ਯੂ.ਕੇ ਦੇ ਪਿ੍ਰੰਸੀਪਲ ਸੰਘਾ ਵਲੋਂ ਸਿੱਖਾਂ ਅਤੇ ਪੰਜਾਬੀਆਂ ਦੇ ਪ੍ਰਵਾਸ ਸਬੰਧੀ ਮਹੱਤਵਪੂਰਨ ਕਿਤਾਬ ਰੀਲੀਜ਼ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵਲੋਂ ਪੁਸਤਕ ਦੀ ਭਰਪੂਰ ਸ਼ਲਾਘਾ

ਪ੍ਰਵਾਸ ਨੂੰ ਉਜਾਗਰ ਕਰਨ ਦਾ ਖੂਬਸੂਰਤ ਯਤਨ ਕੀਤਾ ਗਿਆ ਹੈ

ਬ੍ਰਮਿੰਘਮ – ਇੱਥੋਂ ਦੇ ਕਾਲਜਾਂ ਵਿੱਚ ਲੰਬੇ ਸਮੇਂ ਤੱਕ ਬਤੌਰ ਪਿ੍ਰੰਸੀਪਲ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਿਰਮੌਰ ਲੇਖਕ ਸ. ਸੁਜਿੰਦਰ ਸਿੰਘ ਸੰਘਾ ਵਲੋਂ ਯੂ.ਕੇ ਦੇ ਪੰਜਾਬੀਆਂ ਅਤੇ ਸਿੱਖਾਂ ਦੀ ਜ਼ਿੰਦਗੀ ਸਬੰਧੀ ਖੋਜ ਭਰਪੂਰ ਪੁਸਤਕ ਰੀਲੀਜ਼ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਖੋਜ ਭਰਪੂਰ 8 ਕਿਤਾਬਾਂ ਤਿਆਰ ਕਰਨ ਵਾਲੇ ਪਿ੍ਰੰਸੀਪਲ ਸੰਘਾ ਨੇ ‘ਦੇਸ ਪ੍ਰਦੇਸ’ ਨੂੰ ਦੱਸਿਆ ਕਿ ਇਸ ਕਿਤਾਬ ਵਿੱਚ ਯੂ.ਕੇ ਦੇ ਪੰਜਾਬੀਆਂ ਸਬੰਧੀ ਯੂ.ਕੇ, ਅਮਰੀਕਾ ਅਤੇ ਭਾਰਤ ਦੀਆਂ ਚੋਣਵੀਆਂ ਯੂਨੀਵਰਸਿਟੀਆਂ ਦੇ ਸਮਾਗਮਾ ਵਿੱਚ ਪੜ੍ਹੇ ਗਏ ਵਿਸ਼ਿਆਂ ਅਤੇ ਪਰਚਿਆਂ ਦੇ ਨਾਲ ਖੋਜ ਪ੍ਰਕਾਸ਼ਨਾਵਾਂ ਅਤੇ ਅਖ਼ਬਾਰਾਂ ਵਿੱਚ ਛਪੇ ਲੇਖ ਸ਼ਾਮਿਲ ਕੀਤੇ ਗਏ ਹਨ।

‘‘ਰੀਡੀਗੰਜ਼ ਇਨ ਸਿੱਖ ਐਂਡ ਪੰਜਾਬੀ ਸਟੱਡੀਜ਼ ਫੋਰਮ ਦ ਯੂ.ਕੇ’’ ਨਾਮ ਦੀ ਇਸ ਕਿਤਾਬ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੇ ਪ੍ਰਵਾਸ ਨੂੰ ਉਜਾਗਰ ਕਰਨ ਦਾ ਖੂਬਸੂਰਤ ਯਤਨ ਕੀਤਾ ਗਿਆ ਹੈ ਜਿਸ ਦੀ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਕਿਤਾਬ ਨੂੰ ਹਾਸਲ ਕਰਨ ਲਈ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨਾਲ singhbro@yahoo.co.in ਜਾਂ info@pgmpltd.co.uk ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments are closed, but trackbacks and pingbacks are open.