦੀ ਮਾਰ ਹੇਠ ਆਉਣਾ, ਇਹ ਵਰਤਮਾਨ ਸਮੇਂ ‘ਚ ਕਾਰਪੋਰੇਟ ਦੇ ਘਰਾਣਿਆਂ ਦੀ ਤਾਕਤ ਤੇ ਧਨ ਹਥਿਆਉਣ ਦਾ ਸਿੱਟਾ ਹੈ। ਜੋ ਕੁਦਰਤ ਦੇ ਨਾਲ ਖਿਲਵਾੜ ਕਰਕੇ ਨਵੇਂ ਪ੍ਰਾਜੈਕਟ ਲਗਾਕੇ ਸਾਧਨਾਂ ਦੀ ਲੁੱਟ ਕਰਕੇ ਆਪਣੇ ਭੜੌਲੇ ਭਰਦੇ ਹਨ, ਹਾਕਮਾਂ ਨਾਲ ਰਲਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਹਨ, ਉਹਨਾ ਦਾ ਸ਼ੋਸਣ ਕਰਦੇ ਹਨ। ਇਹ ਵਰਤਾਰਾ ਦੇਸ-ਪ੍ਰਦੇਸ ‘ਚ ਲਗਾਤਾਰ ਵੱਧ ਰਿਹਾ ਹੈ।

ਮਨੁੱਖ ਮੁੱਢ ਕਦੀਮ ਤੋਂ ਪ੍ਰਵਾਸ ਹੰਢਾਉਂਦਾ, ਜੰਗਲ ਬੇਲੇ  ਘੁੰਮਦਾ, ਸੁਰੱਖਿਅਤ ਟਿਕਾਣਿਆਂ ਅਤੇ ਚੰਗੇ ਸੁਖਾਵੇਂ ਜੀਵਨ ਦੀ ਭਾਲ ਤੇ ਲਾਲਸਾ ਤਹਿਤ ਆਪਣੀ ਜਨਮ ਭੂਮੀ  ਤੋਂ ਦੂਰ ਜਾਂਦਾ ਰਿਹਾ ਹੈ। ਜੀਵਨ ਦਾ ਉਸਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਉਸਦੀ ਤਾਂਘ ਬ੍ਰਹਿਮੰਡ ‘ਚ ਵਿਸ਼ਵ ਨਾਗਰਿਕਤਾ ਪ੍ਰਾਪਤ ਕਰਨ ਨਾਲ ਜੁੜੀ ਹੈ। ਉਸਦੀ ਸੋਚ, ਭੁੱਖਮਰੀ ਤੋਂ ਛੁਟਕਾਰਾ ਪਾਕੇ ਚੰਗੀ ਸਾਵੀ ਜ਼ਿੰਦਗੀ ਜੀਊਣ ਨਾਲ ਬੱਝੀ ਹੋਈ ਹੈ। ਦੇਸਾਂ-ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਿਯਮ ਉਸਨੂੰ ਆਪਣੀ ਖੁਲ੍ਹੀ ਸੋਚ ‘ਚ ਰੁਕਾਵਟ ਜਾਪਦੇ ਹਨ। ਉਹ ਕਈ ਵੇਰ ਵੱਡੇ ਜ਼ੋਖ਼ਮ ਉਠਾਕੇ ਕਾਨੂੰਨੀ  ਸੰਗਲਾਂ ਨੂੰ ਤੋੜਦਾ ਹੈ ਅਤੇ ਕਈ ਵੇਰ ਆਪ ਇਹਨਾ ਸੰਗਲਾਂ ‘ਚ ਜਕੜਿਆਂ ਜਾਂਦਾ ਹੈ।

 ਉਂਜ ਮਨੁੱਖ ਲਈ ਉਜਾੜਾ ਅਤੇ ਪ੍ਰਵਾਸ ਦੋਵੇਂ ਹੀ ਅਤਿਅੰਤ ਖ਼ਤਰਨਾਕ ਪੀੜਾ ਦਾਇਕ ਹਨ। ਜਿਹਨਾ ਤੋਂ ਨਿਜਾਤ ਪਾਉਣ  ਲਈ ਮਨੁੱਖ ਨੂੰ ਨਿਵੇਕਲੀ ਸੋਚ ਨਾਲ ਨਵੇਂ ਦਿਸਹੱਦੇ ਸਿਰਜਣੇ ਪੈਣਗੇ ਤਾਂ ਕਿ ਚੰਗੇਰਾ ਮਨੁੱਖੀ ਜੀਵਨ ਜੀਊਣ ਦੀਆਂ ਉਸਦੀਆਂ ਆਸਾਂ ਨੂੰ ਬੂਰ ਪਵੇ।

– ਗੁਰਮੀਤ ਸਿੰਘ ਪਲਾਹੀ
9815802070

ਆਖ਼ਿਰ ‘ਆਪ’ ਦਿੱਲੀ ਕਿਉਂ ਹਾਰੀ ?

‘ਆਪ’ ਲੋਕਾਂ ਦੇ ਦਿਲ ਤੋਂ ਉਤਰ ਗਈ ਹੈ? ਜਿਸ ਚਮਤਕਾਰ ਨਾਲ ‘ਆਪ’ ਰਾਜਨੀਤੀ ਵਿੱਚ ਆਈ ਸੀ, ਉਸੇ ਚਮਤਕਾਰ ਨਾਲ ਹੀ ਵਾਪਸ ਜਾ ਰਹੀ ਹੈ ? ਉਹ ਰਾਜਨੀਤੀ ਦੇ ਜਿਸ ਉੱਜਲੇ ਪੱਖ ਨੂੰ ਫੜ ਕੇ ਸੱਤਾ ਵਿੱਚ ਆਏ ਸਨ, ਉਸ ਉਤੇ ਟਿਕੇ ਰਹਿੰਦੇ ਤਾਂ ਐਤਕਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੱਲ ਕੁੱਝ ਹੋਰ ਹੀ ਹੁੰਦੀ।

ਇਸ ਸੰਦਰਭ ‘ਚ ਸਮਾਜਿਕ ਕਾਰਜਕਰਤਾ ਅੱਨਾ ਹਜ਼ਾਰੇ, ਜੋ ਕਿ ਅਰਵਿੰਦ ਕੇਜਰੀਵਾਲ ਦੇ ਗੁਰੂ ਰਹਿ ਚੁੱਕੇ ਹਨ,ਦੇ ਉਹ ਸ਼ਬਦ ਸਮਝਣ ਵਾਲੇ ਹਨ, ਜਿਹੜੇ ਉਹਨਾ ਦਿੱਲੀ ‘ਚ ਭਾਜਪਾ ਦੀ 27 ਸਾਲਾਂ ਬਾਅਦ ਸੱਤਾ ਵਾਪਸੀ ‘ਤੇ ਕਹੇ ਹਨ, “ਆਪ ਸ਼ਰਾਬ ਨੀਤੀ ਤੇ ਪੈਸੇ ਕਾਰਨ ਡੁੱਬੀ ਹੈ”।

ਅੰਨਾ ਹਜ਼ਾਰੇ ਨੇ ਕੇਜਰੀਵਾਲ ‘ਤੇ ਵਿਅੰਗ ਕਰਦੇ ਹੋਏ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਉਸ ‘ਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਉਹਨਾ ਇਹ ਵੀ ਕਿਹਾ ਕਿ ਸ਼ਰਾਬ ਨੀਤੀ ਨਾਲ ਆਏ ਪੈਸੇ ‘ਚ ‘ਆਪ’ ਡੁੱਬ ਗਈ ਸੀ। ‘ਆਪ’ ਦੀ ਸ਼ਾਖ ਕਲੰਕਿਤ ਹੋ ਗਈ ਸੀ। ਉਹਨਾਂ ਕਿਹਾ ਕਿ ‘ਆਪ’ ਇਸ ਲਈ ਹਾਰੀ, ਕਿਉਂਕਿ ਇਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਲੋੜ ਨੂੰ ਸਮਝਣ ‘ਚ ਅਸਫ਼ਲ ਰਹੀ ਤੇ ਗਲਤ ਰਸਤੇ ‘ਤੇ ਚਲ ਪਈ।

ਬਿਨਾਂ ਸ਼ੱਕ ‘ਆਪ’ ਨੂੰ ਹਰਾਉਣ ਵਾਲੀ ਭਾਜਪਾ ਨੇ ਰਿਓੜੀਆਂ ਦੇ ਵੱਡਾ ਪੈਕਟ ਵੰਡੇ। ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਦਿਲਵਾਲਿਆਂ ਨੇ ਇਸੇ ਕਰਕੇ, ਮਨ ਬਦਲੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਚੋਣ ਮੰਚਾਂ ਤੋਂ ਐਲਾਨ ਕੀਤਾ ਕਿ ਮੁਫ਼ਤ ਬਿਜਲੀ-ਪਾਣੀ ਦੀ ਕਿਸੇ ਵੀ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਏਗਾ। ਔਰਤਾਂ ਨੂੰ ਹਰ ਮਹੀਨੇ 2500 ਰੁਪਏ, 500 ਰੁਪਏ ‘ਚ ਰਸੋਈ ਗੈਸ ਸਿਲੰਡਰ ਅਤੇ ਅੱਟਲ ਕੰਟੀਨ ਦੇ ਰਾਹੀਂ 5 ਰੁਪਏ ‘ਚ ਭੋਜਨ ਦਿੱਤਾ ਜਾਏਗਾ। ਆਮ ਬਜਟ ਵਿੱਚ 12 ਲੱਖ ਤੱਕ ਦੀ ਆਮਦਨ ਕਰ ਤੇ ਟੈਕਸ 12 ਲੱਖ ਤੱਕ ਦੀ ਆਮਦਨ ਕਰ ਤੇ ਟੈਕਸ ਫ੍ਰੀ ਛੋਟ ਕਰਕੇ ਅਤੇ 8ਵੇਂ ਤਨਖ਼ਾਹ ਆਯੋਗ ਦਾ ਐਲਾਨ ਕਰਕੇ ਉਹਨਾਂ ਨੇ ਮੱਧਵਰਗੀ ਲੋਕਾਂ ਦਾ ਦਿਲ ਜਿੱਤ ਲਿਆ। ਪਰ ਕਈ ਹੋਰ ਅਜਿਹੇ ਕਾਰਨ ਹਨ, ਜਿਹੜੇ ‘ਆਪ’ ਦੀ ਹਾਰ ਦਾ ਕਾਰਨ ਬਣੇ।

  ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਨੇ ਸਾਫ਼-ਸੁਥਰੀ ਰਾਜਨੀਤੀ ਅਤੇ ਅਲੱਗ ਤਰ੍ਹਾਂ ਦੀ ਰਾਜਨੀਤੀ ਦਾ ਬੇੜਾ ਚੁੱਕਿਆ, ਇਹ ਕੁੱਝ ਸਾਲ ਚੱਲਿਆ ਵੀ। ਲੋਕਾਂ ਨੇ ਇਸਦਾ ਸਵਾਗਤ ਵੀ ਕੀਤਾ। ਕਿਉਂਕਿ ਦਲਦਲੀ ਸਿਆਸਤ ਨੇ ਹਿੰਦੋਸਤਾਨ ਦਾ ਚਿਹਰਾ-ਮੋਹਰਾ ਵਿਗਾੜ ਦਿੱਤਾ  ਹੋਇਆ ਸੀ। ਪਰ ਕੁੱਝ ਸਮੇਂ ਬਾਅਦ ਹੀ ‘ਆਪ’ ਇਸੇ ਦਲਦਲੀ ਸਿਆਸਤ ਦਾ ਸ਼ਿਕਾਰ ਹੋ ਗਈ। ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੀ ਵਿਵਹਾਰ ਕਰਨ ਲੱਗੀ। ਕੇਜਰੀਵਾਲ ਨੇ ਆਪਣੀ ਹੀ ਪਾਰਟੀ ‘ਚ ਬੈਠੇ ਕੱਦਵਾਰ ਨੇਤਾਵਾਂ ਨੂੰ ਹੌਲੀ ਹੌਲੀ ਕਰਕੇ ਬਾਹਰ ਧੱਕ ਦਿੱਤਾ ਅਤੇ ‘ਆਪ’ ਦੇ ਸਰਵੋ-ਸਰਵਾ ਹੋ ਬੈਠੇ, ਜਿਥੇ ਕੋਈ ਉਹਨਾਂ ਨੂੰ ਸਵਾਲ ਨਹੀਂ ਕਰ ਸਕਦਾ।

  ਇਸ ਤਰ੍ਹਾਂ ਬਾਕੀ ਦਲਾਂ ਵਾਂਗਰ ਵਿਵਹਾਰ ਕਰਨ ਨਾਲ ‘ਆਪ’ ਦਾ ਪਤਨ ਸ਼ੁਰੂ ਹੋ ਗਿਆ। ‘ਆਪ’ ਦੇ ਆਗੂ ਐਕਸਾਈਜ਼ ਪਾਲਿਸੀ ਘੁਟਾਲੇ, ਸ਼ੀਸ਼ ਮਹਿਲ ਘੁਟਾਲਿਆਂ ‘ਚ ਫਸ ਗਏ। 2024 ‘ਚ ਦੇਸ਼ ਵਿਆਪੀ ‘ਇੰਡੀਆ ਗੱਠਜੋੜ’ ਦਾ ਹਿੱਸਾ ਬਣਕੇ ਵੀ ‘ਆਪ’ ਨੇ ਕੁਝ ਸੂਬਿਆਂ ‘ਚ ਆਪਣੀ ਵੱਖਰੀ ਡੱਫਲੀ ਵਜਾਈ। ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨਾਲ ਸਾਂਝ ਭਿਆਲੀ ਨਾ ਪਾਕੇ, ਇਕੱਲਿਆਂ ਚੋਣ ਲੜੀ ਅਤੇ ਕਾਂਗਰਸ ਦੀ ਹਾਰ ਦਾ ਕਾਰਨ ਬਣੀ। ਦਿੱਲੀ ਵਿੱਚ ਵੀ ਕਾਂਗਰਸ ਨਾਲ ਰਲਕੇ ਚੋਣ ਲੜਨ ਦੀ ਵਜਾਏ, ਇਕੱਲਿਆਂ ਚੋਣ ਲੜੀ।

  ਚੋਣ ਨਤੀਜੇ ਦੱਸਦੇ ਹਨ ਕਿ ਕਾਂਗਰਸ ਦਾ ਵੋਟ ਬੈਂਕ ਦਿੱਲੀ ‘ਚ ਦੋ ਪ੍ਰਤੀਸ਼ਤ ਵੱਧਣ ਨਾਲ ‘ਆਪ’ ਨੂੰ ਢਾਅ ਲੱਗੀ ਅਤੇ ਉਹ 13 ਸੀਟਾਂ ਉਤੇ ਕਾਂਗਰਸ ਦੇ ਉਮੀਦਵਾਰਾਂ ਕਾਰਨ ਹਾਰ ਗਈ। ਹਾਲਾਂਕਿ ਕਾਂਗਰਸ ਦੇ 70 ਵਿਚੋਂ 67 ਉਮਦੀਵਾਰਾਂ ਦੀ ਜਮਾਨਤ ਜ਼ਬਤ ਹੋ ਗਈ। ਜਿਹਨਾਂ 13 ਸੀਟਾਂ ਤੇ ‘ਆਪ’ ਕਾਂਗਰਸ ਕਾਰਨ ਹਾਰੀ ਉਹਨਾਂ ਸੀਟਾਂ ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਜਿੰਨਾ ਫ਼ਰਕ ਰਿਹਾ, ਉਹ ਕਾਂਗਰਸ ਨੂੰ ਮਿਲੀਆਂ ਵੋਟਾਂ ਨਾਲੋਂ ਘੱਟ ਸੀ। ਵਿਧਾਨ ਸਭਾ ਚੋਣਾਂ ‘ਚ ਭਾਜਪਾ 48 ਸੀਟਾਂ ਅਤੇ ‘ਆਪ’ ਨੇ 22 ਸੀਟਾਂ ਜਿੱਤੀਆਂ ਹਨ। ਭਾਜਪਾ ਦੇ ਪਿਛਲੇ 10 ਸਾਲਾਂ ਵਿੱਚ 13 ਫ਼ੀਸਦੀ ਵੋਟ ਵਧੇ ਜਦਕਿ ਇਸੇ ਅਰਸੇ ਦੌਰਾਨ ‘ਆਪ’ ਨੇ 10 ਫ਼ੀਸਦੀ ਵੋਟ ਗੁਆ ਲਏ।

  ਉਂਜ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ‘ਆਪ’ ਦੇ ਕੇਜਰੀਵਾਲ, ਮਨੀਸ਼ ਸਿਸੋਦੀਆ, ਦੁਰਗੇਸ਼ ਪਾਠਕ ਚੋਣ ਹਾਰ ਗਏ ਹਨ। ਕਿਉਂਕਿ ਭਾਜਪਾ ਵਲੋਂ ਇਸ ਉੱਚ ਲੀਡਰਸ਼ਿਪ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਹੋਈ ਸੀ। ਇਸ ਮੰਤਵ ਲਈ ਪਹਿਲਾਂ ਕੇਂਦਰ ਸਰਕਾਰ ਨੇ ਸਾਮ-ਦਾਮ-ਦੰਡ ਦੀ ਖੁਲ੍ਹੇਆਮ ਵਰਤੋਂ ਕੀਤੀ। ਵੋਟਾਂ ਦੀ ਆਖ਼ਰੀ ਸਮੇਂ ਕੱਟ-ਵੱਢ ਕੀਤੀ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੀ ਵਾਹ ਲਾਕੇ ਇਸ ਚੋਣ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ।

  ਪਰ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਨਵੀਂ ਪਾਰਟੀ ‘ਆਪ’ ਜਿਸਨੇ ਲੋਕਾਂ ਦੀ ਹਰਮਨ ਪਿਆਰਤਾ ਕਾਰਨ  ਰਾਸ਼ਟਰੀ ਪਾਰਟੀ ਦਾ ਰੁਤਬਾ ਕੁਝ ਸਾਲਾਂ ‘ਚ ਪ੍ਰਾਪਤ ਕਰ ਲਿਆ ਸੀ, ਲੋਕਾਂ ਦੇ ਮਨਾਂ ਤੋਂ ਕਿਉ ਲੱਥ ਰਹੀ ਹੈ? ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਇਹ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਂਗਰ ਵੋਟਾਂ ਵਟੋਰਨ, ਤਾਕਤ ਹਥਿਆਉਣ ਦੇ ਰਾਹ ਪੈ ਗਈ, ਅਤੇ ਇਸਦੇ ਨੇਤਾ ਪੰਜ ਤਾਰਾ ਕਲਚਰ ਦਾ ਸ਼ਿਕਾਰ ਹੋ ਗਏ। ਪੰਜਾਬ ਇਸਦੀ  ਉਦਾਹਰਨ ਹੈ। ਪੰਜਾਬ ‘ਚ 117 ਵਿੱਚੋਂ 92 ਸੀਟਾਂ ਇਸ ਪਾਰਟੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਂਅ ‘ਤੇ ਜਿੱਤੀਆਂ। ਪਰ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਚਰਮ ਸੀਮਾਂ ‘ਤੇ ਹੈ। ਰੇਤ ਬਜ਼ਰੀ ਮਾਫੀਆਂ ਉਤੇ ਸਰਕਾਰ ਦਾ ਕੰਟਰੋਲ ਹੀ ਨਹੀਂ। ਕਮਿਸ਼ਨ ਦੇਣ-ਲੈਣ ਵਾਲਿਆਂ ਦੇ ‘ਪਾਲੇ’ ਬਦਲ ਗਏ ਹਨ।

  ਆਪ ਨੇ ਸਥਾਨਕ ਪੰਚਾਇਤੀ ਚੋਣਾਂ ਅਤੇ ਨਗਰਪਾਲਿਕਾ ਚੋਣਾਂ ‘ਚ ਜਿਸ ਕਿਸਮ ਦਾ ਵਿਵਹਾਰ ਕੀਤਾ, ਉਸ ਨਾਲ ਲੋਕਾਂ ਦੇ ਮਨਾਂ ‘ਚ ਇਹ ਧਾਰਨਾ ਬਣ ਗਈ ਕਿ ਇਸ ਨਾਲੋਂ ਤਾਂ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਾ ਕਰਵਾਕੇ, ਕਿਸੇ ਨਵੇਂ ਬਿੱਲ ਜਾਂ ਨੋਟੀਫੀਕੇਸ਼ਨ ਰਾਹੀਂ ਇਹਨਾਂ ਪੰਚਾਇਤਾਂ, ਨਗਰਪਾਲਿਕਾਵਾਂ ‘ਚ ਆਪਣੇ ਲੋਕਾਂ ਨੂੰ ਨੋਮੀਨੇਟ ਕਰ ਦਿੰਦੀ। ਅੰਮ੍ਰਿਤਸਰ, ਫਗਵਾੜਾ ਨਗਰ ਨਿਗਮ ਤੇ ਹੋਰ ਕਈ ਪਾਲਿਕਾਵਾਂ ‘ਚ ਜਿਸ ਢੰਗ ਨਾਲ ਕਾਂਗਰਸ ਦੀਆਂ ਵਾਧੂ ਸੀਟਾਂ ਹੋਣ ਦੇ ਬਾਵਜੂਦ ਆਪ ਨੇ ਜੁਗਾੜ ਲਗਾ ਕੇ ਆਪਣੇ ਮੇਅਰ ਬਣਾਏ ਅਤੇ ਜਿਵੇਂ ਬਹੁਤ ਸਾਰੀਆਂ ਹੋਰ ਨਗਰ ਕੌਂਸਲਾਂ  ‘ਚ ਆਪਣੇ ਪ੍ਰਧਾਨ ਬਨਾਉਣ ਲਈ ਸਾਮ-ਦਾਮ-ਦੰਡ ਦੀ ਵਰਤੋਂ ਕੀਤੀ, ਉਸ ਨਾਲ ‘ਆਪ’ ਦਾ ਚਿਹਰਾ ਮੋਹਰਾ ਵੀ ਰਿਵਾਇਤੀ ਪਾਰਟੀਆਂ ਵਾਲਾ ਹੋ ਗਿਆ।

  ਪੰਜਾਬ ‘ਚ ‘ਆਪ’ ਦੇ ਕਾਂਗਰਸ ਨਾਲ ਵਰਤਾਰੇ ਦਾ ਪ੍ਰਭਾਵ ਦਿੱਲੀ ਵਿਧਾਨ ਸਭਾ ਚੋਣਾਂ ‘ਚ ਵੇਖਣ ਨੂੰ ਮਿਲਿਆ, ਜਦੋਂ ਕਾਂਗਰਸ ਨੇ ‘ਆਪ’ ਵਿਰੁੱਧ ਉਤਨੀ ਚੋਣ ਜੰਗ ਆਰੰਭੀ, ਜਿੰਨੀ ਭਾਜਪਾ ਵਿਰੁੱਧ ਅਤੇ ਇਸ ਦਾ ਖਾਮਿਆਜ਼ਾ ‘ਆਪ’ ਨੂੰ ਭੁਗਤਣਾ ਪਿਆ।

  ਹੁਣ ਸਵਾਲ ਪੈਦਾ ਹੁੰਦੇ ਹੈ ਕਿ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਦਾ ਕੀ ਹਾਲ ਹੋਏਗਾ? ਕੀ ਇਸ ਦਾ ਮਨੋਵਲ ਨਹੀਂ ਡੋਲੇਗਾ? ਕਿਉਂਕਿ ‘ਆਪ’ ਮੰਤਰੀ ਮੰਡਲ, ਮੁਖਮੰਤਰੀ ਸਮੇਤ ਦਿੱਲੀ ਦੀਆਂ ਚੋਣਾਂ ‘ਚ ਰੁਝਿਆ ਰਿਹਾ। ਅਤੇ ‘ਆਪ’ ਦੇ ਖਾਸ ਵਰਕਰ ਉੱਥੇ ਪ੍ਰਚਾਰ ਕਰਦੇ ਵੇਖੇ ਗਏ। 2022 ‘ਚ ‘ਆਪ’ ਨੇ ਪੰਜਾਬ ‘ਚ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਈ ਸੀ। ਮੁਫ਼ਤ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਵਿੱਚ ਆਮ ਲੋਕਾਂ ਨੂੰ ਦਿੱਤਾ ਗਿਆ, ਉਸਦਾ ਪ੍ਰਚਾਰ ਕਰਕੇ ਦਿੱਲੀ ਵਿੱਚ ‘ਆਪ’ 43.5 ਫੀਸਦੀ ਵੋਟ ਬਚਾਉਣ ‘ਚ ਕਾਮਯਾਬ ਵੀ ਹੋਈ। ਹਾਲਾਂ ਕਿ ਭਾਜਪਾ ਉਸ ਤੋਂ ਸਿਰਫ਼ 2.25 ਫੀਸਦੀ ਵੱਧ ਵੋਟਾਂ ਲੈ ਕੇ ਵੱਧ ਸੀਟਾਂ ਪ੍ਰਾਪਤ ਕਰ ਗਈ।

  ਪੰਜਾਬ ਵਿੱਚ ਆਉਣ ਵਾਲੇ ਦਿਨ ‘ਆਪ’ ਲਈ ਖ਼ਤਰਨਾਕ ਹੋ ਸਕਦੇ ਹਨ। ਕਿਉਂਕਿ ਪੰਜਾਬ ‘ਚ ਸਰਕਾਰੀ ਸੱਤਾ ਅਤੇ ਸੰਗਠਨ ਦੋਨਾਂ ਵਿੱਚਕਾਰ ਵੱਡਾ ਗੈਪ ਹੈ। 93 ਵਿਧਾਇਕਾਂ ਦੀ ਸਰਕਾਰ ਵਿੱਚ ਸੁਣਵਾਈ ਨਹੀਂ। ਲੋਕਸਭਾ ਚੋਣਾਂ ‘ਚ ਕਮਜ਼ੋਰ ਪ੍ਰਦਰਸ਼ਨ ਦੇ ਬਾਅਦ ਭਾਵੇਂ ਵਿਧਾਨ ਸਭਾ ਦੀਆਂ 4 ਸੀਟਾਂ ‘ਤੇ ਉਸਦੀ ਕਾਰਗੁਜਾਰੀ ਚੰਗੀ ਰਹੀ। ਸੂਬੇ ‘ਚ ਪਰ ਸਰਕਾਰੀ ਪ੍ਰਬੰਧਨ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਅਤੇ ਪੁਲਿਸ ਪ੍ਰਸ਼ਾਸ਼ਨ ‘ਤੇ ਵੀ ਸਵਾਲ ਉੱਠ ਰਹੇ ਹਨ।

  ‘ਆਪ’ ਪਾਰਟੀ ਉਤੇ ਪਿਛਲੇ ਸਮੇਂ ਤੋਂ ਵੱਡੇ ਸਵਾਲ ਉੱਠ ਰਹੇ ਹਨ। ਪਾਰਟੀ ਭ੍ਰਿਸ਼ਟਾਚਾਰ ਨਾਲ ਲੜਨ ਦਾ ਦਾਅਵਾ ਕਰ ਰਹੀ ਸੀ, ਪਰ ਉਸ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ‘ਆਪ’ ਉੱਤੇ ਇਹ ਇਲਜ਼ਾਮ ਵੀ ਲੱਗਾ ਅਤੇ ਇਹ ਤੱਥ ਵੀ ਸਹੀ ਹੈ ਕਿ ਰਿਓੜੀਆਂ ਵੰਡਣ ਦੀ ਸਿਆਸਤ ਵਿੱਚ ਉਸਨੇ ਵੱਡਾ ਯੋਗਦਾਨ ਪਾਇਆ ਅਤੇ ਉਸੇ ਦੀ ਇਸ ਸਿਆਸਤ ਨੂੰ ਹੋਰਨਾਂ ਪਾਰਟੀਆਂ ਨੇ ਅਪਣਾਇਆ ਅਤੇ ਇਸੇ ਅਧਾਰ ਤੇ ਭਾਜਪਾ ਨੇ ਖਾਸ ਕਰਕੇ ਉਸਨੂੰ ਮਾਤ ਦਿਤੀ।

  ਬਿਨਾਂ ਸ਼ੱਕ ਕੇਜਰੀਵਾਲ ਨੇ ਆਪਣਾ ਅਕਸ ਇੱਕ ਜੁਝਾਰੂ ਵਾਲਾ ਬਣਾਇਆ। ਪਰ ਉਹਨਾਂ ਦੇ ਇਸ ਅਕਸ ਨੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਅਤੇ ਇਹ ਧਾਰਨਾ ਬਣੀ ਕਿ ਉਹ ਕੇਂਦਰ ਸਰਕਾਰ ਨਾਲ ਸਦਾ ਉਲਝਦੇ ਹੀ ਰਹਿੰਦੇ ਹਨ। ਹਾਲਾਂ ਕਿ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਨੂੰ ਠਿੱਠ ਕਰਨ ਲਈ ਪ੍ਰੇਸ਼ਾਨ ਕਰਦੀ ਹੈ ਅਤੇ ਉਹਨਾਂ ਰਾਜਾਂ ਦੇ ਕੰਮ ਕਾਰ ‘ਚ ਜ਼ਿਆਦਾ ਦਖਲ ਆਪਣੇ ਗਵਰਨਰਾਂ ਰਾਹੀਂ ਦਿੰਦੀ ਹੈ, ਜਿਸ ਰਾਜ ਵਿੱਚ ਉਸਦਾ ਰਾਜ-ਭਾਗ ਨਹੀਂ।

  ਇਹ ਵੀ ਠੀਕ ਹੈ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਨਾਉਣ ਲਈ ਮਿਹਨਤ ਕੀਤੀ। ਇਸ ਕੰਮ ਲਈ ਉਹਨਾ ਗੁਜਰਾਤ, ਹਰਿਆਣਾ ਅਤੇ ਕਈ ਹੋਰ ਰਾਜਾਂ ‘ਚ ਚੋਣਾਂ ਲੜੀਆਂ। ਪੰਜਾਬ ਦੇ ਸਰਕਾਰੀ ਧਨ ਦੀ ਵਰਤੋਂ ਦੇ ਇਹਨਾਂ ਚੋਣਾਂ ‘ਚ ‘ਆਪ’ ‘ਤੇ ਇਲਜ਼ਾਮ ਵੀ ਲੱਗੇ, ਕਿਉਂਕਿ ਪੰਜਾਬ ਦੀ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ ਇਸ਼ਤਿਹਾਰ ਇਹਨਾਂ ਚੋਣਾਂ ਸਮੇਂ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਛਾਪੇ ਗਏ। ਪਰ ਇਹਨਾਂ ਚੋਣਾਂ ‘ਚ ਰੁਝਣ, ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜ਼ੇਲ੍ਹ ਕਟੱਣ ਕਾਰਨ, ਦਿੱਲੀ ਦੀ ਅਣਦੇਖੀ ਹੁੰਦੀ ਗਈ, ਜਿਸ ਕਾਰਨ ਕੇਜਰੀਵਾਲ ਦਾ ਅਧਾਰ ਖੁਰਨ ਲੱਗ ਪਿਆ।

  ਭਾਵੇਂ ਕਿ ਸਿੱਖਿਆ ‘ਤੇ ਸਿਹਤ ਖੇਤਰ ‘ਚ ‘ਆਪ’ ਸਰਕਾਰ ਨੇ ਉਲੇਖ ਯੋਗ ਕੰਮ ਵੀ ਕੀਤੇ।ਕੇਜਰੀਵਾਲ ਅਤੇ ਉਹਨਾਂ ਦੇ ਕਈ ਨੇਤਾਵਾਂ ਦਾ ਇਹ ਵਿਸ਼ਵਾਸ਼ ਬਣ ਗਿਆ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਉਹਨਾਂ ਦਾ ਇਹ ਵਹਿਮ ਹੀ ਪਾਰਟੀ ਨੂੰ ਡੁਬੋ ਗਿਆ।

  ਉਂਜ ਵੀ ਕਿਉਂਕਿ ਦਿੱਲੀ ਸਰਕਾਰ ਨੂੰ ਕੇਂਦਰੀ ਸਰਕਾਰ ਨੇ ਵਿਕਾਸ ਤੇ ਭਲਾਈ ਦੇ ਕੰਮਾਂ ‘ਚ ਸਹਿਯੋਗ ਨਹੀਂ ਦਿੱਤਾ ਇਸ ਨਾਲ ਦਿੱਲੀ ਦੇ ਵਿਕਾਸ ‘ਚ ਰੁਕਾਵਟ ਆਈ।

  ‘ਆਪ’ ਦੀ  ਇੱਕ ਹੋਰ ਸਮੱਸਿਆ ਹੈ ਕਿ ‘ਆਪ’ ਦੇ ਕੇਂਦਰੀ ਆਗੂਆਂ ਨੇ ਇਸ ਨੂੰ ਕਾਡਰ ਅਧਾਰਤ ਪਾਰਟੀ ਨਹੀਂ ਬਣਨ ਦਿੱਤਾ। ਦਿੱਲੀ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕੇਜਰੀਵਾਲ ਆਪਣੇ ਸਖ਼ਸ਼ੀ ਉਭਾਰ ਲਈ ਜਾਣੇ ਜਾਂਦੇ ਰਹੇ ਹਨ। ਉਹਨਾਂ ਨੇ ਆਪਣੀ ਪਾਰਟੀ ਦੀ ਵਿਚਾਰਧਾਰਾ ਸਪਸ਼ਟ ਨਹੀਂ ਕੀਤੀ। ਉਹਨਾਂ ਪਾਰਟੀ ਵਰਕਰਾਂ ਨੂੰ ਲੋਕਾਂ ਵਿੱਚ ਪਾਰਟੀ ਦਾ ਮੰਤਵ ਸਮਝਾਉਣ ਲਈ ਕੋਈ ਪ੍ਰੋਗਾਮ ਨਹੀਂ ਦਿੱਤਾ। ਜਿਵੇਂ ਕਿ ਆਮ ਤੌਰ ‘ਤੇ ਕਾਡਰ ਅਧਾਰਤ ਪਾਰਟੀਆਂ ਦਿੰਦੀਆਂ ਹਨ।

  ਕੋਈ ਵੀ ਸਿਆਸੀ ਪਾਰਟੀ ਆਪਣੇ ਨਿਸ਼ਾਨੇ ਨੂੰ ਲੋਕਾਂ ਸਾਹਵੇਂ ਪੇਸ਼ ਕਰਦੀ ਹੈ। ਕਮਿਊਨਿਸਟ ਸੋਸ਼ਲਿਸਟ ਵਿਚਾਰਧਾਰਾ ਪੇਸ਼ ਕਰਦੇ ਹਨ। ਕਾਂਗਰਸ ਲੋਕਤੰਤਰ ਦੀ ਹਾਮੀ ਹੈ। ਭਾਜਪਾ ਆਪਣੀ ਵਿਚਾਰਧਾਰਾ ਜੋ ਆਰ.ਐੱਸ.ਐੱਸ ਦੀ ਵਿਚਾਰਧਾਰਾ ਹੈ ਉਸ ਤੇ ਖੜੀ ਦਿਸਦੀ ਹੈ। ਸ਼੍ਰੋਮਣੀ ਅਕਾਲੀ ਦਲ ਇਲਾਕਾਈ ਪਾਰਟੀ ਵਜੋਂ ਆਪਣਾ ਦਾਅਵਾ ਪੇਸ਼ ਕਰਦੀ ਹੈ। ਪਰ ‘ਆਪ’ ਸਿਰਫ਼ ਕੁੱਝ ਮੁੱਦਿਆਂ ਨੂੰ ਲੈ ਕੇ ਜਦੋਂ ਸਿਆਸਤ ਕਰਦੀ ਰਹੀ, ਉਸ ਨਾਲ ਕੁੱਝ ਸਮਾਂ ਤਾਂ ਉਹ ਵੱਡੇ ਨਾਅਰਿਆਂ ਕਾਰਨ ਲੋਕ ਪ੍ਰਵਾਨਤ ਹੋਈ, ਪਰ ਲੰਮੇ ਸਮੇਂ ਤੱਕ ਉਹ ਆਪਣਾ ਲੋਕ ਅਧਾਰ, ਪਾਰਟੀ-ਕਾਡਰ ਬਨਾਉਣ ‘ਚ ਅਸਫ਼ਲ ਰਹੀ ਹੈ।

  ਇਹੋਂ ਹੀ ਕਾਰਨ ਹੈ ਕਿ ਉਸਦੇ ਵਰਕਰ ਜਾਂ ਨੇਤਾ ਕਿਸੇ ਸੇਧ ‘ਚ ਨਹੀਂ ਤੁਰਦੇ। ਉਂਜ ਵੀ ਦਿੱਲੀ ‘ਚ ਦਿੱਲੀ ਹਿਤੈਸ਼ੀ, ਪੰਜਾਬ ‘ਚ ਪੰਜਾਬ ਹਿਤੈਸ਼ੀ ਪਾਲਿਸੀਆਂ ਜਿਵੇਂ ਉਸਨੂੰ ਲਾਗੂ ਕਰਨੀਆਂ ਚਾਹੀਦੀਆਂ ਸਨ, ਉਹਨਾਂ ਪ੍ਰਤੀ ਉਸਨੇ ਚੁੱਪੀ ਵੱਟੀ ਰੱਖੀ। ਜਿਸ ਦਾ ਉਸ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ।

  ਬਦਲਾਅ ਦੇ ਅਧਾਰ ਉਤੇ ਬਣੀ ‘ਆਪ’ ਲੋਕਾਂ ‘ਚ ਆਪਣਾ ਉਹ ਅਕਸ ਬਣਾਈ ਰੱਖਣ ‘ਚ ਨਾ-ਕਾਮਯਾਬ ਰਹੀਂ, ਜਿਸਦੇ ਅਧਾਰ ‘ਤੇ ਪਾਰਟੀ ਸਥਾਪਿਤ ਕੀਤੀ ਗਈ ਸੀ। ਇਹ ਅਧਾਰ ਰਿਵਾਇਤੀ ਪਾਰਟੀ ਤੋਂ ਹਟਵਾਂ ਸੀ। ਪਰ ਪਾਰਟੀ ਰਿਵਾਇਤੀ ਪਾਰਟੀ ਵਰਗੀ ਦਿੱਖ ਬਣਾਕੇ ਅਤੇ ਉਹਨਾਂ ਜਿਹੀਆਂ ਕਾਰਵਾਈਆਂ ਕਰਕੇ, ਵੱਡਾ ਨੁਕਸਾਨ ਕਰਾ ਬੈਠੀ ਅਤੇ ਦਿੱਲੀ ਦੇ ਲੋਕਾਂ ਨੇ ਉਸਨੂੰ ਸ਼ੀਸ਼ਾ ਵਿਖਾ ਦਿੱਤਾ, ਬਾਵਜੂਦ ਇਸਦੇ ਕਿ ਦਿੱਲੀ ਦੀ ਵੱਡੀ ਆਬਾਦੀ ‘ਆਪ’ ਸਰਕਾਰ ਤੋਂ ਬਹੁਤੀ ਨਾ-ਖੁਸ਼ ਨਹੀਂ ਸੀ, ਪਰੰਤੂ ਉਹਨਾ ਵਿੱਚੋਂ ਕਾਫ਼ੀ ਲੋਕ ਇਸ ਵੇਰ ਬਦਲਾਅ ਚਾਹੁੰਦੇ ਸਨ।

ਗੁਰਮੀਤ ਸਿੰਘ ਪਲਾਹੀ
9815802070

ਕੌਤਕੀ ਟਰੰਪ : ਦੁਨੀਆਂ ਲਈ ਖ਼ਤਰਾ – ਗੁਰਮੀਤ ਸਿੰਘ ਪਲਾਹੀ

ਅਮਰੀਕਾ ਵਿੱਚ ਟਰੰਪ ਯੁੱਗ ਦੀ ਸ਼ੁਰੂਆਤ ਹੋ ਗਈ ਹੈ।ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਦੇ ਨਾਲ ਹੀ ਟਰੰਪ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਪਹਿਲੇ ਹੀ ਦਿਨ ਵੀਹ ਝੂਠ ਬੋਲੇ ਹਨ ਜਾਂ ਵੀਹ ਝੂਠੇ ਵਾਅਦੇ ਕੀਤੇ ਹਨ।

ਇਥੇ ਇਹ ਦੱਸਣਾ ਬਣਦਾ ਹੈ ਕਿ ਆਪਣੇ ਪਹਿਲੇ ਕਾਰਜ ਕਾਲ ਦੌਰਾਨ ਡੋਨਾਲਡ ਟਰੰਪ ਨੇ 30573 ਝੂਠ ਬੋਲੇ ਸਨ ਅਰਥਾਤ ਉਹਨਾਂ ਵੱਲੋਂ ਰੋਜ਼ਾਨਾ ਔਸਤਨ 21 ਝੂਠ ਬੋਲੇ ਗਏ ਸਨ। ਟਰੰਪ ਨੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਹੀ ਵਾਅਦਿਆਂ, ਦਾਅਵਿਆਂ ਦੀ ਝੜੀ ਲਗਾ ਦਿੱਤੀ। ਉਹਨਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ 33 ਹਤਿਆਰਿਆਂ ਦੀ ਸਜ਼ਾ ਮੁਆਫ਼ ਕੀਤੀ, ਸਾਲ 2020 ਦੀਆਂ ਚੋਣਾਂ ‘ਚ ਧਾਂਦਲੀ ਹੋਈ,ਬਾਇਡਨ ਦੇ ਰਾਜ ‘ਚ ਰਿਕਾਰਡ ਤੋੜ ਮਹਿੰਗਾਈ ਹੋਈ, ਚੀਨ ਨੇ ਬਾਇਡਨ ਰਾਜ ਵੇਲੇ ਪਨਾਮਾ ਨਹਿਰ ‘ਤੇ ਕਬਜ਼ਾ ਕੀਤਾ, ਬਾਇਡਨ ਨੇ ਖ਼ਤਰਨਾਕ ਅਪਰਾਧੀਆਂ ਨੂੰ ਸ਼ਰਨ ਦਿੱਤੀ ਆਦਿ-ਆਦਿ। ਪਰ ਇਹ ਸਾਰੇ ਦਾਅਵੇ ਮੀਡੀਆ ਨੇ ਝੁਠਲਾ ਦਿੱਤੇ।

ਮੁਢਲੇ ਤੌਰ ‘ਤੇ ਦੁਨੀਆ ਭਰ ਵਿੱਚ ਅਮਰੀਕਾ ਨੂੰ “ਥਾਣੇਦਾਰ” ਦਾ ਦਰਜਾ ਮਿਲਿਆ ਹੋਇਆ ਹੈ।ਟਰੰਪ ਦੇ ਮੁੜ ਸੱਤਾ ‘ਚ ਆਉਣ ਨਾਲ਼ ਇੱਕ ਸਖ਼ਤ ਠਾਣੇਦਾਰ ਅਮਰੀਕਾ ਨੂੰ ਮਿਲਿਆ ਹੈ, ਜੋ ਡੰਡੇ ਦੇ ਜ਼ੋਰ ਨਾਲ ਸਾਰੀ ਦੁਨੀਆ ਨੂੰ ਡਰਾ ਕੇ ਰੱਖਣ ਦਾ ਹਾਮੀ ਹੈ।ਉਸ ਦੇ ਪਿੱਛੇ ਸੈਲੀਕੋਨ ਵੈਲੀ ਦੇ ਵੱਡੇ ਦਿੱਗਜਾਂ ਦੀ ਟੇਕ ਹੈ। ਅਮਰੀਕੀ ਅਰਬਪਤੀ,ਖਰਬਪਤੀ ਸੁੰਦਰ ਪਿਚਾਈ, ਜ਼ਕਰਬਰਗ਼ ,ਜੈਫ਼ ਬੇਜੋਸ ਅਤੇ ਵੱਡੇ ਅਮੀਰ ਕਾਰਪੋਰੇਟ ਘਰਾਣੇ ਉਸ ਦੀ ਪਿੱਠ ‘ਤੇ ਖੜ੍ਹੇ ਹਨ।

ਗੱਦੀ ਸੰਭਾਲਦਿਆਂ ਹੀ ਉਸ ਨੇ ਬ੍ਰਿਕਸ ਦੇਸ਼ਾਂ ਨੂੰ ਧਮਕਾਇਆ । ਕਿਊਬਾ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ। ਵਿਸ਼ਵ ਸਿਹਤ ਸੰਗਠਨ ਤੇ ਪੈਰਿਸ ਜਲਵਾਯੂ ਸਮਝੌਤੇ ‘ਚੋਂ ਵੀ ਨਿਕਲਣ ਦਾ ਉਸ ਨੇ ਐਲਾਨ ਕਰ ਦਿੱਤਾ । ਬ੍ਰਿਕਸ ਦੇਸ਼ ਜਿਸ ਵਿੱਚ ਭਾਰਤ ਸਮੇਤ 10 ਦੇਸ਼ਾਂ ਦੀ ਸ਼ਮੂਲੀਅਤ ਹੈ, ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੇ ਅਮਰੀਕੀ ਡਾਲਰ ਨੂੰ ਬਦਲਣ ਲਈ ਕੋਈ ਚਾਰਾਜੋਈ ਕੀਤੀ ਤਾਂ ਉਹ ਉਹਨਾਂ ‘ਤੇ 100 ਫ਼ੀਸਦੀ ਟੈਕਸ ਲਗਾਉਣਗੇ। ਸਹੁੰ ਚੁੱਕਣ ਦੇ ਛੇ ਘੰਟਿਆਂ ਅੰਦਰ ਹੀ ਬਾਇਡਨ ਸਰਕਾਰ ਦੇ 78 ਫ਼ੈਸਲਿਆਂ ਨੂੰ ਉਹਨਾਂ ਪਲਟ ਦਿੱਤਾ। ਜਿਸ ਵਿੱਚ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ, ਬੱਚਿਆਂ ਦੀ ਨਾਗਰਿਕਤਾ ਖ਼ਤਮ ਕਰਨ ਜਿਹੇ ਅਤਿ ਮਹੱਤਵਪੂਰਨ ਫ਼ੈਸਲੇ ਸ਼ਾਮਲ ਹਨ। ਟਰੰਪ ਨੇ ਉਹਨਾਂ ਮਾਪਿਆਂ ਦੇ ਬੱਚਿਆਂ ਨੂੰ ਜਨਮ ਜਾਤ ਨਾਗਰਿਕਤਾ ਦੇਣ ਤੋਂ ਇਨਕਾਰ ਕਰਨ ਦਾ ਤਤਕਾਲੀ ਹੁਕਮ ਦਿੱਤਾ, ਜਿਹੜੇ ਗ਼ੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਰਹਿ ਰਹੇ ਹਨ ਜਾਂ ਆਰਜੀ ਵੀਜ਼ੇ ‘ਤੇ ਰਹਿ ਰਹੇ ਹਨ।

ਟਰੰਪ ਦੇਸ਼ ਅਮਰੀਕਾ ਵਿੱਚ ਪੁਰਾਤਨ ਯੁੱਗ ਲਿਆਉਣ ਦਾ ਹਾਮੀ ਹੈ। ਡੋਨਾਲਡ ਟਰੰਪ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਈ ਐਕਸ਼ਨ ਕੀਤੇ,ਪਰ ਸਭ ਤੋਂ ਵੱਧ ਚਰਚਾ ਅਮੀਰਜ਼ਾਦੇ ਐਲਨ ਮਸਕ ਦੇ ਸਲੂਟ ਦੀ ਹੋ ਰਹੀ ਹੈ।ਅਮਰੀਕੀ ਮੀਡੀਏ ਤੇ ਸੋਸ਼ਲ ਮੀਡੀਏ ਵੱਲੋਂ ਇਸ ਸਲੂਟ ਦੀ ਤੁਲਨਾ ਹਿਟਲਰ ਦੇ ਨਾਜੀ ਸਲੂਟ ਨਾਲ ਕੀਤੀ ਜਾ ਰਹੀ ਹੈ। ਹਿਟਲਰ ਨੇ ਇਸ ਸਲੂਟ ਦਾ ਇਸਤੇਮਾਲ 1933 ਤੋਂ 1945 ਤੱਕ ਤੀਜੇ ਰਾਈਖ (ਤੀਜਾ ਜਰਮਨ ਸਾਮਰਾਜ) ਦੌਰਾਨ ਕੀਤਾ ਸੀ। ਜਾਪਦਾ ਹੈ ਟਰੰਪ ਹਿਟਲਰੀ ਸੋਚ ਦਾ ਮੁਦੱਈ ਹੈ। ਉਸ ਅਨੁਸਾਰ ਅਮਰੀਕਾ ਵਿੱਚ ਸਿਰਫ਼ ਅਮਰੀਕੀਆਂ ਨੂੰ ਹੀ ਵਸਣ ਦਾ ਅਧਿਕਾਰ ਹੈ ।ਉਹ ਪਰਵਾਸੀਆਂ ਖ਼ਾਸ  ਕਰ ਕੇ ਨਜਾਇਜ਼ ਤੌਰ ‘ਤੇ ਅਮਰੀਕਾ ਪੁੱਜੇ ਪਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਤਤਪਰ ਦਿਸਦਾ ਹੈ। ਟਰੰਪ ਨੇ ਇੱਕ ਹੁਕਮ ਜਾਰੀ ਕਰਕੇ 30,000 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਕੇ ਬਦਨਾਮ ਗਵਾਂਤਾਨਾਮੋ ਬੇ ਜੇਲ੍ਹ (ਕਿਊਬਾ) ਵਿੱਚ ਡੱਕਣ ਲਈ ਤਿਆਰੀਆਂ ਕਰਨ ਦਾ ਹੁਕਮ ਕੀਤਾ ਹੈ। ਇਸ ਜੇਲ੍ਹ ਵਿੱਚ 30,000 ਕੈਦੀਆਂ ਨੂੰ ਡੱਕਣ ਲਈ ਤੁਰੰਤ ਮੰਜੇ-ਬਿਸਤਰੇ ਤਿਆਰ ਕਰ ਦਿੱਤੇ ਗਏ ਹਨ। ਇਸ ਜੇਲ੍ਹ ਵਿੱਚ ਆਮ ਤੌਰ ‘ਤੇ ਅਤਿ ਖ਼ਤਰਨਾਕ ਅਤਿਵਾਦੀਆਂ, ਅਪਰਾਧੀਆਂ ਨੂੰ ਅਤਿਅੰਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਂਦਾ ਹੈ। ਇਥੇ ਕੈਦੀਆਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਕੈਦੀਆਂ ਨੂੰ ਬਿਨ੍ਹਾਂ ਮੁਕੱਦਮੇ ਅਣਮਿੱਥੇ ਸਮੇਂ ਲਈ ਰੱਖਿਆ ਜਾਂਦਾ ਹੈ। ਪਿਛਲੇ 20 ਸਾਲਾਂ ‘ਚ ਇਥੇ ਘੱਟੋ-ਘੱਟ 9 ਕੈਦੀਆਂ ਦੀ ਮੌਤ ਹੋਈ ਅਤੇ 7 ਨੇ ਆਤਮ ਹੱਤਿਆ ਕੀਤੀ। ਕੈਦੀਆਂ ਨੂੰ ਕਠਿਨ ਤਸੀਹੇ ਦੇਣ ਦੀ ਵਜਾਹ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਜੇਲ੍ਹ ਨੂੰ ਵਿਰੋਧ ਝੱਲਣਾ ਪਿਆ। ਇਸ ਸਮੇਂ ਇਸ ਜੇਲ੍ਹ ‘ਚ ਸਿਰਫ਼ 15 ਕੈਦੀ ਹਨ। ਸਾਲ 2020 ਤੋਂ 2023 ਤੱਕ ਇਥੇ ਸਿਰਫ਼ 37 ਗ਼ੈਰ-ਕਾਨੂੰਨੀ  ਪ੍ਰਵਾਸੀਆਂ ਨੂੰ ਰੱਖਿਆ ਗਿਆ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜੋਅ ਬਾਇਡਨ ਇਸ ਜੇਲ੍ਹ ਨੂੰ ਬੰਦ ਕਰਨ ਲਈ ਯਤਨ ਕਰ ਚੁੱਕੇ ਹਨ, ਪਰ ਅਮਰੀਕੀ ਕਾਂਗਰਸ ਦੇ ਵਿਰੋਧ ਕਾਰਨ ਬੰਦ ਨਹੀਂ ਕੀਤੀ ਜਾ ਸਕੀ।

ਅਮਰੀਕਾ ‘ਚ ਇੱਕ ਸੂਚਨਾ ਅਨੁਸਾਰ  ਦੁਨੀਆਂ ਭਰ ਦੇ 1 ਕਰੋੜ ਦੇ ਕਰੀਬ ਨਜਾਇਜ਼ ਤੌਰ ‘ਤੇ ਅਮਰੀਕਾ ਵਸੇ ਪਰਵਾਸੀ(ਟਰੰਪ ਅਨੁਸਾਰ 2 ਕਰੋੜ )ਜਿਹਨਾਂ ਵਿੱਚ 6 ਲੱਖ ਪਰਵਾਸੀ ਭਾਰਤੀ ਵੀ ਸ਼ਾਮਲ ਹਨ, ਜੋ ਮੋਟੀਆਂ ਰਕਮਾਂ ਦੇ ਕੇ ਕੈਨੇਡਾ ਤੋਂ ਜਾਂ ਮੈਕਸੀਕੋ ਰਾਹੀਂ ਅਮਰੀਕਾ ਪੁੱਜੇ ਹਨ। ਜੋ ਟਰੰਪ ਦੇ ਡਰ ਤੋਂ ਸੁਰੱਖਿਅਤ ਟਿਕਾਣਿਆਂ ਤੇ ਕੈਲੀਫੋਰਨੀਆ ਬੋਸਟਨ ਆਦਿ ਰਾਜਾਂ ‘ਚ ਜਾ ਦੁਬਕੇ ਹਨ,ਜਿੱਥੇ ਬਾਇਡਨ ਤੇ ਕਮਲਾ ਹੈਰਿਸ ਦੀ ਪਾਰਟੀ ਡੈਮੋਕਰੇਟਿਕ ਦਾ ਰਾਜ ਹੈ।ਟਰੰਪ ਨੇ ਮੈਕਸੀਕੋ ਬਾਰਡਰ ਬੰਦ ਕਰ ਦਿੱਤਾ ਹੈ ਅਤੇ ਨਜਾਇਜ਼ ਪਰਵਾਸੀਆਂ ਦੇ ਲਾਂਘੇ ਨੂੰ ਸਖ਼ਤੀ ਨਾਲ ਰੋਕ ਦਿੱਤਾ ਹੈ। ਅਮਰੀਕੀ ਬਾਰਡਰ ਇਮੀਗ੍ਰੇਸ਼ਨ ਅਨੁਸਾਰ ਕੈਨੇਡਾ ਬਾਰਡਰ ਤੋਂ 2.75 ਲੱਖ,ਮੈਕਸੀਕੋ ਬਾਰਡਰ ਤੋਂ 2.25 ਲੱਖ ਅਤੇ ਹੋਰ ਬਾਰਡਰਾਂ ਰਾਹੀਂ ਦੋ  2.25 ਲੱਖ ਭਾਰਤੀ ਅਮਰੀਕਾ ਪੁੱਜੇ ਹੋਏ ਹਨ। ਟਰੰਪ ਪ੍ਰਸ਼ਾਸਨ ਨੇ ਤੁਰੰਤ 18000 ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਭਾਰਤ ਭੇਜਣ ਦਾ ਫ਼ੈਸਲਾ ਲੈ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਲੇਕਨ ਰਿਲੇਅ ਐਕਟ ਉੱਪਰ ਦਸਤਖ਼ਤ ਕੀਤੇ ਹਨ, ਜਿਹੜਾ ਗ਼ੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਲਈ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੰਦਾ ਹੈ । ਹੁਣ ਇਸ ਕਾਨੂੰਨ ਤਹਿਤ ਇਮੀਗ੍ਰੇਸ਼ਨ ਅਫ਼ਸਰ ਗ਼ੈਰ-ਕਾਨੂੰਨੀ ਪਰਵਾਸੀ ਨੂੰ ਉਸੇ ਵੇਲੇ ਆਪਣੀ ਹਿਰਾਸਤ ਵਿੱਚ ਲੈ ਸਕਣਗੇ, ਜਦੋਂ ਕਿਸੇ ਅਪਰਾਧ ਤਹਿਤ ਪੁਲਿਸ ਅਫ਼ਸਰਾਂ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਸ ਵਿਰੁੱਧ ਮੁਕੱਦਮੇ ਦੀ ਬਜਾਏ ਉਸ ਨੂੰ ਸਿੱਧਾ ਦੇਸ਼-ਨਿਕਾਲਾ ਦੇ ਦਿੱਤਾ ਜਾਵੇਗਾ।

ਟਰੰਪ ਤਾਕਤ ਦੇ ਗ਼ਰੂਰ ਵਿੱਚ ਇਤਨਾ ਨਸ਼ਿਆ ਚੁੱਕਾ ਹੈ ਕਿ ਨਿੱਤ – ਦਿਹਾੜੇ ਉਸ ਵੱਲੋਂ ਗ਼ੈਰ ਕਾਨੂੰਨੀ ਆਦੇਸ਼ ਜਾਰੀ ਹੋ ਰਹੇ ਹਨ, ਜਿਹਨਾਂ ਨੂੰ ਅਮਰੀਕੀ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਸੀਐਟਲ (ਕੈਲੇਫੋਰਨੀਆਂ) ਦੀ ਅਮਰੀਕੀ ਸੰਘੀ ਅਦਾਲਤ ਵੱਲੋਂ ਜਨਮ ਦੇ ਆਧਾਰ ‘ਤੇ ਨਾਗਰਿਕਤਾ ਖ਼ਤਮ ਕਰਨ ਦੇ ਟਰੰਪ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਗਈ ਹੈ।ਅਦਾਲਤ ਨੇ ਕਿਹਾ ਹੈ ਕਿ ਜਨਮ ਦੇ ਆਧਾਰ ‘ਤੇ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਗ਼ੈਰ ਕਾਨੂੰਨੀ ਤੇ ਜ਼ਾਲਮਾਨਾ ਹੈ ਤੇ ਅਮਰੀਕੀ ਕਦਰਾਂ-ਕੀਮਤਾਂ ਦੇ ਉਲਟ ਹੈ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕੀ ਸੰਵਿਧਾਨ ਦੀ ਚੌਦਵੀਂ ਸੋਧ ਜਨਮ ਨਾਗਰਿਕਤਾ ਗਰੰਟੀ ਨੂੰ 1868 ‘ਚ ਸਿਵਲ ਯੁੱਧ ਦੇ ਮੱਦੇ ਨਜ਼ਰ ਪ੍ਰਵਾਨਗੀ ਦਿੱਤੀ ਗਈ ਸੀ, ਤਾਂ ਜੋ ਗੁਲਾਮ ਕਾਲੇ ਲੋਕ ਵੀ ਨਾਗਰਿਕ ਬਣ ਸਕਣ। ਅਮਰੀਕੀ ਸੈਨਟ ‘ਚ ਇੱਕ ਬਿੱਲ ਪੇਸ਼ ਕਰਦੇ ਹੋਏ ਅਮਰੀਕਾ ‘ਚ ਜਨਮ ਤੋਂ ਹੀ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਸੱਤਾਧਾਰੀ ਰੀਪਬਲਿਕਨ ਪਾਰਟੀ ਦੇ ਤਿੰਨ ਮੈਂਬਰਾਂ ਵੱਲੋਂ ਲਿਆਂਦਾ ਹੈ। ਇਥੇ ਇਹ ਵਰਨਣ ਯੋਗ ਹੈ ਕਿ ਸਾਲ 2023 ‘ਚ 2-2.5 ਲੱਖ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ਮਿਲੀ ਸੀ। ਟਰੰਪ ਦਾ ਬਿਆਨ ਵੀ ਚਰਚਾ ‘ਚ ਹੈ ਕਿ ਜਨਮ ਜਾਤ ਨਾਗਰਿਕਤਾ ਮੁੱਖ ਤੌਰ ‘ਤੇ ਗੁਲਾਮਾਂ ਦੇ ਬੱਚਿਆਂ ਲਈ ਸੀ। ਇਹ ਪੂਰੀ ਦੁਨੀਆਂ ਦੇ ਲੋਕਾਂ ਦੇ ਅਮਰੀਕਾ ਆਉਣ ਤੇ ਭੀੜ ਲਗਾਉਣ ਲਈ ਨਹੀਂ ਹੈ।

ਡੋਨਾਲਡ ਟਰੰਪ ਅਤੇ ਉਸਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਵੱਲੋਂ ਕੀਤੇ ਸੱਚੇ ਝੂਠੇ ਵਾਅਦਿਆਂ ਦੀ ਪੂਰਤੀ ਲਈ ਇੰਨੇ ਕਾਹਲੇ ਹਨ ਕਿ ਉਹਨਾਂ ਵੱਲੋਂ ਇਮੀਗਰੇਸ਼ਨ ਕਸਟਮ ਫੋਰਸਮੈਂਟ ਅਤੇ ਸਰਹੱਦੀ ਸੁਰੱਖਿਆ ਲਾਗੂ ਕਰਨ ਲਈ ਬਾਇਡਨ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ, ਜੋ ਅਖੌਤੀ ਸੰਵੇਦਨਸ਼ੀਲ ਖੇਤਰਾਂ ਜਾਂ ਉਹਨਾਂ ਨੇੜੇ ਕਾਨੂੰਨ ਲਾਗੂ ਕਰਨ ਸੰਬੰਧੀ ਕਾਰਵਾਈਆਂ ਨੂੰ ਰੋਕਦੀਆਂ ਹਨ।

ਇਹਨਾਂ ਸੰਵੇਦਨਸ਼ੀਲ ਖੇਤਰਾਂ ‘ਚ ਗੁਰਦੁਆਰਾ ਅਤੇ ਚਰਚ ਵਰਗੇ ਪੂਜਾ ਸਥਾਨ ਵੀ ਸ਼ਾਮਲ ਹਨ। ਇਹਨਾਂ ਕਾਰਵਾਈਆਂ ਦੇ ਚਲਦਿਆਂ ਅਮਰੀਕੀ ਏਜੰਸੀਆਂ ਵੱਲੋਂ ਗੁਰਦੁਆਰਿਆਂ ਦੇ ਗੇੜੇ ਮਾਰਨੇ ਸ਼ਰੂ ਕਰ ਦਿੱਤੇ ਗਏ ਹਨ।

ਇੱਥੇ ਹੀ ਬੱਸ ਨਹੀਂ ਤਾਕਤ ਦਾ ਗ਼ੁਬਾਰ ਟਰੰਪ ਦੇ ਸਿਰ ਵਿੱਚੋਂ  ਇਥੋਂ ਤੱਕ ਚੜ੍ਹ ਕੇ ਬੋਲ ਰਿਹਾ ਹੈ ਕਿ ਟਰੰਪ ਦੇ ਇੱਕ ਫ਼ਰਮਾਨ ਨਾਲ਼ 180 ਦੇਸ਼ਾਂ ਨੂੰ 5 ਲੱਖ ਡਾਲਰ ਦੀ ਮਦਦ ਬੰਦ ਕਰ ਦਿੱਤੀ ਗਈ ਹੈ,ਜਿਸ ਵਿੱਚ ਭਾਰਤ ਦੀ 1300 ਕਰੋੜ ਦੀ ਮਦਦ ਥੰਮ੍ਹ ਗਈ ਹੈ। ਇਸ ਨਾਲ਼ ਐੱਚ.ਆਈ.ਵੀ./ਏਡਜ਼ ਦੇ ਖਿਲਾਫ਼ ਜਾਰੀ ਲੜਾਈ ਲਈ ਅਫ਼ਰੀਕੀ ਦੇਸ਼ਾਂ ਨੂੰ ਮਦਦ ਵੀ ਪ੍ਰਭਾਵਿਤ ਹੋਵੇਗੀ। ਇਸ ਯੋਜਨਾ ਤਹਿਤ ਹੁਣ ਤੱਕ 2.6 ਕਰੋੜ ਲੋਕਾਂ ਦੀ ਜਾਨ ਬਚਾਈ ਗਈ।

ਟਰੰਪ ਵੱਲੋਂ ਨਿੱਤ – ਦਿਹਾੜੇ ਕੀਤੇ ਜਾ ਰਹੇ ਐਲਾਨ ਅਤੇ ਵਾਅਦੇ ਦੇਸ਼ ਨੂੰ ਅਰਾਜਕਤਾ ਵੱਲ ਧੱਕਣ ਦਾ ਕਾਰਨ ਬਣਨਗੇ। ਅਮਰੀਕਾ ਵੱਲੋਂ ਵੱਖੋ-ਵੱਖਰੇ ਦੇਸ਼ਾਂ ਨੂੰ ਉਹਨਾਂ ਵੱਲੋਂ ਦਿੱਤੇ ਆਦੇਸ਼ਾਂ ਨੂੰ ਨਾ ਮੰਨਣ ‘ਤੇ ਦਿੱਤੀਆਂ ਵੱਡੀਆਂ ਧਮਕੀਆਂ, ਅਮਰੀਕਾ ਦੇ ਦੋਸਤ ਦੇਸ਼ਾਂ ਨਾਲ਼ ਸੰਬੰਧ ਵਿਗਾੜਨਗੀਆਂ ਅਤੇ ਇਹ ਦੇਸ਼ ਕਿਸੇ ਹੋਰ ਦੇਸ਼ ਨਾਲ਼ ਆਪਣੀ ਸਾਂਝ ਵਧਾਉਣ ਲਈ ਅੱਗੇ ਆਉਣਗੇ। ਭਾਰਤ ਤੇ ਅਮਰੀਕਾ ਦੇ ਸੰਬੰਧ ਸੁਖਾਵੇਂ ਹਨ, ਪਰ ਟਰੰਪ ਵੱਲੋਂ ਮੌਜੂਦਾ ਸਮੇਂ ਭਾਰਤ ਨਾਲ਼ ਭੈੜਾ ਵਿਵਹਾਰ ਦੋਹਾਂ ਦੇਸ਼ਾਂ ਦੇ ਆਪਸੀ ਵਪਾਰ ਅਤੇ ਸੰਬੰਧਾਂ ‘ਤੇ ਅਸਰ ਪਾਏਗਾ। ਭਾਰਤ, ਚੀਨ ਅਤੇ ਬ੍ਰਾਜ਼ੀਲ ਉੱਤੇ 100 ਫ਼ੀਸਦੀ ਟੈਕਸ ਲਗਾਉਣ ਦੀਆਂ ਖ਼ਬਰਾਂ ਵੀ ਹਨ। ਟਰੰਪ ਦੇ ਨਿਸ਼ਾਨੇ ਉਤੇ ਚੀਨ ਅਤੇ ਰੂਸ ਤੋਂ ਵੀ ਪਹਿਲਾਂ ਗੁਆਂਢੀ ਮੁਲਕ ਕੈਨੇਡਾ ਅਤੇ ਮੈਕਸੀਕੋ ਹਨ। ਇਹਨਾਂ ਦੋਨਾਂ ਦੇਸ਼ਾਂ ਨਾਲ ਅਮਰੀਕਾ ਦਾ ਵਪਾਰ ਇੱਕ ਟ੍ਰਿਲੀਅਨ ਡਾਲਰ ਹੈ। ਟਰੰਪ ਦਾ ਕਹਿਣਾ ਹੈ ਕਿ ਇਹ ਦੋਵੇਂ ਮੁਲਕ ਉਸਦੀ ਉਦਾਰਤਾ ਦਾ ਲਾਭ ਲੈ ਰਹੇ ਹਨ। ਉਸਨੇ ਇਹਨਾਂ ਮੁਲਕਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਬਾਜ ਨਾ ਆਏ ਤਾਂ ਅਮਰੀਕਾ ਟੈਕਸ ਟੈਰਿਫ ਵਧਾ ਦੇਵੇਗਾ।

ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਸੈਨਾ ਦੇ ਕਮਾਂਡਰ-ਇਨ-ਚੀਫ਼ ਸਵਾਗਤ ਸਮਾਰੋਹ ‘ਚ ਤਲਵਾਰ ਲੈ ਕੇ ਨੱਚਦੇ ਨਜ਼ਰ ਆਏ। ਉਹਨਾਂ ਤਲਵਾਰ ਨਾਲ ਕੇਕ ਕੱਟਿਆ।ਉਹਨਾਂ ਦਾ ਇਹ ਰੂਪ-ਸਰੂਪ ਨਾਜ਼ੀ ਸਰੂਪ ਦਾ ਪ੍ਰਤੀਕ ਜਾਪ ਰਿਹਾ ਹੈ। ਇਹ ਉਹਨਾਂ ਦਾ ਸਵਾਰਥੀ ਸਰੂਪ ਵੀ ਹੈ। ਟਰੰਪ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਚੱਕਰ ‘ਚ ਆਪਣਾ ਅਕਸ ਵੱਡਾ ਕਰਨ ਦੀ ਤਾਕ ‘ਚ ਹੈ।

ਜਿਵੇਂ ਭਾਰਤੀ ਲੋਕਤੰਤਰ ‘ਚ ਨਰੇਂਦਰ ਮੋਦੀ ਭਾਜਪਾ ਆਰ.ਐੱਸ.ਐੱਸ.ਦੀ ਛਤਰ-ਛਾਇਆ ‘ਚ ਦੇਸ਼ ਵਿੱਚ ਰਾਜਾਸ਼ਾਹੀ ਲਿਆਉਣ ਦੀ ਤਾਕ ਵਿੱਚ ਹੈ ਅਤੇ ਜਿਵੇਂ ਲੋਕਤੰਤਰ ਦੇ ਪਰਦੇ ਹੇਠ ਵਲਾਦੀਮੀਰ ਪੁਤਿਨ ਨੇ ਰੂਸ ‘ਚ ਤਾਨਾਸ਼ਾਹੀ ਹਕੂਮਤ ਕਾਇਮ ਕਰ ਦਿੱਤੀ ਹੈ, ਉਵੇਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਰਾਸ਼ਟਰਵਾਦ ਦਾ ਅਮਰੀਕਾ ਵਿੱਚ ਨਵਾਂ ਅਧਿਆਏ ਲਿਖ ਰਿਹਾ ਹੈ, ਆਪਣੇ ਕੌਤਕੀ ਸੁਭਾਅ ਨਾਲ਼ ਆਪਣਾ ਸਖਸ਼ੀ ਉਭਾਰ ਕਰਕੇ ਦੁਨੀਆ ‘ਚ ਇੱਕ ਡਿਕਟੇਟਰ ਵਜੋਂ ਆਪਣਾ ਨਾਂ ਪੈਦਾ ਕਰਨ ਦੇ ਯਤਨ ‘ਚ ਹੈ। ਇਹ ਲੋਕਤੰਤਰ ਅਮਰੀਕਾ ਲਈ ਹੀ ਘਾਤਕ ਨਹੀਂ ਹੈ, ਸਗੋਂ ਸਮੁੱਚੀ ਦੁਨੀਆਂ ਲਈ ਖ਼ਤਰੇ ਦੀ ਘੰਟੀ ਹੈ।

– ਗੁਰਮੀਤ ਸਿੰਘ ਪਲਾਹੀ
9815802070

ਸਕਾਟਲੈਂਡ ਸਿਰ ਸਜਿਆ ਹੈ ਵਿਸ਼ਵ ਦੀ ਸਭ ਤੋਂ ਘੱਟ ਸਮੇਂ ਦੀ ਹਵਾਈ ਉਡਾਨ ਦਾ ਸਿਹਰਾ

60 ਤੋਂ 80 ਸੈਕਿੰਡ ਵਿੱਚ ਜਹਾਜ਼ ਇੱਕ ਹਵਾਈ ਅੱਡੇ ਤੋਂ ਪਹੁੰਚਦਾ ਹੈ ਦੂਜੇ ਵੱਲ
ਸਭ ਤੋਂ ਤੇਜ ਹਵਾਈ ਸਫਰ (53 ਸੈਕਿੰਡ) ਦਾ ਰਿਕਾਰਡ ਵੀ ਬਣਿਆ

ਸਕਾਟਲੈਂਡ ਦੀ ਕੁਦਰਤੀ ਖੂਬਸੂਰਤੀ ਦਾ ਵਿਸ਼ਵ ਭਰ ਵਿੱਚ ਡੰਕਾ ਵੱਜਦਾ ਹੈ। ਸਕਾਚ ਵਿਸਕੀ ਕਰਕੇ ਤਾਂ ਸਕਾਟਲੈਂਡ ਮਸ਼ਹੂਰ ਹੈ ਹੀ, ਸਗੋਂ ਪੁਰਾਤਨ ਇਮਾਰਤਸਾਜੀ, ਕੁਦਰਤੀ ਸੁਹੱਪਣ ਤੇ ਲੋਕਾਂ ਦੇ ਮਿਲਾਪੜੇਪਣ ਕਰਕੇ ਵੀ ਸਕਾਟਲੈਂਡ ਪ੍ਰਸਿੱਧ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਸ਼ਵ ਭਰ ਵਿੱਚੋਂ ਸਭ ਤੋਂ ਘੱਟ ਸਮੇਂ ਵਾਲੀ ਫਲਾਈਟ ਜਾਣੀਕਿ ਹਵਾਈ ਸਫਰ ਦਾ ਵਿਸ਼ਵ ਕੀਰਤੀਮਾਨ ਵੀ ਸਕਾਟਲੈਂਡ ਦੇ ਹਿੱਸੇ ਆਇਆ ਹੋਇਆ ਹੈ। ਹੈ ਨਾ ਹੈਰਾਨ ਕਰਨ ਵਾਲੀ ਗੱਲ ਕਿ ਇੱਕ ਜਹਾਜ਼ ਇੱਕ ਹਵਾਈ ਅੱਡੇ ਤੋਂ ਉਡਾਨ ਭਰ ਕੇ ਦੂਜੇ ਹਵਾਈ ਅੱਡੇ ‘ਤੇ ਸਿਰਫ 60 ਤੋਂ 80 ਸਕਿੰਟ ਵਿੱਚ ਉੱਤਰ ਜਾਂਦਾ ਹੋਵੇ? ਜੀ ਹਾਂ, ਇਹ ਵਿਸ਼ਵ ਦੀ ਸਭ ਤੋਂ ਘੱਟ ਸਮੇਂ ਦੀ ਫਲਾਈਟ ਸਕਾਟਲੈਂਡ ਦੇ ਦੋ ਛੋਟੇ ਛੋਟੇ ਟਾਪੂਆਂ ਵੈਸਟਰੇ ਤੋਂ ਪਾਪਾ ਵੈਸਟਰੇ ਦਰਮਿਆਨ ਆਉਂਦੀ ਜਾਂਦੀ ਹੈ। ਏਅਰ ਕੰਪਨੀ ਲੋਗਨ ਏਅਰ ਦੇ ਜਹਾਜ਼ ਵੈਸਟਰੇ ਤੋਂ ਪਾਪਾ ਵੈਸਟਰੇ ਦਰਮਿਆਨ ਸਵਾਰੀਆਂ ਦੀ ਢੋਅ ਢੁਆਈ ‘ਚ ਲੱਗੇ ਰਹਿੰਦੇ ਹਨ। ਇਸ ਫਲਾਈਟ ਨੂੰ 60 ਤੋਂ 80 ਸੈਕਿੰਡ ਤੱਕ ਦਾ ਸਮਾਂ ਲੱਗਦਾ ਹੈ। ਤੇਜ ਤੋਂ ਤੇਜ਼ ਸਫਰ ਉਪਰੰਤ ਸਿਰਫ 53 ਸੈਕਿੰਡ ਦਾ ਸਮਾਂ ਵੀ ਰਿਕਾਰਡ ਵਜੋਂ ਦਰਜ ਹੈ। ਔਰਕਨੀ ਦੇ ਇਹਨਾਂ ਦੋ ਟਾਪੂਆਂ ਵਿਚਕਾਰ ਫਲਾਈਟ ਦੀ ਦੂਰੀ 1.7 ਮੀਲ ਹੈ ਤੇ ਦਸੰਬਰ 2016 ਵਿੱਚ ਇਹਨੂੰ ਵਿਸ਼ਵ ਦੀ ਸ਼ਬਦ ਤੋਂ ਛੋਟੀ ਉਡਾਨ ਹੋਣ ਦਾ ਮਾਣ ਮਿਲਿਆ ਸੀ। ਇਹ ਹਵਾਈ ਉਡਾਨ 1967 ‘ਚ ਸ਼ੁਰੂ ਹੋਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਫਲਾਈਟ ਦੀ ਇਹ ਦੂਰੀ ਐਡਿਨਬਰਾ ਏਅਰਪੋਰਟ ਦੇ ਇੱਕ ਰਨਵੇਅ ਜਿੰਨੀ ਹੀ ਹੈ।

ਪਾਇਲਟ ਸਟੂਅਰਟ ਲਿੰਕਲੇਟਰ ਨੇ ਇਸ ਛੋਟੀ ਉਡਾਨ ਨੂੰ 20 ਹਜ਼ਾਰ ਤੋਂ ਵਧੇਰੇ ਵਾਰ ਨੇਪਰੇ ਚਾੜ੍ਹਿਆ ਸੀ ਤੇ 2013 ਵਿੱਚ ਰਿਟਾਇਰ ਹੋ ਗਿਆ। ਇਹਨਾਂ ਦੋਹਾਂ ਟਾਪੂਆਂ ਵਿਚਕਾਰ ਸਿਰਫ 53 ਸੈਕਿੰਡ ਦੀ ਸਭ ਤੋਂ ਤੇਜ਼ ਫਲਾਈਟ ਲਿਜਾਣ ਦਾ ਵਿਸ਼ਵ ਰਿਕਾਰਡ ਵੀ ਲਿੰਕਲੇਟਰ ਦੀ ਝੋਲੀ ਪਿਆ ਸੀ। ਇਸ ਵਿਸ਼ਵ ਦੀ ਸਭ ਤੋਂ ਛੋਟੀ ਉਡਾਨ ਦਾ ਆਨੰਦ ਜਾਂ ਤਾਂ ਪਾਪਾ ਵੈਸਟ ਸਥਿਤ 60 ਖੁਦਾਈ ਸਥਾਨਾਂ ਦਾ ਨਿਰੀਖਣ ਕਰਨ ਆਉਂਦੇ ਵਿਦਿਆਰਥੀ ਤੇ ਅਧਿਆਪਕ ਮਾਣਦੇ ਹਨ ਜਾਂ ਸਿਹਤ ਵਿਭਾਗ ਦੇ ਕਰਮਚਾਰੀ ਇਸ ਟਾਪੂ ‘ਤੇ ਵਸਦੇ 90 ਵਸਨੀਕਾਂ ਦੀ ਸੇਵਾ ‘ਚ ਪਹੁੰਚਦੇ ਹਨ। ਲੋੜ ਪੈਣ ‘ਤੇ ਬਿਮਾਰ ਲੋਕਾਂ ਨੂੰ ਸੇਹਤ ਸਹੂਲਤਾਂ ਲੈਣ ਲਈ ਵੀ ਇਸ ਫਲਾਈਟ ਦੀ ਲੋੜ ਪੈਂਦੀ ਹੈ। ਸਕਾਟਲੈਂਡ ਦੇ ਲਗਭਗ 790 ਟਾਪੂਆਂ ‘ਚੋਂ ਸਿਰਫ ਇਹੀ ਦੋ ਟਾਪੂ ਹਨ, ਜਿਹਨਾਂ ਦੀ ਆਵਾਜਾਈ ਵਿਸ਼ਵ ਕੀਰਤੀਮਾਨ ਕਰਕੇ ਪ੍ਰਸਿੱਧ ਹੋਈ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਇੱਕ ਟਾਪੂ ਤੋਂ ਦੂਜੇ ਤੱਕ ਪਹੁੰਚਣ ਲਈ ਅਕਸਰ ਹੀ ਬੇੜੀਆਂ, ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵੈਸਟਰੇ ਤੇ ਪਾਪਾ ਵੈਸਟਰੇ ਦਰਮਿਆਨ ਕਿਸ਼ਤੀ ਲਗਭਗ 20-25 ਮਿੰਟ ਲਗਾਉਂਦੀ ਕਰਕੇ ਵੀ ਸ਼ਾਇਦ ਲੋਕ ਇਸ ਛੋਟੇ ਹਵਾਈ ਸਫਰ ਨੂੰ ਤਰਜੀਹ ਦਿੰਦੇ ਹਨ। ਇਸ ਦੇ ਨਾਲ ਨਾਲ ਪਾਣੀ ਵਿਚਲੀਆਂ ਚੱਟਾਨਾਂ ਦਾ ਡਰ ਵੀ ਉਹਨਾਂ ਨੂੰ ਹਵਾਈ ਸਫਰ ਵੱਲ ਤੋਰਦਾ ਹੈ।

