ਯੂ.ਕੇ ਦੇ ਮਾਣਕ ਭਰਾਵਾਂ ਵਲੋਂ ਪੇਂਡੂ ਖੇਡ ਮੇਲਾ 15-16 ਮਾਰਚ ਨੂੰ

ਜੇਤੂਆਂ ਨੂੰ ਨਗਦ ਇਨਾਮਾਂ ਅਤੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ

ਈਰਥ – ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਮਾਣਕ ਵਿਖੇ ਪੇਂਡੂ ਖੇਡ ਮੇਲਾ ਅਤੇ ਸੱਤਵਾਂ ਕਬੱਡੀ ਦਾ ਮਹਾਂ ਯੁੱਧ 15 ਅਤੇ 16 ਮਾਰਚ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਪਿੰਡ ਮਾਣਕ ਦੇ ਉੱਘੇ ਸਮਾਜ ਸੇਵਕ ਰਾਜਵੀਰ ਸਿੰਘ ਮਾਣਕ ਯੂ. ਕੇ. ਅਤੇ ਸੁਰਿੰਦਰ ਸਿੰਘ ਮਾਣਕ ਯੂ. ਕੇ. ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਕਬੱਡੀ ਦੇ ਮਹਾਂ ਯੁੱਧ ਵਿਚ ਮੇਜਰ ਕਬੱਡੀ ਲੀਗ ਦੀਆ ਅੱਠ ਨਾਂਮਵਾਰ ਕਲੱਬਾਂ ਵਿਚਕਾਰ ਭੇੜ ਹੋਣਗੇ। ਇਸ ਖੇਡ ਮੇਲੇ ਦਾ ਪਹਿਲਾ ਇਨਾਮ ਢਾਈ ਲੱਖ ਰੁਪਏ ਰਾਜਵੀਰ ਸਿੰਘ ਮਾਣਕ ਅਤੇ ਸੁਰਿੰਦਰ ਸਿੰਘ ਮਾਣਕ ਪੁੱਤਰ ਸਵਰਗੀ ਕਰਨੈਲ ਸਿੰਘ ਮਾਣਕ ਵੱਲੋਂ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ ਦੋ ਲੱਖ ਰੁਪਏ ਸਵ: ਗੁਰਦੀਪ ਸਿੰਘ ਲਾਲੀ ਦੇ ਪਰਿਵਾਰ ਅਮਰਜੀਤ ਸਿੰਘ ਰਿਐਤ ਅਤੇ ਦਲਵੀਰ ਸਿੰਘ ਸੈਂਹਬੀ ਵੱਲੋਂ ਦਿੱਤਾ ਜਾਵੇਗਾ। ਇਸ ਕਬੱਡੀ ਦੇ ਮਹਾਂ ਕੁੰਭ ਵਿਚ ਬੈੱਸਟ ਰੇਡਰ ਅਤੇ ਸਟਾਪਰ ਨੂੰ ਮੋਟਰ ਸਾਈਕਲਾਂ ਨਾਲ ਨਿਵਾਜਿਆ ਜਾਵੇਗਾ। ਟੂਰਨਾਮੈਂਟ ਵਿਚ ਪ੍ਰਵਾਸੀ ਭਾਰਤੀਆਂ, ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

Comments are closed, but trackbacks and pingbacks are open.