ਲੈਸਟਰ ਵਿਖੇ ਗੁਰੂ ਨਾਨਕ ਗੁਰਪੁਰਬ ਮੌਕੇ ਵਿਸ਼ੇਸ਼ ਸਮਾਗਮ

ਸਥਾਨਕ ਹਸਪਤਾਲ ਲਈ 3500 ਪੌਂਡ ਦਾ ਯੋਗਦਾਨ ਪਾਇਆ

ਲੈਸਟਰ – ਨੈਸ਼ਨਲ ਸਿੱਖ ਚੈਪਲੇਨਸੀ ਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇ ਗੁਰਪੁਰਬ ਦੀ ਖੁਸ਼ੀ ਵਿੱਚ ਪੰਜਵੇ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਨੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਲੈਸਟਰ ਦੇ ਗੁਰੂ ਅਮਰ ਦਾਸ ਗੁਰਦਵਾਰਾ ਸਾਹਿਬ ਵਿਖੇ ਸਵੇਰੇ 10 ਵਜੇ ਗੁਰਦਵਾਰਾ ਸਾਹਿਬ ਜੀ ਦੇ ਬੀਬੀਆਂ ਦੇ ਜੱਥੇ ਨੇ ਅਰੰਭ ਕੀਤੇ ਅਤੇ 11.20 ਵਜੇ 24ਵੇਂ ਸਲੋਕ ਪੜੇ ਗਏ।

ਗੁਰਦਵਾਰਾ ਸਾਹਿਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸੰਘਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸੱਭ ਨੂੰ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਕੀਰਤਨ ਦੀ ਸਾਰੀ ਹੀ ਮਾਇਆ ਹਸਪਤਾਲਾਂ ਦੀਆਂ ਚੈਰਿਟੀਆਂ ਲਈ ਦਾਨ ਕੀਤੀ ਜਾਵੇਗੀ।

2021 ਤੋਂ ਲੈਸਟਰ ਦੇ ਹਸਪਤਾਲਾਂ ਦੇ ਮੁੱਖ ਚੈਪਲਿੱਨ ਸਰਦਾਰ ਕਰਤਾਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਧ ਸੰਗਤ ਜਿਸ ਵਿੱਚ ਗੁਰੂ ਜੀ ਆਪ ਵੱਸਦੇ ਹਨ ਅਤੇ ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਮਿਲੇ ਸਿਹਯੋਗ ਦਾ ਬਹੁੱਤ ਧੰਨਵਾਦ ਕੀਤਾ। ਉਨ੍ਹਾ ਨੇ ਦੱਸਿਆ ਕਿ ਸਿੱਖ ਚੈਪਲੇਨਸੀ ਪ੍ਰੇਅਰ ਡੇ ਸੰਗਤਾਂ ਦੇ ਅਸ਼ੀਰਵਾਦ ਨਾਲ ਹਰ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਅਤੇ ਜਿਵੇਂ ਸੁੱਕੇ ਦਰਖਤ ਹਰੇ ਹੋ ਜਾਂਦੇ ਹਨ ਇਸੇ ਤਰਾਂ ਗੁਰਬਾਨੀ ਸਰਵਨ ਕਰਕੇ ਮਰੀਜਾਂ ਦੇ ਦੁੱਖ ਠੀਕ ਹੋ ਸਕਦੇ ਹਨ। ਹਸਪਤਾਲਾਂ ਵਿੱਚ ਜਾਂ ਹਸਪਤਾਲਾਂ ਤੋਂ ਬਾਹਰ, ਹਰ ਇੱਕ ਮਰੀਜ ਲਈ ਖਾਸ ਤੌਰ ‘ਤੇ ਮਾਨਸਿੱਕ ਬੀਮਾਰੀਆ ਦੇ ਰੋਗੀਆਂ ਲਈ ਆਪਣੇ ਦਿੱਲ ਦੀ ਗੱਲ ਕਰਨੀ ਅਤੀ ਜਰੂਰੀ ਹੁੰਦੀ ਹੈ ਜਿਸ ਨਾਲ ਮਰੀਜ ਨੂੰ ਸ਼ਾਂਤੀ ਮਿਲਦੀ ਹੈ।