ਖਰਚੇ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਕੋਲੋਨਸੇ, ਔਰਕਨੀ, ਸ਼ੈਟਲੈਂਡ, ਵੈਸਟਰਨ ਆਈਲਜ਼, ਜਿਊਰਾ, ਕੇਥਨੈੱਸ ਤੇ ਸਦਰਲੈਂਡ ਵਿੱਚ ਪੱਕੀ ਰਿਹਾਇਸ਼ ਹੈ, ਉਹਨਾਂ ਨੂੰ 50 ਫੀਸਦੀ ਛੋਟ ਮਿਲਦੀ ਹੈ। ਸੀਨੀਅਰ ਸਿਟੀਜਨ, ਸੈਰ ਸਪਾਟੇ ਵਾਲੇ ਲੋਕਾਂ ਲਈ ਲੋਗਨ ਏਅਰ ਵੱਲੋਂ 15 ਤੋਂ 45 ਪੌਂਡ ਤੱਕ ਓਪਨ ਰਿਟਰਨ ਟਿਕਟ ਦੀ ਵਿਵਸਥਾ ਕੀਤੀ ਗਈ ਹੈ। ਇਸ ਵਿਲੱਖਣ ਤੇ ਵਿਸ਼ਵ ਕੀਰਤੀਮਾਨ ਬਣ ਚੁੱਕੇ ਸਫਰ ਲਈ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

ਮਨਦੀਪ ਖੁਰਮੀ ਹਿੰਮਤਪੁਰਾ,
ਗਲਾਸਗੋ (ਸਕਾਟਲੈਂਡ)
+44 (0) 7519112312

ਬੰਦ ਦਰਵਾਜ਼ਿਆਂ ਦੀਆਂ ਝੀਥਾਂ ਵਿੱਚ ਝਾਕਦਿਆਂ – ਡਾ: ਮਨਮੋਹਨ ਸਿੰਘ

ਡਾ: ਮਨਮੋਹਨ ਸਿੰਘ ਦੇ ਇਸ ਦੁਨੀਆ ਤੋਂ ਰੁਖ਼ਸਤ ਹੋਣ ‘ਤੇ ਸੀਨੀਅਰ ਪੱਤਰਕਾਰ ਵੀਰ ਸਾਂਘਵੀ ਨੇ ਫ਼ਿਲਮ “ਦਿ  ਐਕਸੀਡੈਂਟਲ ਪ੍ਰਾਈਮ ਮਨਿਸਟਰ”  ਨੂੰ ਲੈ ਕੇ ਲਿਖਿਆ “ਜੇ ਕਿਸੇ ਨੂੰ ਡਾ: ਮਨਮੋਹਨ ਸਿੰਘ ਬਾਰੇ ਬੋਲੇ ਗਏ ਝੂਠ ਨੂੰ ਯਾਦ ਕਰਨਾ ਹੋਵੇ ਤਾਂ ਉਸਨੂੰ ਉਕਤ ਫ਼ਿਲਮ ਫਿਰ ਦੇਖਣੀ ਚਾਹੀਦੀ ਹੈ। ਇਹ ਨਾ ਸਿਰਫ਼ ਸਭ ਤੋਂ ਬੁਰੀਆਂ ਫ਼ਿਲਮਾਂ ‘ਚੋਂ  ਇੱਕ ਹੈ, ਬਲਕਿ ਇਹ ਇੱਕ ਉਦਾਹਰਨ ਹੈ ਕਿ ਕਿਵੇਂ ਇੱਕ ਚੰਗੇ ਆਦਮੀ ਦਾ ਨਾਂ ਖਰਾਬ  ਕਰਨ ਲਈ ਮੀਡੀਆ ਦੀ ਵਰਤੋਂ ਕੀਤੀ ਗਈ ਸੀ।”

 ਭਾਰਤੀ ਲੋਕਾਂ ਲਈ ਕੀਤੇ ਵੱਡੇ ਕੰਮਾਂ ਦਾ ਮੁੱਲ ਨਾ ਪਾਉਣ ਵਾਲੇ ਛੋਟੀ ਸੋਚ ਵਾਲੇ ਲੋਕਾਂ ਨੇ ਕਦੇ ਵੀ ਉਹਨਾ ਦੀ ਸਖ਼ਸ਼ੀਅਤ ਨਾਲ ਇਨਸਾਫ਼ ਨਹੀਂ ਕੀਤਾ, ਸਗੋਂ ਉਹਨਾ ਦੇ ਕੰਮਾਂ ਨੂੰ ਛੁਟਿਆਉਣ ਦਾ ਯਤਨ ਕੀਤਾ।

ਡਾ: ਮਨਮੋਹਨ ਸਿੰਘ

ਡਾ: ਮਨਮੋਹਨ ਸਿੰਘ ਨੂੰ ਆਰਥਿਕ ਸੁਧਾਰਾਂ ਬਾਰੇ ਘੜੀਆਂ ਗਈਆਂ ਨੀਤੀਆਂ ਵਿੱਚ ਉਹਨਾ ਦੀ ਅਹਿਮ ਭੂਮਿਕਾ ਬਾਰੇ ਜਾਣਿਆ ਜਾਂਦਾ ਹੈ। ਪਰ ਉਹਨਾ ਦੀ ਭਾਰਤੀ ਸੰਵਿਧਾਨ ਅਨੁਸਾਰ ਆਮ ਲੋਕਾਂ ਨੂੰ ਦਿੱਤੇ ਉਹਨਾ ਤੋਹਫ਼ਿਆਂ ਦੀ ਦੇਣ ਵੱਡੀ ਹੈ, ਜਿਹਨਾ ਨੇ ਗਰੀਬ, ਨਿਤਾਣੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਿਆਂ ਚੁੱਕਣ ਲਈ ਸਾਰਥਿਕ ਭੂਮਿਕਾ ਨਿਭਾਈ।

ਡਾ: ਮਨਮੋਹਨ ਸਿੰਘ 10 ਸਾਲ ਤੋਂ ਵੱਧ ਦਾ ਸਮਾਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਇਹਨਾ ਵਰ੍ਹਿਆਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਹ ਨਿਧੜਕ ਹੋਕੇ ਕੰਮ ਕਰਦੇ ਰਹੇ, ਭਾਵੇਂ ਕਿ ਉਹਨਾ ਦੀ ਸਰਕਾਰ ਦੇ ਸਾਂਝੀਵਾਲਾਂ ਅਤੇ ਵਿਰੋਧੀਆਂ ਵਲੋਂ ਉਹਨਾ ਨੂੰ ਸਮੇਂ-ਸਮੇਂ ਵੱਡੇ ਚੈਲਿੰਜ ਪੇਸ਼ ਕੀਤੇ, ਜਿਹਨਾ ਦਾ ਉਹਨਾ ਬੇਖੋਫ ਹੋ ਕੇ ਸਾਹਮਣਾ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਹਨਾ ਦਾ ਦੂਜਾ ਕਾਰਜਕਾਲ ਵਿਵਾਦਾਂ ਵਾਲਾ ਰਿਹਾ। ਉਹਨਾ ਦੇ ਕਈ ਮੰਤਰੀਆਂ ਉਤੇ ਘੁਟਾਲੇ ਦੇ ਦੋਸ਼ ਲੱਗੇ, ਉਹਨਾ ਨੂੰ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਜਾਣ ਲੱਗਿਆ ਪਰ ਉਹ ਕਦੇ ਸੱਚਾਈ ਤੋਂ ਪਿੱਛੇ ਨਹੀਂ ਹਟੇ। ਬੇਸ਼ਕ ਉਹ ਘੱਟ ਬੋਲਦੇ ਸਨ ਅਤੇ ਲੋਕਾਂ ਨੂੰ ਲੱਗਦਾ ਸੀ ਕਿ ਉਹ ਸਾਹਸੀ ਨਹੀਂ ਹਨ, ਪਰ ਉਹਨਾ ਨੇ ਆਪਣੀ ਸਰਕਾਰ ਨੂੰ ਦਾਅ ‘ਤੇ ਲਗਾਕੇ ਜਿਸ ਤਰ੍ਹਾਂ ਅਮਰੀਕਾ ਦੇ ਨਾਲ ਪਰਮਾਣੂ ਸਮਝੌਤਾ ਕੀਤਾ, ਉਹ ਉਹਨਾ ਦੀ ਹਿੰਮਤ ਦੀ ਦਾਦ ਦੇਣ ਵਾਲਾ ਸੀ।

ਉਹਨਾ ਨੇ ਸੂਚਨਾ ਦਾ ਅਧਿਕਾਰ ਕਾਨੂੰਨ, ਸਿੱਖਿਆ ਦਾ ਅਧਿਕਾਰ ਕਾਨੂੰਨ, ਭੋਜਨ ਦਾ ਅਧਿਕਾਰ ਕਾਨੂੰਨ ਅਤੇ ਆਪਣੇ ਪ੍ਰਧਾਨ ਮੰਤਰੀ ਹੋਣ ਦੇ ਆਖ਼ਰੀ ਸਾਲਾਂ ‘ਚ ਉਹਨਾ ਨੇ ਲੋਕਪਾਲ ਕਾਨੂੰਨ ਬਣਾਕੇ ਇਹ ਸਾਬਤ ਕਰ ਦਿੱਤਾ ਕਿ ਉਹਨਾ ਦਾ ਲਗਾਅ ਅਤੇ ਸਾਂਝ ਆਮ ਲੋਕਾਂ ਦੇ ਜੀਵਨ ਵਿੱਚ ਬੇਹਤਰੀ ਅਤੇ ਸਾਸ਼ਨ ਪ੍ਰਸਾਸ਼ਨ ਵਿੱਚ ਪਾਰਦਰਸ਼ਤਾ ਲਿਆਉਣ ਦੀ ਸੀ। ਇਹੋ  ਹੀ ਕਾਰਨ ਹੈ ਕਿ ਉਹ ਲੋਕ ਜਿਹੜੇ ਕਦੇ ਭਾਰਤ ਦੇ ਇਸ ਸੂਝਵਾਨ, ਵਿਚਾਰਕ ਪ੍ਰਧਾਨ ਮੰਤਰੀ ਨੂੰ ‘ਮੋਨ ਪ੍ਰਧਾਨ ਮੰਤਰੀ’ ਕਹਿੰਦੇ ਸਨ, ਉਹਨਾ ਦੀ ਆਲੋਚਨਾ ਕਰਿਆ ਕਰਦੇ ਸਨ, ਅੱਜ ਉਹਨਾ ਦੀ ਪ੍ਰਸੰਸਾ ਕਰ ਰਹੇ ਹਨ।

ਡਾ: ਮਨਮੋਹਨ ਸਿੰਘ ਸਾਦਗੀ ਦੇ ਮੁਜੱਸਮੇ ਸਨ। ਘੱਟ ਬੋਲਣ ਵਾਲੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਉਹਨਾ ਨੇ ਸਦਾ ਸੱਚਾਈ ਉਤੇ ਯਕੀਨ ਕੀਤਾ। ਇਸੇ ਲਈ ਉਹਨਾ ਦਾ ਵਿਅਕਤੀਗਤ ਜੀਵਨ ਸਦਾ ਬੇਦਾਗ ਰਿਹਾ। ਉਹ ਵਿਵਹਾਰਿਕ ਰੂਪ ‘ਚ ਜ਼ਮੀਨੀ ਨੇਤਾ ਨਹੀਂ ਸਨ।(ਉਹ ਕਦੇ ਵੀ ਲੋਕ ਸਭਾ ਦੀ ਚੋਣ ਨਾ ਜਿੱਤ ਸਕੇ।) ਪਰ ਦੇਸ਼ ਦੇ ਲੋਕਾਂ ਦੀ ਰਗ-ਰਗ ਨੂੰ ਪਛਾਨਣ ਵਾਲੀ ਸਖਸ਼ੀਅਤ ਸਨ।

 ਉਹਨਾ ਦਾ ਲੋਕਾਂ ਪ੍ਰਤੀ ਅਥਾਹ ਪਿਆਰ ਸੀ। ਉਹ ਭਾਰਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਾਖ਼ੂਬੀ ਸਮਝਦੇ ਸਨ। ਇਸੇ ਲਈ ਉਹ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਫਿਕਰਮੰਦ ਰਹਿੰਦੇ ਸਨ।

ਭਾਰਤ ਦੇ ਵਿੱਤ ਮੰਤਰੀ ਵਜੋਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਹਨਾ ਨੇ ਦੇਸ਼ ‘ਚ ਉਦਾਰੀਕਰਨ ਦੀ ਨੀਤੀ ਲਿਆਂਦੀ। ਬਿਨ੍ਹਾਂ ਸ਼ੱਕ ਡਾ: ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਵਿੱਚ ਲਾਗੂ ਕੀਤੀਆਂ ਨੀਤੀਆਂ ਨਾਲ ਦੇਸ਼ ਨੇ ਵਿਕਾਸ ਦੀਆਂ ਵੱਡੀਆਂ ਪੁਲਾਘਾਂ ਪੁੱਟੀਆਂ, ਪਰ ਇਸਦੇ ਨਾਲ-ਨਾਲ ਇਹਨਾ ਨੀਤੀਆਂ ਨਾਲ ਗਰੀਬ-ਅਮੀਰ ਦਾ ਪਾੜਾ ਵਧਿਆ ਹੈ। ਡਾ: ਮਨਮੋਹਨ ਸਿੰਘ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਸਨ  ਤੇ ਉਹਨਾ ਨੇ ਇਸ ਨੂੰ ਮੁੱਖ ਰੱਖਦਿਆਂ ਬਹੁਤ ਸਾਰੀਆਂ ਗਰੀਬ ਅਤੇ ਹੇਠਲੇ ਮੱਧ ਵਰਗ ਨੂੰ ਰਾਹਤ ਦੇਣ ਵਾਲੀਆਂ ਸਕੀਮਾਂ ਤੇ ਨੀਤੀਆਂ ਲਾਗੂ ਕੀਤੀਆਂ ਸਨ, ਜਿਹਨਾ ਨਾਲ ਕਿ ਭਾਰਤੀ ਸਮਾਜ ਵਿੱਚ ਵਧਦੇ ਆਰਥਿਕ ਪਾੜੇ ਨੂੰ  ਘਟਾਇਆ ਜਾ ਸਕੇ।

ਡਾ: ਮਨਮੋਹਨ ਸਿੰਘ ਵਲੋਂ ਕੀਤੇ ਵਿਸ਼ੇਸ਼ ਕਾਰਜਾਂ, ਜਿਹਨਾ ਵਿੱਚ ‘ਅਧਾਰ ਕਾਰਡ’ ਵੀ ਸ਼ਾਮਲ ਹੈ, ਦੀ ਵਿਰੋਧੀ ਧਿਰ ਵਲੋਂ ਵਿਰੋਧਤਾ ਕੀਤੀ ਗਈ ਸੀ, ਪਰ ਇਸਨੂੰ ਲਾਗੂ ਕਰਨ ਲਈ ਡਾ: ਮਨਮੋਹਨ ਸਿੰਘ ਨੇ ਪਹਿਲ ਕਦਮੀ ਕੀਤੀ। ਉਹੀ ਵਿਰੋਧੀ ਧਿਰ (ਜਿਹੜੀ ਅੱਜ ਹਾਕਮ ਧਿਰ ਹੈ), ਇਸ ਆਧਾਰ ਕਾਰਡ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਲਈ ਸ਼ਨਾਖ਼ਤੀ ਕਾਰਡ ਵਜੋਂ ਮੰਨਣ ‘ਤੇ ਮਜਬੂਰ ਹੋਈ ਦਿਸਦੀ ਹੈ। ਇਹ ਅਧਾਰ ਕਾਰਡ ਉਸ  ਵੇਲੇ ਸ਼ੁਰੂ ਕੀਤਾ ਗਿਆ ਸੀ, ਜਦੋਂ ਦੇਸ਼ ਦੇ ਨਾਗਰਿਕਾਂ ਕੋਲ ਕੋਈ ਸ਼ਨਾਖਤੀ ਕਾਰਡ ਹੀ ਨਹੀਂ ਸੀ, ਜਦਕਿ ਵਿਕਸਤ ਦੇਸ਼ ਆਪਣੇ ਨਾਗਰਿਕਾਂ ਲਈ ਖ਼ਾਸ ਨੰਬਰ ਜਾਰੀ ਕਰਦੇ ਹਨ, ਜੋ ਭਾਰਤ ਦੇ ਨਾਗਰਿਕਾਂ ਕੋਲ ਨਹੀਂ ਸੀ।

ਮਗਨਰੇਗਾ ( ਮਹਾਤਮਾ ਗਾਂਧੀ ਨੈਸ਼ਨਲ ਰੂਰਲ  ਇਮਪਲਾਇਮੈਂਟ ਗਰੰਟੀ ਐਕਟ) ਡਾ: ਮਨਮੋਹਨ ਸਿੰਘ ਵਲੋਂ ਸ਼ੁਰੂ ਕਰਵਾਈ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਸੀ, ਜਿਹੜੀ ਪੇਂਡੂ ਲੋਕਾਂ ਨੂੰ 100 ਦਿਨਾਂ ਦਾ ਕਾਨੂੰਨੀ ਰੁਜ਼ਗਾਰ ਦਿੰਦੀ ਸੀ। ਇਸ ਯੋਜਨਾ ‘ਚ ਘੱਟੋ-ਘੱਟ ਮਜ਼ਦੂਰੀ  220 ਰੁਪਏ ਉਸ ਸਮੇਂ ਨੀਅਤ ਕੀਤੀ ਗਈ। ਪਰ ਕਿਉਂਕਿ ਡਾ: ਮਨਮੋਹਨ ਸਿੰਘ ਤੋਂ ਬਾਅਦ ਸਰਕਾਰ, ਭਾਜਪਾ ਅਤੇ ਉਹਨਾ ਦੇ ਸਹਿਯੋਗੀਆਂ ਹੱਥ ਆ ਗਈ, ਉਹਨਾ ਵਲੋਂ ਇਸ ਯੋਜਨਾ ਨੂੰ ਉਹ ਥਾਂ ਪ੍ਰਦਾਨ ਨਹੀਂ ਕੀਤੀ, ਜਿਹੜੀ ਇਸ ਪੇਂਡੂ ਰੁਜ਼ਗਾਰ ਯੋਜਨਾ ਲਈ ਲੋੜੀਂਦੀ ਸੀ। ਵਰ੍ਹੇ ਦਰ ਵਰ੍ਹੇ  ਮਗਨਰੇਗਾ ਫੰਡਾਂ ‘ਚ ਕਟੌਤੀ ਹੋਈ ਅਤੇ ਘੱਟੋ-ਘੱਟ  ਰੋਜ਼ਾਨਾ ਦਿਹਾੜੀ ਵੀ ਵਧਾਈ ਨਹੀਂ ਗਈ। ਯਾਦ ਰੱਖਣਯੋਗ ਹੈ ਕਿ ਇਹ ਯੋਜਨਾ, ਦੁਨੀਆਂ ਦੀ ਸਭ ਤੋਂ ਵੱਡੀ ਰੁਜ਼ਗਾਰ ਯੋਜਨਾ ਹੈ।

ਡਾ: ਮਨਮੋਹਨ ਸਿੰਘ ਦੀ ਵੱਡੀ ਪ੍ਰਾਪਤੀ ਭਾਰਤੀ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਐਕਟ ਦਾ ਲਾਗੂ ਕੀਤਾ ਜਾਣਾ ਸੀ। ਇਸ ਐਕਟ ਨਾਲ ਉਹਨਾ  ਗਰੀਬੀ ਵਰਗ ਦੇ ਲੋਕਾਂ ਨੂੰ ਰਾਹਤ ਮਿਲੀ, ਜਿਹਨਾ ਦੇ ਬੱਚਿਆਂ ਨੂੰ ਸਕੂਲ ਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਸੀ ਹੁੰਦਾ, ਹਾਲਾਂਕਿ ਸੰਵਿਧਾਨ ਵਿੱਚ ਦੇਸ਼ ਦੇ ਹਰ ਨਾਗਰਿਕ ਲਈ ਸਿੱਖਿਆ ਮੁਢਲਾ ਹੱਕ ਹੈ। ਬਿਨ੍ਹਾਂ ਸ਼ੱਕ ਇਸ ਐਕਟ ਨੂੰ ਅੱਗੋਂ “ਸਭ ਲਈ ਸਿੱਖਿਆ, ਪਰ ਸਭ ਲਈ ਬਰਾਬਰ ਦੀ ਸਿੱਖਿਆ” ਵਿੱਚ ਬਦਲਣਾ ਲੋੜੀਂਦਾ ਸੀ, ਪਰ ਦੇਸ਼ ਦੇ ਹੁਣ ਹਾਕਮ ਕਿਉਂਕਿ ਧੰਨ-ਕੁਬੇਰਾਂ, ਕਾਰਪੋਰੇਟਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਲੇ ਹਨ, ਉਹਨਾ ਲਈ ਲੋਕਾਂ ਦੀ ਸਿੱਖਿਆ, ਸਿਹਤ, ਚੰਗਾ ਵਾਤਾਵਰਨ ਕੋਈ ਮਾਅਨੇ ਨਹੀਂ ਰੱਖਦਾ । ਇਸ ਕਰਕੇ  ਉਹਨਾ ਵਲੋਂ ਅੱਗੋਂ ਕਦਮ ਹੀ ਨਹੀਂ ਪੁੱਟੇ ਗਏ। ਸਗੋਂ ਸਿੱਖਿਆ ਦੇ ਨਿੱਜੀਕਰਨ ਵੱਲ ਕਦਮ ਵਧਾਏ।

ਡਾ: ਮਨਮੋਹਨ ਸਿੰਘ ਵਲੋਂ ਲਾਗੂ ਕੀਤਾ ਨੈਸ਼ਨਲ ਫੂਡ ਸਕਿਊਰਿਟੀ ਐਕਟ ਦੇਸ਼ ਦੇ ਹਰ ਨਾਗਰਿਕ ਲਈ ਭੋਜਨ ਅਤੇ ਸੰਤੁਲਿਤ ਭੋਜਨ ਦੇਣ ਦੀ ਸ਼ਾਅਦੀ ਭਰਦਾ ਹੈ ਤਾਂ ਕਿ ਦੇਸ਼ ਦਾ ਆਮ ਨਾਗਰਿਕ ਭੁੱਖਾ ਨਾ ਸੋਂਵੇ ਅਤੇ ਭੋਜਨ ਉਸਦੀ ਪਹੁੰਚ ‘ਚ ਹੋਵੇ। ਇਸ ਐਕਟ ਦੇ ਤਹਿਤ 81.34 ਕਰੋੜ ਭਾਰਤੀ ਲੋਕਾਂ ਨੂੰ ਇੱਕ ਜਾਂ ਦੋ ਰੁਪਏ ਕਿਲੋ ਕੀਮਤ ਉਤੇ ਅਨਾਜ ਮੁਹੱਈਆਂ ਕੀਤਾ ਗਿਆ। ਇਸ ਐਕਟ ਦੇ ਲਾਗੂ ਹੋਣ ਦੇ 10 ਸਾਲਾਂ ਬਾਅਦ ਤੱਕ ਵੀ ਇੱਕ ਸਰਵੇ ਅਨੁਸਾਰ 19 ਕਰੋੜ ਇਹੋ ਜਿਹੇ ਲੋਕ ਹਨ, ਜਿਹੜੇ ਅੱਜ ਵੀ ਭੁੱਖਮਰੀ  ਦਾ ਸ਼ਿਕਾਰ ਹਨ। ਔਰਤਾਂ  ਅਨੀਮੀਆ ਦਾ ਸ਼ਿਕਾਰ ਹਨ। ਬੱਚਿਆਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ। ਕਾਰਨ ਭਾਵੇਂ ਹੋਰ ਬਥੇਰੇ ਹੋ ਸਕਦੇ ਹਨ, ਪਰ ਵੱਡਾ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਹੈ। ਕੰਮ ਦੀ ਘਾਟ ਹੈ। ਪਰ ਸਰਕਾਰ ਇਸ ਮਾਮਲੇ ‘ਤੇ ਬੇਫ਼ਿਕਰ ਹੈ ਅਤੇ ਚੁੱਪ ਹੈ।

ਪਰ ਡਾ: ਮਨਮੋਹਨ ਸਿੰਘ ਕਿਉਂਕਿ ਲੋਕ ਹਿੱਤਾਂ ਦੀ ਰਾਖੀ ਕਰਨ ਵਾਲੇ ਜਾਣੇ ਜਾਂਦੇ ਸਨ, ਇਸੇ ਕਰਕੇ ਉਹਨਾ ਨੇ ਇਹੋ ਜਿਹੇ ਕਾਨੂੰਨ ਚੁੱਪ-ਚੁਪੀਤੇ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਬਣਾਏ,  ਜਿਹਨਾ ਦਾ ਵਾਸਤਾ ਸਿੱਧਾ ਆਮ ਲੋਕਾਂ ਨਾਲ ਸੀ। ਉਹਨਾ ਸਭਨਾ ਕਾਰਜਾਂ ਦੇ ਵਿੱਚ ਇੱਕ ਕਾਰਜ ਇਹੋ ਜਿਹਾ ਸੀ, ਜਿਹੜਾ ਦੇਸ਼ ਦੇ ਹਰ ਨਾਗਰਿਕ ਨੂੰ ਹਰ ਕਿਸਮ ਦੀ ਸੂਚਨਾ ਲੈਣ ਦਾ ਅਧਿਕਾਰ ਦਿੰਦਾ ਸੀ। ਸੂਚਨਾ ਦੇ ਅਧਿਕਾਰ ਨੇ ਵੱਡੇ ਧੁਰੰਤਰਾਂ ਦੇ ਪੋਲ ਖੋਲ੍ਹੇ। ਅਧਿਕਾਰੀ ਅਤੇ ਵੱਡੇ ਸਿਆਸੀ ਘਾਗ ਜਿਹੜੇ ਆਪਣੇ ਕੀਤੇ ਬੁਰੇ ਕੰਮਾਂ ਨੂੰ ਲੁਕਾਉਣ ਲਈ ਜਾਣੇ ਜਾਂਦੇ ਸਨ, ਉਹਨਾ ਦਾ ਪਰਦਾ ਇਸ ਕਾਨੂੰਨ ਨਾਲ ਨੰਗਾ ਹੋਇਆ। ਭਾਵੇਂ ਕਿ ਇਸ ਸੂਚਨਾ ਦੇ ਅਧਿਕਾਰ ਨੂੰ ਅੱਜ  ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ  ਅਤੇ ਅਧਿਕਾਰੀ ਸੂਚਨਾਵਾਂ ਦੇਣ ਲਈ ਟਾਲ ਮਟੋਲ ਕਰਦੇ ਹਨ, ਪਰ ਇਸ ਐਕਟ ਨੇ ਲੋਕਾਂ ਲਈ ਇਨਸਾਫ਼ ਲੈਣ ਦਾ ਰਾਹ ਖੋਲਿਆ।

ਆਪਣੇ ਰਾਜ ਭਾਗ ਦੇ ਅੰਤਲੇ ਸਮੇਂ ਦੌਰਾਨ ਲੋਕ ਪਾਲ ਬਿੱਲ ਪਾਸ ਕਰਕੇ ਡਾ: ਮਨਮੋਹਨ ਸਿੰਘ ਨੇ ਵਿਖਾ ਦਿੱਤਾ ਸੀ ਕਿ ਉਹ ਦੇਸ਼ ਵਿੱਚ ਪਾਰਦਰਸ਼ਤਾ ਦੇ ਵੱਡੇ ਹਾਮੀ ਹਨ। ਉਹਨਾ ਦੀ ਸਰਕਾਰ ਉਤੇ ਵਿਰੋਧੀਆਂ ਵਲੋਂ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਵੱਡਾ ਦਬਾਅ ਪਾਇਆ ਹੋਇਆ ਸੀ, ਪਰ ਇਹ ਲੋਕ ਪਾਲ ਬਿੱਲ ਦੇਸ਼ ਵਿੱਚ ਅਤੇ ਕਈ ਸੂਬਿਆਂ ਦੀਆਂ ਸਰਕਾਰਾਂ ਵਲੋਂ ਪਾਸ ਹੋਣ ਦੇ ਬਾਵਜੂਦ  ਵੀ ਲਾਗੂ ਨਹੀਂ ਕੀਤਾ ਗਿਆ, ਕਿਉਂਕਿ ਇਹ ਸਿਆਸੀ ਲੋਕਾਂ ਦੇ ਦਾਗੀ ਚਿਹਰੇ ਨੰਗੇ ਕਰਨ ਵਾਲਾ ਐਕਟ ਸੀ।

ਡਾ: ਮਨਮੋਹਨ ਸਿੰਘ ਆਪਣੇ ਸੁਭਾਅ ਅਨੁਸਾਰ, ਦ੍ਰਿੜਤਾ ਨਾਲ ਦੇਸ਼ ਨੂੰ ਪਾਰਦਰਸ਼ੀ ਰਾਜ ਪ੍ਰਬੰਧ ਦੇਣ ਦਾ ਯਤਨ ਕਰਦੇ ਰਹੇ, ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਕੀਮਾਂ ਘੜਦੇ ਰਹੇ, ਲੋਕ ਭਲਾਈ ਕਾਰਜਾਂ ਨੂੰ ਸਿਰੇ ਲਾਉਣ ਲਈ ਸੰਵਿਧਾਨ ਅਨੁਸਾਰ ਨੀਤੀਆਂ ਬਣਾਉਂਦੇ ਰਹੇ ਅਤੇ ਮਾਣ ਵਾਲੀ ਗੱਲ ਇਹ ਕਿ ਆਪਣੇ ਵਿਰੋਧੀਆਂ ਦੇ ਹੋ-ਹਲਿਆਂ ਦੇ ਬਾਵਜੂਦ ਸਾਹਸ ਨਾਲ ਉਹਨਾ ਦਾ ਮੁਕਾਬਲਾ ਵੀ ਕਰਦੇ ਰਹੇ।

ਡਾ: ਮਨਮੋਹਨ ਸਿੰਘ ਜਿਹੀ ਸਖ਼ਸ਼ੀਅਤ ਉਤੇ ਮਰਨ ਉਪਰੰਤ ਵਿਸ਼ਵ ਪੱਧਰੀ ਇਸ ਸਖ਼ਸ਼ੀਅਤ ਦੀ ਸਮਾਰਕ ਬਣਾਉਣ ਉਤੇ ਵਿਵਾਦ ਉਤਨਾ ਹੀ ਨਿੰਦਣਯੋਗ ਹੈ, ਜਿੰਨਾ ਨਿੰਦਣਯੋਗ ਉਹਨਾ ਦੇ ਅੰਤਿਮ ਸਸਕਾਰ ਲਈ ਰਾਜ ਘਾਟ ਵਿਖੇ ਸਥਾਨ ਨਾ ਦੇਣਾ, ਕਿਉਂਕਿ ਹੁਣ ਤੱਕ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਰੁਤਬੇ ਦਾ ਸਨਮਾਨ ਕਰਦੇ ਹੋਏ ਸਸਕਾਰ ਅਧਿਕਾਰਤ  ਸਮਾਧੀ ਵਾਲੀਆਂ ਥਾਵਾਂ ਉਤੇ ਹੀ ਕੀਤੇ ਗਏ, ਤਾਂ  ਜੋ ਹਰ ਵਿਅਕਤੀ ਦਰਸ਼ਨ ਕਰ ਸਕੇ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਇੰਜ ਨਾ ਕਰਕੇ ਉਹਨਾ ਦਾ ਨਿਰਾਦਰ ਕੀਤਾ ਹੈ।

ਡਾ: ਮਨਮੋਹਨ ਸਿੰਘ ਨੇ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਜ਼ੋਰ ਨਾਲ ਜਗਤ ਪ੍ਰਸਿੱਧ ਯੂਨੀਵਰਸਿਟੀ ਕੈਂਬਰਿਜ਼, ਆਕਸਫੋਰਡ ਵਿੱਚ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਭਾਰਤ ਸਰਕਾਰ ਦੇ ਸਲਾਹਕਾਰ , ਵਿੱਤ ਮੰਤਰਾਲੇ ਦੇ ਮੁੱਖ ਸਲਾਹਕਾਰ, ਯੋਜਨਾ ਆਯੋਗ ਦੇ ਮੈਂਬਰ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਫਿਰ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਬਣੇ।

ਉਹ ਜ਼ਿੰਦਗੀ ਭਰ ਆਪਣੇ-ਆਪ ਨੂੰ ਦੇਸ਼ ਦਾ ਕਰਜ਼ਦਾਰ ਸਮਝਦੇ ਰਹੇ ਕਿ ਦੇਸ਼ ਦੀ ਵੰਡ ਦੇ ਬਾਅਦ ਇੱਕ ਬੇਘਰ ਹੋਏ ਆਦਮੀ ਨੂੰ ਦੇਸ਼ ਨੇ ਉੱਚ ਅਹੁਦੇ ਉਤੇ ਬਿਰਾਜਮਾਨ ਕੀਤਾ।

ਗੁਰਮੀਤ ਸਿੰਘ ਪਲਾਹੀ, 9815802070

ਅਕਾਲੀ ਫੂਲਾ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦਾ ਇਤਿਹਾਸਕ ਫ਼ੈਸਲਾ

ਉਜਾਗਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਸਿੱਖ ਸੰਗਤ ਬਾਗੋ ਬਾਗ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਕੁਝ ਜਥੇਦਾਰ ਸਾਹਿਬਾਨ ਵੱਲੋਂ ਸਿੱਖਾਂ ਦੀ ਸਰਵੋਤਮ ਸੰਸਥਾ ਦੇ ਵਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ/ਬਜ਼ਰ ਗੁਨਾਹਾਂ ਸੰਬੰਧੀ ਦਿੱਤੇ ਗਏ ਫ਼ੈਸਲਿਆਂ ਨੇ ਅਕਾਲੀ ਫੂਲਾ ਸਿੰਘ ਦੇ ਫ਼ੈਸਲਿਆਂ ਦੀ ਯਾਦ ਮੁੜ ਤਾਜਾ ਕਰਵਾ ਦਿੱਤੀ ਹੈ।  ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਸੁਣਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਮਿਸਾਲੀ ਇਤਿਹਾਸਕ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਖੁੱਸੀ ਮਾਣ ਮਰਿਆਦਾ ਨੂੰ ਬਹਾਲ ਕਰਨ ਵਿੱਚ ਵੱਡਾ ਕਦਮ ਹੈ। ਇਸ ਫ਼ੈਸਲੇ ਤੋਂ ਬਾਅਦ ਭਵਿਖ ਵਿੱਚ ਅਕਾਲੀ ਦਲ ਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨੇਤਾ ਪੰਥ ਵਿਰੋਧੀ  ਗ਼ਲਤ ਫ਼ੈਸਲੇ ਨਾ ਤਾਂ ਕਰਵਾ ਸਕਣਗੇ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਠੋਕੇ ਬਣਨ ਦਾ ਹੌਸਲਾ ਕਰਨਗੇ। ਇਸ ਇਤਿਹਾਸਕ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦਾ ਵਕਾਰ ਅਤੇ ਮਾਣ ਮਰਿਆਦਾ ਨੂੰ ਬਰਕਰਾਰ ਕਰ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਕਰਕੇ ਜਥੇਦਾਰ ਸਾਹਿਬਾਨ ਵਧਾਈ ਦੇ ਪਾਤਰ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਚ ਪ੍ਰਧਾਨੀ ਪ੍ਰਣਾਲੀ ਨੂੰ ਹੋਏ ਨੁਕਸਾਨ ਦੀ ਭਰਪਾਈ ਹੋ ਵੀ ਗਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਹਮੋ ਸਾਹਮਣੇ  ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਕੇ ਉਨ੍ਹਾਂ ਵੱਲੋਂ ਕੀਤੇ ਗ਼ਲਤ ਫ਼ੈਸਲਿਆਂ/ਬਜ਼ਰ ਗੁਨਾਹਾਂ ਨੂੰ ਸਿੱਧੇ ਸਵਾਲ ਕਰਕੇ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਕਿਹਾ ਹੋਵੇ। ਕੋਈ ਵੀ ਸਿਆਸੀ ਨੇਤਾ ਆਪਣੇ ਗੁਨਾਹਾਂ ਬਾਰੇ ਸਚਾਈ ਮੰਨਣ ਲਈ ਝਿਜਕਿਆ ਨਹੀਂ। ਇਸ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਨੇ ਕਦੀਂ ਵੀ ਆਪਣੀਆਂ ਗ਼ਲਤੀਆਂ ਨਹੀਂ ਮੰਨੀਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਪੂਰਾ ਹੋਮ ਵਰਕ ਕੀਤਾ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੀਆਂ ਗ਼ਲਤੀਆਂ ਦੇ ਤੱਥਾਂ ਸਮੇਤ ਪੂਰੇ ਸਬੂਤ ਉਨ੍ਹਾਂ ਕੋਲ ਮੌਜੂਦ ਸਨ। ਇਸ ਲਈ ਕੋਈ ਨੇਤਾ ਝੂਠ ਦਾ ਸਹਾਰਾ ਨਹੀਂ ਲੈ ਸਕਿਆ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਕਾਨਫਰੰਸ ਦੌਰਾਨ ਅਕਾਲੀ ਦਲ ਨੇ ਪੰਥਕ ਹਿੱਤਾਂ ਤੋਂ ਦੂਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਤਾਂ ਜੋ ਸਿਆਸੀ ਤਾਕਤ ਸਦਾ ਉਨ੍ਹਾਂ ਦੀ ਝੋਲੀ ਵਿੱਚ ਪੈਂਦੀ ਰਹੇ। ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨਾ, ਜਥੇਦਾਰ ਸਾਹਿਬਾਨ ਨੂੰ ਆਪਣੇ ਘਰ ਬੁਲਾਉਣਾ ਬਾਦਲ ਪਰਿਵਾਰ ਦੀ ਸਿਆਸੀ ਤਾਕਤ ਨੂੰ ਖੋਖਲਾ ਕਰਨ ਵਿੱਚ ਕਾਰਗਰ ਸਾਬਤ ਹੋਇਆ ਹੈ। ਪੰਥਕ ਵਿਚਾਰਧਾਰਾ ਤੋਂ ਕਿਨਾਰਾ ਕਰਨ ਕਰਕੇ ਸ੍ਰ.ਪਰਕਾਸ਼ ਸਿੰਘ ਬਾਦਲ ਕੌਮੀ ਨੇਤਾ ਬਣਨਾ ਚਾਹੁੰਦੇ ਸਨ ਤੇ ਬਣ ਵੀ ਗਏ ਸਨ ਪ੍ਰੰਤੂ ਫਿਰ ਵੀ ਫ਼ਖ਼ਰੇ ਕੌਮ ਪੰਥਕ ਸੋਚ ਨੂੰ ਤਿਲਾਂਜ਼ਲੀ ਦੇਣ ਕਰਕੇ ਤੱਤਕਾਲੀ ਜਥੇਦਾਰ ਸਾਹਿਬਾਨ ਦੀ ਕ੍ਰਿਪਾ ਨਾਲ ਪ੍ਰਾਪਤ ਕੀਤਾ। ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। 2007 ਤੋਂ 2017 ਤੱਕ ਦੇ ਸਮੇਂ ਦੌਰਾਨ ਮਰਹੂਮ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਸ ਸਮੇਂ ਦੌਰਾਨ ਸਰਕਾਰ ਦੀਆਂ ਕਾਰਵਾਈਆਂ ਪੰਥਕ ਸੋਚ ਨੂੰ ਖ਼ੋਰਾ ਲਗਾਉਂਦੀਆਂ ਰਹੀਆਂ। ਸ੍ਰ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਨੇਤਾ ਉਸ ਸਰਕਾਰ ਵਿੱਚ ਹਿੱਸੇਦਾਰ ਸਨ ਅਤੇ ਉਹ ਪੰਥਕ ਵਿਚਾਰਧਾਰਾ ਨੂੰ ਛਿੱਕੇ ‘ਤੇ ਟੰਗ ਕੇ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹੇ। ਪੰਥ ਦੇ ਹਿੱਤਾਂ ਨੂੰ ਅੱਖੋਂ ਪ੍ਰੋਖੇ ਕਰਦੇ ਰਹੇ। ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਨੂੰ ਮੁਆਫੀ ਦੇਣਾ, ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ 90 ਲੱਖ ਤੋਂ ਉਪਰ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਨਕਲ ਕਰਨਾ, ਉਸ ਵਿਰੁੱਧ ਕੇਸ ਕੋਰਟ ਵਿੱਚੋਂ ਵਾਪਸ ਲੈਣਾ, ਸੁਮੇਧ ਸਿੰਘ ਸੈਣੀ ਨੂੰ ਡੀ.ਜੀ.ਪੀ.ਲਗਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਈ ਸਾਰਥਕ ਫ਼ੈਸਲਾ ਨਾ ਕਰਨਾ , ਕੋਟਕਪੂਰਾ ਤੇ ਬਹਿਬਲ ਕਲਾਂ ਦੇ ਕਾਂਡ ਹੋਏ, ਪੰਜਾਬ ਪੁਲਿਸ ਨੇ ਗੋਲੀਆਂ ਚਲਾਕੇ ਦੋ ਨੌਜਵਾਨ ਸ਼ਹੀਦ ਕੀਤੇ ਪ੍ਰੰਤੂ ਸਰਕਾਰ ਨੇ ਕੋਈ ਇਨਸਾਫ਼ ਨਹੀਂ ਦਿੱਤਾ। ਇਹ ਸਾਰੇ ਕੰਮ ਪੰਥ ਵਿਰੋਧੀ ਸਨ। ਸਰਕਾਰ ਗੁਨਾਹ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਦੀ ਰਹੀ। ਬਾਦਲ ਪਰਿਵਾਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਆਪਣੀ ਮਰਜ਼ੀ ਅਨੁਸਾਰ ਸਿਆਸੀ ਹਿੱਤਾਂ ਲਈ ਵਰਤਦੇ ਰਹੇ। ਜਥੇਦਾਰ ਸਾਹਿਬਾਨ ਨੇ ਪੰਥਕ ਹਿੱਤਾਂ ‘ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਜਿਹੜੇ ਨੇਤਾਵਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਦੇ ਤਿੰਨ ਦਿਨਾ ਵਿੱਚ ਅਸਤੀਫ਼ੇ ਮਨਜ਼ੂਰ ਕਰਕੇ ਸ੍ਰੀ ਅਕਾਲ ਤਖ਼ਤ ਨੂੰ ਜਾਣਕਾਰੀ ਭੇਜਣ ਦੇ ਆਦੇਸ਼ ਦਿੱਤੇ। ਸਾਰੇ ਧੜੇ ਖ਼ਤਮ ਹੋਣਗੇ, ਦਾਗੀ ਤੇ ਬਾਗੀ ਇਕੱਠੇ ਹੋਣਗੇ ਤਾਂ ਪੰਥ ਦੇ ਸੁਨਹਿਰੇ ਭਵਿਖ ਦੀ ਆਸ ਕੀਤੀ ਜਾ ਸਕਦੀ ਹੈ। ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ 7 ਮੈਂਬਰੀ ਕਮੇਟੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਣਾਕੇ 6 ਮਹੀਨੇ ਦੇ ਅੰਦਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਕਮੇਟੀ ਦੇ ਬਾਕੀ ਮੈਂਬਰ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ,  ਸੰਤਾ ਸਿੰਘ ਉਮੈਦਪੁਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦੇ ਵੱਜੋਂ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਹਨ। ਇਹ ਕਮੇਟੀ ਵੀ ਨਿਰਪੱਖ ਹੋ ਕੇ ਦੋਵੇਂ ਧੜਿਆਂ ਦੇ ਬਾਰਾਬਰ ਮੈਂਬਰ ਰੱਖ ਕੇ ਬਣਾਈ ਗਈ ਹੈ। ਅਕਾਲੀ ਦਲ ਦੀ ਅਸਲੀ ਮੈਂਬਰਸ਼ਿਪ ਆਧਾਰ ਕਾਰਡ ਦੇ ਸਬੂਤਾਂ ਅਨੁਸਾਰ ਹੋਣ ਨੂੰ ਯਕੀਨੀ ਬਣਾਉਣਾ ਹੋਵੇਗਾ। ਅਖ਼ਬਾਰਾਂ ਲਈ ਦਿੱਤੇ ਇਸ਼ਤਿਹਾਰਾਂ ਦੀ ਰਕਮ ਨੇਤਾਵਾਂ ਤੋਂ ਵਿਆਜ ਸਮੇਤ ਵਾਪਸ ਲੈਣ ਦਾ ਹੁਕਮ ਸ਼ਲਾਘਾਯੋਗ ਹੈ। ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ, ਸੁਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ ਤੇ ਡਾ.ਦਲਜੀਤ ਸਿੰਘ ਚੀਮਾ ਅਖ਼ਬਾਰਾਂ ਦੇ ਬਿਲਾਂ ਦੀ ਰਕਮ ਵਿਆਜ਼ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੁੰਧਕ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣਗੇ। ਸ੍ਰੀ ਅਕਾਲ ਤਖ਼ਤ ਦੇ ਇਨ੍ਹਾਂ ਫ਼ੈਸਲਿਆਂ ਨਾਲ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ ਹੈ। ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜਿਸਨੂੰ ਅਕਾਲੀ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ, ਉਸ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਦਿੱਤਾ ਗਿਆ ਫ਼ਖ਼ਰੇ-ਏ-ਕੌਮ ਦਾ ਖ਼ਿਤਾਬ ਵਾਪਸ ਲੈਣਾ ਵਿਲੱਖਣ ਫ਼ੈਸਲਾ ਹੈ, ਇਸ ਫ਼ੈਸਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜੇ ਤਖ਼ਤਾਂ ਦੀ ਪ੍ਰਭੁਸਤਾ ਦਾ ਪ੍ਰਗਟਾਵਾ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਬਾਗੀ ਤੇ ਦਾਗੀ ਨੇਤਾਵਾਂ ਨੂੰ ਦਿੱਤੀ ਗਈ ਮਿਸਾਲੀ ਧਾਰਮਿਕ ਸਜਾ ਦਰਬਾਰ ਸਾਹਿਬ ਅਧੀਨ ਸੰਗਤ ਲਈ ਬਣੇ ਬਾਥਰੂਮਾਂ ਦੀ ਸਫ਼ਾਈ ਕਰਨਾ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਨਿਗਰਾਨੀ ਕਰਨਾ ਆਪਣੇ ਆਪ ਵਿੱਚ ਨੇਤਾਵਾਂ ਲਈ ਸ਼ਰਮਨਾਕ ਹੈ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਚੋਲਾ ਪਾ ਕੇ ਬਰਛਾ ਲੈ ਕੇ ਇੱਕ ਘੰਟਾ ਸ੍ਰੀ ਦਰਬਾਰ ਸਾਹਿਬ ਦੀ ਡਿਊਡੀ ਸਾਹਮਣੇ ਬੈਠਣਾ ਵੀ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਏਗਾ। ਇਹ ਸਾਰੇ ਨੇਤਾ ਗਿਆਰਾਂ ਦਿਨ ਬਰਤਨ ਸਾਫ ਕਰਨਗੇ, ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਕੀਰਤਨ ਸਰਵਣ ਕਰਨਗੇ। ਧਾਰਮਿਕ ਸਜਾ ਦੌਰਾਨ ਸਾਰੇ ਨੇਤਾ ਆਪਣੇ ਗਲਾਂ ਵਿੱਚ ਤਖ਼ਤੀਆਂ ਪਾਉਣਗੇ। ਇਹ ਸਜਾ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ,  ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਭੁਗਤਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿਹੜੇ ਤਖ਼ਤਾਂ ਦੇ ਜਥੇਦਾਰਾਂ ਨੇ ਡੇਰਾ ਸਿਰਸਾ ਨੂੰ ਮੁਆਫ਼ੀ ਦੇਣ ਸੰਬੰਧੀ ਆਪਣੇ ਸ਼ਪਸ਼ਟੀਕਰਨ ਭੇਜੇ ਸਨ, ਉਨ੍ਹਾਂ ਦੇ ਸ਼ਪਸ਼ਟੀਕਰਨ  ਰੱਦ ਕਰ ਦਿੱਤੇ ਤੇ ਉਨ੍ਹਾਂ ਤਿੰਨਾ ਨੂੰ ਸ੍ਰੀ ਅਕਾਲ ਤਖ਼ਤ ਦੇ ਪੇਸ਼ ਹੋ ਕੇ ਮੁਆਫ਼ੀ ਮੰਗਣ ਦਾ ਹੁਕਮ ਕੀਤਾ ਗਿਆ ਹੈ, ਜਿਤਨੀ ਦੇਰ ਇਹ ਮੁਆਫੀ ਨਹੀਂ ਮੰਗਦੇ ਉਤਨੀ ਦੇਰ ਪਬਲਿਕ ਸਮਾਗਮਾ ਵਿੱਚ ਬੋਲਣ ‘ਤੇ ਰੋਕ ਲਗਾ ਦਿੱਤੀ ਹੈ। ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ 3 ਦਸੰਬਰ 12 ਵਜੇ ਤੱਕ ਵਾਪਸ ਲੈਣ ਲਈ ਵੀ ਕਿਹਾ ਗਿਆ ਹੈ। ਗਿਆਨੀ ਗੁਰਮੁੱਖ ਸਿੰਘ ਦੀ ਬਦਲੀ ਸ੍ਰੀ ਅਕਾਲ ਤਖ਼ਤ ਤੋਂ ਬਾਹਰ ਕਰਨ ਅਤੇ ਕਿਸੇ ਵੀ ਤਖ਼ਤ ‘ਤੇ ਲਗਾਉਣ ਦੀ ਮਨਾਹੀ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਜਿਹੜੇ ਜਥੇਦਾਰ ਪਹਿਲਾਂ ਧਾਰਮਿਕ ਸਜਾਵਾਂ ਲਗਾਉਂਦੇ ਸਨ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਵੀ ਉਨ੍ਹਾਂ ਤਖ਼ਤਾਂ ਤੋਂ ਸਜਾ ਲਗਾਈ ਜਾ ਸਕਦੀ ਹੈ। ਹਰਵਿੰਦਰ ਸਿੰਘ ਸਰਨਾਂ ਨੂੰ ਗ਼ਲਤ ਬਿਆਨੀ ਕਰਕੇ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਵਿਰਸਾ ਸਿੰਘ ਵਲਟੋਹਾ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਬਿਆਨਬਾਜ਼ੀ ਤੋਂ ਬਾਜ਼ ਨਾ ਆਇਆ ਤਾਂ ਧਾਰਮਿਕ ਸਜ਼ਾ ਦਿੱਤੀ ਜਾਵੇਗੀ। ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਪਤਿਤ ਹੋਣ ਕਰਕੇ ਮੀਟਿੰਗ ‘ਚੋਂ ਬਾਹਰ ਭੇਜ ਦਿੱਤਾ ਗਿਆ। ਅਕਾਲੀ ਨੇਤਾਵਾਂ ਨੂੰ ਪਹਿਲੀ ਮਾਰਚ ਤੋਂ 30 ਅਪ੍ਰੈਲ 2025 ਤੱਕ 125000 ਬੂਟੇ ਲਗਾਉਣ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਤੋਂ ਬਾਅਦ ਸਿੱਖ ਜਗਤ ਵਿੱਚ ਸੰਤੁਸ਼ਟੀ ਆ ਗਈ ਹੈ।

– ਉਜਾਗਰ ਸਿੰਘ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸਿੱਖਾਂ ਵਿੱਚ ਦੁਬਿਧਾ ਕਿਉ ?

ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ
ਨੰਗ ਨੰਗ ਕੋਠੇ ਹੋਗੇ, ਮਿੱਟੀ ਪੁੱਟੀ ਜਾਣਕੇ।

ਬਲਵਿੰਦਰ ਕੌਰ ਚਾਹਲ

ਹੁਣ ਇਥੇ ਵੀ ਗੁਰਸਿੱਖਾਂ ਨੇ ਜੱਥੇਬੰਦੀ ਬਣਾ ਲਈ ਜੀ ਬੇਅਦਬੀ (ਗੁਰੂ ਗ੍ਰੰਥ ਸਾਹਿਬ) ਦੀ ਹੋਈ ਹੈ, ਕੁੱਝ ਦਹਾਕੇ ਪਹਿਲਾਂ ਈਸਾਈ ਮੱਤ ਨੂੰ ਭੰਡਣ ਲਈ ਤਮਾਸ਼ੇ ਕੀਤੇ ਸਨ ਨਾਸਤਕਾਂ। ਹੁਣ ਸਾਡੇ ਪੰਜਾਬ ਦੀ ਰੀਸ ਇਥੇ ਵੀ ਕਰਨਗੇ ਕਿ ਜੀ ਅਸੀਂ ਆਪਣੇ ਹੀ ਸਿੱਖਾਂ ਨੂੰ ਸੁਧਾਰਨਾ ਹੈ, ਬੇਅਦਬੀ ਕਰਦਿਆਂ ਨੂੰ ਦੋ ਤਿੰਨ ਗੁਰਮੁੱਖ ਤੇ ਚਾਰ ਪੰਜ ਨਾਲ ਰਲ੍ਹ ਗਏ ਸਹਿਜਧਾਰੀ ਕੋਈ ਮੀਡੀਆਂ ਤੇ ਕੋਈ ਨਾਲ ਸੋਸ਼ਲ ਮੀਡੀਆ ਵਾਲੇ ਲੱਗੇ ਚੈਨਲ ’ਤੇ ਦੁਹਾਈ ਪਾ ਕੇ ਜੀ ਘਰੀਂ ਵੀ (ਗੁਰੂ ਗਰੰਥ ਸਾਹਿਬ) ਰੱਖਦੇ ਨੇ ਉਪਰਲੇ ਕਮਰੇ ’ਚ ਅਤੇ ਥੱਲੇ ਬੈਠ ਸ਼ਰਾਬਾਂ ਪੀਂਦੇ ਨੇ ਤਿੰਨ ਕੁ ਪੀਜੈਂਟਰ ਵੀ ਡਾਕਦਾਰ ਹੈ ਪਰ ਕੋਈ ਇਹ ਸੋਝੀ ਦੇਣ ਵਾਲਾ ਨਹੀਂ ਕਿ ਭਾਈ ਤੁਸੀਂ ਇਸ ਦੇਸ਼ ’ਚ ਵੀ ਮਿੱਟੀ ਪੁੱਟਣ ਲੱਗੇ ਹੋ ਕਿ ਅਸੀਂ ਆਪ ਹੀ ਆਪਣੇ ਇਸ਼ਟ ਦੀ ਪਟਮੇਲੀ ਲਿਆ ਰਹੇ ਹਾਂ। ਕੀ ਇਹਦਾ ਧਰਮ ਨਾਲ ਹੈ ਕੋਈ ਸਬੰਧ ਹੋਰ ਵਿਦਵਾਨ ਸੁਣੋ ਕੀ ਨਸਹੀਤਾਂ ਦੇ ਰਹੇ ਹਨ ਜੀ ਗੁਰਬਾਣੀ ਨਾ ਲਿਖੋ ਵਗੈਰ ਰੈਫਰੈਂਸ ਗਲਤ ਲਗਾ-ਮਾਤਰਾ ਪੂਰੀ ਸਤਰ (ਗੁਰੂ ਗ੍ਰੰਥ ਸਾਹਿਬ) ਦੀ ਹੂ-ਬਹੂ ਲਿਖੋ। ਇਹ ਧਰਮ ਪਾਲਕ ਪਹਿਲਾਂ ਤਾਂ ਗੁਰੂ ਨੂੰ ਹੀ ਵੰਡੀ ਜਾਂਦੇ ਨੇ ਦੂਜਾ ਸਾਰਾ (ਗ੍ਰੰਥ ਸਾਹਿਬ), ਦੂਜੇ ਧਰਮਾਂ ਦੇ ਹਵਾਲੇ ਵੀ ਹਨ ਜਿਵੇਂ ਹਿੰਦੂ ਵੇਦਾਂ ਦਾ, ਭਗਤਾਂ ਦਾ, ਪੀਰਾਂ ਦਾ, ਪਗੰਬਰਾਂ ਦਾ ਉਹ ਕੀ ਸਿੱਖ ਸਨ ਕੀ ਗੁਰੂ ਰਵਿਦਾਸ ਬਾਣੀ ਅੱਡ ਕਰ ਲਈ ਹੈ ਅਗਲਿਆਂ ਤਾਂ ਅਸੀਂ ਉਹ ਲਿਖ ਨਹੀਂ ਸਕਦੇ। ਗੁਰਬਾਣੀ ਦੇ ਵੀ ਭਾਵ-ਅਰਥ ਸਰਲ ਲਿਖਣੇ ਸਗੋਂ ਪ੍ਰਚਾਰ ਪਰਸਾਰ ਹੈ ਨਾ ਕਿ ਢਾਅ, ਇਹ ਪਾਂਧੇ ਸੁਧਰਣ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਪੱਤਰਕਾਰੀ ‘ਚ ਵੱਧ੍ਹ ਰਿਹਾ ਬਲੈਕਮੇਲਿੰਗ ਦਾ ਰੁਝਾਨ

ਬੁੱਧ ਸਿੰਘ ਨੀਲੋਂ

ਪੰਜਾਬੀ ਪੱਤਰਕਾਰੀ ਦਾ ਇਤਿਹਾਸ ਭਾਂਵੇਂ ਬਹੁਤਾ ਪੁਰਾਣਾ ਤਾਂ ਨਹੀਂ, ਪਰ ਹੈ ਇਹ ਮਾਣ ਮੱਤਾ ਤੇ ਇਤਿਹਾਸਕ ਮਹੱਤਤਾ ਵਾਲ਼ਾ। ਪਰ ਅਜੋਕੀ ਪੱਤਰਕਾਰੀ ਨੇ ਇਸ ਮਾਣਮੱਤੀ ਵਿਰਾਸਤ ਨੂੰ ਸੰਭਾਲਣ ਦੀ ਬਜਾਏ, ਆਪਣਾ ਹੀ ‘ਇਤਿਹਾਸ’ ਸਿਰਜਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਪੱਤਰਕਾਰੀ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ। ਪੰਜਾਬ ਵਿੱਚ ਪੱਤਰਕਾਰੀ ਨਾਲ਼ ਜੁੜੀਆਂ ਜੱਥੇਬੰਦੀਆਂ ਵੱਲੋਂ ਇਸ ਆ ਰਹੇ ਨਿਘਾਰ ਨੂੰ ਠੱਲ੍ਹ ਪਾਉਣ ਦੀ ਬਜਾਏ, ਇਸ ਵੱਲੋਂ ਚੁੱਪ ਧਾਰ ਕੇ ਅੰਦਰੋਂ ਅੰਦਰੀ ਇਸ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਅੱਜ ਪੱਤਰਕਾਰੀ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਪੱਤਰਕਾਰਾਂ ਨੇ ਪੱਤਰਕਾਰੀ ਦੀ ਆੜ ਹੇਠ ਆਪਣੇ ਅਜਿਹੇ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ ਜਿਹਨਾਂ ਨਾਲ਼ ਉਹਨਾਂ ਦੀਆਂ ਆਪਣੀਆਂ ਤਿਜੋਰੀਆਂ ਤਾਂ ਭਰ ਰਹੀਆਂ ਹਨ ਪਰ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੁੰਦਾ। ਇਸ ਵਰਤਾਰੇ ਵਿੱਚ ਭਾਵੇਂ ਮੁੱਠੀ ਭਰ ‘ਭੇਡਾਂ’ ਹੀ ਸ਼ਾਮਲ ਹਨ ਪਰ ਓਹ ਸਮੁੱਚੀ ਪੱਤਰਕਾਰੀ ਨੂੰ ਕਲੰਕ ਲਾ ਰਹੀਆਂ ਹਨ ‌। ਇਹਨਾਂ ਨੂੰ ਠੱਲ੍ਹ ਪਾਉਣ ਦੀ ਬਜਾਏ ਸੱਤਾਧਾਰੀ ਲੀਡਰਾਂ ਤੇ ਸਰਕਾਰੀ ਅਫ਼ਸਰਾਂ ਵੱਲੋਂ ਜਿਸ ਤਰਾਂ ਇਹਨਾਂ ਨੂੰ ਹਲ੍ਹਾਸ਼ੇਰੀ ਦਿੱਤੀ ਜਾਂਦੀ ਹੈ, ਉਹ ਜਿੱਥੇ ਆਉਣ ਵਾਲ਼ੇ ਸਮੇਂ ਲਈ ਨੁਕਸਾਨਦੇਹ ਸਾਬਤ ਹੋਵੇਗੀ, ਉੱਥੇ ਮੌਜੂਦਾ ਦੌਰ ਵਿੱਚ ਵੀ ਇਹ ਬਹੁਤ ਮਾਰੂ ਅਸਰ ਛੱਡ ਰਹੀ ਹੈ।

ਪੰਜਾਬੀ ਪੱਤਰਕਾਰੀ ਨੇ ਉਹ ਕਾਲ਼ਾ ਦੌਰ ਵੀ ਦੇਖਿਆ ਹੈ ਜਦੋਂ ਪੰਜਾਬ ਵਿੱਚ ਇੱਕੋ ਸਮੇਂ ਦੋ ਵਿਰੋਧੀ ਧਿਰਾਂ ਦੀ ਹਕੂਮਤ ਚੱਲ ਰਹੀ ਸੀ। ਉਦੋਂ ਵੀ ਪੱਤਰਕਾਰੀ ਨੇ ਆਪਣਾ ਨਿੱਡਰਤਾ ਵਾਲ਼ਾ ਖਾਸਾ ਤੇ ਕਲਮ ਦੀ ਤਾਕਤ ਨਹੀਂ ਸੀ ਛੱਡੀ। ਭਾਵੇਂ ਚਾਰੇ ਪਾਸੇ ਗੋਲ਼ੀਆਂ ਦਾ ਮੀਂਹ ਵਰ੍ਹਦਾ ਸੀ, ਪੰਜਾਬ ਦੇ ਪੱਤਰਕਾਰ ਹਰਬੀਰ ਸਿੰਘ ਭੰਵਰ ਨੇ ਅੰਮ੍ਰਿਤਸਰ ਵਿੱਚ ਯੂ.ਐਨ.ਆਈ ਏਜੰਸੀ ਦੀ ਪੱਤਰਕਾਰੀ ਕਰਦਿਆਂ ਜਿੱਥੇ ਝੂਠੇ ਪੁਲਸ ਮੁਕਾਬਲਿਆਂ ਦਾ ਪਰਦਾ ਚਾਕ ਕੀਤਾ ਸੀ, ਉੱਥੇ ਉਹਨਾਂ ਇੱਕ ਸੱਚਮੁੱਚ ਹੋਏ ਪੁਲਿਸ ਮੁਕਾਬਲੇ ਦੀ ਰਿਪੋਰਟ ਲਿਖਦਿਆਂ ਪੁਲਸ ਦੀ ਪਿੱਠ ਵੀ ਥਾਪੜੀ ਸੀ ਪਰ ਹੁਣ ਪੱਤਰਕਾਰੀ ਦਾ ਜਿਸ ਤਰ੍ਹਾਂ ਦਾ ਰੁਝਾਨ ਚਲਦਾ ਪਿਆ ਹੈ, ਇਸ ਦਾ ਆਮ ਲੋਕਾਂ ਨੂੰ ਪੱਤਰਕਾਰਾਂ ਨਾਲ਼ੋਂ ਵਧੇਰੇ ‘ਗਿਆਨ’ ਹੈ। ਪਰ ਪੱਤਰਕਾਰੀ ਦੇ ਵਿੱਚ ਬਹੁਗਿਣਤੀ ਗੈਰ ਪੇਸ਼ਾਵਰ ਤੇ ਨੌਸਿੱਖਏ ਨੇ ਘੁੱਸਪੈਠ ਕਰ ਲਈ ਹੈ । ਹੁਣ ਕੋਈ ਵੀ ਮੁਕਾਮੀ ਲੀਡਰ ਆਪਣੀ ਬੱਲੇ ਬੱਲੇ ਕਰਵਾਉਣ ਲਈ ਪੱਤਰਕਾਰਾਂ ਨੂੰ ਖੁਸ਼ ਕਰਕੇ ਆਪਣੀ ਮਰਜੀ ਮੁਤਾਬਕ ਕੁਝ ਵੀ ਛਪਵਾ ਸਕਦਾ ਹੈ। ਪੱਤਰਕਾਰ ਨੇ ਉਸ ਵਿਅਕਤੀ ਦੀ ਸਮਾਜ ਨੂੰ ਦੇਣ ਜਾਂ ਉਸ ਖਬਰ ਦੇ ਛਪਣ ਨਾਲ਼ ਸਮਾਜ ‘ਚ ਹੋਣ ਵਾਲ਼ੀ ਹਿਲਜੁਲ ਬਾਰੇ ਕਦੇ ਵੀ ਵਿਚਾਰਨ ਦੀ ਕੋਸ਼ਿਸ਼ ਨਹੀ ਕੀਤੀ । ਹਾਲਾਂਕਿ ਇਸ ਵਿੱਚ ਜ਼ਿਆਦਾ ਕਸੂਰ ਉਹਨਾਂ ਅਖਬਾਰਾਂ ਦਾ ਬਣਦਾ ਹੈ ਜਿਹਨਾਂ ਨੇ ਹਰ ਸ਼ਹਿਰ ਲਈ ਵੱਖ ਵੱਖ ਐਡੀਸ਼ਨ ਕੱਢਣੇ ਸ਼ੁਰੂ ਕਰ ਦਿੱਤੇ। ਇਹਨਾਂ ਐਡੀਸ਼ਨਾਂ ਦਾ ਢਿੱਡ ਭਰਨ ਲਈ ਅਖ਼ਬਾਰਾਂ ਨੂੰ ਰੋਜ਼ਾਨਾ ਅਜਿਹੀਆਂ ਖਬਰਾਂ ਛਾਪਣੀਆਂ ਪੈਦੀਆਂ ਹਨ ਜਿਹਨਾਂ ਦਾ ਸਮਾਜ ਨਾਲ਼ ਕੋਈ ਹਾਂ ਪੱਖੀ ਸਰੋਕਾਰ ਨਹੀ ਹੁੰਦਾ। ਖ਼ਬਰਾਂ ਦੀ ਇਸ ਰੇਲ ਪੇਲ ਨਾਲ਼ ਅਖ਼ਬਾਰੀ ਅਦਾਰੇ, ਉਸਦੇ ਪੱਤਰਕਾਰ ਅਤੇ ਉਸ ਆਗੂ ਨੂੰ ਹੀ ਫਾਇਦਾ ਹੁੰਦਾ ਹੈ । ਆਪਣੇ ਗਲ਼ੀ ਮੁਹੱਲੇ ਦੀਆਂ ਖ਼ਬਰਾਂ ਛਪਵਾਉਣ ਦੇ ਸ਼ੌਕੀਨ ਪਾਠਕਾਂ ਕੋਲ਼ੋਂ ਅਖ਼ਬਾਰ ਨੂੰ ਇਸ਼ਤਿਹਾਰ ਤੇ ਪੱਤਰਕਾਰ ਨੂੰ ਉਸ ਵਿੱਚੋਂ ਕਮਿਸ਼ਨ ਮਿਲ਼ ਜਾਂਦਾ ਹੈ ਪਰ ਆਮ ਪਾਠਕਾਂ ਨੂੰ ਮਜਬੂਰੀਵੱਸ ਬੇਤੁਕੀਆਂ ਗੱਲਾਂ ਤੇ ਨਸੀਹਤਾਂ ਪੜ੍ਹਨੀਆਂ ਪੈਂਦੀਆਂ ਹਨ। ਪੱਤਰਕਾਰੀ ਦੇ ਦਿਨੋਂ ਦਿਨ ਡਿੱਗ ਰਹੇ ਮਿਆਰ ਵਿੱਚ ਸਾਡੀਆਂ ਰਾਜਸੀ ਪਾਰਟੀਆਂ ਤੇ ਖਾਸ ਕਰਕੇ ਸੱਤਾਧਾਰੀ ਪਾਰਟੀਆਂ ਵਧੇਰੇ ਯੋਗਦਾਨ ਪਾ ਰਹੀਆਂ ਹਨ। ਇਹ ਧਿਰਾਂ ਇੱਕ ਦੂਜੇ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ। ਜਿਸ ਦਾ ਜਿੱਥੇ ਵੀ ਦਾਅ ਲਗਦਾ ਉਹ ਲਾਈ ਜਾਂਦਾ ਹੈ। ਸੱਤਾਧਾਰੀ ਆਗੂ ਪੱਤਰਕਾਰਾਂ ਨੂੰ ਤੇ ਪੱਤਰਕਾਰ ਸੱਤਾਧਾਰੀਆਂ ਨੂੰ ਵਰਤੀ ਜਾਂਦੇ ਹਨ। ਜਿਸ ਕਾਰਨ ਅਖਬਾਰਾਂ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹਾਸ਼ੀਏ ਤੇ ਚਲੇ ਜਾਂਦੀਆਂ ਹਨ। ਉਹਨਾਂ ਨੂੰ ਕਿਸੇ ਵੀ ਅਖ਼ਬਾਰ ਵਿੱਚ ‘ਸਿੰਗਲ ਕਾਲਮ ਸਪੇਸ’ ਵੀ ਨਹੀਂ ਮਿਲਦੀ। ਪੱਤਰਕਾਰ ਸੱਤਾਧਾਰੀ ਪਾਰਟੀ ਤੇ ਜਾਂ ਫਿਰ ਆਪਣੇ ਚਹੇਤੇ ਲੀਡਰਾਂ ਦੇ ਸੋਹਲੇ ਗਾਈ ਜਾਂਦੇ ਹਨ ਜਿਸ ਕਾਰਨ ਅਜੋਕੀ ਪੱਤਰਕਾਰੀ ਤੋਂ ਆਮ ਲੋਕਾਂ ਦਾ ਵਿਸ਼ਵਾਸ ਉਠ ਰਿਹਾ ਹੈ। ਅਸਲ ਵਿੱਚ ਪੱਤਰਕਾਰ ਖੁਦ ਹੀ ਆਪਣੇ ਪੈਰੀਂ ਕੁਹਾੜਾ ਮਾਰ ਰਹੇ ਹਨ। ਕਈ ਅਖਬਾਰਾਂ ਵੱਲੋਂ ਇੱਕ ਹੀ ਹਲਕੇ ਵਿੱਚ ਦਰਜਨਾਂ ਦੇ ਹਿਸਾਬ ਰੱਖੇ ਪੱਤਰਕਾਰ ਆਮ ਲੋਕਾਂ ਨੂੰ ਕੋਈ ਫ਼ਾਇਦਾ ਪਹੁੰਚਾਉਣ ਦੀ ਬਜਾਏ ਉਹਨਾਂ ਦਾ ਨੁਕਸਾਨ ਕਰ ਰਹੇ ਹਨ। ਖਾਸ ਕਰਕੇ ਜਦੋਂ ਕਿਸੇ ਨੇ ਕੋਈ ਸਮਾਗਮ ਕਰਵਾਉਣਾ ਹੁੰਦਾ ਹੈ ਤਾਂ ਪ੍ਰਬੰਧਕ ਸ਼ਸ਼ੋਪੰਜ ਵਿਚ ਪੈ ਜਾਂਦੇ ਹਨ ਕਿ ਕਿਸ ਨੂੰ ਬੁਲਾਈਏ ਤੇ ਕਿਸ ਨੂੰ ਟਰਕਾਈਏ। ਪੱਤਰਕਾਰੀ ਦੀ ਆੜ ਹੇਠ ਚੱਲ ਰਹੇ ਗੈਰ-ਕਾਨੂੰਨੀ ਧੰਦਿਆਂ ਦਾ ਪੁਲਸ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ‘ਪ੍ਰੈਸ’ ਦਾ ਲਾਲ ਸਟਿੱਕਰ ਲਾਈ ਫਿਰਦੀ ਗੱਡੀ ਵਿੱਚੋਂ ਗੈਰਕਾਨੂੰਨੀ ਸਾਮਾਨ ਬਰਾਮਦ ਹੁੰਦਾ ਹੈ। ਬਹੁਤ ਸਾਰੇ ਅਖੌਤੀ ਪੱਤਰਕਾਰਾਂ ਵਲੋਂ ਲੋਕਾਂ ਨੂੰ ਬਲੈਕਮੈਲ ਕਰਨ ਦੀਆਂ ਖਬਰਾਂ ਅਕਸਰ ਹੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ ਜਿਹੜੀਆਂ ਇਮਾਨਦਾਰ, ਸੰਜੀਦਾ ਅਤੇ ਸ਼ਿੱਦਤ ਨਾਲ਼ ਆਪਣੇ ਪੇਸ਼ੇ ਨਾਲ਼ ਤਨੋਂ ਮਨੋਂ ਜੁੜੇ ਪੱਤਰਕਾਰਾਂ ਦਾ ਸਿਰ ਸ਼ਰਮ ਨਾਲ਼ ਝੁਕਾਅ ਦਿੰਦੀਆਂ ਹਨ। ਚੋਣਾਂ ਦੌਰਾਨ ਤਾਂ ਪੱਤਰਕਾਰਾਂ ਦੀਆਂ ਪੰਜੇ ਉਗਲਾਂ ਘਿਓ ਵਿੱਚ ਹੁੰਦੀਆਂ ਹਨ। ਅਖਬਾਰਾਂ ਨੇ ਇਹਨਾਂ ਦਿਨਾਂ ਵਿੱਚ ਪੂਰੇ ਦੇ ਪੂਰੇ ਪੇਜ ਰਾਜਸੀ ਪਾਰਟੀਆਂ ਨੂੰ ਅਗਾਂਊਂ ਹੀ ਵੇਚੇ ਹੁੰਦੇ ਹਨ। ਹਰ ਰਾਜਸੀ ਪਾਰਟੀ ਦੇ ਦਫ਼ਤਰੋਂ ਬਣੀ ਬਣਾਈ ਖ਼ਬਰ ਪੱਤਰਕਾਰ ਦੇ ਦਫ਼ਤਰ ਸਿੱਧੀ ਜਾਂਦੀ ਹੈ ਜਿਸ ਉਪਰ ਗੁਪਤ ‘ਕੋਡ’ ਦਰਜ਼ ਹੁੰਦਾ ਹੈ। ਪੱਤਰਕਾਰ ਬ੍ਰੈਕਟਾਂ ਵਿਚ ਆਪਣਾ ਨਾਂ ਲਿਖਕੇ ਖ਼ਬਰ ਅਗਾਂਹ ਮੁੱਖ ਦਫਤਰ ਨੂੰ ਭੇਜ ਦਿੰਦਾ ਹੈ। ਇੱਕੋ ਪੱਤਰਕਾਰ ਇੱਕੋ ਦਿਨ ਇੱਕੋ ਪੇਜ ਤੇ ਵੱਖ ਵੱਖ ਉਮੀਦਵਾਰਾਂ ਨੂੰ ਜਿਤਾਉਂਦਾ ਤੇ ਹਰਾਉਂਦਾ ਹੈ। ਜਦੋਂ ਪਾਠਕ ਇਹ ਖਬਰਾਂ ਪੜ੍ਹਦਾ ਹੈ ਤਾਂ ਉਸਦਾ ਸਿਰ ਚਕਰਾਉਣ ਲੱਗ ਜਾਂਦਾ ਹੈ ਤੇ ਉਹ ਫ਼ੈਸਲਾ ਨਹੀਂ ਕਰ ਪਾਉਂਦਾ ਕਿ ਅਸਲ ਸੱਚ ਕੀ ਹੈ? ਇਸ ਤਰ੍ਹਾਂ ਦੀਆਂ ਖਬਰਾਂ ਪੰਚਾਇਤੀ, ਨਗਰ ਨਿਗਮ, ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਸਰ ਵੇਖਣ ਨੂੰ ਮਿਲ਼ਦੀਆਂ ਹਨ। ਜੇ ਪੱਤਰਕਾਰ ਤੇ ਅਖਬਾਰੀ ਅਦਾਰੇ ਇੰਞ ਹੀ ਕਰਦੇ ਰਹਿਣਗੇ ਤੇ ਅੰਦਰਲਾ ਸੱਚ ਲੁਕਾਉਂਦੇ ਰਹਿਣਗੇ ਤਾਂ ਨੁਕਸਾਨ ਪਾਠਕਾਂ ਦਾ ਘੱਟ ਪੱਤਰਕਾਰਾਂ ਤੇ ਅਦਾਰਿਆਂ ਦਾ ਵਧੇਰੇ ਹੋਣਾ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੱਤਰਕਾਰੀ ਨੇ ਜਿਸ ਤਰ੍ਹਾਂ ਦੇ ‘ਮੀਲ ਪੱਥਰ’ ਗੱਡੇ ਹਨ, ਇਹ ਪੱਤਰਕਾਰੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰਹਿਣਗੇ। ਇਸ ਸਮੇਂ ਪੰਜਾਬੀ ਪੱਤਰਕਾਰੀ ਵਿੱਚ ਭਾਂਵੇਂ ਕੁਝ ਚੰਗਾ ਵੀ ਹੋ ਰਿਹਾ ਹੈ ਫਿਰ ਵੀ ਬਹੁਤ ਕੁਝ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨਾਲ਼ ਪੱਤਰਕਾਰੀ ਵਿੱਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਪੰਜਾਬੀ ਵਿੱਚ ਬਹੁਤੀ ਪੱਤਰਕਾਰੀ ਕਿੱਤੇ ਵਜੋਂ ਨਹੀ ਸਗੋਂ ਸਮਾਜ ਵਿੱਚ ਖਾਸ ‘ਰੁਤਬਾ’ ਹਾਸਲ ਕਰਨ ਲਈ ਅਪਣਾਈ ਜਾ ਰਹੀ ਹੈ। ਪੰਜਾਬੀ ਮਾਂ ਬੋਲੀ ਨੂੰ ਜੀਅ ਜਾਨ ਨਾਲ਼ ਪਿਆਰ ਕਰਨ ਵਾਲ਼ੇ ਤੇ ਪੱਤਰਕਾਰੀ ਨੂੰ ਸਮਰਪਤ ਪੱਤਰਕਾਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ। ਪ੍ਰਤੀਬੱਧ, ਸੁਹਿਰਦ ਤੇ ਸਮਾਜ ਲਈ ਜੁਆਬਦੇਹ ਪੱਤਰਕਾਰਾਂ ਦੀ ਘਾਟ ਕਾਰਨ ਹੀ ਹੁਣ ਜ਼ਿਆਦਾਤਰ ਪੱਤਰਕਾਰਾਂ ਨੂੰ ਬਲੈਕਮੇਲਰਾਂ ਤੋਂ ਵਧੇਰੇ ਕੁਝ ਨਹੀਂ ਸਮਝਿਆ ਜਾਂਦਾ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਬਹੁਤੀਆਂ ਪੰਜਾਬੀ ਅਖਬਾਰਾਂ ਵੱਲੋਂ ਪੱਤਰਕਾਰਾਂ ਨੂੰ ਤਨਖ਼ਾਹ ਤਾਂ ਕੀ ਦੇਣੀ ਹੈ, ਸਗੋਂ ਉਹਨਾਂ ਦਾ ਬਣਦਾ ਮਾਣਭੱਤਾ ਵੀ ਨਹੀ ਦਿੱਤਾ ਜਾਂਦਾ। ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਦੀ ਰੋਜੀ ਰੋਟੀ ਦੇ ਪ੍ਰਬੰਧ ਦਾ ਅਦਾਰੇ ਨੂੰ ਕੋਈ ਫ਼ਿਕਰ ਨਹੀਂ ਹੁੰਦਾ। ਬਗੈਰ ਤਨਖਾਹ ਤੋਂ ਸਾਰੀ ਦਿਹਾੜੀ ਅਖ਼ਬਾਰ ਲਈ ਕੰਮ ਕਰਨ ਵਾਲ਼ਾ ਪੱਤਰਕਾਰ ਆਪਣਾ ਤੇ ਪਰਿਵਾਰ ਦਾ ਪੇਟ ਕਿੱਥੋਂ ਪਾਲ਼ੇ। ਉਸਨੂੰ ਪਰਿਵਾਰ ਪਾਲਣ ਲਈ ਕੋਈ ਨਾ ਕੋਈ ਜੁਗਾੜਬੰਦੀ ਕਰਨੀ ਹੀ ਪੈਂਦੀ ਹੈ। ਜਦੋਂ ਕਿਸੇ ਅਖ਼ਬਾਰੀ ਅਦਾਰੇ ਵੱਲੋਂ ਪੱਤਰਕਾਰ ਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ ਤਾਂ ਨਾਲ਼ ਹੀ ਉਸਨੂੰ ਨਸੀਹਤ ਦੇ ਦਿੱਤੀ ਜਾਂਦੀ ਹੈ ਕਿ ‘ਆਪਣੀ ਰੋਟੀ ਖਾ ਕੇ ਆਵੀਂ ਤੇ ਸਾਡੇ ਲਈ ਲੈ ਕੇ ਆਵੀਂ।’ ਜਦੋਂ ਇਸ਼ਤਿਹਾਰਾਂ ਤੋਂ ਕਰੋੜਾਂ ਕਮਾਉਣ ਵਾਲ਼ੇ ਅਦਾਰੇ ਅਜਿਹੀ ਸੋਚ ਅਪਣਾਉਣਗੇ ਤਾਂ ਇੱਕ ਸਧਾਰਨ ਪੱਤਰਕਾਰ ਕੀ ਕਰੇਗਾ? ਇਸ ਬੌਧਿਕ ਸ਼ੋਸ਼ਣ ਨੂੰ ਰੋਕਣ ਲਈ ਜਿੱਥੇ ਪੱਤਰਕਾਰਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਪਵੇਗਾ, ਉੱਥੇ ਅਖ਼ਬਾਰੀ ਅਦਾਰਿਆਂ ਨੂੰ ਆਪਣੀ ਪਾਲਿਸੀ ਵਿੱਚ ਬਦਲਾਓ ਲਿਆਉਣਾ ਪਵੇਗਾ। ਅਖਬਾਰਾਂ ਵੱਲੋਂ ਪੱਤਰਕਾਰਾਂ ਨੂੰ ਏਨੀਆਂ ਤਨਖਾਹਾਂ ਦੇਣੀਆਂ ਪੈਣਗੀਆਂ ਜਿਸ ਨਾਲ਼ ਉਹਨਾਂ ਦੀ ਰੋਜੀ ਰੋਟੀ ਸੌਖਿਆਂ ਚੱਲਦੀ ਰਹਿ ਸਕੇ ਅਤੇ ਉਹ ਆਮ ਲੋਕਾਂ ਤੋਂ ਖਬਰ ਦੇ ਨਾਂ ਉਤੇ ਉਗਰਾਹੀ ਨਾ ਕਰਨ। ਜਦੋਂ ਤੱਕ ਇਹ ਸਭ ਕੁਝ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬੀ ਪੱਤਰਕਾਰੀ ਦਾ ਰੱਬ ਹੀ ਰਾਖਾ ਹੈ। ਜਿਸ ਤੇਜੀ ਨਾਲ਼ ਪੱਤਰਕਾਰੀ ਨੀਵਾਣਾਂ ਵੱਲ ਡਿੱਗ ਰਹੀ ਹੈ, ਉਹ ਬਹੁਤ ਗੰਭੀਰ ਸਮੱਸਿਆ ਹੈ ਤੇ ਇਸਨੂੰ ਹੱਲ ਕਰਨ ਲਈ ਦਾਨੇ ਬੰਦਿਆਂ ਨੂੰ ਸਿਰ ਜੋੜ ਕੇ ਸੋਚ ਵਿਚਾਰ ਕਰਨ ਦੀ ਲੋੜ ਹੈ। ਹੁਣ ਤੱਕ ਲੋਕਤੰਤਰ ਦੇ ਤਿੰਨ ਥੰਮ੍ਹ, ਨਿਆਂ ਪਾਲਿਕਾ, ਵਿਧਾਨ ਪਾਲਿਕਾ ਅਤੇ ਕਾਰਜ ਪਾਲਿਕਾ, ਭ੍ਰਿਸ਼ਟਾਚਾਰ ਕਾਰਨ ਬਦਨਾਮ ਹੋ ਚੁੱਕੇ ਹਨ ਤੇ ਲੋਕਾਂ ਦਾ ਇਹਨਾਂ ਥੰਮ੍ਹਾਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ। ਜੇਕਰ ਪੱਤਰਕਾਰੀ ਵਾਲ਼ਾ ਚੌਥਾ ਥੰਮ੍ਹ ਵੀ ਬਦਨਾਮ ਹੋ ਗਿਆ ਤਾਂ ਕੀ ਬਣੂੰਗਾ ਲੋਕਤੰਤਰ ਦਾ ? ਹੁਣ ਤਾਂ ਇਹ ਚੌਥਾ ਥੰਮ੍ਹ ਗੋਦੀ ਮੀਡੀਆ ਬਣ ਕੇ ਰਹਿ ਗਿਆ ਹੈ। ਦੇਸ਼ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਤਾ ਹੀ ਨਹੀਂ ਲੱਗਦਾ ਸਗੋਂ ਲੋਕਾਂ ਨੂੰ ਝੂਠ ਪਰੋਸਿਆ ਜਾ ਰਿਹਾ। ਇਸ ਸਭ ਲਈ ਮੀਡੀਏ ਦੇ ਮਾਲਕ ਜਿੰਮੇਵਾਰ ਹਨ।

