ਯੂ.ਕੇ ਦੇ ਮਸ਼ਹੂਰ ਨਾਟਕਕਾਰ ਅਤੇ ਫ਼ਿਲਮਕਾਰ ਸਿੰਧਰਾ ਨੂੰ ਮਿਲਿਆ ਵੱਡਾ ਮਾਣ

‘‘ਮੀ ਐਂਡ ਮਾਈ ਸਾਊਥਾਲ’’ ਫ਼ਿਲਮ ਮਾਨਚੈਸਟਰ ਲਿਫਟ ਆਫ਼ ਫੈਸਟੀਵਲ 2023 ਵਿੱਚ ਸ਼ਾਮਿਲ ਕੀਤੀ ਗਈ

ਸਾਊਥਾਲ – ਇੱਥੋਂ ਦੇ ਮਸ਼ਹੂਰ ਨਾਟਕਕਾਰ ਅਤੇ ਫ਼ਿਲਮ ਨਿਰਦੇਸ਼ਕ ਤਜਿੰਦਰ ਸਿੰਧਰਾ ਦੀ ਫ਼ਿਲਮ ‘‘ਮੀ ਐਂਡ ਮਾਈ ਸਾਊਥਾਲ’’ ਨੇ ਮਾਨਚੈਸਟਰ ਲਿਫਟ ਆਫ਼ ਫੈਸਟੀਵਲ 2023 ਵਿੱਚ ਸ਼ਮੂਲੀਅਤ ਕਰਕੇ ਪੰਜਾਬੀਆਂ ਨੂੰ ਵੱਡਾ ਮਾਣ ਬਖਸ਼ਿਆ ਹੈ।

ਪ੍ਰਸਿੱਧ ਨਾਟਕਕਾਰ ਅਤੇ ਲੇਖਕ ਸਵਰਗੀ ਚਰਨ ਸਿੰਘ ਸਿੰਧਰਾ ਦੇ ਬੇਟੇ ਤਜਿੰਦਰ ਸਿੰਧਰਾ ਦੀ ਪੰਜਾਬੀ ਥੀਏਟਰ ਅਕੈਡਮੀ ਦੇ ਬੈਨਰ ਹੇਠ ਬਣੀ ਫ਼ਿਲਮ ‘‘ਮੀ ਐਂਡ ਮਾਈ ਸਾਊਥਾਲ’’ ਨੂੰ ਤਜਿੰਦਰ ਸਿੰਧਰਾ ਨੇ ਖੁੱਦ ਨਿਰਦੇਸ਼ਨ ਦਿੱਤਾ ਹੈ ਅਤੇ ਉਹ ਪਹਿਲੇ ਪੰਜਾਬੀ ਪ੍ਰਵਾਸੀ ਫ਼ਿਲਮਸਾਜ਼ ਹਨ ਜਿਨ੍ਹਾ ਦੀ ਫ਼ਿਲਮ ਮਾਨਚੈਸਟਰ ਲਿਫਟ ਆਫ਼ ਫੈਸਟੀਵਲ ਵਿੱਚ ਸ਼ਾਮਿਲ ਕੀਤੀ ਗਈ ਹੈ।

ਫ਼ਿਲਮਕਾਰ, ਨਾਟਕਕਾਰ ਅਤੇ ਅਦਾਕਾਰ ਤਜਿੰਦਰ ਸਿੰਧਰਾ ਕਈ ਦਹਾਕਿਆਂ ਤੋਂ ਧਾਰਮਿਕ ਅਤੇ ਸੱਭਿਆਚਾਰਕ ਨਾਟਕਾ ਦਾ ਨਿਰਦੇਸ਼ਨ ਕਰਦੇ ਆ ਰਹੇ ਹਨ ਜਿਨ੍ਹਾਂ ਨੇ ਨਾਟਕਾ ਦਾ ਮੰਚਨ ਯੂ.ਕੇ ਤੋਂ ਇਲਾਵਾ ਭਾਰਤ ਵਿੱਚ ਵੀ ਹੁੰਦਾ ਰਿਹਾ ਹੈ। ਉਨ੍ਹਾਂ ਕਈ ਸਫ਼ਲ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਤਜਿੰਦਰ ਸਿੰਧਰਾ ਨੇ ਕਿਹਾ ਕਿ ਫ਼ਿਲਮ ‘‘ਮੀ ਐਂਡ ਮਾਈ ਸਾਊਥਾਲ’’ ਦਾ ਮਾਨਚੈਸਟਰ ਫ਼ਿਲਮ ਫੈਸਟੀਵਲ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਲਈ ਅਤੇ ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਅਤੇ ਸਵਰਗੀ ਪਿਤਾ ਸ. ਚਰਨ ਸਿੰਘ ਸਿੰਧਰਾ ਨੂੰ ਸ਼ਰਧਾਂਜਲੀ ਹੈ।

Comments are closed, but trackbacks and pingbacks are open.