ਲੈਸਟਰ ਕੌਂਸਲ ਔਫ ਫੇਥ ਦੇ ਚੇਅਰਮੈਨ ਫਾਏਜ ਸੁਲੇਮਾਨ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਉਨ੍ਹਾ ਨੂੰ ਬਹੁੱਤ ਖੁਸ਼ੀ ਹੇੈ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਤੇ ਬੁਲਾਇਆ ਗਿਆ ਹੈ ਅਤੇ ਦੱਸਿਆ ਕਿ ਕੋਵਿੱਡ 19 ਦੇ ਸਮੇ ਹਸਪਤਾਲਾਂ ਦੇ ਕ੍ਰਮਚਾਰੀਆਂ, ਡਾਕਟਰਾਂ, ਨਰਸਾਂ ਸੱਭ ਲਈ ਬਹੁੱਤ ਹੀ ਜਿਆਦਾ ਔਖਾ ਸਮਾ ਸੀ ਅਤੇ ਉਨ੍ਹਾ ਨੇ ਦੂਸਰਿਆਂ ਦੀ ਸਹਾਇਤਾ ਕਰਦਿਆਂ ਕਈਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਅੱਜ ਵੀ ਇਹ ਭਿਆਨਿੱਕ ਬਿਮਾਰੀ ਗਈ ਨਹੀਂ ਹੈ, ਆਪਾਂ ਸਾਰਿਆਂ ਨੂੰ ਆਪਣਾ ਤੇ ਆਪਣੇ ਘਰ ਵਾਲਿਆਂ ਦਾ ਖਾਸ ਖਿਆਲ ਰੱਖਣਾਂ ਚਾਹੀਦਾ ਹੈ।

ਸੁਲੱਖਣ ਸਿੰਘ ਦਰਦ ਬੀ ਈ ਐਮ, ਜਿਨ੍ਹਾਂ ਨੂੰ ਇਸ ਸਾਲ ਬੀ.ਐਮ ਮੈਡਲ ਮਿਲਿਆ ਹੈ, ਨੇ ਦੱਸਿਆ ਕਿ ਬ੍ਰਿਟਿਸ਼ ਹਾਰਟ ਫਾਊਡੇਸ਼ਨ ਦੀਆਂ ਸੇਵਾਵਾਂ ਦੀ ਆਪਣੇ ਹਰ ਇੱਕ ਪਰਿਵਾਰ ਨੂੰ ਲੋੜ ਪੈਂਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਆਪਣਾ ਬਣਦਾ ਯੋਗਦਾਨ ਪਾਉਣਾਂ ਚਾਹੀਦਾ ਹੈ। ਉਨ੍ਹੀ ਦੱਸਿਆ ਕਿ ਅੱਜ ਦੀ ਕੁੱਲ ਮਾਇਆ £3,500 ਹੋਈ ਹੈ ਜੋ ਕਿ ਲੌਰਸ ਹੌਸਪਿਸ, ਬਰਿਟਿੱਸ਼ ਹਾਰਟ ਫਾਊਡੇਸ਼ਨ ਅਤੇ ਲੈਸਟਰ ਹਸਪਤਾਲ ਚੈਰਿਟੀ ਨੂੰ ਦਿੱਤੀ ਜਾਣੀ ਹੈ, ਹਰ ਇੱਕ ਯੋਗਦਾਨ ਪਾਉਣ ਵਾਲੇ ਦਾ ਤਿਹ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।

ਰਿਪੋਰਟ – ਤਰਲੋਚਨ ਸਿੰਘ ਵਿਰਕ (ਲੈਸਟਰ)

Comments are closed, but trackbacks and pingbacks are open.