ਬੁੱਧ ਸਿੰਘ ਨੀਲੋਂ
94643-70823

 

ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਕ ਸੰਦਰਭ ਵਿੱਚ ਸਿੰਘ ਸਾਹਿਬਾਨ ਦੀ ਭੂਮਿਕਾ, ਸ੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਿੱਖ ਪੰਥ ਦੇ ਸਰੋਕਾਰ

ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਂਮ ਲਈ ਸਰਬ ਉੱਚ ਅਤੇ ਸਤਿਕਾਰਿਤ ਸੰਸਥਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਮੂਲ ਸਿਧਾਂਤ, ਸਿੱਖਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਰਾਜਸੀ ਚੇਤਨਾ ਅਤੇ ਅਜ਼ਾਦ ਪ੍ਰਭੂਸੱਤਾ ਦਾ ਸੰਕਲਪ ਦ੍ਰਿੜ ਕਰਵਾਉਂਦੇ ਹਨ। ਮੀਰੀ ਪੀਰੀ ਦੇ ਸਿਧਾਂਤਕਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਕੀਤੀ ਇਹ ਸਰਬੋਤਮ ਸੰਸਥਾ ਇਤਿਹਾਸ ਵਿੱਚ ਵੀ ਸਿੱਖਾਂ ਨੂੰ ਸਮੇ ਸਮੇ ਤੇ ਅਗਵਾਈ ਦੇਣ ਅਤੇ ਜੋੜਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ। ਮੌਜੂਦਾ ਸਮੇ ਵਿੱਚ ਇਸ ਅਸਥਾਨ ‘ਤੇ ਸੇਵਾ ਨਿਭਾਉਂਦੇ ਜਥੇਦਾਰ ਸਾਹਿਬਾਨ ਦੇ ਵੀ ਇਹ ਮੁਢਲੇ ਫਰਜ ਹਨ।ਪਰ ਇਹ ਬਹੁਤ ਦੁੱਖ ਨਾਲ ਲਿਖਣਾ ਪਵੇਗਾ ਕਿ ਇਸ ਸੰਸਥਾ ਨੂੰ ਕਮਜੋਰ ਕਰਨ ਲਈ ਆਪਣਿਆਂ ਨੇ ਹੀ ਸਿੱਖ ਵਿਰੋਧੀ ਤਾਕਤਾਂ ਦਾ ਸਾਥ ਦਿੱਤਾ, ਬਲਕਿ ਮੋਹਰੇ ਬਣਕੇ ਉਹ ਹਰ ਹਰਬਾ ਵਰਤਿਆ, ਜਿਹੜਾ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਲਈ ਕਾਰਗਰ ਸਾਬਤ ਹੋਇਆ। ਜੇਕਰ ਇਹ ਕਿਹਾ ਜਾਵੇ ਕਿ ਸਿੱਖ ਕੌਮ ਦਾ ਹੁਣ ਤੱਕ ਜੋ ਨੁਕਸਾਨ ਹੋਇਆ ਉਹ ਅਕਾਲੀ ਦਲ ਦੀ ਲੀਡਰਸ਼ਿਪ ਕਾਰਨ ਹੀ ਹੋਇਆ ਹੈ ਤਾਂ ਵੀ ਗਲਤ ਨਹੀ ਹੋਵੇਗਾ।ਅਕਾਲੀ ਦਲ (ਬਾ) ਵੱਲੋਂ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਿਸਤਰਾਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ, ਉਹ ਕੌਂਮ ਨੂੰ ਹੋਰ ਵੀ ਨਿਰਾਸ ਕਰਨ ਵਾਲੀ ਹੈ। ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਜਨਤਕ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਨਖ਼ਾਹੀਏ (ਦੋਸ਼ੀ) ਨੂੰ ਆਪਣਾ ਜਰਨੈਲ ਦੱਸਣਾ ਸਪੱਸਟ ਕਰਦਾ ਹੈ ਕਿ ਅਕਾਲੀ ਦਲ ਨੂੰ ਸਿੱਖੀ ਸਿਧਾਂਤਾਂ ਦੀ ਕੋਈ ਕਦਰ ਨਹੀ। ਇਹ ਸਿੱਧੇ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤੌਹੀਨ ਕਰਨ ਦਾ ਗੁਨਾਹ ਹੈ।

ਕੋਰ ਕਮੇਟੀ ਵੱਲੋਂ ਇਕੱਠੇ ਹੋਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ‘ਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਫੈਸਲਾ ਸੁਣਾਉਣ ਲਈ ਦਬਾਅ ਬਣਾਇਆ ਜਾਣਾ ਅਤੇ ਸੁੱਚਾ ਸਿੰਘ ਲੰਗਾਹ ਵਰਗੇ ਇਖਲਾਕ ਦੇ ਦਾਗੀ ਆਗੂਆਂ ਦੀ ਜਥੇਦਾਰ ਸਾਹਿਬਾਨ ਅਤੇ ਕੌਮ ਨੂੰ ਧਮਕੀ ਭਰੀ ਨਸੀਹਤ ਸੁਣਕੇ ਜਾਪਦਾ ਹੈ ਕਿ ਜਥੇਦਾਰਾਂ ਨੂੰ ਅਕਾਲੀ ਆਗੂਆਂ ਵੱਲੋਂ  ਸਿਰਫ ਤੇ ਸਿਰਫ ਅਕਾਲੀ ਦਲ ਦੀ ਕਠਪੁਤਲੀ ਤੋਂ ਵੱਧ ਕੁੱਝ ਵੀ ਨਹੀ ਸਮਝਿਆ ਜਾ ਰਿਹਾ। ਇਹ ਉਹ ਲੋਕ ਹਨ ਜਿਨਾਂ ਦੀ ਵਜਹਾ ਕਰਕੇ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜੇ ਸਿੰਘ ਸਾਹਿਬਾਨ ਸਿਰਫ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਹੀ ਜਥੇਦਾਰ ਬਣ ਕੇ ਰਹਿ ਗਏ ਹਨ, ਜਿਸ ਕਰਕੇ ਸਿੱਖ ਪੰਥ ਦੇ ਸਰਬੋਤਮ ਅਤੇ ਸਤਿਕਾਰਯੋਗ ਰੁਤਬਿਆਂ ਦੀ ਆਣ ਬਾਣ ਅਤੇ ਸ਼ਾਨ ਨੂੰ ਵੱਡੀ ਢਾਹ ਲੱਗੀ ਰਹੀ ਹੈ, ਜਦੋਂ ਕਿ ਜਥੇਦਾਰ ਸਾਹਿਬਾਨ ਸਮੁੱਚੀ ਕੌਮ ਦੇ, ਖਾਲਸਾ ਪੰਥ ਦੇ ਅਤੇ ਨਾਨਕ ਨਾਮ ਲੇਵਾ ਸਮੂਹ ਸਿੱਖਾਂ ਦੇ ਜਥੇਦਾਰ ਹਨ, ਭਾਵੇ ਸਿੱਖ ਕਿਸੇ ਵੀ ਸਿਆਸੀ ਪਾਰਟੀ ਵਿੱਚ ਕਿਉਂ ਨਾ ਹੋਣ, ਇਸ ਗੱਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਮਤਲਬ ਨਹੀ ਅਤੇ ਨਾ ਹੀ ਸਿੰਘ ਸਾਹਿਬਾਨ ਨੂੰ ਹੋਣਾ ਚਾਹੀਦਾ ਹੈ।ਆਪਣੇ ਰਾਜਸੀ ਅਤੇ ਪਰਿਵਾਰਿਕ ਹਿਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਬਣਾਕੇ ਵਰਤਣ ਦਾ ਇਹ ਵਰਤਾਰਾ ਪਿਛਲੇ 50 ਸਾਲਾਂ ਤੋਂ ਲਗਾਤਾਰ ਵਾਪਰਦਾ ਆ ਰਿਹਾ ਹੈ ਅਤੇ ਮੌਜੂਦਾ ਸਮੇਂ ਦਾ ਵੀ ਇਹ ਹੀ ਕੌੜਾ ਸੱਚ ਹੈ। ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦਾ ਢੰਗ ਹੀ ਅਜਿਹਾ ਹੈ ਕਿ ਮੌਜੂਦਾ ਸਮੇ ਤੋ ਕੁੱਝ ਕੁ ਸਮਾ ਪਹਿਲਾਂ ਤੱਕ ਸਿੰਘ ਸਾਹਿਬਾਨ ਅਕਾਲੀ ਦਲ ਤੋਂ ਸਿਵਾਏ ਹੋਰ ਕਿਸੇ ਦੀ ਨਾਂ ਤਾਂ ਗੱਲ ਸੁਣਨ ਨੂੰ ਤਿਆਰ ਰਹੇ ਹਨ ਅਤੇ ਨਾਂ ਹੀ ਉਹਨਾਂ ਦੀ ਕਿਤੇ ਸ਼ਮੂਲੀਅਤ ਨੂੰ ਬਰਦਾਸ਼ਤ ਕਰਦੇ ਰਹੇ ਹਨ, ਸਿਵਾਏ ਕੇਂਦਰੀ ਪਹੁੰਚ ਵਾਲੇ ਸਿੱਖਾਂ ਤੋਂ। ਅਕਾਲੀ ਦਲ ਦੇ ਮੌਜੂਦਾ ਬਦਲੇ ਹੋਏ ਰਾਜਸੀ ਹਾਲਾਤਾਂ ਕਾਰਨ  ਭਾਵੇਂ ਜਥੇਦਾਰ ਸਾਹਿਬਾਨਾਂ ਦੇ ਰਵੱਈਏ ਵਿੱਚ ਕੁੱਝ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ,ਪਰ ਅਜੇ ਤੱਕ ਵੀ ਅਕਾਲੀ ਦਲ ਦੀ ਮਜਬੂਤ ਪਕੜ ਵਿੱਚ ਕੰਮ ਕਰ ਰਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਜਥੇਦਾਰ ਸਾਹਿਬਾਨ ਸਭ ਤੋ ਵੱਧ ਮਹੱਤਵ ਦੇ ਰਹੇ ਹਨ, ਜਦੋਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਪੇਸ਼ ਹੋਕੇ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸੌਦਾ ਸਾਧ ਦੀ ਮੁਆਫੀ ਮੌਕੇ ਦਿੱਤੇ ਇਸ਼ਤਿਹਾਰਾਂ ਸਬੰਧੀ  ਜੋ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਪਿਆ ਗਿਆ ਹੈ, ਉਹ ਬਿਲਕੁਲ ਹੀ ਝੂਠ ਦਾ ਪੁਲੰਦਾ ਹੈ।

ਉਸ ਵਿੱਚ ਮੁਆਫੀ ਨਾਮੇ ਵਾਲੇ ਇਸ਼ਤਿਹਾਰਾਂ ਨੂੰ ਸਿੱਖੀ ਦੇ ਪ੍ਰਚਾਰ ਲਈ ਦਿੱਤੇ ਗਏ  ਇਸ਼ਤਿਹਾਰ ਕਹਿਕੇ ਦਿੱਤੇ ਗਏ ਸਪੱਸਟੀਕਰਨ ਵਿੱਚ ਸਰਾਸਰ ਝੂਠ ਬੋਲਿਆ ਗਿਆ ਹੈ, ਕਿਉਂਕਿ ਉਹ ਸਮਝਦੇ ਸਨ ਕਿ ਇਹ ਇੱਕ ਖਾਨਾਪੂਰਤੀ ਤੋ ਵੱਧ ਕੁੱਝ ਨਹੀ। ਜਥੇਦਾਰ ਸਾਹਿਬਾਨ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਸਪੱਸਟੀਕਰਨ ਤੇ ਅੱਜ ਤੱਕ ਕੋਈ ਵੀ ਪ੍ਰਤੀਕਰਮ ਨਹੀ ਦਿੱਤਾ, ਜਦੋਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਕਰਨ ਅਤੇ ਝੂਠ ਬੋਲਣ ਵਰਗੇ ਬੱਜਰ ਗੁਨਾਹਾਂ ਦੀ ਸਜ਼ਾ ਵੀ ਸੁਖਬੀਰ ਸਿੰਘ ਬਾਦਲ ਤੋ ਘੱਟ ਨਹੀ ਸੀ ਹੋਣੀ ਚਾਹੀਦੀ, ਬਲਕਿ ਉਹਨਾਂ ‘ਤੇ ਤਾਂ ਸੁਖਬੀਰ ਸਿੰਘ ਬਦਲ ਤੋ ਵੀ ਪਹਿਲਾਂ ਕਾਰਵਾਈ ਕਰਕੇ ਆਹੁਦੇ ਤੋ ਫਾਰਗ ਕਰਵਾਉਣ ਦੇ ਹੁਕਮ ਜਾਰੀ ਹੋਣੇ ਚਾਹੀਦੇ ਸਨ, ਤਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਕੋਈ ਵੀ ਸਿੱਖ ਆਪਣੇ  ਹਿਤਾਂ ਲਈ ਨੀਵਾਂ ਦਿਖਾਉਣ ਦੀ ਗਲਤੀ ਨਾ ਕਰੇ।ਪਰ ਕਮੇਟੀ ਦੇ ਪ੍ਰਧਾਨ ‘ਤੇ ਕਾਰਵਾਈ ਕਰਨ ਦੇ ਮਾਮਲੇ ਵਿੱਚ ਵੱਟੀ ਚੁੱਪ ਵੀ ਜਥੇਦਾਰ ਸਾਹਿਬਾਨਾਂ ਦੀ ਕਾਰਜਸ਼ੈਲੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਉਂਦੀ ਹੈ।

ਅਕਾਲੀ ਦਲ ਦੇ ਹਾਲਾਤਾਂ ਨੂੰ ਸੁਧਾਰਨ  ਲਈ ਭਾਵੇਂ ਹਰ ਸਿੱਖ ਚਿੰਤਤ ਹੈ ਅਤੇ ਵੱਖ ਵੱਖ ਪੰਥਕ ਧੜਿਆਂ, ਇੱਥੋ ਤੱਕ ਕਿ ਕੁੱਝ ਕਾਂਗਰਸੀ ਸਿੱਖ ਵੀ ਅਕਾਲੀ ਦਲ ਦੇ  ਕਮਜੋਰ ਹੋਣ ਨੂੰ ਕੌਂਮ ਲਈ ਚਿੰਤਾ ਦਾ ਵਿਸ਼ਾ ਮੰਨਦੇ ਹਨ ਅਤੇ ਉਹ ਸ਼ਰੋਮਣੀ ਅਕਾਲੀ ਦਲ ਦੀ ਇਸ ਤਰਸਯੋਗ ਹਾਲਤ ਲਈ ਪਾਰਟੀ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਪਰਿਵਾਰ ਨੂੰ ਦੋਸ਼ੀ ਗਰਦਾਨਦੇ ਹਨ। ਅਕਾਲੀ ਦਲ ਲਈ ਇਸ ਤੋ ਮਾੜਾ ਸਮਾ ਹੋਰ ਕਿਵੇਂ ਹੋ ਸਕਦਾ ਹੈ ਕਿ ਅਕਾਲੀ ਦਲ ਨੂੰ ਜਿਮਨੀ ਚੋਣਾਂ ਤੋ ਪਿੱਛੇ ਹਟਣਾ ਪੈ ਰਿਹਾ ਹੈ। ਭਾਂਵੇ ਅਕਾਲੀ ਦਲ ਦੀ ਆਹਲਾ ਕਮਾਂਨ ਨੇ ਇਹ ਫੈਸਲਾ ਜਿਮਨੀ ਵੋਣਾ ਵਿੱਚ ਹੋਣ ਵਾਲੀ ਸ਼ਰਮਨਾਕ ਹਾਰ ਤੋ ਬਚਣ ਲਈ ਲਿਆ ਹੈ,ਪਰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨ ਦੀ ਇਜਾਜ਼ਤ ਨਾ ਦੇਣ ਕਰਕੇ ਰੋਸ ਵੀ ਜਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਕਾਲੀ ਦਲ ਦਾ ਇਹ ਫੈਸਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਣੌਤੀ ਦੇਣ ਵਾਲਾ ਹੀ ਸਮਝਿਆ ਜਾਣਾ ਚਾਹੀਦਾ ਹੈ।  ਕੌਮ ਦੀ ਤਰਾਸਦੀ ਹੈ ਕਿ ਇਸ ਤੋ ਪਹਿਲਾਂ ਜਥੇਦਾਰ ਸਾਹਿਬਾਨ ਅਕਾਲੀ ਦਲ ਦੇ ਮਸਲੇ ਨੂੰ ਸਮੁੱਚੇ ਪੰਥ ਦਾ ਮਸਲਾ ਨਾ ਬਣਾ ਕੇ ਮਹਿਜ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਤੱਕ ਕਹਿੰਦੇ ਰਹੇ ਹਨ।ਇਹ ਵੀ ਸੱਚ ਹੈ ਕਿ ਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਕਿਸੇ ਦਾ ਨਿੱਜੀ ਹੈ, ਨਾਂ ਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਸਿੱਖ, ਧੜੇ ਜਾਂ ਪਾਰਟੀ ਦੀ ਜਾਇਦਾਦ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਤਾਂ ਚੋਣਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀ, ਫਿਰ ਉਹ ਉੱਚੀ ਸੁੱਚੀ ਸਿਧਾਂਤਕ ਸੰਸਥਾ ਕਿਸੇ ਇੱਕ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਫੈਸਲੇ ਦੇਵੇ,ਇਹਨੂੰ ਸਹੀ ਕਿਵੇਂ ਠਹਿਰਾਇਆ ਜਾ ਸਕਦਾ ਹੈ।ਅਕਾਲੀ ਦਲ ਦੇ ਸੰਕਟ ਨੂੰ ਹੱਲ ਕਰਨ ਲਈ ਸਮੁੱਚੇ ਪੰਥ ਨੂੰ, ਸਮੁੱਚੀਆਂ ਧਿਰਾਂ ਨੂੰ ਸੱਦਾ ਹੀ ਨਹੀਂ ਦਿੱਤਾ ਜਾਂਦਾ, ਇਹੋ ਕਾਰਨ ਹੈ ਕਿ ਪਹਿਲਾਂ ਵਿਰਸਾ ਸਿੰਘ ਵਲਟੋਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇ ਚੁੱਕਾ ਹੈ ਅਤੇ ਹੁਣ ਅਕਾਲੀ ਦਲ ਬਾਦਲ ਦੀ ਸਮੁੱਚੀ ਕੋਰ ਕਮੇਟੀ ਜਥੇਦਾਰਾਂ ਨੂੰ ਨਸੀਹਤ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਧਮਕੀ ਹੈ ਅਤੇ  ਇਸ ਤੋ ਵੀ ਅੱਗੇ ਸੁੱਚਾ ਸਿੰਘ ਲੰਗਾਹ ਵਰਗਾ ਆਗੂ ਵੀ ਧਮਕੀ ਭਰੇ ਲਹਿੰਜੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਡਰਾਵਣੀਆਂ ਨਸੀਹਤਾਂ ਦੇ ਰਹੇ ਦਿਖਾਈ ਅਤੇ ਸੁਣਾਈ ਦਿੰਦੇ ਹੈ। ਇਹ ਵਰਤਾਰਾ ਸਿੱਖ ਪੰਥ ਲਈ ਬੇਹੱਦ ਘਾਤਕ ਹੈ। ਸਮਾ ਤੇਜੀ ਨਾਲ ਬਦਲ ਰਿਹਾ ਹੈ। ਅਕਾਲੀ ਦਲ ਦੇ ਜੋ ਮੌਜੂਦਾ ਹਾਲਾਤ ਹਨ, ਅਜਿਹੇ ਅਤੀਤ ਵਿੱਚ ਪਹਿਲਾਂ ਕਦੇ ਵੀ ਨਹੀ ਦੇਖੇ ਗਏ।

ਬਘੇਲ ਸਿੰਘ ਧਾਲੀਵਾਲ 

ਦੋਵੇ ਸਿੱਖ ਸੰਸਥਾਵਾਂ ਸ਼ਰੋਮਣੀ ਅਕਾਲੀ ਦਲ ਅਤੇ  ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਚ ਆਏ ਨਿਘਾਰ ਲਈ ਸਿੱਖ ਲੀਡਰਸ਼ਿੱਪ ਇਸ ਕਰਕੇ ਜੁੰਮੇਵਾਰ ਹੈ,ਕਿਉਕਿ ਉਹਨਾਂ ਨੇ ਆਪਣੇ ਰਾਜਸੀ ਲਾਭ ਲਈ ਅਜਿਹੇ ਗੈਰ ਸਿਧਾਂਤਕ ਸਮਝੌਤੇ ਕੀਤੇ,ਜਿੰਨਾਂ ਕਾਰਨ ਸਿੱਖ ਸਿਧਾਂਤ  ਮਲ਼ੀਆਮੇਟ ਹੁੰਦੇ ਗਏ ਜਾਂ ਕਰਵਾਏ ਜਾਂਦੇ ਰਹੇ।ਅਕਾਲੀ ਲੀਡਰਸ਼ਿੱਪ ਨੇ ਜਿਸ ਬੇਸ਼ਰਮੀ ਨਾਲ ਰਾਜ ਸੱਤਾ ਤੇ ਕਾਬਜ ਹੋਣ ਲਈ ਸਿੱਖ ਸਿਧਾਂਤਾਂ ਦਾ ਘਾਣ ਕੀਤਾ ਉਹ ਵਰਤਾਰਾ ਕੌਂਮ ਲਈ ਅਸਹਿ ਹੋਣ ਦੇ ਬਾਵਜੂਦ ਵੀ ਚੱਲਦਾ ਰਿਹਾ ਅਤੇ ਕੌਂਮ ਬੇਬੱਸ ਰਹੀ।ਸਿੱਖਾਂ ਨੇ ਵੀ ਛੋਟੀਆਂ ਛੋਟੀਆਂ ਗਰਜਾਂ ਦੇ ਪਿੱਛੇ ਆਪਣਾ ਕਿਰਦਾਰ ਇਸ ਕਦਰ ਹਲਕਾ ਅਤੇ ਨੀਵਾਂ ਕਰ ਲਿਆ ਕਿ ਸਿੱਖੀ ਸਿਧਾਂਤ ਕਮਜੋਰ ਅਤੇ ਸਿਧਾਂਤਹੀਣ ਆਗੂ ਤਾਕਤਵਰ ਹੋ ਗਏ।ਸਿਧਾਂਤ ਤੇ ਪਹਿਰਾ ਦੇਣ ਵਾਲਿਆਂ ਨੂੰ ਕੇਂਦਰੀ ਤਾਕਤਾਂ ਅਤੇ ਅਕਾਲੀ ਦਲ ਦੋਵੇ ਇੱਕਜੁੱਟ ਹੋਕੇ ਮਾਤ ਦਿੰਦੇ ਰਹੇ।ਬੰਦੀ ਸਿੰਘਾਂ ਦਾ ਮਸਲਾ ਕਦੇ ਵੀ ਐਨਾ ਨਾ ਲਟਕਦਾ ਜੇਕਰ ਕੌਂਮ ਚ ਏਕਤਾ ਅਤੇ  ਆਗੂਆਂ ਵਿੱਚ ਇਮਾਨਦਾਰੀ ਹੁੰਦੀ।ਸੋ ਸਿਆਣਿਆਂ ਦੀ ਕਹਾਵਤ ਹੈ ਕਿ ਸਵੇਰ ਦਾ ਭੁੱਲਿਆ ਸਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀ ਜਾਣੀਦਾ।ਸੋ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁੱਝ ਨਹੀ ਬਿਗੜਿਆ ਜੇਕਰ ਸਿੰਘ ਸਾਹਿਬਾਨ ਏਸੇ ਤਰਾਂ ਹੀ ਦ੍ਰਿੜਤਾ ਨਾਲ ਫੈਸਲੇ ਲੈਣ ਦੀ ਹਿੰਮਤ ਬਣਾਈ ਰੱਖਣਗੇ ਤਾ ਕੌਂਮ ਦੀ ਬਿਗੜੀ ਸੰਵਰਨ ਨੂੰ ਜਿਆਦਾ ਦੇਰ ਨਹੀ ਲੱਗੇਗੀ ਅਤੇ ਭਵਿੱਖ ਵੀ ਚੜ੍ਹਦੀ ਕਲਾ ਵਾਲਾ ਹੋਵੇਗਾ। ਗੁਰੂ ਸਾਹਿਬ ਸਿੰਘ ਸਾਹਿਬਾਨਾਂ ਤੇ ਆਪਣੀ ਮਿਹਰ ਬਣਾਈ ਰੱਖਣ।

ਬਘੇਲ ਸਿੰਘ ਧਾਲੀਵਾਲ 
99142-58142

‘‘ਮਿੱਟੀ ਨੂੰ ਫਰੋਲ ਜੋਗੀਆ’’ ਕਿਤਾਬ ਵਿੱਚ ਪੰਜਾਬੀ ਗੀਤਾਂ ਦਾ ਇਤਿਹਾਸ ਸਾਂਭਣ ਵਾਲਾ ਲੇਖਕ ਅਸ਼ੋਕ ਬਾਂਸਲ ਮਾਨਸਾ

ਪੰਜਾਬੀ ਜਗਤ ਵਲੋਂ ਖੋਜੀ ਕਿਤਾਬ ਲੇਖਕ ਬਾਂਸਲ ਨੂੰ ਸਲਾਮ

ਪੰਜਾਬੀ ਗੀਤਾਂ, ਗੀਤਕਾਰਾਂ ਅਤੇ ਗਾਇਕਾਂ ’ਤੇ ਖੋਜ ਭਰਪੂਰ ਕਿਤਾਬ ‘‘ਮਿੱਟੀ ਨੂੰ ਫਰੋਲ ਜੋਗੀਆ’’ ਲਿਖਣ ਵਾਲੇ ਪ੍ਰਸਿੱਧ ਲੇਖਕ ਅਤੇ ਖੋਜਕਾਰ ਅਸ਼ੋਕ ਬਾਂਸਲ (ਮਾਨਸਾ) ਬੀਤੇ ਦਿਨੀਂ ਇੰਗਲੈਂਡ ਫੇਰੀ ’ਤੇ ਆਏ ਅਤੇ ਆਪਣੀ ਕਿਤਾਬ ‘‘ਮਿੱਟੀ ਨੂੰ ਫਰੋਲ ਜੋਗੀਆ’’ ਇੰਗਲੈਂਡ ਵਾਸੀਆਂ ਨੂੰ ਭੇਂਟ ਕੀਤੀ।

ਇਸੇ ਦੌਰਾਨ ਉਹ ਆਪਣੀ ਕਰੀਬੀ ਸਾਥੀ ਅਤੇ ਸਹਿਯੋਗੀ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ (ਮਾਲਕ ਪਿੰਕ ਸਿਟੀ ਰੈਸਟੋਰੈਂਟ ਹੇਜ਼) ਨਾਲ ਦਫ਼ਤਰ ‘ਦੇਸ ਪ੍ਰਦੇਸ’ ਪਹੁੰਚੇ। ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦਰਸਾਉਦਾ ਲੇਖਕ ਪਾਠਕਾਂ ਦੀ ਜਾਣਕਾਰੀ ਲਈ ਹਾਜ਼ਰ ਹੈ (ਸੰਪਾਦਕ)

ਮਾਨਸਾ ਦਾ ਇੰਦਰ ਬਾਣੀਆ
ਮੰਗਲਾਚਰਣ
ਇਹ ਜ਼ਹਿਰ ਵੀ ਸੁਣਿਐ ਬਣੇ ਸ਼ਰਬਤ
ਰਾਗ ਇਸ਼ਕ ਦਾ ਜਦੋਂ ਸੁਕਰਾਤ ਬਣਦੈ
ਦੰਤ ਕਥਾ
ਇੰਦਰ। ਲਾਹੌਰ ਦਾ ਪੈਸੇ ਵਾਲਾ ਬਾਣੀਆ। ਕੱਪੜੇ ਦੀ ਦੁਕਾਨ। ਲੋਕਾਂ ਨਾਲ ਲੈਣ ਦੇਣ। ਕਹਿੰਦੇ ਬੇਗੋ ਉਸਤੋਂ ਕੱਪੜਾ ਖ੍ਰੀਦਣ ਆਈ। ਉਸ ਦਿਨ ਉਹ ਬੇਗੋ ਦਾ ਹੋ ਗਿਆ, ਬੇਗੋ ਉਸਦੀ। ਬੇਗੋ ਦੇ ਹੁਸਨ ਵਿੱਚ ਇੰਦਰ ਝੱਲਾ ਹੋ ਗਿਆ। ਵਾਰਿਸ ਜਦੋਂ ਲਿਖਦੈ ਕਿ `ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਮਿਹਰਬਾਨ ਹੋਈ।` ਬੇਗੋ ਦੀ ਝਾਕਣੀ ਅੱਗੇ ਉਹ ਆਪਾ ਗਵਾਉਂਦੈ। ਇਹ ਇਸ਼ਕ ਐ। ਉਹ ਉਸਤੋਂ ਕੱਪੜਾ ਲੈਂਦੀਆਂ ਨੇ। ਇੰਦਰ ਸਾਰੀ ਦੁਕਾਨ ਉਨ੍ਹਾਂ ਅੱਗੇ ਵਿਛਾ ਦਿੰਦੈ। ਨਾ ਕੋਈ ਭਾਅ, ਨਾ ਕੋਈ ਝਿਜਕ। ਉਹ ਕਹਿੰਦੈ – ਸਭ ਕੁਝ ਤੇਰਾ, ਮੈਂ ਵੀ, ਦੁਕਾਨ ਵੀ। ਜਿਹੜਾ ਕੁਝ ਮੰਗਣੈ ਮੰਗ ਲਵੋ। ਮਸਤੀਆਂ ਕੁੜੀਆਂ ਵਿੱਚੋਂ ਇੱਕ ਬੋਲੀ – ਜੇ ਇਹ ਕਹੇ ਅੱਗ ਲਾ ਦੇਂਗਾ।
ਕਹੇ ਸਹੀ, ਲ਼ਾ ਦੂੰ।
ਕਹਿੰਦੇ ਮੁਸਕਰਾ ਕੇ ਬੇਗੋ ਨੇ ਕਹਿ ਦਿੱਤਾ।
ਕਹਿਣ ਦੀ ਦੇਰ ਸੀ, ਇੰਦਰ ਨੇ ਦੁਕਾਨ ਫੂਕ ਦਿੱਤੀ।
ਹੁਣ ਕੀ ਕਰੇ? ਰਾਵੀ ਦੇ ਪੁਲ ਤੇ ਪਹੁੰਚ ਗਿਆ, ਉਨ੍ਹਾ ਦੇ ਮਗਰ। ਬੇਗੋ ਨੇ ਛਾਲ ਮਾਰਨ ਦਾ ਹੁਕਮ ਦਿੱਤਾ। ਕਹਿਣ ਦੀ ਦੇਰ ਸੀ – ਉਸਨੇ ਛਾਲ ਮਾਰ ਦਿੱਤੀ।
ਪ੍ਰੀਖਿਆ ਇਸ਼ਕ ਦੀ ਸੀ। ਬੇਗੋ ਕੋਲ ਕੀ ਬਚਿਆ ਸੀ, ਕਝ ਨ੍ਹੀਂ। ਉਸਨੇ ਸਮਾਨ ਫੜਾ ਕੇ ਇੰਦਰ ਦੇ ਮਗਰ ਰਾਵੀ ਵਿੱਚ ਛਾਲ ਮਾਰੀ।

ਕਥਾ ਅਸ਼ੋਕ ਦੀ….

ਅਸ਼ੋਕ। ਇਸ਼ਕ ਰੰਗੇ ਰਾਗ ਅਲਾਪਦਾ ਬਾਣੀਆ। ਮਸਤ ਮਲੰਗ। ਮਾਨਸਾ ਦਾ `ਇੰਦਰ ਬਾਣੀਆ`। ਉਸਦੀ ਬੇਗੋ ਨਾਰ ਸੰਗੀਤ ਐ। ਉਹਨੇ ਸੰਗੀਤ ਵਾਲਿਆਂ ਨਾਲ ਤੁਰ ਫਿਰ ਕੇ ਉੱਤਰ ਦੱਖਣ ਘੁੰਮ ਲਈ। ਰੰਗ ਦਾ ਪੱਕਾ ਪਰ ਦਿਲ ਦਾ ਸੱਚਾ ਬੰਦਾ। ਬਚਪਨ ਵਿੱਚ ਉਸਨੇ ਘਰੋਂ ਚੋਰੀ ਕੀਤੀ, ਅਠਾਰਾਂ ਰੁਪਏ। ਉਦੋਂ ਉਸਦੇ ਇਸ਼ਕ ਦਾ ਪਤਾ ਚੱਲ ਗਿਆ ਸੀ। ਉਸਨੇ ਕੁਝ ਨ੍ਹੀਂ ਖਰੀਦਿਆ। ਇੱਕ ਚੀਜ਼ ਖਰੀਦੀ ਸੀ। ਸ਼ੌਕਤ ਅਲੀ ਤੇ ਨਰਿੰਦਰ ਬੀਬਾ ਦੀ ਕੈਸਿਟ। ਇੱਕ ਗੀਤ ਵਾਰ ਵਾਰ ਭਰਵਾਇਆ। ਗੀਤ ਸੀ – ਸਾਡੇ ਲੇਖਾਂ ਵਿੱਚ ਹਨੇਰੇ ਨੇ। ਉਦੋਂ ਤੋਂ ਉਹਦਾ ਪੱਕਾ ਟਿਕਾਣਾ ਬਣਿਆ, ਸੰਗੀਤ। ਜਦੋਂ ਆਪਾਂ ਸੇਵਾ ਸਿੰਘ ਠੀਕਰੀਵਾਲੇ ਦੇ ਬੁੱਤ ਤੋਂ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ ਦੇ ਵਿਚਕਾਰ ਜੇ ਜਾ ਕੇ ਛੋਟੀ ਜਿਹੀ ਦੁਕਾਨ ਤੇ ਬਾਂਸਲ ਲਿਖਿਆ ਵੇਖਾਂਗੇ ਤਾਂ ਸਾਹਮਣੇ ਇੱਕ ਬੰਦਾ ਨਜ਼ਰੀ ਪਵੇਗਾ। ਇਹੀ ਅਸ਼ੋਕ ਐ। ਬਾਦਸ਼ਾਹ ਬੰਦੈ। ਲੋਕ ਬਾਜ਼ਾਰ ਵਿੱਚ ਸਾਮਾਨ ਖਰੀਦਣ ਜਾਂਦੇ ਨੇ ਮੁੜ ਆਉਂਦੇ ਨੇ, ਉਹ ਉਸਨੂੰ ਸਾਮਾਨ ਵੇਚਦੇ ਨੂੰ ਵੇਖਦੇ ਨੇ ਪਰ ਉਹ ਜਿੱਥੇ ਜੇ ਬੈਠਾ ਹੁੰਦੈ, ਕਦੇ ਬਿਲਕੁਲ ਸਾਹਮਣੇ ਕਾਊਂਟਰ ਵਿੱਚ ਧਿਆਨ ਮਾਰਿਓ ਤੁਹਾਨੂੰ ਨਵੀਆਂ ਕਿਤਾਬਾਂ ਸਹਿਜੇ ਨਜ਼ਰ ਆਉਣਗੀਆਂ। ਨਜ਼ਰ ਹੀ ਨਹੀਂ ਆਉਂਦੀਆ ਜਦੋਂ ਗੱਲ ਛੇੜੋਗੇ, ਉਨ੍ਹਾਂ ਦੇ ਹਵਾਲੇ ਨਾਲ ਗੱਲਾਂ ਕਰਦੈ। ਦਰਿਆ ਦਿਲ ਬੰਦਾ। ਪੈਸੇ ਦਾ ਮਾਮਲੇ ਵਿੱਚ ਨ੍ਹੀਂ ਪੈਂਦਾ। ਉਂਝ ਲੋਕੀ ਕਹਿੰਦੇ ਆ ਲਾਲਚੀ ਬੰਦੈ। ਸਮੁੰਦਰ ਜਿੰਨਾ ਗਹਿਰੈ ਤੇ ਆਕਾਸ਼ ਜਿੰਨਾ ਵਿਸ਼ਾਲ। ਚਾਰੇ ਕੰਨੀਆਂ ਦਾ ਪੂਰਾ। ਅਸ਼ੋਕ ਨੂੰ ਉਸਦੇ ਫੇਸਬੁੱਕੀ ਮਿੱਤਰ ਜੱਟ ਬਾਣੀਆ ਕਹਿ ਕੇ ਸੱਦਦੇ ਨੇ। ਉਸਦਾ ਇੱਕ ਪੈਰ ਪੰਜਾਬ `ਚ ਰਹਿੰਦੈ, ਦੂਜਾ ਵਿਦੇਸ਼। ਵਿਦੇਸ਼ ਉਸ ਲਈ ਨਿਆਈ ਹੈ ਜਦੋਂ ਹੌਲ ਉੱਠਦਾ ਹੈ, ਉੱਧਰ ਚਲਾ ਜਾਂਦੈ। ਸਿਰਫ਼ ਜਾਂਦਾ ਹੀ ਨਹੀਂ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੂੰ ਘੁਮਾ ਲਿਆਉਂਦੈ। ਇਸ ਘੁੰਮ ਘੁਮਾਈ ਦੇ ਚੱਕਰ `ਚ ਉਸਨੇ ਬਹੁਤਿਆ ਨੂੰ ਰੋਟੀ ਦੇ ਸਾਧਨ ਦਿੱਤੇ ਨੇ। ਕਿਰਤ ਨਾਲ ਜੁੜਿਆ ਇਹ ਬੰਦਾ ਕਿਰਤ ਤੇ ਕਲਾ ਦਾ ਮੁਜੱਸਮੈ। ਸ਼ਬਦਾਂ ਦਾ ਜਾਦੂਗਰ। ਉਹਨੂੰ ਗੱਲ ਕਹਿਣੀ ਆਉਂਦੀ ਐ। ਥੱਕੇ ਹੋਏ ਬੰਦੇ ਦਾ ਥਕੇਵਾਂ ਉਹ ਗੀਤ ਸੁਣਾ ਕੇ ਲਾਹ ਦਿੰਦੈ। ਪੰਜਾਬੀ ਦੀ ਕਹਾਵਤ ਹੈ ਕਿ ਸੁਰਮਾ ਤਾਂ ਹਰੇਕ ਪਾ ਲੈਂਦੀ ਆ, ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦੈ। ਇਹ ਬੰਦਾ ਲੋਕਾਂ ਨਾਲੋਂ ਵੱਖਰਾ ਮਟਕਾਉਂਦੈ। ਉਸਦੇ ਬੋਲਾਂ ਵਿੱਚ ਇੰਨੀ ਜਾਨ ਹੁੰਦੀ ਐ ਕਿ ਸਾਹਮਣੇ ਵਾਲਾ ਉਸਦਾ ਹੋ ਜਾਂਦੈ। ਪ੍ਰੋ. ਪੂਰਨ ਸਿੰਘ ਦੇ ਪੰਜਾਬ ਨੂੰ ਉਹ ਅਵਾਜ਼ਾਂ ਮਾਰਦੈ। ਜੋਗੀ ਹੈ, ਜਿਸ ਕੋਲ ਸ਼ਬਦਾਂ ਦੀ ਵੰਝਲੀ ਐ। ਇਸ ਵੰਝਲੀ ਦੀ ਹੂਕ ਸੁਣ ਕੇ ਵਿਦੇਸ਼ਾਂ ਦੇ ਕੋਨੇ ਕੋਨੇ ਬੈਠੇ ਲੋਕ ਉਸਦੇ ਆਸ਼ਿਕ ਬਣਦੇ ਨੇ। ਆਪਣੀ ਗੱਲ ਕਦੇ ਪ੍ਰੋ. ਪੂਰਨ ਸਿੰਘ ਦੀ ਕਵਿਤਾ ਤੋਂ ਕਰਦੈ, ਕਦੇ ਵਿਦੇਸ਼ ਵਸਦੇ ਸ਼ਾਇਰ ਕਵਿੰਦਰ ਚਾਂਦ ਦੀ ਨਜ਼ਮ ਤੋਂ ਅਤੇ ਕਦੇ ਹਰਮਨ ਦੀ ਕੱਕਾ ਚਾਨਣ ਕਲੀ ਤੋਂ। ਕਦੇ ਕਦਾਈਂ ਉਸ ਕੋਲ ਬੈਠਣ ਦਾ ਸਮਾਂ ਮਿਲਦੈ, ਸਾਰਾ ਕੁੱਝ ਛੱਡ ਕਿ ਉਹ ਸਦੀਆਂ ਪੁਰਾਣੀਆਂ ਕਥਾਵਾਂ ਛੇੜਦੈ। ਸੰਗੀਤ ਦੇ ਆਸ਼ਿਕਾਂ ਦੇ ਕਿੱਸੇ ਛੋਹਦੈ। ਛੋਹਦਾ ਉਹੀ ਹੈ ਜਿਹੜ੍ਹਾ ਦਿਲ `ਚ ਸਿੱਧੇ ਉੱਤਰਦੇ ਹੋਣ। ਸੱਤਪਾਲ ਭੀਖੀ ਉਹਨੂੰ `ਸੰਗੀਤ ਦੀ ਹੂਕ, ਹੇਕ ਅਤੇ ਹਾਕ ਸੁਣਦੀ ਆਵਾਜ਼` ਕਹਿੰਦੈ।

ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜੇ…

ਬਾਦਸ਼ਾਹੀ ਨੰਬਰ ਇੱਕ –
ਭਾਈਆਂ ਵੰਡ ਮੁੱਢੋਂ ਹੁੰਦੀ ਆਈ ਐ। ਜੱਟ ਤੇ ਬਾਣੀਆਂ ਜਦੋਂ ਅੱਡ ਹੁੰਦੇ ਨੇ ਤਾਂ ਇਨ੍ਹਾਂ ਦਾ ਲੜਨਾ ਸੁਭਾਵਿਕ ਐ। ਜੱਟ ਦਾ ਜ਼ਮੀਨ ਦਾ ਮਾਮਲਾ, ਸ਼ਾਹੂਕਾਰ ਦਾ ਧੰਨ ਦੌਲਤ। ਅਸ਼ੋਕ, ਵੱਖਰੈ। ਸਬਰ ਆਲੈ। ਸੰਜਮੀ ਐ। ਹਿੰਡੀ ਐ। ਇਹਦੇ ਘਰੇ ਬਹੁਤ ਕੁਝ ਸੀ ਵੰਡਣ ਆਲਾ। ਪੈਸਾ, ਸੋਨਾ ਤੇ ਪੁਰਾਣੇ ਰਿਕਾਰਡ। ਮਾਂ ਹੈ ਨ੍ਹੀਂ ਸੀ। ਵੰਡਦਾ ਕੌਣ? ਵੰਡ ਹੋਈ। ਇਹਨੇ ਇੱਕੋ ਚੀਜ਼ ਮੰਗੀ, ਪੁਰਾਣੇ ਰਿਕਾਰਡ। ਗੁਰਤੇਜ ਕੁਹਾਰਵਾਲਾ ਦਾ ਸ਼ਿਅਰ ਹੈ –
ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ
ਲਹੂ ਨੂੰ ਵੇਚ ਕੇ, ਪਾਣੀ ਅਜੇ ਪਰਵਾਨ ਕਰਦਾ ਹਾਂ।
ਇਹ ਪਾਣੀ ਅਸ਼ੋਕ ਤੋਂ ਬਿਨ੍ਹਾਂ ਸਭ ਲਈ ਪਾਣੀ ਸੀ ਪਰ ਅਸ਼ੋਕ ਲਈ ਸਭ ਕੁਝ। ਜਿਹੜੀ ਚੀਜ਼ ਇਹਦੇ ਹੱਥ ਆਈ ਉਹ ਪੁਰਾਣੇ ਰਿਕਾਰਡ ਸੀ।
ਇਹ ਘਟਨਾ ਲਿਖਦਿਆਂ ਮੈਨੂੰ ਰਾਣਾ ਰਣਬੀਰ ਯਾਦ ਆਇਆ। ਅਸੀਸ ਫਿਲਮ ਵਿੱਚ ਇੱਕ ਸੀਨ ਐ। ਭਰਾਵਾਂ ਵਿੱਚ ਜ਼ਮੀਨ, ਪੈਸਾ ਅਤੇ ਹੋਰ ਸਮਾਨ ਦੀ ਵੰਡ ਹੁੰਦੀ ਐ। ਭਰੀ ਪੰਚਾਇਤ ਵਿੱਚ ਫੈਸਲਾ ਹੁੰਦੈ। ਜੀਹਦਾ ਨਾਮ ਅਸੀਸ ਹੋਵੇ ਉਹ ਕੀ ਮੰਗ ਸਕਦੈ? ਉਹ ਪੰਚਾਇਤ ਨੂੰ ਕਹਿੰਦੈ ਮੈਨੂੰ ਕੁਝ ਨਹੀਂ ਚਾਹੀਦਾ, ਮੇਰੀ ਮਾਂ ਨੂੰ ਨਾ ਵੰਡੋਂ। ਮੈਨੂੰ ਮਾਂ ਦੇ ਦਿਓ। ਉਹ ਅਸੀਸ ਐ ਤਾਂਹੀ ਮਾਂ ਮੰਗਦੈ। ਇਹ ਅਸ਼ੋਕ ਐ, ਮਾਂ ਜਿਉਂਦੀ ਹੁੰਦੀ, ਪਹਿਲਾਂ ਮਾਂ ਮੰਗਦਾ, ਫਿਰ ਪੁਰਾਣੇ ਰਿਕਾਰਡ।

ਬਾਦਸ਼ਾਹੀ ਨੰਬਰ ਦੋ

ਕੇਰਾਂ ਉਹ ਇੰਗਲੈਂਡ ਗਿਆ। ਉੱਥੇ ਉਹਦੀ ਇੰਟਰਵਿਊ ਹੋਈ ਪੰਜਾਬ ਰੇਡੀਓ `ਤੇ। ਪਹਿਲੀ `ਚਮਨ ਲਾਲ ਚਮਨ’ ਨੇ ਕੀਤੀ ਅਤੇ ਦੂਜੀ `ਸਾਥੀ ਲੁਧਿਆਣਵੀਂ’ ਨੇ। ਦੋਵਾਂ ਨੂੰ ਕੌਣ ਨ੍ਹੀਂ ਜਾਣਦਾ। ਉਨ੍ਹਾਂ ਨੇ ਅਸ਼ੋਕ ਨਾਲ ਗੱਲਾਂ ਕੀਤੀਆਂ। ਇਹਦੇ ਹਿਸਾਬ ਤੋਂ ਬਾਹਰ ਦੀਆਂ ਗੱਲਾਂ। ਗੱਲ ਗੁਰਦਾਸ ਰਾਮ ਆਲਮ ਦੀ ਚੱਲੀ। ਉਨ੍ਹਾਂ ਪੁੱਛਿਆ –
`ਤੁਸੀਂ ਕਦੇ ਗਿਆਨ ਸਿੰਘ ਸੁਰਜੀਤ ਨੂੰ ਸੁਣਿਐ?
`ਨਹੀਂ।`- ਅਸ਼ੋਕ ਨੇ ਕਿਹਾ।
`ਉਨ੍ਹਾਂ ਦੇ ਗੀਤ ਰਿਕਾਰਡ ਹੋਏ ਨੇ, ਆਲਮ ਨੇ ਲਿਖੇ ਨੇ?` – ਉਨ੍ਹਾਂ ਕਿਹਾ।
`ਕਿਹੜਾ ਗੀਤ ਐ ਜੀ।` – ਅਸ਼ੋਕ ਨੇ ਕਿਹਾ।
`ਪਿੱਪਲਾ ਵੇ ਸੱਜਣਾਂ ਦੇ ਪਿੰਡ ਦਿਆ, ਭੇਤ ਛੁਪਾ ਕੇ ਰੱਖੀਂ।` – ਅੱਗੋਂ ਆਵਾਜ਼ ਆਈ।
ਰਿਕਾਰਡ ਮੇਰੇ ਧਿਆਨ ਵਿੱਚ ਨਹੀਂ ਜੀ ਪਰ ਇਹ ਗੀਤ ਤਾਂ ਮੇਰੇ ਜ਼ੁਬਾਨੀ ਯਾਦ ਐ।
ਇਹ ਗੱਲ ਸੁਣ ਕੇ ਉਹਨੂੰ ਅੱਚਵੀ ਲੱਗ ਗਈ।
ਦੂਜਾ ਗੱਲ ਜਿਸਨੇ ਅਸ਼ੋਕ ਨੂੰ ਪਾਗਲ ਕੀਤਾ।
`ਤੁਸੀਂ ਕੁਲਦੀਪ ਸਿੰਘ ਪਰਦੇਸੀ ਦੀਆਂ ਗਾਈਆਂ ਗ਼ਜ਼ਲਾਂ ਸੁਣੀਆਂ ਨੇ? – ਉਨ੍ਹਾਂ ਕਿਹਾ।
ਹਾਂ ਜੀ, ਇਹ ਮੇਰੇ ਜ਼ਿਹਨ ਵਿੱਚ ਤਾਂ ਹੈ ਪਰ ਮੈਂ ਉਨ੍ਹਾਂ ਦੀਆਂ ਗ਼ਜ਼ਲਾਂ ਨਹੀਂ ਸੁਣੀਆਂ। – ਅਸ਼ੋਕ ਨੇ ਕਿਹਾ।
ਅਸਲ ਵਿੱਚ ਪਰਦੇਸੀ ਦੀ ਆਵਾਜ਼ ਵਿੱਚ `ਚਰਨ ਸਿੰਘ ਸਫਰੀ` ਦੀ ਗ਼ਜ਼ਲ ਰਿਕਾਰਡ ਹੋਈ ਸੀ। ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ। ਇਸ ਗ਼ਜ਼ਲ ਨੂੰ ਅਸ਼ੋਕ ਨੇ ਕਿਸੇ ਵੇਲੇ ਗੁਰਦੀਪ ਸਿੰਘ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਸੀ।
ਅਸ਼ੋਕ ਦੀ ਗਰਾਰੀ ਇਸ ਗੱਲ ਤੇ ਫਸ ਗਈ। ਪਰਦੇਸੀ ਦੇ ਇਸ ਰਿਕਾਰਡ ਨੂੰ ਕਿਵੇਂ ਲੱਭਿਆ ਜਾਵੇ? ਇਹ ਸਵਾਲ ਬਣਿਆ।
ਕਈ ਵਰ੍ਹੇ ਬਾਅਦ ਅਸ਼ੋਕ ਨੂੰ ਪਤਾ ਚੱਲਿਆ ਕਿ ਪਰਦੇਸੀ ਦਾ ਇਹ ਰਿਕਾਰਡ ਕਿਸੇ ਵੈਬਸਾਈਟ ਤੇ ਬੋਲੀ `ਤੇ ਲੱਗਿਆ ਹੋਇਐ। ਬੋਲੀ ਦਾ ਘੱਟ ਤੋਂ ਘੱਟ ਰੇਟ 5000 ਐ। ਉਸਨੇ ਨੈੱਟ ਤੇ ਟਿਕਾਣਾ ਲੱਭਿਆ। ਰਿਕਾਰਡ ਵੇਖ ਰੁੱਗ ਭਰਿਆ ਗਿਆ। ਚਮਨ ਲਾਲ ਚਮਨ ਦਾ ਸਵਾਲ ਯਾਦ ਆਇਆ। ਬੋਲੀ ਦੇਣ ਵਾਲੇ ਦੋ ਬੰਦੇ ਰਹਿ ਗਏ। ਇੱਕ ਲਾਹੌਰ ਦਾ ਜੰਮਪਲ ਤੇ ਸ਼ਰੀ ਬੈਠਾ ਸੰਗੀਤ ਦਾ ਆਸ਼ਕ, ਦੂਜਾ ਜੀਹਦੇ ਬਾਰੇ ਮੈਂ ਲਿਖ ਰਿਹਾਂ। ਇੱਕ ਬੰਨੇ ਡਾਲਰ ਦੂਜੇ ਬੰਨੇ ਰੁਪਇਆ। ਇੱਕ ਪਾਸੇ ਤਕੜਾ ਘਰਾਣਾ, ਇੱਕ ਪਾਸੇ ਮਲੰਗ ਬੰਦਾ। ਬੋਲੀ ਲੱਗਦੀ ਲੱਗਦੀ ਹਜ਼ਾਰਾਂ ਟੱਪ ਗਈ। ਆਖੀਰ ਵਿੱਚ ਇਹ ਅਸ਼ੋਕ ਨੇ ਖਰੀਦਿਆਂ ਸਨਤਾਲੀ ਹਜ਼ਾਰ ਚਾਰ ਸੌ ਰੁਪਏ ਦਾ।
`ਇਸ ਤੋਂ ਕੀ ਕਰਾਉਣਾ ਸੀ?` – ਮੈਂ ਕਿਹਾ।
`ਇਹੀ ਕਮਾਈ ਐ ਢਿੱਲੋਂ। ਮੈਂ ਤੈਨੂੰ ਵਿਖਾਉਣਾ, ਦੇਖ ਦੂਰੋਂ, ਹੱਥ ਨਾ ਲਾਈਂ।
ਉੱਪਰ ਲਿਖਿਆ ਸੀ – ਘੳਜ਼ੳਲਸ ੀਨ ਫੁਨਜੳਬ,ਿ ਕੁਲਦੀਪ ਸਿੰਘ ਪਰਦੇਸ਼ੀ।
ਰੱਬ ਜਾਣੇ ਯਾਰ ਕਿਉਂ ਵਾਅਦਾ ਖਿਲਾਫ਼ੀ ਕਰ ਗਿਆ। – ਚਰਨ ਸਿੰਘ ਸਫਰੀ
ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ। – ਚਰਨ ਸਿੰਘ ਸਫਰੀ
ਹਾਏ ਬੇਹੋਸ਼ੀ ਵਿੱਚ ਕੀ ਕੀ ਵਾਰਤਾ ਬੋਲੀ ਗਈ। – ਮਹਿੰਦਰ ਦਰਦ।

ਬਾਦਸ਼ਾਹੀ ਨੰਬਰ ਤਿੰਨ –

ਅਜਮੇਰ ਔਲ਼ਖ ਦਾ ਜਵਾਈ ਗੁਰਵਿੰਦਰ ਅਜੇ ਨਵਾਂ ਨਵਾਂ ਗਾਉਣ ਲੱਗਿਆ ਸੀ। ਔਲਖ ਸਾਬ੍ਹ ਨੇ ਅਸ਼ੋਕ ਨੂੰ ਬੁਲਾਇਆ। ਦੋਵੇਂ ਪੰਜਾਬ ਮੇਲ ਤੇ ਚੜ੍ਹ ਗਏ ਦਿੱਲੀ ਨੂੰ। ਗਿਆਰਾਂ ਕੁ ਵਜੇ ਪਹੁੰਚ ਗਏ ਦਿੱਲੀ। ਬਾਜ਼ਾਰ ਸੁੰਨਾ ਪਿਆ। ਲਾਲ ਕਿਲਾ ਵੇਖਿਆ। ਜਾਮਾ ਮਸਜਿਦ ਵੇਖੀ। ਉੱਥੇ ਬੁਰਕਾ ਪਾਈ ਇੱਕ ਔਰਤ ਬੈਠੀ ਸੀ ਉਸ ਕੋਲ ਇੱਕ ਗੀਤ ਚੱਲੇ। `ਆਪਣਾ ਗਰਾਂ ਹੋਵੇ` ਮਲਕੂ ਦਾ। ਉਹ ਕੈਸਿਟਾਂ ਭਰਨ ਅਤੇ ਨਵੀਆਂ ਵੇਚਣ ਦਾ ਕੰਮ ਕਰਦੀ ਸੀ। ਸੁਣ ਕੇ ਇਹਦੀ ਲਾਟ ਨਿਕਲ ਗਈ।
ਮੈਡਮ, ਜੇ ਕਿਤਨੇ ਕੀ ਹੈ? – ਇਸਨੇ – ਹਿੰਦੋਸਤਾਨੀ ਵਿੱਚ ਕਿਹਾ।
ਪੱਚੀ ਰੁਪਏ ਕੀ ਕੈਸਿਟ ਹੈ, ਸੌ ਰੁਪਏ ਭਰਨੇ ਕੇ। – ਉਸਨੇ ਕਿਹਾ।
ਜੋ ਆਪਕੀ ਟੇਪ ਮੇਂ ਚਲ ਰਹੀ ਹੈ, ਵੋ? – ਅਸ਼ੋਕ ਨੇ ਕਿਹਾ।
ਏਕ ਹਜ਼ਾਰ ਰੁਪਏ ਕੀ? – ਅੱਗੋਂ ਆਵਾਜ਼ ਆਈ।
ਜੇ ਲੋ ਏਕ ਹਜ਼ਾਰ। – ਅਸ਼ੋਕ ਨੇ ਕਿਹਾ।
ਉਸਨੇ ਉਹੀ ਕੈਸਿਟ ਖਰੀਦੀ, ਜਿਹੜੀ ਅਸਲ ਸੀ।
ਬਾਣੀਆ, ਤੇਰੇ ਕੋਲ ਪੈਸੇ ਜਿਆਦਾ ਨੇ? – ਪਤਾ ਲੱਗਣ ਤੇ ਔਲਖ ਸਾਬ੍ਹ ਨੇ ਕਿਹਾ।

ਕਰੇ ਜਿੰਨ੍ਹਾਂ ਦੀਆਂ ਰੱਬ ਹਮਾਇਤਾਂ ਨੀ….

ਦਾਦਾ ਦੱਸਦਾ ਹੁੰਦਾ ਸੀ ਕਿ ਧਰਤੀ ਨਾਲ ਜੁੜੇ ਬੰਦੇ ਵੱਡੇ ਹੁੰਦੇ ਹਨ। ਉਦੋਂ ਸਮਝ ਹੀ ਏਨੀ ਸੀ, ਲੱਗਦਾ ਸੀ ਕਿ ਧਰਤੀ ਨਾਲ ਕਿਵੇਂ ਜੁੜਿਆ ਜਾ ਸਕਦੈ, ਬੰਦਾ ਤਾਂ ਧਰਤੀ ਤੇ ਤੁਰਦੈ। ਇਹ ਗੱਲ ਹੁਣ ਸਮਝ ਆਈ ਹੈ ਕਿ ਲੋਕ ਤੁਰਦੇ ਨ੍ਹੀਂ ਉਡਦੇ ਨੇ, ਟਾਂਵੇਂ ਨੇ ਜਿਹੜੇ ਧਰਤੀ ਨਾਲ ਜੁੜੇ ਹੁੰਦੇ ਨੇ। ਸੰਗੀਤ ਪ੍ਰੇਮੀ ਹੋਣ ਕਰਕੇ ਉਹਦੀਆਂ ਆੜੀਆਂ ਵੀ ਉਨ੍ਹਾਂ ਨਾਲ ਨੇ ਜਿੰਨ੍ਹਾਂ ਨੇ ਸੰਗੀਤ ਦੀ ਟੋਹ ਲੱਭਦੇ ਲੱਭਦੇ ਸਾਰੀ ਧਰਤੀ ਗਾਹ ਮਾਰੀ। ਇਹ ਗੱਲਾਂ ਕਰਦਿਆਂ ਮੈਂ ਮਿੰਨੀ ਕਹਾਣੀ ਸੁਣਾਉਣ ਦੀ ਇੱਛਾ ਰੱਖਦਾਂ। ਇਹ ਕਹਾਣੀ ਸ਼ਿਆਮ ਸੁੰਦਰ ਦੀਪਤੀ ਦੀ ਲਿਖੀ ਐ –
ਇੱਕ ਅਦਾਲਤ ਵਿੱਚ ਮੁਕੱਦਮਾ ਪੇਸ਼ ਹੋਇਆ। ‘ਸਾਹਿਬ ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ।’
‘ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈਂ।’ ਮਜਿਸਟ੍ਰੇਟ ਨੇ ਪੁੱਛਿਆ।
‘ਮੈਂ ਕੀ ਕਹਿਣਾ ਹੈ ਸਰਕਾਰ। ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ। ਹੀਰ ਦੇ ਸੁਰੀਲੇ ਬੋਲ ਮੇਰੇ ਕੰਨਾਂ ਵਿੱਚ ਪਏ। ਮੈਂ ਉਨ੍ਹਾਂ ਬੋਲਾਂ ਨੂੰ ਸੁਣਦਾ ਸੁਣਦਾ ਤੁਰਿਆ ਆਇਆ, ਮੈਨੂੰ ਤਾਂ ਕੋਈ ਹੱਦ ਨਜ਼ਰ ਨਹੀਂ ਆਈ।’
ਕੇਰਾਂ ਅਸੀਂ ਤਿੰਨੋਂ ਇਕੱਠੇ ਹੋਏ – ਮੈਂ, ਰਜਿੰਦਰ ਸਿੰਘ ਫਾਇਨਟੋਨ ਤੇ ਅਸ਼ੋਕ। ਗੱਲਾਂ ਲੱਭਤਾਂ ਦੀਆਂ ਚੱਲੀਆਂ, ਦੇਰ ਰਾਤ ਤੱਕ। ਸੰਗੀਤ ਨੇ ਦੋਵਾਂ ਨੂੰ ਜੋਗੀ ਬਣਾਇਐ। ਘਰੇ ਟਿਕਦੇ ਨਹੀਂ ਜਿੱਧਰ ਕੰਨੀ ਆਵਾਜ਼ ਪਈ ਉਧਰੇ ਤੁਰ ਪਏ। ਅਸ਼ੋਕ ਨੇ ਗੱਲ ਸੁਣਾਈ। ਜਲੰਧਰ ਦੀਆ ਗਲੀਆਂ ਵਿੱਚ ਘੁੰਮ ਘੁੰਮ ਉਸਨੇ ਕਿਵੇਂ ਸੁਦੇਸ਼ ਕੁਮਾਰੀ ਨੂੰ ਲੱਭਿਆ ਸੀ। ਗੱਲ ਸਿਰਫ ਏਨੀ ਕੁ ਸੀ ਕਿ ਮੈਂ ਕਿਸੇ ਕਲਾਕਾਰ ਨੂੰ ਰਿਕਾਰਡ ਕਰਨ ਜਲੰਧਰ ਗਿਆ ਹੋਇਆ ਸੀ। ਰਾਤ ਨੂੰ ਕੋਈ ਸਮਾਨ ਲੈਣ ਸ਼ਹਿਰ ਜਾਣਾ ਪਿਆ। ਜਾਂਦੇ ਜਾਂਦੇ ਕੰਨੀਂ ਇੱਕ ਆਵਾਜ਼ ਪਈ ਉਸਨੇ ਮੈਨੂੰ ਲੁੱਟ ਲਿਆ। ਮਜਬੂਰੀ ਐਸੀ ਮੈਂ ਉਹਨੂੰ ਮਿਲ ਨਾ ਸਕਿਆ। ਅੰਦਰ ਕੋਈ ਖਿੱਚ ਪਈ, ਨੀਂਦ ਨਾ ਆਈ। ਸਵੇਰ ਹੋਈ ਮੈਂ ਉਸ ਕੁੜੀ ਨੂੰ ਲੱਭਣ ਤੁਰਿਆ। ਜਿੱਥੇ ਜਗਰਾਤਾ ਸੀ ਉੱਥੇ ਪਹੁੰਚ ਗਿਆ ਪਰ ਉਸ ਬਾਲੜੀ ਨੂੰ ਉੱਥੇ ਭਲਾ ਕੌਣ ਜਾਣਦਾ ਸੀ? ਹੀਰੇ ਦੀ ਪਾਰਖੂ ਤਾਂ ਜੌਹਰੀ ਹੀ ਕਰ ਸਕਦਾ ਹੈ। ਤਿੰਨ ਚਾਰ ਦਿਨਾਂ ਦੀ ਮਿਹਨਤ ਤੋਂ ਬਾਅਦ ਉਹ ਕੁੜੀ ਲੱਭ ਗਈ। ਅਸੀਂ ਉਸਨੂੰ ਸੰਭਾਲਿਆ। ਬਾਅਦ ਵਿੱਚ ਉਹ ਕੁੜੀ ਸੁਦੇਸ਼ ਕੁਮਾਰੀ ਦੇ ਨਾਂ ਨਾਲ ਵਿਸ਼ਵ ਵਿੱਚ ਮਕਬੂਲ ਹੋਈ। ਅਗਲੀ ਗੱਲ ਰਜਿੰਦਰ ਸਿੰਘ ਨੇ ਛੇੜੀ। ਮੋਹਨ ਸਿੰਘ ਦੇ ਮੇਲੇ ਤੇ ਇੱਕ ਮੁੰਡਾ ਗਾਉਂਦਾ ਸੁਣਿਆ। ਮੁੰਡੇ ਦੀ ਹੇਕ ਨੇ ਅੰਦਰ ਰੁੱਗ ਭਰ ਲਿਆ। ਰਾਤਾਂ ਦੀ ਨੀਂਦਰ ਲੁੱਟ ਕੇ ਲੈ ਗਿਆ। ਦੂਜੇ ਤੀਜੇ ਦਿਨ ਉਹ ਬੱਸ ਚੜ੍ਹ ਕੇ ਮੁੰਡੇ ਦੇ ਪਿੰਡ ਅੱਪੜ ਗਿਆ। ਘਰੇ ਉਸਦੇ ਬਾਪੂ ਜੀ ਸਨ। ਖੈਰ ਸੁੱਖ ਪੁੱਛੀ, ਪਤਾ ਟਿਕਾਣਾ ਦੱਸਿਆ। ਬਾਪੂ ਜੀ ਕਹਿੰਦੇ, ‘ਭਾਈ, ਸੁਰਜੀਤ ਤਾਂ ਖੇਤ ਗਿਆ ਹੋਇਐ। ਫਿਰ ਕੀ, ਆਪਾਂ ਤਾਂ ਲੱਭ ਕੇ ਮੁੜਨਾ ਸੀ। ਸੁਰਜੀਤ ਖੇਤ ਵੀ ਦਿਖਿਆ ਨਾ। ਫਿਰ ਬੋਰ ਵਾਲੀ ਖੂਹੀ `ਚੋਂ ਆਵਾਜ਼ ਆਈ। ਸੁਰਜੀਤ ਪੱਖਾ ਖੋਲ ਰਿਹਾ ਸੀ ਸ਼ਾਇਦ ਪਾਣੀ ਨ੍ਹੀਂ ਚੁੱਕਦਾ ਸੀ। ਮੈਂ ਉਹਦੀ ਮੱਦਦ ਕੀਤੀ ਪੱਖਾ ਖਿਚਵਾਉਣ ’ਚ। ਉਹ ਮੁੰਡਾ ਪੂਰੀ ਦੁਨੀਆਂ ਵਿੱਚ ਜਾਣਿਆ ਗਿਆ। ਇਹ ਮੁੰਡਾ ਸੁਰਜੀਤ ਬਿੰਦਰਖੀਆ ਬਣਿਆ। ਰਜਿੰਦਰ ਸਿੰਘ, ਸਮਸ਼ੇਰ ਸੰਧੂ ਤੇ ਬਿੰਦਰਖੀਆਂ ਇਸ ਤੋਂ ਬਾਅਦ ਦੁਨੀਆਂ ਵਿੱਚ ਜਾਣੇ ਗਏ। ਪਹਿਲਾ ਗੀਤ ਰਿਕਾਰਡ ਕੀਤਾ – ‘ਇੱਥੇ ਮੇਰੀ ਨੱਥ ਡਿੱਗ ਪਈ ਨਿਉਂ ਕੇ ਚੱਕੀਂ ਜਵਾਨਾ।’ ਜਿਹੜੇ ਬੰਦਿਆਂ ਨੂੰ ਪੈਸੇ ਨਾਲ ਘੱਟ ਮੋਹ ਨਹੀਂ ਹੁੰਦਾ, ਉਹ ਕੁਝ ਨਵਾਂ ਲੱਭਦੇ ਨੇ। ਇਨ੍ਹਾਂ ਨੇ ਜਿੰਨੇ ਬੰਦੇ ਹਿੱਟ ਕੀਤੇ ਸਾਰੇ ਆਪ ਲੱਭੇ। ਪਾਤਰ ਸਾਬ੍ਹ ਆਖਦੇ ਨੇ – ‘ਖੂਬ ਨੇ ਇਹ ਝਾਂਜਰਾਂ ਛਣਕਣ ਲਈ ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ’ ਇਨ੍ਹਾਂ ਨੇ ਕਲਾਕਾਰਾਂ ਨੂੰ ਚਾਅ ਦਿੱਤੇ। ਇਹ ਇਸ਼ਕ ਐਸਾ ਇਸ਼ਕ ਹੈ ਕਿ ਪਹਿਲੀ ਨਜ਼ਰੇ ਬੰਦੇ ਦੀ ਪਰਖ ਕਰ ਲੈਂਦੈ। ਇਕਬਾਲ ਮਾਹਲ ਨੇ ਜਦੋਂ ਅਸ਼ੋਕ ਦੀ ਡਿਊਟੀ ਲਾਈ ਕਿ ਨਵੇਂ ਕਲਾਕਾਰ ਰਿਕਾਰਡ ਕਰਨੇ ਹਨ ਤਾਂ ਇਸਨੇ ਕਮਲ ਖਾਨ ਨੂੰ ਲੱਭਿਆ। ਉਹ ਕਮਲ ਖਾਨ ਜਿਹੜਾ ਅੱਜ ਬਾਲੀਵੁੱਡ ਦਾ ਮੰਨਿਆ ਪ੍ਰਮੰਨਿਆ ਕਲਾਕਾਰ ਐ। ਅਸ਼ੋਕ ਨੇ ਆਪਣਾ ਬਹੁਤ ਕੁਝ ਲੁਟਾਇਐ, ਜੁ ਕੁਝ ਕਮਾਇਐ ਤਾਂ ਸਿਰਫ਼ ਨਾਮ। ਜਿੱਥੇ ਤੂੰਬੀ ਖੜਕਦੀ ਐ ਉੱਥੇ ਬਾਂਸਲ ਦਾ ਨਾਮ ਆਉਂਦੈ।
ਇਕਬਾਲ ਮਾਹਲ। ਸੰਗੀਤ ਦਾ ਆਸ਼ਕ। ਅਸ਼ੋਕ ਦਾ ਆੜੀ। ਪਹਿਲੀ ਵਿਦੇਸ਼ ਯਾਤਰਾ ਇਸ ਬੰਦੇ ਕਰਕੇ ਹੋਈ ਅਸ਼ੋਕ ਦੀ। ਇੰਗਲੈਂਡ ਵਿੱਚ ਕਾਨਫਰੰਸ ਸੀ। ਉੱਥੇ ਅਸ਼ੋਕ ਨੇ ਗੀਤਕਾਰੀ ਬਾਰੇ ਬੋਲਣਾ ਸੀ। ਪਹਿਲਾ ਵਾਕ ਬੋਲਿਆ – ਦੋਸਤੋ। ਜਿਸ ਤਰ੍ਹਾਂ ਦਾ ਇਹ ਪਰੋਗਰਾਮ ਐ, ਇਸ ਵਿੱਚ ਮਾਨਸਾ ਤੋਂ ਜਾ ਤਾਂ ਗੁਰਪ੍ਰੀਤ ਆਉਂਦਾ, ਜਾਂ ਦੇਵਨੀਤ। ਮੇਰਾ ਏਥੇ ਕੰਮ ਨ੍ਹੀਂ ਸੀ।` ਮਾਹਲ ਨੂੰ ਮੈਂ ਬੋਲਦਿਆਂ ਸੁਣਿਐ – ਕਈ ਵਰ੍ਹੇ ਪਹਿਲਾਂ ਇੱਕ ਮੁੰਡਾ ਅਸ਼ੋਕ ਨੇ ਮੇਰੇ ਕੋਲ ਭੇਜਿਆ, ਜਿਸਨੂੰ ਸੰਗੀਤ ਦੀ ਰਮਜ਼ ਪਤਾ ਸੀ।
ਇਹ ਮੁੰਡੇ ਦਾ ਨਾਂ ਮੈਂ ਬਾਅਦ ਵਿੱਚ ਦੱਸਦਾ। ਪਹਿਲਾਂ ਮਿਲਣ ਦੀ ਕਹਾਣੀ ਸੁਣੋ। ਮਾਨਸਾ ਦਾ ਇੱਕ ਮੁੰਡਾ ਹੈ – ਵਿਸ਼ਵਦੀਪ ਸਿੰਘ ਬਰਾੜ। ਮੋਹਵੰਤਾ ਬੰਦਾ। ਉਹਨੂੰ ਇਸ਼ਕ ਦਾ ਰੰਗ ਚੜਿਐ। ਟਿਕਦਾ ਨ੍ਹੀਂ। ਸਹਾਇਤਾ ਬਹੁਤ ਕਰਦੈ, ਲੋਕਾਂ ਦੀ। ਪੈਰਾਂ ਹੇਠ ਤਲੀਆਂ ਵਿਛਾ ਲੈਂਦੈ। ਉਹਦੇ ਨਾਲ ਇੱਕ ਮੁੰਡਾ ਪੜ੍ਹਦਾ ਸੀ। ਉਹਨੇ ਅਸ਼ੋਕ ਕੋਲ ਗੱਲ ਕੀਤੀ। ਦੁਪਹਿਰੈ ਆ ਗਏ ਦੋਵੇਂ। ਉਹਨੂੰ ਸੁਣਿਆ। ਭੰਗੜੇ ਵਾਲੇ ਗੀਤ ਗਾਉਂਦਾ ਸੀ। ਉਹਦੀ ਗਾਇਕੀ `ਤੇ ਰੱਬੀ ਸ਼ੇਰਗਿੱਲ ਦਾ ਦਬਦਬਾ ਸੀ। ਨਵੇਂ ਉਹਦੇ ਵਰਗਾਂ ਬਣਨ ਨੂੰ ਕਾਹਲੇ ਸੀ। ਇਹਨੇ ਸੁਣਿਆ। ਪਾਰਖੂ ਨਿਗਾਹ ਮਾਰੀ। ਉਸ ਕਲਾਕਾਰ ਮੁੰਡੇ ਨੂੰ ਪੇਸ਼ ਕੀਤਾ, ਸਮਰਾਟ ਸਿਨੇਮਾ ਵਿੱਚ। ਉਹ ਮੁੰਡਾ ਉਦੋਂ ਆਪਣਾ ਨਾਮ ਸਤਿੰਦਰ ਸਾਜਦ ਲਿਖਦਾ ਸੀ। ਫਿਰ ਉਹ ਵੱਡਾ ਹੋ ਕੇ ਸਰਤਾਜ ਬਣਿਆ ਸੰਗੀਤ ਦਾ। ਇਸੇ ਮੁੰਡੇ ਦੀ ਇਕਬਾਲ ਮਾਹਲ ਗੱਲ ਕਰਦੈ। ਜਿਹੜਾ ਅਸ਼ੋਕ ਨੇ ਭੇਜਿਆ ਸੀ। ਸਤਿੰਦਰ ਸਰਤਾਜ।

ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ….

ਉਹਦੀ ਯਾਰੀ ਦੀ ਆਧਾਰ ਸ਼ੀਸ਼ੇ ਦਾ ਪਾਣੀ ਨ੍ਹੀਂ। ਸ਼ੀਸ਼ੇ ਦਾ ਪਾਣੀ ਉਹ ਪੀਂਦਾ ਜ਼ਰੂਰ ਐ। ਸ਼ੀਸ਼ੇ ਦਾ ਪਾਣੀ ਉਹਨੇ ਪੀਤੈ, ਉਹਨੂੰ ਸ਼ੀਸ਼ੇ ਦੇ ਪਾਣੀ ਨੇ ਨ੍ਹੀਂ ਪੀਤਾ। ਉਹਦੀ ਗੱਲ ਵਿੱਚ ਗੜ੍ਹਕ ਐ। ਅਜੀਬ ਕਥਾਵਾਂ ਸੁਣਾਉਂਦੈ। ਇਹ ਕਥਾ ਸੁਣਦਿਆਂ ਲੱਗਦੈ ਉਹ ਬਿਨ੍ਹਾਂ ਜਿਲਦ ਆਲਾ ਬੰਦੈ। ਉਹਦੀ ਜਿਲਦ ਬੱਝ ਵੀ ਨ੍ਹੀਂ ਸਕਦੀ। ਜਿਵੇਂ ਖੂਹ ਮੂਧਾ ਨ੍ਹੀਂ ਹੋ ਸਕਦਾ ਪਰ ਕਰਨ ਆਲੇ ਕਰ ਦਿੰਦੇ ਆ। ਉਂਝ ਤਾਂ ਉਹਦੀ ਵੀ ਜਿਲਦ ਬੰਨ ਦਿੰਦੇ ਆ। ਕਈ ਤਾਂ ਉਹਦਾ ਬੋਰੀ ਬਿਸਤਰਾ ਵੀ ਬੰਨ ਦਿੰਦੇ ਆ। ਅੱਧੀ ਰਾਤੀਂ ਉਹਦਾ ਮੀਸ਼ੇ ਵਾਂਗੂੰ ਚੀਕ ਮਾਰਨ ਨੂੰ ਦਿਲ ਕਰਦੈ। ਮਾਰਦੈ, ਬਹੁਤ ਉੱਚੀ। ਇੰਗਲੈਂਡ ਬੈਠਾ ਕੋਈ ਅੱਧੀ ਰਾਤ ਵੀ ਸੁਣਦੈ। ਹਾਂ ਸੱਚ ਯਾਦ ਆਇਐ, ਫਿਲਹਾਲ ਮੈਗਜ਼ੀਨ ਵਿੱਚ ਤਸਕੀਨ ਨੇ ਨੂਰਪੁਰੀ ਦੇ ਗੀਤ ਪੇਸ਼ ਕੀਤੇ। ਉਸਨੇ ‘ਅੱਗ ਪਾਣੀਆਂ ਨੂੰ ਹਾਣੀਆਂ ਮੈਂ ਲਾਈ ਰਾਤ ਨੂੰ’ ਨੂਰਪੁਰੀ ਦੇ ਨਾਂ ਹੇਠ ਦਰਜ਼ ਕੀਤੈ। ਬੋਲ ਹਨ –
ਛਾਵਾ ਘੁੰਢ ਚੁੱਕ ਕੇ, ਓਏ ਹੋਏ ਘੁੰਡ ਚੁੱਕ ਕੇ
ਜਾਂ ਕਿੱਕਲੀ ਮੈਂ ਪਾਈ ਰਾਤ ਨੂੰ
ਵੇ ਅੱਗ ਪਾਣੀਆਂ ਨੂੰ ਹਾਣੀਆਂ ਮੈਂ ਲਾਈ ਰਾਤ ਨੂੰ
ਮੈਂ ਅਸ਼ੋਕ ਨੂੰ ਪੁੱਛਿਆ – `ਬਾਂਸਲ ਸਾਬ੍ਹ ਕੀ ਮਸਲੈ, ਤਸਕੀਨ ਕਹਿ ਰਿਹੈ ਇਹ ਗੀਤ ਨੂਰਪੁਰੀ ਦੈ?`
‘ਵੇਖ ਗੁਰਦੀਪ, ਗੱਲ ਐਂ ਆ ਛੋਟੇ ਵੀਰ, ਇਸ ਗੀਤ ਨੂੰ ਮੈਂ ਭਗਵਾਨ ਸਿੰਘ ਦੀਪਕ ਦਾ ਸਮਝਦਾਂ । ਕਨੇਡਾ ਵਿੱਚ ਇਹ ਰਿਕਾਰਡ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ, ਇਕਬਾਲ ਮਾਹਲ ਸਾਬ੍ਹ ਨੇ ਰਿਕਾਰਡ ਕੀਤੈ। ਪ੍ਰੇਮ ਗੁਪਤਾ ਦਾ ਸੰਗੀਤ ਐ। ਰਿਕਾਰਡ ਤੇ ਗੀਤਕਾਰ ਦਾ ਨਾਂ ਭਗਵਾਨ ਸਿੰਘ ਦੀਪਕ ਲਿਖਿਆ ਹੋਇਐ। ਦੂਜੀ ਗੱਲ ਭਗਵਾਨ ਸਿੰਘ ਦੀਪਕ ਦੇ ਸਿਰਫ ਦੋ ਗੀਤ ਸੁਰਿੰਦਰ ਕੌਰ ਨੇ ਰਿਕਾਰਡ ਕਰਵਾਏ। ਦੂਜਾ ਗੀਤ ਸੰਗੀਤਕਾਰ ਐੱਸ. ਮਹਿੰਦਰ ਦੇ ਸੰਗੀਤ ਵਿੱਚ ਰਿਕਾਰਡ ਹੋਇਐ।ਉਹ ਗੀਤ ਬੱਚੇ ਬੱੱਚੇ ਦੀ ਜ਼ੁਬਾਨ ਤੇ ਐ -ਦੋ ਪਲ ਬਹਿ ਜਾ ਕੋਲ ਵੇ, ਮੇਰੇ ਦਿਲ ਦਿਆ ਮਹਿਰਮਾ, ਮਿੱਠੜੇ ਲੱਗਣ ਤੇਰੇ ਬੋਲ ਵੇ, ਮੇਰੇ ਦਿਲ ਦਿਆ ਮਹਿਰਮਾ।
`ਇਹ ਗੱਲ ਦਾ ਫਿਰ ਤਸਕੀਨ ਨੂੰ ਪਤਾ ਨ੍ਹੀਂ ਹੋਣਾ` – ਮੈਂ ਕਿਹਾ।
ਨਹੀਂ ਕਈ ਵਾਰ ਭੁਲੇਖਾ ਲੱਗ ਜਾਂਦੈ, ਇਹ ਵੱਡਾ ਰਿਕਾਰਡ ਐ। ਇਸੇ ਰਿਕਾਰਡ ਵਿੱਚ ਨੰਦ ਲਾਲ ਨੂਰਪੁਰੀ ਦਾ ਗੀਤ ਵੀ ਐ ਪਰ ਉਹਦੇੇ ਬੋਲ ਨੇ – ਨੀ ਅੜੀਓ ਕਾਗ ਬਨੇਰੇ ਤੋਂ ਬੋਲਿਆ।
ਕਈ ਦਿਨਾਂ ਬਾਅਦ ਉਹਨੇ ਮੇਰੇ ਨਾਲ ਨਵੀਂ ਜਾਣਕਾਰੀ ਸਾਂਝੀ ਕੀਤੀ।
`ਗੁਰਦੀਪ, ਮੈਂ ਸੁਰਿੰਦਰ ਕੌਰ ਦੀ ਬੇਟੀ ਡੌਲੀ ਨੂੰ ਫੋਨ ਕੀਤਾ ਸੀ। ਉਸ ਗੀਤ ਦੇ ਸਬੰਧ ਵਿੱਚ ਉਸਨੇ ਸੁਰਿੰਦਰ ਕੌਰ ਵਾਲੀ ਕਾਪੀ ਵੇਖੀ ਐ, ਉਸਤੇ ਗੀਤਕਾਰ ਦਾ ਨਾਮ ਦਰਪਣ ਐ। ਇਹ ਜਮਾਂ ਨਵੀਂ ਗੱਲ ਐ ਯਰ।`
ਇਸ ਮਾਮਲੇ ਵਿੱਚ ਉਹ ਟਿਕਣ ਵਾਲਾ ਬੰਦਾ ਨ੍ਹੀਂ।
ਮੈਨੂੰ ਉਹ ਅੱਧੀ ਰਾਤ ਫੋਨ ਕਰਦੈ। ਸਿਰਫ ਗੀਤ ਸੁਣਾਉਣ ਲਈ ਜਾਂ ਸੁਣਨ ਲਈ। ਉਹਦੀ ਖੂਬੀ ਐ, ਸਮਝਦਾਰ ਐ। ਕਈ ਗੱਲਾਂ ਦਾ ਜਦੋਂ ਪਤਾ ਨ੍ਹੀਂ ਹੁੰਦਾ ਮੈਂ ਬਾਂਸਲ ਦੀ ਵੰਝਲੀ ਛੇੜਦਾਂ।
ਲੱਕ ਹਿੱਲੇ ਮਜਾਜਣ ਜਾਂਦੀ ਦਾ – ਕੀ ਮਸਲੈ? – ਮੈਂ ਕਿਹਾ।
ਤੂੰ ਕਾਹਨੂੰ ਪੁੱਛਦੈਂ ਢਿੱਲੋਂ, ਪ੍ਰੀਖਿਆ ਲੈਨੇ ਜਾਣ ਜਾਣ।
ਲੈ ਸੁਣ ਫਿਰ। ਕੇਰਾਂ ਗੁਰਦੇਵ ਮਾਨ ਨੇ ਨਰਿੰਦਰ ਬੀਬਾ ਨੂੰ ਇਕ ਗੀਤ ਦਾ ਮੁੱਖੜਾ ਸੁਣਾਤਾ। `ਜੇ ਮੁੰਡਿਆ ਵੇ ਸਾਥੋਂ ਰੋਟੀਆਂ ਢੁਆਉਣੀਆਂ, ਗੜਬਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ।
ਫਿਰ ਤਾਂ ਗੀਤ ਗੁਰਦੇਵ ਮਾਨ ਦਾ ਹੀ ਹੋਇਆ।
ਕਾਹਨੂੰ ਪੂਰੀ ਤਾਂ ਸੁਣ। ਗੱਲ ਗਰੇਵਾਲ ਕੋਲ ਚੱਲ ਪਈ। ਗਰੇਵਾਲ ਨੇ ਮਾਨ ਸਾਹਿਬ ਨੂੰ ਕਿਹਾ ਕਿ- ‘ਇਹ ਗੀਤ ਚੱਲਣ ਵਾਲੈ ਮੈਨੂੰ ਦੇ ਦਿਓ। ਮਾਨ ਸਾਹਿਬ ਕਹਿੰਦੇ – ਮੈਂ ਇਸ ਗੀਤ ਲਈ ਬੀਬਾ ਨੂੰ ਹਾਂ ਕਰ ਚੁੱਕਿਆ ਹਾਂ। ਮਾਨ ਸਾਬ੍ਹ ਨੇ ਬੀਬਾ ਨੂੰ ਵੀ ਦੱਸ ਦਿੱਤਾ ਕਿ ਆਹ ਗੀਤ ਗਰੇਵਾਲ ਮੰਗਦਾ ਸੀ, ਤੂੰ ਜਲਦੀ ਰਿਕਾਰਡ ਕਰਵਾ ਲੈ। ਅੱਗੋਂ ਬੀਬਾ ਕਹਿੰਦੀ – ਮੈਂ ਐਚ. ਐਮ. ਵੀ. ਦੇ ਮੈਨੇਜਰ ਸੰਤ ਰਾਮ ਨੂੰ ਕਹਿ ਦਿਨੀਂ ਆਂ। ਉਹ ਇਸ ਗੀਤ ਨੂੰ ਗਰੇਵਾਲ ਦੀ ਆਵਾਜ਼ ਵਿੱਚ ਰਿਕਾਰਡ ਨਾ ਕਰਨ। ਗਰੇਵਾਲ ਨੂੰ ਹੱਥੋਂ ਬਾਜ਼ੀ ਜਾਂਦੀ ਲੱਗੀ । ਆਥਣੇ ਆ ਕੇ ਹਸਨਪੁਰੀ ਕੋਲ ਬਹਿ ਗਿਆ ਕਿ ਮੈਨੂੰ ਇਸ ਲਾਈਨ ਤੇ ਗੀਤ ਲਿਖ ਕੇ ਦਿਓ। ਹਸਨਪੁਰੀ ਨੇ ਇਹ ਤਾਂ ਪੁੱਛਿਆ ਨਾ ਬਈ ਕਿੱਥੋਂ ਲੈ ਕੇ ਆਇਐ, ਇਹ ਸਤਰਾਂ। ਗੀਤ ਲਿਖਤਾ। ਜਸਵੰਤ ਭੰਵਰਾ ਨੇ ਤਰਜ਼ ਬਣਾਤੀ। ਨਰਿੰਦਰ ਬੀਬਾ ਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਰਿਕਾਰਡ ਸਪੀਕਰਾਂ `ਚ ਗੂੰਜਣ ਲੱਗ ਪਿਆ।
ਜਿਹੜਾ ਰਿਕਾਰਡ ਬਣਿਐ। ਉਸ ਵਿੱਚ ਦੋਵੇਂ ਹੀ ਗੀਤ ਹਸਨਪੁਰੀ ਦੇ ਨੇ ਤੇ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਅਵਾਜ਼ ਵਿੱਚ। ਤਰਜ਼ਾਂ ਜਸਵੰਤ ਭੰਵਰਾ ਦੀਆਂ। ਲੜੀ ਨੰਬਰ ਵੀ ਦੱਸਾਂ, ਰਿਕਾਰਡ ਦਾ ਲੜੀ ਨੰਬਰ ਐ। ਂ – 94299 (1965)
– ਜੇ ਮੁੰਡਿਆ ਵੇ ਸਾਡੀ ਤੋਰ ਤੂੰ ਦੇਖਣੀ
ਗੜਬਾ ਲੈ ਦੇ ਚਾਂਦੀ ਦਾ ਵੇ
ਲੱਕ ਹਿੱਲੇ ਮਜਾਜਣ ਜਾਂਦੀ ਦਾ

– ਬੋਤਾ ਹੋਲੀ ਤੌਰ ਮਿੱਤਰਾ
ਵੇ ਮੇਰਾ ਨਰਮ ਕਾਲਜਾ ਧੜਕੇ
ਪਰ ਕਈ ਤਾਂ ਹੁਣ ਵੀ ਕਹਿੰਦੇ ਆ “ਲੱਕ ਹਿੱਲੇ ਮਜਾਜਣ ਜਾਂਦੀ ਦਾ” ਮਾਨ ਸਾਹਿਬ ਦਾ ਗੀਤ ਐ।
ਹਸਨਪੁਰੀ ਬਿਲਕੁਲ ਨਿਰਦੋਸ਼ ਐ, ਕਿਉਂਕਿ ਗਰੇਵਾਲ ਨੇ ਹਸਨਪੁਰੀ ਨੂੰ ਕਿਹਾ ਕਿ ‘ਮੇਰੇ ਕੋਲ ਆਹ ਇਕ ਲਾਇਨ ਐ ਇਸਤੇ ਗੀਤ ਲਿਖ ਕੇ ਦਿਓ।’ ਉਹਨੇ ਲਿਖ ਦਿੱਤਾ। ਇੱਕ ਸਤਰ ਤੋਂ ਬਿਨ੍ਹਾਂ ਸਾਰਾ ਹਸਨਪੁਰੀ ਦੀ ਮੌਲਿਕ ਰਚਨਾ ਹੈ ਤੇ ਹੁਣ ਤਾਂ ਇਹ ਗੀਤ ਲੋਕ ਗੀਤਾਂ ਦਾ ਈ ਹਾਣੀ ਹੋ ਗਿਐ।
ਇੱਕ ਸਤਰ ਸੁਣਦਿਆਂ, ਇਸ ਵਿੱਚ ਹਸਨਪੁਰੀ ਦਾ ਰਹਿ ਕੀ ਜਾਂਦੈ? – ਮੈਂ ਕਿਹਾ।
ਪਿਛਲੇ ਵਰ੍ਹੇ ਉਹ ਲੰਦਨ ਗਿਆ। ਰਿਕਾਰਡ ਲੱਭਣ ਦੇ ਮਾਮਲੇ ਵਿੱਚ ਉਹ ਪਾਗਲ ਵਾਂਗੂੰ ਵਿਚਰਦੈ। ਉਹਨੂੰ ਰਿਕਾਰਡ ਲੱਭਿਆ। ਮੈਨੂੰ ਵਿਖਾਉਂਦਿਆਂ ਕਹਿਣ ਲੱਗਾ –
`ਢਿੱਲੋਂ, ਲੱਭ ਲਿਆ ਖਜ਼ਾਨਾ। ਆਹ ਵੇਖ, ਲੜੀ ਨੰਬਰ ਓਖਧਛ 10003। ਪਹਿਲਾ ਗੀਤ ਐ – ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ। ਗਾਇਐ – ਪ੍ਰਕਾਸ਼ ਕੌਰ, ਸੁਰਿੰਦਰ ਕੌਰ। ਦੂਜਾ ਗੀਤ ਐ – ਸਾਡੇ ਤਾਂ ਵੇਹੜੇ ਮੁੱਢ ਮਕਈ ਦਾ। ਗਾਇਨ ਕੀਤੈ – ਪ੍ਰਕਾਸ਼ ਕੌਰ, ਸੁਰਿੰਦਰ ਕੌਰ ਨੇ। ਰਿਕਾਰਡ ਦਾ ਲੜੀ ਨੰਬਰ ਓਖਧਛ – 1004। ਪਹਿਲਾ ਗੀਤ ਐ – ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ। ਗਾਇਨ ਕੀਤੈ – ਪ੍ਰਕਾਸ਼ ਕੌਰ ਸੁਰਿੰਦਰ ਕੌਰ। ਇਨ੍ਹਾਂ ਦਾ ਗੀਤਕਾਰ ਗਿਆਨ ਚੰਦ ਧਵਨ ਐ। ਇਸ ਰਿਕਾਰਡ ਵਿੱਚ ਦੂਜਾ ਗੀਤ ਐ – ਸ਼ੌਂਕਣ ਮੇਲੇ ਦੀ। ਗਾਇਕਾ ਹੈ – ਪ੍ਰਕਾਸ਼ ਕੌਰ, ਸੁਰਿੰਦਰ ਕੌਰ। ਗੀਤਕਾਰ ਐ – ਨੰਦ ਲਾਲ ਨੂਰਪੁਰੀ।
– ਰਿਕਾਰਡ ਦਾ ਲੜੀ ਨੰਬਰ ਓਖਧਛ 10005
ਗੀਤ – ਜੁੱਤੀ ਕਸੂਰੀ, ਪੈਰ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਗਾਇਕਾ- ਸੁਰਿੰਦਰ ਕੌਰ
ਗੀਤਕਾਰ – ਜੀ . ਸੀ. ਧਵਨ
– ਗੀਤ – ਕਾਲਾ ਡੋਰੀਆ, ਕੁੰਡੇ ਨਾਲ ਅੜਿਆ ਈ ਓ।
ਗਾਇਕਾ – ਪ੍ਰਕਾਸ਼ ਕੌਰ ਸੁਰਿੰਦਰ ਕੌਰ
ਗੀਤਕਾਰ – ਜੀ .ਸੀ .ਧਵਨ
ਢਿੱਲੋਂ, ਬਾਕੀ ਤਾਂ ਸਾਰਿਆਂ ਨੂੰ ਜਾਣਦੇ ਆਂ। ਜੀ. ਸੀ. ਧਵਨ ਕੌਣ ਐ?
ਮੈਂ ਤਾਂ ਕੱਲ ਦਾ ਜਵਾਕ ਆਂ, ਮੈਨੂੰ ਤਾਂ ਕੀ ਪਤੈ?
ਲਾਇਬਰੇਰੀ ਫਰੋਲੀ ਸੀ। ਕਲਕੱਤੇ ਦਾ ਬਣਿਆ ਰਿਕਾਰਡ ਲੱਭਿਐ। ਲੜੀ ਨੰਬਰ ਐ ਂ 94034। ਗੀਤ ਐ – ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਇਹਨੂੰ ਗਾਇਐ ਸੁਰਿੰਦਰ ਕੌਰ ਨੇ ਤੇ ਲਿਖਿਐ – ਗਿਆਨ ਚੰਦ ਧਵਨ ਨੇ। ਜੀ .ਸੀ. ਧਵਨ ਤੇ ਗਿਆਨ ਚੰਦ ਧਵਨ ਇੱਕ ਹੀ ਸ਼ੈਅ ਐ।
ਬਹੁਤ ਵਧੀਆ ਗੱਲ ਬਣੀ, ਫਿਰ ਤਾਂ। – ਮੈਂ ਕਿਹਾ।
ਗਹਿਰੀ ਉਦਾਸੀ ਵਿੱਚੋਂ ਬੋਲੀ ਗਿਆ। `ਕੀ ਕਰੀਏ ਗੁਰਦੀਪ, ਇਹਦੇ ਬਾਰੇ ਕੁਝ ਨ੍ਹੀਂ ਮਿਲਦਾ। ਲਾਇਬਰੇਰੀ ਵਿੱਚ ਸੈਕੜੇ ਰਿਕਾਰਡ ਪਏ ਨੇ, ਧਵਨ ਨੂੰ ਲੱਭੇ ਬਿਨ੍ਹਾਂ ਹੁਣ ਗੁਜ਼ਾਰਾ ਨ੍ਹੀਂ ਹੋਣਾ।
ਉਹਨੂੰ ਲੱਭਦਿਆਂ ਲੱਭਦਿਆਂ ਇੱਕ ਰਿਕਾਰਡ ਹੋਰ ਲੱਭਿਆ। ਕਲਕੱਤੇ ਤੋਂ 1965 ਵਿੱਚ ਬਣਿਐ। ਲੜੀ ਨੰਬਰ – ਂ 93107। ਓਸ ਵਿੱਚ ਧਵਨ ਦਾ ਲਿਖਿਆ ਗੀਤ ਐ। ਝੱਗਾ ਵੈਲ ਦਾ ਤੇ ਉੱਤੇ ਲੱਗੇ ਤਾਰੇ, ਨਾ ਕੱਲੀ ਕਿਤੇ ਜਾਈਂ ਬੱਲੀਏ, ਤੇਰੇ ਰੰਗ ਦੇ ਨੇ ਦੁਸ਼ਮਣ ਸਾਰੇ।
ਬੰਦੇ ਦਾ ਜਨੂੰਨ ਵੇਖੋਂ। ਅੱਧੀ ਰਾਤ ਐ। ਉਹਨੂੰ ਪਤਾ ਲੱਗਿਐ ਬਈ ਇਹ ਗੀਤ ਗਾਇਆ ਸਦੀਕ ਨੇ ਆ। ਲਾ ਲਿਆ ਫੋਨ। ਨਾਂ ਖੈਰ ਨਾ ਸੁੱਖ। ‘ਸਦੀਕ ਸਾਬ੍ਹ, ਇਹ ਗਿਆਨ ਚੰਦ ਧਵਨ ਜੀ ਕੌਣ ਐ?’
“ਬਾਂਸਲ, ਮੈਂ ਨਹੀਂ ਜਾਣਦਾ ਇਹਨਾਂ ਨੂੰ।” – ਅੱਗੋਂ ਸਦੀਕ ਨੇ ਕਿਹਾ।
‘ਉੱਨੀ ਸੌ ਪੈਂਹਟ `ਚ ਤੁਹਾਡੀ ਆਵਾਜ਼ ਵਿੱਚ ਗੀਤ ਰਿਕਾਰਡ ਹੋਇਐ?’
‘ਦਿੱਲੀ ਰਹਿੰਦੇ ਸਨ। ਐਚ. ਐਮ. ਵੀ. ਕੰਪਨੀ ਦੇ ਮੈਨੇਜਰ ਬਾਬੂ ਸੰਤ ਰਾਮ ਜੀ ਨੇ ਗੀਤ ਦਿੱਤਾ। ਮੈਂ ਗਾ ਦਿੱਤਾ। ਮੈਂ ਕਦੇ ਮਿਲਿਆ ਨ੍ਹੀਂ।’ – ਸਦੀਕ ਨੇ ਕਿਹਾ।
ਉਹਨੇ ਪਿੱਛਾ ਨ੍ਹੀਂ ਛੱਡਿਆ। ਉਹਨੇ ਇੱਕ ਬੰਦਾ ਲੱਭਿਆ। ਧਵਨ ਉਸਦਾ ਅਗਾਂਹ ਰਿਸ਼ਤੇਦਾਰ ਸੀ। ਮੋਬਾਇਲ ਨੰਬਰ ਲੈ ਕਿ ਧਵਨ ਦੇ ਰਿਸ਼ਤੇਦਾਰ ਨੂੰ ਫੋਨ ਮਿਲਾਇਆ।
ਗੱਲ ਮਕਾਈਏ ਉਸਨੇ ਧਵਨ ਦਾ ਘਰ ਲੱਭ ਲਿਆ।
ਫੇਰ ਕੀ ਬਣਿਆ ਬਾਂਸਲ ਸਾਬ੍ਹ।- ਮੈਂ ਅੱਗੋਂ ਪੁੱਛਿਆ।
ਘਰੇ ਪਹੁੰਚੇ। ਕੰਧ ਤੇ ਲਿਖਿਆ ਗਿਆਨ ਚੰਦ ਧਵਨ।
ਜਿਹੜਾ ਬੰਦਾ ਮੇਰੇ ਨਾਲ ਗਿਆ ਉਸਦੇ ਪਿਤਾ ਦੇ ਨਾਨਕੇ ਸੀ ਧਵਨ ਦੇ ਘਰ। ਅੱਗੋਂ ਬੁੱਢੀ ਔਰਤ ਮਿਲੀ।
‘ਮਾਤਾ ਜੀ ਸ਼੍ਰੀ ਗਿਆਨ ਚੰਦ ਧਵਨ ਜੀ ਬਾਰੇ ਕੁੱਝ ਦੱਸੋ?’ – ਅਸ਼ੋਕ ਨੇ ਕਿਹਾ।
ਪੁੱਤ ਉਨ੍ਹਾਂ ਨੂੰ ਮਿਲਣ ਬਹੁਤ ਆਉਂਦੇ ਸੈਨ। ਕਿਤਾਬਾਂ ਕਾਪੀਆਂ ਬਹੁਤ ਸੈਨ। ਅਲਮਾਰੀ ਛੇੜਨ ਦੀ ਇਜ਼ਾਜ਼ਤ ਨਹੀਂ ਸੇ ਹੁੰਦੀ। ਪਿੱਛੇ ਜਿਹੇ ਆਹ ਅਲਮਾਰੀ ਨੂੰ ਦੀਮਕ (ਸਿਊਂਕ) ਲੱਗ ਗਈ ਤੇ ਸਾਰੇ ਕਾਗਜ ਸੁਆਹ ਬਣ ਗਏ, ਮੈਂ ਟੋਕਰਾ ਭਰ ਕੇ ਕੂੜੇ ਵਿੱਚ ਸੁੱਟ ਦਿੱਤੇ।” – ਬਜ਼ੁਰਗ ਔਰਤ ਨੇ ਦੱਸਿਆ।
ਅਸ਼ੋਕ ਨੇ ਜਦੋਂ ਇਹ ਗੱਲ ਦੱਸੀ ਉਸਤੋਂ ਦੱਸੀ ਨ੍ਹੀਂ ਗਈ। ਉਹ ਰੋ ਪਿਆ। ਅਸੀਂ ਦੋਵੇਂ ਰੋਏ।
ਕੀ ਮੁੱਲ ਪਿਐ ਉਸ ਖਜ਼ਾਨੇ ਦਾ? – ਰੋ ਕੇ ਮੈਨੂੰ ਸਵਾਲ ਕਰਨ ਲੱਗਾ।
ਅਸ਼ੋਕ, ਉਸਤੋਂ ਹੋਰ ਗੱਲ ਨ੍ਹੀਂ ਪੁੱਛੀ?
ਪੁੱਛੀ ਸੀ, ਧਵਨ ਸਾਬ੍ਹ ਦੀ ਸਿਰਜਣਾ ਬਾਰੇ?
‘ਮਾਤਾ ਜੀ, ਕੋਈ ਹੋਰ ਯਾਦ ਜੋ ਤੁਹਾਡੇ ਸੌਹਰਾ ਸਾਹਿਬ ਦੀ ਤੁਹਾਨੂੰ ਯਾਦ ਹੋਵੇ।’ – ਉਸਨੇ ਪੁੱਛਿਆ।
“ਬੱਚੇ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਸੀ ਤੇ ਓਦੋਂ ਅਸਾਂ ਕਿਸ਼ਨਗੰਜ ਸਟੇਸ਼ਨ ਦੇ ਕਵਾਟਰਾਂ ਵਿਚ ਰਹਿੰਦੇ ਸਾਂ। ਹਾਲੇ ਮੇਰੀ ਸ਼ਾਦੀ ਨੂੰ ਹਫਤਾ ਵੀ ਨਹੀਂ ਹੋਇਆ ਸੀ ਕਿ ਇਕ ਦਿਨ ਮੇਰੇ ਘਰ ਵਾਲਾ ਦਫਤਰੋਂ ਲੇਟ ਹੋ ਗਿਆ। ਮੈਂ ਰੋਟੀ ਬਣਾ ਕੇ ਉਹਨਾਂ ਦੀ ਉਡੀਕ ਪਈ ਕਰਦੀ ਸੀ। ਮੈਂ ਦੋ ਤਿੰਨ ਵਾਰ ਬਾਹਰ ਦਰਵਾਜ਼ੇ ਵੱਲ ਗਈ। ਉਦੋਂ ਮੇਰੇ ਸੌਹਰਾ ਸਾਹਿਬ ਨੇ ਮੈਨੂੰ ਦੇਖ ਲਿਆ ਪਰ ਮੈਨੂੰ ਤੇ ਪਤਾ ਨਹੀਂ ਲੱਗਾ। ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਮੇਰੇ ਤੇ ਗੀਤ ਈ ਲਿਖ ਛੱਡਿਆ ਜੋ ਸੁਰਿੰਦਰ ਕੌਰਾਂ, ਪ੍ਰਕਾਸ਼ ਕੌਰਾਂ ਨੇ ਗਾਇਆ ਸੀ ” ਬਜ਼ੁਰਗ ਔਰਤ ਨੇ ਕਿਹਾ।
‘ਮਾਤਾ ਉਹ ਕਿਹੜਾ ਗੀਤ ਸੀ ਜੋ ਉਹਨਾਂ ਨੇ ਤੁਹਾਡੇ ਤੇ ਲਿਖਿਆ? – ਉਸਨੇ ਪੁੱਛਿਆ।
ਲੌਢੇ ਵੇਲੇ ਮਾਹੀਏ ਨੇ ਆਉਣਾ
ਮੰਨ ਪਕਾਵਾਂ ਕਣਕ ਦਾ
ਅੰਦਰ ਜਾਵਾਂ ਬਾਹਰ ਜਾਵਾਂ
ਲਾਲ ਚੂੜਾ ਛਣਕਦਾ”
ਇਹ ਲੱਭਤ ਸਿਰਫ ਤੇ ਸਿਰਫ ਅਸ਼ੋਕ ਕਰ ਸਕਦੈ। ਉਹਨੇ ਵਾਅਦਾ ਕੀਤੈ ਕਿ ਉਹ ਧਵਨ ਬਾਰੇ ਲਿਖੇਗਾ।

ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ……

ਉਹਦੇ ਅੰਦਰ ਜੱਟਪੁਣਾ ਵੀ ਐ, ਸਾਧਪੁਣਾ ਵੀ, ਇੱਕ ਬੰਦਾ ਹੋਰ ਵੀ ਐ….। ਤੀਜਾ ਕਦੇ ਕਦੇ ਜਾਗਦੈ। ਜਿੱਦਣ ਦੋ ਘੁੱਟ ਲੱਗੀ ਹੋਵੇ। ਫਿਰ ਲੋਕਾਂ ਦੀਆਂ ਗੱਲਾਂ `ਤੇ ਖਪਰਿਆਂ ਦੀ ਕਾਟ ਵਾਂਗੂੰ ਕਾਟ ਕਰਦੈ। ਗਿੱਟੇ ਲੱਗੇ, ਗੋਡੇ ਲੱਗੇ।
ਮਾਨਸਾ ਵਿੱਚ ਇਹ ਬੰਦਾ ਬਹੁਤ ਘੱਟ ਜਾਣਿਆ ਗਿਆ, ਪਛਾਣਿਆ ਤਾਂ ਦੂਰ ਦੀ ਗੱਲ ਐ। ਲੋਕਾਂ ਵਿੱਚ ਉਹਦੀ ਪਛਾਣ ਕਮਾਊ ਪੁੱਤ ਆਲੀ ਐ। ਇੱਕ ਬੰਦਾ ਮਿਲਿਆ।
ਬਥੇਰਾ ਕਾਰੋਬਾਰ ਬਣਾ ਲਿਆ ਬਾਣੀਏ ਨੇ। – ਉਸਨੇ ਕਿਹਾ।
ਨਹੀਂ ਉਹਦਾ ਕਾਰੋਬਾਰ ਸੰਗੀਤ ਐ, ਇਹ ਰਾਹ ਘਰ ਫੂਕ ਤਮਾਸ਼ਾ ਵੇਖਣ ਆਲੀ ਗੱਲ ਐ। – ਮੈਂ ਕਿਹਾ।
ਸੰਗੀਤ ਵਿੱਚ ਥੋੜ੍ਹੇ ਬੰਦੇ ਨੇ ਜਿਹੜੇ ਬਿਪਤਾ ਪਾ ਸਕਦੇ ਨੇ। ਅਸ਼ੋਕ ਨੇ ਬਹੁਤ ਕੁਝ ਗਵਾਇਐ। ਇਹ ਵਾਕ ਲਿਖਦਿਆਂ ਮੈਨੂੰ ਬੇਦੀ ਯਾਦ ਆਉਂਦੈ। ਉਸਦੀ ਕਹਾਣੀ ਦਾ ਫਿਕਰਾ ਚੇਤੇ ਆਉਂਦੈ –
“ਵੇ ਜਗਨਿਆਂ, ਤੈਨੂੰ ਸ਼ਰਮ ਨਾ ਆਈ? ਕਿਥੇ ਤਾਂ ਮੈਂ ਬੁੱਢੀ ਤੇਰੇ ਮੋਢਿਆਂ ਉੱਤੇ ਚੜ੍ਹ ਕੇ ਜਾਂਦੀ , ਕਿੱਥੇ ਤੂੰ ਜਵਾਨ ਹੋ ਕੇ ਵੀ ਮੇਰੇ ਮੋਢਿਆਂ ਉੱਤੇ ਚਲਿਐਂ।”
ਨਾਲ ਬੈਠਾ ਬੰਦਾ ਸ਼ਾਹਿਦ ਨੂੰ ਕਹਿਣ ਲੱਗਾ, “ਬਲਿਹਾਰ ਜਾਈਏ ਇਸ ਵਾਕ ਦੀ ਘਾੜਤ ਤੇ—, ਜੇ ਕੋਈ ਲਿਖ ਦੇਵੇ ਤਾਂ ਲੋਕ ਰੋ ਰੋ ਪਾਗਲ ਹੋ ਜਾਣ।”
ਸ਼ਾਹਿਦ ਨੇ ਕਿਹਾ, “ਕਿਵੇਂ ਲਿਖ ਦੇਵੇ ਭਾਈ ਸਾਹਿਬ—ਇਹ ਵਾਕ ਰਚਣ ਲਈ ਪੁੱਤ ਗਵਾਉਣਾ ਪੈਂਦੈ।”
ਅਸ਼ੋਕ ਨੇ ਬਹੁਤ ਕੁਝ ਗਵਾਇਐ।ਇਸ ਸ਼ੌਕ ਲਈ ਉਹਨੇ ਕੁੱਟ ਖਾਧੀ। ਪੈਸਾ ਤਾਂ ਇੱਕ ਨ੍ਹੀਂ ਮਿਲਿਆ, ਦੋਸਤ ਮਿਲੇ। ਮਰਾੜ੍ਹਾਂ ਆਲੇ ਮਾਨ ਵਰਗੇ, ਇਕਬਾਲ ਮਾਹਲ ਵਰਗੇ। ਉਹਨੇ ਚੋਰੀਆਂ ਕੀਤੀਆਂ, ਸਾਹਮਣੇ ਨੂੰ ਕਹਿਕੇ। ਜੇ ਕਿਸੇ ਦੇ ਘਰ ਹੁਣ ਵੀ ਰਿਕਾਰਡ ਪਏ ਹੋਣ ਤਾਂ ਉਹ ਚੁੱਕ ਲਿਆਉਂਦੈ। ਇਸ ਨੂੰ ਚੋਰੀ ਕਹੋ, ਠੱਗੀ ਕਹੋ। ਤੁਹਾਡਾ ਮੂੰਹ।
ਪਿਛਲੇ ਵਰ੍ਹੇ ਗਿੱਲ ਅੰਕਲ ਨੂੰ ਮੋਹਨ ਸਿੰਘ ਦਾ ਗੀਤ ਜੋ ਸੁਰਿੰਦਰ ਕੌਰ ਨੇ ਗਾਇਆ ਸੀ, ਉਹ ਸੁਣਨ ਦੀ ਰੀਝ ਜਾਗੀ। `ਮੋੜ ਦੇ ਨੀ ਮੇਰਾ ਰਾਂਝਣ ਮੈਨੂੰ। ਅਸ਼ੋਕ ਨੂੰ ਫੋਨ ਆਇਆ। ਅੱਗੋਂ ਮਜ਼ਾਕੀਆਂ ਲਹਿਜੇ ਵਿੱਚ ਅੰਕਲ ਨੇ ਇਹਨੂੰ ਬਾਣੀਆ ਕਿਹਾ। ਮਜ਼ਾਕੀਆ ਲਹਿਜਾ ਰੰਗੀਲਿਆਂ ਬੰਦਿਆਂ ਦਾ ਹੁੰਦੈ। ਜਿਵੇਂ ਸਤਿਆਰਥੀ ਇੱਕ ਲੇਖਕ ਨੂੰ ਅਸਾਇਨਮੈਂਟ ਰਾਈਟਰ ਆਖਦਾ ਸੀ। ਅਸ਼ੋਕ ਨੇ ਮੈਨੂੰ ਫੋਨ ਕੀਤਾ। ਕੀ ਕਰਾਂ? ਮੈਂ ਅੰਕਲ ਲਈ ਜਾਨ ਹਾਜ਼ਰ ਕਰ ਸਕਦਾਂ, ਤੂੰ ਵੇਖ? ਉਹਨੇ ਝੱਟ ਭੇਜ ਦਿੱਤੇ।
ਪਿਛਲੇ ਵਰ੍ਹੇ ਕਿਸੇ ਸੰਸਥਾ ਵਾਲਿਆਂ ਉਹਨੂੰ ਕਿਹਾ – ਹਰਭਜਨ ਮਾਨ ਨੂੰ ਬੁਲਾ। ਉਹਨੇ ਹਰਭਜਨ ਤਾਂ ਨਹੀਂ ਪਰ ਬਾਬੂ ਸਿੰਘ ਮਾਨ ਤੇ ਇਕਬਾਲ ਮਾਹਲ ਬੁਲਾ ਲਏ।
ਬਾਬੂ ਸਿੰਘ ਮਾਨ ਆਇਆ। ਉਸਨੇ ਮੈਨੂੰ ਵੀ ਬੁਲਾਇਆ। ਅਸੀਂ ਬੈਠੇ। ਗੱਲਾਂ ਹੋਈਆਂ। ਜਾਂਦੇ ਜਾਂਦੇ ਉਸਨੇ ਮਾਨ ਨੂੰ ਕੁਝ ਪੁੱਛਿਆ।
ਯਾਰੀ ਐ, ਜਾਨ ਦਿੱਤੀ ਜਾ ਸਕਦੀ ਐ। ਇਹ ਤਾਂ ਬੜੀ ਛੋਟੀ ਗੱਲ ਐ।` – ਮਾਨ ਨੇ ਕਿਹਾ।
ਜੀਹਨੂੰ ਮੇਰੇ ਚਾਚੇ ਹੋਰੀਂ ਮਰਾੜ੍ਹਾਂ ਆਲਾ ਕਹਿੰਦੇ ਆ। ਉਸ ਨਾਲ ਉਹਦੀ ਯਾਰੀ ਆ। ਮਾਨ ਦੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਗੀਤ ਦੀ ਆਤਮਾ ਥੋੜ੍ਹੇ ਬੰਦੇ ਸਮਝਦੇ ਨੇ, ਅਸ਼ੋਕ ਗੀਤ ਨੂੰ ਲੋਰੀ ਦਿੰਦੈ। ਮੁਹੰਮਦ ਸਦੀਕ ਦਾ ਗਾਇਆ ਤੇ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਅਸ਼ੋਕ ਨੇ ਸ਼ੋਸਲ ਮੀਡੀਏ ਤੇ ਸ਼ੇਅਰ ਕੀਤਾ। ਉਸ ਵਿੱਚ `ਕਮੀਨਾ` ਸ਼ਬਦ ਸੀ। ਇੱਕ ਗੀਤਕਾਰ ਨੇ ਕਮੈਂਟ ਕੀਤਾ ਕਿ ਕਮੀਨੇ ਦੀ ਥਾਂ ਕੁਝ ਹੋਰ ਆ ਜਾਂਦਾ ਤਾਂ ਵਧੀਆ ਲੱਗਣਾ ਸੀ। ਅਸ਼ੋਕ ਨੇ ਮਾਨ ਨੂੰ ਫੋਨ ਕੀਤਾ। ਮਾਨ ਸਾਬ੍ਹ ਨੇ ਅੱਗੋਂ ਕਿਹਾ – `ਉਹਨੂੰ ਕਹੀਂ ਬੁੜਾ ਜੱਟਾਂ ਦਾ ਮਰਿਆ ਸੀ।` ਅਸ਼ੋਕ ਨੇ ਸੱਤ ਸਮੁੰਦਰ ਗਾਹੇ ਨੇ ਉਹਨੇ ਉਵੇਂ ਕੀਤਾ ਜਿਵੇਂ ਉਹਨੂੰ ਜਚਿਆ।
ਉਹ ਨਾਥ ਐ। ਘਰ ਵਿੱਚ ਰਹਿ ਕੇ ਵੀ ਘਰ ਭੁੱਲਿਆ ਹੋਇਆ ਨਾਥ। ਸੁੰਦਰਾਂ ਉਸ ਲਈ ਸੰਗੀਤ ਐ। ਆਪਣੇ ਅੰਦਰ ਝਾਕ ਕੇ ਇਹ ਸਤਰਾਂ ਯਾਦ ਆਉਂਦੀਆਂ ਹੋਣਗੀਆਂ।
ਤੇਰੇ ਨਾਲੋਂ ਤਾਂ ਨੀ ਪੈਰ ਚੰਗੇਰੇ ਨਾਥ ਦੇ
ਕਿਹੜੇ ਰੂਪ ਦੀਆਂ ਤੂੰ ਕਰਦੀ ਏ ਵਡਿਆਈਆਂ।

ਇੱਕ ਗੱਲ ਹੋਰ……

ਕਿਸੇ ਮਿੱਤਰ ਦੇ ਵਿਆਹ ਵਿੱਚ ਮੁਹੰਮਦ ਸਦੀਕ ਬੁਲਾਉਣਾ ਸੀ। ਮੈਨੂੰ ਮਹਿੰਦਰਪਾਲ ਤਾਏ ਨੇ ਉਹਦੀ ਦੁਕਾਨ ਤੇ ਬੁਲਾ ਲਿਆ। ਪਹਿਲੀ ਮੁਲਾਕਾਤ। ਕੁਝ ਦਿਨਾਂ ਬਾਅਦ ਮੈਂ ਉਹਨੂੰ ਕਲੀ ਭੇਜੀ, ਬੜਾ ਸਿੱਧੀ ਤੇ ਸਾਦਾ।
ਲੱਥ ਗਏ ਜ਼ਮਾਨੇ, ਚਰਖੇ ਟੇਰਨ ਚੱਕੀਆਂ ਦੇ
ਨਾ ਕੋਈ ਸੱਜ ਵਿਆਹੀ ਲੈਂਦੀ, ਸਿਰ ਫੁਲਕਾਰੀ
ਪੱਗਾਂ ਸ਼ਮਲੇ ਵਾਲੀਆਂ, ਕੈਂਠੇ ਨੱਤੀਆਂ ਸੋਂਹਦੇ ਸੀ
ਵਿਰਸਾ ਭੁੱਲਦੀ ਜਾਂਦੀ, ਨਵੀਂ ਪਨੀਰੀ ਸਾਰੀ।
ਮੈਂ ਫੇਸਬੁੱਕ ਸੁਨੇਹਾ ਬਾਂਸਲ ਸਾਬ੍ਹ ਕੋਲ ਭੇਜ ਦਿੱਤੀ। ਉਸ ਦਾ ਜਵਾਬ ਮਿਲਿਆ-
‘ਮੈਂ ਇਸਨੂੰ ਰਿਕਾਰਡ ਕਰਾਂਗਾ।’
ਬਾਅਦ ਵਿੱਚ ਇਹ ਕਲੀ ਨੂੰ ਜੀਤ ਜਗਜੀਤ ਤੋਂ ਇਗਲੈਂਡ ਦੀ ਧਰਤੀ ਤੇ ਲਾਈਵ ਗਵਾ ਦਿੱਤਾ। ਇੱਕ ਦਿਨ ਮੈਂ ਗੀਤ ਲਿਖ ਕੇ ਬਾਂਸਲ ਨੂੰ ਭੇਜਿਆ-
‘ਸੁਪਨਿਆਂ ਵਿੱਚ ਲਾਹੌਰ ਨੂੰ ਚੇਤੇ ਕਰਦਾ ਨਿੱਤ ਪੰਜਾਬ ਸਿਓਂ’
ਉਹਦੇ ਐਸਾ ਦਿਲ ਲੱਗਿਆ ਕਿ ਘੰਟੇ ਬਾਅਦ ਉਸਦੀ ਸਿਰਜਨਾ ਤੇ ਕੰਪੋਜੀਸ਼ਨ ਬਾਰੇ ਕਿੰਨੀਆਂ ਗੱਲਾਂ ਕਰੀਆ। ਉਹਦੀ ਬੇਬਾਕੀ ਮੈਨੂੰ ਬੜੀ ਪਿਆਰੀ ਲੱਗਦੀ ਆ ਜਦੋਂ ਕੋਈ ਦੋ ਸਤਰਾਂ ਲਿਖ ਕੇ ਭੇਜੋ ਤਾਂ ਆਖਦੈ ਇਹ ਤੇਰੇ ਹਾਣ ਦੀਆਂ ਨਹੀਂ, ਛੱਡ ਪਰਾਂ ਕੁਝ ਹੋਰ ਲਿਖ। ਉਸ ਕੋਲ ਅਨੇਕਾਂ ਫਿਕਰ ਨੇ। ਸਮਕਾਲੀ ਪੰਜਾਬੀ ਗੀਤਾਂ ਤੋਂ ਨਿਰਾਸ਼ ਹੋਇਆ ਕਈ ਵਾਰ ਅੱਧੀ ਰਾਤ ਫੋਨ ਕਰਦੈ –
‘ਮੈਂ ਮਾਨਸਾ ਆਲਾ ਅਸ਼ੋਕ ਬੋਲਦਾ, ਹੋਰ ਠੀਕ ਐ’।
‘ਅੱਛਾ ਢਿੱਲੋਂ ਐ ਦੱਸ ਆਹ ਗੀਤ ਸੁਣ ਲਿਆ, ਕਿਵੇਂ ਲੱਗਿਆ।’
ਕਿੰਨਾ ਕਿੰਨਾ ਸਮਾਂ ਬੋਲਦਾ ਰਹਿੰਦਾ ਹੈ – ਗੀਤਾਂ ਬਾਰੇ, ਗਾਇਕਾਂ ਬਾਰੇ ਅਤੇ ਗੀਤਾਂ ਦੇ ਫਿਲਮਾਂਕਣ ਬਾਰੇ। ਮੇਰਾ ਲਿਖਿਆ ਗੀਤ ‘ਕਣਕਾਂ ਤਰੇਲੀਆਂ’ ਉਹਨੇ ਫੇਸਬੁੱਕ ਤੇ ਪੜ੍ਹਿਆ। ਗੀਤ ਦੇ ਬੋਲ ਸੀ-
ਇਸ਼ਕ ਤਾਂ ਕਹੇ, ਮਾਰ ਅੰਬਰੀਂ ਉਡਾਰੀ
ਪਰ ਪੈਰਾਂ ਵਿੱਚ ਬੇੜੀਆਂ ਦਾ ਡੰਗ ਵੇ
ਸੂਰਜ ਦੀ ਲੋਅ ਨਾਲ, ਕਣਕਾਂ ਤਰੇਲੀਆਂ ਦੇ
ਹੁਸਨ ਚੋਂ ਉੱਡ ਜਾਂਦੈ ਰੰਗ ਵੇ
ਮੈਨੂੰ ਕਹਿੰਦਾ- ‘ਢਿੱਲੋਂ ਭਰਾਵਾ ਤੇਰਾ ਕਣਕਾਂ ਤਰੇਲੀਆਂ ਗੀਤ ਪੜ੍ਹਿਐ। ਓਹ ਹੋ ਹੋ ਹੋ। ਸਵਾਦ ਆ ਗਿਆ ਸੱਚੀਂ। ਰੁੱਗ ਭਰ ਲਿਆ। ਤੂੰ ਓਹ ਗੋਲੀ ਐ ਜਿਹੜੀ ਨੂੰ ਕੋਈ ਰੋਕੇ ਫਿਰ ਵੀ ਨ੍ਹੀਂ ਰੋਕ ਸਕਦਾ। ਯਰ ਐ ਸੁਣ ਐਨੇ ਭਾਰੇ ਲਫ਼ਜ਼ਾਂ ਨੂੰ ਕੌਣ ਗਾਊ।’
‘ਬਾਂਸਲ ਸਾਬ੍ਹ ਆ ਇੱਕ ਗੀਤ ਲਿਖਿਐ ਸੁਣੋਗੇ।’ – ਮੈਂ ਕਿਹਾ।
‘ਤੇਰਾ ਨ੍ਹੀਂ ਸੁਣਾਂਗੇ ਹੋਰ ਕੀਹਦਾ ਸੁਣਗੇ, ਸੁਣਾ।’
ਮੈਂ ਬੋਲਣ ਲੱਗਿਆ-
ਰਗਾਂ ਅੰਦਰ ਜੋ ਮਚਲਦੈ ਆਸ਼ਕਾਂ ਦੇ
ਜਾਂ ਤਾਂ ਸੱਚ ਹੁੰਦੈ ਜਾਂ ਬਲਦਾਨ ਹੁੰਦੈ
ਇਹ ਤਾਂ ਚਾਦਨੀ ਚੌਂਕ ਵਿੱਚ ਜਾ ਖੜਦੈ
ਇਸ਼ਕ ਚੋਰੀ ਦਾ ਕਿੱਥੋਂ ਜਵਾਨ ਹੁੰਦੈ
ਤਵੀਆਂ ਜ਼ੁਲਮ ਦੀਆਂ ਠੰਡੀਆਂ ਠਾਰਨ ਹੋਵਣ
ਖੜ੍ਹ ਸੱਚ ਨਾਲ ਜਦੋਂ ਇਹ ਹਾਕ ਬਣਦੈ
ਇਹ ਜ਼ਹਿਰ ਵੀ ਸੁਣਿਐ ਬਣੇ ਸਰਬੱਤ
ਰਾਗ ਇਸ਼ਕ ਦਾ ਜਦੋਂ ਸੁਕਰਾਤ ਬਣਦੈ
ਸੁਣਦਿਆਂ ਤੜਫ ਉੱਠਿਆ-
‘ਤੂੰ ਮੈਨੂੰ ਪਾਗਲ ਕਰੇਗਾਂ ਯਰ। ਮੈਨੂੰ ਤੇਰੇ ਨਾਲ ਜੈਲਸੀ ਹੋ ਗਈ।’
ਮੈਂ ਡਰ ਗਿਆ। ਬਈ ਆ ਕੀ ਮਸਲੈ। ਮੈਂ ਕਿਹਾ ਕਿਉਂ?
‘ਯਰ ਤੂੰ ਐਨਾ ਸੋਹਣਾ ਕਿਵੇਂ ਲਿਖ ਲੈਨੇ।’
ਮੈਂ ਚੁੱਪ ਰਿਹਾ-
‘ਇਹ ਤਾਂ ਸੁਣਾਉਣ ਆਲਾ ਗੀਤ ਆ ਢਿੱਲੋਂ। ਸੰਗੀਤ ਤਾਂ ਏਹਨੂੰ ਮਾਰਦੂ। ਜਿਵੇਂ ਦੇਬੀ ਗਾਉਂਦੈ, ਸ਼ੋਰ ਬੰਦ ਕਰਕੇ, ਇਹ ਤਾਂ ਓਹ ਐ ਯਾਰ।’ ਓਹ ਜੀਹਦਾ ਕਰਦੈ ਦਿਲੋਂ ਕਰਦੈ। ਕਾਕੇ ਕਾਉਣੀ ਦਾ ਗੀਤ ਅਟਾਰੀ ਵਾਲਾ ਗੇਟ ਰੀਲੀਜ਼ ਕਰਨ ਮਾਨਸਾ ਤੋਂ ਮੈਂ ਤੇ ਬਾਂਸਲ ਗਏ। ਪਾਤਰ ਸਾਬ੍ਹ ਦੀ ਪ੍ਰਧਾਨਗੀ ਸੀ ਮੈਂ ਸਟੇਜ ਸੰਚਾਲਨ ਕੀਤਾ। ਸ਼ਾਮ ਨੂੰ ਰਜਿੰਦਰ ਦੇ ਘਰ ਅਜੇ ਅੱਪੜੇ ਸੀ ਰਜਿੰਦਰ ਫਾਇਨਟੋਨ ਨੂੰ ਕਹਿੰਦਾ –
‘ਤੈਨੂੰ ਏਹਦੇ ਬਾਰੇ ਤਾਂ ਪਤਾ ਲੱਗ ਹੀ ਗਿਆ ਹੋਣੈ। ਫਿਰ ਵੀ ਦੱਸਾਂ ਇਹ ਸਿਰੇ ਦਾ ਗੀਤਕਾਰ ਐ।’
ਐਨਾ ਕਹਿਣ ਤੋਂ ਬਾਅਦ ਆਪਣੇ ਆਪ ਮੇਰਾ ਕਈ ਮਹੀਨੇ ਪਹਿਲਾਂ ਲਿਖਿਆਂ ਗੀਤ ਉਹਨੇ ਰਜਿੰਦਰ ਨੂੰ ਜ਼ੁਬਾਨੀ ਸੁਣਾਇਆ। ਕਹਿੰਦਾ ਰਜਿੰਦਰ ਸੁਣ-
ਰਾਂਝਿਓ ਬਣਾਵੇ ਚਾਕ ਰੇਤਾ ਪੈਰ ਦਾ
ਸਰਬੱਤ ਬਣ ਜਾਵੇ ਚੜੀ ਜ਼ਹਿਰ ਦਾ
ਬਚਿਆਂ ਨਾ ਮੁੰਡਾ ਜੋ ਵੀ ਧੱਕੇ ਚੜਿਆ
ਫਨੀਅਰ ਨਾਗ ਜਿਹਾ ਡੰਗ ਜੱਟੀ ਦਾ
ਧਰਤੀ ਦੀ ਹਿੱਕ ਉੱਤੇ ਫਿਰੇ ਮੇਲਦੀ
ਫਸਲ ਸੁਨਹਿਰੀ ਜਿਹਾ ਰੰਗ ਜੱਟੀ ਦਾ
ਸੁਣਦਿਆਂ ਰਜਿੰਦਰ ਸਿੰਘ ਤੇ ਕਾਕੇ ਨੇ ਮੇਰੇ ਬੰਨੀ ਗਹੁ ਨਾਲ ਵੇਖਿਆ ਜਿਵੇਂ ਮੈਂ ਸੱਚੀਓਂ ਗੀਤਕਾਰ ਹੋਵਾਂ। ਇਨ੍ਹਾਂ ਮਾਮਲਿਆਂ ਚ ਓਹ ਮੇਰਾ ਪਹਿਲਾ ਸਲਾਹਕਾਰ ਐ।

ਆਖਰੀ ਗੱਲ…

ਗੀਤ ਕਿਸਦਾ ਹੈੇ, ਕਦੋਂ ਆਇਆ, ਕੀਹਨੇ ਗਾਇਆ ਇਹਦੇ ਬਾਰੇ ਉਹਦਾ ਗਿਆਨ ਵਸੀਹ ਐ। ਪੜ੍ਹਿਆ ਤਾਂ ਉਹ ਪ੍ਰੀ ਇੰਜੀਨੀਅਰ ਐ। ਪੀ-ਐੱਚ. ਡੀ ਤਾਂ ਬੜੀ ਦੂਰ ਦੀ ਗੱਲ ਐ। ਇਹ ਵਾਕ ਲਿਖਦਿਆਂ ਦੀਦ ਦੀ ਗੱਲ ਚੇਤੇ ਆਉਂਦੀ ਐ ਜਿਹੜੀ ਉਸਨੇ ਕਲਾਸ ਵਿੱਚ ਪ੍ਰੋ. ਗੁਲਵੰਤ ਸਿੰਘ ਤੋਂ ਪੁੱਛੀ ਸੀ। `ਉਹ ਪੰਜਾਬੀ ਵਿਭਾਗ ਦੇ ਮੁਖੀ ਸਨ ਤੇ ਸਾਡੇ ਅਧਿਅਕਾਪਕ। ਅਸੀਂ ਉਨ੍ਹਾਂ ਨੂੰ ਕਿਹਾ – ਪ੍ਰੋ. ਸਾਹਿਬ ਤੁਸੀਂ ਪੀ-ਐੱਚ. ਡੀ. ਕਿਉਂ ਨਹੀਂ ਕਰਦੇ? ਬੋਲੇ – ਕੋਈ ਦਿਨ ਆਏਗਾ, ਲੋਗ ਕਹੇਂਗੇ ਪ੍ਰੋ. ਗੁਲਵੰਤ ਸਿੰਘ ਪੀ-ਐੱਚ. ਡੀ. ਨਹੀਂ ਥੇ।`

….ਸਮਾਪਤ…

ਰਫ਼ੀਕ, ਮੈਨੂੰ ਨਨਕਾਣੇ ਲੈ ਚੱਲ…. ਮੈਂ ਪੱਗਾਂ ਵਾਲੇ ਸਰਦਾਰ ਦੇਖਣੇ ਆ

ਉਜਾੜੇ ਦਾ ਦਰਦ ਇਸ ਕਦਰ ਹਿੱਕ ਨਾਲ ਲਾ ਕੇ ਰੱਖਿਆ ਕਿ ਪੰਜਾਬ ਤੋਂ ਤੁਰਨ ਵੇਲੇ ਬੰਨ੍ਹੀ ਪੱਗ ਮਰਨ ਤੱਕ ਸਿਰ ‘ਤੇ ਰੱਖੀ

ਕਿਸ ਗੱਲ ਦੇ ਜਸ਼ਨ ? ਕਿਹੜਾ ਮਾਅਰਕਾ ਮਾਰ ਲਿਆ ??

ਸਾਹ ਲੈਂਦਾ ਹਰ ਜੀਵ, ਬੂਟਾ, ਮਨੁੱਖ ਆਜਾਦੀ ਲੋੜਦੈ। ਪਿੰਜਰੇ ‘ਚ ਕੈਦ ਤੋਤੇ, ਚਿੜੀਆਂ ਵੀ ਖੁੱਲ੍ਹੇ ਅੰਬਰੀਂ ਉੱਡਣਾ ਲੋਚਦੇ ਹਨ ਪਰ ਤਾਕਤਵਰ ਧਿਰ ਇਨਸਾਨ ਆਪਣੀ ਖੁਸ਼ੀ ਲਈ ਉਹਨਾਂ ਨਿਤਾਣਿਆਂ ਨੂੰ ਗੁਲਾਮ ਬਣਾ ਕੇ ਰੱਖਦੈ। ਗੁਲਾਮੀ ਖਿਲਾਫ ਆਜ਼ਾਦ ਹੋਣ ਦੀ ਇੱਛਾ ਨਿਰੰਤਰ ਆਪਣੇ ਸਫ਼ਰ ‘ਤੇ ਰਹਿੰਦੀ ਹੈ। ਜਦੋਂ ਭਾਰਤ ਪਾਕਿਸਤਾਨ ਦੀ ‘ਆਜ਼ਾਦੀ’ ਦੀ ਗੱਲ ਕਰਦੇ ਹਾਂ ਤਾਂ 1947 ਵੇਲੇ ਹੋਏ ਭਿਆਨਕ ਉਜਾੜੇ, ਕਤਲੇਆਮ, ਲੁੱਟ ਖੋਹ, ਆਪਣਿਆਂ ਕੋਲੋਂ ਵਿੱਛੜਣ ਵੇਲੇ ਦਾ ਵਿਰਲਾਪ ਕੰਨਾਂ ‘ਚ ਕੁਰਬਲ ਕੁਰਬਲ ਕਰਨ ਲੱਗਦੈ। ਇੱਜ਼ਤਾਂ ਦੀ ਚੀਰਫਾੜ ਦਾ ਦੁੱਖ, ਆਪਣਿਆਂ ਵੱਲੋਂ ਆਪਣਿਆਂ ਦੇ ਕਤਲ ਕਿਹੜੀ ਆਜ਼ਾਦੀ ਵੱਲ ਲੈ ਕੇ ਗਏ ਸਨ?? ਇਹ ਸਵਾਲ ਅੱਜ ਵੀ ਦੋਵੇਂ ਦੇਸ਼ਾਂ ਦੇ ਹੁਕਮਰਾਨਾਂ ਨੂੰ ਮੂੰਹ ਚਿੜਾਉਂਦੇ ਨਜ਼ਰੀਂ ਪੈਂਦੇ ਹਨ। ਇੱਕ ਦੂਜੇ ਦੀ ਕੰਧ ਨਾਲ ਕੰਧ ਸਾਂਝੀ, ਖੇਤੀਬਾੜੀ ਦੇ ਸੰਦ-ਸੰਦੇੜੇ ਤੋਂ ਲੈ ਕੇ ਕੰਧਾਂ ਵਿਚਕਾਰ ਬਣਾਏ ਮੋਘਰਿਆਂ ਥਾਈਂ ਦਾਲ ਸਬਜ਼ੀਆਂ ਵਾਲੀਆਂ ਕੌਲੀਆਂ ਦੇ ਵਟਾਂਦਰਿਆਂ ਵਾਲੀ ਸਾਂਝ ਨੂੰ ਕੌਣ ਖੂਨ ਦੀ ਰੰਗਤ ਦੇ ਗਿਆ?

ਸੋਚ ਕੇ ਦੇਖੋ ਕੀ ਸਿਆਸਤਦਾਨਾਂ ਦੇ ਵਚਨਾਂ ‘ਤੇ ਫੁੱਲ ਚੜ੍ਹਾਉਂਦੇ ਘੜੰਮ ਚੌਧਰੀ ਕਿੰਨੀ ਜ਼ਹਿਰ ਆਪਣੇ ਅੰਦਰ ਸਮੋਈ ਬੈਠੇ ਹੋਣਗੇ ਕਿ ਪਿੰਡ ਪਿੰਡ, ਸ਼ਹਿਰ ਸ਼ਹਿਰ ‘ਚ ਨਫ਼ਰਤ ਦੇ ਬੀਜੇ ਬੀਜ ਕਿਵੇਂ ਅਮਰਵੇਲ ਬਣ ਕੇ ਭਾਈਚਾਰੇ ਦੇ ਬੂਟੇ ਨੂੰ ਸੁਕਾ ਗਏ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਇੱਕ ਸੁਨੇਹਾ ਚੁਟਕੀ ਮਾਰਿਆਂ ਦੇਸ਼ਾਂ ਦੀਆਂ ਹੱਦਾਂ ਟੱਪ ਜਾਂਦਾ ਹੈ। ਅੱਜ ਤੋਂ 75 ਸਾਲ ਪਹਿਲਾਂ ਸਿਆਸਤ ਕਿੰਨੀ ਕਰੂਪ ਹੋਵੇਗੀ, ਜਿਸਨੇ ਘਰ ਘਰ ਨਫ਼ਰਤ ਦੇ ਥੋਹਰ ਖਿਲਾਰ ਦਿੱਤੇ ਸਨ? ਲੱਖਾਂ ਲੋਕਾਂ ਦਾ ਕਤਲੇਆਮ, ਗਿਣਤੀ ਮਿਣਤੀ ਤੋਂ ਪਰ੍ਹੇ ਮਾਲੀ ਨੁਕਸਾਨ, ਅਮੁੱਲੀਆਂ ਸਾਂਝਾਂ ਦੇ ਵਿਛੋੜੇ ਆਪੋ ਆਪਣੀਆਂ ਝੋਲੀਆਂ ‘ਚ ਪੁਆ ਕੇ ਸਾਨੂੰ ਕਿਹੜੀ ਆਜ਼ਾਦੀ ਵਾਲਾ ਛੁਣਛੁਣਾ ਫੜਾ ਦਿੱਤਾ ਗਿਆ? 

ਬੇਸ਼ੱਕ ਓਹ ਦਰਦੀਲਾ ਦੌਰ ਸਾਡੇ ਦਾਦਿਆਂ ਬਾਬਿਆਂ ਦਾ ਦੌਰ ਸੀ, ਪਰ ਜਦੋਂ ਲੰਮੀਆਂ ਉਮਰਾਂ ਵਾਲੇ ਬਜ਼ੁਰਗਾਂ ਦੀਆਂ ਹਾਉਕਿਆਂ ਹਟਕੋਰਿਆਂ ਭਰੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਦੇਖਦੇ ਹਾਂ ਤਾਂ ਦਿਲ ਪਾਟ ਜਾਂਦੈ। ਕਿਵੇਂ ਅੱਜ ਵੀ ਬਜ਼ੁਰਗ ਆਪਣੇ ਪਿਛਲੇ ਪਿੰਡਾਂ, ਪਰਿਵਾਰਾਂ, ਖੇਤਾਂ, ਦੋਸਤਾਂ ਨੂੰ ਯਾਦ ਕਰਕੇ ਖੂਨ ਦੇ ਅੱਥਰੂ ਰੋਂਦੇ ਹਨ। ਆਮ ਲੋਕਾਂ ਨੇ ਤਾਂ ਅਜਿਹੀ ਆਜ਼ਾਦੀ ਦੀ ਕਲਪਨਾ ਵੀ ਨਹੀਂ ਸੀ ਕੀਤੀ, ਜਿਹੜੀ ਆਪਣਿਆਂ ਦੇ ਖ਼ੂਨ ‘ਚ ਗੁੰਨ੍ਹੀ ਹੋਵੇ। 

ਤਿੰਨ ਕੁ ਸਾਲ ਪਹਿਲਾਂ ਮੈਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਆ ਕੇ ਵਸਿਆ ਤਾਂ ਮਿਲੇ ਦੋ ਸਖਸ਼ਾਂ ਦੀਆਂ ਗੱਲਾਂ ਸੁਣ ਕੇ ਇਉਂ ਲੱਗਿਆ ਜਿਵੇਂ ਮੈਂ ਉਹਨਾਂ ਦੇ ਪਿਓ ਦਾਦਿਆਂ ਦੀਆਂ ਚੀਕਾਂ ਆਪਣੇ ਕੰਨੀਂ ਸੁਣ ਰਿਹਾ ਹੋਵਾਂ। ਪਹਿਲਾ ਸਖਸ਼ ਸੀ ਅਬਦੁਲ ਕਯੂਮ ਨਾਂ ਦਾ ਦੁਕਾਨਦਾਰ ਵੀਰ। ਉਹਦੀ ਦੁਕਾਨ ‘ਤੇ ਗਿਆ ਤਾਂ ਜਿਹੜਾ ਮੋਹ, ਅਪਣੱਤ ਕਯੂਮ ਵੱਲੋਂ ਮੇਰੇ ਸੀਨੇ ‘ਤੇ ਉੱਕਰ ਦਿੱਤਾ, ਉਹ ਇਹ ਦੱਸਣ ਲਈ ਕਾਫੀ ਸੀ ਕਿ ‘ਉਜਾੜੇ’ ਤੋਂ ਪਹਿਲਾਂ ਸਾਡਾ ‘ਭਰੱਪਾ’ ਕਿਹੋ ਜਿਹਾ ਹੋਵੇਗਾ? ਕਯੂਮ ਨੇ ਆਪਣੀਆਂ ਗੱਲਾਂ ਦੀ ਸ਼ੁਰੂਆਤ ਤਾਂ ਬਹੁਤ ਖੁਸ਼ਮਿਜਾਜ਼ੀ ਨਾਲ ਕੀਤੀ ਪਰ ਅਚਾਨਕ ਅੱਖਾਂ ਦੇ ਕੋਏ ਅੱਥਰੂਆਂ ਨੂੰ ਸਾਂਭ ਨਾ ਸਕੇ। ਕਯੂਮ ਦਾ ਕਹਿਣਾ ਸੀ ਕਿ “ਸਾਡਾ ਜਗਰਾਵਾਂ ਕੋਲ ਪਿੰਡ ਸਵੱਦੀ ਚੰਗਾ ਖਾਸਾ ਪਰਿਵਾਰ, ਕੰਮਕਾਰ ਸੀ। ਉਜਾੜਾ ਹੋਇਆ ਤਾਂ ਪਾਕਿਸਤਾਨ ਦੇ ਟੋਭਾ ਟੇਕ ਸਿੰਘ ਜਾ ਕੇ ਵਸਣਾ ਪਿਆ। ਮੇਰੇ ਦਾਦਾ ਦਾ ਸਰਦਾਰਾਂ ਨਾਲ ਅੰਤਾਂ ਦਾ ਮੁਲਾਹਜਾ ਸੀ, ਪਿਆਰ ਸੀ। ਦਾਦੇ ਦੀਆਂ ਗੱਲਾਂ ‘ਚ ਓਹ ਮੋਹ ਆਖਰੀ ਸਾਹ ਤੱਕ ਜਿਉਂਦਾ ਰਿਹਾ। ਉਹ ਦਸਤਾਰਾਂ ਵਾਲੇ ਤੇ ਉੱਚੇ ਕਿਰਦਾਰਾਂ ਵਾਲੇ ਯਾਰਾਂ ਸਰਦਾਰਾਂ ਦੀ ਯਾਦ ‘ਚ ਬਾਹਾਂ ਖੜ੍ਹੀਆਂ ਕਰ ਕਰ ਅੱਲ੍ਹਾ ਅੱਗੇ ਉਹਨਾਂ ਦੀਆਂ ਖੈਰਾਂ ਮੰਗਦਾ। ਜਿੰਨੀ ਦੇਰ ਦਾਦਾ ਨਿਜ਼ਾਮਦੀਨ ਜਿਉਂਦਾ ਰਿਹਾ, ਸਵੱਦੀ ਤੋਂ ਬੰਨ੍ਹ ਕੇ ਲਿਆਂਦੀ ਪੱਗ ਹੀ ਬੰਨ੍ਹਦਾ ਰਿਹਾ। ਕੋਈ ਦੂਜੀ ਪੱਗ ਖਰੀਦੀ ਵੀ ਨਾ”

ਆਪਣੇ ਦਾਦੇ ਦੀਆਂ ਗੱਲਾਂ ਸੁਣਾਉਂਦਾ ਕਯੂਮ ਨੀਵੀਂ ਪਾਈ ਦੁਕਾਨ ਦੇ ਕਾਊਂਟਰ ‘ਤੇ ਉਂਗਲ ਨਾਲ ਇਬਾਰਤ ਜਿਹੀ ਲਿਖਦਾ ਮੇਰੇ ਕੋਲੋਂ ਅੱਖਾਂ ਦੇ ਗਿੱਲੇ ਹੋਏ ਕੋਏ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 

“ਮਨਦੀਪ ਬਾਈ, ਮੇਰੇ ਅੱਬਾ ਨੂੰ ਦਾਦੇ ਨੇ ਕਹਿਣਾ ਕਿ ਰਫੀਕ ਮੈਨੂੰ ਨਨਕਾਣੇ ਲੈ ਚੱਲ, ਮੈਂ ਪੱਗਾਂ ਵਾਲੇ ਸਰਦਾਰ ਦੇਖਣੇ ਆ।” 

ਇਸੇ ਤਰ੍ਹਾਂ ਹੀ ਬਾਗੀ ਬਿਰਤੀ ਦੇ ਸ਼ਾਇਰ ਸਲੀਮ ਰਜ਼ਾ ਨੂੰ ਮਿਲਣ ਦਾ ਸਬੱਬ ਬਣਿਆ। ਸਲੀਮ ਰਜ਼ਾ ਦੇ ਪਰਿਵਾਰ ਦਾ ਪਿੱਛਾ ਰਾਏਕੋਟ ਦਾ ਸੀ। ਉਹੀ ਦਰਦ, ਓਹੀ ਆਪਣਿਆਂ ਨੂੰ ਮਿਲਣ ਦੀ ਚਾਹਤ ਸਲੀਮ ਰਜ਼ਾ ਦੀਆਂ ਗੱਲਾਂ ‘ਚ ਦੇਖਣ ਨੂੰ ਮਿਲੀ। ਹੈਰਾਨੀ ਉਦੋਂ ਹੋਈ ਜਦੋਂ ਸਲੀਮ ਰਜ਼ਾ ਜੀ ਨੇ ਆਪਣੀ ਉਰਦੂ ਸ਼ਾਇਰੀ ਨੂੰ ਗੁਰਮੁਖੀ ‘ਚ ਅਨੁਵਾਦ ਕਰਕੇ ਛਾਪਣ ਲਈ ਭੇਜਿਆ ਤਾਂ ਤਾਕੀਦ ਕਰਦਿਆਂ ਬੋਲੇ, “ਮਨਦੀਪ, ਮੇਰੀ ਇੱਛਾ ਹੈ ਕਿ ਤੁਸੀਂ ਰਚਨਾ ਦੇ ਅਖੀਰ ‘ਚ ਮੇਰਾ ਨਾਮ ਸਲੀਮ ਰਜ਼ਾ ਰਾਏਕੋਟੀ ਜ਼ਰੂਰ ਲਿਖਣਾ।”

ਸੂਏ ਕੱਸੀਆਂ ‘ਚ ਤੈਰਦੀਆਂ ਲਾਸ਼ਾਂ ਨੂੰ ਬਾਲ ਉਮਰੇ ਤੱਕ ਬੈਠਾ ਸਲੀਮ ਰਜ਼ਾ ਅਜੇ ਵੀ ਉਹ ਭਿਆਨਕ ਤਸਵੀਰਾਂ ਦਿਲ ‘ਚ ਸਾਂਭੀ ਬੈਠਾ ਹੈ। 

ਅੱਜ ਦੋਵੇਂ ਦੇਸ਼ਾਂ ਦੇ ਹਾਕਮ ਆਜ਼ਾਦੀ ਦਾ ਜਿੰਨਾ ਮਰਜ਼ੀ ਡੌਂਡਕਾ ਪਿੱਟਣ ਪਰ ਉਹ ਸਮਾਂ ਆਜ਼ਾਦੀ ਦਾ ਸੀ ਜਾਂ ਬਰਬਾਦੀ ਦਾ, ਪਿੰਡਿਆਂ ‘ਤੇ ਹੰਢਾਉਣ ਵਾਲੇ ਲੋਕ ਹੀ ਜਾਣਦੇ ਹਨ। 

ਦੇਸ਼ ਮਹਿੰਗਾਈ, ਭੁੱਖਮਰੀ, ਭ੍ਰਿਸ਼ਟਾਚਾਰ ਦੀ ਦਲਦਲ ‘ਚ ਧਸਿਆ ਹੋਵੇ ਤੇ ਲੋਕਾਂ ਨੂੰ ਘਰ ਘਰ ਝੰਡੇ ਲਾਉਣ ਦੇ ਫੁਰਮਾਨ ਸੁਣਾਏ ਜਾ ਰਹੇ ਹੋਣ? ਇਉਂ ਲਗਦੈ ਜਿਵੇਂ ਭੁੱਖੇ ਨੂੰ ਰੋਟੀ ਦੇਣ ਦੀ ਬਜਾਏ ਕਾਗਜ਼ ‘ਤੇ ਰੋਟੀ ਦੀ ਤਸਵੀਰ ਬਣਾ ਕੇ ਫੜਾ ਦਿੱਤੀ ਹੋਵੇ।

ਮਨਦੀਪ ਖੁਰਮੀ ਹਿੰਮਤਪੁਰਾ

ਬੀਬੀ ਬਲਵਿੰਦਰ ਕੌਰ ਚਾਹਲ ਦਾ ਸਪੱਸ਼ਟੀਕਰਨ

ਪ੍ਰੋ. ਸ਼ੇਰ ਸਿੰਘ ਕੰਵਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਦਾ ਜਵਾਬ

ਬਲਵਿੰਦਰ ਕੌਰ ਚਾਹਲ

ਸਰਬਜੀਤ ਸਿਆਂ ਧੰਨਵਾਦ, ਸ਼ੇਰਾਂ ਦਾ ਬਾਦਲਾਂ ਨੂੰ ਸਖ਼ਤ ਸਜ਼ਾਵਾ ਤੇ ਘਰੀ ਬਠਾਓ ਦਾ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਰੁੱਕਾ। ਹੁਣ ਆਹ ਪ੍ਰਤੀਕਰਮ ਵੀ ਪਹੁੰਚਾ ਦੇਵੀਂ, ਕਰਮਵਾਰ ਉੱਤਰ ਸਿੱਖ ਵਿਚਾਰਧਾਰਾ, ਕਿਰਤ ਕਰਕੇ ਵਧੋ ਨਾ ਕਿ ਖੱਬੂ ਧਾਰਾ ਬਹੁਤੇ ਵਾਲੇ ਤੋਂ ਲੁੱਟ ਕੇ ਖਾਉ, ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਤੇ ਇੰਨ੍ਹਾ ਨੂੰ ਕੁੱਟਿਆ, ਕਦੀ ਸ਼ੇਰ ਕੁੱਟ ਖਾਂਦੇ ਦੇਖੇ ਨੇ। ਦੂਜੀ ਦਲੀਲ ਜੇਕਰ ਖਜ਼ਾਨੇ ਦੇ ਮਾਲਕ ਸਨ ਤਾਂ ਦੇਸ਼ ਨੂੰ ਤਲਾਂਜਲੀ ਦੇ ਭੱਜੇ ਕਿਉ? ਸੰਭਾਲਦੇ ਉਥੇ ਅਸੀਂ ਗਰੀਬੀ ਕਰਕੇ ਵਿਦੇਸ਼ੀ ਆਏ ਹੁਣ ਬਾਦਸ਼ਾਹ ਬਣਦੇ ਹਾਂ। ਬਾਦਲਾਂ ਨੇ ਲੁੱਟ ਲਏ ਤੇ ਸ਼ੇਰ ਕੁੱਟ ’ਤੇ ਕੀ ਮੈਂ ਪੁੱਛ ਸਕਦੀ ਹਾਂ ਕਿ ਅਸੀਂ ਪੰਜਾਹ-ਸੱਠ ਸਾਲਾਂ ’ਚ ਬਾਹਰ ਆ ਕੇ ਧਨਾਢ ਬਣ ਗਏ ਪਰ ਬਾਦਲ ਸਾਹਬ ਜੋ 80 ਸਾਲ ਪਹਿਲਾਂ ਦੇ ਪੜ੍ਹੇ ਲਿਖੇ ਸਿਆਸਤ ਕਰਕੇ ਫਾਡੀ ਰਹਿੰਦੇ ਸੁਖਬੀਰ ਸਿੰਘ ਬਾਦਲ ਵੀ ਬਾਹਰੋਂ ਵਪਾਰਕ ਡਿਗਰੀ ਪੜ੍ਹਕੇ ਉਥੇ ਗੁੱਲੀ ਡੰਡਾ ਹੀ ਖੇਡਦਾ ਕਿਉਕਿ ਸਿਆਸਤ ’ਚ ਭੁੱਖੇ ਮਰਨਾ ਹੀ ਵਡਿੱਤਣ ਹੈ। ਤੁਹਾਡੇ ਵਰਗੇ ਪੇਂਡੂ ਤਾਂ ਇੰਨਾ ਨੂੰ ਸੀਰ੍ਹੀ ਹੀ ਸਮਝਦੇ ਹਨ ਕਿ ਰੁੱਖੀ ਰੋਟੀ ਦੇਈਏ ਤੇ ਦੱਬ ਕੇ ਕੰਮ ਲਈਏ, ਸਿਆਸੀ ਗਰੀਬ ਹੋਣ ਤੇ ਸਾਡੇ ਅਗੇ ਹੱਥ ਅਡੱਣ। ਹੋਰ ਸੁਣੋ ਜਦੋਂ ਤੁਹਾਡੀ ਵਿਚਾਰਧਾਰਾ ਸਿੱਖ ਸਿਧਾਤਾਂ ਨਾਲ ਮਿਲਦੀ ਹੀ ਨਹੀਂ ਤਾਂ ਕਿਉ ਸੰਸਥਾਵਾਂ ਨੂੰ ਸਲਾਹਾਂ ਦੇਵੋ। ਤੁਸੀਂ ਕਦੀ ਅਕਾਲ ਤਖ਼ਤ ਨੂੰ ਸਿਰਮੋਰ ਮੰਨਿਆ ਪਰ ਦਾੜੀ ਦਾ ਮਤਲਬ ਸਿੱਖੀ ਨਹੀਂ, ਹਰਿਕਿਰਸ਼ਨ ਸਿੰਘ ਸੁਰਜੀਤ ਵੀ ਪੱਗੜੀਧਾਰੀ ਸੀ। ਦੋ ਤਰ੍ਹਾਂ ਦੇ ਬੰਦੇ ਹਨ ਇੱਕ ਭਗਵਾਨ ਦੀ ਰਚਨਾ ਦੂਜੀ ਸ਼ੈਤਾਨ ਦੀ, ਅੱਜ ਸ਼ੈਤਾਨ ਦਾ ਟਿੱਡੀ ਦਲ ਭਗਦੜ ਹੀ ਮਚਾਈ ਜਾਂਦਾ ਹੈ ਤੇ ਡਿੱਗੇ ਪਏ ਦੇ ਠੇਡਾ ਮਾਰਕੇ ਜੀ, ਮੈਂ ਵੀ ਕੁੱਟ ਕੇ ਆਇਆ ਹਾਂ, ਗੰਗਾ ਰਾਮ ਚੂਰੀ ਖਾਣੇ ਹੁੰਦੇ ਨੇ।

ਸਿਆਸਤਦਾਨਾਂ ਦੀ ਬਦਕਿਸਮਤੀ ਹੈ ਕਿ ਲੋਕਤੰਤਰ ਕਰਕੇ ਸਾਡੇ ਵਾਂਗੂੰ ਜਬਾੜ੍ਹੇ ਮੌਦਲੇ ਨੀ ਕਰ ਸਕਦੇ, ਨਹੀਂ ਉਹ ਵੀ ਕਈਆ ਦੇ ਬੁਥਾੜੇ ਭੰਨਣ ਹੱਡ-ਗੋਡੇ ਸੇਕਣ ਪੱਟੀਆਂ ਬਨਾਉਣ ਮਾਲਸ਼ਾ ਕਰਾਉਣ ਤਾਂ ਟਿਕਣ। ਰਹੀ ਗੱਲ ਬਾਦਲਾਂ ਦੀ ਲੁੱਟ-ਕੁੱਟ ਦੀ ਜਿਹੜੀਆਂ ਬੂਰੀਆ ਬਾਦਲਾਂ ਖੋਹੀਆ ਨੱਥ-ਮਸ਼ਲੀਆ ਲਾਈਆ, ਚੁੱਪ ਕਰਕੇ ਕਲੇਮ ਪੰਜਾਬ ਸਰਕਾਰ ਨੂੰ ਭੇਜੋ, ਭਗਵੰਤ ਮਾਨ ਬੈਠਾ ਹੈ ਸਭ ਨੂੰ ਅੰਦਰ ਕਰਨ ਕਾਮਰੇਡ ਹੈ। ਸਭ ਮੁੜਵਾ ਦੇਉ ਲੁੱਟਿਆ ਖਜ਼ਾਨਾਂ, ਜਾ ਕੇ ਹੀ ਭੜਾਸ ਕੱਢੋ ਅਗਲੇ ਵੀ ਮੋੜ ਦੇਣ ਭਾਜੀ ਜੱਥੇਦਾਰ ਧਾਰਮਿਕ ਅਦਾਰਾ ਹੈ, ਕਚਹਿਰੀ ਨਹੀਂ ਜੋ ਸਜ਼ਾ ਲਾਵੇ। ਨਾਲੇ ਕਚਹਿਰੀ ’ਚ ਦੋਨਾਂ ਪਾਸਿਆ ਦੇ ਵਕੀਲ ਝਗੜਦੇ ਨੇ ਨਾ ਕਿ ਲੋਕ। ਜੀ ਮੁਲਜਮ ਨੂੰ ਜੇਲ੍ਹ ਕਰੋ ਕਿਹੜੀ ਸਦੀ ਤੇ ਕਿਹੜੇ ਦੇਸ਼ ’ਚ ਵਸਦੇ ਤੇ ਕਿਹੜੀ ਬਾਬੇ ਆਦਮ ਵੇਲੇ ਦੀਆਂ ਦੁਘੜੀਆ ਸਿਆਸੀ ਵੀ ਬੰਦੇ ਹਨ ਪਰ ਲਾਹਾਂ ਲੈਣੇ ਸ਼ੈਤਾਨ। ਯੂ.ਕੇ ਵਿੱਚ ਵੀ ਸਿਆਸਤਦਾਨ ਜੇ ਕਿਧਰੇ ਇੰਨੀ ਸੇਵਾ ਲੋਕਾਂ ਦੀ ਕਰਨ ਕੰਮਕਾਰ ਕਰ ਦੇਣ ਤਾਂ ਜ਼ਰੂਰ ਸਨਮਾਨਿਤ ਹੋਣਾ ਅੰਤ ’ਚ ਸਰਕਾਰ ਬਦਲੀ, ਕੁੱਝ ਨੀਤੀਆਂ ਵੀ ਜੋ ਇੰਨਾ ਪੁਰਾਣੇ ਖੁੰਡਾਂ ਨੇ ਭਾਵੇਂ ਟੋਰੀ ਸੀ ਲੋਕ-ਮਾਰੂ ਲਾਗੂ ਕਰੀ ਰੱਖੀਆਂ ਹੁਣ ਰੋਂਦ ਕਰਨ ਦੀ ਤਜਵੀਜ਼ ਤਾਂ ਹੈ ਭਾਵੇਂ ਛੜੇ ਕੱਟਣ ਨੀ ਦਿੰਦੇ ਨਾਲੇ ਬੋਲੀ ਤਾਂ ਸਾਹਮਣੇ ਰੱਖਣੀ ਹੀ ਪੈਣੀ ਹੈ, ਪ੍ਰਾਈਮ ਮਨਿਸਟਰ ਤਾਂ ਖੱਬਾ ਹੈ ਨਹੀਂ ਵਿਚਾਲੇ ਦਾ ਰਾਹ ਫੜਨ ਦੀ ਸੋਚ ਹੈ, ਕਾਮਯਾਬ ਕਿਨਾ ਕੁ ਆਹ ਜੋ ਭਾਂਬੜ ਮਚਾ ਰਹੇ ਨੇ ਕਤਲ ਅੱਗਾਂ ਪੁਲਿਸ ਨਾਲ ਹਥੋਪਾਈ ਇਹ ਕੌਣ ਹਨ ? ਸਭ ਪਤਾ ਹੀ ਹੈ ਦੇਸ਼ ’ਚ ਹਾਲਤ ਸੁਖਾਵੇ ਨਹੀਂ ਚਿੰਤਕ ਹਨ। ਹੰਭਲੇ ਮਾਰੋ ਸਥਿਰਤਾ ਆਵੇ, ਸ਼ਾਂਤੀ ਹੋਵੇ ਜੀਵਨ ਸੁਖਾਲਾ ਹੋਵੇ।

ਬਲਵਿੰਦਰ ਕੌਰ ਚਾਹਲ
ਸਾਊਥਾਲ

ਸ਼ਹੀਦੀ ਦਿਨ ‘ਤੇ ਵਿਸ਼ੇਸ਼

ਲਾਸਾਨੀ ਸ਼ਹੀਦ ਭਾਈ ਮਨੀ ਸਿੰਘ ਜੀ

ਸਿੱਖ ਧਰਮ ਦਾ ਇਤਿਹਾਸ ਲਹੂ ਦੀ ਸਿਆਹੀ ਨਾਲ ਲਿਖਿਆ ਗਿਆ ਹੈ ਕਿਉਂਕਿ ਸੱਚੇ ਧਰਮ ਦੀ ਸਥਾਪਨਾ ਲਈ ਜੋ ਔਕੜਾਂ ਸਿੱਖਾਂ ਨੂੰ ਸਹਿਣੀਆਂ ਪਈਆਂ, ਅਤੇ ਜਿਸ ਉਤਸ਼ਾਹ ਅਤੇ ਚਾਅ ਨਾਲ ਸਿੱਖਾਂ ਨੂੰ ਦੇਸ਼ ਅਤੇ ਧਰਮ ਤੋਂ ਕੁਰਬਾਨ ਹੋਣਾ ਪਿਆ, ਸ਼ਾਇਦ ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚੋਂ ਲੱਭਣੀ ਮੁਸ਼ਕਿਲ ਹੋਵੇ। ਭਾਈ ਮਨੀ ਸਿੰਘ ਸਿੱਖ ਸ਼ਹੀਦਾਂ ਦੀ ਮਾਲਾ ਦਾ ਇੱਕ ਅਦੁੱਤੀ ਮੋਤੀ ਹੈ ਜਿਸ ਨੇ ਆਪਣੇ ਬੰਦ ਬੰਦ ਕਟਵਾ ਕੇ ਸੰਕਟ-ਕਾਲ ਵਿੱਚ ਸਿੱਖ ਧਰਮ ਦੀ ਸ਼ਾਨ ਅਤੇ ਗੌਰਵ ਨੂੰ ਕਾਇਮ ਰੱਖਿਆ। ਭਾਈ ਮਨੀ ਸਿੰਘ ਦਾ ਚਰਿੱਤਰ ਆਤਮ-ਉਤਸਰਗੀ ਸਾਧਕਾਂ ਅਤੇ ਧਰਮ ਦੇ ਜਿਗਿਆਸੂਆਂ ਲਈ ਇੱਕ ਚਾਨਣ ਮੁਨਾਰਾ ਹੈ, ਜਿਸ ਦੀਆਂ ਚਰਿੱਤਰਗਤ ਵਿਸ਼ਿਸ਼ਟਤਾਵਾਂ ਦਾ ਅਨੁਕਰਣ ਕਰਕੇ ਕੋਈ ਵੀ ਧਰਮ-ਸਾਧਕ ਧੰਨ ਹੋ ਸਕਦਾ ਹੈ।

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਬੋਵਾਲ, 1701 ਬਿ. ਨੂੰ ਐਤਵਾਰ ਚੇਤਰ ਸੁਦੀ ਬਾਰ੍ਹਵੀਂ (10 ਮਾਰਚ 1662 ਈ. )ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਦੇ ਗ੍ਰਹਿ ਵਿੱਚ ਹੋਇਆ।ਮਾਤਾ ਪਿਤਾ ਨੇ ਇਨ੍ਹਾਂ ਦਾ ਨਾਮ ਮਨੀਆ ਰਖ ਦਿੱਤਾ। ਆਪ ਦੇ ਵੱਡੇ ਵਡੇਰੇ ਮੁਗਲਾਂ ਦੀ ਨੌਕਰੀ ਕਰਦੇ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸਿੱਖ ਹੋਏ ਤੇ ਉਨ੍ਹਾਂ ਦੀ ਸੇਵਾ ਵਿੱਚ ਰਹਿਣ ਲੱਗੇ। ਆਪ ਦੇੇ ਦਾਦਾ ਜੋ ਬਹੁਤ ਸੂਰਬੀਰ ਯੋਧਾ ਸਨ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਰਹਿ ਚੁੱਕੇ ਸਨ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ ਸੀ। ਜਿਨ੍ਹਾਂ ਵਿੱਚੋਂ ਇੱਕ ਦੀ ਬਚਪਨ ਵਿੱਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਇੱਕ ਭਾਈ ਦਿਆਲਾ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਉਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾਂ ਸਮੇਤ ਇਹ 11 ਭਰਾ ਸਹੀਦ, 10 ਪੁੱਤਰਾਂ ਵਿੱਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁੱਤਰ ਕੁਲ ਮਿਲਾ 29 ਸ਼ਹੀਦ ਹੋਏ ਹਨ।

    13 ਵਰ੍ਹਿਆਂ ਦੀ ਆਯੂ ਵਿੱਚ ਮਨੀ ਸਿੰਘ ਆਪਣੇ ਪਿਤਾ ਦੇ ਸੰਗ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਲਈ ਕੀਰਤਪੁਰ ਆਏ ਤੇ ਗੁਰੂ ਦਰਬਾਰ ਵਿੱਚ ਦੋ ਵਰ੍ਹੇ ਰਹੇ। ਸਾਰਮੌਰ (ਸਿਰਮੌਰ) ਦੇ ਰਾਜੇ ਫਤਹ ਸ਼ਾਹ ਨੇ 1745 ਬਿ. (ਸੰਨ 1688) ਦੇ 18 ਅਸੂ ਨੂੰ ਗੁਰੂ ਜੀ ਉਪਰ ਧਾਵਾ ਕੀਤਾ ਤਾਂ ਗੁਰੂ ਜੀ ਦੇ ਜਿਨ੍ਹਾਂ ਨਾਮੀ ਸਿੱਖਾਂ ਨੇ ਇਸ ਭੰਗਾਣੀ ਦੇ ਪ੍ਰਸਿੱਧ ਯੁੱਧ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਭਾਈ ਮਨੀ ਸਿੰਘ ਦਾ ਨਾਂ ਵਿਸ਼ੇਸ਼ ਉਲੇਖਯੋਗ ਹੈ।

ਕਹਿਲੂਰ ਦੇ ਰਾਜੇ ਭੀਮ ਚੰਦ ਨੇ ਸੰਕਟ ਬਣਨ ‘ਤੇ ਗੁਰੂ ਜੀ ਨੂੰ ਸਹਾਇਤਾ ਦੇਣ ਦੀ ਪ੍ਰਾਰਥਨਾ ਕੀਤੀ। ਗੁਰੂ ਜੀ ਨਦੌਣ ਸਾਹਿਬ ਲਈ ਗਏ। ਸੰਮਤ 1747 ਸੰਨ 1691 ਦੇ ਚੇਤਰ ਮਹੀਨੇ ਦੀ 22 ਨੂੰ ਹੋਏ ਨਦੌਣ ਯੁੱਧ ਵਿੱਚ ਭਾਈ ਮਨੀ ਸਿੰਘ ਸਮੇਤ ਚੋਣਵੇਂ ਸਿੱਖ ਸ਼ਾਮਲ ਹੋਏ। ਨਦੌਣੋਂ ਪਰਤਣ ‘ਤੇ ਭਾਈ ਮਨੀ ਸਿੰਘ ਦੇ ਸਿੱਖੀ ਸਿਦਕ ਤੋਂ ਪ੍ਰਸੰਨ ਹੋ ਕੇ ਦਸਮ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਗੁਰੂ ਦਰਬਾਰ ਦੀ ਦੀਵਾਨਗੀ ਦੀ ਪਦਵੀ ਬਖਸ਼ੀ।

    ਸੰਮਤ 1783 ਦੀ ਵਿਸਾਖੀ ਨੂੰ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸ ਸਮੇਂ ਭਾਈ ਮਨੀ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਭਰਾਵਾਂ ਤੇ ਪੰਜ ਪੁੱਤਰਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਉਹ ਮਨੀ ਰਾਮ ਤੋਂ ਮਨੀ ਸਿੰਘ ਬਣ ਗਏ।ਸੰਮਤ 1752 ਬਿ. (1695 ਈ.) ਵਿੱਚ ਹੁਸੈਨ ਖ਼ਾਨ ਨਾਲ ਹੋਏ ਯੁੱਧ ਵਿੱਚ ਗੁਰੂ ਜੀ ਦੇ ਨਾਲ ਆਪ ਨੇ ਵੀ ਜੌਹਰ ਦਿਖਾਏ।

ਦਰਬਾਰ ਸਾਹਿਬ ਅੰਮ੍ਰਿਤਸਰ ਕੁਝ ਸਾਲਾਂ ਬਾਅਦ ਜਦ ਸੋਢੀ ਹਰਿ ਜੀ ਦੀ ਮੌਤ ਹੋ ਗਈ ਤਾਂ ਉਸਦਾ ਪੁੱਤਰ ਸੋਢੀ ਨਿਰੰਜਨ ਰਾਇ ਗੱਦੀ ‘ਤੇ ਬੈਠਾ ।ਉਸ ਦੀ ਸ਼ਕਾਇਤ ਸੰਗਤ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਆ ਕੀਤੀ। ਸਿੱਟੇ ਵਜੋਂ ਗੁਰੂ ਜੀ ਨੇ ਅਕਾਲ ਬੁੰਗੇ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲਈ ਆਪ ਨੂੰ ਪੰਜ ਸਿਦਕੀ ਸਿੰਘਾਂ-ਭਪਤਿ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ, ਦਾਨ ਸਿੰਘ ਅਤੇ ਕੀਰਤ ਸਿੰਘ-ਸਹਿਤ ਸੰਗਤ ਨਾਲ ਅੰਮ੍ਰਿਤਸਰ ਦੀ ਵਿਵਸਥਾ ਠੀਕ ਕਰਨ ਲਈ ਭੇਜਿਆ।ਆਪ ਨੇ ਅੰਮ੍ਰਿਤਸਰ ਪਹੁੰਚ ਕੇ ਮੀਣਿਆਂ ਵਲੋਂ ਪਾਈਆਂ ਕੁਪ੍ਰਥਾਵਾਂ ਨੂੰ ਦੂਰ ਕੀਤਾ ਅਤੇ ਸਿੱਖੀ ਦੀ ਮਰਯਾਦਾ ਨੂੰ ਫਿਰ ਤੋਂ ਭਰਪੂਰ ਰੂਪ ਵਿੱਚ ਪ੍ਰਚੱਲਿਤ ਕੀਤਾ।

ਬੰਦਾ ਬਹਾਦਰ ਦੀ ਸ਼ਹੀਦੀ ਤੋਂ ਛੇ ਸਾਲ ਪਿੱਛੋਂ ਸਿੱਖਾਂ ਦੇ ਦੋ ਧੜੇ ਬਣ ਗਏ। ਇੱਕ ਧੜਾ ਅਕਾਲ ਪੁਰਖੀਆਂ (ਤੱਤ ਖਾਲਸਾ-ਨਿਹੰਗ ਸਿੰਘਾਂ) ਦਾ ਸੀ ਜੋ ਦਸਮ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ। ਦੂਜਾ ਧੜਾ ਬੰਦਈ ਖਾਲਸਾ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਿਆਰਵਾਂ ਗੁਰੂ ਮੰਨਦਾ ਸੀ ਤੇ ਉਸ ਸਮੇਂ ਇਸ ਧੜੇ ਦਾ ਨੇਤਾ ਮਹੰਤ ਅਮਰ ਸਿੰਘ ਖੇਮਕਰਨੀਆਂ ਸੀ।ਭਾਈ ਮਨੀ ਸਿੰਘ ਨੇ ਦੋਹਾਂ ਧੜਿਆਂ ਵਿੱਚ ਏਕਤਾ ਕਰਵਾ ਦਿੱਤੀ।

ਸੰਮਤ 1790 ਬਿ. (1733 ਈ.) ਦੀ ਦੀਵਾਲੀ ਦਾ ਪੁਰਬ ਨੇੜੇ ਆ ਚੁੱਕਾ ਸੀ। ਉਸ ਨੂੰ ਮਨਾਉਣ ਲਈ ਲਾਹੌਰ ਦੇ ਨਾਮੀ ਸਿੰਘਾਂ ਸੂਬਦਾਰ (ਜ਼ਕਰੀਆ ਖਾਨ) ਨਾਲ ਗੱਲ ਤੋਰੀ।ਉਸ ਨੇ ਮੇਲੇ ਦੀ ਇਜਾਜ਼ਤ ਦੇਣ ਬਦਲੇ ਜਜ਼ੀਆ (ਕਰ) ਮੰਗਿਆ। ਭਾਈ ਸਾਹਿਬ ਜਜ਼ੀਏ ਦੀ ਰਕਮ ਮੇਲੇ ਉਪਰੰਤ ਦੇਣੀ ਪੱਕੀ ਕਰਕੇ ਵਾਪਸ ਅੰਮ੍ਰਿਤਸਰ ਪਰਤੇ। ਚਿੱਠੀਆਂ ਰਾਹੀਂ ਸਾਰੇ ਸਿੱਖਾਂ ਨੂੰ ਸ਼ਾਮਲ ਹੋਣ ਲਈ ਸਦਾ ਪੱਤਰ ਭੇਜੇ ਗਏ। ਇਧਰ ਮੀਣਿਆਂ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਗੋਂਦਾਂ ਗੁੰਦੀਆਂ ਅਤੇ ਸੂਬੇ ਨੂੰ ਉਕਸਾਇਆ।

     ਲਾਹੌਰ ਨਿਵਾਸੀ ਸਿੰਘਾਂ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਤੁਰੰਤ ਸੂਚਿਤ ਕੀਤਾ। ਆਪ ਨੇ ਤੁਰੰਤ ਚਿੱਠੀਆਂ ਲਿਖਕੇ ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਵਰਜ ਦਿੱਤਾ। ਫਲਸਰੂਪ, ਦਰਬਾਰ ਸਾਹਿਬ ਵਿੱਚ ਚੜ੍ਹਤ ਬਹੁਤ ਘਟ ਚੜ੍ਹੀ, ਜਿਸ ਕਰਕੇ ਕਰ ਦੀ ਰਕਮ ਅਦਾ ਨਾ ਕੀਤੀ ਜਾ ਸਕੀ।

    ਸੂਬੇ ਨੂੰ ਕਰ ਨਾ ਮਿਲਣ ਕਾਰਨ ਉਸ ਨੇ ਭਾਈ ਮਨੀ ਸਿੰਘ ਦੀ ਜਵਾਬ-ਤਲਬੀ ਕੀਤੀ। ਭਾਈ ਮਨੀ ਸਿੰਘ ਨੇ ਸਥਿਤੀ ਸਪੱਸ਼ਟ ਕਰਨ ਲਈ ਭਾਈ ਭੂਪਤਿ ਸਿੰਘ ਅਤੇ ਭਾਈ ਗੁਲਜ਼ਾਰਾ ਸਿੰਘ ਨੂੰ ਲਾਹੌਰ ਭੇਜਿਆ। ਇਨ੍ਹਾਂ ਨੇ ਸਾਰਾ ਕੁਝ ਦਸਿਆ ਤੇ ਇਹ ਰਕਮ ਵਿਸਾਖੀ ਪੁਰਬ ‘ਤੇ ਦੇਣ ਦਾ ਵਾਅਦਾ ਕੀਤਾ।ਸੂਬੇ ਨੇ ਕੁਰਾਨ ਦੀ ਕਸਮ ਚੁੱਕ ਕੇ ਪਰਸਪਰ ਮੇਲ ਅਤੇ ਸ਼ਾਂਤੀ ਦਾ ਵਿਸ਼ਵਾਸ ਦਿਵਾਇਆ। ਸਿੰਘਾਂ ਨੇ ਦਸ ਦਿਨਾਂ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਦਸ ਹਜ਼ਾਰ ਰੁਪਏ ਦੇਣੇ ਕਰਕੇ ਪ੍ਰਵਾਨਗੀ ਲਿਖਤੀ ਰੂਪ ਵਿੱਚ ਪ੍ਰਾਪਤ ਕਰ ਲਈ। ਦੋਹਾਂ ਸਿੰਘਾਂ ਨੇ ਪਰਤ ਕੇ ਸਾਰੀ ਗੱਲ ਭਾਈ ਮਨੀ ਸਿੰਘ ਨੂੰ ਦੱਸੀ।
ਡਾ.ਚਰਨਜੀਤ ਸਿੰਘ ਗੁਮਟਾਲਾ

ਵਿਸਾਖੀ ਦਾ ਪੁਰਬ ਆ ਗਿਆ। ਜੁਝਾਰੂ ਖਾਲਸਾ ਦੂਰ ਰਿਹਾ ਕਿਉਂਕਿ ਭਾਈ ਮਨੀ ਸਿੰਘ ਨੂੰ ਪਹਿਲਾਂ ਹੀ ਖਬਰ ਮਿਲ ਚੁੱਕੀ ਸੀ ਕਿ ਲਖੂ (ਲਖਪਤ ਰਾਇ) ਨਾਂ ਦੇ ਵਜ਼ੀਰ ਨੂੰ ਲਾਹੌਰ ਦੇ ਸੂਬੇ ਨੇ ਸਿੱਖਾਂ ਨੂੰ ਕੁਚਲਣ ਲਈ ਫੌਜ ਸਹਿਤ ਰਾਮ ਤੀਰਥ ਠਹਿਰਾ ਰਖਿਆ ਸੀ। ਪਰ ਸਿੰਘਾਂ ਦੇ ਨਾ ਆਉਣ ਕਰਕੇ ਹਾਕਮਾਂ ਦੀ ਸਾਰੀ ਸਾਜ਼ਿਸ਼ ਵਿਅਰਥ ਸਿੱਧ ਹੋਈ। ਇਸ ‘ਤੇ ਸਭ ਵੈਰੀਆਂ ਨੇ ਰਲ ਕੇ ਸੂਬੇ ਦੇ ਕੰਨ ਭਰੇ ਕਿ ਬੁਕਲ ਦੇ ਸੱਪ ਵਰਗੇ ਸਿੱਖਾਂ ਦੇ ਮੁਖੀਏ ਭਾਈ ਮਨੀ ਸਿੰਘ ਨੂੰ ਜਲਦੀ ਖਤਮ ਕਰਨਾ ਚਾਹੀਦਾ ਹੈ। ਫਲਸਰੂਪ ਲਾਹੌਰ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰ ਲਿਆ ਅਤੇ ਭਾਈ ਮਨੀ ਸਿੰਘ ਆਦਿ ਨਾਮੀ ਸਿੱਖਾਂ ਨੂੰ ਫੜ ਕੇ ਲਾਹੌਰ ਲੈ ਗਏ। ਇਸ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਿੱਖ ਵੀ ਫੜ ਲਏ ਗਏ ਅਤੇ ਸਭ ਸਿੱਖਾਂ ਦੇ ਘਰ ਬਾਰ ਲੁਟ ਲਏ ਗਏ।ਸਭ ਪਾਸੇ ਹਾਹਾਕਾਰ ਮਚ ਗਿਆ। ਸਥਿਤੀ ਅਨੁਕੂਲ ਨਾ ਵੇਖ ਕੇ ਸੁਖਾ ਸਿੰਘ ਵਰਗੇ ਜੁਝਾਰੂ ਸਿੰਘ ਜੈਪੁਰ ਵੱਲ ਚਲ ਗਏ। ਲਾਹੌਰ ਦੇ ਸੂਬੇ ਨੇ ਅੰਮ੍ਰਿਤ ਸਰੋਵਰ ਮਿੱਟੀ, ਹੱਡ, ਚੰਮ ਆਦਿ ਨਾਲ ਪੂਰ ਦਿੱਤਾ।

ਲਾਹੌਰ ਦੇ ਜ਼ੇਲਖਾਨੇ ਵਿੱਚ ਭਾਈ ਮਨੀ ਸਿੰਘ ਸਿੰਘਾਂ ਨੂੰ ਨਿੱਤਪ੍ਰਿਤ ਕਥਾ ਸੁਣਾਂਦੇ ਰਹੇ। ਸੂਬੇ ਨੇ ਭਾਈ ਮਨੀ ਸਿੰਘ ਨੂੰ ਬੁਲਾ ਕੇ ਕਿਹਾ ਕਿ ਉਸ ਪਾਸ ਨਿੱਤ ਸਿੱਖ ਆਂਉਂਦੇ ਜਾਂਦੇ ਰਹਿੰਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਪਕੜਾ ਦੇਵੇ ਨਹੀਂ ਤਾਂ ਉਸ ਦੀ ਆਪਣੀ ਸ਼ਾਮਤ ਆਵੇਗੀ। ਪਰ ਭਾਈ ਮਨੀ ਸਿੰਘ ਨੇ ਰੋਹ ਵਿੱਚ ਆ ਕੇ ਕਿਹਾ :-

ਮਨੀ ਸਿੰਘ ਤਬ ਇਮ ਕਹਿਯੋ : ‘ਸੁਣੇ ਬਹਾਦਰ ਖਾਨ।ਨਿਸ ਦਿਨ ਬੋਲੋਂ ਝੂਠ ਤਉਂ, ਖਾ ਕੇ ਕਸਮ ਕੁਰਾਨ।198।

ਝੂਠ ਬੋਲਣਾ ਖਾਨ ਜੀ।ਨਹਿ ਸਿੰਘਨ ਕਾ ਕਾਮ।ਕੱਟ ਜਾਏ ਅੰਗ ਅੰਗ ਭੀ, ਦੇਣਾ ਦਗਾ ਹਰਾਮ।199।

    ਹੋਰਨਾਂ ਮੁੱਖੀ ਸਿੰਘਾਂ ਨੇ ਵੀ ਡੱਟ ਕੇ ਭਾਈ ਮਨੀ ਸਿੰਘ ਦਾ ਸਾਥ ਦਿੱਤਾ। ਸੂਬੇ ਨੇ ਭਾਈ ਗੁਲਜ਼ਾਰ ਸਿੰਘ, ਭਾਈ ਭੂਪਤਿ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਨ੍ਹ ਸਿੰਘ ਆਦਿਕ ਮੁੱਖੀ ਸਿੰਘਾਂ ਨੂੰ ਭਾਈ ਮਨੀ ਸਿੰਘ ਸਹਿਤ ਬਹੁਤ ਕਸ਼ਟ ਅਤੇ ਦੁੱਖ ਦਿੱਤੇ ਅਤੇ ਅੰਤ ਸੰਮਤ 1791 (1734 ਈ.) ਹਾੜ ਸੁਦੀ ਪੰਚਮੀ ਨੂੰ ਭਾਈ ਮਨੀ ਸਿੰਘ ਨੂੰ ਹੋਰ ਸਿੰਘਾਂ ਸਹਿਤ ਨਿਖਾਸ ਚੌਂਕ (ਜਿਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਹੈ), ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।

    ਇਸ ਤਰ੍ਹਾਂ ਭਾਈ ਮਨੀ ਸਿੰਘ ਨੇ 90 ਵਰ੍ਹਿਆਂ ਦੀ ਉਮਰ ਵਿੱਚ ਬੰਦ ਬੰਦ ਕਟਵਾਕੇ ਆਪਣੀ ਸ਼ਹਾਦਤ ਦਿੱਤੀ। ਭਾਈ ਮਨੀ ਸਿੰਘ ਦੇ ਸੰਮਤ 1791 (1734) ਈ. ਵਿੱਚ ਬੰਦ ਬੰਦ ਕੱਟੇ ਜਾਣ ਦੀ ਘਟਨਾ ਨਾਲ ਲਗਭਗ ਸਾਰੇ ਇਤਿਹਾਸਕਾਰ ਅਤੇ ਭੱਟ-ਵਹੀਆਂ ਸਹਿਮਤ ਹਨ।

– ਡਾ.ਚਰਨਜੀਤ ਸਿੰਘ ਗੁਮਟਾਲਾ
001-9375739812 (ਯੂ.ਐਸ.ਏ)
ਵਟਸ ਐਪ-919417533060

ਕਦੇ ਨਹੀਂ ਭੁੱਲੀ  25 ਜੂਨ, 1975 ਦੀ ਐਮਰਜੈਂਸੀ ਦੀ ਉਹ ਰਾਤ, ਹੱਡੀਂ – ਹੰਢਾਇਆ ਐੱਮਰਜੈਂਸੀ  ਦਾ ਕਾਲਾ  ਦੌਰ  …..ਬਲਜੀਤ ਬੱਲੀ

ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ  ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ।ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ।ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ।ਬੇਹੱਦ ਤੱਤੀਆਂ ਲੋਆਂ  ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ।ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਭਗ ਸਭ ਨੂੰ ਅੱਖਾਂ ‘ਚ ਕੁੱਕਰੇ ਹੁੰਦੇ ਸਨ। ਸ਼ਾਮ ਨੂੰ ਮੈਂ ਆਪਣੇ  ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ।ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ  ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ। ਉਹ ਪੰਜਾਬ ਸਟੂਡੈਂਟਸ  ਯੂਨੀਅਨ ਦਾ ਸਰਗਰਮ  ਕਰਿੰਦਾ  ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ  ਦਾ ਆਗੂ ਸਾਂ। ਉਦੋਂ  ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ, ਮੋਬਾਈਲ ਫ਼ੋਨ  ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।ਜੇਕਰ ਕਿਸੇ  ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ  ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ। ਉਨ੍ਹਾ ਦਿਨਾਂ ਵਿਚ  ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ  ਜਾਂਦੇ ਸੀ। ਪੰਜਾਬ ਸਟੂਡੈਂਟਸ  ਯੂਨੀਅਨ ਵਿਚ  ਸਰਗਰਮ  ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ  ਦੇ ਘਰ ਅਕਸਰ  ਹੀ ਚੱਕਰ ਲਾਉਂਦੇ ਰਹਿੰਦੇ ਸੀ  ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ। ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ।

 ਉਸ ਦਿਨ  ਮੈਂ ਵੀ ਰਾਤ ਗੋਨਿਆਨੇ ਵਿਚ ਪੰਜਾਬ  ਸਿੰਘ ਦੇ ਘਰ ਠਹਿਰਿਆ। ਗੱਪਸ਼ਪ ਕੀਤੀ ਤੇ ਸਸੌਂ ਗਏ । ਸਵੇਰੇ ਉਠਕੇ  ਨਾਸ਼ਤਾ ਕਰਕੇ  ਮੈਂ ਬੱਸ ਫੜੀ ਤੇ ਬਠਿੰਡੇ  ਆ ਗਿਆ। ਉਂਝ ਉਨ੍ਹਾ ਦਿਨਾਂ ਵਿਚ ਅਸੀਂ 15-20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ। ਰਾਮਪੁਰਾ ਫੂਲ ਵਿਚਲੇ ਸਾਡੇ ਘਰ ਤੋਂ ਬਠਿੰਡੇ ਵਾਲਾ ਮੇਰਾ ਕਾਲਜ 35 ਕਿਲੋਮੀਟਰ ਦੂਰ ਸੀ ਪਰ ਅਸੀਂ ਅਕਸਰ ਹੀ ਸਵੇਰੇ ਉੱਠ ਕੇ ਸਾਈਕਲ ਤੇ ਬਠਿੰਡੇ ਜਾਇਆ ਕਰਦੇ ਸੀ. ਮੈਂਨੂੰ ਯਾਦ ਹੈ ਸਵੇਰੇ 6 ਕੁ ਵਜੇ ਸਾਈਕਲ ਚੁੱਕਣਾ। ਲਹਿਰੇ ਖਾਨੇ ਜਾ ਕੇ ਆਪਣੇ ਕੁੱਝ ਕਾਲਜੀਏਟ ਦੋਸਤਾਂ ਕੋਲ ਰੁਕਣਾ। ਉਨ੍ਹਾਂ ਦੇ ਘਰੋਂ ਨਾਸ਼ਤਾ ਕਰਨਾ ਅਤੇ ਫੇਰ ਕੱਠੇ ਹੋ ਕੇ ਸਾਈਕਲਾਂ ਤੇ ਚੱਲ ਪੈਣਾ ਅਤੇ 9 ਵਜੇ ਤੱਕ ਕਾਲਜ ਪਹੁੰਚ ਜਾਣਾ। ਪਰ ਜੂਨ ਮਹੀਨੇ ਵਿਚ ਗਰਮੀ ਵੀ ਬਹੁਤ ਸੀ ਅਤੇ ਇੱਧਰ-ਉੱਧਰ ਬਠਿੰਡੇ ਘੁੰਮਣ ਦੀ ਕੋਲ ਲੋੜ ਨਹੀਂ ਸੀ ਇਸ ਲਈ ਗੋਨਿਆਨੇ ਜਾਂ ਆਉਣ ਲਈ ਮੈਂ  ਬੱਸ ਹੀ ਫੜੀ ਸੀ।
ਜ਼ਿਲ੍ਹਾ ਕਚਹਿਰੀ ਸਾਹਮਣੇ ਬਨਵਾਰੀ  ਹਲਵਾਈ ਦੀ ਇੱਕ ਦੁਕਾਨ ਸੀ। ਇਹ ਸਵੀਟ ਸ਼ੌਪ ਸਾਡੇ ਪੀ ਐਸ ਯੂ ਦੇ ਕਰਿੰਦਿਆਂ ਅਤੇ ਕਈ ਖੱਬੇ ਪੱਖੀ ਕਾਮਰੇਡਾਂ  ਦੇ ਮੇਲ-ਮਿਲਾਪ ਅਤੇ ਚਾਹ-ਪਾਣੀ ਤੇ ਚੁੰਝ -ਚਰਚਾ ਦਾ ਮਸ਼ਹੂਰ ਅੱਡਾ ਸੀ. ਰਾਜਿੰਦਰਾ ਕਾਲਜ ਦੇ ਵੀ ਇਹ ਨੇੜੇ ਸੀ। ਇਸ ਲਈ ਬਠਿੰਡੇ ਤੋਂ ਆਉਣ ਜਾਂ ਸਮੇਂ ਸਭ ਤੋਂ ਪਹਿਲਾਂ ਹਾਜ਼ਰੀ ਓਥੇ ਲਾਈਦੀ ਸੀ।

ਉਸ ਦਿਨ ਗੋਨਿਆਨੇ ਤੋਂ ਆਈ ਬੱਸ ਤੋਂ ਬਠਿੰਡੇ  ਬੱਸ ਅੱਡੇ ‘ਤੇ ਉੱਤਰਕੇ  ਵੱਲ ਅਜੇ ਮੈਂ  ਬਨਵਾਰੀ ਦੀ ਦੁਕਾਨ ਵੱਲ ਜਾ ਹੀ ਰਿਹਾ ਸੀ ਕਿ  ਮੇਰਾ ਇੱਕ ਕਾਲਜਮੇਟ ਅਤੇ  ਪੀ ਐਸ ਯੂ ਦਾ ਕਰਿੰਦਾ ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ  ਦੁਕਾਨ ਦੇ ਅੰਦਰ ਲੈ ਗਿਆ  ਅਤੇ ਤ੍ਰਭਕ ਕੇ ਬੋਲਿਆ,” ਉਹ ਬੱਲੀ, ਤੂੰ ਕਿਵੇਂ  ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ? ਰਾਤ ਨੂੰ ਪੁਲਿਸ  ਨੇ ਛਾਪੇ  ਮਾਰੇ ਸੀ। ਥੋਡੇ ਘਰੇ ਰਾਮਪੁਰੇ  ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ। ਹੋਰ ਕਈ ਥਾਈਂ ਛਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?” ਉਹ ਇੱਕੇ ਸਾਹ ਹੀ ਸਾਰਾ ਕੁਝ ਕਹਿ ਗਿਆ। ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ ,” ਪੁਲਿਸ ਕਾਹਤੋਂ ਛਪੇ ਮਾਰ ਰਹੀ ਐ, ਅਸੀਂ ਤਾਂ ਕੁਛ ਕੀਤਾ  ਹੀ ਨਹੀਂ, ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?”

ਉਸ  ਨੇ ਦੱਸਿਆ  ਕਿ ਕੋਈ ਐੱਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ  ਨੇ ਲਾਈ ਐ।
ਮੇਰੀ ਤਾਂ ਸਮਝੋ ਬਾਹਰ ਸੀ ।ਐੱਮਰਜੈਂਸੀ  ਦਾ  ਨਾਂ ਵੀ ਅਸੀਂ  ਪਹਿਲੀ ਵਾਰ ਸੁਣਿਆ ਸੀ।ਇਸ  ਤੋਂ  ਪਹਿਲਾਂ 1965  ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐੱਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ। ਉਸ ਨੇ ਦੱਸਿਆ ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ  ਨੇ ਫੜੇ ਨੇ। ਫੇਰ ਪੁਲਿਸ ਤੋਂ ਬਚਦੇ-ਬਚਾਉਂਦੇ ਅਸੀਂ ਅਖ਼ਬਾਰ ਲੱਭਿਆ। ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਭਗ ਸਾਰਾ ਖ਼ਾਲੀ ਸੀ। ਉਸ ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ -ਸੈਂਸਰਡ ਸ਼ਬਦ ਲਿਖਿਆ ਹੋਇਆ ਸੀ। ਫਿਰ ਹੌਲੀ-ਹੌਲੀ ਇਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ  ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ। ਉਨ੍ਹਾ ‘ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ-ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ.)- ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ। ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ। ਮੇਰੇ ਅਤੇ ਅਤੇ ਪੀ ਐਸ ਯੂ ਦੇ ਕੁੱਝ  ਹੋਰ ਸਾਥੀਆਂ ‘ਤੇ  ਉਹੀ ਕਾਲਾ ਕਾਨੂੰਨ -ਡੀ. ਆਈ. ਆਰ. ਲਾਇਆ ਗਿਆ ਸੀ। ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਤੇ  ਵੀ  ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਕਾਫ਼ੀ  ਸਮਾਂ ਜੇਲ੍ਹ ਵਿਚ ਹੀ ਰਹੇ ਸਨ। ਪੁਲਿਸ ਦੀ ਪਕੜ-ਧੱਕੜ ਅਤੇ ਛਾਪਿਆਂ ਕਾਰਨ  ਉਸ ਵੇਲੇ ਚਾਰੇ ਪਾਸੇ  ਬਹੁਤ ਖੌਫ਼ਜ਼ਦਾ ਮਾਹੌਲ ਸੀ।

ਅਸੀਂ ਜਾਂ  ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ  ਦੇ ਅੰਦੋਲਨ ਵਿਚ  ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਗਰਮ-ਖ਼ਿਆਲੀ  ਖੱਬੇਪੱਖੀ ਸਮਝੇ ਜਾਂਦੇ  ਸੀ ਫਿਰ ਵੀ ਅਸੀਂ ਵੀ ਐੱਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ। ਫ਼ਾਰਮੂਲਾ ਇੱਕੋ ਸੀ ਕਿ ਸਰਕਾਰ ਦੇ ਹਰ ਤਰ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਅੰਦਰ ਕਰੋ। ਉਹਨਾ ਦੀ ਜ਼ੁਬਾਨ ਬੰਦ ਕਰੋ।

ਮੇਰੇ  ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ  ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਪੂਰਾ ਪੁਲਿਸ ਕਹਿਰ ਵਰਤਿਆ ਸੀ। ਸਾਡੇ ਉਸ ਵੇਲੇ ਦੇ ਪਟਿਆਲੇ-ਸੰਗਰੂਰ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਅਹਿਮ ਕਰਿੰਦੇ ਵੀ ਫੜ ਕੇ ਸਲਾਖ਼ਾਂ ਪਿੱਛੇ ਬੰਦ ਕਰ ਗਏ ਸਨ।

ਗ੍ਰਿਫਤਾਰੀ  ਤੋਂ ਬੱਚੇ ਅਸੀਂ ਪੀ ਆਈ ਯੂ ਦੇ ਆਗੂਆਂ ਅਤੇ ਵਰਕਰਾਂ ਰੂਪੋਸ਼ ਹਾਲਤ ਵਿਚ ਆਪਸ ਵਿਚ ਸੰਪਰਕ ਕੀਤਾ। ਗੁਪਤਵਾਸ ਵਿਚ ਹੀ ਮੀਟਿੰਗਾਂ ਕੀਤੀਆਂ। ਸੋਚ ਵਿਚਾਰ ਕੇ  ਐੱਮਰਜੈਂਸੀ  ਵਰਗੇ ਤਾਨਾਸ਼ਾਹ  ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ  ਯੂ ਨੇ ਵੀ ਕੀਤਾ। 
ਸ਼੍ਰੋਮਣੀ ਅਕਾਲੀ ਦਲ  ਨੇ  ਵੀ  ਆਪਣਾ  ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ ਅਸੀਂ ਆਪਣੇ ਹਿਸਾਬ ਨਾਲ ਵੱਖਰੇ ਤੌਰ ਤੇ ਐੱਮਰਜੈਂਸੀ ਵਿਰੋਧੀ ਲਹਿਰ  ਚਲਾਉਂਦੇ ਰਹੇ। 

ਬਲਜੀਤ ਬੱਲੀ

ਅਸੀਂ ਐੱਮਰਜੈਂਸੀ ਦਾ ਵਿਰੋਧ ਕਰਨ  ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ  ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ  ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ  ਨੂੰ ਪਤਾ ਨਾ ਲੱਗੇ।ਕਾਲਜਾਂ ਵਿਚ ਮੀਟਿੰਗਾਂ ਅਤੇ ਕਦੇ – ਕਦੇ ਖੁੱਲ੍ਹੀਆਂ  ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ। ਪੀ ਐਸ  ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਤਾਂ ਗ੍ਰਿਫ਼ਤਾਰ ਹੋ ਗਏ ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਰੂਪੋਸ਼ ( ਅੰਡਰਗ੍ਰਾਊਂਡ ) ਹੀ ਰਹੇ। ਮੇਰੇ ਵੱਡੇ ਭਰਾ ਯਸ਼ ਪਾਲ, ਛੋਟੇ ਭਰਾ ਤੇਜਿੰਦਰ ਪਾਲ, ਜੀਜਾ ਗੁਰਨਾਮ ਸਿੰਘ ਅਤੇ ਨਜ਼ਦੀਕੀ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ ( ਹੁਣ ਪ੍ਰੋ. ਚਮਨ ਲਾਲ ) ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤੇ ਗਏ ਸਨ।

ਪਹਿਲਾਂ-ਪਹਿਲਾਂ ਤਾਂ ਪੁਲਿਸ  ਨੇ ਬਹੁਤ ਸਖ਼ਤੀ ਕੀਤੀ ਸੀ ਮੇਰੇ ਪਰਿਵਾਰ ਨੂੰ ਵੀ ਪੁਲੀਸ ਨੇ ਬਹੁਤ ਤੰਗ ਕੀਤਾ ਸੀ ਅਤੇ ਸਾਰੇ ਪਰਿਵਾਰ ਨੂੰ ਕਾਫੀ ਲੰਮਾ ਸਮਾਂ ਘਰੋਂ ਬਾਹਰ ਲੁਕ ਕੇ ਰਹਿਣਾ ਪਿਆ ਸੀ । ਪਰ  ਸਾਲ- ਛੇ ਮਹੀਨੇ  ਬਾਅਦ  ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ  ਡੀ ਆਈ ਆਰ  23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐੱਮਰਜੈਂਸੀ ਚੁੱਕੀ ਗਈ ਸੀ। ਉਹ ਸਮਾ ਕਾਲਜ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ।

( ਜੂਨ, 2011 ਵਿਚ ਲਿਖਿਆ ਅਤੇ 25 ਜੂਨ 2016 ਨੂੰ ਸੋਧਿਆ )

ਲੋਕ ਲਹਿਰ ਤੇ ਲੋਕ ਏਕਤਾ ਜਿੰਦਾਬਾਦ

ਐਤਕੀ ਲੋਕ ਸਭਾ ਚੌਣਾਂ ਵਿੱਚ ਲੋਕਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ

ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਦੋ ਸਾਲ ਪਹਿਲਾਂ ਸਾਰੇ ਪੰਜਾਬ ਨੇ ਜਿਸ ਪਾਰਟੀ ਨੂੰ ਸਿਰ ਤੇ ਬੈਠਾ ਲਿਆ ਸੀ। ਅੱਜ ਦੋ ਸਾਲ ਬਾਅਦ ਉਸ ਨਾਲ ਮੋਹ ਇੰਨ੍ਹਾਂ ਭੰਗ ਹੋ ਗਿਆ ਕਿ ਲੋਕ ਸਭਾ ਵਿੱਚ ਉਹ ਸਿਰਫ ਤਿੰਨ ਸੀਟਾਂ ਤੇ ਆ ਗਈ। ਜਿੱਤਦੀ ਪਾਰਟੀ ਨਹੀਂ ਹੁੰਦੀਂ, ਜਿੱਤਦੇ ਵਿਧਾਇਕ ਨਹੀਂ ਹੁੰਦੇ! ਜਿੱਤਦੀਆਂ ਹੁੰਦੀਆਂ ਲੋਕ ਲਹਿਰਾ ਤੇ ਲੋਕ ਏਕਤਾ। ਸਿਆਸਤਦਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਪਾਵਰ ਦੇ ਹੰਕਾਰ ਵਿੱਚ ਤੁਸੀਂ ਬੰਦੇ ਨੂੰ ਬੰਦਾ ਨਹੀਂ ਜਾਣਦੇ, ਇਹ ਪਾਵਰਾ ਲੋਕਾਂ ਨੇ ਪਤਾ ਨਹੀਂ ਕਦੋਂ ਖੋਹ ਲੈਣੀਆਂ ਹਨ।

ਇੱਕ ਉਹ ਉਮੀਦਵਾਰ ਜੋ ਮੋਜੂਦਾ ਸੈਂਟਰ ਸਰਕਾਰ ਦੀ ਪਾਰਟੀ ਦਾ ਹੋਵੇ ਤੇ ਇੱਕ ਉਹ ਉਮੀਦਵਾਰ ਜੋ ਸਟੇਟ ਦੀ ਮੋਜੂਦਾ ਸਰਕਾਰ ਦਾ ਹੋਵੇ ਤੇ ਤੀਸਰਾ ਉਹ ਉਮੀਦਵਾਰ ਜੋ ਵਿਰੋਧੀ ਧਿਰ ਵਿੱਚ ਬੈਠੇ ਹੋਣ। ਜਿਨ੍ਹਾਂ ਦੀਆਂ ਜੜ੍ਹਾਂ ਹਰ ਪਿੰਡ ਦੇ ਅਗਵਾੜਾ ਤੱਕ ਲੱਗੀਆਂ ਹੋਣ, ਸ਼ਹਿਰ ਦੇ ਮੁਹੱਲਿਆਂ ਤੱਕ ਜਿਨ੍ਹਾਂ ਦੇ ਕੌਂਸਲਰ ਬੈਠੇ ਹੋਣ ਅਤੇ ਉਨ੍ਹਾਂ ਕੋਲ ਕਰੋੜਾਂ ਦੇ ਫੰਡ ਹੋਣ ਤੇ ਉਹ ਸਭ ਫਿਰ ਵੀ ਹਾਰ ਜਾਣ ਤੇ ਇੱਕ ਉਹ ਅਜਾਦ ਉਮੀਦਵਾਰ ਜਿੱਤ ਜਾਵੇ ਜਿਸ ਦਾ ਕਿਸੇ ਪਿੰਡ ਸ਼ਹਿਰ ਵਿੱਚ ਕੋਈ ਐਮ.ਸੀ./ ਕੌਂਸਲਰ ਨਹੀਂ, ਕੋਈ ਪੰਚ ਸਰਪੰਚ ਨਹੀਂ ਅਤੇ ਨਾ ਹੀ ਉਸ ਕੋਲ ਕੋਈ ਫੰਡ ਹੋਵੇ ਆਪਣਾ ਪ੍ਰਚਾਰ ਕਰਨ ਤੇ ਵੋਟਾਂ ਖਰੀਦਨ ਲਈ, ਉਹ ਫਿਰ ਵੀ ਭਾਰੀ ਬਹੁਮਤ ਨਾਲ ਜਿੱਤ ਜਾਵੇ ਇਹ ਲੋਕ ਲਹਿਰ ਤੇ ਲੋਕ ਏਕਤਾ ਦੀ ਹੀ ਜਿੱਤ ਹੈ।

ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਮੋਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਬਿਲਕੁੱਲ ਨੇੜਲਾ ਵਿਅਕਤੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਰਮਜੀਤ ਅਨਮੋਲ ਉਹ ਇੰਨ੍ਹੀ ਬੁਰੀ ਤਰ੍ਹਾਂ ਹਾਰੇਗਾ ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਫਿਲਮ ਇੰਡਸਟਰੀ ਵਿੱਚ ਖਾਸ ਮੁਕਾਮ ਹਾਸਿਲ ਕਰਨ ਵਾਲੇ ਲੋਕਾਂ ਦੇ ਇਸ ਖਾਸ ਕਲਾਕਾਰ ਨੂੰ ਕੀ ਲੋੜ ਪੈ ਗਈ ਸੀ ਸਿਆਸਤ ਵਿੱਚ ਆਉਣ ਦੀ? ਜਿਸ ਦਿਨ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਅਨਾਉਸ ਹੋਈ, ਮੇਰੇ ਵਰਗੇ ਸੈਂਕੜੇ ਲੋਕਾਂ ਦੇ ਮਨੋ ਤਾਂ ਇਹ ਉਸ ਦਿਨ ਹੀ ਲਹਿ ਗਿਆ ਸੀ। ਜਿਸ ਨੂੰ ਕਲਾਕਾਰ ਦੇ ਤੌਰ ਤੇ ਅਸੀਂ ਪਲਕਾਂ ਤੇ ਬੈਠਾਇਆ ਸੀ, ਉਸ ਦੇ ਰਾਜਨੀਤੀ ਵਿੱਚ ਆਉਣ ਸਾਰ ਉਹ ਨਾਲ ਨਫਰਤ ਜਿਹੀ ਹੋ ਗਈ ਸੀ। ਜੇ ਉਸ ਨੇ ਸਿਆਸਤ ਵਿੱਚ ਆਉਣਾ ਵੀ ਸੀ ਤਾਂ ਆਪਣੇ ਇਲਾਕੇ ਵਿਚੋਂ ਚੋਣ ਲੜਦਾ। ਉਹ ਦਾ ਫਰੀਦਕੋਟ ਇਲਾਕੇ ਨਾਲ ਕੀ ਸਬੰਧ ਸੀ ? ਕੀ ਆਮ ਆਦਮੀ ਪਾਰਟੀ ਨੂੰ ਆਪਣੇ ਇਲਾਕੇ ਵਿਚੋਂ ਕੋਈ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਹੀ ਨਹੀਂ ਮਿਲਿਆ ? ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਣ ਵਾਲੇ ਵਰਕਰਾਂ ‘ਚੋ ਕਿਸੇ ਨੂੰ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ? ਇਸ ਗੱਲ ਦਾ ਅੰਦਰ ਖਾਤੇ ਕਈ ਵਲੰਟੀਅਰਾਂ ਨੂੰ ਰੋਸ ਸੀ ਪਰ ਕਿਸੇ ਮਜਬੂਰੀ ਕਾਰਨ ਜਾਂ ਕਈ ਕਿਸੇ ਲਾਲਚ ਕਾਰਨ ਉਹ ਆਪਣੀ ਪਾਰਟੀ ਨਾਲ ਤੁਰੇ ਫਿਰਦੇ ਸਨ।

ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਫਰੀਦਕੋਟ ਇਲਾਕੇ ਨਾਲ ਕੋਈ ਸਬੰਧ ਨਹੀਂ ਸੀ। ਭਾਜਪਾ ਦੇ ਵਰਕਰ ਵੀ ਅੰਦਰ ਖਾਤੇ ਨਾਰਾਜ ਸਨ। ਦੂਸਰਾ ਕਿਸਾਨਾ ਦਾ ਇਨ੍ਹਾਂ ਵਿਰੋਧ, ਜੋ ਜਾਇਜ ਵੀ ਸੀ ਪਰ ਹੰਸ ਰਾਜ ਹੰਸ ਕਿਸਾਨਾ ਦਾ ਗੁੱਸਾ ਸ਼ਾਤ ਕਰਨ ਵਿੱਚ ਨਾਕਾਮਯਾਬ ਰਿਹਾ ਜਿਸ ਕਾਰਨ ਆਮ ਵੋਟਰਾਂ ਵਿੱਚ ਵੀ ਉਹ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਵੋਟਾ ਤੋਂ 15 ਕੁ ਦਿਨ ਪਹਿਲਾ ਤਾਂ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਹਵਾ ਬਣ ਚੱਲੀ ਸੀ ਕਿਉਂਕਿ ਫਰੀਦਕੋਟ ਉਸ ਦੇ ਪੇਕੇ ਸਨ ਤੇ ਮੋਗਾ ਉਸ ਦੇ ਸਹੁੱਰੇ। ਆਪਣੇ ਇਲਾਕੇ ਦੀ ਹੋਣ ਕਾਰਨ ਉਸ ਦਾ ਗ੍ਰਾਫ ਉੱਪਰ ਹੋ ਗਿਆ ਸੀ ਪਰ ਜਦ ਭਾਈ ਸਰਬਜੀਤ ਸਿੰਘ ਮਲੋਆ ਵੱਲ ਲੋਕ ਝੁਕੇ ਤਾਂ ਉਹ ਉਪਰੋਕਤ ਸਾਰੇ ਕਾਰਨ ਭੁੱਲ ਕੇ ਸਿਰਫ ਉਸ ਦੇ ਪਿਤਾ ਜੀ ਦੀ ਕੁਰਬਾਨੀ ਦਾ ਮੁੱਲ ਪਾਉਣ ਲਈ ਵਹੀਰਾ ਘੱਤ ਕੇ ਉਸ ਦੇ ਨਾਲ ਤੁਰ ਪਏ। ਜੋ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਆਦਿ ਸਭ ਪਾਰਟੀਆ ਤੋਂ ਨਾਰਾਜ ਸਨ ਉਨ੍ਹਾਂ ਨੇ ਆਜਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਨਾਲ ਤੁਰਨ ਦਾ ਫੈਸਲਾ ਕਰ ਲਿਆ ਤੇ ਦਿਨ੍ਹਾ ਵਿੱਚ ਹੀ ਇਹ ਲੋਕ ਲਹਿਰ ਬਣ ਗਈ। ਲੋਕਾਂ ਨੇ ਆਪ ਮੁਹਾਰੇ, ਬਿਨ੍ਹਾਂ ਕਿਸੇ ਲਾਲਚ ਤੋਂ ਭਾਈ ਸਰਬਜੀਤ ਸਿੰਘ ਮਲੋਆ ਦਾ ਸਾਥ ਦਿੱਤਾ। ਰਵਾਇਤੀ ਪਾਰਟੀਆਂ ਦੇ ਨਾਲ ਤੁਰੇ ਫਿਰਨ ਵਾਲੇ ਲੋਕ ਕਿਸੇ ਸਵਾਰਥ, ਮਜਬੂਰੀ ਜਾਂ ਪਾਰਟੀ ਦੇ ਕਾਰਨ ਨਾਲ ਤੁਰੇ ਫਿਰਦੇ ਸਨ ਪਰ ਭਾਈ ਸਰਬਜੀਤ ਸਿੰਘ ਮਲੋਆ ਨਾਲ ਫਿਰਨ ਵਾਲੇ ਲੋਕ ਸੱਚ ਵਿੱਚ ਅਸਲ ਵਿੱਚ ਉਸ ਦੇ ਨਾਲ ਸੀ। ਜਿਥੇ ਲੋਕਾਂ ਦਾ ਏਕਾ ਹੋ ਜਾਵੇ ਉਹ ਤਾਂ ਕਹਿੰਦੇ ਕਹਾਉਦੇ ਥੰਮਾਂ ਨੂੰ ਡੇਗ ਦਿੰਦੇ ਹਨ। ਇਸੇ ਏਕੇ ਦੀ ਬਰਕਤ ਲੋਕ ਏਕਤਾ ਤੇ ਲੋਕ ਲਹਿਰ ਦੀ ਜਿੱਤ ਹੋਈ।

ਕਲਾਕਾਰੀ ਜਜਬਾਤੀ ਹੁੰਦੀ ਹੈ ਅਤੇ ਸਿਆਸਤ ਬੜੀ ਨਿਰਦਈ ਹੈ। ਕਲਾਕਾਰੀ ਤੇ ਸਿਆਸਤ ਦਾ ਕੋਈ ਮੇਲ ਤਾਂ ਨਹੀਂ ਹੈ ਫਿਰ ਪਤਾ ਨਹੀਂ ਕਿਉਂ ਚੰਗੇ ਚੰਗੇ ਕਲਾਕਾਰ ਕਿਉਂ ਸਿਆਸਤ ਵਿੱਚ ਫਸ ਜਾਂਦੇ ਹਨ। ਕਰਵਾ ਤਾਂ ਉਹ ਆਪਣੀ ਬੇ-ਇੱਜਤੀ ਹੀ ਰਹੇ ਹਨ। ਉਨ੍ਹਾਂ ਨੂੰ ਚਾਹੁੱਣ ਵਾਲੇ ਲੱਖਾਂ ਦਰਸ਼ਕ ਸਿਮਟ ਕੇ ਹਜਾਰਾਂ ਵਿੱਚ ਰਹਿ ਜਾਦੇਂ ਹਨ। ਕਰਮਜੀਤ ਅਨਮੋਲ ਦੀ ਹੀ ਗੱਲ ਕਰੀਏ ਤਾਂ ਉਸ ਦੇ ਲੱਖਾਂ ਫੈਨ ਸੀ। ਮੈਨੂੰ ਨਹੀਂ ਲੱਗਦਾ ਕਿ ਕਲਾਕਾਰ ਦੇ ਤੌਰ ਤੇ ਉਸ ਨੂੰ ਕੋਈ ਵੀ ਪਸੰਦ ਨਾ ਕਰਦਾ ਹੋਵੇ ਪਰ ਜਿਸ ਦਿਨ ਉਸ ਨੇ ਸਿਆਸਤ ਵਿੱਚ ਪੈਰ ਰੱਖ ਲਿਆ ਉਸੇ ਦਿਨ ਲੋਕਾਂ ਦਾ ਉਸ ਦੇ ਨਾਲ ਮੋਹ ਭੰਗ ਹੋ ਗਿਆ ਤੇ ਉਹ ਸਿਰਫ ਇੱਕ ਪਾਰਟੀ ਦਾ ਹੋ ਕੇ ਰਹਿ ਗਿਆ। ਉਸ ਦੀ ਕਲਾਕਾਰੀ ਲੋਕਾਂ ਦੇ ਮਨੋ ਵਿਸਰ ਗਈ ਤੇ ਉਸ ਨੂੰ ਸਿਰਫ ਸਿਆਸਤ ਦਾਨ ਵਜੋਂ ਦੇਖਣ ਲੱਗ ਪਏ। ਸਿਆਸਤ ਵਿੱਚ ਉਹ ਕਿਥੇ ਖੜ੍ਹਾਂ ਉਹ ਆਪ ਸਭ ਜਾਣਦੇ ਹੀ ਹੋ। ਇਨੇ੍ਹ ਵੱਡੇ-ਵੱਡੇ ਕਲਾਕਾਰਾਂ ਅਨਮੋਲ ਦਾ ਪ੍ਰਚਾਰ ਕਰਨ ਲਈ ਆਏ ਹੋਣ ਤਾਂ ਵੀ ਉਹ ਹਾਰ ਜਾਵੇ ਤਾਂ ਹਾਰ ਸਿਰਫ ਉਸ ਦੀ ਹੀ ਨਹੀਂ, ਉਸ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਾਰੇ ਵੱਡੇ ਕਲਾਕਾਰਾਂ ਦੀ ਹੈ। ਮੈਂ ਸਮਝਦਾ ਕਿ ਸਿਆਸਤ ਵਿੱਚ ਪੈ ਕੇ ਕਰਮਜੀਤ ਅਨਮੋਲ ਦਾ ਬਹੁੱਤ ਵੱਡਾ ਨੁਕਸਾਨ ਹੋਇਆ ਹੈ। ਉਸ ਦੀ ਫਿਲਮੀ ਲਾਈਨ ਵਿੱਚ ਵੀ ਲੋਕ ਪ੍ਰੀਅਤਾ ਘੱਟ ਗਈ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਇਲਾਕੇ ਵਿੱਚ ਜੋ ਮਾਣ-ਸਨਮਾਨ ਹੋਇਆ ਇਹ ਦੱਸਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ ਹਨ। ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਪੰਜਵੇ ਨੰਬਰ ਤੇ ਆਵੇਗਾ। ਇਕ ਸੁਪਰ ਸਟਾਰ ਗਾਇਕ ਹੋਵੇ ਤੇ ਲੋਕ ਉਸ ਨੂੰ ਪਿੰਡ ਵਿੱਚ ਵੜਣ ਨਾ ਦੇਣ। ਮੂੰਹ ਤੇ ਗਾਲਾ ਕੱਢਣ! ਗਾਇਕ ਹੁੰਦਿਆਂ ਜਿਸ ਨੂੰ ਸੁਨਣ ਲਈ ਲੋਕ ਉਸ ਦੇ ਸ਼ੋਅ ਦੀਆਂ ਟਿਕਟਾਂ ਖਰੀਦਦੇ ਹੋਣ ਤੇ ਅੱਜ ਸਿਆਸਤ ਵਿੱਚ ਆਉਣ ਤੋਂ ਬਾਅਦ ਉਸ ਨੂੰ ਬੋਲਣ ਵੀ ਨਾ ਦੇਣ ਇਸ ਤੋਂ ਵੱਡੀ ਨਾਮੋਸ਼ੀ ਹੋਰ ਕੀ ਹੋ ਸਕਦੀ ਹੈ। ਜਿਨ੍ਹਾਂ ਕਲਾਕਾਰਾਂ ਦੇ ਲੋਕ ਆਟੋਗ੍ਰਾਫ ਲੈਣ ਲਈ, ਉਨ੍ਹਾਂ ਨਾਲ ਫੋਟੋਆਂ ਕਰਵਾਉਣ ਲਈ ਤਰਲੋਮੱਛੀ ਹੁੰਦੇ ਹੋਣ ਉਨ੍ਹਾਂ ਕਲਾਕਾਰਾਂ ਨੂੰ ਲੋਕ ਕੰਜਰ ਜਾਂ ਨਚਾਰ ਲਿਖ ਕੇ, ਬੋਲ ਕੇ ਸੰਬੋਧਣ ਕਰਨ ਤਾਂ ਇਸ ਤੋਂ ਵੱਡੀ ਕੋਈ ਹਾਰ ਨਹੀਂ ਹੈ।

ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਸਮੇਂ ਚੁਣੇ ਗਏ (ਐਮ.ਐਲ.ਏ.) ਵਿਧਾਇਕਾਂ ਤੋਂ ਜੋ ਲੋਕਾਂ ਨੂੰ ਆਸਾਂ ਸਨ ਉਹ ਵੀ ਪੂਰੀਆਂ ਨਹੀਂ ਹੋਇਆ। ਆਮ ਘਰਾਂ ਦੇ ਵਿਧਾਇਕ ਵੀ ਖਾਸ ਬਣ ਗਏ। ਇਹ ਗੱਲਾਂ ਵਿਧਾਇਕਾਂ ਦੇ ਨਾਲ ਫਿਰਦੀ ਜੁਡਲੀ ਉਨ੍ਹਾਂ ਨੂੰ ਨਹੀਂ ਸਮਝਾ ਸਕਦੀ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਵਿਧਾਇਕ ਨੂੰ ਕੁੱਝ ਗਲਤ ਕਰਨ ਤੋਂ ਰੋਕ-ਟੋਕ ਦਿੱਤਾ ਤਾਂ ਸਾਡਾ ਅਹੁੱਦਾ ਖੁਸ ਜਾਵੇਗਾ। ਨਾ ਚਾਹੁੰਦੇ ਹੋਏ ਵੀ ਬਹੁੱਤ ਸਾਰੇ ਪਾਰਟੀ ਵਰਕਰ ਅਹੁੱਦੇਦਾਰ ਤੇ ਵਲੰਟੀਅਰ ਆਪਣੇ ਵਿਧਾਇਕ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਉਨ੍ਹਾਂ ਦੀ ਝੂਠੀ ਖੁਸ਼ਾਮਦ ਕਰਦੇ ਹਨ। ਬਹੁੱਤੀਆਂ ਗੱਲਾਂ ਤੋਂ ਵਿਧਾਇਕ ਵੀ ਅਣਜਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਨੇੜੇ ਤਾਂ ਉਹੀ ਖਸਾਮਦ ਕਰਨ ਵਾਲੇ ਚਾਪਲੂਸ ਲੋਕ ਹੀ ਹੁੰਦੇ ਹਨ ਜਿਹੜੇ ਵਿਧਾਇਕਾਂ ਨੂੰ ਸੱਚੀ ਰਿਪੋਰਟ ਨਹੀਂ ਦਿੰਦੇ। ਇਨ੍ਹਾਂ ਗੱਲਾ ਦਾ ਹਰਜਾਨਾ ਤਾਂ ਵਿਧਾਇਕਾਂ ਨੂੰ ਫਿਰ ਵੋਟਾਂ ਵਿੱਚ ਆਕੇ ਹੀ ਭੁਗਤਨਾ ਪੈਦਾ ਹੈ। ਵੋਟਾਂ ਵੇਲੇ ਲੋਕ ਆਪਣਾ ਬਦਲਾ ਲੈਦੇ ਹਨ, ਲੈਣਾ ਚਾਹੀਦਾ ਵੀ ਹੈ। ਵੋਟਰਾਂ ਦਾ ਹੱਕ ਹੈ ਕਿ ਜਿਹੜਾ ਵਿਧਾਇਕ ਉਨ੍ਹਾਂ ਦੀ ਦੁੱਖ ਤਕਲੀਫ ਨਹੀਂ ਸੁਣਦਾ, ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੰਦਾ, ਉਸ ਨੂੰ ਬਦਲ ਦਿੱਤਾ ਜਾਵੇ। ਐਮ.ਐਲ.ਏ., ਐਮ.ਪੀ. ਵਿਧਾਇਕਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਾਵਰਾਂ ਸਦਾ ਨਹੀਂ ਰਹਿੰਦੀਆਂ। ਜਿੰਨ੍ਹੀ ਮਰਜੀ ਧੰਨ ਦੌਲਤ ਇਕੱਠੀ ਕਰ ਲਵੋ, ਜਦੋਂ ਸਮੇਂ ਨੇ ਆਪਣਾ ਰੰਗ ਦਿਖਾਇਆ ਤਾਂ ਮਿੰਟਾਂ, ਸਕਿੰਟਾਂ ਵਿੱਚ ਸਭ ਖਤਮ ਹੋ ਜਾਣਾ ਹੈ। ਰਾਜਿਆਂ ਤੋਂ ਭਿਖਾਰੀ ਬਣਦਿਆ ਟਾਈਮ ਨਹੀਂ ਲੱਗਦਾ।

ਖੈਰ! ਐਤਕੀ ਲੋਕ ਸਭਾ ਚੌਣਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ। 400 ਪਾਰ ਵਾਲੇ 291 ਤੇ ਆ ਗਏ। 0-13 ਵਾਲੇ ਸਿਰਫ 3 ਤੱਕ ਸੀਮਤ ਰਹਿ ਗਏ। ਹੁਣ ਤਾਂ ਸਿਆਸਤਦਾਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਛੱਡ ਕੇ, ਜੁਮਲੇਵਾਜੀਆਂ ਛੱਡ ਕੇ ਦੇਸ਼ ਤੇ ਪ੍ਰਾਤ ਦੇ ਵਿਕਾਸ ਲਈ ਕੰਮ ਕਰਨੇ ਚਾਹੀਦੇ ਹਨ। ਅੱਜ-ਕੱਲ੍ਹ ਵੋਟਰ ਤੇ ਦੇਸ਼ ਵਾਸੀ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਸਿਆਸਤਦਾਨਾਂ ਦੇ ਝੂਠੇ ਵਾਅਦੇ ਤੇ ਉਨ੍ਹਾਂ ਦੀਆਂ ਪਾਵਰਾਂ ਅੱਗੇ ਝੁੱਕ ਜਾਣ। ਅੱਜ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਹੈ ਕਿ ਮੁੱਫਤ ਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਨਿਕਾਰਾ ਬਣਾਇਆ ਜਾਂ ਰਿਹਾ ਹੈ। ਜਿਹੜੇ ਲੋਕ ਕਿਸੇ ਨੂੰ ਸਿਰ ਤੇ ਬੈਠਾਉਣਾ ਜਾਣਦੇ ਹਨ ਉਹ ‘ਚਲਾ ਕੇ ਪੈਰਾਂ ਵਿੱਚ ਮਾਰਨਾ’ ਵੀ ਜਾਣਦੇ ਹਨ। ਜੇਕਰ ਸਿਆਸਤਦਾਨਾਂ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦ ਵੋਟਰ ਸਿਆਸਤਦਾਨਾਂ ਦਾ ਜੁਤੀਆਂ ਦੇ ਹਾਰਾ ਨਾਲ ਸਵਾਗਤ ਵੀ ਕਰਿਆ ਕਰਨਗੇ। ਐਤਕੀ ਦੇ ਚੌਣਾਂ ਦੇ ਨਤੀਜਿਆ ਨੇ ਮਨ ਖੁਸ਼ ਕਰ ਦਿੱਤਾ, ਸਿਆਸਤਦਾਨਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿੱਤੀ। ਪ੍ਰਮਾਤਮਾਂ ਸਾਡੇ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ! ਉਹ ਆਪਣੇ ਨਿੱਜੀ ਸਵਾਰਥ ਛੱਡ ਕੇ ਦੇਸ਼, ਪ੍ਰਾਂਤ, ਸ਼ਹਿਰ ਤੇ ਹਲਕੇ ਦੇ ਵਿਕਾਸ ਲਈ ਕੰਮ ਕਰਨ।

ਭਵਨਦੀਪ ਸਿੰਘ ਪੁਰਬਾ
ਫੋਨ: 9988-92-9988

ਬਰਤਾਨੀਆ ਵਿੱਚ ਪ੍ਰਸਿੱਧ ਪੰਜਾਬੀ ਪੱਤਰਕਾਰ ਨੂੰ ਸ਼ਰਧਾਂਜਲੀ

ਆਹ ਕਰਿਸ਼ਨ ਭਾਟੀਆ! ‘ਆਇਆ ਸੋ ਚੱਲਸੀ’

ਸੰਸਾਰ ’ਚ ਵਿਚਰਦਿਆਂ ਜੋ ਸਮਾਜ ਲਈ ਕੋਈ ਸੇਵਾ ਭਾਗ ਪਾ ਜਾਵੇ, ਯਾਦ ਰੱਖਣਾ ਤੇ ਕਰਨਾ ਫ਼ਰਜ਼ ਹੈ। ਉਹ ਇੰਡੀਅਨ ਵਰਕਰਜ਼ ਅਦਾਰੇ ਨਾਲ ਜੁੜੇ ਤੇ ਦਫ਼ਤਰ ਦੇ ਪਹਿਰੇਦਾਰ ਹੀ ਨਹੀਂ ਬੜੀ ਲਗਨ ਸ਼ਿੱਦਤ ਨਾਲ ਕੰਮਕਾਰ ਸੰਭਾਲਦੇ ਸਨ, ਸਮੇਂ ਦੇ ਮੁਖੀ ਟਰੱਸਟੀ ਤੇ ਅਹੁਦੇਦਾਰਾਂ ਕੀ ਮੈਂਬਰਾਂ ਤੇ ਆਮ ਲੋੜਵੰਦਾਂ ਦੀ ਵੀ ਸਹਾਇਤਾ ਕਰਦੇ ਸਨ। ਉਦੋਂ ਕਿਹੜਾ ਕੰਮਪੀਊਟਰ ਸਨ ਬਸ ਟਾਈਪ ਰਾਈਟਰ ’ਤੇ ਠੁੱਕ ਠੁੱਕ ਕਰਦੇ। ਉਦੋਂ ਔਕੜਾਂ ਬੜੀਆਂ ਸਨ ਤੇ ਹੱਲ ਵੱਲ ਤ੍ਹਰਦੇ ਸਨ। ਜਦੋਂ ਵੀ ਕਿਸੇ ਕਾਗਜ਼ ਪੱਤਰ ਦੀ ਜ਼ਰੂਰਤ ਹੋਣੀ ਹੱਸ ਕੇ ਕੰਮ ਕਰਨਾ, ਸੁਭਾਅ ਪੱਖੋਂ ਵੀ ਹਸ-ਮੁੱਖ, ਖਿੜੇ ਮੱਥੇ ਮਿਲਣ ਵਾਲੇ ਸਨ, ਉਸ ਸਮੇਂ ਇਹ ਅਦਾਰਾ ਭਾਰਤੀ, ਪੰਜਾਬੀਆਂ ਲਈ ਅਧਾਰ ਸੀ ਤੇ ਸਰਕਾਰੇ ਦਰਬਾਰੇ ਰਸੂਖ ਵੀ ਗੂੜ੍ਹਾ।

ਬਲਵਿੰਦਰ ਕੌਰ ਚਾਹਲ

ਅੱਜ ਕਰਿਸ਼ਨ ਹੋਰਾਂ ਦੇ ਸਮਕਾਲੀ ਟਾਵੇਂ ਹੀ ਰਹਿ ਗਏ। ਸਭ ਪ੍ਰਸੰਸਕ ਪਹਿਲਾਂ ਹੀ ਪ੍ਰਲੋਕ ’ਚ ਜਾ ਵਿਰਾਜੇ, ਅਸੀਂ ਉਸ ਸਮੇਂ ਬੜੇ ਲੋਕਾਂ ਦੇ ਕੰਮਾਂ ਲਈ ਜਾਂਦੇ ਹੀ ਰਹਿੰਦੇ ਸੀ, ਸਭ ਪ੍ਰਬੰਧਕਾਂ ਨਾਲ ਸਬੰਧ ਸਨ। ਹਰ ਔਕੜ ਸਮੇਂ ਨਾਲ ਵਿਚਰਦਾ ਸੀ, ਉਸ ਸਮੇਂ ਬਹੁਤੀਆਂ ਸਹੂਲਤਾਂ ਵੀ ਨਹੀਂ ਸਨ ਪਰ ਸੇਵਾ ਭਾਵਨਾ ਕਿਤੇ ਤੱਤਪਰ ਸੀ, ਜਿੰਨ੍ਹਾ ਨੇ ਵੀ ਇਹ ਬੀੜਾ ਚੁੱਕਿਆ ਨਉ ਲਿਖਣ ਲੱਗਾਂ ਤਾਂ ਵਰਕੇ ਭਰਨਗੇ, ਅੱਜ ਕਰਿਸ਼ਨ ਭਾਟੀਆ ਹੋਰਾਂ ਨੂੰ ਯਾਦ ਕਰਕੇ ਕੁੱਝ ਅੱਖ਼ਰ ਭੇਟ ਕਰਨੇ ਆਪਣਾ ਭਗਤੀ-ਭਾਵ ਫ਼ਰਜ਼ ਅਦਾ ਕਰਨਾ ਫ਼ਰਜ਼ ਸਮਝਦੀ ਹਾਂ।

ਉਨ੍ਹਾਂ ਦੇ ਪ੍ਰਵਾਰ, ਸਬੰਧੀਆਂ ਅਤੇ ਪ੍ਰਸੰਸਕਾਂ ਨਾਲ ਦੁੱਖ ’ਚ ਸ਼ਰੀਕ ਹੁੰਦੀ ਅਰਦਾਸੀ ਹਾਂ ਕਿ ਉਨ੍ਹਾਂ ਨੂੰ ਚਰਨਾਂ ’ਚ ਨਿਵਾਸ ਪਿੱਛੇ ਸੁੱਖ ਸ਼ਾਂਤੀ ਵਰਤਾਕੇ ਪ੍ਰਭੂ ਧਰਵਾਸ ਤਾਂ ਕਰਤਾਂ ਹੀ ਦਿੰਦਾ ਹੈ। ਕਰੋ ਕਬੂਲ ਇਹ ਯਾਦ।

ਬਲਵਿੰਦਰ ਕੌਰ ਚਾਹਲ
ਸਾਊਥਾਲ

ਬਰਤਾਨੀਆ ਵਿਚ ਸਜਾਏ ਜਾਂਦੇ ਨਗਰ ਕੀਰਤਨਾ ਬਾਰੇ ਕੁਝ ਨੁਕਤੇ

ਸੰਪਦਾਕ ਜੀਓ,

ਬੜੀਆਂ ਉਮੰਗਾਂ ਨਾਲ ਦਿਨ ਤਿਉਹਾਰ ਆਉਦੇ ਨੇ, ਪਰ ਜਦੋਂ ਮਨਾਏ ਜਾਣ ਦੇ ਢੰਗ ਬੇ-ਢੁੱਕਵੇਂ ਹੋਣ ਤਾਂ ਖੁਸ਼ੀ ਦੀ ਥਾਂ ਰੋਹ ਚੜ੍ਹਦਾ ਹੈ। ਸੰਖੇਪ ! ਵਿਸਾਖੀ ਦਾ ਮਹੀਨਾ ਭਾਵੇਂ ਦੋ ਮਹੀਨੇ ਹੀ ਹੋ ਜਾਣੇ ਹਨ ਦੇਖੋ ਨਗਰ ਕੀਰਤਨ। ਮੈਂ ਆਪਣੇ ਸ਼ਹਿਰ ਦੀ ਗੱਲ ਹੀ ਕਰੂੰਗੀ ਭਾਵੇਂ ਹਨ ਤਾਂ ਸਭ ਇਸੇ ਲੜੀ ਕੜੀ ’ਚ ਸਵੇਰੇ 8 ਵਜੇ ਤੋਂ 6.30 ਵਜੇ ਤੱਕ ਬੱਸਾਂ ਬੰਦ ਪਹਿਲਾਂ 11.00 ਵਜੇ ਤੋਂ ਹੁੰਦੀਆਂ ਸਨ, ਹੁਣ ਤਰੱਕੀ ਚਲੋੋ ਸਿੱਖ ਤਾਂ ਧਰਮ ਮੰਨਦੇ ਹੋਣਗੇ ਭਾਵੇਂ (ਮੇਲਾ ਹੀ ਹੈ) ਪਰ ਦੂਜੇ ਭਾਈਚਾਰੇ ਡਰਦੇ ਨੀਂ ਕੁਸਕਦੇ। ਬਿੱਲਾ ਲੱਗੂ ਦੁਖੀ ਤਾਂ ਬਹੁ-ਗਿਣਤੀ ਸਿੱਖ ਵੀ ਹਨ, ਮੈਨੂੰ ਤਾਂ ਜਦੋਂ ਨਗਰ ਕੀਰਤਨ ਦਾ ਨੋਟਿਸ ਲੱਗਿਆ ਤਿੰਨ ਫ਼ੂਨ ਆਏ ਕਿ ਆਹ ਕੀ ਜਾ ਕੇ ਦੇਖ, ਖ਼ੈਰ ਬੇਟੀ ਗਈ ਤੇ ਪੁਸ਼ਟੀ ਕਰ ’ਤੀ, ਮੈਂ ਗੁਰੂਘਰ, ਕੌਸਲ, ਪੁਲਿਸ ਆਦਿ ਨੂੰ ਅਗਾਹ ਕੀਤਾ ਪਰ ਉੱਤਰ ਕਿੱਥੋ? ਮੈਂ ਭਾਵੇਂ ਇਸ ਵਾਰੀ ਆਪ ਨਹੀਂ ਗਈ ਬੇਟੀ ਗਈ ਤੇ ਆ ਕੇ ਰਿਪੋਰਟ ਦਿੱਤੀ, ਪਹਿਲਾਂ ਇੱਕ ਬਾਰੋ੍ਹ ਦਾ ਮੇਅਰ ਸੱਦਦੇ ਸੀ, ਇਸ ਵਾਰੀ ਦੋਂਹ ਦੇ ਕਿਉ ? ਟਰੱਸਟੀ ਜੋ 11 ਬਣਾਏ ਤੇ ਹੰਸਲੋਂ ਦੇ ਬਾਰੋ੍ਹ ਵਾਲੇ ਵੀ ਅਸੀਂ ਲਾਹੇ ਲੈਣੇ ਹਨ, ਸੌਂਦੇ ਹੁਣ ਨਾ ਤਾਂ ਕਿਸੇ ਚੈਨਲ ਨੇ ਨਾ ਹੀ ਅਖ਼ਬਾਰ ਦੇ ਪੱਤਰਕਾਰਾਂ ਨੇ ਇਹ ਸੂਚੀ ਮੰਗਣੀ ਹੈ ਕਿ ਇਸ ਵਾਰੀ ਕੀ ਫੇਰ 80 ਹਜ਼ਾਰੀ ਪ੍ਰਬੰਧ ਸੀ ਜਾਂ ਠੋਸਿਆ ਗਿਆ। ਸਗੋਂ ਟਰੱਸਟੀ ਬੋਲਣ ਇਹ ਜੀ ਸਹੂਲਤ ਲਈ ਰੱਖਿਆ ਲਈ, ਮੈਂ ਲਿਖਦੀ ਜਾਵਾਂ ਕਿ ਪੱਤਰਕਾਰ ਤਾਂ ਅਜਿਹੀ ਸਥਿਤੀ ’ਚ ਪ੍ਰਬੰਧਕਾਂ ਨੂੰ ਸਵਾਲਾਂ ਨਾਲ ਪੁੱਛ ਧਰਦੇ ਨੇ ਪਰ ਅਫ਼ਸੋਸ ਸਾਡੇ ਤਾਂ ਜੀ ਪ੍ਰਬੰਧ ਬੜਾ ਚੰਗਾ ਪ੍ਰਧਾਨ, ਸਕੱਤਰ ਜਗਤ ਤੋਂ ਉੱਪਰ ਸਿਆਣੇ। ਇੱਕ ਪ੍ਰਬੰਧਕਾਂ ਦੇ ਨੇੜੇ ਵਾਲਾ ਕਹਿੰਦਾ ਜੀ ਸਾਡਾ ਜਨਰਲ ਸਕੱਤਰ ਤਾਂ ਦਿਨੇ ਰਾਤ ਕੰਮ ਕਰਦਾ ਹੈ ਮੈਂ ਕਿਹਾ ਰੱਬ ਦਾ ਭਗਤ ਹੈ ਬਈ ਨੀਂਦ ਨਹੀਂ ਆਉਦੀ ਤਾਂ ਹੀ ਅੱਗਾ ਚੌੜ ਹੁੰਦਾ ਜਾ ਰਿਹਾ ਹੈ। ਸਭ ਤੋਂ ਤਾਨਾਸ਼ਾਹ ਕਮੇਟੀ ਹੁਣ ਹੈ ਕਦੇ ਕਿਸੇ ਦੀ ਸੁਨਣੀ ਹੀ ਨਹੀਂ, ਕੀ ਚੈਨਲ ਕੀ ਰੇਡੀਓ ਭਾਈਚਾਰੇ ਦੀ ਧੁੰਨ ਹੁੰਦੇ ਹਨ ਪਰ ਇਹ ਤਾਂ ਜਿਵੇਂ ਕੌਂਸਲਰ ਕੌਂਸਲ ਦੇ ਸੈਮੀ ਕਰਮਚਾਰੀ ਹਨ ਨਾ ਕਿ ਲੋਕਾਂ ਦੇ। ਇਸੇ ਤਰ੍ਹਾਂ ਅਖ਼ਬਾਰੀ ਖ਼ਬਰਾਂ ਲਿਆਉਣੇ ਤਾਂ ਸੁੰਘ ਕੇ ਸੂਹਾਂ ਕੱਢਦੇ ਨੇ ਨਾ ਕਿ ਆਹ ਪ੍ਰਧਾਨ ਜੀ, ਸਕੱਤਰ ਜੀ ਜ਼ਰਾ ਦੱਸਿਓ ਕੀ ਛਾਪੀਏ ? ਇਹ ਕਿਸੇ ਵੀ ਪੱਤਰਕਾਰ ਦਾ ਕਿੱਤਾ ਨਹੀਂ ਹੁੰਦਾ, ਤਾਂ ਹੀ ਤਾਂ ਹੁਣ ਲੋਕ ਸੰਤਾਪੇ ਪਏ ਨੇ ਡਰਦੇ ਬੋਲਦੇ ਨੀਂ, ਲੋਕ ਆਪ ਨਹੀਂ ਬੋਲਦੇ ਹੁੰਦੇ, ਤੁਹਾਡੇ ਸਾਡੇ ਵਰਗੇ ਮੂਹਰੇ ਹੁੰਦੇ ਹਨ ਜਾਂ ਚਾਹੀਦੇ ਹਨ ਪਰ ਸਾਨੂੰ ਤਾਂ ਕਾਰਜਾਂ ਨੇ ਹੀ ਮਾਰ ਲਿਆ, ਮੈਂ ਤਾਂ ਦੁਖੀ ਹਾਂ ਕਿ ਜੇਕਰ ਕੋਈ ਅਵਾਮ ਦੀ ਧੁੰਨ ਬਾਹਰ ਨਹੀਂ ਕੱਢੂ ਤਾਂ ਸਮਾਜ-ਭਾਈਚਾਰਾ ਤੇ ਜੀਵਨ ਕਿਥੇ ਵਸੂ ਜਾ ਕੇ ? ਕੋਈ ਮੇਅਰ, ਕੌਂਸਲਰ, ਐਮ.ਪੀ., ਕਦੀ ਸੁਣਿਆ ਹੈ ਆਪਣੀ ਪਾਰਟੀ ਦੀਆਂ ਮਾਰੂ ਨੀਤੀਆਂ ਵਿਰੁੱਧ ਕੁਸਕਦਾ ਕੀ ਫੇਰ ਲੋਕਾਂ ਨੇ ਅਰਕ ਕਾਰਜਵੈਨ ਰੱਖਣਾ ਹੈ ਕਿ ਢਿੱਡ ਦੁੱਖਦੇ ਤੇ ਚਮਚਾ ਲੈ ਲਾਂਗੇ। ਕੀ ਜਿੰਨਾ ਲੋਕਾਂ ਨੇ ਲੋਕਹਿੱਤਾਂ ਲਈ ਝੰਡੇ ਚੁੱਕੇ ਸਦਾਈ ਸਨ ਮੈਂ ਸਭ ਨੂੰ ਹੀ ਡਰਪੋਕ ਵੀ ਤੇ ਖੁਦਗਰਜ਼ ਸਮਝਦੀ ਹਾਂ ਨਹੀਂ ਕੀ ਕਾਰਨ ਹੈ ਕਿ ਪੱਤਰਕਾਰ ਦੀ ਕਲਮ ਤੋਂ ਤਾਂ ਕੰਬ ਜਾਂਦੇ ਸੀ, ਅਗਲੇ ਹੁਣ ਪੱਤਰਕਾਰ ਕੰਬਦੇ ਨੇ ਕਿ ਕਿਧਰੇ ਅਗਲੇ ਸਾਡਾ ਦਾਣਾ ਫੱਕਾ ਨਾ ਲਕੋ ਦੇਣ, ਬੇਨਤੀ ਹੈ ਚਲੋ ਚੈਨਲ ਤਾਂ ਦੱਸ਼ਣਾ ਦੇ ਮਾਰੇ ਘੁੰਡ ਕੱਢ ਲੈਂਦੇ ਨੇ। ਪਰ ਕੀ ਅਖ਼ਬਾਰਾਂ ਨੂੰ ਇਹ ਗੁਰੂਘਰ ਤਾਂ ਸਾਲ ਦਾ ਇੱਕ ਅੱਧਾ ਇਸ਼ਿਤਹਾਰ ਦਿੰਦੇ ਨੇ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਇੰਨਾ ਦੀਆਂ ਮੂਰਤਾਂ ਤੋਂ ਪਾਸਾ ਵੱਟੋ ਸੰਗਤ ਦੀ ਛਾਪੋ ਸੰਗਤ ਕਿਤੇ ਵੱਧ ਅਖ਼ਬਾਰ ਨੂੰ ਖਰੀਦੂ ਤੇ ਪ੍ਰਸੰਸਾ ਕਰੂ ਨਾਲੇ ਆਮ ਜਨਤਾ ’ਚ ਅਖ਼ਬਾਰ ਹਰਮਨ ਪਿਆਰਾ ਹੋਊ, ਨੇਰ੍ਹੀ ਵਾਂਗੂੰ ਖ਼ਬਰ ਫੈਲੂ ਕਿ ਫਲਾਣਾ ਅਖ਼ਬਾਰ ਦਿੰਦਾ ਸੱਚੀਆਂ ਖ਼ਬਰਾਂ ਤੇ ਇਹ ਵੀ ਭੱਜਣਗੇ ਮਗਰ, ਗੁੱਸਾ ਨਾ ਕਰਿਓ ਮੈਂ ਤੁਹਾਨੂੰ ਵੱਡਾ ਤਾਹਨਾ ਮਾਰਿਆ, ਕਰੋ ਸੰਗਤਾਂ ਦੀ ਸੇਵਾ ਮਿਲੂ ਮੇਵਾ।

-ਬਲਵਿੰਦਰ ਕੌਰ ਚਾਹਲ, ਸਾਊਥਾਲ

ਜਾਣਕਾਰੀ, ਨਸ਼ਰ ਖ਼ਬਰਾਂ ਤੇ ਚੈਨਲੀ ਬਹਿਸ

ਸੰਪਾਦਕ ਜੀ ! ਮੈਨੂੰ ਤਾਂ ਸਾਂਝ ਪਾਉਣ ਦਾ ਅਵਸਰ ਹੈ ਦਾਅਵਾ ਨਹੀਂ, ਕਰਮਵਾਰ : 1- ਵਿਦੇਸ਼ਾ ਤੋਂ (ਆਮ ਪਾਰਟੀ) ਨੂੰ ਲੋੜ੍ਹੇ ਦਾ ਪੈਸਾ ਗਿਆ, ਵਸੀਲਾ ਜਾਇਜ਼ ਜਾਂ ਨਜ਼ਾਇਜ਼ ? ਹੁਣ ਫਰ੍ਹੋਲੀ ਹੋਣ ’ਤੇ ਕਈ ਕੁੱਝ ਸਾਹਮਣੇ ਆਊ। ਦੂਜੀ ਖ਼ਬਰ ਉੱਡੀ ਸੀ ਕਿ ਉਦੋਂ ਕੇਜਰੀਵਾਲ ਮੋਗੇ ਕਿਸੇ ਖਾਲਿਸਤਾਨੀ ਘਰ ਠਹਿਰੇ ਸਨ ਕੀ ਸੱਚ ? ਤੀਜੀ ਪੰਜਾਬ ’ਚ ਇੰਨਚਾਰਜ ਲਾਇਆ ਰਾਘਵ ਚੱਢਾ ਅੱਜਕੱਲ੍ਹ ਯੂ.ਕੇ ਹੈ ਅਤੇ ਲੇਬਰ ਐਮ.ਪੀ. ਪ੍ਰੀਤ ਕੌਰ ਗਿੱਲ ਸ਼ੈਡੋ ਵਿਦੇਸ਼ ਮੰਤਰੀ ਨੂੰ ਮਿਲੇ ਫ਼ੋਟੋ ਨਸ਼ਰ ਪਰ ਬੀਬੀ ਕਹਿੰਦੀ ਮੇਰੀ ਡਿਊਟੀ ਹੈ। ਲਿਖਣਾ ਉਚਿਤ ਹੀ ਹੋਵੇਗਾ ਕਿ ਬੀਬੀ ਗਿੱਲ ਤੇ ਤਨਮਨ ਸਿੰਘ ਢੇਸੀ ਸਿੱਖ ਐਮ.ਪੀ. ਹਨ ਨਾ ਕਿ ਬਰਤਾਨਵੀ ਜਨਤਾ ਦੇ, ਕੋਈ ਹਰਜ਼ ਨਹੀਂ ਫੈਡਰੇਸ਼ਨ ਜੇ (ਆਮ ਪਾਰਟੀ) ਸਮਰਥੱਕ ਹੈ। ਹਰ ਇਕ ਨੂੰ ਹੱਕ ਹੈ ਕਿਸੇ ਪਾਰਟੀ ਦੇ ਸਮਰਥੱਕ ਹੋਣ ਦਾ ਪਰ ਲੁਕਵਾ ਕਿਉ, ਇਹ ਇਤਰਾਜ਼ ਹੈ ਕਿ ਗੁਰੂਘਰਾਂ ’ਤੇ ਕਬਜ਼ੇ ਕਰਕੇ ਅਦਾਰੇ ਬਣਾਓ ਤੇ ਪੈਸਾ ਸੰਗਤਾਂ ਦਾ ਉਡਾਓ। ਲੋਕਾਂ ਨੂੰ ਧਮਕਾ ਕੇ ਰੱਖੋ ਜੀ ਖਾਲਿਸਤਾਨ ਲੈ ਰਹੇ ਹਾਂ, ਜੇ ਬੋਲੇ ਤਾਂ ਨਾਸਾਂ ਭੰਨਾਂਗੇ। ਹੁਣ ਸੁਰਲੋ ਸੁਰਲੀ ਹੈ ਕਿ ਕੁੱਝ ਗਰਮ ਸਭਾਅ ਜਾਂ ਦੇਸ ਪ੍ਰੇਮੀ ਭੁੱਜਦੇ ਨੇ। ਕਿਹਾ ਕਿ ਇਹ ਦੇਸ਼ ਤਾਂ ਈਸਾਈ ਮਜ਼੍ਹਬੀ ਪਰ ਘੱਟ ਗਿਣਤੀ ਵਾਲੇ ਓਹਾਰ ਜੋਰਾਂ ਤੇ ਮੰਨਾ ਹੋ ਰਹੇ ਹਨ, ਸਾਡੇ ਮੱਧਮ, ਅਸੀਂ ਪੁਰਾਣੇ ਸਮੇਂ ਦੀ ਮੂਰਤ ਸਾਹਮਣੇ ਰੱਖ ਵਿਚਾਰ ਕੀਤਾ ਕਿ ਹਿੰਦੂਸਤਾਨ ਤੇ ਅੰਗਰੇਜ਼ ਹਕੂਮਤ ਵਿੱਚ ਸਿੱਖ ਵੀ ਉਚੇ ਉੱਚੇ ਅਹੁਦਿਆਂ ’ਤੇ ਸਨ ਪਰ ਰਾਜ ਫਰੰਗੀ ਦਾ ਨੀ ਰਹਿਣ ਦੇਣਾ, ਬੰਬ, ਗ਼ਦਰੀ ਬਾਬੇ ਬਰਤਾਨੀਆਂ ਆ ਕੇ ਗੋਲੀ ਨਾਲ ਹਲਾਕ ਕੀਤਾ, ਕੀ ਮੈਂ ਲਿੱਖ ਸਕਦੀ ਹਾਂ ਕਿ ਹੁਣ ਹਿੰਦੂਸਤਾਨੀ, ਸਿੱਖ ਤੇ ਹੋਰ ਕੌਮਾਂ ਇਸ ਦੇਸ਼ ’ਚ ਆ ਕੇ ਕੌਂਸਲਰ, ਐਮ.ਪੀ., ਪ੍ਰਧਾਨ ਮੰਤਰੀ, ਲਾਰਡ ਬਣ ਗਏ। ਇਹ ਸਰਕਾਰ ਦਾ ਰਾਜ ਤੇ ਭਾਈਵਾਲੀ, ਭਵਿੱਖ ’ਚ ਕੋਈ ਇਹ ਵਿਚਾਰਧਾਰਾ ਤੇ ਪਿਛੋਕੜ ਤਵਾਰੀਖ਼ ਪੜ੍ਹ ਦੇਸ਼ਭਗਤੀ ਨੀਂ ਜਾਗੂ? ਹੁਣ ਟੀ.ਵੀ. ’ਤੇ ਬਹਿਸ ਸੀ ਕਿ ਸਾਡੇ ਤਿਉਹਾਰ ਪਿਛਾਂਹ ਸਿੱਟੋ ਘੱਟਗਿਣਤੀ ਅੱਗੇ। ਤਾਜ਼ਾ ਖ਼ਬਰ ਲੰਡਨ ਮੇਅਰ ਸਦੀਕ ਖਾਨ ਕਰਕੇ ਕਿਸੇ ਨੇ ਆਖ ਦਿੱਤਾ ਕਿ ਲੰਡਨਸਥਾਨ ਬਣ ਗਿਆ, ਉਹਦੇ ’ਤੇ ਤੰਜ਼ ਬੀਬੀ ਟੋਰੀ ਪਾਰਟੀ ਦੀ ਉਮੀਦਵਾਰ (ਸੂਜਨ ਹਾਲ) ਔਖੀ ਹੋਈ ਸਵਾਲ ਤੇ ਕਿ ਕੁੱਝ ਲੋਕ ਹਾਰਟੀ ਵਰਡਜ਼ ਬੋਲਦੇ ਨੇ। ਉਹ ਕਹਿੰਦੀ ਮੈਨੂੰ ਤਰਲੋਮੱਛੀ ਸਦੀਕ ਖਾਨ ਦੇ ਲੰਡਨ ’ਚ 12.50 ਪੌਂਡ ਕਾਰਾਂ ਤੇ ਜ਼ਜੀਏ ਦੀ ਹੈ, ਦੁਹਾਈ ਲੇਬਰ ਦੀ ਸਾਰ ਅੰਸ਼ ਹੈ ਕਿ ਦੇਸ਼ ਦਾ ਭਵਿੱਖ ਚਿੰਤਾਜਨਕ ਹੈ, ਗੜਗੱਜ ਸਿੰਘੋ ਸਮਾਂ ਵਿਚਾਰੋ, ਸਭ ਦੇ ਮੌਰ ਭਨਾਓਂਗੇ ਧੂੰਆ ਛੱਡ ਭਾਸਨਾ ਨਾਲ ਸੁਝਾਅ ਹੈ, ਨਸਲ, ਕੌਮ, ਭਾਈਚਾਰਾ, ਬਚਾਊ ਬਣੋ, ਬੀਬੀ ਭਜਾੳੂ ਨਾ, ਏਕੇ ਬਿਨਾ ਦੇਸ਼ ਤਾਂ ਕੀ ਜਿਲ੍ਹਾ ਨਹੀਂ ਮਿਲਣਾ, ਸੰਭਲੋ। ਹਰ ਥਾਂ ਝੱਜੂ ਨਾ ਪਾਓ, ਰਾਜ਼ੀ ਬਾਜ਼ੀ ਰਹੋ, ਜੀਉਦੇ ਰਹੋ। ਰੱਬ ਰਾਖਾ।

-ਬਲਵਿੰਦਰ ਕੌਰ ਚਾਹਲ, ਸਾਊਥਾਲ

ਬਲਵਿੰਦਰ ਕੌਰ ਚਾਹਲ ਸਾਊਥਾਲ ‘‘ਦਗਦਾ ਮੁੱਦਾ’’

ਨੀਮ ਹਕੀਮ ਖ਼ਤਰੇ ਜਾਨ, ਬੜੀ ਦੇਰ ਹੂਈ ਨੰਦ ਲਾਲਾ

ਦੇਸ ਪ੍ਰਦੇਸ ਦੇ ਭਾਗਸ਼ਾਲੀ ਪੰਨਿਆਂ ’ਚ ਕਲਮੀ ਸਾਂਝ ਪਾਉਣ ਨੂੰ ਹਾਜ਼ਰ ਹਾਂ, ‘ਵਿਸ਼ਾ’ – ਮਦਰੱਸਿਆਂ ਦੇ ਬਾਹਰ ਗੇੜੀਆਂ ਲਾਉਣ ਵਾਲੇ ਅੱਜ ਸਾਡੇ ਵਿਦਵਾਨ, ਬੁੱਧੀਮਾਨ, ਇਤਿਹਾਸਵਾਨ, ਸਿਆਦਤਦਾਨ ਤੇ ਦਿਆਨਦਾਨ ਬਣੇ ਨੇ। ਸ਼ੋਸਲ ਮੀਡੀਆਂ ਜਿੰਨੀ ਭਰਾਦੜ ਮਚਾ ਕੇ ਲੋਕਾਈ ਦਾ ਜੀਵਨ ਦੁਭੱਧ ਕਰਦਾ ਹੈ ਸ਼ਾਇਦ ਰੱਬ ਦੀ ਕ੍ਰੋਪੀ ਘੱਟ ਦੁਹਾਈ – ਮਹਾਰਾਜਾ ਸ਼ੇਰੇ ਪੰਜਾਬ ਦਾ ਰਾਜ ਜੀ ਅੰਗਰੇਜ਼ਾ ਨੇ ਖੋਹ ਲਿਆ, (2) ਮਹਾਰਾਜਾ ਦਲੀਪ ਸਿੰਘ (ਯੁਵਰਾਜ ਸੀ ਮਹਾਰਾਜਾ ਕਿਵੇਂ ਰਾਜ ਕਦੋਂ ਕੀਤਾ) ਸ਼ਹਿਜ਼ਾਦੇ ਨਾਲ ਅੰਗਰੇਜ਼ ਦਾ ਵਾਅਦਾ ਕਿ 18 ਸਾਲ ਦੀ ਆਯੂ ਹੋਣ ਤੇ ਰਾਜਭਾਗ ਮੋੜਿਆ ਜਾਵੇਗਾ (3) ਕੋਹੇਨੂਰ ਹੀਰਾ ਲੁੱਟਿਆ ਸੀ ਕੁਝੋਂ ਤਵਾਰੀਖੀ ਤੱਥ ਤੇ ਕੁੱਝ ਸਵਾਲ, ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਬਾਕੀ ਕਮਜ਼ੋਰ ਤੇ ਛੋਟੀਆਂ ਨੂੰ ਮਿਲਾ ਕੇ 12 ਮਿਸਲਾਂ ਦੀ ਮੁੱਠੀ ਦਿਖਾ ਫਰਾਂਸੀਸੀ ਤਾਕਤ ਜੋ ਉਸ ਸਮੇਂ ਅੰਗਰੇਜ਼ਾ ਨਾਲ ਯੁੱਧ ’ਚ ਸੀ। ਪਟਿਆਲਾ ਰਿਆਸਤ ਸਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਸੀ ਮਹਾਰਾਜੇ ਨੇ ਨਾਲ ਰਲਣੇ ਨਾਂਹ ਕੀਤੀ, ਅਫ਼ਗਾਨਿਸਤਾਨ, ਕਾਬਲ, ਕੰਧਾਰ, ਪਿਸ਼ਾਵਰ ਅੱਜ ਦਾ ਪਾਕਿਸਤਾਨ ਸਾਰਾ ਪੰਜਾਬ ਸੀ (ਲਾਹੌਰ ਪੇਸ਼ਾਵਰ) ਜੰਗ ਚੱਲੀ ਅੰਤ ਅੰਗਰੇਜ਼ਾਂ ਦੀ ਫ਼ੌਜ ਦਾ ਟਾਕਰਾ ਨਾ ਕਰਦੇ ਫ਼ਰਾਸੀਸੀ ਹੀਲਾ ਕਰ ਗਏ ਤੇ ਸ਼ੇਰੇ ਪੰਜਾਬ ਨੂੰ ਆਖ ਗਏ ਕਿ ਮਿੱਤਰਾ ਅਸੀਂ ਚੱਲੇ ਆਪਣੇ ਜਵਾਨ ਨਹੀਂ ਮਰਵਾਉਣੇ ਤੂੰ ਪੜ੍ਹਿਆ ਵਿਚਾਰ ਹੁਣ ਰਣਜੀਤ ਸਿੰਘ ਕੋਲ ਅਸਲਾ, ਫ਼ੌਜ ਤਾਂ ਹੈ ਨਹੀਂ ਸੀ, ਪਰ ਸ਼ਾਤਰ ਦਿਮਾਗ ਤੇ ਸੁੱਘੜ ਬੁੱਧੀ ਸੀ ਤਾਂ ਸੰਧੀ ਕਰ ਲਈ ਸ਼ਵਾਲਕੀ ਮਹਾਰਾਜੇ ਦਾ ਰਾਜ ਖੋਹਿਆ ? ਕੋਹਿਨੂਰ ਹੀਰਾ ਲੁੱਟਿਆ ? ਕੀ ਸੰਧੀ ’ਚ ਇਹ ਦਰਜ ਹੈ ਕਿ ਹੀਰਾ ਸਿੱਖਾਂ ਦਾ ਹੈ, ਕਿਥੇ ਹੈ ਅਹਿਕਨਾਅ, ਦੂਜਾ ਰਾਮ ਰੌਲ੍ਹਾ ਜੀ ਅੰਗਰੇਜ਼ਾ ਨੇ ਮਹਾਰਾਜ ਦਲੀਪ ਸਿੰਘ (ਨਬਾਲਗ, ਯੁਵਕ) ਨਾਲ ਕਿਹੜੇ ਸੰਮਤ ’ਚ ਕਿੰਨੀ ਉਮਰ ਸੀ ਇਹ ਲਿਖਤ ਕੀਤੀ ਕਿ ਉਮਰ 18 ਸਾਲ ਦੀ ਹੋਣ ’ਤੇ ਰਾਜ ਭਾਗ ਸੌਪਾਂਗੇ। ਰਹੀ ਗਲ ਅੱਜ ਮਾਲਵੇ ਦੇ ਬਹੁਤ ਸਤਿਆਰਥੀ, ਜੀ ਸਾਡਾ ਸਿੱਖ ਰਾਜ ਅੰਗਰੇਜ਼ਾਂ ਹਥਿਆ ਲਿਆ ਸੀ, ਭਾਈ ਤੁਸੀਂ ਤਾਂ ਸ਼ੇਰੇ-ਪੰਜਾਬ ਨੂੰ ਸਤਲੁਜ ਦਰਿਆ ਨਹੀਂ ਟੱਪਣ ਦਿੱਤਾ ਮਾਲਵਾ ਉਦੋਂ ਖਾਸ ਲੁਧਿਆਣੇ ਨੂੰ ਆਖਦੇ ਸੀ, ਪਟਿਆਲਾ ਰਿਆਸਤ ਸੀ ਹੋਰ ਵੀ ਛੋਟੀਆਂ ਰਿਆਸਤਾਂ ਸਨ, ਤਵਾਰੀਖ਼ਾਂ ਪੜ੍ਹੋ। ਦੂਜਾ ਅੱਜ ਚੈਨਲਾਂ ਦੀ ਚਤੁਰਾਈ, ਜੀ 556ਵਾਂ ਸਿੱਖ ਮਹੀਨਾ (ਚੇਤ) ਮਨਾਓ, ਅਖੰਡ ਪਾਠ ਰੱਖ ਚੈਨਲ ’ਤੇ ਨਵਾਂ ਢਕਵੰਝ ਮਾਇਆ ਜਾਲ, ਪਹਿਲਾ ਇੱਕ ਚੈਨਲ ਨੇ (ਲਾਲਾਂ) ਸਹਿਬਜ਼ਾਦੇ ਠੰਡੇ ਬੁਰਜ ਦੀ ਆੜ ਲੈਕੇ ਠੰਡ ’ਚ ਬਾਹਰ ਤੰਬੂ ਲਾ ਕੇ ਗੁਰੂਘਰ ਮਗਰ ਲਾਣੇ। ਹੁਣ ਆਹ ਚੇਤ ਦੀ ਕਥਾ ਕੀ ਮੈਂ ਪੁੱਛ ਸਕਦੀ ਹਾਂ ਕਿ ਚੇਤ ਤੇ ਸਾਰੇ ਮਹੀਨੇ ਸਿੱਖਾਂ ਨੇ ਨਓ ਧਰੇ ਹਨ ? ਪਹਿਲਾਂ ਨਹੀਂ ਸਨ ਇਹ ਚੰਦ-ਸੂਰਜ ਦੀਆਂ ਮੰਨਤਾਂ, ਸਿੱਖ ਮੰਨਦੇ ਨੇ

-ਬਲਵਿੰਦਰ ਕੌਰ ਚਾਹਲ, ਸਾਊਥਾਲ

ਸਿੰਘ ਸਭਾ ਸਾਊਥਾਲ ਵਲੋਂ ਸਜਾਏ ਜਾ ਰਹੇ ਵਿਸਾਖੀ ਨਗਰ ਕੀਰਤਨ ਸਬੰਧੀ ਪ੍ਰਬੰਧਕਾਂ ਨੂੰ ਸੁਝਾਅ

ਸੰਗਤਾਂ ਨੂੰ ਸਹਿਯੋਗ ਦੀ ਅਪੀਲ

ਅਪ੍ਰੈਲ ਮਹੀਨੇ ਵਿਸਾਖੀ, ਨਗਰਾਂ ’ਚ ਕੀਰਤਨ ਭਾਵੇਂ ਪੈਰ ਪੈਰ ’ਤੇ ਗੁਰੂਘਰ ਹਨ। ਪਰ ਚਲ ਮੇਲ, ਮਿਲਾਪ ਸਾਂਝਾ ਰਲ੍ਹ ਕੇ ਖਾਓ ਮੇਲਾ ਹੁੰਦਾ ਸੀ, ਵਿਸਾਖੀ ਉਹ ਹੀ ਸਹੀ। ਸਾਡਾ ਸ਼ਹਿਰ ਬਹੁਤ ਘਣੀ ਵਸੋਂ ਤੇ ਪਹਿਲ ਗੁਰੂਘਰ ਪੁਰਾਣੇ ਸਾੳੂਥਾਲ ਸੜਕਾਂ ਸੌੜੀਆਂ ਕਰਕੇ ਆਮਦ ਲੋੜ੍ਹੇ ਦੀ, ਦਿਨੋ ਦਿਨ ਗਿਣਤੀ ਵਧਦੀ ਦੇਖ ਪ੍ਰਬੰਧ ਨੂੰ ਕਿਸੇ ਵੀ ਅਣ-ਸੁਖਾਵੀਂ ਘਟਨਾ ਦਾ ਖਦਸ਼ਾ! ਪਿਛਲੇ ਸਾਲ ਬੜੀ ਕਠਿਨਾਈ :- ਕੀ ਉਪਾਅ ਕਰੀਏ!

(1) ਦੋ ਗੁਰਦੁਆਰੇ ਵਿਸਾਖੀ ਦੀ ਪਾਲਕੀ ਪਾਰਕ ਐਵੇਨਿਊ ਤੋਂ ਪਾਰਕ ਐਵੇਨਿਊ ਸੜਕ ਤੋਂ ਹੁੰਦੀ ਪਾਰਕ ਜਾ ਕੇ ਸੰਪਨ ਮੁੜ ਜੇਕਰ ਵਿਲੀਅਰਜ਼ ਵਲ ਲਾਂਘਾ ਹੈ ਤਾਂ ਮੁੜੋ ਨਹੀਂ ਉਸੇ ਰਸਤੇ। (2) ਸਟਾਲ ਵੀ ਇਸੇ ਰਸਤੇ ਐਵੇਨਿਊ ਰੋਡ ਤੇ ਧੁਰ ਵੱਡੀ ਸੜਕ। (3) ਪਾਰਕ ’ਚ 2 ਘੰਟੇ ਰੁਕੋ ਸੰਗਤਾਂ ਦਰਸ਼ਣ ਕਰ ਲੈਣ, ਖਾਣ-ਪੀਣ ਲਈ ਬਥੇਰੀ ਥਾਂ ਹੈ, ਬੱਚੇ ਪਾਰਕ ’ਚ ਅਨੰਦ ਮਾਨਣ ਖਦਸ਼ਾ ਨਹੀਂ। (4) ਕੋਈ ਬੱਸ ਨਹੀਂ ਰੁਕੇਗੀ ਕੋਈ ਵਰਗ ਔਖਾ ਨਹੀਂ ਤੇ ਸਗੋਂ ਪ੍ਰਸੰਸਾ ਤੇ ਨਾਲੇ ਧੱਕਾਮੁੱਕੀ ਨਹੀਂ ਪਾਲਕੀ ਮਗਰ ਰੀਤ। (5) ਹੋ ਸਕੇ ਛੋਟਾ ਫੰਨ ਫੇਅਰ ‘‘ਵਿਸਾਖੀ ਫੇਅਰ’’ ਵੀ ਮਨਾ ਦਿਓ।

ਦੂਜਾ ਗੁਰੂ ਨਾਨਕ ਦੇਵ ਜੀ ਪੁਰਬ ਨਵੰਬਰ ! ਪੁਰਾਣਾ ਗੁਰੂਘਰ ਹੈਵਲੌਕ (ਗੁਰੂ ਨਾਨਕ ਰੋਡ) ਤੋਂ ਮੈਰਿਕ ਰੋਡ ਤੋਂ ਹੁੰਦਾ ਨੌਰਵੁੱਡ ਰੋਡ ਤੋਂ ਨਾਰਵੁੱਡ ਪਾਰਕ ਥਾਈੰ ਖਾਲਸਾ ਪ੍ਰਾਇਮਰੀ ਸਕੂਲ ’ਚ ਜਾ ਕੇ ਦੀਵਾਨ ਵੀ ਲਾ ਲਵੋ ਬੱਚੇ ਖੇਡਾਂ ਵੀ ਤੇ ਆਪਣੇ ਮਨ ਦੀਆਂ ਖੁਸ਼ੀਆਂ ਕਰਨ ਖਾਣ-ਪੀਣ ਦੇ ਸਟਾਲਾਂ ਲਈ ਕੋਈ ਥਾਂ ਦੀ ਘਾਟ ਨਹੀਂ। ਜੋ ਵੱਡੀ ਚਿੰਤਾ ਪ੍ਰਬੰਧ ਦੀ ਕਿ ਮੱਥਾ ਘੱਟ ਟੇਕ ਹੋਊ ਭਾਈ ਜੀਹਨੇ ਸ਼ਰਧਾ ਚੜ੍ਹਾਵਾ ਦੇਣਾ ਚੱਲ ਕੇ ਜਾਂਦਾ ਹੈ। ਬਹੁਤ ਪੈਸਾ ਤਾਂ ਬਿਲਡਰ, ਸਕੈਫੋਲਡਿੰਗ, ਵਪਾਰ, ਮਸ਼ਹੂਰੀ ਤੇ ਕੇਟਰਿੰਗ ਲਈ ਕਾਮਿਆਂ ਤੋਂ ਉਗਰਾਹੀ ਹੁੰਦਾ ਹੈ, ਉਹ ਦੇਣਾ ਹੀ ਹੈ ਸੋ ਫ਼ਿਕਰ ਨਾ ਕਰੋ ਨਾਲੇ ਭਗਵਾਨ ਨੇ ਦੇਣਾ ਹੁੰਦਾ ਬੰਦੇ ਨੇ ਨਹੀਂ, ਭਰੋਸਾ ਵੀ ਕੋਈ ਚੀਜ਼ ਹੈ, ਧਰਮ ਦੇ ਰਾਖੇ ਇੰਨਾਂ ਕੁ ਤਾਂ ਸਿੱਖ ਲਵੋ, ਮੈਂ ਇਹ ਕਦਮ ਪੁਲਿਸ, ਕੌਸਲ ਤੇ ਬੱਸ ਕੰਪਨੀਆਂ ਨੂੰ ਚੁੱਕਣ ਲਈ ਲਿਖ ਰਹੀ ਹਾਂ। ਪਿਛਲੇ ਤਜ਼ਰਬੇ ਤੋਂ ਮੇਰੀ ਤਾਂ ਇਹੋ ਜਿਹੀ ਹੀ ਸੇਵਾ ਹੈ। ਹੁਣ ਕੋਈ ਬਸ ਨਹੀਂ ਰੁਕੇਗੀ ਹਾਂ, ਨਵੰਬਰ ਵਾਲੇ ’ਤੇ ਕੇਵਲ 120 ਕੁੱਝ ਸਮੇਂ ਲਈ ਤੇ ਇਹ ਕੁੱਝ ਸਮੇਂ ਲਈ ਕਰੋ ਕਿਰਪਾ। ਜੇਕਰ ਪਹਿਲੇ ਸੁਝਾਅ ਤੁਹਾਨੂੰ ਲਾਭਕਾਰੀ ਨਹੀਂ ਤਾਂ ਦੂਜਾ ਬੱਸਾਂ ਲਈ ਕੰਪਨੀਆਂ ਤੇ ਕੌਂਸਲ ਨੂੰ ਲੋਕਾਂ ਦੀ ਸਹੂਲਤ ਲਈ, ਲੰਡਨ ਤੋਂ ਆਉਦੀਆਂ ਅਕਸਬ੍ਰਿਜ ਰੋਡ ਤੋਂ ਡੌਮਰਜ ਵੈਲਜ਼ ਦੀ ਹੋਕੇ ਲੇਡੀ ਮਾਰਗੇਟ ਰੋਡ, ਸਪਾਈਕਸ ਬ੍ਰਜਿ ਬਰੌਡਵੇਅ ਥਾਂਈ ਅਕਸਬ੍ਰਜਿ, ਹੇਜ਼, ਸਾਊਥਾਲ ਤੇ ਹੰਸਲੋਅ ਨੂੰ ਜਾ ਸਕਣ, ਪੁਰਾਣਾ ਸਾਊਥਾਲ ਤਾਂ 2.30 ਤੱਕ ਖੁੱਲ੍ਹਾ ਤੇ ਬਰੌਡਵੇਅ ਦਾ ਹਿੱਸਾ ਤਾਂ ਲਾਈਟਾਂ ਤੋਂ ਪਰ੍ਹਾਂ ਕੋਈ ਸਮੱਸਿਆ ਹੀ ਨਹੀਂ, 195, ਈ.ਐੱਸ, 120, ਐੱਚ 32, 427, 105, 482 ਏਅਰ ਪੋਰਟ ਬਾਕੀ ਕਿਸੇ ਹੋਰ ਬੱਸ ਦਾ ਸਾਊਥਾਲ ਨਾਲ ਵਾਸਤਾਂ ਨਹੀਂ ਇਹ ਬੰਦੋਬਸਤ ਲੋਕ ਹਿੱਤ ਹੋਵੇਗਾ, ਪ੍ਰਬੰਧਕਾਂ ਨੂੰ ਕੋਈ ਘਾਟਾ ਨਹੀਂ, ਪਰ ਆਲੇ-ਦੁਆਲੇ ਦੀ ਵਸੋਂ ਕੰਮਕਾਰ, ਆਵਾਜਾਈ ਦੀ ਹਰ ਪੱਖੋਂ ਸਹੂਲਤ ਵੈਸੇ ਵੀ ਡੀਵਰਜਨ ਸੜਕਾਂ ਪਰਤਣ ਵੇਲੇ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਸਿਲਸਿਲੇ ਨਾਲ ਲੋਕੀਂ ਦਿਹਾੜੇ ਨੂੰ ਖੁਸ਼ੀ ਨਾਲ ਮਾਨਣਗੇ, ਕੋਈ ਭਾਈਚਾਰਾ ਕਸ਼ਟੀ ਨਹੀਂ, ਸਭ ਅਨੰਦ ਪ੍ਰਸੰਨ ਭਾਵੇਂ ਰਾਤ ਦੇ 8 ਵਜੇ ਤੱਕ ਪਾਲਕੀ ਵਾਪਸੀ ਹੋਵੇ ਮੈਂ ਇਹ ਲੋਕ ਹਿੱਤ ਬੰਦੋਬਸਤ ਸੋਚਦੀ ਹਾਂ, ਮੰਨ ਲਵੋ ਤਾਂ ਧੰਨਵਾਦੀ ਹੋਵਾਂਗੀ।

-ਬਲਵਿੰਦਰ ਕੌਰ ਚਾਹਲ, ਸਾਊਥਾਲ

ਪੰਜਾਬ ਦੀ ਮਜਦੂਰ, ਕਿਸਾਨ ਲੀਡਰਸ਼ਿੱਪ ਸਿੱਖ ਵਿਚਾਰਧਾਰਾ ਤੋ ਮੁਨਕਰ ਕਿਉਂ ?

ਇਸ ਸਚਾਈ ਤੋ ਕੋਈ ਮੁਨਕਰ ਨਹੀ ਹੋ ਸਕਦਾ ਹੈ ਕਿ ਪੰਜਾਬ ਦੀ ਧਰਾਤਲ ਨੂੰ ਸਿੱਖ ਪੁਰਖਿਆਂ ਨੇ ਆਪਣੇ ਖੂੰਨ ਨਾਲ ਸਿੰਜ ਕੇ ਜਰਖੇਜ ਬਣਾਇਆ ਹੈ। ਗੁਰੂ ਨਾਨਕ ਸਾਹਿਬ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਚੱਲੀ ਗੁਰੂ ਪਰੰਪਰਾ ਨੇ ਸਿੱਖੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪਰਦਾਨ ਕੀਤੀ। ਗੁਰੂ ਨਾਨਕ ਸਾਹਿਬ ਦੇ ਨਿਆਰੇ ਅਤੇ ਨਿਰਾਲੇ ਪੰਥ ਨੂੰ ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਕੌਂਮ ਵਜੋਂ ਸੰਪੂਰਨਤਾ ਦੀ ਬਖਸ਼ਿਸ਼ ਕਰਕੇ ਦੁਨੀਆਂ ਦੇ ਨਕਸ਼ੇ ‘ਤੇ ਸਥਾਪਤ ਕੀਤਾ।ਇੱਕ ਅਜਿਹੀ ਕੌਂਮ ਨੂੰ ਸਿਰਜਿਆ ਗਿਆ,ਜਿਹੜੀ ਝੂਠ,ਫਰੇਬ ਅਤੇ ਮਿਥਿਹਾਸ ਦੇ ਕੱਚੇ ਲੋਥੜਿਆਂ ਨੂੰ ਪਾੜ ਕੇ ਇੱਕ ਸੱਚੀ ਸੁੱਚੀ ਨਿੱਗਰ ਸੋਚ ਵਾਲੇ ਸਮਾਜ ਨੂੰ ਸਿਰਜਣ ਦਾ ਮਾਣ ਹਾਸਲ ਕਰਨ ਵਾਲੀ ਦੁਨੀਆਂ ਦੀ ਪਹਿਲੀ ਕੌਂਮ ਬਣ ਗਈ ਹੈ। ਸਿੱਖ ਤਵਾਰੀਖ ਦੇ ਪੰਨੇ ਅਜਿਹੀਆਂ ਲਾਲ ਸੂਹੀਆਂ ਸਚਾਈਆਂ ਨਾਲ ਭਰੇ ਹੋਏ ਹਨ, ਜਿੰਨਾਂ ਚੋਂ ਅੱਜ ਵੀ ਝਾਤ ਮਾਰਿਆਂ ਰੱਤ ਡੁੱਲਦੀ ਪਰਤੀਤ ਹੁੰਦੀ ਹੈ। ਸਿੱਖ ਤਵਾਰੀਖ ਦਾ ਇੱਕ ਇੱਕ ਅੱਖਰ ਲਹੂ ਦੀ ਸ਼ਿਆਹੀ ਨਾਲ ਲਿਖਿਆ ਹੋਇਆ ਹੈ, ਫਿਰ ਇਹ ਸਵਾਲ ਉਪਜਣੇ ਸੁਭਾਵਕ ਹਨ ਕਿ ਪੰਜਾਬ ਦੀ ਕਿਸਾਨੀ ਲੀਡਰਸ਼ਿੱਪ ਸਿੱਖ ਵਿਚਾਰਧਾਰਾ ਤੋ ਮੁਨਕਰ ਕਿਉਂ ਹੈ ?

ਕੀ ਹੋਂਦ ਤੋ ਮੁਨਕਰ ਹੋਣਾ ਖਤਰਨਾਕ ਵਰਤਾਰਾ ਨਹੀ ਹੈ ?

ਕਿਸਾਨੀ ਸੰਘਰਸ਼ ਦੌਰਾਨ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਵਿੱਚ ਜਿਹੜਾ ਜੋਸ਼ ਦਿੱਲੀ ਵੱਲ ਚਾਲੇ ਪਾਉਣ ਸਮੇ ਹੁੰਦਾ ਹੈ, ਕੀ ਉਹ ਸਿੱਖੀ ਜਜ਼ਬੇ ਤੋ ਬਗੈਰ ਸੰਭਵ ਹੋ ਸਕਦਾ ਹੈ ?

ਗੁਰੂ ਸਾਹਿਬਾਨਾਂ ਦੀ ਵਰੋਸਾਈ ਧਰਤੀ ਨੂੰ ਕਿਸੇ ਗੈਰ ਵਿਚਾਰਧਾਰਾ ਦੀ ਲੋੜ ਕਿਉਂ ?, ਅਜਿਹੇ ਅਨੇਕਾਂ ਸਵਾਲ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦੇ ਲੋਕ ਮਨਾਂ ਵਿੱਚ ਖਾਸ ਕਰਕੇ ਗੁਰੂ ਨਾਲ ਸਾਂਝ ਰੱਖਣ ਵਾਲੇ ਸੂਝਵਾਨ ਲੋਕਾਂ ਦੇ ਦਿਲੋ  ਦਿਮਾਗ ਵਿੱਚ ਉਪਜਦੇ ਰਹਿੰਦੇ ਹਨ। ਜਦੋ ਗੈਰ ਸਿੱਖ ਇਤਿਹਾਸਕਾਰ ਸਿੱਖ ਇਤਿਹਾਸ ਦਾ ਪਾਠ ਕਰਦੇ ਹਨ,ਤਾਂ ਉਹਨਾਂ ਨੂੰ ਸਿੱਖ ਬੌਧਿਕਤਾ ਤੇ ਹੈਰਾਨੀ ਹੁੰਦੀ ਹੈ ਕਿ ਦੁਨੀਆਂ ਤੇ ਰਾਜ ਕਰਨ ਵਾਲੀ ਕੌਂਮ ਦੇ ਵਾਰਿਸਾਂ ਨੂੰ ਕਿਹੜੇ ਰਾਹ ਤੋਰ ਦਿੱਤਾ ਗਿਆ ਹੈ। ਐਨੀ ਵੱਡੀ ਗੈਰਤਮੰਦ ਵਿਰਾਸਤ ਦੇ ਮਾਲਕ ਜਦੋਂ ਦੂਜਿਆਂ ਤੇ ਟੇਕ ਰੱਖ ਕੇ ਆਪਣੇ ਚੰਗੇ ਭਵਿੱਖ ਦੇ ਸੁਪਨੇ ਦੇਖਦੇ ਹੋਣ,ਫਿਰ ਇਹ ਸੁਪਨੇ ਸੱਚ ਕਿਵੇਂ ਹੋ ਸਕਦੇ ਹਨ ? ਕੀ ਅਜਿਹੇ ਲੋਕ ਆਪਣੀ ਹੋਣੀ ਨਾਲ ਖੁਦ ਦਗਾ ਨਹੀ ਕਮਾਅ ਰਹੇ ? ਪੰਜਾਬ ਦੀ ਕਿਸਾਨ ਅਤੇ ਮਜਦੂਰ ਜਮਾਤ ਨੂੰ ਇਹ ਕਦੇ ਨਹੀ ਭੁਲਣਾ ਚਾਹੀਦਾ ਕਿ ਉਹਨਾਂ ਨੂੰ ਸਿਰਦਾਰੀਆਂ ਦੀ ਬਖਸ਼ਿਸ਼ ਕਰਨ ਵਾਲੀ ਕੋਈ ਖੱਬੀ ਸੱਜੀ ਤਾਕਤ ਨਹੀ, ਬਲਕਿ ਉਹ ਰੁਹਾਨੀ ਤਾਕਤ ਹੈ,ਜਿਸ ਨੇ ਨਪੀੜੇ ਲਿਤਾੜੇ ਸਮਾਜ ਦੀ ਕਾਇਰਤਾ ਨੂੰ ਮਾਰ ਕੇ ਉਹਨਾਂ ਦੀ ਮੁਰਦਾ ਹੋਈ ਆਤਮਾ ਨੂੰ ਖੰਡੇ ਬਾਟੇ ਦੀ ਪਹੁਲ ਨਾਲ ਮੁੜ  ਸੁਰਜੀਤ ਕੀਤਾ ਹੈ ਅਤੇ ਤਖਤਾਂ ਤਾਜਾਂ ਦੇ ਮਾਲਕ ਬਣਾਇਆ।ਕਿਸਾਨਾਂ  ਨੂੰ ਜਮੀਨਾਂ ਦੇ ਮਾਲਕ ਬਨਾਉਣ ਵਾਲੇ ਕੋਈ ਹੋਰ ਨਹੀ ਬਲਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕਰਨ ਤੋ ਬਾਅਦ ਆਪਣੇ ਪਿਛਲੇ ਜੀਵਨ ਨੂੰ ਤਿਆਗ ਵੈਰਾਗੀ ਸਾਧ ਤੋ ਬੰਦਾ ਸਿੰਘ ਬਨਣ ਵਾਲੇ ਸਿੱਖ ਕੌਂਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਜਮੀਨਾਂ ਦੇ ਮਾਲਕ ਬਣਾਇਆ, ਇਸ ਲਈ ਪੰਜਾਬ ਦੀਆਂ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਨੂੰ ਇਹ ਵੀ ਕਦੇ ਵੀ ਨਹੀ ਭੁੱਲਣਾ ਚਾਹੀਦਾ,ਕਿ ਪੰਜਾਬ ਅੰਦਰ ਸਿੱਖ ਵਿਚਾਰਧਾਰਾ ਤੋ ਮੁਨਕਰ ਹੋਣਾ ਅਕ੍ਰਿਤਘਣਤਾ ਦਾ ਪ੍ਰਗਟਾਵਾ ਹੈ।

ਮੌਜੂਦਾ ਕਿਸਾਨੀ ਸੰਘਰਸ਼ ਕਿਸ ਪਾਸੇ ਵੱਲ ਮੋੜਾ ਕੱਟਦਾ ਹੈ,ਇਹਦੇ ਬਾਰੇ ਅਜੇ ਕੁੱਝ ਵੀ ਕਹਿਣਾ ਸੰਭਵ ਨਹੀ, ਪਰ ਇਹ ਸੱਚ ਹੈ ਕਿ ਦਿੱਲੀ ਦਾ ਦਿਲ ਦਹਿਲਾਅ ਦੇਣ ਦੀ ਤਾਕਤ ਸਿਰਫ ਤੇ ਸਿਰਫ ਗੁਰੂ ਦੀ ਕਿਰਪਾਨ ਚੋ ਪ੍ਰਗਟ ਹੋਈ ਕੌਂਮ ਦੇ ਵਾਰਸ ਹੀ ਰੱਖਦੇ ਹਨ, ਦਾਰੂ ਅਤੇ ਤਬਾਂਕੂ ਨਾਲ ਝੁਲ਼ਸੀ ਵਿਚਾਰਧਾਰਾ ਦੇ ਮੁਦੱਈ ਗੋਲੀਆਂ ਸਾਹਮਣੇ ਹਿੱਕ ਡਹੁਣ  ਦੀ ਹਿੰਮਤ ਨਹੀ ਕਰ ਸਕਦੇ। ਇਸ ਵਾਰ ਦਿੱਲੀ ਜਾਣ ਦੇ ਹੋਕੇ ਤੋ ਤਕਰੀਬਨ ਸਾਰੀਆਂ ਹੀ ਖੱਬੇ ਪੱਖੀ ਧਿਰਾਂ ਬਾਹਰ ਹਨ, ਜਦੋਕਿ ਕਿਸਾਨਾਂ ਸਮੇਤ ਆਮ ਲੋਕ ਮਨਾਂ ਵਿੱਚ ਇਹ ਗੱਲ ਘਰ ਕਰਦੀ ਜਾ ਰਹੀ ਹੈ ਕਿ ਇਸ ਵਾਰ ਦਿੱਲੀ ਜਾਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਤੁਰਨ ਵਾਲੇ ਕਿਸਾਨ ਹਨ,ਜਿੰਨਾਂ ਦੀ ਜਿੱਤ ਯਕੀਨੀ ਹੋਵੇਗੀ। ਸੰਘਰਸ਼ ਤੋ ਬਾਹਰ ਰਹਿ ਗਈਆਂ ਜਥੇਬੰਦੀਆਂ ਵਿੱਚ ਬਹੁ ਗਿਣਤੀ ਵਿੱਚ ਉਹ ਆਗੂ ਸ਼ਾਮਲ ਹਨ,ਜਿਹੜੇ ਮੁੱਢੋਂ ਹੀ ਸਿੱਖ ਸੋਚ ਤੋ ਆਕੀ ਹੋ ਕੇ ਚੱਲਣ ਵਿੱਚ ਮਾਣ ਮਹਿਸੂਸ ਕਰਦੇ ਰਹੇ ਹਨ। ਉੱਧਰ ਸਿੱਖ ਜਜ਼ਬੇ ਦਾ ਆਪਣਾ ਹੀ ਰੰਗ ਹੈ,ਜਿਸ ਤੋ ਪ੍ਰਭਾਵਤ ਹੋ ਕੇ ਕਾਮਰੇਡਾਂ ਦੀਆਂ ਜਥੇਬੰਦੀਆਂ ਦਾ ਕਾਡਰ ਵੀ ਆਪ ਮੁਹਾਰੇ ਦਿੱਲੀ ਵੱਲ ਚੱਲ ਪਿਆ ਹੈ।

ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕਿਸਾਨਾਂ ਨੇ ਆਪਣੇ ਆਗੂਆਂ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਦਿੱਲੀ ਵੱਲ ਕੂਚ ਕਰਨ ਲਈ ਹਰਿਆਣਾ ਸਰਕਾਰ ਨਾਲ ਪੰਜਾਬ ਦੇ ਬਾਰਡਰਾਂ ਤੇ ਆਹਢਾ ਲਾਈ ਖੜੇ ਕਿਸਾਨਾਂ ਵਿੱਚ ਜਾ ਸ਼ਾਮੂਲੀਅਤ ਕੀਤੀ ਹੈ। ਕੁੱਝ ਇਸਤਰਾਂ ਦਾ ਹੀ ਵਰਤਾਰਾ ਪਿਛਲੇ ਸੰਘਰਸ਼ ਦੌਰਾਨ ਵੀ ਵਾਪਰਦਾ ਦੇਖਿਆ ਜਾਂਦਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨ ਜਥੇਬੰਦੀਆਂ ਪਤਾ ਨਹੀ ਕਿਉਂ ਸਿੱਖ ਸੋਚ ਤੋ ਮੁਨਕਰ ਹੀ ਨਹੀ ਬਲਕਿ ਸਿੱਖ ਵਿਚਾਰਧਾਰਾ ਦੇ ਪਰਛਾਏ ਤੋ ਵੀ ਤਰਭਕਦੀਆਂ ਪਰਤੀਤ ਹੁੰਦੀਆਂ ਰਹੀਆਂ ਹਨ, ਜਦੋਕਿ ਸੱਚ ਤਾਂ ਇਹ ਹੈ ਕਿ ਆਪਣੀ ਹੋਂਦ ਤੋ ਮੁਨਕਰ ਹੋਣਾ ਹੀ ਕਿਸਾਨੀ ਮੁੱਦਿਆਂ ਦੇ ਉਭਾਰ ਦਾ ਕਾਰਨ ਹੈ। ਇਹ  ਵੀ ਸੱਚ ਹੈ ਕਿ ਮੌਜੂਦਾ ਕਿਸਾਨ ਸੰਘਰਸ਼ ਨੇ ਬਾਹਰ ਰਹਿ ਗਈਆਂ ਕਿਸਾਨ ਜਥੇਬੰਦੀਆਂ ਨੂੰ ਲੜਾਈ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨ ਸੰਘਰਸ਼ ਤੋ ਆਪਣੇ ਆਪ ਨੂੰ ਅਲੱਗ ਰੱਖਣ ਦੇ ਬਿਆਨ ਦੇ ਚੁੱਕੇ ਕਿਸਾਨ ਆਗੂਆਂ ਦੀ ਹੁਣ ਗਾਹੇ ਬ ਗਾਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਕੀਤੀ ਜਾ ਰਹੀ ਕੇਂਦਰ ਖਿਲਾਫ ਬਿਆਨ ਵਾਜੀ ਅਤੇ ਰੇਲਾਂ ਰੋਕਣ ਤੋ ਲੈ ਕੇ ਭਾਰਤ ਬੰਦ ਦੇ ਸੱਦੇ ਦਾ ਮਤਲਬ ਹੈ ਕਿ ਬਾਹਰ ਰਹਿ ਗਈਆਂ ਧਿਰਾਂ ਕਿਤੇ ਨਾ ਕਿਤੇ ਇਹ ਮਹਿਸੂਸ ਜਰੂਰ ਕਰਦੀਆਂ ਹਨ ਕਿ ਲੜਾਈ ਵਿੱਚ ਸ਼ਾਮਲ ਹੋਇਆ ਜਾਵੇ, ਪਰ ਹਾਉਮੈ ਅਤੇ ਈਰਖਾ ਅਜਿਹੀ ਨਾ ਮੁਰਾਦ ਬਿਮਾਰੀ ਹੈ,ਜਿਹੜੀ ਪੰਜਾਬ ਦੀ ਬਰਬਾਦੀ ਲਈ ਜੁੰਮੇਵਾਰ ਬਣੇਗੀ।

ਬਘੇਲ ਸਿੰਘ ਧਾਲੀਵਾਲ

ਪਿਛਲੇ ਕਿਸਾਨੀ ਸੰਘਰਸ਼ ਦੌਰਾਨ  ਦੇਖਿਆ ਗਿਆ ਕਿ ਕਿਸਤਰਾਂ ਕਿਸਾਨ ਆਗੂਆਂ ਨੇ ਦੀਪ ਸਿੱਧੂ ਵਰਗੇ ਪੰਜਾਬ ਪ੍ਰਸਤ ਹੋਣਹਾਰ ਨੌਜਵਾਨ ਤੇ ਮਹਿਜ ਈਰਖਾ ਵੱਸ ਗਦਾਰੀ ਦੇ ਲੇਵਲ ਲਾ ਕੇ ਬਦਨਾਮ ਕਰਨ ਦੀ  ਕੋਈ ਕਸਰ ਨਹੀ ਛੱਡੀ, ਪਰ ਅੱਜ ਉਹਦੀ ਮੌਤ ਤੋ ਦੋ ਸਾਲ ਬਾਅਦ ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਦੀਪ ਸਿੱਧੂ ਦੀ  ਹੀ ਗੱਲ ਚੱਲ ਰਹੀ ਹੈ। ਲੋਕ ਉਹਦੀਆਂ ਕਹੀਆਂ, ਬੋਲੀਆਂ ਗੱਲਾਂ ਨੂੰ ਅੱਜ ਦੇ ਸੰਦਰਭ ਵਿੱਚ ਬੜੇ ਗਹੁ ਨਾਲ ਸੁਣਦੇ ਹਨ, ਜਿਹੜੀਆਂ ਇੰਨ ਬਿੰਨ ਸੱਚ ਜਾਪਦੀਆਂ ਹਨ। ਸੋ ਕੁਝ ਵੀ ਹੋਵੇ ਪਰ ਇਹ ਕੰਧ ਤੇ ਲਿਖਿਆ ਸੱਚ ਹੈ ਕਿ ਜਿੰਨੀ ਦੇਰ ਕਿਸਾਨ ਮਜਦੂਰ ਜਥੇਬੰਦੀਆਂ ਫਸਲਾਂ ਦੇ ਨਾਲ ਨਸਲਾਂ, ਆਪਣੀ ਪਛਾਣ ਅਤੇ ਹੋਂਦ ਨੂੰ ਕਾਇਮ ਰੱਖਣ ਵਾਲੀ ਵਿਚਾਰਧਾਰਾ ਤੋ ਮੁੱਖ ਮੋੜ ਕੇ ਰੱਖਣਗੀਆਂ, ਓਨੀ ਦੇਰ ਸੰਘਰਸ਼ਾਂ ਵਿੱਚ ਵਕਤੀ ਰਾਹਤਾਂ ਤਾਂ ਮਿਲ ਸਕਦੀਆਂ ਹਨ, ਪਰੰਤੂ ਪੰਜਾਬ ਦੇ ਹਿਤਾਂ ਦੀ ਮੁਕੰਮਲ ਜਿੱਤ ਸਿੱਖ ਵਿਚਾਰਧਾਰਾ ਤੇ ਪਹਿਰਾ ਦੇਣ ਨਾਲ ਹੀ ਸੰਭਵ ਹੋ ਸਕੇਗੀ।

-ਬਘੇਲ ਸਿੰਘ ਧਾਲੀਵਾਲ
99142-58142

ਵਿਕਦਾ ਜਾ ਰਿਹਾ ਹੈ ਪੰਜਾਬ

ਗੁਰਮੀਤ ਸਿੰਘ ਪਲਾਹੀ

ਪੰਜਾਬ ‘ਚ ਇੱਕ ਮੰਗ ਉੱਠਣ ਲੱਗੀ ਹੈ ਕਿ ਪੰਜਾਬ ਵਿੱਚ ਵੀ ਇੱਕ ਕਾਨੂੰਨ ਬਨਣਾ ਚਾਹੀਦਾ ਹੈ ਕਿ ਕੋਈ ਵੀ ਬਾਹਰਲਾ ਵਿਅਕਤੀ (ਪੰਜਾਬੀਆਂ ਤੋਂ ਬਿਨ੍ਹਾਂ) ਪੰਜਾਬ ਵਿੱਚ ਜ਼ਮੀਨ ਜਾਂ ਜਾਇਦਾਦ ਨਹੀਂ ਖਰੀਦ ਸਕਦਾ। ਇਹ ਚਰਚਾ ਵੀ ਜੋਰ ਫੜ ਰਹੀ ਹੈ ਕਿ ਪੰਜਾਬ ਤੋਂ ਬਾਹਰਲੇ ਵਿਅਕਤੀ ਪੰਜਾਬ ਵਿੱਚ ਆਉਣ, ਕੋਈ ਕਿੱਤਾ ਕਰਨ, ਧੰਨ  ਕਮਾਉਣ, ਪਰ ਜ਼ਮੀਨ-ਜਾਇਦਾਦ ਨਾ ਖਰੀਦਣ।

ਵਿਚਾਰ ਇਹ ਵੀ ਪਲਪ ਰਿਹਾ ਹੈ ਕਿ ਪੰਜਾਬ ਨੂੰ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਇਥੇ  ਵਸਾਕੇ ਪੰਜਾਬ ਦੀ ਦਿੱਖ, ਪੰਜਾਬ ਦੀ ਬੋਲੀ, ਪੰਜਾਬ ਦਾ ਸਭਿਆਚਾਰ ਨੂੰ ਰੰਗੋਂ ਬੇਰੰਗ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਹਥਿਆਇਆ ਜਾ ਰਿਹਾ ਹੈ। ਪੰਜਾਬ ਨੂੰ ਕਾਬੂ ਕਰਨ ਲਈ ਕੀਤੇ ਪਹਿਲੇ ਯਤਨ ਕਿਉਂਕਿ ਸਫ਼ਲ ਨਹੀਂ ਹੋ ਸਕੇ,  ਇਸ ਕਰਕੇ ਨਿੱਤ ਨਵੇਂ ਹੱਥ ਕੰਡੇ ਅਪਨਾਕੇ ਪੰਜਾਬ ਨੂੰ ਆਪਣੇ ਪਾਲੇ ‘ਚ ਲਿਆਉਣ ਦਾ ਯਤਨ ਹੋ ਰਿਹਾ ਹੈ।

ਇਸ ਵੇਲੇ ਭਾਰਤ ‘ਚ ਬਹੁ-ਸਭਿਆਚਾਰੀ ਅਤੇ ਬਹੁ-ਕੌਮੀ ਸੰਸਕ੍ਰਿਤੀ ਹੈ। ਮੌਜੂਦਾ ਹਾਕਮਾਂ ਵਲੋਂ  ਇਸਨੂੰ ਇੱਕ ਦੇਸ਼, ਇੱਕ ਰਾਸ਼ਟਰ ‘ਚ ਤਬਦੀਲ ਕਰਨ ਦੇ ਯਤਨ ਹੋ ਰਹੇ ਹਨ। ਪੰਜਾਬ ਕੋਲ ਕੋਈ ਕੁਦਰਤੀ ਸਾਧਨ ਨਹੀਂ ਹੈ, ਬੰਦਰਗਾਹ ਨਹੀਂ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਵਪਾਰ ਤੇ ਉਦਯੋਗੀਕਰਨ ਦੀ ਪਹਿਲੀ ਲੋੜ ਹੈ। ਲੋੜ  ਤਾਂ ਇਸ ਗੱਲ ਦੀ ਸੀ ਕਿ ਪੰਜਾਬ ਵਿੱਚ ਚੰਗਾ ਮਾਹੌਲ ਸਥਾਪਿਤ ਕਰਨ ਲਈ ਅਤੇ ਆਰਥਿਕ ਮਜ਼ਬੂਤੀ ਲਈ ਗੁਆਂਢੀ ਦੇਸ਼ ਪਾਕਿਸਤਾਨ ਨਾਲ ਚੰਗਾ ਮਾਹੌਲ ਪੈਦਾ ਕਰਕੇ ਵਪਾਰ ਦੀ ਸਾਂਝ ਵਿਕਸਤ ਕੀਤੀ ਜਾਵੇ, ਪਰ 1947, ਫਿਰ 1965 ਦੀ ਜੰਗ, ਕਾਰਗਿਲ ਦੀ ਜੰਗ, ਜੋ ਦੇਸ਼ ਦੀਆਂ ਵੋਟਾਂ ਹਥਿਆਉਣ ਲਈ ਹਾਕਮਾਂ ਵਲੋਂ ਦੇਸ਼ ਤੇ ਮੜੀ ਗਈ, ਉਸਨੇ ਪੰਜਾਬ  ਦਾ ਅਰਥਚਾਰਾ, ਪੰਜਾਬ ਦਾ ਸਮਾਜਿਕ ਤਾਣਾ-ਬਾਣਾ ਇੰਨਾ ਵਿਖਰਾਅ ਦਿੱਤਾ ਹੈ ਕਿ ਪੰਜਾਬ ਜਿਹੜਾ ਕਦੇ ਦੇਸ਼ ਦਾ ਮੋਹਰੀ  ਸੂਬਾ ਸੀ, ਉਹ ਹੁਣ ਤਰੱਕੀ ਅਤੇ ਵਿਕਾਸ  ਦੇ ਮਾਮਲਿਆਂ ‘ਚ ਪਹਿਲੇ ਦਸਾਂ ਸੂਬਿਆਂ ‘ਚ ਵੀ ਸ਼ਾਮਲ ਨਹੀਂ ਰਿਹਾ।

ਸਵਾਲ ਇਹ ਵੀ ਉੱਠ ਰਿਹਾ ਹੈ ਕਿ ਪੰਜਾਬ ਦੇ ਵਾਹੀ ਯੋਗ ਖੇਤ  ਘਟਦੇ ਜਾ ਰਹੇ ਹਨ। ਪੰਜਾਬ ਦੇ ਹਰ ਪਾਸੇ, ਦੁਆਬੇ, ਮਾਲਵੇ, ਮਾਝੇ ‘ਚ  ਪੰਜਾਬ ਦੇ ਹਰ ਪਾਸੇ, ਵੱਡੀਆਂ, ਚੌੜੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਖੇਤਾਂ ਦਾ ਸੀਨਾ ਵਿੰਨਿਆ ਜਾ ਰਿਹਾ ਹੈ। ਰਾਸ਼ਟਰੀ, ਸੂਬਾ ਹਾਈਵੇ ਵਾਹੀਯੋਗ ਜ਼ਮੀਨ ਨੱਪ ਰਹੇ ਹਨ। ਇਸਦਾ ਫਾਇਦਾ ਕਿਸਨੂੰ ਹੋਵੇਗਾ? ਪੰਜਾਬ ਨੂੰ? ਖੇਤੀ ਅਧਾਰਤ ਸੂਬੇ ‘ਚ ਕਿਸਾਨਾਂ ਦੀ ਗਿਣਤੀ ਅਤੇ ਖੇਤਾਂ ਦੀ ਗਿਣਤੀ ਨਿੱਤ-ਦਿਹਾੜੇ ਊਣੀ ਹੋ ਰਹੀ ਹੈ। ਇਹੋ ਜਿਹੇ ‘ਚ ਪੰਜਾਬ ਕਿਵੇਂ ਜੀਵੇਗਾ ਕਿਵੇਂ ਬਚੇਗਾ?

ਇਹ ਸੱਚ ਹੈ ਕਿ ਪੰਜ ਦਰਿਆਵਾਂ ਦੀ ਧਰਤੀ, ਢਾਈ ਦਰਿਆਵਾਂ ਤੱਕ ਸੀਮਤ ਹੋ ਚੁੱਕੀ ਹੈ। ਖੇਤੀ ਲਈ ਧਰਤੀ ਹੇਠਲਾ ਪਾਣੀ ਵੱਧ ਵਰਤੇ ਜਾਣ ਕਾਰਨ, ਸੂਬੇ ਦੇ 135 ਬਲਾਕਾਂ ਵਿਚੋਂ  127 ਬਲਾਕਾਂ  ‘ਚ ਪਾਣੀ ਹਰ ਵਰ੍ਹੇ ਨੀਵਾਂ ਉਤਰਨ ਕਾਰਨ, ਧਰਤੀ ਹੇਠੋਂ ਪਾਣੀ ਮੁੱਕਣ ਦੀ ਚਿਤਾਵਨੀ ਮਿਲ ਰਹੀ ਹੈ। ਇਹੋ  ਜਿਹੀ ਸਥਿਤੀ ‘ਚ ਜ਼ਰਖੇਜ਼ ਪੰਜਾਬ ਦੀ ਧਰਤੀ ਕੀ ਮਾਰੂਥਲ  ਨਹੀਂ ਬਣ ਜਾਏਗੀ? ਬਿਲਕੁਲ ਇਹੋ ਜਿਹੇ ਸੰਕੇਤ ਪੰਜਾਬ ਦੀ ਆਬਾਦੀ ‘ਚੋਂ ਨਿਕਾਸ  ਹੋਣ ਅਤੇ ਨੌਜਵਾਨਾਂ ਦੇ ਪ੍ਰਵਾਸ ਦੇ ਮਿਲ ਰਹੇ ਹਨ। ਇਹ  ਪ੍ਰਵਾਸ “ਮਨ ਭਾਉਂਦਾ” ਨਹੀਂ ਮਜ਼ਬੂਰੀ ਵੱਸ ਪ੍ਰਵਾਸ  ਹੈ। ਸੂਬੇ ‘ਚ ਨੌਕਰੀ ਨਹੀਂ, ਸੂਬੇ ‘ਚ ਚੈਨ  ਨਹੀਂ, ਸੂਬੇ ‘ਚ ਸ਼ਾਂਤੀ ਨਹੀਂ, ਸੂਬੇ ‘ਚ ਮਾਪਿਆਂ ਦੀ ਬੇਚੈਨੀ ਹੈ, ਨਸ਼ਾ ਅੰਤਾਂ ਦੇ ਪੈਰ ਪਸਾਰ ਬੈਠਾ ਹੈ, ਮਾਪੇ, ਆਪਣੇ ਖੇਤ, ਲਾਡਲੇ ਪੁੱਤਾਂ, ਧੀਆਂ ਖਾਤਰ ਵੇਚਣ ਲਈ ਮਜ਼ਬੂਰ ਹੋਏ ਪਏ ਹਨ। ਲੱਖਾਂ ਦਾ ਕਰਜ਼ਾ ਲੈਕੇ ਅਣਦਿਸਦੇ ਰਾਹਾਂ ਉਤੇ ਬੱਚਿਆਂ ਨੂੰ ਤੋਰਨ ਲਈ ਉਹ ਮਜ਼ਬੂਰ ਹਨ।

ਪੰਜਾਬ ਦੇ ਪਿੰਡਾਂ ਦਾ ਦ੍ਰਿਸ਼ ਵੇਖੋ। ਘਰਾਂ ਦੇ ਘਰ ਖਾਲੀ ਪਏ ਹਨ। ਮਕਾਨਾਂ ਨੂੰ ਜਿੰਦਰੇ ਲੱਗੇ ਹੋਏ ਹਨ। ਆਲੀਸ਼ਾਨ ਕੋਠੀਆਂ ਕਿਸੇ ਦੂਸਰੇ, ਅਜ਼ਨਬੀ ਦੇ ਹਵਾਲੇ ਕੀਤੀਆਂ ਪਈਆਂ ਹਨ। ਜ਼ਮੀਨਾਂ, ਕਿਰਾਏ ‘ਤੇ ਚੜ੍ਹਾਕੇ, ਪੰਜਾਬ ਦੇ ਵਾਸੀ, ਖੇਤਾਂ ਦੇ ਮਾਲਕ ਆਪ ਕਿਰਤ ਕਰਦੇ ਵਿਦੇਸ਼ਾਂ ‘ਚ ਬੈਠੇ ਹਨ। ਦੇਰ-ਸਵੇਰ ਉਹਨਾ ਦੇ ਮੁੜ ਪਰਤਣ ਦੀ ਉਮੀਦ  ਬਹੁਤੀ ਨਹੀਂ, ਉਹਨਾ ਦੀ ਔਲਾਦ ਤਾਂ ਪੰਜਾਬ ਵੱਲ ਵੇਖਣ ਲਈ ਵੀ ਤਿਆਰ ਨਹੀਂ।

ਇਹੋ ਜਿਹੀਆਂ ਹਾਲਤਾਂ ਵਿੱਚ ਸੂਬੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ।  ਸੂਬੇ ਦਾ ਹਰ ਵਿਅਕਤੀ ਕਰਜ਼ਾਈ ਹੈ। ਕਿਸੇ ਨੇ ਆੜ੍ਹਤੀਆਂ ਤੋਂ, ਕਿਸੇ ਨੇ ਬੈਂਕਾਂ ਤੋਂ ਲਿਮਟ ਬਣਾਕੇ ਕਰਜ਼ਾ ਲਿਆ ਹੋਇਆ ਹੈ ਅਤੇ ਕਰਜ਼ਾ ਲੈ ਕੇ ਖੇਤੀ ਕਰਨ ਲਈ ਕਿਸਾਨ ਮਜ਼ਬੂਰ ਹਨ। ਨਰੇਗਾ ਕਾਮਿਆਂ ਨੂੰ ਸਾਲ ‘ਚ ਮਸਾਂ 100 ਦਿਨ ਦਾ ਰੁਜ਼ਗਾਰ ਮਿਲਦਾ ਹੈ। ਖੇਤ ਮਜ਼ਦੂਰ ਲੰਮਾ ਸਮਾਂ ਕਿਸਾਨਾਂ ਦੇ ਨਾਲ-ਨਾਲ ਵਿਹਲੇ ਰਹਿੰਦੇ ਹਨ। ਕਰਜ਼ਦਾਰ ਹਨ। ਸਿਤਮ ਦੀ ਗੱਲ ਵੇਖੋ ਕਿ ਪੂਰੇ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਪੰਜਾਬ ਦੀ 50 ਫੀਸਦੀ ਆਬਾਦੀ ਮੁਫ਼ਤ ਰਾਸ਼ਨ ਲੈਣ ਲਈ ਮਜ਼ਬੂਰ ਹੈ। ਸੂਬੇ ਸਿਰ ਇਸ ਵੇਲੇ 3.27 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।  ਜਦੋਂ ਸੂਬਾ ਸਰਕਾਰ ਕੋਲ ਆਮਦਨ ਦੇ ਲੋੜੀਂਦੇ ਸਾਧਨ ਹੀ ਨਹੀਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਗੈਂਗਸਟਰ ਤੇ ਮਾਫੀਆ ਸੂਬੇ ‘ਚ ਆਮ ਹੈ ਤਾਂ ਫਿਰ ਲੋਕਾਂ ਦਾ ਆਮ ਜੀਵਨ ਕਿਵੇਂ ਸੁਖਾਵਾਂ ਹੋਏਗਾ?

ਹਰ ਸੂਬੇ ਜਾਂ ਦੇਸ਼ ਦੇ ਵਿਕਾਸ ਲਈ ਉਥੇ ਸਿੱਖਿਆ ਅਤੇ ਸਿਹਤ ਸੇਵਾਵਾਂ ਚੰਗੀਆਂ ਹੋਣੀਆਂ ਲੋੜੀਂਦੀਆਂ ਹਨ। ਪੰਜਾਬ ‘ਚ ਨਿੱਤ ਨਵੇਂ ਪ੍ਰਾਜੈਕਟ ਆ ਰਹੇ ਹਨ। 2024-25 ਦੇ ਸੈਸ਼ਨ ‘ਚ ਸਰਕਾਰ ਵੋਕੇਸ਼ਨਲ ਐਜੂਕੇਸ਼ਨ ਦੇ ਨਾਅ ਉਤੇ 40 ਸਕੂਲਾਂ ‘ਚ ਪਾਇਲਟ ਪ੍ਰਾਜੈਕਟ ਲਿਆ ਰਹੀ ਹੈ। ਤਾਂ ਕਿ ਹੱਥੀਂ ਕਿੱਤਾ ਸਿਖਾਕੇ ਵਿਦਿਆਰਥੀ ਰੁਜ਼ਗਾਰਤ ਹੋ ਸਕਣ। ਪਰ ਪੰਜਾਬ ਦੇ ਸਿੱਖਿਆ ਪ੍ਰਬੰਧ ਤੇ ਹਾਲਾਤ ਬਾਰੇ ਇੱਕ ਰਿਪੋਰਟ ਛਪੀ ਹੈ, ਜਿਸ ਵਿੱਚ ਪੰਜਾਬ ਦੇ 11000 ਬੱਚਿਆਂ ਦਾ ਮੁਲਾਂਕਣ ਕੀਤਾ ਗਿਆ। ਇਹਨਾ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ‘ਚੋਂ 39 ਫੀਸਦੀ ਹੀ ਪੰਜਾਬੀ ‘ਚ ਲਿਖੀ ਕਹਾਣੀ ਪੜ੍ਹ ਪਾਉਂਦੇ ਹਨ।  4 ਫੀਸਦੀ ਨੂੰ ਅੱਖਰਾਂ ਦੀ ਪਹਿਚਾਣ ਨਹੀਂ। ਦੋ ਫੀਸਦੀ ਬੱਚੇ ਗਣਿਤ ਦੇ ਬਾਰੇ ਹੀ ਨਹੀਂ ਜਾਣਦੇ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ‘ਚ 13 ਫੀਸਦੀ ਸਕੂਲ ਇਹੋ ਜਿਹੇ ਹਨ ਜਿਥੇ ਪ੍ਰਾਇਮਰੀ ਸਕੂਲ ‘ਚ ਪੜ੍ਹਨ ਵਾਲੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਇੱਕ ਅਧਿਆਪਕ ਹੈ।  ਇਹ ਸਥਿਤੀ ਕੀ “ਤਰੱਕੀ ਕਰ ਚੁੱਕੇ” ਪੰਜਾਬ ਦੀ ਸਥਿਤੀ ਨਹੀਂ  ਬਿਆਨਦੀ?

ਅਸਲ ‘ਚ ਪੰਜਾਬ ਨੂੰ ਸਿਰਫ ਆਰਥਿਕ ਮਰੋੜਾ ਹੀ ਨਹੀਂ ਚਾੜ੍ਹਿਆ ਗਿਆ, ਇਸਦੇ ਵਸ਼ਿੰਦਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਨਸ਼ਿਆਂ ਦੇ ਦਰਿਆ ਵਹਾਅ ਦਿੱਤੇ ਗਏ। ਸਿੱਖਿਆ ਤੋਂ ਵਿਰਵੇ ਰੱਖਣ ਲਈ ਸਕੂਲਾਂ ‘ਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਹੋਈਆਂ। ਸਿੱਟਾ ਨੌਜਵਾਨਾਂ ‘ਚ ਵਧ ਰਹੀ ਸਿਹਤ ਤੇ ਸਿੱਖਿਆ ਪੱਖੋ ਘਾਟ ਸੂਬੇ ਦੇ ਨਿਘਰ ਦਾ ਕਾਰਨ ਬਣਦੀ ਗਈ ਹੈ।

ਜ਼ਰਾ ਸੋਚੋ, ਜਦੋਂ ਪੰਜਾਬ ਆਰਥਿਕ  ਤੌਰ ‘ਤੇ ਕੰਮਜ਼ੋਰ ਹੋ ਰਿਹਾ ਹੈ। ਕਰਜ਼ੇ ਨਾਲ ਪਰੁੰਨਿਆ ਗਿਆ ਹੈ। ਪ੍ਰਵਾਸ ਦੇ ਰਸਤੇ ਪਾ ਦਿੱਤਾ ਗਿਆ ਹੈ ਤੇ  ਇਥੋਂ ਦੇ ਵਸ਼ਿੰਦਿਆਂ ਦੀ ਜ਼ਮੀਨ ਬੈਂਕਾਂ ਦੀਆਂ ਲਿਮਟਾਂ ਦੇ ਹਵਾਲੇ ਪਈ ਹੈ ਤਾਂ  ਦੇਰ ਨਹੀਂ ਤਾਂ ਸਵੇਰ ਕੀ ਇਹ ਹਥਿਆ ਨਹੀਂ ਲਈ ਜਾਏਗੀ?

ਇਸ ਸਥਿਤੀ ਤੇ ਕਾਬੂ ਪਾਉਣ ਲਈ ਖੇਤੀ ਅਧਾਰਤ ਫੂਡ ਪ੍ਰੋਸੈਸਿੰਗ ਛੋਟੇ ਉਦਯੋਗ, ਲਘੂ ਉਦਯੋਗ ਲਾਉਣ ਦੀ ਲੋੜ ਸੀ। ਪਰ ਪੰਜਾਬ ਦੇ ਸਿਆਸਤਦਾਨਾਂ,  ਨੀਤੀਵਾਨਾਂ ਨੂੰ ਤਾਂ ਆਪਣੀ ਕੁਰਸੀ  ਬਚਾਉਣ ਅਤੇ ਕੁਰਸੀ ਖੋਹਣ ਤੋਂ ਹੀ ਵਿਹਲ ਨਹੀਂ ਮਿਲੀ। ਕਿੰਨੇ ਕੁ ਨੇਤਾ ਨੇ, ਪੰਜਾਬ ‘ਚ , ਜਿਹੜੇ ਸਿਰਫ਼ ਪੰਜਾਬ ਦੇ ਭਲੇ ਹਿੱਤ, ਵਿਕਦੇ ਜਾ ਰਹੇ ਕਰਜ਼ਾਈ ਪੰਜਾਬ ਨੂੰ, ਥਾਂ ਸਿਰ ਕਰਨ ਲਈ ਫਿਕਰਮੰਦ ਹਨ। ਪੰਜਾਬ ਹਿਤੈਸ਼ੀ ਕਿੰਨੇ ਕੁ ਬੁਧੀਜੀਵੀ ਹਨ, ਲੇਖਕ ਹਨ, ਚਿੰਤਕ ਹਨ, ਸਮਾਜੀ ਕਾਰਕੁੰਨ ਹਨ  ਜਿਹੜੇ ਤਿਲ-ਤਿਲ ਮਰਦੇ ਜਾ ਰਹੇ, ਪੰਜਾਬ ਨੂੰ ਥਾਂ ਸਿਰ ਕਰਨ ਲਈ  ਤਤਪਰ ਹਨ ਜਾਂ ਅੱਗੇ ਆ ਰਹੇ ਹਨ।  ਮਾਯੂਸੀ ਹੁੰਦੀ ਹੈ ਉਦੋਂ ਜਦੋਂ ਕੋਈ ਪੰਜਾਬ ‘ਚ ਹਾਅ ਦਾ ਨਾਹਰਾ ਜੇਕਰ ਕੋਈ ਮਾਰਦਾ ਹੈ, ਪਰ ਦੂਜੇ ਉਸਨੂੰ ਸਹੀ ਸਮਝਦਿਆਂ ਵੀ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਰਹੇ।

ਅੱਜ ਦਸ ਖੇਤਾਂ ਦਾ ਮਾਲਕ ਵੀ ਪੰਜਾਬ ‘ਚ ਕੰਗਾਲ ਹੈ। ਅੱਜ ਮਜ਼ਦੂਰ ਵੀ ਸਹੀ ਉਜਰਤ ਪ੍ਰਾਪਤ ਨਹੀਂ ਕਰਦਾ। ਅੱਜ ਪੰਜਾਬ ਦੇ ਮੱਧ ਵਰਗੀ ਪਰਿਵਾਰ ਵੀ ਕਰਜ਼ੇ ਹੇਠ ਜੀਊ ਰਹੇ ਹਨ। ਅੰਕੜੇ ਵੱਡੇ ਹਨ।

ਸਰਕਾਰੀ ਅੰਕੜੇ ਤਾਂ ਕਹਿੰਦੇ ਹਨ ਕਿ ਪੰਜਾਬ ਦਾ ਕਿਸਾਨ ਮੁਫ਼ਤ ਬਿਜਲੀ ਲੈ ਰਿਹਾ ਹੈ। ਸਬਸਿਡੀ  ਲੈ ਰਿਹਾ ਹੈ ਖਾਦਾਂ ਤੇ ਬੀਜਾਂ ‘ਤੇ। ਅਤੇ ਖੁਸ਼ਹਾਲ ਹੈ। ਤਾਂ ਫਿਰ ਉਹ ਸ਼ਤੀਰਾਂ ਨੂੰ ਜੱਫੇ ਕਿਉਂ ਪਾ ਰਿਹਾ। ਸੂਬੇ ਦੇ 90 ਫੀਸਦੀ ਛੋਟੇ ਕਿਸਾਨ ਕਰਜ਼ਾਈ ਹਨ।

ਬੇਰੁਜ਼ਗਾਰੀ ਦੇ ਸਤਾਏ, ਮੱਧ ਵਰਗੀ ਲੋਕ ਪ੍ਰੇਸ਼ਾਨ ਹਨ। ਉਨੀ ਆਮਦਨ ਨਹੀਂ, ਜਿੰਨਾ ਖ਼ਰਚ ਹੈ। ਤੰਗੀਆਂ ਤੁਰਸ਼ੀਆਂ ਕਾਰਨ, ਹੋਰ ਕੁਝ ਸੋਚਣ ਤੋਂ ਬਿਨ੍ਹਾਂ ਬੱਸ ਰੋਟੀ ਟੁੱਕ ਦੇ ਜੁਗਾੜ ‘ਚ ਹਨ।

ਪੰਜਾਬ ਖੁਰ ਰਿਹਾ ਹੈ। ਨੈਤਿਕ ਤੌਰ ‘ਤੇ ਕੰਮਜ਼ੋਰ ਹੋ ਰਿਹਾ ਹੈ। ਪੰਜਾਬ ਦਾ ਬਰੇਨ, ਪ੍ਰਵਾਸ ਕਾਰਨ ਡਰੇਨ ਹੋ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਨਹੀਂ ਰਹੇਗੀ। ਪਾਣੀ ਨਹੀਂ ਹੋਵੇਗਾ ਤਾਂ  ਖੇਤੀ ਕਿਥੋਂ ਹੋਵੇਗੀ? ਪੰਜਾਬ ਦੀ 75 ਫੀਸਦੀ ਆਬਾਦੀ ਖੇਤੀ ਅਧਾਰਤ ਹੈ।  ਸੂਬਾ ਪੰਜਾਬ ਦੇਸ਼ ਦੀਆਂ 35 ਤੋਂ 40 ਫੀਸਦੀ ਚਾਵਲ ਦੀਆਂ ਲੋੜਾਂ ਅਤੇ 40 ਤੋਂ 75 ਫੀਸਦੀ ਕਣਕ ਦੀਆਂ ਲੋੜਾਂ ਪਿਛਲੇ ਦੋ ਦਹਾਕਿਆਂ ਤੋਂ ਵੀ ਵਧ ਸਮੇਂ ਤੋਂ ਪੂਰਿਆ ਕਰ ਰਿਹਾ ਹੈ। ਸੂਬੇ ‘ਚ 10.54 ਲੱਖ ਕਿਸਾਨ ਹਨ। ਜਿਹਨਾ ਵਿਚੋਂ ਬਹੁਤੇ ਛੋਟੇ ਕਿਸਾਨ ਹਨ। ਪਿਛਲੇ ਕੁਝ ਸਮੇਂ ‘ਚ ਕਿਸਾਨ ਜ਼ਮੀਨਾਂ ਵੇਚਕੇ ਮਜ਼ਦੂਰੀ ਕਰਨ ਦੇ ਰਾਹ ਪਏ ਹਨ, ਕਿਉਂਕਿ ਖੇਤੀ ਉਹਨਾ ਨੂੰ ਰੋਟੀ ਨਹੀਂ ਦੇ ਸਕੀ।

ਅੱਜ ਪੰਜਾਬ ਦੀ ਜ਼ਮੀਨ ਵਿਕ ਰਹੀ ਹੈ ਕਦੇ ਸਾਡੇ ਗੁਆਂਢੀ ਰਾਜ  ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਮੁਖ ਮੰਤਰੀ ਵਾਈ ਐਸ ਪਰਮਾਰ ਨੇ ਆਪਣੇ ਸੂਬੇ ਦੇ ਬਾਗਬਾਨੀ ਕਰਨ ਵਾਲੇ ਕਿਸਾਨਾਂ ਦੇ ਹਿੱਤਾਂ ਲਈ ਸੂਬੇ ਵਿੱਚ ਹਿਮਾਚਲ ਵਾਸੀਆਂ ਤੋਂ ਬਿਨ੍ਹਾਂ ਕਿਸੇ ਹੋਰ ਵਲੋਂ ਖੇਤੀ, ਬਾਗਬਾਨੀ ਜ਼ਮੀਨ ਨਾ ਖਰੀਦੇ ਜਾਣ ਲਈ ਇਕ ਕਾਨੂੰਨ ਬਣਾ ਦਿੱਤਾ ਸੀ। ਇਸੇ ਕਰਕੇ ਬਾਹਰਲਾ ਕੋਈ ਧਨਾਢ ਸੂਬੇ ਦੀ ਜ਼ਮੀਨ ਤੇ ਉਥੋਂ ਦੀ ਆਰਥਿਕਤਾ ਹਥਿਆ ਨਹੀਂ ਸੀ ਸਕਿਆ। ਇਸੇ ਤਰ੍ਹਾਂ ਭਾਰਤ ਦੇ ਸੂਬੇ ਸਿਕਮ, ਵਿੱਚ ਕੋਈ ਵੀ ਬਾਹਰਲਾ ਵਿਅਕਤੀ ਕੋਈ ਵੀ ਜ਼ਮੀਨ ਜਾਂ ਜਾਇਦਾਦ ਨਹੀਂ ਖਰੀਦ ਸਕਦਾ। ਸੰਵਿਧਾਨ ਦੀ ਧਾਰਾ 371 (ਐਫ) ਅਨੁਸਾਰ ਹਿਮਾਲਿਅਨ ਰਾਜ ਸਿਕਮ ਵਿੱਚ ਸਿਰਫ ਰਾਜ ਦੇ ਕਬੀਲਿਆਂ ਦੇ ਲੋਕਾਂ ਨੂੰ ਹੀ ਇਸ ਖੇਤਰ ਵਿੱਚ ਜ਼ਮੀਨ ਜਾਂ ਜਾਇਦਾਦ ਦੀ ਖਰੀਦੋ-ਫਰੋਖ਼ਤ ਕਰਨ ਦੇ ਅਧਿਕਾਰ ਪ੍ਰਾਪਤ ਹਨ। ਝਾਰਖੰਡ, ਨਾਗਾਲੈਂਡ, ਉਤਰਾਖੰਡ ਵੀ ਇਹੋ ਜਿਹੇ ਸੂਬੇ ਹਨ, ਜਿਥੇ ਖੇਤੀਬਾੜੀ ਜਾਂ ਹੋਰ ਜਾਇਦਾਦ ਬਾਹਰਲੇ ਲੋਕ ਨਹੀਂ ਖਰੀਦ ਸਕਦੇ।

ਪੰਜਾਬ ਦੀ ਆਰਥਿਕਤਾ ਦੀ ਰੂਹ ਖੇਤੀ ਹੈ। ਪੰਜਾਬੀ ਕਿਸਾਨ ਉੱਦਮੀ ਹੀ ਸੂਬੇ ਨੂੰ ਕੰਗਾਲ ਹੋਣੋ ਬਚਾਅ ਸਕਦੇ ਹਨ। ਪੰਜਾਬ ਦੀ ਆਰਥਿਕਤਾ ਥਾਂ ਸਿਰ ਕਰਨ ਲਈ ਇਹ ਜ਼ਰੂਰੀ ਹੈ ਕਿ ਸੂਬੇ ‘ਚ ਵੱਡੇ ਸ਼ਾਹੂਕਾਰਾਂ ਦੀ ਆਮਦ ਰੋਕੀ ਜਾਵੇ। ਪੰਜਾਬ ਦੇ ਕਿਸਾਨਾਂ ਨੇ ਪਹਿਲਕਦਮੀ ਕਰਕੇ ਕਾਲੇ ਕਾਨੂੰਨ ਵਾਪਿਸ ਕਰਵਾਏ । ਇਹ ਇਕ ਸ਼ੁਭ ਸ਼ਗਨ ਹੈ।  ਪੰਜਾਬ ‘ਚ ਖੇਤੀ ਜ਼ਮੀਨ ਬਾਹਰਲਿਆਂ ਹੱਥ ਜਾਣੋ ਰੋਕਣ ਲਈ ਕਾਨੂੰਨ ਪਾਸ ਕੀਤਾ ਜਾਣਾ, ਸੋਚਿਆ ਜਾਣਾ ਚਾਹੀਦਾ ਹੈ।  

ਗੁਰਮੀਤ ਸਿੰਘ ਪਲਾਹੀ
9815802070

ਰਾਮ ਰਾਜ ਦੀ ਉਡੀਕ ਵਿੱਚ…

ਨਿਊਯਾਰਕ ਅਖ਼ਬਾਰ ਵਿੱਚ ਭਾਰਤੀ ਅਦਾਲਤਾਂ ਬਾਰੇ ਇੱਕ ਰਿਪੋਰਟ ਛਪੀ ਹੈ, ਉਹ ਵੀ ਪਹਿਲੇ ਸਫ਼ੇ ਉਤੇ। ਰਿਪੋਰਟ ਅਨੁਸਾਰ 5 ਕਰੋੜ ਮੁਕੱਦਮੇ ਭਾਰਤੀ ਅਦਾਲਤਾਂ ਵਿੱਚ ਲਟਕੇ ਪਏ ਹਨ। ਇਹਨਾ ਵਿਚੋਂ ਕਈ ਮੁਕੱਦਮੇ ਦਹਾਕਿਆਂ ਤੋਂ ਉਪਰਲੀ ਤੋਂ ਹੇਠਲੀਆਂ ਅਦਾਲਤਾਂ ਵਿੱਚ ਫਾਈਲਾਂ ‘ਚ ਧੂੜ ਫੱਕ ਰਹੇ ਹਨ। ਭਾਵ ਡਿਜੀਟਲ ਭਾਰਤ ਵਿੱਚ ਇਨਸਾਫ ਅੱਜ ਵੀ ਬਲਦਾਂ ਦੇ ਗੱਡੇ ਦੀ ਤੋਰੇ ਤੁਰ ਰਿਹਾ ਹੈ।

ਸੁਣਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ 80 ਫੀਸਦੀ ਲੋਕ ਇਹੋ ਜਿਹੇ ਹਨ, ਜਿਹੜੇ ਹਾਲੇ ਤੱਕ ਦੋਸ਼ੀ ਨਹੀਂ ਪਾਏ ਗਏ , ਉਹਨਾ ‘ਤੇ ਮੁਕੱਦਮੇ  ਚਲ ਰਹੇ ਹਨ। ਬਸ ਤਾਰੀਖਾਂ ਪੈ ਰਹੀਆਂ ਹਨ ਜਾਂ ਮੁਕੱਦਮਿਆਂ ‘ਤੇ ਜੂੰ ਦੀ ਤੋਰੇ ਸੁਣਵਾਈ ਹੋ ਰਹੀ ਹੈ।

ਇੱਕ ਅੰਦਾਜ਼ਾ ਹੈ ਕਿ ਜੇਕਰ ਇਨਸਾਫ ਦੀ ਤੋਰ ਇਹੋ ਰਹੀ ਤਾਂ ਇਹਨਾ ਕੇਸਾਂ ਦੇ ਨਿਪਟਾਰੇ ਲਈ ਤਿੰਨ ਸੌ ਸਾਲ ਲੱਗ ਜਾਣਗੇ। ਕਾਰਨ ਇਹ ਹੈ ਕਿ ਜਿਥੇ ਅਮਰੀਕਾ ਵਿੱਚ 10 ਲੱਖ ਲੋਕਾਂ ਲਈ 150 ਜੱਜ ਹੁੰਦੇ ਹਨ, ਉਥੇ ਭਾਰਤ ਵਿੱਚ ਇੰਨੀ ਆਬਾਦੀ ਲਈ ਕੇਵਲ 21 ਜੱਜ ਹਨ। ਉਂਜ ਵੀ ਭਾਰਤੀ ਅਦਾਲਤਾਂ ਤੱਕ ਪਹੁੰਚਣਾ ਅਤੇ ਕੇਸ ਚਲਾਈ ਰੱਖਣਾ ਮਹਿੰਗਾ ਹੈ। ਆਮ ਆਦਮੀ ਦੇ ਬੱਸ ‘ਚ ਤਾਂ ਹੈ ਹੀ ਨਹੀਂ ਹੈ।

ਇਥੇ ਇੱਕ ਸਮੱਸਿਆ ਇਹ ਵੀ ਹੈ ਕਿ ਅਦਾਲਤਾਂ ਵਿੱਚ ਅੱਧੇ ਤੋਂ ਜ਼ਿਆਦਾ ਮੁਕੱਦਮੇ ਸਰਕਾਰਾਂ ਵਲੋਂ ਲਿਆਂਦੇ ਜਾਂਦੇ ਹਨ। ਕਈ ਤਾਂ ਇੰਨੇ ਮਾਮੂਲੀ ਹੁੰਦੇ ਹਨ ਕਿ ਇਹ ਅਦਾਲਤਾਂ ‘ਚ ਲਿਆਉਣ ਯੋਗ ਹੀ ਨਹੀਂ ਹੁੰਦੇ। ਤੀਹ ਸਾਲ ਪਹਿਲਾਂ ਅਦਾਲਤਾਂ ‘ਚ ਕੇਸਾਂ ਦੀ ਪ੍ਰਕਿਰਿਆ ਸੌਖੀ ਬਨਾਉਣ ਲਈ ਇੱਕ ਰਿਪੋਰਟ ਮਾਹਰਾਂ ਵਲੋਂ ਤਿਆਰ ਕੀਤੀ ਗਈ ਸੀ, ਪਰ ਇਹਨਾ ਸਾਲਾਂ ‘ਚ ਕਈ ਪ੍ਰਧਾਨ ਮੰਤਰੀ ਆਏ, ਕਈ ਚਲੇ ਗਏ, ਇਹ ਰਿਪੋਰਟ ਫਾਈਲਾਂ ‘ਚ ਹੀ ਪਈ ਹੈ। ਕਿਸੇ  ਵੀ ਇਸਦੀ ਪ੍ਰਵਾਹ ਨਹੀਂ ਕੀਤੀ। ਨਾ ਕਿਸੇ ਸਰਕਾਰ ਨੇ, ਨਾ ਕਿਸੇ ਪ੍ਰਧਾਨ ਮੰਤਰੀ ਨੇ।

ਵੇਖੋ ਨਾ ਇਨਸਾਫ ਦੇ ਪੁੰਜ ਰਾਮ ਜੀ ਦਾ ਰਾਮ ਮੰਦਰ ਬਣ ਗਿਆ ਹੈ। ਮਸਜਿਦ ਢਾਅ ਕੇ ਇਹ ਮੰਦਰ ਉਸਾਰਿਆ ਜਾ ਰਿਹਾ ਹੈ । ਹਾਲੇ ਇਹ ਮੰਦਰ ਪੂਰੀ ਤਰ੍ਹਾਂ ਤਿਆਰ ਹੀ ਨਹੀਂ ਹੋਇਆ, ਪਰ ਪ੍ਰਾਣ ਪ੍ਰਤਿਸ਼ਠਾ ਅਯੋਧਿਆ ਮੰਦਰ ‘ਚ ਜਲਦੀ ਕਰਾਉਣ ਦੀ ਭਾਜਪਾ ਸਰਕਾਰ ਦੀ ਮਜ਼ਬੂਰੀ ਬਣ ਗਈ, ਕਿਉਂਕਿ ਲੋਕ ਸਭਾ ਚੋਣਾਂ ਅਪ੍ਰੈਲ-ਮਈ 2024 ‘ਚ ਹਨ। ਤੇ ਭਾਜਪਾ ਰਾਮ  ਮੰਦਰ ਦਾ ਲਾਹਾ  ਲੈਣਾ ਚਾਹੁੰਦੀ ਹੈ।

ਪ੍ਰਾਣ ਪ੍ਰਤਿਸ਼ਠਾ ਸਮਾਗਮ ‘ਤੇ ਖੁਸ਼ੀਆਂ ਮਨਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਜੀ ਅਯੋਧਿਆ ਮੰਦਰ ‘ਚ ਮੁੱਖ ਯਜਮਾਨ ਬਣਕੇ ਗਏ, ਰਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ। ਉਸ ‘ਚ ਪ੍ਰਾਣ ਪਾਏ ਗਏ। ਭਗਤੀ-ਭਾਵ ਦੇਸ਼ ਦੇ ਲੋਕਾਂ ‘ਚ ਪਾਇਆ ਜਾ ਰਿਹਾ ਹੈ।  ਜਿਹੜਾ ਕੁਝ ਸਮਾਂ ਚੱਲੇਗਾ। ਫਿਰ ਆਮ ਆਦਮੀ ਨੂੰ ਰੋਟੀ ਦੀ, ਇਨਸਾਫ ਦੀ, ਕੱਪੜੇ ਦੀ, ਮਕਾਨ ਦੀ, ਰੁਜ਼ਗਾਰ ਦੀ, ਦਵਾ-ਦਾਰੂ ਦੀ ਯਾਦ ਆਏਗੀ। ਬੇਹਾਲ ਜੀਵਨ ਦੀਆਂ ਅਸਲੀ ਸਮੱਸਿਆਵਾਂ ਉਸ ਅੱਗੇ ਮੂੰਹ ਅੱਡੀ ਖੜੀਆਂ ਹੋਣਗੀਆਂ। ਉਹ ਉਡੀਕ ਕਰੇਗਾ ਰਾਮ ਰਾਜ ਦੀ?

ਚਲੋ ਬਹੁਤਾ ਕੁਝ ਤਾਂ ਉਹ ਕਲਪਿਤ ਨਹੀਂ ਕਰ ਸਕਦਾ, ਪਰ ਬੱਚਿਆਂ ਦੇ ਭਵਿੱਖ ਲਈ, ਆਸ-ਪਾਸ ਦੀਆਂ ਗੰਦੀਆਂ ਗਲੀਆਂ, ਸੜਦੇ ਕੂੜੇ ਦੇ ਢੇਰਾਂ, ਗੰਦੀਆਂ ਨਾਲੀਆਂ ਤੋਂ ਨਿਯਾਤ ਪਾਉਣ ਦੀ “ਰਾਮ ਰਾਜੀ” ਕਲਪਨਾ ਤਾਂ ਉਹ ਕਰ ਹੀ ਸਕਦਾ ਹੈ। ਇਨਸਾਫ ਦੀ ਉਹ ਤਵੱਕੋ ਤਾਂ ਕਰ ਹੀ ਸਕਦਾ ਹੈ, ਜਿਹੜਾ ਰਾਮ ਰਾਜ ਦਾ ਮੂਲ ਅਧਾਰ  ਗਿਣਿਆ ਜਾਂਦਾ ਹੈ।

ਆਓ ਰਤਾ ਕੁ ਝਾਤ ਮਾਰੀਏ ਦੇਸ਼ ਦੀ ਹਾਲਤ ‘ਤੇ। ਦੇਸ਼ ਦੀ ਕੁਲ ਆਬਾਦੀ 145 ਕਰੋੜ ਤੋਂ ਟੱਪ ਗਈ ਹੈ। ਸਾਡਾ ਦੇਸ਼ ਚੀਨ ਨੂੰ ਪਛਾੜਕੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਬਣ ਗਿਆ ਹੈ।  ਦੇਸ਼ ਦੇ ਹਾਕਮਾਂ ਅਨੁਸਾਰ ਦੇਸ਼ ਸੁਖ-ਸੰਪਨ, ਵੱਡਾ, ਕੱਦਵਾਰ, ਵਿਸ਼ਵ ਗੁਰੂ, ਦੁਨੀਆ ਦੀ ਉਪਰਲੀ ਆਰਥਿਕਤਾ ਬਨਣ ਜਾ ਰਿਹਾ ਹੈ। ਪਰ ਨਵੇਂ ਅੰਕੜੇ ਕਹਿੰਦੇ ਹਨ ਕਿ ਸਾਡਾ ਵਿਦੇਸ਼ੀ ਮੁਦਰਾ ਭੰਡਾਰ ਇਸ ਵਰ੍ਹੇ  ਪਿਛਲੇ ਵਰ੍ਹੇ ਤੋਂ 5.89 ਅਰਬ ਡਾਲਰ ਘੱਟ ਗਿਆ ਹੈ ਅਤੇ ਹੁਣ 617.3 ਅਰਬ ਡਾਲਰ ਰਹਿ ਗਿਆ ਹੈ। ਸਾਡੇ ਦੇਸ਼ ਦੀ ਵਿਕਾਸ ਦਰ ਇਸ ਵੇਲੇ 6.9  ਤੋਂ 7.2 ਫੀਸਦੀ ਰਹਿ ਗਈ ਹੈ। ਜਦਕਿ ਲੋੜ ਦੇਸ਼ ਦੀ ਵਿਕਾਸ ਦਰ 8 ਫੀਸਦੀ ਤੋਂ ਉਪਰ ਦੀ ਹੈ, ਜੇਕਰ ਦੇਸ਼ ਨੇ ਅਗਲੇ ਵਰ੍ਹਿਆਂ ‘ਚ ਵੱਡੀ ਆਰਥਿਕਤਾ ਬਨਣਾ ਹੈ।

ਦੇਸ਼ ਦਾ ਪ੍ਰੈੱਸ ਕੂਕ ਰਿਹਾ ਹੈ ਕਿ ਖੁਸ਼ਹਾਲ ਭਾਰਤ ਦੇ ਲੋਕਾਂ ਦੀ ਸਲਾਨਾ ਆਮਦਨ 8,40,000 ਰੁਪਏ(ਭਾਵ 10,000 ਅਮਰੀਕੀ ਡਾਲਰ) ਹੈ। ਕੀ ਇਹ ਭਰਮ ਨਹੀਂ ਹੈ? ਦੇਸ਼ ਦੇ ਸਿਰਫ 7 ਫੀਸਦੀ ਲੋਕਾਂ ਦੀ ਆਮਦਨ ਦੇ ਦਮਗਜੇ ਮਾਰਕੇ 93 ਫੀਸਦੀ ਲੋਕਾਂ ਨੂੰ ਭੁਲਿਆ ਅਤੇ ਰੋਲਿਆ ਜਾ ਰਿਹਾ ਹੈ। ਕਿਉਂ ਨਹੀਂ ਇਹ ਮੰਨਿਆ ਜਾ ਰਿਹਾ ਹੈ ਕਿ 75 ਵਰ੍ਹੇ ਆਜ਼ਾਦੀ ਦੇ ਪੂਰੇ ਹੋਣ ਦੇ ਬਾਵਜੂਦ ਵੀ 82 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਸਰਕਾਰ ਮੁਹੱਈਆ ਕਰ ਰਹੀ ਹੈ।

ਖੁਸ਼ਹਾਲ ਲੋਕ ਦੇਸ਼ ਦੇ ਸਿਰਫ 7 ਕਰੋੜ ਲੋਕ ਹਨ। ਇਹਨਾ ਤੋਂ ਤਿੰਨ ਗੁਣਾ ਭਾਰਤੀਆਂ (22.8 ਕਰੋੜ) ਦੀ ਹਾਲਤ ਤਰਸਯੋਗ ਹੈ। ਮਗਨਰੇਗਾ ਦੇ ਅਧੀਨ 15.4 ਕਰੋੜ ਲੋਕ ਕੰਮ ਕਰਦੇ ਹਨ, ਇਹਨਾ ਨੂੰ 100 ਦਿਨ ਹਰ ਸਾਲ ਕੰਮ ਦੇਣ ਦਾ ਸਰਕਾਰ ਦਾ ਵਾਇਦਾ ਸੀ, ਪਰ ਪਿਛਲੇ ਪੰਜ ਸਾਲਾਂ ਦੌਰਾਨ ਇਹਨਾ ਨੂੰ ਸਿਰਫ  49 ਤੋਂ 51 ਦਿਨ ਪ੍ਰਤੀ ਸਾਲ ਕੰਮ ਮਿਲਿਆ। ਦੇਸ਼ ਵਿੱਚ 10.47 ਕਰੋੜ ਕਿਸਾਨਾਂ ਕੋਲ ਇੱਕ ਤੋਂ ਦੋ  ਏਕੜ ਜ਼ਮੀਨ ਹੈ। ਉਹ ਇਸੇ ਜ਼ਮੀਨ ‘ਤੇ ਖੇਤੀ ਕਰਦੇ ਹਨ। ਉਹਨਾ ਦਾ ਟੱਬਰਾਂ ਦਾ ਗੁਜ਼ਾਰਾ ਇਸ ਜ਼ਮੀਨ ਨਾਲ ਨਹੀਂ ਹੋ ਸਕਿਆ। ਉਹਨਾ ਵਿਚੋਂ ਵੱਡੀ ਗਿਣਤੀ ਖੇਤੀ ਛੱਡ ਗਏ। ਸਾਲ 2023 ਦੀ 15 ਨਵੰਬਰ ਦੀ ਰਿਪੋਰਟ ਅਨੁਸਾਰ ਇਹਨਾ ਕਿਸਾਨਾਂ ਦੀ ਗਿਣਤੀ 8.12 ਕਰੋੜ ਰਹਿ ਗਈ। ਇਹਨਾ ਲੋਕਾਂ ਨੂੰ ਹੀ 6000 ਰੁਪਏ ਸਲਾਨਾ ਸਹਾਇਤਾ ਕੇਂਦਰ ਸਰਕਾਰ ਨੇ ਦਿੱਤੀ ਹੈ।

ਵੱਡੀ ਗਿਣਤੀ ਮਜ਼ਦੂਰ ਜੋ ਖੇਤੀ ਮਜ਼ਦੂਰ ਹਨ, ਉਹ ਲੋਕ ਜੋ ਸੜਕ ਦੇ ਲੋਕ ਹਨ, ਪੁਲਾਂ ਦੇ ਥੱਲੇ ਜਾਂ ਫੁਟਪਾਥ ‘ਤੇ ਸੌਂਦੇ ਹਨ, ਉਹ ਲੋਕ ਜੋ ਸੀਵਰੇਜ  ਸਾਫ ਕਰਦੇ ਹਨ, ਜੁੱਤੇ ਮੁਰੰਮਤ ਕਰਦੇ ਹਨ, ਜੋ ਘਰੇਲੂ ਨੌਕਰ ਹਨ, ਉਹਨਾ ਦੀ ਸਥਿਤੀ ਕੀ ਕਿਸੇ ਸਰਕਾਰ ਨੇ ਕਦੇ ਪਰਖੀ ਹੈ? ਇਹਨਾ ਲੋਕਾਂ ਲਈ ਕਿਹੜੀ ਸਰਕਾਰੀ ਸਹਾਇਤਾ ਹੈ?ਕਿਹੜੀਆਂ ਸੁੱਖ ਸੁਵਿਧਾਵਾਂ ਜਾਂ ਸਰਕਾਰੀ ਸਹੂਲਤਾਂ ਹਨ ਇਹਨਾ ਲਈ?

ਸਰਕਾਰ ਨਿੱਤ ਦੁਹਾੜੇ ਵਾਇਦੇ ਕਰਦੀ ਹੈ। ਸਭ ਲਈ ਸਭ ਕੁਝ ਸਭ ਲਈ ਰੁਜ਼ਗਾਰ, ਸਭ ਲਈ ਸਿੱਖਿਆ, ਸਭ ਲਈ ਭੋਜਨ, ਸਭ ਲਈ ਮਕਾਨ। ਦੇਸ਼ ‘ਚ ਅਸਲੀਅਤ ਕੀ ਹੈ? ਕੀ  ਸਰਕਾਰ ਆਮ ਲੋਕਾਂ ਨੂੰ “ਭੇਟ ” ਕੀਤੀਆਂ ਸਕੀਮਾਂ ਦੀ ਦੁਰਦਸ਼ਾ ਤੋਂ ਜਾਣੂ ਨਹੀਂ ? ਕੀ ਸਰਕਾਰ ਦੇਸ਼ ‘ਚ ਫੈਲੇ ਭ੍ਰਿਸ਼ਟਾਚਾਰ ਨੂੰ ਨਹੀਂ ਸਮਝਦੀ? ਕੀ ਸਰਕਾਰ  ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਕੱਚ-ਸੱਚ ਨਹੀਂ ਸਮਝਦੀ?  ਹੁਣੇ ਜਿਹੇ ਹੋਏ ਇੱਕ ਸਰਵੇਖਣ ਅਨੁਸਾਰ ਪਤਾ ਚਲਿਆ ਹੈ ਕਿ ਦੇਸ਼ ਦੀ ਆਮ ਜਨਤਾ ਅਪਰਾਧੀਕਰਨ ਅਤੇ ਭ੍ਰਿਸ਼ਟਾਚਾਰ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਬੇਰੁਜ਼ਗਾਰੀ ਤੇ ਮਹਿੰਗਾਈ  ਤੋਂ ਹੈ। ਸਰਵੇ ਅਨੁਸਾਰ ਬੇਰੁਜ਼ਗਾਰੀ ਦੀ ਦਰ ਇਸ ਵੇਲੇ 10 ਫੀਸਦੀ ਤੋਂ ਉਪਰ ਚੱਲ ਰਹੀ ਹੈ।

ਸਕੂਲਾਂ ‘ਚ ਦਾਖਲਾ ਲੈਣ ਵਾਲੇ ਆਮ ਆਦਮੀ ਦੇ ਬੱਚੇ ਵਿੱਚ -ਵਿਚਾਲੇ ਪੜ੍ਹਾਈ ਛੱਡ ਜਾਂਦੇ ਹਨ। ਇਸਦਾ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣਾ ਹੈ। ਆਮ ਆਦਮੀ ਦੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਵੱਡੀ ਗਿਣਤੀ ਉਮਰ ਦੇ 5 ਸਾਲ ਪੂਰੇ ਹੋਣ ਤੋਂ  ਪਹਿਲਾਂ ਹੀ ਆਪਣੀ ਜੀਵਨ ਯਾਤਰਾ ਪੂਰੀ ਕਰ ਰਹੇ ਹਨ। ਆਯੂਸ਼ਮਾਨ ਕਾਰਡ ਉਹਨਾ ਦੇ ਹੱਥ ਹੀ ਨਹੀਂ ਆਉਂਦੇ?  ਨਾ ਬੱਚਿਆਂ ਦੇ, ਨਾ ਬੁੱਢਿਆਂ ਦੇ, ਨਾ ਗਰਭਵਤੀ ਔਰਤਾਂ ਦੇ, ਜੋ ਪਿੰਡਾਂ ‘ਚ ਆਪੇ ਬੱਚੇ ਜਣ ਦਿੰਦੀਆਂ ਹਨ। ਪ੍ਰਵਾਸ ਅੱਜ ਭਾਰਤੀਆਂ ਦੇ ਜੀਵਨ ਦਾ ਅੰਗ ਬਣ ਚੁੱਕਾ ਹੈ, ਕੁਝ ਲੋਕ ਦੇਸ਼ ‘ਚ ਪ੍ਰਵਾਸ ਕਰਦੇ ਹਨ, ਕੁਝ ਪ੍ਰਦੇਸ਼  ‘ਚ ਪ੍ਰਵਾਸ ਕਰਨ ਲਈ ਮਜ਼ਬੂਰ ਹਨ। ਕਾਰਨ ਆਰਥਿਕ ਮੰਦਹਾਲੀ ਹੈ। ਤਾਂ ਫਿਰ ਖੁਸ਼ਹਾਲ ਭਾਰਤ  ਕਿਥੇ ਹੈ?

ਰਾਮ ਰਾਜ ਦੀ ਮੂਲ ਕਥਾ ਕੀ ਹੈ? ਸਭ ਲਈ ਇਕੋ ਜਿਹਾ ਰਾਜ! ਸਭ ਲਈ ਇਨਸਾਫ । ਸਭ ਲਈ ਰੋਟੀ, ਕੱਪੜਾ ਅਤੇ ਮਕਾਨ। ਪਰ ਅੱਜ  ਸਿਆਸੀ ਧਿਰਾਂ ਗਰੀਬੀ ਹਟਾਓ ਦੀ ਗਲ ਕਰਦੀਆਂ ਹਨ। ਸਭ ਦੇ ਵਿਕਾਸ ਦੇ ਨਾਹਰੇ ਲਗਾਉਂਦੀਆਂ ਹਨ । ਪਰ ਕੋਈ ਵੀ ਦੇਸ਼ ਕੀ ਉਦੋਂ ਤੱਕ ਵਿਕਾਸ ਕਰ ਸਕਦਾ ਹੈ, ਜਦ ਤੱਕ ਉਸ ਦੇਸ਼ ਦੇ ਲੋਕ ਸਿਖਿਅਤ ਨਾ ਹੋਣ, ਜਿਥੇ ਰੁਜ਼ਗਾਰ ਦੇ ਮੌਕੇ ਨਾ ਹੋਣ ਜਿਥੇ ਇਨਸਾਫ, ਰਾਜ ਦਾ ਮੁੱਖ ਧੁਰਾ ਨਾ ਹੋਵੇ।

ਅੱਜ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਟਕਾਉਣ ਲਈ ਸਾਡੇ ਨੇਤਾ ਮਸਜਿਦ-ਮੰਦਰ ਦੇ ਝਗੜੇ ਛੇੜ ਰਹੇ ਹਨ। ਫਿਰਕੂ ਦੰਗੇ ਕਰਵਾਉਂਦੇ ਹਨ।  ਇੱਕ ਪਾਸੇ ਉਹ ਲੋਕ ਹਨ ਜੋ 2024 ਦੀਆਂ ਚੋਣਾਂ ਲਈ ਅਯੋਧਿਆ ਰਾਮ ਮੰਦਰ ਦੀ ਵਿਸਾਤ ਵਿਛਾਕੇ ਬੈਠੇ ਹਨ ਅਤੇ ਉਸਤੋਂ ਬਾਅਦ ਮਥੁਰਾ ਅਤੇ ਕਾਸ਼ੀ ਵਿਚੋਂ ਮਸਜਿਦਾਂ ਹਟਾਕੇ ਸੁੰਦਰ ਮੰਦਰ ਸਥਾਪਿਤ ਕਰਨ ਦੀ ਗੱਲ ਕਰਦੇ ਹਨ, ਦੂਜੇ ਪਾਸੇ ਉਹ  ਲੋਕ ਹਨ ਜੋ ਜਾਤੀਆਂ ਦੇ ਨਾਮ ਤੇ  ਮਰਦਮ ਸ਼ੁਮਾਰੀ ਕਰਾਕੇ ਲੋਕਾਂ ਨੂੰ ਇਕ ਧਿਰ ਬਣਾ ਰਹੇ ਹਨ, ਤਾਂ ਕਿ ਉਹ ਆਪਸੀ ਵਿਰੋਧ ‘ਚ ਖੜ ਜਾਣ। ਉਹ ਨੇਤਾਵਾਂ ਦੀ ਅਸਲੀਅਤ ਨਾ ਸਮਝ ਸਕਣ।

ਦੇਸ਼ ਦੇ ਕੁਝ ਨੇਤਾ “ਇਨਸਾਫ ਯਾਤਰਾ” ਤੇ ਹਨ। ਉਹ ਮੁਹੱਬਤ ਦੀ ਦੁਕਾਨ ਚਲਾਉਣ ਦੀ ਗੱਲ ਵੀ ਕਰਦੇ ਹਨ। ਉਹ ਇਸ ਤੋਂ ਵੀ ਵੱਡੀਆਂ ਗੱਲਾਂ ਕਰਦੇ ਹਨ। ਪਰ ਕੀ ਕਦੇ ਉਹਨਾ ਦੇ ਮੂੰਹੋਂ ਦੇਸ਼ ਦੀ ਨਿਆ ਪ੍ਰਣਾਲੀ ‘ਚ ਸੁਧਾਰ ਦੀ ਗੱਲ ਸੁਣੀ ਹੈ ਕਿਸੇ ਨੇ? ਕੀ ਉਹਨਾ ਦੇ ਮੂੰਹੋਂ ਕਦੇ ਦੇਸ਼ ਦੇ ਲੋਕਾਂ ਦੇ ਗਰੀਬੀ ਦੇ ਇਸ ਵਿਸ਼ਾਲ ਚੱਕਰ ‘ਚ ਫਸਾਉਣ ਲਈ ਆਖ਼ਰ ਜ਼ੁੰਮੇਵਾਰ ਕੌਣ ਹਨ, ਦੀ ਗੱਲ ਸੁਣੀ ਹੈ ਕਦੇ ਕਿਸੇ ਨੇ?

 ਦੇਸ਼ ‘ਚ ਸੜਕਾਂ ਦਾ ਜਾਲ ਵਿਛ ਰਿਹਾ ਹੈ। ਦੇਸ਼ ਡਿਜੀਟਲ  ਇੰਡੀਆ ਬਣ ਰਿਹਾ ਹੈ। ਦੇਸ਼ ਦਾ ਨਿੱਜੀਕਰਨ ਹੋ ਰਿਹਾ ਹੈ। ਦੇਸ਼ ਆਪਣੇ ਮੂੰਹ ਮੀਆਂ ਮਿੱਠੂ ਬਣਕੇ “ਦੁਨੀਆਂ ਦੀ ਸਭ ਤੋਂ ਵੱਡੀ ਆਰਥਿਕਤਾ ਬਨਣ ਦੀਆਂ ਫੜਾਂ ਮਾਰ ਰਿਹਾ ਹੈ। ਪਰ ਨਾਲ ਦੀ ਨਾਲ ਦੇਸ਼ ਦੇ ਹਾਕਮ ਦੇਸ਼ ਨੂੰ ਧਰਮ ਅਤੇ ਅਤਿ-ਰਾਸ਼ਟਰਵਾਦ ਦਾ ਮਿਸ਼ਰਣ ਬਨਾਉਣ ‘ਤੇ ਤੁਲੇ ਹੋਏ ਹਨ।

ਦੇਸ਼ ਵਿੱਚ ਜੋ ਸਥਿਤੀਆਂ ਹਨ, ਉਸਨੂੰ ਸਵੀਕਾਰੇ ਬਿਨ੍ਹਾਂ ਸੁਪਨਮਈ ਮਾਹੌਲ ਸਿਰਜਿਆ ਜਾ ਰਿਹਾ ਹੈ। ਲੋੜ ਸੱਚ ਨੂੰ ਸਵੀਕਾਰ ਕਰਨ ਦੀ ਹੈ। ਜਦੋਂ ਤੱਕ ਦੇਸ਼ ‘ਚ ਬੇਕਾਰੀ ਅਤੇ ਮਹਿੰਗਾਈ ਵਧਦੀ ਰਹੇਗੀ,  ਰੁਪਏ ਦੀ ਕੀਮਤ ਡਿਗਦੀ  ਰਹੇਗੀ, ਉਦੋਂ ਤੱਕ ਆਰਥਿਕ ਵਾਧੇ ਦੇ ਉਹਨਾ ਅੰਕੜਿਆਂ ਵਿੱਚ ਆਮ ਆਦਮੀ ਆਪਣਾ ਭਲਾ ਹੁੰਦਾ ਹੋਇਆ ਮਹਿਸੂਸ ਨਹੀਂ ਕਰੇਗਾ।

ਅੱਜ ਦੇਸ਼ ਨੂੰ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੇ ਵਿਚਾਰ ਤੋਂ ਦੂਰ ਕੀਤਾ ਜਾ ਰਿਹਾ ਹੈ, ਪਰ ਦੇਸ਼ ਦੇ 93 ਫੀਸਦੀ ਲੋਕ ਰਾਮ ਰਾਜ ਦੀ ਉਡੀਕ ‘ਚ ਹਨ।

-ਗੁਰਮੀਤ ਸਿੰਘ ਪਲਾਹੀ
9815802070

ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਿਆਂ

ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਏ ਸਿੱਖ ਸੰਤੋਖ ਸਿੰਘ ਸੰਧੂ ਪੰਥ ਦੇ ਨੌਵੇਂ ਗੱਦੀ ਨਸ਼ੀਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਗੁਰੂ ਕੇ ਮਹਿਲ, ਸ਼੍ਰੀ ਅੰਮ੍ਰਿਤਸਰ ਵਿਖੇ ਪਿਤਾ ਸ਼੍ਰੀ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਿਹ ਵਿਖੇ ਪਹਿਲੀ ਅਪ੍ਰੈਲ, 1621 ਨੂੰ ਹੋਇਆ। ਕੁਝ ਇਤਿਹਾਸਕਾਰ ਇਹ ਮਿਤੀ 18 ਅਪ੍ਰੈਲ, ਕੁਝ 21 ਅਪ੍ਰੈਲ ਅਤੇ ਕੁਝ 25 ਅਪ੍ਰੈਲ ਮੰਨਦੇ ਹਨ। ਉਸ ਵੇਲੇ ਦਾ ਜਨਮ ਤੇ ਮੌਤ ਇੰਦਰਾਜ ਦਾ ਕੋਈ ਭਰੋਸੇ ਯੋਗ ਰਿਕਾਰਡ ਉਪਲਭਧ ਨਾ ਹੋਣ ਕਰਕੇ ਕਿਸੇ ਵੀ ਮਿਤੀ ਨੂੰ ਦਾਅਵੇ ਨਾਲ ਸਹੀ ਨਹੀਂ ਕਿਹਾ ਜਾ ਸਕਦਾ। ਆਪ ਜੀ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ। ਆਪ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਆਪ ਜੀ ਦੇ ਵੱਡੇ ਭਰਾਵਾਂ ਦੇ ਨਾਂ ਸਨ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਮਨੀ ਰਾਇ ਜੀ ਅਤੇ ਬਾਬਾ ਅਟਲ ਰਾਇ ਜੀ। ਆਪ ਜੀ ਦੀ ਇੱਕ ਭੈਣ ਸੀ ਜਿਸਦਾ ਨਾਂ ਬੀਬੀ ਵੀਰੋ ਜੀ ਸੀ।

ਗੁਰੂ ਤੇਗ ਬਹਾਦਰ ਜੀ ਦਾ ਪਾਲਣ ਪੋਸ਼ਣ ਸਿੱਖ ਰਵਾਇਤਾਂ ਅਨੁਸਾਰ ਹੋਇਆ। ਬਾਬਾ ਬੁਢਾ ਜੀ ਨੇ ਆਪ ਜੀ ਨੂੰ ਤੀਰੰਦਾਜ਼ੀ ਅਤੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ। ਪਿਤਾ ਹਰਿਗੋਬਿੰਦ ਜੀ ਨੇ ਆਪ ਨੂੰ ਤਲਵਾਰਬਾਜ਼ੀ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਆਪ ਜੀ ਨੂੰ ਪੁਰਾਤਨ ਧਾਰਮਿਕ ਸਿੱਖਿਆ ਦੇ ਨਾਲ ਵੇਦਾਂ, ਉਪਨਿਸ਼ਦਾਂ ਅਤੇ ਪੁਰਾਣਾਂ ਦੀ ਵੀ ਸਿੱਖਿਆ ਦਿੱਤੀ ਗਈ। ਆਪ ਨੇ ਗੁਰਮੁਖੀ, ਹਿੰਦੀ ਅਤੇ ਸੰਸਕ੍ਰਿਤ ਦੀ ਵਿਦਿਆ ਪ੍ਰਾਪਤ ਕੀਤੀ।ਆਪ ਇੱਕ ਕਵੀ, ਇੱਕ ਚਿੰਤਕ ਅਤੇ ਇੱਕ ਸੂਰਬੀਰ ਯੋਧਾ ਸਨ। ਆਪ ਨੇ ਗੁਰੂ ਨਾਨਕ ਅਤੇ ਆਪ ਤੋਂ ਪਹਿਲੇ ਹੋਰ ਗੁਰੂ ਸਾਹਿਬਾਨਾਂ ਦੀ ਪਾਵਨਤਾ ਅਤੇ ਧਰਮ ਗਿਆਨ ਦੇ ਚਾਨਣ ਨੂੰ ਅਗੇ ਵਧਾਇਆ। ਆਪ ਜੀ ਦੀਆਂ ਅਧਿਆਤਮਿਕ ਰਚਨਾਵਾਂ ਦੇ ਵਿਸ਼ੇ ਸਨ ਪ੍ਰਭੂ ਦੀ ਮਹਿਮਾ, ਮਨੁਖਤਾ, ਤਨ, ਮਨ, ਕਸ਼ਟ ਗੌਰਵ, ਸੇਵਾ ਅਤੇ ਮੁਕਤੀ, ਜੋਕਿ ਉਨ੍ਹਾਂ ਦੀਆਂ 116 ਰਚਨਾਵਾਂ ਵਿੱਚੋਂ ਝਲਕਦੇ ਹਨ। ਇਹ 116 ਕਾਵਿਕ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 219 ਤੋਂ 1426-29 ਉਤੇ 15 ਰਾਗਾਂ ਵਿੱਚ ਦਰਜ ਹਨ। ਉਨ੍ਹਾਂ ਦੀਆਂ ਇਹ ਰਚਨਾਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦਮਦਮਾ ਸਾਹਿਬ ਵਿਖੇ ਮੌਜੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ ਉਦੋਂ ਦਰਜ ਕੀਤੀਆਂ ਸਨ। ਸੰਨ 1632 ਵਿੱਚ ਆਪ ਜੀ ਦਾ ਵਿਆਹ ਕਰਤਾਰ ਪੁਰ ਵਿਖੇ ਸ਼੍ਰੀ ਲਾਲ ਚੰਦ ਤੇ ਸ਼੍ਰੀਮਤੀ ਬਿਸ਼ਨ ਕੌਰ ਦੀ ਪੁੱਤਰੀ ਗੁਜਰ ਕੌਰ ਜੀ (ਜਿਸਨੂੰ ਮਾਤਾ ਗੁਜਰ ਕੌਰ ਜਾਂ ਮਾਤਾ ਗੁਜਰੀ ਜੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ) ਨਾਲ ਹੋਇਆ।

ਤਿਆਗ ਮੱਲ ਤੋਂ ਤੇਗ ਬਹਾਦਰ

ਸੰਨ 1634 ਵਿੱਚ ਬਾਦਸ਼ਾਹ ਸ਼ਾਹ ਜਹਾਨ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ। ਉਸ ਜੰਗਲ ਵਿੱਚ ਗੁਰੂ ਹਰਿਗੋਬਿੰਦ ਜੀ ਦੇ ਸਿੱਖ ਵੀ ਮੌਜੂਦ ਸਨ। ਸਿੱੱਖਾਂ ਨੇ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ਼ ਫੜ ਲਿਆ ਸੀ। ਗੁੱਸੇ ਵਿੱਚ ਸ਼ਾਹ ਜਹਾਨ ਦੇ ਜਰਨੈਲ ਪੈਂਦੇ ਖਾਨ ਨੇ ਮੁਗਲ ਸੈਨਿਕਾਂ ਨਾਲ ਗੁਰੂ ਜੀ ਦੇ ਪਿੰਡ ਉਤੇ ਹਮਲਾ ਕਰ ਦਿੱਤਾ। ਉਸ ਸਮੇਂ ਤਿਆਗ ਮੱਲ ਦੀ ਉਮਰ 13 ਸਾਲ ਦੀ ਸੀ। ਮੁਗਲਾਂ ਤੇ ਗੁਰੂ ਹਰਿਗੋਬਿੰਦ ਸਮੇਤ ਸਿੱਖਾਂ ਵਿੱਚ ਖੂੰਨੀ ਜੰਗ ਹੋਈ। ਇਸਨੂੰ ਗੁਰੂ ਜੀ ਦੀ ਕਰਤਾਰ ਪੁਰ ਦੀ ਜੰਗ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਜੰਗ ਵਿੱਚ ਤਿਆਗ ਮੱਲ ਨੇ ਤਲਵਾਰ ਦੇ ਅਜਿਹੇ ਜੌਹਰ ਵਿਖਾਏ ਕਿ ਪਿਤਾ ਹਰਿਗੋਬਿੰਂਦ ਜੀ ਨੇ ਤਿਆਗ ਮੱਲ ਨੂੰ ਤੇਗ ਬਹਾਦਰ ਦੇ ਖਿਤਾਬ ਨਾਲ ਨਿਵਾਜਿਆ ਸੀ। ਬਾਅਦ ਵਿੱਚ ਤਿਆਗ ਮੱਲ ਦਾ ਨਾਂ ਤੇਗ ਬਹਾਦਰ ਪੈ ਗਿਆ। ਇਸਤੋਂ ਬਾਅਦ ਤੇਗ ਬਹਾਦਰ ਜੀ ਸਨਿਆਸੀ ਅਤੇ ਭਗਤੀ ਜੀਵਨ ਵਿੱਚ ਮਗਨ ਹੋ ਗਏ।

ਬਾਬਾ ਬਕਾਲਾ ਵਿੱਚ ਨਿਵਾਸ

ਗੁਰੂ ਹਰਿਗੋਬਿੰਦ ਜੀ ਸੰਨ 1640 ਵਿੱਚ ਆਪਣੀ ਪਤਨੀ ਨਾਨਕੀ ਜੀ, ਤਿਆਗ ਮੱਲ ਅਤੇ ਗੁਜਰ ਕੌਰ ਜੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਕਸਬਾ ਬਕਾਲਾ ਵਿੱਚ ਚਲੇ ਗਏ। ਉਨ੍ਹਾਂ ਦਿਨਾਂ ਵਿੱਚ ਕਸਬਾ ਬਕਾਲਾ ਬਹੁਤ ਸਾਰੇ ਸੁੰਦਰ ਤਲਾਬਾਂ ਅਤੇ ਖੂਹਾਂ ਨਾਲ ਬੜਾ ਖੁਸ਼ਹਾਲ ਕਸਬਾ ਸੀ। ਗੁਰੁ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਿਆਗ ਮੱਲ ਜੀ ਆਪਣੀ ਪਤਨੀ ਅਤੇ ਮਾਤਾ ਨਾਲ ਬਕਾਲੇ ਵਿੱਚ ਹੀ ਠਹਿਰੇ ਰਹੇ। ਉਥੇ ਭੋਰੇ ਵਿੱਚ ਬੈਠ ਕੇ ਕਈ ਸਾਲ ਭਗਤੀ ਕੀਤੀ ਅਤੇ ਇਥੇ 26 ਸਾਲ ਰਹੇ।

ਨਾਨਕ ਗੁਰਗੱਦੀ ਦੀ ਪ੍ਰਾਪਤੀ

ਗੁਰੂ ਹਰਿਗੋਬਿੰਦ ਜੀ ਨੇ ਆਪਣੇ ਤੋਂ ਬਾਅਦ ਗੁਰਗੱਦੀ ਦਾ ਵਾਰਿਸ ਬਣਾਉਣ ਲਈ ਆਪਣੇ ਪੋਤਰੇ ਹਰਿ ਰਾਇ ਜੀ ਨੂੰ ਯੋਗ ਸਮਝਿਆ ਅਤੇ ਸੰਨ 1644 ਵਿੱਚ ਗੁਰਗੱਦੀ ਉਤੇ ਬਿਠਾਇਆ। ਫਿਰ ਗੁਰੂ ਹਰਿ ਰਾਇ ਜੀ ਨੇ ਆਪਣੇ ਪੁੱਤਰ ਹਰਕ੍ਰਿਸ਼ਨ ਜੀ ਨੂੰ 1661 ਵਿੱਚ ਗੁਰਗੱਦੀ ਉਤੇ ਬਿਠਾਇਆ। ਗੁਰੁ ਹਰਕ੍ਰਿਸ਼ਨ ਜੀ ਦੀ ਉਸ ਵੇਲੇ ਉਮਰ ਪੰਜ ਸਾਲ ਦੀ ਸੀ। ਦਿੱਲੀ ਵਿੱਚ ਚੇਚਕ ਦੀ ਮਹਾਮਾਰੀ ਫੈਲ ਗਈ ਸੀ ਅਤੇ ਉਸ ਸਮੇਂ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਗਏ ਹੋਏ ਸਨ। ਉਥੇ ਉਨ੍ਹਾਂ ਨੇ ਚੇਚਕ ਤੋਂ ਪੀੜਤ ਲੋਕਾਂ ਦੀ ਤਨ ਦੇਹੀ ਨਾਲ ਸੇਵਾ ਕਰਨੀ ਸ਼ੁਰੂ ਕੀਤੀ ਅਤੇ ਅੰਤ ਆਪ ਵੀ ਚੇਚਕ ਦੀ ਬੀਮਾਰੀ ਦੇ ਸ਼ਿਕਾਰ ਹੋ ਗਏ ਅਤੇ ਸੰਨ 1664 ਵਿੱਚ ਜੌਤੀ ਜੋਤ ਸਮਾ ਗਏ। ਉਨ੍ਹਾਂ ਦਾ ਅੰਤ ਸਮਾਂ ਨੇੜੇ ਆਇਆ ਵੇਖ ਕੇ ਉਥੇ ਇਕੱਠੇ ਹੋਏ ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਜੀ ਤੋਂ ਪੁਛਿਆ ਕਿ ਉਨ੍ਹਾਂ ਤੋਂ ਬਾਅਦ ਸਿੱਖਾਂ ਦਾ ਅਗਲਾ ਗੁਰੂ ਕੌਣ ਹੋਵੇਗਾ। ਗੁਰੂ ਹਰਕ੍ਰਿਸ਼ਨ ਜੀ ਬੀਮਾਰੀ ਕਾਰਨ ਇੰਨੇ ਕਮਜੋਰ ਹੋ ਗਏ ਸਨ ਕਿ ਉਨ੍ਹਾਂ ਦੀ ਸਪਸ਼ਟ ਆਵਾਜ਼ ਵੀ ਨਹੀਂ ਨਿਕਲ ਰਹੀ ਸੀ।ਇਸ ਹਾਲਤ ਵਿੱਚ ਉਨ੍ਹਾਂ ਦੇ ਮੁੱਖ ਤੋਂ ਸਿਰਫ ‘ਬਕਾਲੇ’ ਦਾ ਸ਼ਬਦ ਹੀ ਨਿਕਲਿਆ। ਫਿਰ ਉਹ ਜੋਤੀ ਜੋਤ ਸਮਾ ਗਏ।ਉਨ੍ਹਾਂ ਦੇ ਸਸਕਾਰ ਤੋਂ ਬਾਅਦ ਦੀਵਾਨ ਦਰਗਾ ਮੱਲ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜਥਾ ਬਕਾਲਾ ਵਿਖੇ ਪਹੁੰਚ ਗਿਆ। ਉਨ੍ਹਾਂ ਨੇ ਵੇਖਿਆ ਕਿ ਬਕਾਲਾ ਵਿਖੇ ਸੋਢੀ ਵੰਸ਼ ਦੇ ਆਪੂੰ ਬਣੇ 22 ਗੁਰੂ ਵੱਖ ਵੱਖ ਅੱਡੇ ਲਾਈ ਬੈਠੇ ਸਨ। ਜਥੇ ਵੱਲੋਂ ਅਜਿਹੀ ਹਾਲਤ ਵਿੱਚ ਅਸਲ ਸਿੱਖ ਗੁਰੂ ਦੀ ਪਹਿਚਾਣ ਕਰਨੀ ਬੜੀ ਮੁਸ਼ਕਿਲ ਸੀ।ਇਸ ਦੌਰਾਨ ਇੱਕ ਘਟਨਾ ਵਾਪਰਦੀ ਹੈ। ਇੱਕ ਸਿੱਖ ਵਪਾਰੀ ‘ਮੱਖਣ ਸ਼ਾਹ ਲੁਬਾਣਾ’ ਦਾ ਜਹਾਜ਼, ਜੋਕਿ ਭਾਰੀ ਸਾਜ਼ੋ ਸਾਮਾਨ ਨਾਲ ਲੱਦਿਆ ਹੋਇਆ ਸੀ, ਸਮੁੰਦਰ ਵਿੱਚ ਆਏ ਤੂਫਾਨ ਦੀ ਲਪੇਟ ਵਿੱਚ ਆ ਗਿਆ। ਆਪਣੀ ਜ਼ਾਨ, ਮਾਲ ਅਤੇ ਜਹਾਜ਼ ਨੂੰ ਖ਼ਤਰੇ ਵਿੱਚ ਪਿਆ ਵੇਖ ਕੇ ਮੱਖਣ ਸ਼ਾਹ ਨੇ ਗੁਰੂ ਮਹਾਰਾਜ ਅਗੇ ਅਰਦਾਸ ਕੀਤੀ ਅਤੇ 500 ਸੋਨੇ ਦੀਆਂ ਮੁਹਰਾਂ ਭੇਟਾ ਦੇਣ ਦਾ ਵਚਨ ਕੀਤਾ।ਜਹਾਜ਼ ਸਹੀ ਸਲਾਮਤ ਸਮੁੰਦਰ ਕਿਨਾਰੇ ਬੰਦਰਗਾਹ ਉਤੇ ਆਣ ਲੱਗਿਆ। ਮੱਖਣ ਸ਼ਾਹ ਕੀਤੇ ਵਚਨ ਅਨੁਸਾਰ ਗੁਰੂ ਦਾ ਸ਼ੁਕਰਾਨਾ ਕਰਨ ਲਈ ਦਿੱਲੀ ਵੱਲ ਚੱਲ ਪਿਆ। ਦਿੱਲੀ ਪਹੁੰਚ ਕੇ ਉਸਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਹਨ ਅਗਲੇ ਸਿੱਖ ਗੁਰੂ ਦੇ ਬਕਾਲਾ ਵਿਖੇ ਹੋਣ ਦਾ ਇਸ਼ਾਰਾ ਕਰ ਗਏ ਹਨ। ਫਿਰ ਉਥੋਂ ਮੱਖਣ ਸ਼ਾਹ ਬਕਾਲੇ ਨੂੰ ਰਵਾਨਾ ਹੋ ਗਿਆ। ਬਕਾਲਾ ਪਹੁੰਚ ਕੇ ਉਸਨੂੰ ਵੀ 22 ਅਖੌਤੀ ਗੁਰੂਆਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਅਸਲੀ ਗੁਰੂ ਦੀ ਪਰਖ ਕਰਨ ਲਈ ਸਾਰਿਆਂ ਮੂਹਰੇ ਦੋ ਦੋ ਮੁਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਸਭਨਾਂ ਨੇ ਮੁਹਰਾਂ ਪ੍ਰਾਪਤ ਕਰਕੇ ਰਸਮ ਅਨੁਸਾਰ ਅਸ਼ੀਰਵਾਦ ਦੇਣ ਤੋਂ ਬਿਨਾ ਹੋਰ ਕੁਝ ਨਹੀਂ ਕਿਹਾ। ਅੰਤ ਵਿੱਚ ਉਸਨੇ ੳਥੇ ਖੇਡਦੇ ਬੱਚਿਆਂ ਤੋਂ ਪੁਛਿਆ ਕਿ ਇਨ੍ਹਾਂ 22 ਸਾਧੂਆਂ ਤੋਂ ਇਲਾਵਾ ਕੀ ਕੋਈ ਹੋਰ ਵੀ ਇਥੇ ਸਾਧੂ ਸੰਤ ਹੈ, ਤਾਂ ਬੱਚਿਆਂ ਨੇ ਦੱਸਿਆ ਕਿ ਹਾਂ ਇੱਕ ਉਸ ਭੋਰੇ ਵਿੱਚ ਰਹਿੰਦਾ ਹੈ। ਮੱਖਣ ਸ਼ਾਹ ਉਸ ਭੋਰੇ ਵੱਲ ਗਿਆ ਤਾਂ ੳੱਥੇ ਉਸਦਾ ਸਾਹਮਣਾ ਮਾਤਾ ਗੁਜ਼ਰ ਕੌਰ ਨਾਲ ਹੋਇਆ। ਤੇਗ ਬਹਾਦਰ ਜੀ ਉਸ ਵੇਲੇ ਵੀ ਭਗਤੀ ਵਿੱਚ ਲੀਨ ਸਨ। ਮਾਤਾ ਗੁਜ਼ਰ ਕੌਰ ਨੇ ਦੱਸਿਆ ਕਿ ਜਦੋਂ ਉਹ ਸਿਮਰਨ ਉਤੇ ਬੈਠੇ ਹੁੰਦੇ ਹਨ ਤਾਂ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਹੁੰਦੀ। ਇਥੋਂ ਤੱਕ ਕਿ ਮੈਂ ਵੀ ਨਹੀਂ ਜਾ ਸਕਦੀ। ਇੰਨਾ ਸੁਣ ਕੇ ਮੱਖਣ ਸ਼ਾਹ ਉਥੇ ਹੀ ਬੈਠ ਗਿਆ ਅਤੇ ਉਡੀਕ ਕਰਨ ਲੱਗਾ ਕਿ ਕਦੋਂ ਉਸ ਸੰਤ ਦੀ ਅੱਖ ਖੁੱਲੇ ਅਤੇ ਉਹ ਜਾ ਕੇ ਮੱਥਾ ਟੇਕੇ। ਕੁਝ ਦੇਰ ਬਾਅਦ ਤੇਗ ਬਹਾਦਰ ਜੀ ਨੇ ਅੱਖਾਂ ਖੋਲੀਆਂ ਤਾਂ ਗੁਜਰ ਕੌਰ ਨੇ ਜਾ ਕੇ ਦੱਸਿਆ ਤਾਂ ਤੇਗ ਬਹਾਦਰ ਜੀ ਨੇ ਅੰਦਰ ਆਾਉਣ ਦੀ ਆਗਿਆ ਦੇ ਦਿੱਤੀ। ਮੱਖਣ ਸ਼ਾਹ ਨੇ ਹੋਰਨਾਂ ਵਾਂਗ ਹੀ ਤੇਗ ਬਹਾਦਰ ਜੀ ਅੱਗੇ ਵੀ ਦੋ ਮੁਹਰਾਂ ਰੱਖ ਕੇ ਮੱਥਾ ਟੇਕਿਆ। ਜਦ ਮੁੜਨ ਲੱਗਾ ਤਾਂ ਤੇਗ ਬਹਾਦਰ ਜੀ ਨੇ ਕਿਹਾ, “ਭਾਈ ਵਚਨ 500 ਮੁਹਰਾਂ ਦਾ ਕਰਕੇ ਦੇ ਰਿਹਾ ਏਂ ਦੋ ਮੁਹਰਾਂ”।

ਇੰਨਾ ਸੁਣਦਿਆਂ ਹੀ ਮੱਖਣ ਸ਼ਾਹ ਨੇ 500 ਸੋਨੇ ਦੀਆਂ ਮੁਹਰਾਂ ਰੱਖ ਕੇ ਤੇਗ ਬਹਾਦਰ ਜੀ ਦੇ ਚਰਨਾਂ ਉਤੇ ਮੱਥਾ ਟੇਕਿਆ ਅਤੇ ਚਰਨਾਂ ਨੂੰ ਚੁੰਮ ਕੇ ਬਾਹਰ ਆ ਕੇ ਮਕਾਨ ਦੀ ਛੱਤ ਉਤੇ ਚੜ੍ਹ ਕੇ ਉਚੀ ਉਚੀ ਬੋਲਣ ਲੱਗਾ ‘ਗੁਰੂ ਲਾਧੋ ਰੇ’। ਉਸਦੀ ਆਵਾਜ ਸੁਣ ਕੇ ਲੋਕ ਇਕੱਠੇ ਹੋ ਗਏ। ਦਿੱਲੀ ਤੋਂ ਆਇਆ ਸਿੱਖ ਜਥਾ ਵੀ ਉਥੇ ਪਹੰੁਚ ਗਿਆ । ਜਦ ਉਨ੍ਹਾਂ ਨੇ ਮੱਖਣ ਸ਼ਾਹ ਤੋਂ ਸਾਰੀ ਘਟਨਾ ਸੁਣੀ ਤਾਂ ਉਨ੍ਹਾਂ ਨੇ ਤੇਗ ਬਹਾਦਰ ਜੀ ਨੂੰ ਅਗਲੇ ਸਿੱਖ ਗੁਰੂ ਬਣ ਕੇ ਨਾਨਕ ਗੁਰਗੱਦੀ ਸੰਭਾਲਣ ਦੀ ਬੇਨਤੀ ਕੀਤੀ। ਤੇਗ ਬਹਾਦਰ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਫਿਰ ਦਰਗਾ ਮੱਲ ਨੇ ਤੇਗ ਬਹਾਦਰ ਜੀ ਨੂੰ ਸਿੱਖ ਗੁਰੂ ਬਣਾਉਣ ਦੀ ਰਸਮ ਅਦਾ ਕੀਤੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੌਵੇਂ ਸਿੱਖ ਗੁਰੂ ਦੇ ਤੌਰ ‘ਤੇ ਗੁਰਗੱਦੀ ਤੁਤੇ ਬਿਰਾਜਮਾਨ ਹੋਏ।

ਸ਼ਾਹਕਾਰ ਰਚਨਾ

ਗੁਰੂ ਤੇਗ ਬਹਾਦਰ ਜੀ ਨੇ ਜੋ ਗੁਰਬਾਣੀ ਦੀ ਰਚਨਾ ਕੀਤੀ ਉਸ ਵਿੱਚ ‘ਸਲੋਕ ਮ: 9’ ਉਨ੍ਹਾਂ ਦੀ ਸ਼ਾਹਕਾਰ ਰਚਨਾ ਹੈ। ਸਲੋਕ ਮੁੱਖ ਤੌਰ ‘ਤੇ ਦੋ ਕਾਵਿਕ ਸਤਰਾਂ ਦੇ ਹੁੰਦੇ ਹਨ। ਗੁਰੂ ਨਾਨਕ ਅਤੇ ਗੁਰੂ ਅਰਜੁਨ ਦੇਵ ਜੀ ਵੱਲੋਂ ਲਿਖੇ ਗਏ ਸਲੋਕ 4, 5, 6 ਅਤੇ 7 ਸੱਤਰਾਂ ਦੇ ਹਨ। ਦੋ ਸੱਤਰਾਂ ਦੇ ਸਲੋਕਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਰਚਨਾਕਾਰ ਨੇ ਕਾਫੀਆ ਮਿਲਾਉਂਦੇ ਹੋਇਆਂ ਸੰਪੂਰਨ ਕਹਾਣੀ, ਸੰਪੂਰਨ ਵਿਸ਼ੇ ਅਤੇ ਸੰਪੂਰਨ ਕੇਂਦਰੀ ਭਾਵ ਨੂੰ ਕਲਮਬੰਦ ਕਰਨਾ ਹੁੰਦਾ ਹੈ। ਉਦਾਹਰਣ ਦੇ ਤੌਰ ‘ਤੇ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸਲੋਕ ਹੀ ਕਮਾਲ ਦੀ ਵੰਨਗੀ ਹੈ:

“ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨ ॥“ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1426.

ਅਕਾਰਥ ਮਤਲਬ ਵਿਅਰਥ, ਕੀਨੁ = ਕਰਨਾ, ਜਿਹ = ਜਿਸ ਤਰ੍ਹਾਂ, ਬਿਧਿ =ਵਿਧੀ ਜਾਂ ਢੰਗ ਅਤੇ ਮੀਨ = ਮੱਛੀ ।

ਭਾਵ ਗੁਰੂ ਤੇਗ ਬਹਾਦਰ ਜੀ ਆਪਣੇ ਇਸ ਸਲੋਕ ਰਾਹੀਂ ਮਨੁੱਖ ਨੂੰ ਸਮਝਾਣਾ ਕਰਦੇ ਹਨ ਕਿ ਐ ਮਨੁੱਖ ਤੂੰ ਮਾਇਆ, ਈਰਖਾ, ਲਾਲਚ ਅਤੇ ਹੋਰ ਕਈ ਪ੍ਰਕਾਰ ਦੇ ਦੁਨਿਆਵੀ ਝਮੇਲਿਆਂ ਵਿੱਚ ਫਸ ਕੇ ਆਪਣਾ ਸਾਰਾ ਜੀਵਨ ਵਿਅਰਥ ਗਵਾ ਲੈਂਦਾ ਏਂ। ਇਸ ਜੀਵਨ ਦੇ ਸੁਧਾਰ ਲਈ ਅਤੇ ਆਪਣੇ ਮੂਲ ਨਾਲ ਮਿਲਾਪ ਲਈ ਕੋਈ ਜਤਨ ਨਹੀਂ ਕਰਦਾ। ਮੂਲ ਨਾਲ ਮਿਲਾਪ ਲਈ ਇੱਕੋ ਇੱਕ ਸਾਧਨ ਹੈ ਪ੍ਰਭੂ ਨਾਲ ਪਿਆਰ, ਪ੍ਰਭੂ ਦਾ ਸਿਮਰਨ ਅਤੇ ਪ੍ਰਭੂ ਦਾ ਗੁਣ ਗਾਇਨ ਕਰਨਾ। ਪ੍ਰਭੂ ਨਾਲ ਪਿਆਰ ਅਤੇ ਪ੍ਰਭੂ ਦਾ ਸਿਮਰਨ ਕਿਸ ਵਿਧੀ ਨਾਲ ਕਰਨਾ ਹੈ ਗੁਰੂ ਜੀ ਸਲੋਕ ਦੀ ਦੂਜੀ ਪੰਗਤੀ ਵਿੱਚ ਮੱਛੀ ਦੇ ਪਾਣੀ ਨਾਲ ਪ੍ਰੇਮ ਦੀ ਉਪਮਾ ਦੇ ਕੇ ਸਮਝਾਉਂਦੇ ਹਨ ਕਿ ਕਿਵੇਂ ਮੱਛੀੱ ਪਾਣੀ ਨਾਲ ਪਿਆਰ ਕਰਦੀ ਹੈ ਅਤੇ ਪਾਣੀ ਤੋਂ ਬਾਹਰ ਆਉਣ ਉਤੇ ਆਪਣਾ ਜੀਵਨ ਹੀ ਤਿਆਗ ਦਿੰਦੀ ਹੈ। ਐ ਮਨੁੱਖ ਤੂੰ ਪ੍ਰਭੂ ਨਾਲ ਪਿਆਰ ਕਰਨ ਦੀ ਸਿੱਖਿਆ ਮੱਛੀ ਤੋਂ ਲੈ।

ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਪਾਣੀ ਦੇ ਵਿੱਚ ਹੋਰ ਵੀ ਅਨੇਕਾਂ ਜੀਵ ਹਨ। ਮੁੱਖ ਤੌਰ ‘ਤੇ ਕੱਛੂ ਕੰਮਾ, ਡੱਡੂ, ਜੋਕਾਂ, ਮਗਰ ਮੱਛ, ਦਰਿਆਈ ਘੋੜਾ ਅਤੇ ਪਾਣੀ ਦੇ ਸੱਪ ਆਦਿ। ਇਹ ਜੀਵ ਪਾਣੀ ਤੋਂ ਬਾਹਰ ਆ ਕੇ ਵੀ ਜਿੰਦਾ ਰਹਿ ਲੈਂਦੇ ਹਨ, ਪਰ ਮੱਛੀ ਨਹੀਂ। ਮੱਛੀ ਦਾ ਸਮੁੱਚਾ ਜਵਿਨ ਪਾਣੀ ਉਤੇ ਹੀ ਨਿਂਰਭਰ ਹੁੰਦਾ ਹੈ। ਉਹ ਪਾਣੀ ਵਿੱਚ ਹੀ ਪੈਦਾ ਹੁੰਦੀ ਹੈ, ਪਾਣੀ ਵਿੱਚ ਹੀ ਪਲਦੀ ਹੈ, ਪਾਣੀ ਵਿੱਚ ਹੀ ਖਾਂਦੀ ਪੀਂਦੀ ਹੈ, ਪਾਣੀ ਵਿੱਚ ਹੀ ਸਾਹ ਅੰਦਰ ਨੂੰ ਲੈਂਦੀ ਅਤੇ ਬਾਹਰ ਕੱਢਦੀ ਹੈ, ਪਾਣੀ ਵਿੱਚ ਹੀ ਸੌਂਦੀ ਤੇ ਜਾਗਦੀ ਹੈ, ਪਾਣੀ ਵਿੱਚ ਹੀ ਅਠਖੇਲੀਆਂ ਕਰਦੀ ਹੈ ਖੇਡਦੀ ਹੈ, ਪਾਣੀ ਵਿੱਚ ਹੀ ਘੰੁਮਦੀ ਫਿਰਦੀ ਹੈ, ਉਸਦਾ ਗ੍ਰਿਹ੍ਰਸਤ ਜੀਵਨ ਵੀ ਪਾਣੀ ਵਿੱਚ ਹੀ ਹੈ। ਪਾਣੀ ਤੋਂ ਬਾਹਰ ਆ ਕੇ ਜਾਂ ਪਾਣੀ ਤੋਂ ਵੱਖ ਹੋ ਕੇ ਘੜੀ ਪਲ ਵਿੱਚ ਹੀ ਆਪਣਾ ਜੀਵਨ ਤਿਆਗ ਦਿੰਦੀ ਹੈ। ਗੁਰੂ ਜੀ ਮੱਛੀ ਦੇ ਪਾਣੀ ਨਾਲ ਪ੍ਰੇਮ ਦੀ ਮਿਸਾਲ ਦੇ ਕੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਐ ਮਨੁੱਖ ਤੈਨੂੰ ਇਹ ਜੋ ਮਨੁੱਖਾ ਜਨਮ ਮਿਲਿਆ ਹੈ ਇਸਦਾ ਲਾਭ ਲੈਂਦਿਆਂ ਆਪਣੇ ਮੂਲ ਨਾਲ ਮਿਲਣ ਦਾ ਜਤਨ ਕਰ। ਕਿਸੇ ਹੋਰ ਜੂਨ ਵਿੱਚ ਪੈ ਕੇ ਇਹ ਲਾਭ ਨਹੀਂ ਲਿਆ ਜਾਣਾ। ਇਸ ਲਈ ਮਨੁੱਖਾ ਜਨਮ ਵਿੱਚ ਰਹਿੰਦਿਆਂ ਸਾਰੇ ਮਨੁੱਖੀ ਕਾਰਜ ਕਰਦੇ ਹੋਇਆਂ ਆਪਣੇ ਮੂਲ ਨਾਲ ਇੰਝ ਜੁੜ ਕੇ ਰਹਿ ਜਿਵੇਂ ਮੱਛੀ ਪਾਣੀ ਨਾਲ ਜੁੜ ਕੇ ਰਹਿੰਦੀ ਹੈ। ਸਲੋਕ ਨੰ: 5 ਵਿੱਚ ਮਨੁੱਖ ਨੂੰ ਹੋਰ ਸਮਝਾਉਂਦੇ ਹੋਇਆਂ ਗੁਰੂ ਜੀ ਲਿਖਦੇ ਹਨ :

“ਧਨ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥
ਇਨ ਮੇ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥“ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1426.

ਦਾਰਾ = ਪਤਨੀ. ਸੰਪਤਿ = ਦੌਲਤ/ਜਾਇਦਾਦ, ਸੰਗੀ = ਸਾਥੀ। ਗੁਰੂ ਜੀ ਆਪਣੇ ਇਸ ਸਲੋਕ ਵਿੱਚ ਮਨੁੱਖ ਨੂੰ ਸਮਝਾਣਾ ਕਰਦੇ ਹੋਏ ਆਖਦੇ ਹਨ ਕਿ ਜੋ ਮਨੁੱਖ ਮਾਇਆ ਜਾਂ ਪੈਸੇ ਨੂੰ, ਪਤਨੀ ਅਤੇ ਜਾਇਦਾਦ ਨੂੰ ਆਪਣੀ ਕਰਕੇ ਮੰਨਦਾ ਰਹਿੰਦਾ ਹੈ ਉਹ ਇਹ ਗੱਲ ਜਾਣ ਲਵੇ ਕਿ ਇਨ੍ਹਾਂ ਵਿੱਚੋਂ ਕਿਸੇ ਵਸਤੂ ਨੇ ਵੀ ਅੰਤ ਸਮੇ ਨਾਲ ਨਹੀਂ ਜਾਣਾ। ਇਨ੍ਹਾਂ ਵਿੱਚੋਂ ਕੋਈ ਵੀ ਵਸਤੂ ਸਥਿਰ ਨਹੀਂ ਹੈ। ਤਾਂ ਫਿਰ ਅੰਤ ਸਮੇ ਮਨੁੱਖ ਦੇ ਨਾਲ ਕੀ ਜਾਣਾ ਹੈ ਅਤੇ ਸਥਿਰ ਕੀ ਹੈ? ਉਸਦਾ ਵਿਖਿਆਨ ਗੁਰੂ ਜੀ ਹੇਠ ਲਿਖੇ ਸਲੋਕ ਵਿੱਚ ਕਰਦੇ ਹਨ :

“ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ॥
ਕਹੁ ਨਾਨਕ ਇਹ ਜਗਤ ਮੇ ਕਿਨ ਜਪਿਓ ਗੁਰ ਮੰਤੁ॥“ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1429. ਸ਼ਲੋਕ 56.

ਯਾਤਰਾਵਾਂ

ਗੁਰੂ ਤੇਗ ਬਹਾਦਰ ਜੀ ਨੇ ਦੇਸ ਦੇ ਵੱਖ ਵੱਖ ਭਾਗਾਂ ਵਿਚ ਦੂਰ ਦੂਰ ਤੱਕ ਯਾਤਰਾ ਕੀਤੀ। ਉਨ੍ਹਾਂ ਨੇ ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਨੂੰ ਦਿੱਤੇ ਸੰਦੇਸ਼ ਅਤੇ ਸਿਖਿਆਵਾਂ ਦਾ ਪ੍ਰਚਾਰ ਕੀਤਾ। ਜਿੱਥੇ ਜਿੱਥੇ ਉਹ ਗਏ ਅਤੇ ਠਹਿਰੇ ੳਥੇ ਉਥੇ ਹੀ ਸਿੱਖ ਗੁਰਦੁਆਰੇ ਉਸਾਰੇ ਗਏ ਹਨ। ਗੁਰੂ ਜੀ ਜਿੱਥੇ ਵੀ ਗਏ ਉਥੇ ਉਨ੍ਹਾਂ ਨੇ ਪੀਣ ਦੇ ਪਾਣੀ ਦਾ ਪ੍ਰਬੰਧ ਕਰਨ ਲਈ ਖੂਹ ਬਣਵਾਏ ਅਤੇ ਸਿੱਖ ਧਰਮ ਦੀ ਲੰਗਰ ਦੀ ਪ੍ਰਥਾ ਨੂੰ ਵੀ ਸਥਾਪਿਤ ਕੀਤਾ। ਉਨ੍ਹਾਂ ਨੇ ਢਾਕਾ ਅਤੇ ਅਸਾਮ ਦੀ ਯਾਤਰਾ ਵੀ ਕੀਤੀ। ਜਿਸ ਸਮੇਂ ਸੰਨ 1666 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਹੋਇਆ ਸੀ ਤਾਂ ਉਸ ਵੇਲੇ ਗੁਰੂ ਜੀ ਅਸਾਮ ਵਿੱਚ ਸਨ। ਉਥੇ ਉਨ੍ਹਾਂ ਨੇ ਬੰਗਾਲ ਦੇ ਰਾਜਾ ਰਾਮ ਸਿੰਘ ਅਤੇ ਅਸਾਮ ਦੇ ਰਾਜਾ ਚਕਰਦਵਾਜ ਵਿਚਕਾਰ ਚੱਲ ਰਹੀ ਯੰਗ ਨੂੰ ਖਤਮ ਕਰਵਾਇਆ ਸੀ। ਉਥੇ ਗੁਰੂ ਜੀ ਦੇ ਨਾਂ ਉਤੇ ਗੁਰਦੁਆੲਾ ਗੁਰੂ ਤੇਗ ਬਹਾਦਰ ਜੀ ਬਣਿਆ ਹੋਇਆ ਹੈ। ਗੁਰੂ ਜੀ ਨੇ ਤਿੰਨ ਵਾਰ ਕੀਰਤਪੁਰ ਸਾਹਿਬ ਦੀ ਯਾਤਰਾ ਕੀਤੀ। ਪਹਿਲੀ ਯਾਤਰਾ 21 ਅਗਸਤ 1664 ਨੂੰ ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਲੋਕ ਗਮਨ ਦਾ ਸੋਗ ਬੀਬੀ ਰੂਪ ਕੋਲ ਕਰਨ ਲਈ ਗਏ ਸਨ। ਦੂਜੀ ਵਾਰ ਗੁਰੂ ਹਰਿ ਰਾਇ ਸਾਹਿਬ ਦੀ ਮਾਤਾ ਦਾ ਸੋਗ ਕਰਨ ਗਏ ਸਨ। ਤੀਸਰੀ ਯਾਤਰਾ ਉਤੇ ਜਦੋਂ ਉਹ ਉਤਰ- ਪੱਛਮੀ ਭਾਰਤ ਦੀ ਯਾਤਰਾ ਉਤੇ ਗਏ ਸਨ ਤਾਂ ਉਦੋਂ ਕੀਰਤਪੁਰ ਤੋਂ ਹੁੰਦੇ ਹੋਏ ਉਹ ਮਥੁਰਾ, ਆਗਰਾ, ਇਲਾਹਾਬਾਦ ਅਤੇ ਵਾਰਾਨਸੀ ਦੀ ਯਾਤਰਾ ਉਤੇ ਦੂਰ ਨਿਕਲ ਗਏ ਸਨ।

ਅਸਾਮ, ਬੰਗਾਲ ਅਤੇ ਬਿਹਾਰ ਦੀ ਯਾਤਰਾ ਤੋਂ ਬਾਅਦ ਗੁਰੂ ਜੀ ਬਿਲਾਸਪੁਰ ਦੀ ਰਾਣੀ ਚੰਪਾ ਕੋਲ ਗਏ।ਰਾਣੀ ਚੰਪਾ ਨੇ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਕੁਝ ਜਮੀਨ ਦੇਣ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ 500 ਰੁਪਏ ਵਿੱਚ ਜ਼ਮੀਨ ਖਰੀਦ ਲਈ ਅਤੇ ਉਥੇ ਚੱਕ ਨਾਨਕੀ (ਆਪਣੀ ਮਾਤਾ ਦੇ ਨਾਂ ਉਤੇ) ਨਗਰ ਵਸਾਇਆ, ਜਿਸਦਾ ਬਾਅਦ ਵਿੱਚ ਨਾਂ ਆਨੰਦਪੁਰ ਸਾਹਿਬ ਪੈ ਗਿਆ। ਸੰਨ 1672 ਵਿੱਚ ਗੁਰੂ ਜੀ ਮਾਲਵਾ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਲੌਕਾਂ ਨੂੰ ਮਿਲਣ ਲਈ ਗਏ। ਉਸ ਸਮੇਂ ਗ਼ੈਰ-ਮੁਸਲਿਮ ਲੋਕਾਂ ਉਤੇ ਅੱਤਿਆਚਾਰ ਚਰਮ ਸੀਮਾ ਉਤੇ ਸੀ।

ਸ਼ਹਾਦਤ

ਜਦੋਂ ਔਰੰਗਜ਼ੇਬ ਆਪਣੇ ਪਿਤਾ ਨੂੰ ਕੈਦ ਵਿੱਚ ਬੰਦ ਕਰਕੇ ਅਤੇ ਆਪਣੇ ਭਰਾਵਾਂ ਨੂੰ ਮਰਵਾ ਕੇ ਭਾਰਤ ਦੇ ਤਖਤ ਉਤੇ ਬੈਠਾ ਸੀ ਤਾਂ ਉਸਨੇ ਆਪਣੇ ਮੁਸਲਿਮ ਧਰਮ ਦੇ ਕੱਟੜਵਾਦੀਆਂ ਦੀ ਹਮਾਇਤ ਹਾਸਿਲ ਕਰਨ ਦਾ ਫੈਸਲਾ ਕੀਤਾ। ਉਸਦੀ ਸੋਚ ਹਿੰਦੂ ਬੁਤਪ੍ਰਸਤੀ ਨੂੰ ਖਤਮ ਕਰਕੇ ਪੁਰੇ ਹਿੰਦੁਸਤਾਨ ਨੂੰ ਇਸਲਾਮਿਕ ਬਣਾਉਣਾ ਸੀ। ਆਪਣੇ ਇਸ ਮਨੋਰਥ ਦੀ ਪੂਰਤੀ ਲਈ ਉਸਨੇ ਚਾਰ ਅਸੂਲਾਂ ਉਤੇ ਕੰਮ ਕਰਨਾ ਸ਼ੁਰੂ ਕੀਤਾ। ਪਹਿਲਾਂ ਉਸਨੇ ਹਿੰਦੂਆਂ ਨੂੰ ਸਜ਼ਾਵਾਂ ਦੀ ਧਮਕੀ ਨਾਲ ਡਰਾਇਆ। ਫਿਰ ਉਸਨੇ ਧੰਨ ਦੌਲਤ ਦਾ ਲਾਲਚ ਦਿੱਤਾ। ਤੀਸਰੇ ਅਸੂਲ ਰਾਹੀਂ ਉਸਨੇ ਹਿੰਦੂਆਂ ਨੂੰ ਸਜ਼ਾਵਾਂ ਦੀਆਂ ਧਮਕੀਆਂ ਨਾਲ ਡਰਾਇਆ। ਜਦੋਂ ਇਹ ਤਿੰਨੇ ਪੇਸ਼ਕਸ਼ਾਂ ਸਫਲ ਨਾ ਹੋਈਆਂ ਤਾਂ ਉਸਨੇ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਉਣ ਲਈ ਸਾਰੇ ਰਾਜਾਂ ਦੇ ਗਵਰਨਰਾਂ ਨੂੰ ਹੁਕਮ ਜਾਰੀ ਕੀਤਾ ਕਿ ਉਹ ਆਪਣੇ ਰਾਜ ਵਿੱਚੋ ਸਾਰੇ ਹੀ ਹਿੰਦੂ ਮੰਦਰਾਂ ਅਤੇ ਪਾਠਸ਼ਲਾਵਾ ਨੂੰ ਢਾਹ ਦੇਣ। ਇਸ ਹੁਕਮ ਦੇ ਚਲਦਿਆਂ ਮਥੁਰਾ ਅਤੇ ਬਨਾਰਸ ਵਿੱਚ ਬਹੁਤ ਸਾਰੇ ਹਿੰਦੂ ਮੰਦਿਰ ਤੋੜ ਦੱਤੇ ਗਏ। ਸਿਰਹੰਦ ਦੀ ਤਹਿਸੀਲ ਖਿਜਰਾਬਾਦ ਵਿੱਚ ਬੁਰੀਆ ਦੇ ਸਥਾਨ ਅੁਤੇ ਇੱਕ ਸਿੱਖ ਗੁਰਦੁਆਰੇ ਨੂੰ ਢਾਹ ਕੇ ਉਥੇ ਮਸੀਤ ਦੀ ਉਸਾਰੀ ਕੀਤੀ ਗਈ। ਕੁਝ ਸਿੱਖਾਂ ਨੇ ਮਸੀਤ ਦੇ ਮੌਲਵੀ ਉਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ ਸੀ। ਹਿੰਦੂਆਂ ਨੂੰ ਮੁਸਲਮਾਨ ਧਰਮ ਵਿੱਚ ਸ਼ਾਮਿਲ ਕਰਨ ਦੀਆਂ ਕਈ ਘਟਨਾਵਾਂ ਵਾਪਰੀਆਂ। ਅਜਿਹੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਸਨ। ਗ਼ੈਰ ਮੁਸਲਿਮਾਂ ਨੂੰ ਇਸਲਾਮ ਵਿੱਚ ਸ਼ਾਮਿਲ ਕਰਨ ਦਾ ਹਰੇਕ ਸੰਭਵ ਵਸੀਲਾ ਵਰਤਣਾ ਸ਼ੁਰੂ ਹੋਇਆ। ਕਰ ਪ੍ਰਣਾਲੀ ਵਿੱਚ ਵੀ ਪੱਖਪਾਤੀ ਨੀਤੀ ਅਪਣਾਈ ਜਾਣ ਲੱਗੀ। ਜਜੀਆ ਅਤੇ ਤੀਰਥ ਯਾਤਰਾ ਕਰ ਮੁੜ ਸ਼ੁਰੂ ਕਰ ਦਿੱਤਾ ਗਿਆ। ਗ਼ੈਰ ਮੁਸਲਿਮ ਕਰੋਬਾਰੀਆਂ ਤੋਂ ਉਤਪਾਦਨ ਕਰ ਪੰਜ ਫੀਸਦੀ ਵਸੂਲਿਆ ਜਾਣ ਲੱਗਾ ਜਦ ਕਿ ਮੁਸਲਮਾਨ ਕਾਰੋਬਾਰੀਆਂ ਤੋਂ ਇਹ ਕਰ ਅੱਧਾ ਭਾਵ ਢਾਈ ਫੀਸਦੀ ਲਿਆ ਜਾਂਦਾ ਸੀ।

ਜਬਰੀ ਧਰਮ ਪਰਿਵਰਤਨ ਦੀ ਲਹਿਰ ਹੌਲੀ ਹੌਲੀ ਸਾਰੇ ਦੇਸ ਵਿੱਚ ਜ਼ੋਰ ਫੜਨ ਲੱਗੀ। ਰਾਜਾ ਦੇ ਗਵਰਨਰਾਂ ਅਤੇ ਹੋਰ ਅਧਿਕਾਰੀਆਂ ਨੇ ਔਰੰਗਜੇਬ ਅਤੇ ਉਚ ਅਧਿਕਾਰੀਆਂ ਨੂੰ ਦੇ ਰਿਕਾਰਡ ਵਿੱਚ ਆਪਣਾ ਵਧੀਆ ਨਾਂ ਦਰਜ ਕਰਨ ਲਈ ਗ਼ੈਰ ਮੁਸਲਿਮਾਂ ਉਤੇ ਵਧੇਰੇ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਸ਼ਮੀਰ ਦੇ ਵਾਇਸਰਾਏ ਸ਼ੇਰ ਅਫਗਾਨ ਖਾਨ ਨੇ ਗ਼ੈਰ ਮੁਸਲਿਮਾਂ ਉਤੇ ਕੁਝ ਜਿਆਦਾ ਹੀ ਜਬਰ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜੋ ਕੋਈ ਇਸਲਾਮ ਦੀ ਵਿਰੋਧਤਾ ਕਰਦਾ ਸੀ ਉਸਨੂੰ ਕਤਲ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਕਸ਼ਮੀਰ ਵਿੱਚ ਦਹਿਸ਼ਤ ਦਾ ਮਾਹੌਲ ਕੁਝ ਜਿਆਦਾ ਹੀ ਬਣਿਆ ਹੋਇਆ ਸੀ। ਹਿੰਦੂਆਂ ਨੂੰ ਨਿਰਦਾਇਤਾ ਨਾਲ ਕਤਲ ਕੀਤਾ ਜਾ ਰਿਹਾ ਸੀ।

ਇਸ ਹਾਲਤ ਵਿੱਚ ਕਸ਼ਮੀਰੀ ਹਿੰਦੂਆਂ ਨੇ ਗੁਰੂ ਨਾਨਕ ਗੁਰਗੱਦੀ ਉਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਫਰਿਆਦ ਕਰਨ ਦਾ ਪ੍ਰੋਗਰਾਮ ਬਣਾਇਆ।

ਕਸ਼ਮੀਰੀ ਪੰਡਿਤਾਂ ਦਾ ਇੱਕ ਜਥਾ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਆਨੰਦ ਪੁਰ ਸਾਹਿਬ ਪੁੱਜਾ। ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਵਿਥਿਆ ਸੁਣਾ ਕੇ ਸੁਰੱਖਿਆ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਂਨ੍ਹਾਂ ਦੀ ਗੱਲ ਸੁਣ ਕੇ ਕਿਹਾ ਕਿ ਇਸ ਕਸ਼ਟ ਨੂੰ ਦੂਰ ਕਰਨ ਲਈ ਕਿਸੇ ਮਹਾਪੁਰਖ ਨੂੰ ਆਪਣਾ ਬਲੀਦਾਨ ਦੇਣਾ ਪਵੇਗਾ। ਗੁਰੂ ਜੀ ਵਿਚਾਰਾਂ ਵਿੱਚ ਪੈ ਗਏ। ਉਸ ਸਮੇਂ ਬਾਲ ਗੋਬਿੰਦ ਜੀ ਉਨ੍ਹਾਂ ਦੇ ਕੋਲ ਹੀ ਖੜੇ ਸਨ। ਉਸ ਸਮੇਂ ਗੋਬਿੰਦ ਜੀ ਦੀ ਉਮਰ ਅੱਠ ਕੁ ਵਰ੍ਹਿਆਂ ਦੀ ਸੀ। ਬਾਲ ਗੋਬਿੰਦ ਨੇ ਕਿਹਾ ਕਿ ਪਿਤਾ ਜੀ ਆਪ ਤੋਂ ਵੱਡਾ ਹੋਰ ਮਹਾਪੁਰਖ ਕੌਣ ਹੈ? ਪੁੱਤਰ ਦੇ ਮੂੰਹੋਂ ਇਹ ਬੋਲ ਸੁਣ ਕੇ ਗੁਰੂ ਜੀ ਨੇ ਪੰੀਡਤਾਂ ਨੂੰ ਕਿਹਾ ਕਿ ਜਾਉ ਜਾ ਕੇ ਆਪਣੇ ਵਾਇਸਰਾਏ ਨੂੰ ਕਹਿ ਦਿੳੇ ਕਿ ਜੇ ਸਾਡੇ ਪੀਰ ਜੀ, ਜੋ ਇਸ ਵੇਲੇ ਅਨੰਦਪੁਰ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉਤੇ ਸਸ਼ੋਭਤ ਹਨ, ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਵੀ ਸਾਰੇ ਮੁਸਲਮਾਨ ਬਣ ਜਾਵਾਂਗੇ। ਉਨ੍ਹਾਂ ਨੇ ਇੰਝ ਹੀ ਜਾ ਕੇ ਵਾਇਸਰਾਏ ਨੂੰ ਕਹਿ ਦਿੱਤਾ। ਵਾਇਸਰਾਏ ਨੇ ਇਹ ਸੰਦੇਸ਼ ਔਰੰਗਜੇਬ ਨੂੰ ਪਹੁੰਚਾ ਦਿੱਤਾ। ਔਰੰਗਜੇਬ ਨੇ ਸੋਚਿਆ ਕਿ ਇਹ ਤਾਂ ਉਸਦਾ ਕੰਮ ਹੋਰ ਵੀ ਸੌਖਾ ਹੋ ਗਿਆ ਹੈ। ਬਹੁਤਿਆਂ ਉਤੇ ਜਬਰ ਜ਼ੁਲਮ ਕਰਨ ਨਾਲੋਂ ਇੱਕ ਨੂੰ ਹੀ ਸਖਤੀ ਨਾਲ ਇਸਲਾਮ ਵਿੱਚ ਸ਼ਾਮਿਲ ਕਰ ਲਿਆ ਜਾਵੇ।

ਔਰੰਗਜੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆ ਕੇ ਉਸਦੇ ਅੱਗੇ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ। ਜਦੋਂ ਗੁਰੂ ਜੀ ਨੂੰ ਔਰੰਗਜੇਬ ਦਾ ਹੁਕਮ ਪ੍ਰਾਪਤ ਹੋਇਆ ਤਾਂ ਗੁਰੂ ਜੀ ਨੇ ਵਾਪਸੀ ਪੱਤਰ ਭੇਜ ਕੇ ਬਾਰਸ਼ ਦੇ ਮੌਸਮ ਤੋਂ ਬਾਅਦ ਖੁਦ ਦਿੱਲੀ ਪਹੰਚਣ ਦਾ ਆਖ ਦਿੱਤਾ। ਗੁਰੂ ਜੀ ਜੂਨ-ਜੁਲਾਈ ਵਿੱਚ ਦਿੱਲੀ ਨੂੰ ਜਾਣ ਲਈ ਆਨੰਦਪੁਰ ਸਾਹਿਬ ਤੋਂ ਰਵਾਨਾ ਹੋ ਗਏ। ਉਹ ਰੋਪੜ ਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਪਟਿਆਲਾ ਰਾਜ ਦੇ ਕਸਬੇ ਸੈਫਲਾਬਾਦ ਵਿਖੇ ਆਪਣੇ ਮੁਸਲਮਾਨ ਮਿੱਤਰ ਸੈਫ-ਉਲ-ਦੀਨ ਨੂੰ ਮਿਲਣ ਪਹੁੰਚੇ। ਉਥੇ ਕੁਝ ਦੇਰ ਠਹਿਰੇ। ਫਿਰ ਉਥੋਂ ਗੁਰੁ ਜੀ ਸਮਾਨਾ ਕਸਬੇ ਵਿੱਚ ਪਹੁੰਚੇ ਜਿੱਥੇ ਉਹ ਆਪਣੇ ਇੱਕ ਹੋਰ ਮੁਸਲਿਮ ਮੁਰੀਦ ਮੁਹੰਮਦ ਬਖ਼ਸ਼ ਨੂੰ ਮਿਲੇ। ਗੁਰੂ ਜੀ ਕੈਥਲ, ਲਖਨ ਮਾਜਰਾ, ਰੋਹਤਕ ਅਤੇ ਹੋਰ ਥਾਵਾਂ ਉਤੇ ਆਪਣੇ ਪੈਰੋਕਾਰਾਂ ਨੂੰ ਅਧਿਆਤਮਿਕ ਅਸ਼ੀਰਵਾਦ ਦਿੰਦੇ ਹੋਏ ਆਗਰੇ ਪਹੰੁਚ ਗਏ ਅਤੇ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਡੇਰਾ ਲਾ ਲਿਆ।ਗੁਰੂ ਜੀ ਦੇ ਔਰੰਗਜੇਬ ਤੱਕ ਪਹੁੰਚਣ ਵਿੱਚ ਦੇਰੀ ਹੋਣ ਕਰਕੇ ਔਰੰਗਜੇਬ ਨੈ ਗੁਰੁ ਜੀ ਨੂੰ ਗ੍ਰਿਫਤਾਰ ਕਰਾਉਣ ਲਈ ਮਦਦ ਕਰਨ ਵਾਲੇ ਨੂੰ ਇੱਕ ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਇਤਿਹਾਸਕਾਰਾਂ ਅਨੁਸਾਰ ਜਦ ਗੁਰੂ ਜੀ ਆਗਰੇ ਵਿਖੇ ਇੱਕ ਬਾਗ ਵਿੱਚ ਡੇਰਾ ਕਰੀ ਬੈਠੇ ਸਨ ਤਾਂ ਉਥੇ ਇੱਕ ਗਰੀਬ ਬਜੁਰਗ ਹਸਨ ਅਲੀ ਰਹਿੰਦਾ ਸੀ। ਉਸਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਾਉਣ ਵਾਲੇ ਨੂੰ ਸਰਕਾਰੀ ਖ਼ਜ਼ਾਨੇ ਤੋਂ ਇਂਨਾਮ ਮਿਲਣ ਬਾਰੇ ਪਤਾ ਸੀ। ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਜੇ ਤੁਸੀਂ ਗ੍ਰਿਫਤਾਰ ਹੋਣਾ ਚਾਹੁੰਦੇ ਹੋ ਤਾਂ ਇਹ ਕੰਮ ਮੇਰੇ ਰਾਹੀਂ ਕਰੋ। ਇਸ ਤਰ੍ਹਾਂ ਮੇਰਾ ਪਰਿਵਾਰ ਗਰੀਬੀ ਦੀ ਮਾਰ ਵਿੱਚੋਂ ਬਾਹਰ ਆ ਜਾਵੇਗਾ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਜੀ ਨੂੰ ਰੋਪੜ ਨੇੜੇ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਦਾ ਮੱਤ ਹੈ ਕਿ ਗੁਰੂ ਜੀ ਨੂੰ ਦਿੱਲੀ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। ਪਰ ਬਹੁਤਿਆਂ ਦਾ ਮੱਤ ਇਹ ਹੈ ਕਿ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗੁਰੂ ਜੀ ਨੇ ਉਥੇ ਬਾਗ ਵਿੱਚ ਇੱਕ ਆਜੜੀ ਲੜਕੇ ਨੂੰ ਵੇੀਖਆ ਅਤੇ ਉਸਨੂੰ ਆਪਣੀ ਹੀਰੇ ਜੜ੍ਹਤ ਅੰਗੂਠੀ ਦੇ ਕੇ ਸ਼ਹਿਰ ਵਿੱਚੋਂ ਮਠਿਆਈ ਲਿਆਉਣ ਲਈ ਆਖਿਆ। ਲੜਕੇ ਨੇ ਕਿਹਾ ਕਿ ਉਸ ਕੋਲ ਇੰਨੀ ਮਠਿਆਈ ਲਪੇਟ ਕੇ ਲਿਆਉਣ ਲਈ ਕੋਈ ਕੱਪੜਾ ਨਹੀਂ ਹੈ। ਗੁਰੂ ਜੀ ਨੇ ਆਪਣਾ ਕੀਮਤੀ ਸ਼ਾਲ ਉਸਨੂੰ ਦੇ ਦਿੱਤਾ। ਉਹ ਲੜਕਾ ਆਪਣੇ ਬਜੁਰਗ ਹਸਨ ਅਲੀ ਨੂੰ ਨਾਲ ਲੈ ਕੇ ਹਲਵਾਈ ਦੀ ਦੁਕਾਨ ਉਤੇ ਮਠਿਆਈ ਲੈਣ ਲਈ ਗਿਆ। ਗਰੀਬ ਲੜਕੇ ਦੇ ਹੱਥ ਵਿੱਚ ਕੀਮਤੀ ਅੰਗੂਠੀ ਅਤੇ ਸ਼ਾਲ ਵੇਖ ਕੇ ਹਲਵਾਈ ਨੇ ਸਮਝਿਆ ਕਿ ਇਹ ਜ਼ਰੂਰ ਕਿਤਿਉਂ ਚੋਰੀ ਕਰਕੇ ਲੈ ਕੇ ਆਇਆ ਹੈ। ਉਸਨੇ ਪੁਲਿਸ ਨੂੰ ਸੂਚਿਤ ਕਰਕੇ ਲੜਕੇ ਨੂੰ ਗ੍ਰਿਫਤਾਰ ਕਰਵਾ ਦਿੱਤਾ। ਲੜਕੇ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸ ਦਿੱਤੀ। ਪੁਲਿਸ ਨੈ ਆ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ। ਕਿਲ੍ਹੇ ਵਿੱਚ ਗੁਰੂ ਜੀ ਨੂੰ ਕੈਦ ਕਰਕੇ ਔਰੰਗਜੇਬ ਨੂੰ ਕਿਲ੍ਹੇ ਦੇ ਗਵਰਨਰ ਨੇ ਸੂਚਿਤ ਕੀਤਾ। ਗੁਰੂ ਜੀ ਨਾਲ ਤਿੰਨ ਹੋਰ ਸਿੱਖ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਵੀ ਸਨ।

ਗੁਰੂ ਜੀ ਨੂੰ ਦਿੱਲੀ ਲਿਆ ਕੇ ਔਰੰਗਜੇਬ ਅੱਗੇ ਪੇਸ਼ ਕੀਤਾ ਗਿਆ। ਔਰੰਗਜੇਬ ਨੇ ਗੁਰੂ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦਾ ਜਤਨ ਕੀਤਾ। ਗੁਰੂ ਜੀ ਨੇ ਔਰੰਗਜੇਬ ਦੀ ਕੋਈ ਗੱਲ ਨਾ ਮੰਨੀ ਤਾਂ ਔਰੰਗਜੇਬ ਨੇ ਗੁਰੂ ਜੀ ਨੂੰ ਪਿੰਜਰੇ ਵਿੱਚ ਬੰਦ ਕਰਵਾ ਦਿੱਤਾ ਅਤੇ ਸਖਤ ਪਹਿਰਾ ਲਾ ਦਿੱਤਾ।ਔਰੰਗਜੇਬ ਨੇ ਗੁਰੂ ਜੀ ਅੱਗੇ ਸ਼ਰਤ ਰੱਖ ਦਿੱਤੀ ਕਿ ਜੇ ਤੁਸੀਂ ਗੁਰੂ ਹੋ ਤਾਂ ਕੋਈ ਕਰਾਮਾਤ ਦਿਖਾੳੇ, ਜਾਂ ਇਸਲਾਮ ਕਬੂਲ ਕਰ ਲਉ, ਨਹੀਂ ਤਾਂ ਤਸੀਹੇ ਦੇ ਕੇ ਕਤਲ ਕਰ ਦਿੱਤੇ ਜਾਉਗੇ। ਗੁਰੂ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਕਦੇ ਵੀ ਇਸਲਾਮ ਕਬੂਲ ਨਹੀਂ ਕਰਾਂਗਾ ਅਤੇ ਮੌਤ ਦਾ ਮੈਨੂੰ ਕੋਈ ਡਰ ਨਹੀਂ ਹੈ।

ਗੁਰੂ ਜੀ ਦਾ ਸਿਦਕ ਡੁਲਾਉਣ ਲਈ ਭਾਈ ਮਤੀ ਦਾਸ ਨੂੰ ਉਨ੍ਹਾਂ ਦੇ ਸਾਹਮਣੇ ਆਰੇ ਨਾਲ ਚਿਰਵਾ ਕੇ ਦੋਫਾੜ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ। ਗੁਰੂ ਜੀ ਨਹੀਂ ਡੋਲੇ। ਫਿਰ ਭਾਈ ਦਿਆਲਾ ਜੀ ਨੂੰ ਪਾਣੀ ਦੀ ਉੁਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਫਿਰ ਵੀ ਨਹੀਂ ਡੋਲੇ। ਫਿਰ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਆ, ਗੁਰੂ ਜੀ ਫਿਰ ਵੀ ਨਹੀਂ ਡੋਲੇ। ਅਖੀਰ ਔਰੰਗਜੇਬ ਨੇ ਗੁਰੂ ਜੀ ਨੂੰ ਪ੍ਰਾਣ ਦੰਡ ਦੇਣ ਦਾ ਹੁਕਮ ਜਾਰੀ ਕਰ ਦਿੱਤਾ।ਸੱਯਦ ਆਦਮ ਸ਼ਾਹ ਹੋਰ ਮੌਲਵੀਆਂ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਪਹੁੰਚਾ ਅਤੇ ਪ੍ਰਾਣ ਦੰਡ ਦਾ ਹੁਕਮ ਸੁਣਾ ਕੇ ਕਿਹਾ ਕਿ ਤੁਸੀਂ ਆਪਣਾ ਜੋ ਪੰਜ ਇਸ਼ਨਾਨਾ ਆਦਿ ਕਰਨਾ ਹੈ ਕਰ ਲੳੇ। ਗੁਰੂ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਗੁਰੂ ਜੀ ਨੇ ਉਥੇ ਇੱਕ ਰੁੱਖ ਹੇਠ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਫਿਰ ਸਮਾਨਾ ਤੋਂ ਲਿਆਂਦੇ ਜੱਲਾਦ ਜਲਾਲ-ਉਦ-ਦੀਨ ਨੂੰ ਸੱਦਿਆ ਗਿਆ। ਜੱਲਾਦ ਨੇ ਆਪਣੀ ਤਲਵਾਰ ਦੇ ਇੱਕ ਹੀ ਵਾਰ ਨਾਲ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਸ਼ਾਮ ਦਾ ਵੇਲਾ ਸੀ। ਦਿੱਲੀ ਵਿੱਚ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਉਸ ਵੇਲੇ ਦੇ ਮਾਹੌਲ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੀ ‘ਸ਼੍ਰੀ ਸਰਬ ਲੋਹ ਗ੍ਰੰਥ’ ਵਿੱਚ ਲਿਖੀ ਇਸ ਲਿਖਿਤ ਤੋਂ ਪਤਾ ਲਗਦਾ ਹੈ :

“ਤੇਗ ਬਹਾਦੁਰ ਕੇ ਚਲਤ ਭਯੋ ਜਗਤ ਮੇਂ ਸੋਕ”

ਸੰਤੋਖ ਸਿੰਘ ਸੰਧੂ

ਦਹਿਸ਼ਤ ਦੇ ਇਸ ਮਾਹੌਲ ਵਿੱਚ ਗੁਰੂ ਜੀ ਦੀ ਮ੍ਰਿਤਕ ਦੇਹ ਨੂੰ ਉਠਾਉਣ ਅਤੇ ਸਸਕਾਰ ਕਰਨ ਕੋਈ ਨਾ ਆਇਆ। ਪ੍ਰਚਲਤ ਇਤਿਹਾਸ ਅਨੁਸਾਰ ਰਾਤ ਨੂੰ ਮੀਂਹ ਹਨੇਰੀ ਦਾ ਭਾਰੀ ਤੂਫਾਨ ਆਇਆ। ਇਸ ਤੂਫਾਨ ਦੀ ਆੜ ਵਿੱਚ ਇੱਕ ਸਿੱਖ ਭਾਈ ਜੈਤਾ ਜੀ ਕਾਮਯਾਬੀ ਨਾਲ ਗੁਰੂ ਜੀ ਦਾ ਸੀਸ ਲੈ ਕੈ ਕੱਪੜੇ ਵਿੱਚ ਲਪੇਟ ਕੇ ਅਨੰਦ ਪੁਰ ਸਾਹਿਬ ਪਹੁੰਚ ਗਿਆ। ਇਸੇ ਦੌਰਾਨ ਦਿੱਲੀ ਦਾ ਇੱਕ ਸਿੱਖ ਵਪਾਰੀ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਜੀ ਦੀ ਮ੍ਰਿਤਕ ਦੇਹ ਨੂੰ ਉਥੋਂ ਚੁੱਕ ਕੇ ਲੈ ਜਾਣ ਵਿੱਚ ਕਾਮਯਾਬ ਹੋ ਗਿਆ। ਉਸ ਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੀ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ।

ਜਿਸ ਸਥਾਨ ਉਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਦਿੱਲੀ ਦਾ ਚਾਂਦਨੀ ਚੌਕ ਹੈ ਅਤੇ ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਸਸ਼ੋਭਤ ਹੈ। ਜਿੱਥੇ ਗੁਰੂ ਜੀ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਗਿਆ ਸੀ ਉਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਸਸ਼ੋਭਤ ਹੈ ਅਤੇ ਜਿੱਥੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਉਥੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਸਸ਼ੋਭਤ ਹੈ।

ਲੇਖਕ : ਸੰਤੋਖ ਸਿੰਘ ਸੰਧੂ (+64 22 071 0935)

ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਦੇਣ

 ਸਾਰੇ ਵਿਸ਼ਵ ਦੇ ਧਰਮਾਂ ਦੇ ਸੰਸਥਾਪਕਾਂ ਵਿਚੋਂ ਗੁਰੁ ਨਾਨਕ ਦੇਵ ਜੀ ਦੀ ਸ਼ਖਸੀਅਤ ਅਤੇ ਦੇਣ ਨਿਵੇਕਲੀ ਹੈ, ਲਾਸਾਨੀ ਹੈ। ਕਿਧਰੇ ਕੋਈ ਅਜੇਹੀ ਧਾਰਮਿਕ, ਅਧਿਆਤਮਿਕ, ਸਮਾਜਿਕ, ਰਾਜਨੀਤਿਕ, ਮਾਨਵਵਾਦੀ ਅਤੇ ਪਰਿਵਾਰਕ ਖੇਤਰਾਂ ਵਿਚ ਨਾਲ ਨਾਲ ਵਿਚਰਨ ਵਾਲੀ ਹਸਤੀ ਨਹੀਂ ਮਿਲਦੀ ਜਿਸ ਨੇ ਆਪਣੇ ਬ੍ਰਹਮ-ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿਚ ਸੰਗੀਤਮਈ ਕਵਿਤਾ ਦੇ ਰਾਹੀਂ ਦੂਰ ਦੂਰ ਜਾ ਕੇ ਸਮਝਾਇਆ ਹੋਵੇ। ਅਫਸੋਸ ਇਹ ਹੈ ਕਿ ਉਨ੍ਹਾਂ ਨੂੰ ਸਿਰਫ਼ ਸਿੱਖ ਧਰਮ ਤੱਕ ਸੀਮਿਤ ਕਰ ਕੇ ਬਾਕੀ ਵਿਸ਼ਵ ਉਨ੍ਹਾਂ ਦੀਆਂ ਲਾਸਾਨੀ ਰਚਨਾਵਾਂ ਤੋਂ ਲਗਭਗ ਅਗਿਆਨ ਹੈ। ਗੁਰੁ ਨਾਨਕ ਦੇਵ ਜੀ ਦੀ ਬਾਣੀ ਨੂੰ ਰਾਬਿੰਦਰਨਾਥ ਟੈਗੋਰ ਅਤੇ ਅੱਲਾਮਾ ਇਕਬਾਲ ਵਰਗੇ ਮਹਾਨ ਕੁਝ ਗੈਰਸਿੱਖਾਂ ਨੇ ਹੀ ਪੂਰੀ ਤਰ੍ਹਾਂ ਸਮਝਿਆ ਹੈ ਅਤੇ ਪ੍ਰਸ਼ੰਸਾ ਕੀਤੀ ਹੈ। ਟੈਗੋਰ ਪਰਿਵਾਰ ਹਰ ਸਾਲ ਕੁਝ ਦਿਨਾਂ ਲਈ ਹਰਿਮੰਦਰ ਸਾਹਿਬ, ਅੰਮ੍ਰਿਤਸਰ ਆਉਂਦਾ ਸੀ ਅਤੇ ਉਨ੍ਹਾਂ ਨੇ ਗੁਰਬਾਣੀ ਵਿਚੋਂ ਚਾਰ ਸ਼ਬਦਾਂ ਨੂੰ ਬ੍ਰਹਮੋ ਸਮਾਜ ਦੇ ਨਿਤਨੇਮ ਵਿਚ ਸ਼ਾਮਿਲ ਕੀਤਾ ਹੈ। ਗੁਰੁ ਨਾਨਕ ਦੇਵ ਜੀ ਦੀ ਰਚੀ ਹੋਈ ਨਿਵੇਕਲੀ ਆਰਤੀ “ਗਗਨ ਮੈ ਥਾਲ…” ਨੂੰ ਉਹ ਸੰਸਾਰ ਦੀਆਂ ਸਰਵਸ੍ਰੇਸ਼ਟ ਕਵਿਤਾਵਾਂ ਵਿਚੋਂ ਇਕ ਗਿਣਦੇ ਸਨ। ਇਸੇ ਤਰ੍ਹਾਂ ਸਰ ਮੁਹੰਮਦ ਇਕਬਾਲ ਨੇ ਲਿਖਿਆ ਹੈ : “ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ/ ਹਿੰਦ ਕੋ ਇਕ ਮਰਦੇ-ਕਾਮਲ ਨੇ ਜਗਾਇਆ ਖਵਾਬ ਸੇ।”

 ਬਾਬਰਵਾਣੀ ਵਿਚ ਜ਼ੁਲਮ ਅਤੇ ਹਿੰਸਾ ਦੇ ਵਿਰੁੱਧ ਦਲੇਰੀ ਨਾਲ ਬੋਲਣ ਅਤੇ ਲੜਨ ਦੀ ਗੁਰੂ ਸਾਹਿਬ ਦੀ ਲਲਕਾਰ ਅਦੁੱਤੀ ਹੈ। ਇਸ ਵਿਚ ਤਿੰਨ ਸ਼ਬਦ ਰਾਗ ਆਸਾ ਵਿਚ ਹਨ: “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ”, “ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਏ ਸੰਧੂਰ”, “ਕਹਾਂ ਸੋ ਖੇਲ ਤਬੇਲਾ ਘੋੜੇ”। “ਜੈਸੀ ਮੈਂ ਆਵੈ ਖਸਮ ਕੀ ਬਾਣੀ” ਰਾਗ ਤਿਲੰਗ ਵਿਚ ਹੈ। ਗੁਰੁ ਜੀ ਨੇ ਬੇਖੌਫ਼ ਹੋ ਕੇ ਬਾਬਰ ਦੀ ਫ਼ੌਜ ਨੂੰ “ਪਾਪ ਕੀ ਜੰਝ” ਕਿਹਾ ਅਤੇ ਸਖਤ ਭਾਸ਼ਾ ਵਿਚ “ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ” ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਉਹ ਰੱਬ ਨੂੰ ਵੀ ਉਲ੍ਹਾਮਾ ਦੇਣ ਤੋਂ ਨਹੀਂ ਝਿਜਕੇ : “ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ”। ਸੱਚ, ਇਨਸਾਫ਼ ਅਤੇ ਮਨੁੱਖੀ ਸਮਾਨਤਾ ਲਈ ਲੜਨ ਅਤੇ ਬਲੀਦਾਨ ਦੇਣ ਲਈ ਉਨ੍ਹਾਂ ਨੇ ਸਭ ਨੂੰ ਚੁਣੌਤੀ ਦਿੱਤੀ: “ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰ ਧਰ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰ ਦੀਜੈ ਕਾਣਿ ਨ ਕੀਜੈ।। (ਅੰਗ :1412)

 ਔਰਤ ਨੂੰ ਆਦਮੀ ਦੇ ਬਰਾਬਰ ਦਾ ਦਰਜਾ ਦਿਵਾਉਣ ਵਿਚ ਗੁਰੁ ਨਾਨਕ ਦੇਵ ਜੀ ਦਾ ਯੋਗਦਾਨ ਅਤੁੱਲ ਅਤੇ ਅਭੁੱਲ ਹੈ। ਜਿਸ ਵੇਲੇ ਭਾਰਤ ਵਿਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਉਨ੍ਹਾਂ ਨੇ ਗੱਜ ਕੇ ਕਿਹਾ, “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ”। ‘ਰਾਜਾਨ’ ਤੋਂ ਉਨ੍ਹਾਂ ਦਾ ਭਾਵ ਰਾਜੇ ਮਹਾਰਾਜੇ ਨਹੀਂ ਬਲਕਿ ਉੱਚ ਕੋਟੀ ਦੇ ਇਨਸਾਨ ਸੀ। ਭਾਰਤੀ ਸਮਾਜ ਵਿਚ ਖੁੱਲ੍ਹ ਕੇ ਜੀਣ ਅਤੇ ਵਿਕਾਸ ਕਰਨ ਦੇ ਜਿੰਨੇ ਮੌਕੇ ਗੁਰੁ ਸਾਹਿਬ ਦੀਆਂ ਸਿ਼ਸ਼ (ਸਿੱਖ) ਔਰਤਾਂ ਨੂੰ ਹਨ ਉੱਨੇ ਸ਼ਾਇਦ ਹੀ ਕਿਸੇ ਹੋਰ ਸਮਾਜ ਵਿਚ ਹੋਣ। ਇਹ ਸਭ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਲਹਿਰ ਸਦਕਾ ਹੀ ਹੈ।

ਗੁਰੂ ਨਾਨਕ ਦੇਵ ਜੀ ਦੁਆਰਾ ਆਪਣੀ ਬਾਣੀ ਰਚਣ ਲਈ ਪ੍ਰਯੋਗ ਕੀਤੀ ਗਈ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਬਾਰੇ ਕੁਝ ਗਲਤ ਧਾਰਨਾਵਾਂ ਫੈਲੀਆਂ ਹੋਈਆਂ ਹਨ। ਪਹਿਲੀ ਇਹ ਕਿ ਪੰਜਾਬੀ ਭਾਸ਼ਾ ਗੁਰੁ ਨਾਨਕ ਦੇਵ ਜੀ ਸਮੇਂ ਆਰੰਭ ਹੋਈ। ਇਹ ਧਾਰਨਾ ਸਰਾਸਰ ਗਲਤ ਹੈ ਕਿਉਂਕਿ ਬਾਬਾ ਫ਼ਰੀਦ ਦੀ ਬਾਣੀ ਠੇਠ ਪੰਜਾਬੀ ਵਿਚ ਹੈ ਅਤੇ ਉਹ ਗੁਰੂ ਸਾਹਿਬ ਤੋਂ ਕਾਫੀ ਪਹਿਲਾਂ ਹੋਏ ਹਨ। ਦੂਜੀ ਧਾਰਨਾ ਗੁਰਮੁਖੀ ਲਿਪੀ ਬਾਰੇ ਹੈ ਕਿ ਇਹ ਗੁਰੂ ਅੰਗਦ ਦੇਵ ਜੀ ਨੇ ਵਿਕਸਿਤ ਕੀਤੀ। ਦਰਅਸਲ ਇਹ ਲਿਪੀ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦੀ ਹੈ। ਗੁਰੂ ਜੀ ਨੇ ‘ਪੱਟੀ ਲਿਖੀ’ ਵਿਚ ਸਾਰੇ ਪੈਂਤੀ ਅੱਖਰਾਂ ਨਾਲ ਸ਼ਬਦ ਲਿਖੇ ਹਨ। ਸਿਰਫ ਤਰਤੀਬ ਥੋੜੀ ਵੱਖਰੀ ਹੈ। ਸ, ੲ, ਅਤੇ ੳ ਆਰੰਭ ਵਿਚ ਹਨ। ਹ ਅਤੇ ਅ ਅੰਤ ਵਿਚ ਹਨ। ਦੋ ਅੱਖਰ ਜੋ ਅਲੋਪ ਹੋ ਚੱਲੇ ਹਨ ਵੀ ਇਸ ਵਿਚ ਸ਼ਾਮਿਲ ਹਨ। ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਪੈਂਤੀ ਅੱਖਰਾਂ ਨੂੰ ਨਵੀਂ ਤਰਤੀਬ ਦਿੱਤੀ ਸੀ। ਲਗਾਂ ਮਾਤਰਾਂ ਦਾ ਵਿਕਾਸ ਕੁਝ ਬਾਅਦ ਵਿਚ ਹੋਇਆ ਹੈ। 

ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਫ਼ਲਸਫ਼ੇ, ਪ੍ਰਮਾਤਮਾ ਦੀ ਕੁਦਰਤ ਵਿਚ ਹੋਂਦ, ਸੱਚਾ ਸੁੱਚਾ ਜੀਵਨ ਜੀਣ, ਵੰਡ ਕੇ ਛਕਣ, ਗਊ ਗਰੀਬ ਦੀ ਰੱਖਿਆ ਕਰਨ, ਦਸਾਂ ਨਹੁੰਆ ਦੀ ਕਿਰਤ ਕਰਨ ਅਤੇ ਅਨੇਕ ਹੋਰ ਪਹਿਲੂਆਂ ਬਾਰੇ ਸਾਰੇ ਲੋਕ ਜਾਣਦੇ ਹਨ, ਪ੍ਰੰਤੂ ਉਨ੍ਹਾਂ ਦੀ ਵਿਗਿਆਨਕ ਸੋਚ ਬਾਰੇ ਹੋਰ ਚਾਨਣਾ ਪਾਉਣ ਦੀ ਲੋੜ ਹੈ। ਬ੍ਰਹਮ- ਗਿਆਨ ਦੀ ਸ਼ਕਤੀ, ਜਿਸ ਨੂੰ ਮਨੋਵਿਗਿਆਨੀ clairvoyance ਕਹਿੰਦੇ ਹਨ, ਨਾਲ ਗੁਰੂ ਜੀ ਨੂੰ ਸਾਰੀ ਸ੍ਰਿਸ਼ਟੀ ਬਾਰੇ ਹੈਰਾਨੀਜਨਕ ਪੱਧਰ ਦਾ ਗਿਆਨ ਸੀ। ਗੁਰੂ ਸਾਹਿਬ ਨੇ ਕਿਹਾ ਕਿ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ “ਅਰਬਦ ਨਰਬਦ ਧੁੰਧੂਕਾਰਾ” ਸੀ (ਅਰਬਾਂ, ਖਰਬਾਂ ਸਾਲ ਪਹਿਲੇ ਬ੍ਰਹਿਮੰਡ ਸਿਰਫ਼ ਧੁੰਦ ਦਾ ਗੁਬਾਰ ਸੀ)। ਗੁਰੂ ਸਾਹਿਬ ਨੇ ਅੱਗੇ ਕਿਹਾ; “ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਇ ਲਖ ਦਰਿਆਉ।।’ (ਇਕ ਬੋਲ ਨਾਲ ਲੱਖਾਂ ਦਰਿਆਵਾਂ ਦੀ ਉਤਪਤੀ ਹੋ ਗਈ)। ਜਿਸ ਨੂੰ ਸਟੀਫਨ ਹਾਅਕਿਨ (1942-2018) ਵਰਗੇ ਵਿਗਿਆਨੀ Big Bang Theory ਕਹਿੰਦੇ ਹਨ ਉਸ ਨੂੰ ਗੁਰੂ ਸਾਹਿਬ ਨੇ ‘ਏਕੋ ਕਵਾਉ’ ਕਿਹਾ ਹੈ।  ਫਿਰ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ।। ਜਲ ਤੇ ਤ੍ਰਿਭਵਣ ਸਾਜਿਆ ਘਟੇ ਘਟ ਜੋਤ ਸਮੋਇ।।” ਇਹ ਵਿਸ਼ਲੇਸ਼ਣ ਡਾਰਵਿਨ ਦੇ ਫਲਸਫੇ਼ ਨਾਲ ਮੇਲ ਖਾਂਦਾ ਹੈ। ਜਦੋਂ ਇਹ ਮੰਨਿਆਂ ਜਾਂਦਾ ਸੀ ਕਿ ਧਰਤੀ ਇਕ ਬੈਲ ਨੇ ਚੁੱਕੀ ਹੋਈ ਹੈ ਤਾਂ ਗੁਰੂ ਸਾਹਿਬ ਨੇ ਕਿਹਾ : “ਧਰਤੀ ਹੋੁਰ ਪਰੈ ਹੋਰੁ ਹੋਰੁ।। ਤਿਸ ਤੇ ਭਾਰ ਤਲੈ ਕਵਣੁ ਜੋਰੁ।।” ਆਧੁਨਿਕ ਵਿਗਿਆਨ ਮੰਨਦਾ ਹੈ ਕਿ ਸਿਰਫ਼ ਇਕ ਅਕਾਸ਼-ਗੰਗਾ (Galaxy) ਵਿੱਚ ਹੀ ਕਰੋੜਾਂ ਸੂਰਜ ਹਨ, ਪਰ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ: “ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ।”    

ਕੁਝ ਅਖਾਉਤੀ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਸੰਸਕ੍ਰਿਤ, ਫ਼ਾਰਸੀ, ਅਰਬੀ ਵਗੈਰਾ ਦੇ ਗਿਆਨ ਬਾਰੇ ਸ਼ੰਕੇ ਉਤਪਨ ਕੀਤੇ ਹਨ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਗੁਰੂ ਜੀ ਨੇ ਸਵਾਰਥੀ ਹਿਤਾਂ ਵਾਲੇ ਤੱਤਾਂ ਦੀ ਲੁੱਟ-ਘਸੁੱਟ ਤੋਂ ਆਮ ਆਦਮੀ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਬਾਣੀ ਹਰ ਕਿਸੇ ਦੇ ਸਮਝ ਵਿਚ ਆਉਣ ਵਾਲੀ ਭਾਸ਼ਾ ਵਿਚ ਰਚੀ। ਉਨ੍ਹਾਂ ਨੇ ਸਾਧਾਰਨ ਜੀਵਨ ਦੀ ਬੋਲਚਾਲ ਵਾਲੀ ਭਾਸ਼ਾ ਵਰਤ ਕੇ ਆਤਮਾ, ਪ੍ਰਮਾਤਮਾ ਅਤੇ ਜੀਵਨ ਜਾਚ ਦੇ ਰਹੱਸ ਜਨ ਸਾਧਾਰਣ ਤੱਕ ਪਹੁੰਚਾਏ। ਇਸ ਆਮ ਭਾਸ਼ਾ ਅਤੇ ਨਿੱਤ ਪ੍ਰਤੀ ਦੇ ਜੀਵਨ ਵਿਚੋਂ ਉਨ੍ਹਾਂ ਨੇ ਅਜੇਹੇ ਬਿੰਬ ਪ੍ਰਯੋਗ ਕੀਤੇ ਕਿ ਪੰਜਾਬੀ ਕਵਿਤਾ ਵਿਚ ਗਜ਼ਬ ਦੀ ਸੰਖੇਪਤਾ, ਸਪਸ਼ਟਤਾ ਅਤੇ ਉਚਾਈ ਲਿਆਂਦੀ। ਹਲ਼, ਸੁਹਾਗਾ, ਅਹਰਣਿ, ਖਲਾ ਆਦਿ ਉਨ੍ਹਾਂ ਨੇ ਉੱਚ ਕੋਟੀ ਦੇ ਬਿੰਬ ਬਣਾਏ। ਜੇਕਰ ਉਨ੍ਹਾਂ ਦਾ ਇਕ ਕਵੀ ਦੇ ਤੌਰ ਤੇ ਹੀ ਮੁਲੰਕਣ ਕੀਤਾ ਜਾਵੇ ਤਾਂ ਉਹ ਦੁਨੀਆਂ ਦੇ ਕਿਸੇ ਕਵੀ ਤੋਂ ਪਿੱਛੇ ਨਹੀਂ ਹਨ।

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਇਸ ਤੱਥ ਦੇ ਪ੍ਰਤੱਖ ਪ੍ਰਮਾਣ ਹਨ ਕਿ ਉਹ ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਵਿਚ ਨਿਪੁੰਨ ਸਨ। ਉਨ੍ਹਾਂ ਨੇ ਸ੍ਰਿਸ਼ਟੀ ਦੇ ਸਾਜਣ ਬਾਰੇ ਮਨੁੱਖੀ ਅਗਿਆਨਤਾ ਪ੍ਰਗਟ ਕਰਦੇ ਹੋਏ ਲਿਖਿਆ ਹੈ : “ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣ।। ਵਖਤ ਨ ਪਾਇਓ ਕਾਦੀਆ ਜਿ ਲਿਖਨਿ ਲੇਖ ਕੁਰਾਣ।। ਥਿਤਿ ਵਾਰ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ।। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।” ਇਸ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਸਾਰੇ ਹਿੰਦੂ ਗ੍ਰੰਥ ਵੀ ਪੜ੍ਹੇ ਹੋਏ ਸਨ ਅਤੇ ਕੁਰਾਨ ਸ਼ਰੀਫ਼ ਵੀ। ਉਸ ਵੇਲੇ ਹਿੰਦੂ ਗ੍ਰੰਥ ਕੇਵਲ ਸੰਸਕ੍ਰਿਤ ਵਿਚ ਸਨ ਅਤੇ ਕੁਰਾਨ ਸ਼ਰੀਫ਼ ਅਰਬੀ ਭਾਸ਼ਾ ਵਿਚ ਹੈ। ਅਰਬੀ ਵਿੱਚ ਗੁਰੂ ਸਾਹਿਬ ਨੇ ਚਾਰ ਸ਼ਲੋਕ ਲਿਖੇ ਹਨ : “ ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ।। ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ।। ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ।। ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ।।1।। ਰਹਾਉ।। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ।। ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ।।2।। ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।। ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ।।3।। ਬਦਬਖਤ ਹਮਚੁ ਬਖੀਲ ਗਾਫਿਲ ਬੇਨਜਰ ਬੇਬਾਕ।। ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾਖਾਕ।।4।। (ਅੰਗ 690)

ਗੁਰੂ ਨਾਨਕ ਦੇਵ ਜੀ ਬਹੁਤ ਸੁਰੀਲੇ ਗਲ਼ੇ ਦੇ ਧਨੀ ਵੀ ਸਨ। ਜਪੁਜੀ ਸਾਹਿਬ ਤੋਂ ਬਿਨਾਂ ਉਨ੍ਹਾਂ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿਚ ਹੈ। ਰਾਗਾਂ ਦੇ ਸੰਪੂਰਨ ਗਿਆਨ ਤੋਂ ਬਿਨਾਂ ਇਹ ਰਚੀ ਨਹੀਂ ਜਾ ਸਕਦੀ ਸੀ। ਉਦਾਸੀਆਂ ਸਮੇਂ ਗੁਰੂ ਜੀ ਨਾਲ਼ ਬਾਲਾ ਅਤੇ ਮਰਦਾਨਾ ਹੁੰਦੇ ਸਨ। ਬਾਲਾ ਜੀ ਮੁੱਖ ਤੌਰ ਤੇ ਸ਼ਰਧਾਲੂ ਅਤੇ ਸੇਵਕ ਸਨ। ਮਰਦਾਨਾ ਜੀ ਰਬਾਬ ਵਜਾਉਂਦੇ ਸਨ ਜਿਸ ਦੀ ਸੰਗਤ ਵਿਚ ਰਾਗਾਂ ਵਿਚ ਗਾਉਣਾ ਸੰਭਵ ਹੈ। ਗੁਰੂ ਸਾਹਿਬ ਗਾ ਕੇ ਬਾਣੀ ਉਚਾਰਦੇ ਸਨ। ਜਨਮ ਸਾਖੀਆਂ ਵਿਚ ਵੀ ਆਉਂਦਾ ਹੈ ਕਿ ਗੁਰੂ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਹੁੰਦੇ ਸਨ : “ਮਰਦਾਨਿਆ, ਰਬਾਬ ਉਠਾ। ਬਾਣੀ ਆਈ ਹੈ।” ਇਕ ਸ਼ਲੋਕ ਵਿਚ ਗੁਰੂ ਸਾਹਿਬ ਨੇ ਕਿਹਾ ਹੈ: “ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ”। ਭਾਵ: “ਨਾਨਕ ਨੂੰ ਆਪਣੇ ਨਾਮ ਦੀ ਦੌਲਤ ਪ੍ਰਦਾਨ ਕਰ, ਹੇ ਸੁਆਮੀ। ਉਸ ਨਾਲ ਉਹ ਆਪਣੇ ਦਿਲ ਅਤੇ ਗਲ਼ੇ ਨੂੰ ਸਿ਼ੰਗਾਰ ਲਵੇਗਾ।” ਗੁਰੂ ਸਾਹਿਬ ਨੂੰ ਰਾਗਾਂ ਵਿਚ ਬਾਣੀ ਉਚਾਰਦੇ ਹੋਏ ਕਲਪਨਾ ਕਰ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ।

ਦੋ ਤੱਥ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਨੂੰ ਹੋਰ ਵੀ ਲਾਸਾਨੀ ਬਣਾਉਂਦੇ ਹਨ। ਉਹ ਜਿੱਥੇ ਵੀ ਕਿਸੇ ਉੱਚ ਕੋਟੀ ਦੇ ਧਾਰਮਿਕ ਮਨੁੱਖ ਨੂੰ ਮਿਲੇ, ਉਸ ਦੀ ਬਾਣੀ ਆਪਣੀ ਪੋਥੀ ਵਿਚ ਦਰਜ ਕਰਦੇ ਰਹੇ। ਅਜੇਹਾ ਕਰਨ ਲਈ ਬਹੁਤ ਹੀ ਵਿਸ਼ਾਲ ਸੋਚ ਅਤੇ ਨਿਰਮਾਣ ਹਿਰਦੇ ਦੀ ਪੁਸ਼ਟੀ ਹੁੰਦੀ ਹੈ। ਦੂਜੇ, ਉਹ ਆਪਣਾ ਗਿਆਨ ਕਿਸੇ ਉੱਤੇ ਥੋਪਦੇ ਨਹੀਂ ਸਨ ਬਲਕਿ “ਕਿਛੁ ਸੁਣੀਐ ਕਿਛੁ ਕਹੀਐ” ਦੇ ਨਿਯਮ ਅਨੁਸਾਰ ਸਵਾਲ-ਜਵਾਬ ਰਾਹੀਂ ਗੋਸ਼ਟੀ ਕਰ ਕੇ ਸ਼ਾਂਤੀਪੂਰਵਕ ਦੂਸਰੇ ਨੂੰ ਆਪਣੀ ਵਿਚਾਰਧਾਰਾ ਵੱਲ ਲਿਆਉਂਦੇ ਸਨ। ਜੇ ਸਾਹਮਣੇ ਵਾਲਾ ਆਪਾ ਖੋ ਦਿੰਦਾ ਤਾਂ ਕਹਿ ਦਿੰਦੇ, “ ਰੋਸੁ ਨ ਕੀਜੈ ਉਤਰ ਦੀਜੈ।।”

ਗੁਰੂ ਸਾਹਿਬ ਵੱਲੋਂ ਵੰਡ ਛਕੋ ਦੇ ਸਿਧਾਂਤ ਅਨੁਸਾਰ ਆਰੰਭ ਕੀਤੀ ਲੰਗਰ ਦੀ ਪ੍ਰਥਾ ਵੀ ਸਾਰੀ ਦੁਨੀਆਂ ਵਿੱਚ ਅਦੁੱਤੀ ਹੈ। ਹੁਣ ਵੀ ਇਹ ਸਾਰੇ ਗੁਰੂ ਘਰਾਂ ਵਿੱਚ ਪ੍ਰਚਲਤ ਹੈ ਅਤੇ ਹਮੇਸ਼ਾ ਰਹੇਗੀ। ਸੁਰਿੰਦਰਪਾਲ ਸਿੰਘ ਉਬਰਾਏ ਦੀ ‘ਸਰਬੱਤ ਦਾ ਭਲਾ’ ਅਤੇ ਰਵਿੰਦਰ ਸਿੰਘ ਖਾਲਸਾ ਦੀ ‘ਖਾਲਸਾ ਏਡ’ ਵਰਗੀਆਂ ਅਨੇਕ ਸੰਸਥਾਵਾਂ ਨੇ ਇਸ ਦਾ ਘੇਰਾ ਹੋਰ ਵਿਸ਼ਾਲ ਕਰ ਕੇ ਸਾਰੇ ਸੰਸਾਰ ਵਿੱਚ ਫੈਲਾ ਦਿੱਤਾ ਹੈ ।

-ਪ੍ਰੋਫੈਸਰ ਬਸੰਤ ਸਿੰਘ ਬਰਾੜ
305, ਮਾਡਲ ਟਾਊਨ (ਫੇਜ਼-1)
ਬਠਿੰਡਾ-151001
ਫੋਨ: 098149-41214
Email: singhbasant82@yahoo.in

ਲੈ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ

ਰੇਡੀਓ ’ਤੇ ਬਹਿਸ ਜੀ.ਐਲ. ਮੈਂਬਰ ਸਾਹਬ ਨਾਲ। ਨਿਵਾਸੀ ਸ਼ਿਕਾਇਤਾ ਤੇ ਸ਼ਿਕਵੇ ਸਾਂਝੇ ਕਰਨ ਜੀ, ਕੌਂਸਲਰ, ਐਮ.ਪੀ. ਤੇ ਤੁਸੀਂ ਸਾਡੇ ਲਈ ਕੁੱਝ ਨੀਂ ਕਰਦੇ, ਮੈਂ ਕੁੱਝ ਸੋਚੀ ਪੈਗੀ ਕਿ ਚਾਅ ਦਾ ਕੁੱਝ ਮੁੱਲ ਹੁੰਦਾ ਹੈ, ਸਾਨੂੰ ਤਾਂ ਬਸ ਜੀ ਸਾਡੇ ਬੰਦੇ ਬਣਗੇ ਦੂਹੋ ਦੂਹੀ ਵੋਟਾਂ ਪਾਓ, ਹਾਲੇ ਤੱਕ ਸਮਝ ਨਹੀਂ ਸਕੇ ਕਿ ਕੌਂਸਲਰ ਤੇ ਦੂਜੇ ਪ੍ਰਤੀਨਿੱਧ ਭਾਈ ਆਪਣੇ ਅਦਾਰਿਆਂ ਦੇ ਨੁਮਾਇੰਦੇ ਤੇ ਕਰਮਚਾਰੀ ਹਨ ਕੋਈ ਪੂਰਾ ਸਮਾਂ ਤੇ ਕੋਈ ਪਾਰਟ ਟਾਈਮ ਕੀ ਭਾਲਦੇ ਹੋ। ਹੁਣ ਲਵਕੇ ਟੈਕਸ ਭਰੋ ਤੇ ਇੰਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕਰੋ ਜਦੋਂ ਤੱਕ ਕਿ ਕੋਈ ਨੁਮਾਇੰਦੇ ਇਲਾਕਾ ਨਿਵਾਸੀ ਆਪਣੇ ਅਜ਼ਾਦ ਪਰ ਕੇਵਲ ਭੱਤੇ ਜੋ ਕਿਰਾਇਆ ਭਾੜਾ ਹੀ ਹੋਣ ਨਹੀਂ ਚੁਣਦੇ। ਤੁਹਾਨੂੰ ਘੁੰਗੂਆਂ ਵਾਲੀ ਪੱਖੀ ਹੀ ਝੱਲਣ ਲਈ ਲਭੋ, ਜੇ ਤਾਂ ਬੜੀ ਹੈ। ਦੂਜਾ ਪਹਿਲੂ ਸਾਡੀਆਂ ਦੇਸੀ ਆਦਤਾਂ ਦਾ ਹੈ। ਐਮ.ਪੀ. ਨੇ ਪੰਜ ਦਿਨ ਹੀ ਕੰਮ ਕਰਨਾ ਹੈ। ਕੁੱਝ ਲੰਡਨ ਤੇ ਕੁੱਝ ਸਥਾਨਕ ਸ਼ਹਿਰ ਭਾਵੇਂ ਅੰਦੇਸੇ ’ਚ ਡੁੱਬੇ ਪਰ ਕੁੱਝ ਕੁ ਸੁਆਰਥੀ ਦੇਖੋ ਐਮ.ਪੀ. ਸਾਹਬ ਨੂੰ ਜੀ ਆਹ ਮੈਂ ਹੁਣ ਗਾਉਣ ਲੱਗਣਾ ਤੇ ਤੁਸੀਂ ਮੇਰੇ ਗੀਤ ਨੂੰ ਸ਼ਾਵਾ ਸ਼ਾਵਾ ਹਈ ਸ਼ਾਵਾ ਕਰਨ ਆਇਓ ਤੇ ਕੋਈ ਆਖੂ ਮੈਂ ਆਹ ਆਲੂ ਕਚਾਲੂ ਵੇਚਣ ਲੱਗਣਾ ਤੇ ਆਪ ਆ ਕੇ ਤਾੜੀਆਂ ਮਾਰਿਓ ਜੀ ਬਸ ਪੰਜਾਬ ਯਾਦ ਕਰਾ ’ਤਾ, ਕੋਈ ਕਹੂ ਮੈਂ ਤਾਂ ਚੁੱਕ ਤੇ ਫੱਟੇ ਪੈਸਾ ਖਰਚ ਕੇ ਖੋਹਲ ਤਾਂ ਵਿਸ਼ਾਲ ਲਾਟੂ ਜਗਦੇ ਤੇ ਲੋਕੀ ਦੇਖ ਕੇ ਅਸ਼ ਅਸ਼ ਕਰਦੇ ਨੇ ਕਿ ਹੈ ਪੰਜਾਬੀ ਸਿੱਖ ਇਥੋਂ ਤੱਕ ਪਹੁੰਚ ਗਏ ਕਿ ਖਾ ਪੀ ਕੇ ਸੌਣ ਲਈ ਵੀ ਗੱਦੇ, ਮੰਜੇ ਤੇ ਸਭ ਬੰਦੋਬਸਤ, ਹੁਣ ਦੇਖੋ ਕਿ ਸਾਹਬ ਨੇ ਆਰਾਮ ਵੀ ਕਰਨਾ ਹੁੰਦਾ ਤਾਂ ਦੋ ਦਿਨ ਤਾਂ ਤੁਹਾਡੀ ਸੇਵਾ, ਫੇਰ ਘਰਦਾ ਵੀ ਕੋਈ ਧਿਆਨ, ਤਾਂ ਕੰਮ ਕਦੋ ਕਰੇ ਨਾਲੇ ਕੰਮ ਉਹ ਕਰ ਵੀ ਦਿਊ ਅਗੋਂ ਆਗਿਆ ਦੇਣੇ ਅਫ਼ਸਰ ਘੂਰ ਧਰਦੇ ਨੇ ਕਿ ਇਸ ਤਰ੍ਹਾਂ ਤਾਂ ਸਾਡਾ ਕੂੰਡਾ ਹੋਜੂ ਵਸੂਲੀਆਂ ਤੋਂ ਆਮਦਨ ਕਿਵੇਂ ਕੌਂਸਲਰ ਤਾਂ ਡਰਦੇ ਚੁੱਪ ਕਰਕੇ ਅਫ਼ਸਰਾਂ ਦੀਆਂ ਘੜੀਆਂ ਕੀਤੀਆਂ ਦਾ ਪ੍ਰਚਾਰ ਕਰਨ ’ਤੇ ਨੇ। ਤਨਖ਼ਾਹ ਜੋਗੇ ਹੋਣਾ ਹੁੰਦਾ ਹੈ। ਐਮ. ਪੀ. ਸਾਹਬ ਪੱਲਾ ਝਾੜਦੇ ਨੇ ਜੀ ਟੋਰੀ ਸਰਕਾਰ ਹੈ ਇਹਨਾਂ ਨੂੰ ਲਾਹੋ ਇਹ ਸਾਡੇ ਲੋਕਾਂ ਦੀ ਸਾਰ ਨਹੀਂ ਲੈਂਦੇ, ਅਸੀਂ ਪੱਲਾ ਝਾੜ ਚੰਗਾ ਜੀ ਪੱਖੀ ਹੀ ਸਹੀ ਗਰਮੀ ਤੋਂ ਬਚਾਅ, ਤੁਹਾਡੇ ’ਤੇ ਗਿਲਾ ਕੋਈ ਨੀਂ ਆਪਣੀ ਕੀਤੀ ਪਾ ਰਹੇ ਹਾਂ, ਮੋਤੀਆਂ ਵਾਲਿਓ ਕੌਂਸਲਰ ਤਾਂ ਲੇਬਰ ਹੈ।

-ਬਲਵਿੰਦਰ ਕੌਰ ਚਾਹਲ, ਸਾਊਥਾਲ